Home Blog Page 2470

ਮਹਾਰਾਸ਼ਟਰ ‘ਚ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਵਧੇ ਮਾਮਲੇ, 5 ਲੋਕਾਂ ਦੀ ਹੋਈ ਮੌਤ

0

ਜਦੋਂ ਤੋਂ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਭਾਰਤ ਵਿੱਚ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹਿਣ ਵਾਲਾ ਸੂਬਾ ਰਿਹਾ ਹੈ। ਹਾਲਾਂਕਿ, ਹੁਣ ਰਾਜ ਵਿੱਚ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ ਕਾਫ਼ੀ ਘੱਟ ਹੋ ਗਏ ਹਨ ਪਰ ਡੈਲਟਾ ਪਲੱਸ ਵੇਰੀਐਂਟ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਜਦੋਂ ਤੋਂ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਭਾਰਤ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਹਿਣ ਵਾਲਾ ਸੂਬਾ ਮਹਾਰਾਸ਼ਟਰ ਰਿਹਾ ਹੈ। ਇੱਥੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਪਾਈ ਗਈ ਹੈ। ਭਾਵੇ ਕਿ ਹੁਣ ਰਾਜ ਵਿੱਚ ਕੋਰੋਨਾ ਦੇ ਰੋਜ਼ਾਨਾ ਦੇ ਮਾਮਲੇ ਕਾਫ਼ੀ ਘੱਟ ਹੋ ਗਏ ਹਨ ਪਰ ਡੈਲਟਾ ਪਲੱਸ ਵੇਰੀਐਂਟ ਦਾ ਖ਼ਤਰਾ ਵਧਦਾ ਜਾ ਰਿਹਾ ਹੈ।

ਠਾਣੇ ਜ਼ਿਲ੍ਹੇ ਦੀ 50 ਸਾਲਾ ਮਹਿਲਾ ਵਿੱਚ 22 ਜੁਲਾਈ ਨੂੰ ਕੋਰੋਨਾ ਦੇ ਹਲਕੇ ਲੱਛਣ ਵਿਖਾਈ ਦਿੱਤੇ ਸਨ। ਉਸ ਸਮੇਂ ਮਹਿਲਾ ਨੇ ਇਲਾਜ ਕਰਵਾਇਆ ਸੀ। ਮਹਾਰਾਸ਼ਟਰ ਵਿੱਚ 80 ਫੀਸਦੀ ਤੋਂ ਜ਼ਿਆਦਾ ਸੈਂਪਲਾਂ ਵਿੱਚ ਇਸ ਜੈਨੇਟਿਕ ਸੀਕਵੈਂਸਿੰਗ ਟੈਸਟ ਤੋਂ ਡੈਲਟਾ ਵੇਰੀਐਂਟ ਪਾਏ ਗਏ ਸਨ। ਸਰਵੇਖਣ ਵਿੱਚ ਹੁਣ ਤੱਕ ਸੂਬੇ ਵਿੱਚ 66 ਡੈਲਟਾ ਪਲੱਸ ਵੇਰੀਐਂਟ ਦੀ ਪਛਾਣ ਕੀਤੀ ਗਈ ਹੈ।

75ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ’ਤੇ ਲਹਿਰਾਇਆ ਤਿਰੰਗਾ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 15 ਅਗਸਤ ਨੂੰ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ’ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਹਵਾਈ ਫ਼ੌਜ ਦੇ ਦੋ ਐੱਮਆਈ-17 1ਵੀ ਹੈਲੀਕਾਪਟਰਾਂ ਵੱਲੋਂ ਪਹਿਲੀ ਵਾਰ ਸਮਾਗਮ ਵਾਲੀ ਥਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਅੱਜ ਲਗਾਤਾਰ ਅੱਠਵੀਂ ਵਾਰ ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਇਆ।

ਉਨ੍ਹਾਂ ਨੇ ਆਪਣੇ ਇੱਕ ਸੰਦੇਸ਼ ਵਿੱਚ ਕਿਹਾ, ‘ਤੁਹਾਨੂੰ ਸਾਰਿਆਂ ਨੂੰ 75ਵੇਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਲਿਆਵੇ। ਜੈ ਹਿੰਦ! ‘

ਉਨ੍ਹਾਂ ਨੇ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਸਮਾਗਮ ਦੀ ਸ਼ੁਰੂਆਤ ਇਸ ਵਰ੍ਹੇ ਮਾਰਚ ਮਹੀਨੇ ਗੁਜਰਾਤ ਵਿੱਚ ਸਾਬਰਮਤੀ ਆਸ਼ਰਮ ਤੋਂ ਕੀਤੀ ਸੀ।ਇਹ ਸਮਾਗਮ 15 ਅਗਸਤ 2023 ਤੱਕ ਜਾਰੀ ਰਹਿਣਗੇ।

ਪੀਐਮ ਮੋਦੀ ਨੇ ਕਿਹਾ, ਅਸੀਂ ਆਜ਼ਾਦੀ ਦਾ ਜਸ਼ਨ ਮਨਾਉਂਦੇ ਹਾਂ, ਪਰ ਵੰਡ ਦਾ ਦਰਦ ਅਜੇ ਵੀ ਭਾਰਤ ਦੇ ਸੀਨੇ ਨੂੰ ਛਲਨੀ ਕਰਦਾ ਹੈ। ਇਹ ਬਹੁਤ ਹੀ ਦੁਖਦਾਇਕ ਸਮਾਂ ਸੀ। ਇਹ ਪਿਛਲੀ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਦੇਸ਼ ਨੇ ਕੱਲ੍ਹ ਹੀ ਇੱਕ ਭਾਵਨਾਤਮਕ ਫੈਸਲਾ ਲਿਆ ਹੈ। ਹੁਣ ਤੋਂ 14 ਅਗਸਤ ਦਾ ਦਿਨ ‘ਵੰਡ ਦਾ ਦੁਖਾਂਤਕ ਦਿਹਾੜਾ’ ਵਜੋਂ ਮਨਾਇਆ ਜਾਵੇਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 75 ਵੇਂ ਆਜ਼ਾਦੀ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਕੌਮੀ ਤਿਰੰਗਾ ਲਹਿਰਾਇਆ। ਮੁੱਖ ਮੰਤਰੀ ਨੇ ਕਿਹਾ ਕਿ 75 ਵੇਂ ਸੁਤੰਤਰਤਾ ਦਿਵਸ ‘ਤੇ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੰਜਾਬ ਅਤੇ ਭਾਰਤ ਨੂੰ ਹੋਰ ਮਜ਼ਬੂਤ ​​ਅਤੇ ਹੋਰ ਵਿਕਸਤ ਕਰੀਏ। ਪੰਜਾਬੀਆਂ ਨੇ ਹਮੇਸ਼ਾ ਭਾਰਤ ਨੂੰ ਅਗਾਂਹਵਧੂ, ਆਤਮ ਨਿਰਭਰ ਅਤੇ ਸੁਰੱਖਿਅਤ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਚਾਹੇ ਉਹ ਕਿਸਾਨ ਹੋਣ, ਜਵਾਨ ਹੋਣ ਜਾਂ ਸਾਡੀ ਸਨਅਤ, ਕਾਰੋਬਾਰੀ ਪੰਜਾਬ ਨੇ ਹਮੇਸ਼ਾ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ‘ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਹਾਂ। ਜੈ ਹਿੰਦ