Home Blog Page 2464

‘ਆਪ’ ਤੇ ਕਾਂਗਰਸੀ ਵਰਕਰਾਂ ਵਿਚਕਾਰ ਹੋਈ ਝੜਪ ਦੌਰਾਨ 1 ਵਿਅਕਤੀ ਹੋਇਆ ਜਖ਼ਮੀ

0

ਤਰਨਤਾਰਨ : ਮੁਰਾਦਪੁਰਾ ਮੁੱਹਲੇ ‘ਚ ‘ਆਪ’ ਦੇ ਵਰਕਰਾਂ ਵੱਲੋਂ ਸਿਆਸੀ ਰੰਜਿਸ਼ ਦੇ ਚੱਲਦਿਆਂ ਇੱਕ ਕਾਂਗਰਸੀ ਵਰਕਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁੱਝ ਵਰਕਰਾਂ ਵੱਲੋਂ ਇੱਕ-ਦੂਜੇ ‘ਤੇ ਪੱਥਰ ਅਤੇ ਬੋਤਲਾਂ ਨਾਲ ਹਮਲਾ ਵੀ ਕੀਤਾ ਗਿਆ।

ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁੱਚਾ ਸਿੰਘ ਬੱਲ ਅਤੇ ਥਾਣਾ ਸਿਟੀ ਮੁਖੀ ਜਸਵੰਤ ਸਿੰਘ ਭੱਟੀ ਨੇ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕੰਟਰੋਲ ਕੀਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।‘ਆਪ’ ਆਗੂ ਗੁਰਦੇਵ ਸਿੰਘ ਸੰਧੂ ਅਤੇ ਉਸ ਦੇ ਪੁੱਤਰ ਰਹਿਮਤ ਸੰਧੂ ਸਮੇਤ ਵੱਡੀ ਗਿਣਤੀ ‘ਚ ਵਰਕਰਾਂ ਵੱਲੋਂ ਲੋਕਾਂ ਦਾ ਬਿਜਲੀ ਬਿੱਲ ਮੁਆਫ਼ ਕਰਨ ਸੰਬੰਧੀ ਫਾਰਮ ਆਦਿ ਭਰਨ ਲਈ ਇੱਕਠ ਕੀਤਾ ਗਿਆ ਸੀ।

ਉਸੇ ਸਮੇਂ ਦੌਰਾਨ ਮੁਰਾਦਪੁਰਾ ਦੇ ਵਾਰਡ ਇੰਚਾਰਜ ਕਾਂਗਰਸੀ ਨੇਤਾ ਤਰਸੇਮ ਸਿੰਘ ਗਿੱਲ ਦਾ ਪੁੱਤਰ ਹਿਮਾਂਸ਼ੂ ਗਿੱਲ ਕਿਸੇ ਕੰਮ ਲਈ ਬਜ਼ਾਰ ਜਾ ਰਿਹਾ ਸੀ। ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ਆਪ’ ਦੇ ਗੁਰਦੇਵ ਸਿੰਘ ਸੰਧੂ, ਰਹਿਮਤ ਸੰਧੂ, ਸੋਨੂੰ ਝੰਡੇਰ, ਲਖਵਿੰਦਰ ਸਿੰਘ ਫੌਜੀ, ਸੁਖਦੇਵ ਸਿੰਘ ਸੰਧੂ, ਨਵਦੀਪ ਸਿੰਘ ਅਰੋੜਾ, ਅੰਜੂ ਵਰਮਾਂ ਆਦਿ ਵਰਕਰਾਂ ਵੱਲੋਂ ਉਸ ਨੂੰ ਕਾਂਗਰਸੀ ਲੀਡਰ ਹੋਣ ਦੇ ਤਾਅਨੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਇੱਕ ਗੋਲੀ ਉਸ ਦੀ ਲੱਤ ’ਚ ਜਾ ਵੱਜੀ।

ਇਸੇ ਦੌਰਾਨ ਜ਼ਖਮੀ ਹਾਲਤ ’ਚ ਹਿਮਾਂਸ਼ੂ ਨੂੰ ਸਰਕਾਰੀ ਹਸਤਪਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਉਧਰ ਸਿਵਲ ਹਸਪਤਾਲ ਵਿਖੇ ‘ਆਪ’ ਆਗੂ ਗੁਰਦੇਵ ਸਿੰਘ ਸੰਧੂ ਸਣੇ ਵਰਕਰ ਸਿਵਲ ਹਸਪਤਾਲ ਵਿਖੇ ਪੁੱਜੇ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਕਈ ਤਰਾਂ ਦੇ ਦੋਸ਼ ਲਗਾਉਂਦੇ ਹੋਏ ਨਾਅਰੇਬਾਜ਼ੀ ਕੀਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡਾ. ਸੰਦੀਪ ਅਗਨੀਹੋਤਰੀ, ਕਸ਼ਮੀਰ ਸਿੰਘ ਭੋਲਾ, ਸੰਦੀਪ ਦੋਦੇ, ਕੇਵਲ ਕਪੂਰ ਸਣੇ ਕਾਂਗਰਸੀ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

