Home Blog Page 2472

ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ‘ਵਾਹਨਾਂ’ ਨੂੰ ਲੈ ਕੇ ਜਾਰੀ ਕੀਤੇ ਹੁਕਮ, ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਹੋਵੇਗਾ ਭਾਰੀ ਜੁਰਮਾਨਾ

0

ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਇੱਕ ਹੁਕਮ ਜਾਰੀ ਕਰਦੇ ਹੋਏ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਜੋ ਵੀ ਵਾਹਨ ਚਾਲਕ ਉੱਚ ਸੁਰੱਖਿਆ ਪਲੇਟ ਦੇ ਬਿਨਾਂ ਰੋਡ ’ਤੇ ਚੱਲੇਗਾ, ਹੁਣ ਉਸ ਦੇ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ ਕਿਉਂਕਿ ਕੇਂਦਰੀ ਮੋਟਰ ਵ੍ਹੀਕਲ ਐਕਟ-1988 ਦੇ ਸੈਕਸ਼ਨ 41 ਅਤੇ ਕੇਂਦਰੀ ਮੋਟਰ ਵ੍ਹੀਕਲ ਰੂਲ 1989 ਦੀ ਧਾਰਾ 50 ਅਨੁਸਾਰ ਵਾਹਨਾਂ ’ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟ (ਐੱਚ. ਐੱਸ. ਆਰ. ਪੀ.) ਲਗਾਉਣਾ ਜ਼ਰੂਰੀ ਹੈ।

ਇਸ ਤਹਿਤ ਕਮਿਸ਼ਨਰ ਨੇ ਸਮੂਹ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਪੰਜਾਬ ਤੇ ਸਮੂਹ ਉਪ ਮੰਡਲ ਮੈਜਿਸਟ੍ਰੇਟ-ਕਮ ਰਜਿਸਟਰਿੰਗ ਐਂਡ ਲਾਈਸੈਂਸਿੰਗ ਅਥਾਰਟੀ ਮੋਟਰ ਵ੍ਹੀਕਲ ਪੰਜਾਬ ਨੂੰ ਨਿਰਦੇਸ਼ ਭੇਜੇ ਹਨ। ਇਨ੍ਹਾਂ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਧਿਆਨ ’ਚ ਮੀਡੀਆ ਦੇ ਰਾਹੀਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕੁੱਝ ਸਮਾਜ ਵਿਰੋਧੀ ਅਨਸਰ ਫਰਜ਼ੀ ਰਜਿਸਟ੍ਰੇਸ਼ਨ ਨੰਬਰ ਪਲੇਟ ਲਗਾ ਕੇ ਗੈਰ-ਕਾਨੂੰਨੀ ਕੰਮਾਂ ਨੂੰ ਅੰਜਾਮ ਦੇ ਰਹੇ ਹਨ।

ਇਸ ਲਈ ਵਾਹਨਾਂ ਦੀ ਸਪੈਸ਼ਲ ਚੈਕਿੰਗ ਕੀਤੀ ਜਾਵੇ ਤੇ ਜੋ ਵੀ ਵਾਹਨ ਬਿਨਾਂ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਚੱਲ ਰਹੇ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਲਈ ਜੇਕਰ ਕੋਈ ਵਾਹਨ ਚਾਲਕ ਇਸ ਮਾਮਲੇ ਵਿਚ ਪਹਿਲੀ ਵਾਰ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਮੌਕੇ ’ਤੇ ਹੀ 2000 ਰੁਪਏ ਅਤੇ ਦੂਜੀ ਵਾਰ ਵਾਲੇ ਨੂੰ 3000 ਰੁਪਏ ਦੀ ਪੈਨਲਟੀ ਦਾ ਭੁਗਤਾਨ ਕਰਨਾ ਹੋਵੇਗਾ।

ਕੇਂਦਰ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਅਗਲੇ ਸਾਲ ਤੋਂ ਸਿੰਗਲ ਯੂਜ਼ ਪਲਾਸਟਿਕ ਹੋਵੇਗੀ ਬੈਨ

0

ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਪਲਾਸਟਿਕ ਕੂੜਾ ਪ੍ਰਬੰਧਨ ਸੋਧ ਨਿਯਮ-2021 ਨੂੰ ਨੋਟੀਫਾਈ ਕਰ ਦਿੱਤਾ ਹੈ ਇਸ ਦੇ ਤਹਿਤ 1 ਜੁਲਾਈ 2022 ਤੋਂ ਲਾਲੀਪਾਪ ਦੀ ਡੰਡੀ, ਕੱਪ, ਪਲੇਟ, ਅਤੇ ਕਟਲਰੀ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਤੌਰ ‘ਤੇ ਚਿੰਨ੍ਹਿਤ ਵਸਤਾਂ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ ਅਤੇ ਵਿਕਰੀ ‘ਤੇ ਰੋਕ ਹੋਵੇਗੀ।

ਇਹ ਨੋਟੀਫਿਕੇਸ਼ਨ 12 ਅਗਸਤ ਨੂੰ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਅਨੁਸਾਰ, ਸਾਮਾਨ ਲੈ ਜਾਣ ਲਈ ਇਸਤੇਮਾਲ ਹੋਣ ਵਾਲੇ ਪਲਾਸਟਿਕ ਬੈਗ ਦੀ ਮੋਟਾਈ 30 ਸਤੰਬਰ 2021 ਤੋਂ 50 ਮਾਈਕਰੋਨ ਤੋਂ ਵਧਾਕੇ 75 ਮਾਈਕਰੋਨ ਕੀਤੀ ਜਾਵੇਗੀ ਅਤੇ 31 ਦਸੰਬਰ 2022 ਤੋਂ ਇਹ ਮੋਟਾਈ 120 ਮਾਈਕਰੋਨ ਹੋਵੇਗੀ। ਇਸ ਨਾਲ ਪਲਾਸਟਿਕ ਦੇ ਬੈਗ ਦੇ ਦੁਬਾਰਾ ਇਸਤੇਮਾਲ ਨੂੰ ਬੜਾਵਾ ਮਿਲੇਗਾ। ਨੋਟੀਫਿਕੇਸ਼ਨ ਅਨੁਸਾਰ 30 ਸਤੰਬਰ 2021 ਤੋਂ ਗੈਰ ਬੁਣੇ ਹੋਏ ਪਲਾਸਟਿਕ ਬੈਗ ਦਾ ਭਾਰ 60 ਗ੍ਰਾਮ ਪ੍ਰਤੀ ਵਰਗ ਮੀਟਰ ਤੋਂ ਘੱਟ ਨਹੀਂ ਹੋਵੇਗਾ।

