Home Blog Page 2215

PM ਮੋਦੀ ਪੰਜਾਬ ਦੇ ਹਿੱਤਾਂ ਲਈ ਨਹੀਂ ਬਲਕਿ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਆ ਰਹੇ ਹਨ: ਪ੍ਰਕਾਸ਼ ਬਾਦਲ

0

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ‘ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਸੂਬੇ ਦੇ ਹਿਤ ਲਈ ਨਹੀਂ ਬਲਕਿ ਚੋਣਾਂ ਨੂੰ ਦੇਖਦੇ ਹੋਏ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਏ।

ਪ੍ਰਕਾਸ਼ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ‘ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜੇ ਪੰਜਾਬ ਦੇ ਹਿਤਾਂ ਦੀ ਗੱਲ ਕਰ ਸਕਦੀ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਿਸ ਡੀ. ਜੀ .ਪੀ ਨੂੰ ਸੁਪਰੀਮ ਕੋਰਟ ਨੇ ਨਕਾਰਿਆ ਤੇ ਜਿੰਨਾ ਦੇ ਨੱਕ ਥੱਲੇ ਹੁਣ ਇੰਦਰਾ ਗਾਂਧੀ ਦੇ ਸਮੇਂ ਤੋ ਬਾਅਦ ਹੁਣ ਹਰਿਮੰਦਰ ਸਾਹਿਬ ਅੰਦਰ ਵੜ ਕੇ ਬੇਅਦਬੀ ਹੋਈ ਤੇ ਉਸ ਤੋਂ ਬਾਅਦ ਬੰਬ ਬਲਾਸਟ ਹੋਣਾ ਕੋਈ ਜਾਂਚ ਦੀ ਤਹਿ ਤੱਕ ਨਾ ਪੁੱਜਣਾ ਇਹ ਇੱਕ ਨਾਕਾਮੀ ਹੈ, ਇਸ ‘ਤੇ ਸੂਬੇ ਦੇ ਗ੍ਰਹਿ ਮੰਤਰੀ ਤੇ ਡੀ.ਜੀ.ਪੀ ਨੂੰ ਬਦਲਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ‘ਤੇ ਬੋਲਦੇ ਕਿਹਾ ਕਿ ਅਮਰਿੰਦਰ ਸਿੰਘ ਤੇ ਬੀਜੇਪੀ ਦੀਆਂ  ਤਾਰਾਂ ਜੁੜੀਆਂ ਸਨ ਜਿੰਨਾ ਨੇ ਕਿਸਾਨਾਂ ਨੂੰ ਰੋਲਿਆ ਕਿਸਾਨ ਸ਼ਹੀਦ ਹੋਏ ਹੁਣ ਕੈਪਟਨ  ਇਸ ਪਾਰਟੀ ਨਾਲ ਰਲ ਗਏ ਉਸ ਤੋਂ ਧੋਖੇਬਾਜ ਹੋ ਸਕਦਾ ਹੈ ਕੋਈ ਹੁਣ ਪੰਜਾਬ ਤੇ ਰਾਜ ਕਰਨ ਵਾਸਤੇ ਚੋਣਾਂ ਨੂੰ ਵੀ ਅੱਗੇ ਪਿੱਛੇ ਕਰ ਸਕਦੇ ਹਨ ਅਤੇ ਨਵੀਆਂ ਪਾਰਟੀਆਂ ਵਿਚ ਖੜੀਆਂ ਕਰ ਸਕਦੇ ਹਨ। ਕਿਸਾਨਾਂ ਦੇ ਸੰਯੁਕਤ ਮੋਰਚੇ ਵੱਲੋਂ ਰਾਜਨੀਤੀ ਵਿਚ ਆਉਣ ਤੇ ਪੁੱਛੇ ਜਾਣ ਤੇ ਕਿਹਾ ਕਿ ਜੇ ਕਿਸਾਨਾਂ ਨੇ ਰਾਜਨੀਤੀ ਵਿਚ ਹੀ ਆਉਣਾ ਸੀ ਤਾਂ ਰਾਜਨੀਤਕ ਪਾਰਟੀਆਂ ਨੂੰ ਸੰਘਰਸ਼ ਤੋਂ ਦੂਰ ਕਿਉਂ ਰੱਖਿਆ ਗਿਆ। ਦਿੱਲੀ ਵਾਲੀ ਪਾਰਟੀ ਵੀ ਸੰਘਰਸ਼ ਵਿਚੋਂ ਹੀ ਆਈ ਸੀ ।