ਇਸ ਦੇ ਨਾਲ ਹੀ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਜ਼ਖਮੀ ਹਿਮਾਂਸ਼ੂ ਗਿੱਲ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਇਸ ਜਾਂਚ ਸੰਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੁਣ ਏਅਰਪੋਰਟ ‘ਤੇ ਹੀ ਹੋਵੇਗਾ RT-PCR ਟੈਸਟ, ਅੱਧੇ ਘੰਟੇ ‘ਚ ਹੀ ਮਿਲੇਗੀ ਰਿਪੋਰਟ

0

ਅੰਮ੍ਰਿਤਸਰ ਤੋਂ ਯੂਨਾਈਟਡ ਅਰਬ ਅਮੀਰਾਤ (UAE) ਜਾਣ ਵਾਲਿਆਂ ਲਈ ਖੁਸ਼ੀ ਦੀ ਖ਼ਬਰ ਹੈ। ਹੁਣ ਇਨ੍ਹਾਂ ਯਾਤਰੀਆਂ ਲਈ ਹਵਾਈ ਅੱਡੇ ‘ਤੇ ਹੀ ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਰੈਪਿਡ -PCR ਟੈਸਟ ਦੀ ਸਹੂਲਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਦੇਸ਼ ਜਾਣ ਵਾਲਿਆਂ ਲਈ ਕੋਰੋਨਾ ਮਹਾਂਮਾਰੀ ਦੀ ਰਿਪੋਰਟ ਜ਼ਰੂਰੀ ਹੈ ਅਤੇ ਇਹ 72 ਘੰਟਿਆਂ ਅੰਦਰ ਯੋਗ ਮੰਨੀ ਜਾਂਦੀ ਹੈ।

ਅੰਮ੍ਰਿਤਸਰ ਤੋਂ ਯੂਏਈ ਜਾਣ ਵਾਲੇ ਯਾਤਰੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ‘ਤੇ ਇਹ ਟੈਸਟ ਜਹਾਜ਼ ਜਾਣ ਤੋਂ ਪਹਿਲਾਂ ਕਰਵਾਉਣਾ ਜ਼ਰੂਰੀ ਹੋਵੇਗਾ। ਹਵਾਈ ਅੱਡਾ ਅਥਾਰਟੀ ਨੇ ਟੈਸਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਖ਼ਾਸ ਗੱਲ ਇਹ ਹੈ ਕਿ ਜਾਂਚ ਰਿਪੋਰਟ ਅੱਧੇ ਘੰਟੇ ਵਿੱਚ ਹੀ ਮਿਲ ਜਾਂਦੀ ਹੈ। ਦੱਸ ਦਈਏ ਕਿ ਪਹਿਲਾਂ ਯੂਏਈ ਜਾਣ ਵਾਲੇ ਲੋਕਾਂ ਨੂੰ ਉਥੇ ਹਵਾਈ ਅੱਡੇ ‘ਤੇ ਪੁੱਜ ਕੇ ਜਾਂਚ ਕਰਵਾਉਣੀ ਪੈਂਦੀ ਸੀ, ਜਿਸ ਦੌਰਾਨ 48 ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ। ਪਰ ਹੁਣ ਯੂਏਈ ਨੇ ਜਹਾਜ਼ ਉਡਣ ਤੋਂ ਪਹਿਲਾਂ ਕਰਵਾਈ ਜਾਣ ਵਾਲੀਆਂ ਜਾਂਚ ਰਿਪੋਰਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਲੋਕ ਜਹਾਜ਼ ਉਡਣ ਤੋਂ ਪਹਿਲਾਂ ਹੀ ਹਵਾਈ ਅੱਡੇ ‘ਤੇ ਜਾਂਚ ਕਰਵਾ ਸਕਦੇ ਹਨ।