ਇਸਦੇ ਨਾਲ ਹੀ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ, ‘‘ਇੱਕ ਜੁਲਾਈ 2022 ਤੋਂ ਪੌਲੀਸਟਾਈਰੀਨ ਅਤੇ ਲਚਕਦਾਰ ਪੌਲੀਸਟਾਈਰੀਨ ਸਮੇਤ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ, ਆਯਾਤ, ਭੰਡਾਰਣ, ਵੰਡ, ਵਿਕਰੀ ਅਤੇ ਇਸਤੇਮਾਲ ‘ਤੇ ਰੋਕ ਹੋਵੇਗੀ। ਪਲਾਸਟਿਕ ਦੀ ਡੰਡੀ ਯੁਕਤ ਈਅਰ ਬੱਡ, ਗੁੱਬਾਰੇ ਦੀ ਪਲਾਸਟਿਕ ਨਾਲ ਬਣੀ ਡੰਡੀ, ਪਲਾਸਟਿਕ ਦੇ ਝੰਡੇ, ਲਾਲੀਪਾਪ ਅਤੇ ਆਈਸਕ੍ਰੀਮ ਦੀ ਡੰਡੀ, ਸਜਾਵਟ ਵਿੱਚ ਇਸਤੇਮਾਲ ਹੋਣ ਵਾਲੇ ਪੌਲੀਸਟਾਈਰੀਨ (ਥਰਮਾਕੋਲ), ਪਲੇਟ, ਕੱਪ, ਗਲਾਸ, ਕਟਲਰੀ ਵਰਗੇ ਕਾਂਟੇ, ਚਾਕੂ, ਚੱਮਚ, ਮਠਿਆਈ ਦੇ ਡਿੱਬਿਆਂ ਵਿੱਚ ਇਸਤੇਮਾਲ ਪਲਾਸਟਿਕ, 100 ਮਾਈਕਰੋਨ ਤੋਂ ਘੱਟ ਮੋਟੇ ਪਲਾਸਟਿਕ ਜਾਂ ਪੀ.ਵੀ.ਸੀ. ਦੇ ਬੈਨਰ ਆਦਿ ‘ਤੇ ਰੋਕ ਹੋਵੇਗੀ।’’

ਕੋਰੋਨਾ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ, ਪੰਜਾਬ-ਹਰਿਆਣਾ-ਹਿਮਾਚਲ ਸਮੇਤ ਕਈ ਦੇਸ਼ਾਂ ਦੇ ਸਕੂਲਾਂ ‘ਚ ਵਧੇ ਮਾਮਲੇ

0

ਚੰਡੀਗੜ੍ਹ : ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਤੱਕ ਖ਼ਤਮ ਨਹੀਂ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੈ ਕਿ ਤੀਜੀ ਲਹਿਰ ਨੇ ਦਸਤਕ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਬਹੁਤ ਸਾਰੇ ਸੂਬਿਆਂ ‘ਚ ਪਾਬੰਦੀਆਂ ‘ਚ ਢਿੱਲ ਮਿਲਣ ਮਗਰੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਵੀ ਕੀਤਾ ਗਿਆ। ਇਸ ਦੇ ਨਾਲ ਹੀ ਕੁਝ ਦਿਨਾਂ ਮਗਰੋਂ ਹੀ ਕੋਰੋਨਾ ਕੇਸਾਂ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੇ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ (Punjab Corona) ਸੰਕਰਮਣ ਵਧਣਾ ਸ਼ੁਰੂ ਹੋ ਗਿਆ ਹੈ। 24 ਘੰਟਿਆਂ ਵਿੱਚ ਲਾਗ ਦੇ 89 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਕੋਵਿਡ-19 (Covid-19 Cases) ਕਾਰਨ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ। ਦੱਸ ਦਈਏ ਕਿ ਸੂਬੇ ‘ਚ ਸੰਕਰਮਣ ਦੀ ਦਰ ਸ਼ੁੱਕਰਵਾਰ ਨੂੰ 0.19 ਫੀਸਦੀ ਦਰਜ ਕੀਤੀ ਗਈ। ਪੰਜਾਬ ਵਿੱਚ ਹੁਣ ਤੱਕ 599846 ਲੋਕ ਕੋਰੋਨਾ ਸੰਕਰਮਿਤ ਹੋਏ ਹਨ। ਲਾਗ ਕਾਰਨ 16334 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ 568 ਐਕਟਿਵ ਕੇਸ ਹਨ। ਸੰਕਰਮਿਤ 3 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 33 ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।

ਪੰਜਾਬ ਦੇ ਅੰਮ੍ਰਿਤਸਰ ‘ਚ ਸਭ ਤੋਂ ਵੱਧ 19 ਸੰਕਰਮਿਤ ਪਾਏ ਗਏ ਹਨ। ਕਪੂਰਥਲਾ ਵਿੱਚ 12 ਅਤੇ ਮੁਹਾਲੀ ਵਿੱਚ 10 ਨਵੇਂ ਸੰਕਰਮਿਤ ਪਾਏ ਗਏ ਹਨ। ਕਪੂਰਥਲਾ ਦੀ ਲਾਗ ਦੀ ਦਰ 0.63 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਹੁਣ ਸਕੂਲ ਖੁੱਲ੍ਹਣ ਕਾਰਨ ਬੱਚੇ ਖਤਰੇ ਵਿੱਚ ਹਨ। ਤੀਜੀ ਲਹਿਰ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤਿਆਰੀਆਂ ਵਿੱਚ ਰੁੱਝੀ ਹੋਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ 4307 ਐਲ -2 ਬਿਸਤਰੇ ਹਨ, ਜਿਨ੍ਹਾਂ ਨੂੰ 25 ਫੀਸਦੀ ਵਧਾ ਕੇ 5387 ਕੀਤਾ ਜਾਵੇਗਾ, ਜਦੋਂ ਕਿ 6565 ਐਲ -2 ਬੈੱਡ ਪ੍ਰਾਈਵੇਟ ਹਸਪਤਾਲਾਂ ਵਿੱਚ ਉਪਲਬਧ ਹਨ। 25 ਪ੍ਰਤੀਸ਼ਤ ਦੇ ਵਾਧੇ ਨਾਲ, 1644 ਹੋਰ ਬਿਸਤਰੇ ਸ਼ਾਮਲ ਕੀਤੇ ਜਾਣਗੇ। ਇਸਦੇ ਨਾਲ ਹੀ ਹਰ ਰੋਜ਼ ਆਰਟੀਪੀਸੀਆਰ ਟੈਸਟਾਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਪੰਜਾਬ ‘ਚ 17 ਜੁਲਾਈ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਕਮੀ ਆਈ। 9 ਅਗਸਤ ਨੂੰ ਘੱਟੋ ਘੱਟ 31 ਮਾਮਲੇ ਆਏ ਸੀ, ਪਰ 11 ਅਗਸਤ ਨੂੰ ਪਹਿਲੀ ਵਾਰ ਸੰਕਰਮਿਤ ਲੋਕਾਂ ਦੀ ਗਿਣਤੀ 100 ਤੋਂ 107 ਨੂੰ ਪਾਰ ਕਰ ਗਈ। ਪਰ ਇਸ ਦੌਰਾਨ ਚੰਗੀ ਗੱਲ ਇਹ ਰਹੀ ਕਿ ਸੂਬੇ ਵਿੱਚ ਮੌਤ ਦਰ ਨੂੰ ਲੈ ਕੇ ਸਥਿਤੀ ਕੰਟਰੋਲ ਵਿੱਚ ਰਹੀ। ਨਵੇਂ ਮਾਮਲਿਆਂ ਵਿੱਚ ਵਾਧੇ ਦੇ ਨਾਲ ਲਾਗ ਦੀ ਦਰ ਅਗਸਤ ਦੇ ਮਹੀਨੇ ਵਿੱਚ ਸਭ ਤੋਂ ਘੱਟ 0.10 ਤੋਂ 0.24 ਪ੍ਰਤੀਸ਼ਤ ਤੱਕ ਵਧ ਗਈ ਹੈ।