 

ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ: ਅਰਵਿੰਦ ਕੇਜਰੀਵਾਲ

0

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੀਡਿਓ ਸੰਦੇਸ਼ ‘ਚ ਕਿਹਾ ਕਿ ਚੋਣਾਂ ਆਉਣ ਵਾਲੀਆਂ ਹਨ ਤੇ ਕੁੱਝ ਸਿਆਸੀ ਲੋਕਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ‘ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਬੇਹੱਦ ਦੁੱਖਦ ਘਟਨਾ ਹੈ। ਫਿਰ ਉਸ ਤੋਂ ਬਾਅਦ ਫਿਰ ਲੁਧਿਆਣਾ ‘ਚ ਬੰਬ ਬਲਾਸਟ ਹੋ ਜਾਂਦਾ ਹੈ ਜੋ ਕਿ ਪੰਜਾਬ ਤੇ ਪੰਜਾਬੀਅਤ ਤੇ ਹਮਲਾ ਹੈ।

ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਚੁਣਾਵ ਆਉਣ ਵਾਲੇ ਹਨ ਤੇ ਕੁੱਝ ਸਿਆਸੀ ਲੋਕਾਂ ਵੱਲੋਂ ਆਪਣੇ ਗੰਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਸਿਆਸੀ ਫਾਇਦੇ ਲਈ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 2017 ‘ਚ ਵੀ ਚੋਣਾਂ ਤੋਂ ਪਹਿਲਾਂ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕਿਹਾ ਸੀ ਕਿ ਸਰਕਾਰ ਬਣੇਗੀ ਤਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਜਾਵੇਗਾ ਪਰ ਸਰਕਾਰ ਬਣੀ ਨੂੰ ਪੰਜ ਸਾਲ ਹੋ ਗਏ ਹਨ ਤੇ ਅਜੇ ਤੱਕ ਇਨ੍ਹਾਂ ਨੇ ਕੁੱਝ ਨਹੀਂ ਕੀਤਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ‘ਚ ਕੁਰਸੀ ਦੀ ਲੜਾਈ ਚਲ ਰਹੀ ਹੈ। ਉਹ ਆਪਸ ‘ਚ ਹੀ ਉਲਝੇ ਹੋਏ ਹਨ ਤੇ ਪੰਜਾਬ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਸੁਰੱਖਿਅਤ ਰੱਖਣ ‘ਚ ਚੰਨੀ ਸਰਕਾਰ ਫੇਲ੍ਹ ਹੋ ਚੁੱਕੀ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਇੱਥੇ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਆਪਸ ‘ਚ ਪਿਆਰ ਨਾਲ ਮਿਲ ਕੇ ਰਹਿੰਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਸਿਆਸੀ ਲੋਕਾਂ ਦੀ ਚਾਲਾਂ ਨੂੰ ਕਾਮਯਾਮ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਸਭ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ।

ਸੁਖਬੀਰ ਬਾਦਲ ਨੇ ਟਰਾਂਸਪੋਰਟਰਾਂ ਲਈ ਕੀਤੇ ਵੱਡੇ ਐਲਾਨ

0

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਾਡੀ ਟਰਾਂਸਪੋਰਟਰਾਂ ਲਈ ਇੱਕ ਮੈਨੀਫੈਸਟੋ ਹੈ। ਉਨ੍ਹਾਂ ਲਈ ਇੱਕ ਪਾਲਿਸੀ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਸਾਡੀ ਸਰਕਾਰ ਆਉਣ ‘ਤੇ ਲਾਗੂ ਕੀਤੀ ਜਾਵੇਗੀ। ਟਰਾਂਸਪੋਰਟਰਸ ਦਾ ਸਭ ਤੋਂ ਪਹਿਲਾਂ ਇੱਕ ਵੈੱਲਫੇਅਰ ਬੋਰਡ ਬਣਾਇਆ ਜਾਵੇਗਾ। ਬੋਰਡ ਵਿੱਚ ਆਟੋਰਿਕਸ਼ਾ, ਟੈਂਪੂ ਟਰੈਵਲਰ, ਚਾਰ ਪਹੀਆ ਵਾਹਨ, ਬੱਸ ਅਤੇ ਟਰੱਕ ਯੂਨੀਅਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ।