ਦਿੱਲੀ ਵਰਗੇ ਵੱਡੇ ਹਵਾਈ ਅੱਡਿਆਂ ‘ਤੇ ਜਿਥੇ ਰੈਪਿਡ-ਪੀਸੀਆਰ ਟੈਸਟ ਲਈ 5 ਹਜ਼ਾਰ ਰੁਪਏ ਵਸੂਲੀ ਕੀਤੀ ਜਾ ਰਹੀ ਹੈ, ਉਥੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲੋਕਾਂ ਨੂੰ ਇਹ ਸਹੂਲਤ ਘੱਟ ਖਰਚੇ ‘ਤੇ ਮੁਹੱਈਆ ਹੈ। ਰਿਪੋਰਟ ਵੀ ਆਰਟੀ-ਪੀਸੀਆਰ ਟੈਸਟ ਮੁਕਾਬਲੇ ਛੇਤੀ ਆਉਂਦੀ ਹੈ। ਇਸ ਦਾ ਖਰਚਾ ਕੁੱਲ 3300 ਰੁਪਏ ਹੈ।

Custody ਤੋਂ ਬਾਅਦ ਸਾਬਕਾ ਡੀਜੀਪੀ Sumedh Saini ਦੀ ਪਹਿਲੀ ਤਸਵੀਰ ਆਈ ਸਾਹਮਣੇ

0

ਚੰਡੀਗੜ੍ਹ: ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਨੇ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।

ਦਰਅਸਲ, ਹਾਈ ਕੋਰਟ ਦੇ ਆਦੇਸ਼ਾਂ ‘ਤੇ, ਉਹ ਨੋਟਿਸ’ ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਬੁੱਧਵਾਰ ਰਾਤ 8 ਵਜੇ ਮੋਹਾਲੀ ਸਥਿਤ ਵਿਜੀਲੈਂਸ ਦਫਤਰ ਪਹੁੰਚਿਆ ਸੀ। ਉੱਥੇ ਕਰੀਬ 4 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ, ਉਸਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਇੱਕ ਹੋਰ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਅਧਿਕਾਰੀਆਂ ਨੇ ਸੈਣੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਭੇਜ ਦਿੱਤਾ। ਇਸ ਦੇ ਨਾਲ ਹੀ ਗ੍ਰਿਫਤਾਰੀ ਤੋਂ ਬਾਅਦ ਸੁਮੇਧ ਸੈਣੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਸੁਮੇਧ ਸੈਣੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਉਸ ਨੂੰ ਰਾਹਤ ਦਿੰਦਿਆਂ ਹਾਈ ਕੋਰਟ ਨੇ ਉਸ ਨੂੰ 7 ਦਿਨਾਂ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਦੇ ਆਦੇਸ਼ ਦਿੱਤੇ ਸਨ। ਇਸ ‘ਤੇ ਸੈਣੀ ਨੇ ਖਦਸ਼ਾ ਜ਼ਾਹਰ ਕੀਤਾ ਸੀ ਕਿ ਵਿਜੀਲੈਂਸ ਕਿਸੇ ਹੋਰ ਮਾਮਲੇ’ ਚ ਉਸ ਨੂੰ ਗ੍ਰਿਫਤਾਰ ਕਰ ਸਕਦੀ ਹੈ।

ਪੰਜਾਬ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿੱਚ ਸੁਮੇਧ ਸੈਣੀ ਦੇ ਘਰ ਅਤੇ ਫਾਰਮ ਹਾਊਸ ਉੱਤੇ ਛਾਪੇਮਾਰੀ ਕੀਤੀ। 29 ਸਾਲਾਂ ਬਾਅਦ ਇੱਕ ਵਾਰ ਫਿਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਦਾ ਕੇਸ ਮੁਲਤਾਨੀ ਦੇ ਭਰਾ ਦੀ ਸ਼ਿਕਾਇਤ ‘ਤੇ ਮੁਹਾਲੀ ਪੁਲਿਸ ਨੇ ਖੋਲ੍ਹਿਆ।

ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਕਈ ਹੋਰ ਸਾਬਕਾ ਪੁਲਿਸ ਅਧਿਕਾਰੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। 2008 ਵਿੱਚ, ਸੀਬੀਆਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਅਦ ਸਾਬਕਾ ਡੀਜੀਪੀ ਦੇ ਖਿਲਾਫ ਕੇਸ ਦਰਜ ਕੀਤਾ ਸੀ।