ਪੰਜਾਬ ਦੇ ਮੁੱਖ ਮੰਤਰੀ ਕੱਲ੍ਹ 15 ਪੁਲਿਸ ਅਧਿਕਾਰੀਆਂ ਨੂੰ ਕਰਨਗੇ ਸਨਮਾਨਿਤ

0

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੁਤੰਤਰਤਾ ਦਿਵਸ ਮੌਕੇ ਸੂਬੇ ਦੇ 15 ਪੁਲਿਸ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਮੁੱਖ ਮੰਤਰੀ ਰਕਸ਼ਕ ਮੈਡਲ ਅਤੇ ਮੁੱਖ ਮੰਤਰੀ ਮੈਡਲ ਪ੍ਰਦਾਨ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨੋਟੀਫਿਕੇਸ਼ਨ ਅਨੁਸਾਰ ਐਸਐਚਓ ਪੀਐਸ ਸਿਟੀ -2 ਮਾਲੇਰਕੋਟਲਾ ਸਬ ਇੰਸਪੈਕਟਰ ਜਸਵੀਰ ਸਿੰਘ ਨੂੰ ਮੁੱਖ ਮੰਤਰੀ ਰਕਸ਼ਕ ਮੈਡਲ ਲਈ ਚੁਣਿਆ ਗਿਆ ਹੈ।

ਇਸੇ ਤਰ੍ਹਾਂ ਐਸਪੀ ਏਆਈਟੀ ਐਸਟੀਐਫ ਲੁਧਿਆਣਾ ਰੇਂਜ ਸੰਦੀਪ ਸ਼ਰਮਾ, ਡੀਸੀਪੀ ਜਲੰਧਰ ਗੁਰਮੀਤ ਸਿੰਘ, ਏਡੀਸੀਪੀ 4 ਲੁਧਿਆਣਾ ਰੁਪਿੰਦਰ ਕੌਰ ਸਰਾਂ, ਏਡੀਸੀਪੀ ਜਾਂਚ ਲੁਧਿਆਣਾ ਰੁਪਿੰਦਰ ਕੌਰ ਭੱਟੀ, ਡੀਐਸਪੀ ਡੀ ਮੋਗਾ ਜਗਜੀਤ ਸਿੰਘ, ਡੀਐਸਪੀ ਡੀ ਅੰਮ੍ਰਿਤਸਰ ਦਿਹਾਤੀ ਗੁਰਿੰਦਰ ਪਾਲ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਸਓਸੀ ਅੰਮ੍ਰਿਤਸਰ, ਇੰਚਾਰਜ ਸ. ਸਬ ਡਵੀਜ਼ਨ ਸਾਂਝ ਬਟਾਲਾ ਸੁਰੇਂਦਰ ਕੌਰ, ਇੰਸਪੈਕਟਰ (ਲੋਕਲ ਰੈਂਕ) ਬਿੱਠਲ ਹਰੀ ਇੰਚਾਰਜ ਸੀਕ੍ਰੇਟ ਸੈਕਸ਼ਨ -2 ਸੀਪੀਓ ਪੰਜਾਬ ਚੰਡੀਗੜ੍ਹ, ਐਸਆਈ (ਲੋਕਲ ਰੈਂਕ) ਲਖਬੀਰ ਸਿੰਘ ਇੰਚਾਰਜ ਟੈਕਨੀਕਲ ਸੈੱਲ ਫਰੀਦਕੋਟ, ਏਐਸਆਈ ਕੰਵਲਜੀਤ ਸਿੰਘ ਇੰਟੈਲੀਜੈਂਸ ਵਿੰਗ ਮੁਹਾਲੀ, ਏਐਸਆਈ ਅਮਨਦੀਪ ਸਿੰਘ ਐਸਐਸਓਸੀ ਅੰਮ੍ਰਿਤਸਰ, ਏਐਸਆਈ (ਸਥਾਨਕ ਰੈਂਕ) ਜਗਦੀਪ ਸਿੰਘ ਸੀਆਈ ਅੰਮ੍ਰਿਤਸਰ, ਕਾਂਸਟੇਬਲ ਜਗਜੀਤ ਸਿੰਘ ਸੀਆਈ ਅੰਮ੍ਰਿਤਸਰ ਅਤੇ ਕਾਂਸਟੇਬਲ ਦਲਜੀਤ ਕੁਮਾਰ ਐਸਐਸਓਸੀ ਅੰਮ੍ਰਿਤਸਰ ਨੂੰ ਵਿਸ਼ੇਸ਼ ਸੇਵਾਵਾਂ ਲਈ ਮੁੱਖ ਮੰਤਰੀ ਮੈਡਲ ਲਈ ਚੁਣਿਆ ਗਿਆ ਹੈ।

ਰਾਘਵ ਚੱਢਾ ਨੇ ‘ਸਿੱਧੂ’ ਨੂੰ ਲਿਖੇ ਪੱਤਰ ਨਾਲ ਭੇਜਿਆ 2017 ਵਾਲਾ ਚੋਣ ਮਨੋਰਥ ਪੱਤਰ, ਕਿਹਾ ‘ਹੁਣ ਤਾਂ ਖੁਦ ਸਰਕਾਰ ਨੇ ਸਿੱਧੂ’