BIG BREAKING: BJP ਨਾਲ ਗੱਠਜੋੜ ਕਰਦਿਆਂ ਹੀ ਸੁਖਦੇਵ ਢੀਂਡਸਾ ਨੂੰ ਵੱਡਾ ਝਟਕਾ,ਬੀਰ ਦਵਿੰਦਰ ਸਿੰਘ ਨੇ ਛੱਡੀ ਪਾਰਟੀ

ਆਟੋ ਰਿਕਸ਼ਾ ਦੀ ਥਾਂ ਈ-ਰਿਕਸ਼ਾ ਚਲਾਏ ਜਾਣਗੇ। ਸਰਕਾਰ ਕਰੇਗੀ ਫਾਇਨਾਂਸ। ਸਾਲ ‘ਚ ਸਿਰਫ ਇੱਕ ਵਾਰੀ ਚੈੱਕ ਹੋਣਗੇ ਵ੍ਹੀਕਲਸ ਦੇ ਕਾਗਜ਼। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਟਰੱਕ ਯੂਨੀਅਨਾਂ ਮੁੜ ਤੋਂ ਬਹਾਲ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਕਾਇਆ ਟੈਕਸਾਂ ਲਈ ਵਨ ਟਾਇਮ ਸੇਟਲਮੈਂਟ ਸਕੀਮ ਲਿਆਵਾਂਗੇ। ਇਸ ਦੇ ਨਾਲ ਹੀ ਟ੍ਰਾਂਸਪੋਰਟਰਾਂ ਨੂੰ ਇੱਕ ਸਾਲ ਦੀ ਮਿਆਦ ਵਾਲਾ ਦਿੱਤਾ ਜਾਵੇਗਾ ਸਟਿਕਰ।

ਇਸ ਦੌਰਾਨ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਕਮੇਟੀਆਂ ਵਿੱਚ ਟਰੱਕ ਅਪਰੇਟਰ ਅਤੇ ਵਪਾਰੀ ਮੈਂਬਰ ਹੋਣਗੇ ਜੋ ਕਿ ਐਸ.ਡੀ.ਐਮਜ਼ ਤੱਕ ਮਸਲਿਆਂ ਨੂੰ ਹੱਲ ਕਰਨਗੇ। ਇਸੇ ਤਰ੍ਹਾਂ ਐਸ.ਡੀ.ਐਮਜ਼ ਪਹਿਲ ਦੇ ਆਧਾਰ ‘ਤੇ ਮਸਲਿਆਂ ਨੂੰ ਹੱਲ ਕਰਨਗੇ।

ਦਿੱਲੀ ‘ਚ ਕਿਹੜੇ ਲੋਕਾਂ ਦਾ ਆਉਂਦੇ ਬਿੱਲ ?ਪੰਜਾਬ ‘ਚ ਵੀ ਇਹੀ ਚੱਲੇਗੀ ਸਕੀਮ…!ਲੋਕ ਖੁਸ਼ ਜਾਂ ਨਹੀਂ, ਹੁਣ ਲੱਗੂ ਪਤਾ

ਉਨ੍ਹਾਂ ਨੇ ਟਰੱਕ ਆਪਰੇਟਰ ਦੇ ਹਰੇਕ ਡਰਾਈਵਰ ਲਈ 10 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਡਰਾਈਵਰ ਦੀ ਕੁਦਰਤੀ ਮੌਤ ਜਾਂ ਦੁਰਘਟਨਾ ਵਿੱਚ ਮੌਤ ਹੋਣ ਦੀ ਸੂਰਤ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

“ਟਰਾਂਸਪੋਰਟਰ ਵੈਲਫੇਅਰ ਬੋਰਡ ਦਾ ਪ੍ਰਧਾਨ ਉਹ ਹੋਵੇਗਾ ਜਿਸ ਕੋਲ ਟਰਾਂਸਪੋਰਟ ਦਾ ਘੱਟੋ-ਘੱਟ 5 ਸਾਲ ਦਾ ਤਜ਼ਰਬਾ ਹੋਵੇਗਾ। ਬੋਰਡ ਟਰਾਂਸਪੋਰਟ ਯੂਨੀਅਨਾਂ ਦੇ ਸਾਰੇ ਮੁੱਦਿਆਂ ਦਾ ਹੱਲ ਕਰੇਗਾ।”