ਅਪ੍ਰੈਲ, 2020 ਤੋਂ ਮਾਰਚ 2021 ਤੱਕ ਪ੍ਰਾਪਤ ਹੋਏ ਮਾਲੀਏ ਵਿੱਚ 12.14 ਫੀਸਦ ਦਾ ਵਾਧਾ

0

ਚੰਡੀਗੜ੍ਹ : ਮਾਲੀਆ ਉਗਰਾਹੀ ਵਿੱਚ ਵਾਧਾ ਦਰਸਾਉਂਦਿਆਂ ਸੂਬੇ ਨੂੰ ਅਪ੍ਰੈਲ 2020 ਤੋਂ ਮਾਰਚ 2021 ਤੱਕ ਕੁੱਲ 7466.62 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ । ਪਿਛਲੇ ਸਾਲ (ਅਪ੍ਰੈਲ 2019 ਤੋਂ ਮਾਰਚ 2020) ਉਗਰਾਹੇ 61529.27 ਕਰੋੜ ਰੁਪਏ ਮਾਲੀਏ ਦੀ ਤੁਲਨਾ ਵਿੱਚ 68995.89 ਕਰੋੜ ਰੁਪਏ ਪ੍ਰਾਪਤ ਹੋਏ ਹਨ ਜੋ ਕਿ 12.14 ਫੀਸਦੀ ਦਾ ਵਾਧਾ ਦਰਸਾਉਂਦਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਆਪਣੇ ਕਰ ਮਾਲੀਏ (ਓ.ਟੀ.ਆਰ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 0.19% ਦੇ ਮਾਮੂਲੀ ਵਾਧੇ ਦਾ ਰੁਝਾਨ ਦੇਖਿਆ ਗਿਆ , ਜੋ ਕਿ 30,057 ਕਰੋੜ ਰੁਪਏ ਬਣਦਾ ਹੈ, ਜਿਸ ਵਿੱਚ ਪ੍ਰਮੁੱਖ ਹਿੱਸਿਆਂ ਵਜੋਂ ਰਾਜ ਆਬਕਾਰੀ ਲਗਭਗ (27 ਪ੍ਰਤੀਸ਼ਤ), ਸਟੈਂਪਸ ਅਤੇ ਰਜਿਸਟ੍ਰੇਸ਼ਨ (9 ਫੀਸਦ) ਅਤੇ ਵੈਟ (3 ਫੀਸਦੀ) ਸ਼ਾਮਲ ਹਨ। ਜਦਕਿ ਵਾਹਨਾਂ ਅਤੇ ਐਸ.ਜੀ.ਐਸ.ਟੀ. ‘ਤੇ ਲੱਗਣ ਵਾਲੇ ਟੈਕਸਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ ਲਗਭਗ 27 ਅਤੇ 7 ਫੀਸਦ ਦਾ ਘਾਟਾ ਦੇਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਰਾਜ ਦਾ ਆਪਣਾ ਕਰ ਰਹਿਤ ਮਾਲੀਆ (ਐਨ.ਟੀ.ਆਰ) 4152 ਕਰੋੜ ਰੁਪਏ ਸੀ, ਅਤੇ ਵਿੱਤੀ ਸਾਲ 2019-20 ਦੌਰਾਨ ਇਸ ਵਿੱਚ 37 ਫੀਸਦ ਦੀ ਮਹੱਤਵਪੂਰਨ ਗਿਰਾਵਟ ਦੇਖੀ ਗਈ। ਕੁਝ ਹੈੱਡਾਂ ਜਿਵੇਂ ਮੈਡੀਕਲ ਅਤੇ ਪਬਲਿਕ ਹੈਲਥ (15 ਫੀਸਦ), ਪੁਲਿਸ (47 ਫੀਸਦ) ਅਤੇ ਖਨਨ (33 ਫੀਸਦ) ਵਿੱਚ ਵਾਧੇ ਦਾ ਰੁਝਾਨ ਹੈ। ਜੋ ਕਿ ਸਿੱਖਿਆ, ਖੇਡਾਂ, ਕਲਾ ਅਤੇ ਸੱਭਿਆਚਾਰ (30 ਫੀਸਦ), ਸੜਕੀ ਆਵਾਜਾਈ (38 ਫੀਸਦੀ) ਅਤੇ ਹੋਰ (62 ਪ੍ਰਤੀਸਤ) ਦੀ ਵੱਡੀ ਗਿਰਾਵਟ ਪਾਈ ਗਈ ਹੈ।ਸੂਬੇ ਵਿੱਚ ਪ੍ਰਾਪਤ ਹੋਏ ਕੇਂਦਰੀ ਟੈਕਸਾਂ ਦਾ ਹਿੱਸਾ 10,634 ਕਰੋੜ ਰੁਪਏ ਬਣਦਾ ਹੈ, ਜੋ ਕਿ 2019-20 ਦੇ ਮੁਕਾਬਲੇ 3 ਫੀਸਦੀ (ਲਗਭਗ) ਦਾ ਵਾਧਾ ਦਰਸਾਉਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ 2020-21 ਦੌਰਾਨ ਕੇਂਦਰ ਵੱਲੋਂ ਗ੍ਰਾਂਟ-ਇਨ-ਏਡ (ਜੀ.ਆਈ.ਏ.) ਦਾ ਕੁੱਲ 24,153 ਕਰੋੜ ਪ੍ਰਾਪਤ ਹੋਇਆ ਜੋ ਲਗਭਗ 65 ਫੀਸਦ ਦਾ ਵਾਧਾ ਦਰਸਾਉਂਦਾ ਹੈ। ਕੇਂਦਰ ਵਲੋਂ ਜੀ.ਆਈ.ਏ. ਵਿੱਚ 80 ਫੀਸਦ ਵਾਧਾ ਹੋਇਆ ਹੈ ਜੋ 7,659 ਕਰੋੜ ਰੁਪਏ ਬਣਦਾ ਹੈ ਅਤੇ ਇਹ ਆਰ.ਡੀ ਗ੍ਰਾਂਟ ਦੇ ਸਿੱਟੇ ਵਜੋਂ ਸੰਭਵ ਹੋਇਆ ਹੈ। ਰਾਜ ਨੂੰ 15ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਆਰ.ਡੀ ਗ੍ਰਾਂਟ ਕਾਰਨ ਵਿੱਤੀ ਸਾਲ 2020-21 ਦੌਰਾਨ 638.25 ਕਰੋੜ ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋਏ ਹਨ।