0

ਹੁਣ ਖ਼ੁਦ ਸਰਕਾਰ ਨੇ ਨਵਜੋਤ ਸਿੱਧੂ, ਤੁਰੰਤ ਪੂਰੇ ਕਰਨ ਅਧੂਰੇ ਚੋਣ ਵਾਅਦੇ: ਰਾਘਵ ਚੱਢਾ

ਕਾਂਗਰਸ ਪ੍ਰਧਾਨ ਨੂੰ ‘ਆਪ’ ਦੀ ਨਸੀਹਤ, ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰੋ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਕਾਂਗਰਸ ਦੇ 2017 ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਤੁਰੰਤ ਪੂਰੇ ਕਰਨ ਦੀ ਮੰਗ ਕੀਤੀ ਹੈ। ਚਿੱਠੀ ਦੇ ਨਾਲ ਹੀ 2017 ਮੌਕੇ ਕਾਂਗਰਸ ਦਾ 129 ਪੰਨਿਆਂ ਦਾ ਚੋਣ ਮੈਨੀਫੈਸਟੋ ਵੀ ਨੱਥੀ ਕੀਤਾ ਅਤੇ ਦੱਸਿਆ ਕਿ ਪੰਜਾਬ ਪ੍ਰਦੇਸ਼ ਕਾਂਗਰਸ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਹਟਾ ਦਿੱਤਾ ਹੈ। ਆਪ ਆਗੂ ਨੇ ਨਵਜੋਤ ਸਿੰਘ ਸਿੱਧੂ ਨੂੰ ਮੁਬਾਰਕਬਾਦ ਦੇ ਨਾਲ-ਨਾਲ ਨਸੀਹਤਾਂ ਵੀ ਦਿੱਤੀਆਂ ਹਨ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿਚ ‘ਆਪ’ ਵਿਧਾਇਕ ਜੈ ਸਿੰਘ ਰੋੜੀ ਅਤੇ ਬੁਲਾਰੇ ਨੀਲ ਗਰਗ ਦੀ ਮੌਜੂਦਗੀ ‘ਚ ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਮਖ਼ਾਤਿਵ ਹੁੰਦਿਆਂ ਕਿਹਾ, ”ਕੁਰਸੀ ਅਤੇ ਸੱਤਾ ਲਈ ਲੜੀ ਲੰਬੀ ਲੜਾਈ ਤੋਂ ਬਾਅਦ ਮਿਲੀ ਜਿੱਤ ਦੀਆਂ ਬਹੁਤ- ਬਹੁਤ ਮੁਬਾਰਕਾਂ! ਤੁਹਾਨੂੰ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਚਾਹੀਦੀ ਸੀ, ਜੋ ਤੁਹਾਨੂੰ ਮਿਲ ਗਈ। ਹਾਈਕਮਾਨ ਦਾ ਸਾਥ ਤੁਹਾਡੇ ਨਾਲ ਹੈ। ਕਾਂਗਰਸ ਦੇ ਸਾਰੇ ਵਿਧਾਇਕਾਂ ਦਾ ਸਮਰਥਨ ਤੁਹਾਡੇ ਨਾਲ ਹੈ। ਕਾਂਗਰਸ ਦੇ ਵਰਕਰਾਂ ਦਾ ਵਿਸ਼ਵਾਸ ਤੁਹਾਡੇ ਵੀ ਨਾਲ ਹੈ। ਹੁਣ ਕਾਂਗਰਸ ਵੀ ਤੁਸੀਂ ਹੋ ਅਤੇ ਪੰਜਾਬ ਸਰਕਾਰ ਵੀ ਤੁਸੀਂ ਹੋ। ਇਸ ਲਈ ਕਾਂਗਰਸ ਦੇ 2017 ਦੇ 129 ਪੰਨਿਆਂ ਦੇ ਅਧੂਰੇ ਪਏ ਸਾਰੇ ਚੋਣ ਵਾਅਦੇ ਪੂਰੇ ਕਰਨ ਦੀ ਜ਼ਿੰਮੇਵਾਰੀ ਵੀ ਸਿੱਧੂ ਸਾਹਿਬ ਤੁਹਾਡੀ ਹੈ।”

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨੂੰ ਨਸੀਹਤ ਦਿੰਦਿਆਂ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਹੁਣ ਵਿਰੋਧੀ ਧਿਰ ਦੇ ਨੇਤਾ ਵਾਂਗ ਵਿਚਰਨਾ ਬੰਦ ਕਰ ਦੇਣਾ ਚਾਹੀਦਾ ਹੈ, ਕਿਉਂਕਿ ਨਵਜੋਤ ਸਿੱਧੂ ਸੱਤਾਧਾਰੀ ਕਾਂਗਰਸ ਦਾ ਕੇਵਲ ਹਿੱਸਾ ਹੀ ਨਹੀਂ, ਸਗੋਂ ਪ੍ਰਧਾਨ ਵੀ ਹਨ ਅਤੇ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਦੇ ਅਧੀਨ ਹੈ। ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸਿੱਧੂ ਨੂੰ ਸਾਰੇ ਵਾਅਦੇ ਆਉਂਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪੂਰੇ ਕਰਨੇ ਪੈਣਗੇ, ਕਿਉਂਕਿ ਸਾਢੇ ਚਾਰ ਸਾਲਾਂ ‘ਚ ਕਾਂਗਰਸ ਆਪਣੇ ਚੋਣ ਮੈਨੀਫੈਸਟੋ ਦਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਵਰਜਦਿਆਂ ਕਿਹਾ ਕਿ ਉਹ ਇਹ ਕਹਿਕੇ ਲੋਕਾਂ ਨੂੰ ਦੁਬਾਰਾ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿ ਅਗਲੀ ਸਰਕਾਰ ਕਾਂਗਰਸ ਦੀ ਬਣਾਓ, ਸਾਰੇ ਵਾਅਦੇ ਪੂਰੇ ਹੋਣਗੇ। ਚੱਢਾ ਨੇ ਤੰਜ ਕਰਦਿਆਂ ਕਿਹਾ, ”ਸਿੱਧੂ ਸਾਹਬ ਮੌਜੂਦਾ ਸਰਕਾਰ ਤੁਹਾਡੀ ਕਾਂਗਰਸ ਦੀ ਸਰਕਾਰ ਹੈ ਅਤੇ ਤੁਹਾਡੇ ਕੋਲ ਵਾਅਦੇ ਪੂਰੇ ਕਰਨ ਲਈ ਸਿਰਫ਼ 6 ਮਹੀਨੇ ਬੱਚੇ ਹਨ।