ਪੰਜਾਬ ਦੇ CM ਚਰਨਜੀਤ ਚੰਨੀ ਨੇ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

0

ਅੱਜ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਟਰਾਂਸਪੋਰਟ ਵਿਭਾਗ ਦਾ ਕਾਇਆ ਪਲਟ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਆਉਣ ਜਾਣ ਲਈ ਸਰਕਾਰੀ ਬੱਸਾਂ ਦੀ ਸਮੱਸਿਆਂ ਆ ਰਹੀ ਸੀ।ਅਸੀਂ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਅੱਜ 100 ਬੱਸਾਂ ਨੂੰ ਹਰੀ ਝੰਡੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਉੱਪਰ 400 ਕਰੋੜ ਰੁਪਏ ਦਾ ਖ਼ਰਚ ਆਇਆ ਹੈ।

ਮੁੱਖ ਮੰਤਰੀ ਮੰਤਰੀ ਚੰਨੀ ਕੱਲ੍ਹ ਦੇਣ ਜਾ ਰਹੇ ਨੇ ਵੱਡੀ ਸੌਗਾਤ ! ਜਾਰੀ ਕੀਤਾ ਪੋਸਟਰ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ 102 ਬੱਸ ਸਟੈਂਡ ਅਪਗ੍ਰੇਡ ਕੀਤੇ ਜਾ ਰਹੇ ਹਨ।  ਉਨ੍ਹਾਂ ਨੇ ਕਿਹਾ ਕਿ 842 ਬੱਸਾਂ ਤਿਆਰ ਹੋ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਲਜਾਂ, ਯੂਨੀਵਰਸਿਟੀਆਂ ‘ਚ ਪੜ੍ਹਦੇ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਇਨ੍ਹਾਂ ਸਾਰੇ ਵਿਦਿਆਰਥੀਆਂ ਲਈ ਫ੍ਰੀ ਬੱਸ ਪਾਸ ਬਣਾਏ ਜਾਣਗੇ।

ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਹੋਇਆ ਵੱਡਾ ਖੁਲਾਸਾ, 3 ਹੋਰ ਪੁਲਿਸ ਵਾਲਿਆਂ ਦਾ ਨਾਮ ਆਇਆ ਸਾਹਮਣੇ

ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀਆਂ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਜੋ ਲੋਕ ਕਹਿੰਦੇ ਹਨ ਕਿ ਚੰਨੀ ਰਿਕਸ਼ਾ ਵੀ ਚਲਾ ਲੈਂਦਾ ਹੈ ਤੇ ਦੁੱਧ ਵੀ ਚੌ ਲੈਂਦਾ ਹੈ, ਅੱਜ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੱਸ ਵੀ ਚਲਾ ਲੈਂਦਾ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੱਲ੍ਹ ਨੂੰ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਾਲਿਆਂ ਦਾ ਮਸਲਾ ਹੱਲ ਕਰਨਾ ਹੈ।

Ludhiana Blast Case: ਜਾਂਚ ਏਜੰਸੀਆਂ ਨੇ ਖੰਨਾ ਪੁਲਿਸ ਦੇ 2 ਸਾਬਕਾ SHO ਤੇ ਇੱਕ ਕਾਂਸਟੇਬਲ ਤੋਂ ਕੀਤੀ ਪੁੱਛਗਿੱਛ

0

ਲੁਧਿਆਣਾ ਬੰਬ ਬਲਾਸਟ ਮਾਮਲੇ ‘ਚ ਜਾਂਚ ਏਜੰਸੀਆਂ ਲਗਾਤਾਰ ਚੌਕਸ ਹਨ ਅਤੇ ਤੇਜ਼ੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਕੜੀ ਵਿੱਚ ਜਾਂਚ ਏਜੰਸੀਆਂ ਨੇ ਖੰਨਾ ਪੁਲਿਸ ਦੇ ਦੋ ਸਾਬਕਾ ਐਸਐਚਓ ਅਤੇ ਇੱਕ ਕਾਂਸਟੇਬਲ ਤੋਂ ਵੀ ਪੁੱਛਗਿੱਛ ਕੀਤੀ ਹੈ।

ਜਾਣਕਾਰੀ ਅਨੁਸਾਰ ਗਗਨਦੀਪ ਨੇ ਇਨ੍ਹਾਂ ਤਿੰਨਾਂ ਨਾਲ ਜੇਲ੍ਹ ਵਿੱਚ ਗੱਲਬਾਤ ਕੀਤੀ ਸੀ। ਇੰਨਾ ਹੀ ਨਹੀਂ ਗਗਨਦੀਪ ਜ਼ਮਾਨਤ ‘ਤੇ ਬਾਹਰ ਆਉਣ ਤੋਂ ਬਾਅਦ ਅਕਸਰ ਕਾਂਸਟੇਬਲ ਦੀ ਕਾਰ ਦੀ ਵਰਤੋਂ ਕਰਦਾ ਸੀ, ਇਨ੍ਹਾਂ ਲਿੰਕਾਂ ਨੂੰ ਖੰਗਾਲਣ ਲਈ ਹੀ ਪੁੱਛਗਿੱਛ ਕੀਤੀ ਗਈ।