ਮਾਲੀਆ ਖਰਚੇ ਵਿੱਚ 15 ਫੀਸਦ ਦਾ ਵਾਧਾ ਹੋਇਆ ਹੈ ਜੋ ਕਿ ਹੁਣ 75,819 ਕਰੋੜ ਰੁਪਏ ਤੋਂ ਵੱਧ ਕੇ 87,096 ਕਰੋੜ ਹੋ ਗਿਆ ਹੈ , ਜਿਸ ਵਿੱਚ ਮੁੱਖ ਤੌਰ ’ਤੇ ਵਿੱਤੀ ਸਾਲ 2019-20 ਵਿੱਚ ਪੈਨਸ਼ਨ ਅਤੇ ਰਿਟਾਇਰਮੈਂਟ ਲਾਭਾਂ ਵਿੱਚ 33 ਫੀਸਦੀ (ਭਾਵ 3,381 ਕਰੋੜ ਰੁਪਏ) ਦਾ ਵੱਡਾ ਵਾਧਾ ਸ਼ਾਮਲ ਹੈ। ਇਸਦੇ ਨਾਲ ਹੀ ਵਿਆਜ ਦੇ ਭੁਗਤਾਨ ਵਿੱਚ 1,585 ਕਰੋੜ ਰੁਪਏ (9 ਪ੍ਰਤੀਸਤ) ਦਾ ਵਾਧਾ ਅਤੇ ਆਮ ਸਿੱਖਿਆ ਦੇ ਅਧੀਨ ਖਰਚੇ: . 1,134 ਕਰੋੜ ਰੁਪਏ(11 ਫੀਸਦੀ ਵਾਧਾ) ਦਾ ਵਾਧਾ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਅਪ੍ਰੈਲ-ਮਾਰਚ 2021 ਦੌਰਾਨ 9,657 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਜਾਰੀ ਕੀਤੀ ਗਈ । ਬੁਲਾਰੇ ਨੇ ਦੱਸਿਆ ਕਿ ਪੂੰਜੀਗਤ ਖਰਚੇ 97 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ , ਜੋ ਕਿ 2,224 ਕਰੋੜ ਰੁਪਏ ਤੋਂ 4382 ਕਰੋੜ ਰੁਪਏ ਤੱਕ ਵਧਕੇ ਲਗਭਗ ਦੁੱਗਣੇ ਹੋ ਗਏ ਹਨ।

Tata Motors ਨੇ Tigor EV ਤੋਂ ਚੁੱਕਿਆ ਪਰਦਾ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