ਚੱਢਾ ਨੇ ਨਵਜੋਤ ਸਿੱਧੂ ਨੂੰ ਯਾਦ ਕਰਾਉਂਦਿਆਂ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੱਥ ‘ਚ ਸ਼੍ਰੀ ਗੁਟਕਾ ਸਾਹਿਬ ਫੜ ਕੇ ਵੱਡੇ- ਵੱਡੇ ਵਾਅਦੇ ਕੀਤੇ ਸਨ। ਉਸੇ ਕਾਂਗਰਸ ਪਾਰਟੀ ਦੇ ਸਿੱਧੂ ਸਟਾਰ ਪ੍ਰਚਾਰਕ ਸਨ ਅਤੇ ਉਨ੍ਹਾਂ ਨੇ ਹੀ ਕਾਂਗਰਸ ਪਾਰਟੀ ਦੇ ਵਾਅਦਿਆਂ ਨੂੰ ਘਰ- ਘਰ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਕੀਤਾ ਸੀ। ਸਗੋਂ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਉਹ ਕੈਬਨਿਟ ਮੰਤਰੀ ਵੀ ਰਹੇ, ਪਰ ਅਫ਼ਸੋਸ ਕਾਂਗਰਸ ਸਰਕਾਰ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ।
ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲਾਂ ਦੌਰਾਨ ਨਾ ਨਸ਼ੇ ਦੇ ਮਗਰਮੱਛ ਜੇਲ੍ਹ ਗਏ, ਨਾ ਬੇਅਦਬੀ ਦਾ ਇਨਸਾਫ਼ ਮਿਲਿਆ, ਨਾ ਮਾਫ਼ੀਆ ਰਾਜ ਖ਼ਤਮ ਹੋਇਆ ਅਤੇ ਨਾ ਹੀ ਮੁਲਾਜ਼ਮਾਂ ਦੇ ਮਸਲੇ ਹੱਲ ਹੋਏ ਅਤੇ ਇਹ ਗੱਲਾਂ ਨਵਜੋਤ ਸਿੱਧੂ ਵੀ ਆਖਦੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਘੋਸ਼ਣਾ ਪੱਤਰ ‘ਚ ਲਿਖੇ 9 ਨੁਕਤਿਆਂ ਅਤੇ ਕਾਂਗਰਸ ਹਾਈਕਮਾਨ ਵੱਲੋਂ ਦਿੱਤੇ 18 ਨੁਕਤਿਆਂ ਦੀ ਖੇਡ ਖੇਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਅਸਫਲ ਕੋਸ਼ਿਸ਼ ਨਾ ਕਰੋ। ਚੱਢਾ ਨੇ ਕਿਹਾ ਕਿ ਨਵਜੋਤ ਸਿੱਧੂ ਜੇਕਰ ਚੋਣ ਵਾਅਦੇ ਪੂਰੇ ਨਹੀਂ ਕਰਦੇ ਤਾਂ ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ ਮੰਨਣਗੇ ਕਿ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਕੇਵਲ ਕੁਰਸੀ ਦੀ ਲੜਾਈ ਸੀ, ਨਾ ਕਿ ਪੰਜਾਬ ਦੇ ਖ਼ੁਸ਼ਹਾਲੀ ਅਤੇ ਮੁੱਦਿਆਂ ਦੀ।

ਅਨੇਕਾਂ ਗੁਣਾ ਨਾਲ ਭਰਪੂਰ ਹੁੰਦੀ ਹੈ ਇਲਾਇਚੀ, ਜਾਣੋ ਫਾਇਦੇ 

0

ਇਲਾਇਚੀ ਨੂੰ ਤ੍ਰਿਪੁਰਾ, ਤਰੁਟੀ, ਸੂਖਮੈਲ, ਦ੍ਰਾਵਿੜੀ, ਹਿਮਾ, ਚੰਦਰਾ ਅਤੇ ਚੰਦਰਲਤਾ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਸੇਵਨ ਦੇ ਕਈ ਲਾਭ ਹਨ। ਮੂੰਹ ’ਚ ਤਾਜ਼ਗੀ ਦੇਣ ਦੇ ਨਾਲ-ਨਾਲ ਇਲਾਇਚੀ ਸਿਹਤ ਲਈ ਵੀ ਕਾਫੀ ਲਾਭਦਾਇਕ ਹੈ।

ਆਯੁਰਵੇਦ ’ਚ ਇਸ ਦੇ ਗੁਣਾਂ ਦਾ ਕਾਫੀ ਜ਼ਿਕਰ ਕੀਤਾ ਗਿਆ ਹੈ। ਜਾਣਦੇ ਹਾਂ ਇਲਾਇਚੀ ਦੇ ਸਿਹਤ ਸੰਬੰਧੀ ਕੀ ਲਾਭ ਹਨ- ਇਸ ਦੀ ਖੁਸ਼ਬੂ ਕਾਰਨ ਇਹ ਮੂੰਹ ਦੀ ਬਦਬੂ ਦੂਰ ਕਰਨ ਦਾ ਕੰਮ ਕਰਦੀ ਹੈ। ਭੁੱਖ ਨਾ ਲੱਗਣੀ, ਭੋਜਨ ਪ੍ਰਤੀ ਬੇਰੁਖੀ, ਉਲਟੀ ਅਤੇ ਬਦਹਜ਼ਮੀ ਵਰਗੀਆਂ ਪਰੇਸ਼ਾਨੀਆਂ ’ਚ ਇਲਾਇਚੀ ਦਾ ਸੇਵਨ ਲਾਭਦਾਇਕ ਹੈ।

ਵਾਰ-ਵਾਰ ਪਿਆਸ ਲੱਗਣ ਜਾਂ ਗਲੇ ’ਚ ਜਲਨ ਹੋਣ ’ਤੇ ਛੋਟੀ ਇਲਾਇਚੀ ਦਾ ਕਾੜ੍ਹਾ ਪੀਣ ਨਾਲ ਰਾਹਤ ਮਿਲੇਗੀ। ਇਲਾਇਚੀ ਨਾਲ ਕੱਫ ਅਤੇ ਖਾਂਸੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਖਾਂਸੀ ਹੋਣ ’ਤੇ ਇਲਾਇਚੀ ਪੀਸ ਕੇ ਸ਼ਹਿਦ ਨਾਲ ਖਾਓ।