 

2022 ‘ਚ ਆਫਿਸ ਵਰਕ ਕਲਚਰ ‘ਚ ਹੋਵੇਗਾ ਵੱਡਾ ਬਦਲਾਅ, ਓਵਰਟਾਈਮ ਦਾ ਵੀ ਮਿਲੇਗਾ ਲਾਭ

0

ਆਉਣ ਵਾਲੇ ਸਾਲ ‘ਚ ਮੁਲਾਜ਼ਮਾਂ ਲਈ ਇੱਕ ਚੰਗੀ ਖ਼ਬਰ ਇਹ ਹੈ ਕਿ ਅਗਲੇ ਵਿੱਤੀ ਸਾਲ ਯਾਨੀ 1 ਅਪ੍ਰੈਲ 2022 ਤੋਂ ਉਨ੍ਹੇ ਦੇ ਕੰਮ ਦੇ ਦਿਨ ਘੱਟ ਹੋ ਸਕਦੇ ਹਨ। ਦੇਸ਼ ‘ਚ ਵਰਕ ਕਲਚਰ ਬਦਲ ਸਕਦਾ ਹੈ ਤੇ ਮੁਲਾਜ਼ਮਾਂ ਨੂੰ ਹਫ਼ਤੇ ‘ਚ 4 ਦਿਨ ਕੰਮ ਕਰਨਾ ਪਵੇਗਾ ਤੇ 3 ਦਿਨ ਛੁੱਟੀ ਮਿਲੇਗੀ। ਯਾਨੀ ਮੁਲਾਜ਼ਮਾਂ ਦੀ ਛੁੱਟੀ ਸ਼ੁੱਕਰਵਾਰ ਤੋਂ ਐਤਵਾਰ ਤੱਕ ਰਹੇਗੀ। ਇਸ ਤੋਂ ਇਲਾਵਾ ਜੇਕਰ ਮੁਲਾਜ਼ਮ ਵੱਲੋਂ ਆਫਿਸ ‘ਚ 15 ਮਿੰਟ ਵੀ ਜ਼ਿਆਦਾ ਕੰਮ ਕੀਤਾ ਜਾਂਦਾ ਹੈ ਤਾਂ ਓਵਰਟਾਈਮ ਦਾ ਪੈਸਾ ਕੰਪਨੀ ਨੂੰ ਦੇਣਾ ਪਵੇਗਾ। ਜੇ ਮੀਡੀਆ ਰਿਪੋਰਟ ਦੀ ਮੰਨੀਏ ਤਾਂ ਮੋਦੀ ਸਰਕਾਰ ਵਿੱਤ ਸਾਲ ਯਾਨੀ 2022-23 ਤੋਂ ਲੈਬਰ ਕੋਡ ਦੇ ਨਿਯਮਾਂਂ ਨੂੰ ਲਾਗੂ ਕਰ ਸਕਦੀ ਹੈ। ਇਹ ਲੇਬਰ ਕੋਡ ਦੇ ਨਿਯਮਾਂ ‘ਚ ਤਨਖਾਹ, ਸਮਾਜਿਕ ਸੁਰੱਖਿਆ, ਇੰਡਸਟਰੀਅਲ ਰਿਲੇਸ਼ਨਸ ਤੇ ਓਕੋਪੇਸ਼ਨ ਸੇਫਟੀ ਤੇ ਤੰਦਰੁਸਤ ਕੰਮ ਕਰਨ ਦੀ ਸਥਿਤੀ ਆਦਿ ਵਰਗੇ 4 ਲੇਬਰ ਕੋਡ ਸ਼ਾਮਿਲ ਹਨ।