0

ਟਾਟਾ ਮੋਟਰਜ਼ ਲੋਕਾਂ ਲਈ ਇੱਕ ਨਵੀਂ ਗੱਡੀ ਲੈ ਕੇ ਆਏ ਹਨ। ਟਾਟਾ ਮੋਟਰਜ਼ ਨੇ ਨਵੀਂ ਇਲੈਕਟ੍ਰਿਕ ਗੱਡੀ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਪਿਛਲੇ ਸਾਲ ਨੈਕਸਨ ਈ. ਵੀ. ਦੇ ਲਾਂਚ ਪਿੱਛੋਂ ਕੰਪਨੀ ਨੇ ਹੁਣ ਟਿਗੋਰ ਦੇ ਇਲੈਕਟ੍ਰਿਕ ਸੰਸਕਰਣ ਤੋਂ ਪਰਦਾ ਉਠਾ ਦਿੱਤਾ ਹੈ। ਕੰਪਨੀ ਨੇ ਇਸ ਦੀ ਬੁਕਿੰਗ ਵੀ ਖੋਲ੍ਹ ਦਿੱਤੀ ਹੈ। ਟਾਟਾ ਮੋਟਰਜ਼ ਦੀ ਇਲੈਕਟ੍ਰਿਕ ਟਿਗੋਰ ਲਈ ਬੁਕਿੰਗ ਆਨਲਾਈਨ ਤੇ ਡੀਲਰਸ਼ਿਪ ਦੇ 21,000 ਰੁਪਏ ਵਿਚ ਕੀਤੀ ਜਾ ਸਕਦੀ ਹੈ।

ਜਾਣਕਾਰੀ ਅਨੁਸਾਰ, ਟਿਗੋਰ ਈ. ਵੀ. ਦੀ ਡਿਲਿਵਰੀ 31 ਅਗਸਤ ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਟਾਟਾ ਮੋਟਰਜ਼ ਦੀ ਟਿਗੋਰ ਈ. ਵੀ. ਵਿਚ 26 KWh Li-ion ਬੈਟਰੀ ਦਿੱਤੀ ਗਈ ਹੈ, ਜੋ 50kw ਫਾਸਟ ਚਾਰਜਰ ਨਾਲ 60 ਮਿੰਟ ਤੋਂ ਵੀ ਘੱਟ ਵਿਚ ਚਾਰਜ ਹੋ ਸਕਦੀ ਹੈ।

ਕੰਪਨੀ ਖ਼ਰੀਦਦਾਰ ਦੇ ਘਰ ਵਿਚ 15A ਏ. ਸੀ. ‘ਵਾਲ ਬਾਕਸ ਸਾਕਟ’ ਵੀ ਇੰਸਟਾਲ ਕਰਕੇ ਦੇਵੇਗੀ। ਹੋਮ ਚਾਰਜਿੰਗ ਵਿਚ ਗੱਡੀ ਨੂੰ ਸਿਫ਼ਰ ਤੋਂ 80 ਫ਼ੀਸਦੀ ਤੱਕ ਚਾਰਜ ਹੋਣ ਵਿਚ ਲਗਭਗ 8.5 ਘੰਟੇ ਲੱਗ ਸਕਦੇ ਹਨ। ਬੈਟਰੀ ‘ਤੇ 8 ਸਾਲ ਦੀ ਵਾਰੰਟੀ ਪੈਕੇਜ ਮਿਲੇਗਾ। ਇਸ ਦੀ ਰੇਂਜ ਲਗਭਗ 300 ਕਿਲੋਮੀਟਰ ਪ੍ਰਤੀ ਚਾਰਜ ਹੋ ਸਕਦੀ ਹੈ, ਜਿਸ ਦਾ ਖੁਲਾਸਾ ਇਸ ਦੀ ਲਾਚਿੰਗ ਸਮੇਂ ਹੋਵੇਗਾ। ਇਹ ਕਾਰ ਸਿਫ਼ਰ ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ 5.7 ਸਕਿੰਟ ਵਿਚ ਫੜ੍ਹ ਸਕਦੀ ਹੈ। ਟਿਗੋਰ ਈ. ਵੀ. ਵਿਚ 50KW ਪਾਵਰ ਅਤੇ 170 Nm ਟਾਰਕ ਮਿਲੇਗਾ। ਟਿਗੋਰ ਈ. ਵੀ. ਵਿਚ 30 ਤੋਂ ਵੱਧ ਕੁਨੈਕਟਿਡ ਫ਼ੀਚਰ ਦਿੱਤੇ ਗਏ ਹਨ।