ਕੱਫ ਹੋਣ ’ਤੇ ਗਲੇ ’ਚ ਜਲਨ ਹੋਵੇ ਤਾਂ ਘਿਓ ਅਤੇ ਖੰਡ ਨਾਲ ਛੋਟੀ ਇਲਾਇਚੀ ਦੇ ਪਾਊਡਰ ਦਾ ਫੱਕਾ ਮਾਰੋ। ਸੁੱਕੀ ਖਾਂਸੀ ਹੋਣ ’ਤੇ ਇਲਾਇਚੀ, ਕੁਕਿੰਗ ਆਇਲ ਤੇਲ ਅਤੇ ਖੰਡ ਮਿਲਾ ਕੇ ਦਵਾਈ ਤਿਆਰ ਕਰੋ। ਬੁਖਾਰ ਕਾਰਨ ਹੋਣ ਵਾਲੀ ਜਲਨ ਨੂੰ ਸ਼ਾਂਤ ਕਰਨ ’ਚ ਵੀ ਇਲਾਇਚੀ ਦਾ ਸੇਵਨ ਫਾਇਦੇਮੰਦ ਰਹਿੰਦਾ ਹੈ।

ਮਾਰੂ ਬਿਜਲੀ ਸਮਝੌਤਿਆਂ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਆਉਣ ਕੈਪਟਨ ਅਤੇ ਨਵਜੋਤ ਸਿੱਧੂ: ਹਰਪਾਲ ਸਿੰਘ ਚੀਮਾ

0

ਅਗਲੇ ਹਫ਼ਤੇ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਨਾਲ ਸਰਕਾਰ ਅਤੇ ਸਿੱਧੂ ਦਾ ਪਰਦਾਫ਼ਾਸ਼ ਕਰਨ ਦਾ ਕੀਤਾ ਐਲਾਨ

ਚੰਡੀਗੜ੍ਹ : ‘ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦੇ ਮੁੱਦੇ ‘ਤੇ ਸਰਕਾਰ ਅਤੇ ਸੱਤਾਧਾਰੀ ਕਾਂਗਰਸ ਨੇ ਜਨਤਾ ਨੂੰ ਗੁੰਮਰਾਹ ਕਰਨ ਦੇ ਨਵੇਂ ਪੈਂਤਰੇ ਖੇਡਣੇ ਸ਼ੁਰੂ ਕਰ ਦਿੱਤੇ ਹਨ।’ ਆਮ ਆਦਮੀ ਪਾਰਟੀ ਸੱਤਾਧਾਰੀ ਕਾਂਗਰਸੀਆਂ ਦੇ ਇਸ ਢੌਂਗ ਦਾ ਅਗਲੇ ਹਫ਼ਤੇ ਤੱਥਾਂ ਅਤੇ ਦਸਤਾਵੇਜ਼ੀ ਸਬੂਤਾਂ ਨਾਲ ਪਰਦਾਫ਼ਾਸ਼ ਕਰੇਗੀ। ਜਿਸ ਦਾ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ- ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਪੰਜਾਬ ਦੀ ਜਨਤਾ ਨੂੰ ਇਮਾਨਦਾਰੀ ਨਾਲ ਦੇਣਾ ਪਵੇਗਾ। ਸੱਤਾਧਾਰੀ ਕਾਂਗਰਸ ‘ਤੇ ਇਹ ਦੋਸ਼ ਲਾਉਂਦੇ ਹੋਏ ਇਹ ਚਣੌਤੀ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਤੀ ਹੈ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਮਾਰੂ ਬਿਜਲੀ ਸਮਝੌਤਿਆਂ (ਪੀ.ਪੀ.ਏਜ਼) ਬਾਰੇ ਆਮ ਆਦਮੀ ਪਾਰਟੀ ਵੱਲੋਂ ਪਿੱਛਲੇ ਕਈ ਸਾਲਾਂ ਤੋਂ ਕਈ ਪੜਾਵਾਂ ਤਹਿਤ ਪਿੰਡਾਂ ਅਤੇ ਸ਼ਹਿਰਾਂ ‘ਚ ਵਿੱਡੀ ਯੋਜਨਾਬੱਧ ਮੁਹਿੰਮ ਨੇ ਪੰਜਾਬ ਦੇ ਹਰ ਵਰਗ ਨੂੰ ਜਾਗਰੂਕ ਕਰਨ ‘ਚ ਵੱਡੀ ਭੂਮਿਕਾ ਨਿਭਾਈ। ਮਹਿੰਗੀ ਬਿਜਲੀ ਅਤੇ ਲੋਟੂ ਸਮਝੌਤੇ ਵੱਡੇ ਮੁੱਦੇ ਵਜੋਂ ਉਭਰੇ। ਬਿਜਲੀ ਮਾਫੀਆ ਦੀ ਅੰਨੀ ਲੁੱਟ ਤੋਂ ਤ੍ਰਾਹ- ਤ੍ਰਾਹ ਕਰਦੀ ਜਨਤਾ ਅਤੇ ਵਿਰੋਧੀ ਧਿਰ ਦੇ ਦਬਾਅ ਨੇ ਸਰਕਾਰ ਨੂੰ ਝੰਜੋੜਿਆਂ, ਤਾਂ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੀ.ਪੀ.ਏਜ਼ ਰੱਦ ਕਰਨ ਲਈ ਪੀਐਸਪੀਸੀਐਲ ਨੂੰ ਚਿੱਠੀਆਂ ਲਿਖਣ ਲਈ ਮਜ਼ਬੂਰ ਹੋਏ ਅਤੇ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਿਧਾਨ ਸਭਾ ਦੇ ਆਉਂਦੇ ਇਜਲਾਸ ‘ਚ ਸਮਝੌਤੇ ਰੱਦ ਕਰਨ ਦਾ ਢੰਡੋਰਾ ਪਿੱਟਣਾ ਸ਼ੁਰੂ ਕੀਤਾ ਹੈ, ਪਰ ਅਸਲੀਅਤ ‘ਚ ਇਹ ਸਭ ਵੀ ਢੌਂਗ ਹੈ ਅਤੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਝੀ ਚਾਲ ਹੈ, ਕਿਉਂਕਿ 2022 ਦੀਆਂ ਆਮ ਚੋਣਾ ‘ਚ ਪੰਜਾਬ ਦੀ ਜਨਤਾ ਬਾਕੀ ਭਖਵੇਂ ਮੁੱਦਿਆਂ ਦੇ ਨਾਲ- ਨਾਲ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਵੀ ਕਾਂਗਰਸ ਦਾ ਬੋਰੀਆ ਬਿਸਤਰਾ ਗੋਲ ਕਰਨ ਦਾ ਪੱਕਾ ਮਨ ਬਣਾ ਚੁੱਕੀ ਹੈ।

ਚੀਮਾ ਨੇ ਕਿਹਾ ਕਿ ਇਸੇ ਚਾਲ ਦੇ ਤਹਿਤ ਨੈਸ਼ਨਲ ਪਾਵਰ ਥਰਮਲ ਕਾਰਪੋਰੇਸ਼ਨ (ਐਨਟੀਪੀਸੀ) ਦੀ ਸਰਪ੍ਰਸਤੀ ਵਾਲੇ ਅੰਤਾ, ਔਰਯਾ ਅਤੇ ਦਾਦਰੀ ਪਾਵਰ ਸਟੇਸ਼ਨਾਂ ਨਾਲ ਤਿੰਨ ਬਿਜਲੀ ਸਮਝੌਤੇ ਰੱਦ ਕਰਕੇ ਇਹ ਪ੍ਰਚਾਰ ਅਤੇ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਵੇਂ ਸਰਕਾਰ ਨੇ ਚਰਚਿਤ ਤਿੰਨ ਲੋਟੂ ਥਰਮਲ ਪਲਾਂਟਾਂ (ਰਾਜਪੁਰਾ, ਗੋਇੰਦਵਾਲ ਸਾਹਿਬ, ਤਲਵੰਡੀ ਸਾਬੋ) ਨਾਲ ਹੋਏ ਸਮਝੌਤੇ ਰੱਦ ਕੀਤੇ ਹੋਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਮਹਿੰਗੇ ਬਿਜਲੀ ਸਮਝੌਤੇ ਰੱਦ ਜਾਂ ਰਿਵਿਊ ਕਰਾਉਣ ਲਈ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਸਾਲਾਂ ਤੋਂ ਜੱਦੋਜ਼ਹਿਦ ਕਰਦੀ ਆ ਰਹੀ ਹੈ। ਪਾਰਟੀ ਇਸ ਗੱਲ ਲਈ ਜਨਤਾ ਦਾ ਧੰਨਵਾਦ ਕਰਦੀ ਹੈ ਕਿ ਲੋਕਾਂ ਨੇ ‘ਆਪ’ ਵੱਲੋਂ ਗੰਭੀਰਤਾ ਨਾਲ ਉਠਾਏ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਸਮਝਿਆ ਅਤੇ ਸਰਕਾਰੀ ਸਰਪ੍ਰਸਤੀ ਹੇਠ ਚਲਦੇ ਬਿਜਲੀ ਮਾਫ਼ੀਆ ਨੂੰ ਨੱਥ ਪਾਉਣ ਲਈ ਸੂਬਾ ਸਰਕਾਰ ਅਤੇ ਕਾਂਗਰਸੀਆਂ ਸਮੇਤ ਬਾਦਲ ਐਂਡ ਕੰਪਨੀ ਨੂੰ ਕਟਹਿਰੇ ‘ਚ ਖੜਾ ਕੀਤਾ। ਚੀਮਾ ਨੇ ਕਿਹਾ ਕਿ ਦਬਾਅ ਦੀ ਬਦੌਲਤ ਅੱਜ ਸਾਢੇ ਚਾਰ ਸਾਲਾਂ ਬਾਅਦ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵੇਂ- ਨਵੇਂ ਕਾਂਗਰਸ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਮੰਨੇ ਹਨ ਕਿ ਨਿੱਜੀ ਕੰਪਨੀਆਂ ਨਾਲ ਕੀਤੇ ਇੱਕਪਾਸੜ ਸਮਝੌਤੇ ਪੰਜਾਬ ਅਤੇ ਲੋਕਾਂ ਨੂੰ ਵਿੱਤੀ ਤੌਰ ‘ਤੇ ਲੁੱਟ ਰਹੇ ਹਨ।

ਇਸ ਦੇ ਬਾਵਜੂਦ ਨਾ ਕੈਪਟਨ ਅਮਰਿੰਦਰ ਸਿੰਘ ਅਤੇ ਨਾ ਹੀ ਨਵਜੋਤ ਸਿੰਘ ਸਿੱਧੂ ਦੀ ਵੇਦਾਤਾਂ, ਜੀਬੀਟੀ ਅਤੇ ਐਲ.ਐਡ.ਟੀ ਸਮੇਤ ਬਿਕਰਮ ਸਿੰਘ ਮਜੀਠੀਆਂ ਅਤੇ ਹੋਰ ਸਿਆਸੀ ਰਸੂਖ਼ਦਾਰਾਂ ਨਾਲ ਕੀਤੇ ਹੋਏ ਬੇਹੱਦ ਮਹਿੰਗੇ ਬਿਜਲੀ ਸਮਝੌਤਿਆਂ ਬਾਰੇ ਸਾਫ਼ ਸਪੱਸ਼ਟ ਨੀਅਤ ਅਤੇ ਨੀਤੀ ਨਹੀਂ ਰੱਖਦੇ। ਚੀਮਾ ਨੇ ਦੁਹਰਾਇਆ ਕਿ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਬਾਰੇ ਆਮ ਆਦਮੀ ਪਾਰਟੀ ਅਗਲੇ ਹਫ਼ਤੇ ਤੱਥਾਂ ਅਤੇ ਸਬੂਤਾਂ ਨਾਲ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਬਾਦਲ- ਮਜੀਠੀਏ ਦਾ ਲੋਕਾਂ ਸਾਹਮਣੇ ਪਰਦਾਫ਼ਾਸ ਕਰੇਗੀ।

Twitter ਨੇ ਇੱਕ ਮਹੀਨੇ ‘ਚ 167 ਵੈਬਸਾਈਟਾਂ ਦੇ ਖਿਲਾਫ਼ ਕੀਤੀ ਕਾਰਵਾਈ

0

ਨਵੀਂ ਦਿੱਲੀ : ਟਵਿਟਰ ਨੇ ਆਪਣੀ ਮਾਸਿਕ ਅਨੁਪਾਲਨ ਰਿਪੋਰਟ ’ਚ ਦੱਸਿਆ ਹੈ ਕਿ ਕੰਪਨੀ ਨੇ 26 ਜੂਨ ਤੋਂ 25 ਜੁਲਾਈ ਵਿਚਕਾਰ 120 ਸ਼ਿਕਾਇਤਾਂ ਦੇ ਆਧਾਰ ’ਤੇ 167 ਵੈੱਬਸਾਈਟਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਇਸ ਦੌਰਾਨ ਟਵਿਟਰ ਨੇ ਸਮੱਗਰੀਆਂ ’ਤੇ ਨਿਗਰਾਨੀ ਰੱਖਦੇ ਹੋਏ 31,637 ਅਕਾਊਟਾਂ ਨੂੰ ਸਸਪੈਂਡ ਵੀ ਕੀਤਾ ਹੈ। ਤਾਜ਼ਾ ਰਿਪੋਰਟ ’ਚ ਟਵਿਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਸ ਨੂੰ ਕੁਝ ਸ਼ਿਕਾਇਤਾਂ ਆਪਣੇ ਸ਼ਿਕਾਇਤ ਅਧਿਕਾਰਤ ਰਾਹੀਂ ਪ੍ਰਾਪਤ ਹੋਈਆਂ ਸਨ।

ਇਨ੍ਹਾਂ ’ਚੋਂ ਜ਼ਿਆਦਾਤਰ ਸ਼ਿਕਾਇਤਾਂ ਭੱਦੀ ਸ਼ਬਦਾਵਲੀ, ਝੂਠੀਆਂ ਖਬਰਾਂ ਅਤੇ ਇਤਰਾਜ਼ਯੋਗ ਸਮੱਗਰੀ ਆਦਿ ਸ਼ਾਮਲ ਸਨ। ਦੱਸ ਦਈਏ ਕਿ ਅਜੇ ਵੀ ਇਸ ਅਮਰੀਕੀ ਕੰਪਨੀ ਨੂੰ ਨਵੇਂ ਆਈ.ਟੀ. ਕਾਨੂੰਨ ਲਾਗੂ ਹੋਣ ਤੋਂ ਬਾਅਦ ਉਸ ਦੇ ਅਨੁਪਾਲਨ ’ਚ ਦੇਰੀ ਹੋ ਰਹੀ ਹੈ ਕਿਉਂਕਿ ਕਈ ਹਾਈ-ਪ੍ਰੋਫਾਈਲ ਅਕਾਊਂਟਸ ਹਨ ਜਿਨ੍ਹਾਂ ਦੇ ਟਵੀਟਸ ’ਤੇ ਕਾਰਵਾਈ ਕਰਨ ’ਚ ਕੰਪਨੀ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 

Tata Motors ਓਲੰਪਿਕ ‘ਚ ਮਾਮੂਲੀ ਅੰਤਰ ਨਾਲ ਮੈਡਲ ਨਾ ਜਿੱਤ ਪਾਉਣ ਵਾਲੇ ਖਿਡਾਰੀਆਂ ਨੂੰ ਇਹ ਗੱਡੀ ਦੇ ਕੇ ਕਰੇਗੀ ਸਨਮਾਨਿਤ

0

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰ ਦੇਵੇਗੀ ਜੋ ਟੋਕੀਓ ਓਲੰਪਿਕ ‘ਚ ਕਾਂਸੀ ਤਗਮਾ ਤੋਂ ਖੁੰਝ ਗਏ ਸਨ। ਭਾਰਤੀ ਗੋਲਫਰ ਅਦਿਤੀ ਅਸ਼ੋਕ, ਪਹਿਲਵਾਨ ਦੀਪਕ ਪੂਨੀਆ ਅਤੇ ਮਹਿਲਾ ਹਾਕੀ ਟੀਮ ਐਤਵਾਰ ਨੂੰ ਸਮਾਪਤ ਹੋਈਆਂ ਟੋਕੀਓ ਖੇਡਾਂ ‘ਚ ਚੌਥੇ ਸਥਾਨ ’ਤੇ ਰਹੀ ਸੀ। ਬਿਆਨ ਮੁਤਾਬਕ ‘ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ‘ਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਮਾਪਦੰਡ ਸਥਾਪਤ ਕੀਤੇ ਅਤੇ ਦੇਸ਼ ਦੇ ਕਈ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਵਿਚ ਆਉਣ ਲਈ ਪ੍ਰੇਰਿਤ ਕੀਤਾ।’

ਟਾਟਾ ਮੋਟਰਜ਼ ਦੇ ‘ਪੈਸੇਂਜਰ ਵਹੀਕਲ ਬਿਜ਼ਨੈੱਸ’ ਦੇ ਪ੍ਰਧਾਨ ਸ਼ੈਲੇਸ਼ ਚੰਦਰਾ ਨੇ ਕਿਹਾ, ‘ਭਾਰਤ ਲਈ ਇਹ ਓਲੰਪਿਕ ਤਮਗਾ ਅਤੇ ਪੋਡੀਅਮ ’ਤੇ ਰਹਿਣ ਵਾਲੇ ਖਿਡਾਰੀਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਰਿਹਾ। ਸਾਡੇ ਕਈ ਖਿਡਾਰੀ ਪੋਡੀਅਮ ’ਤੇ ਪਹੁੰਚਣ ਦੇ ਕਰੀਬ ਪੁੱਜੇ। ਉਹ ਭਾਵੇਂ ਹੀ ਤਮਗੇ ਤੋਂ ਖੁੰਝ ਗਏ ਹੋਣ ਪਰ ਉਨ੍ਹਾਂ ਨੇ ਆਪਣੇ ਸਮਰਪਣ ਨਾਲ ਲੱਖਾਂ ਭਾਰਤੀਆਂ ਦਾ ਦਿਲ ਜਿੱਤ ਲਿਆ ਅਤੇ ਉਹ ਭਾਰਤ ਵਿਚ ਉਭਰਦੇ ਹੋਏ ਖਿਡਾਰੀਆਂ ਲਈ ਸੱਚੀ ਪ੍ਰੇਰਣਾ ਹਨ।’ ਉਥੇ ਹੀ ਲਖਨਊ ਦੀ ਇਕ ਰੀਅਲ ਸਟੇਟ ਕੰਪਨੀ ਨੇ ਸੋਨ ਤਮਗਾ ਜਿੱਤਣ ਵਾਲੇ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਲਈ 5 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ। ‘ਵੀ ਪਲੱਸ ਇੰਫ੍ਰਾਸਟਰਕਚਰ ਪ੍ਰਾਈਵੇਟ ਲਿਮੀਟਡ’ ਨੇ ਇਸ ਦੇ ਇਲਾਵਾ ਓਲੰਪਿਕ ਚੈਂਪੀਅਨ ਲਈ ਹੋਰ ਸੁਵਿਧਾਵਾਂ ਦੇਣ ਅਤੇ ਉਨ੍ਹਾਂ ਨੂੰ ਸਨਮਾਨਤ ਕਰਨ ਦਾ ਵੀ ਐਲਾਨ ਕੀਤਾ।

ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ AAP ‘ਚ ਹੋਏ ਸ਼ਾਮਲ

0

ਚੰਡੀਗੜ੍ਹ : ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰਦੀਪ ਛਾਬੜਾ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ਦੀ ਮੈਂਬਰੀ ਦਵਾਈ ਹੈ।