ਸੁਖਬੀਰ ਬਾਦਲ ਨੇ ਟ੍ਰਾਂਸਪੋਰਟ ਮੈਨੀਫੈਸਟੋ ਕੀਤਾ ਜਾਰੀ, ਸਰਕਾਰ ਬਣਨ ‘ਤੇ ਮਿਲਣਗੀਆਂ ਇਹ ਸਹੂਲਤਾਂ

ਕੇਂਦਰ ਸਰਕਾਰ ਇਨ੍ਹਾਂ ਨਿਯਮ ਨੂੰ ਇਸ ਸਾਲ 2021 ‘ਚ ਅਪ੍ਰੈਲ ਤੋਂ ਲਾਗੂ ਕਰਨਾ ਚਾਹੁੰਦੀ ਸੀ ਪਰ ਸੂਬਾ ਸਰਕਾਰਾਂ ਤਿਆਰ ਨਹੀਂ ਹੋਣ ਦੇ ਕਾਰਨ ਲੇਬਰ ਕੋਡ ਦੇ ਨਿਯਮਾਂ ਨੂੰ ਲਾਗੂ ਨਹੀਂ ਕਰ ਸਕੀ। ਕੇਂਦਰ ਸਰਕਾਰ ਨੇ ਲੇਬਰ ਕੋਡ ਦੇ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਹੁਣ ਸੂਬਿਆਂ ਨੂੰ ਕੰਮ ਕਰਨਾ ਪਵੇਗਾ। ਇਹ ਅਗਲੇ ਵਿੱਤੀ ਸਾਲ ਯਾਨੀ ਅਪ੍ਰੈਲ 2022 ਤੋਂ ਲਾਗੂ ਹੋ ਸਕਦਾ ਹੈ। ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਸ਼ੁਰੂਆਤ ‘ਚ ਰਾਜ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਦੱਸਿਆ ਕਿ ਕਾਰੋਬਾਰੀ ਸੁਰੱਖਿਆ ਤੇ ਕੰਮ ਕਰਨ ਦੀ ਸਥਿਤੀ ‘ਤੇ ਲੇਬਰ ਕੋਡ ਦੇ ਡ੍ਰਾਫਟ ਰੂਲਸ ਨੂੰ ਹੁਣ ਤਕ 13 ਸੂਬੇ ਤਿਆਰ ਕਰ ਚੁੱਕੇ ਹਨ।

ਓਏਐੱਸ ਕੋਡ ਦੇ ਡ੍ਰਾਫਟ ਨਿਯਮਾਂ ‘ਚ 15 ਤੋਂ 30 ਮਿੰਟ ਵਿਚਕਾਰ ਕਾਰੋਬਾਰ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ‘ਚ ਸ਼ਾਮਲ ਕਰਨ ਦੀ ਸਹੂਲਤ ਹੈ। ਮੌਜੂਦਾ ਨਿਯਮ ‘ਚ 30 ਮਿੰਟ ਤੋਂ ਘੱਟ ਸਮੇਂ ਨੂੰ ਯੋਗ ਨਹੀਂ ਮੰਨਿਆ ਜਾਵੇਗਾ।

ਕਿਰਤ ਕਾਨੂੰਨ ਲਾਗੂ ਹੋਣ ਨਾਲ ਮੁਲਾਜ਼ਮਾਂ ਦੇ ਹੱਥ ‘ਚ ਆਉਣ ਵਾਲੀ ਤਨਖਾਹ ਘੱਟ ਜਾਵੇਗੀ ਤੇ ਕੰਪਨੀਆਂ ਨੂੰ ਪੀਐੱਫ ਦਾਤਿਵ ਜ਼ਿੰਮੇਵਾਰੀ ਦਾ ਬੋਝ ਚੁੱਕਣਾ ਪਵੇਗਾ। ਨਵੇਂ ਡ੍ਰਾਫਟ ਰੂਲ ਅਨੁਸਾਰ ਤਨਖਾਹ ਦਾ ਮੁੱਲ ਕੁਲ 50 ਫੀਸਦੀ ਜਾਂ ਜ਼ਿਆਦਾ ਹੋਣਾ ਚਾਹੀਦਾ ਹੈ। ਇਸ ਨਾਲ ਜ਼ਿਆਦਾਤਰ ਮੁਲਾਜ਼ਮਾਂ ਦੀ ਤਨਖਾਹ ਦਾ ਸਟਰਕਚਰ ਬਦਲ ਜਾਵੇਗਾ। ਬੇਸਿਕ ਸੈਲਰੀ ਵਧਣ ਨਾਲ ਪੀਐੱਫ ਤੇ ਗ੍ਰੈਚਊਟੀ ਲਈ ਕੱਟ ਵਾਲਾ ਪੈਸਾ ਵਧ ਜਾਵੇਗਾ ਕਿਉਂਕਿ ਇਸ ਵਿਚ ਜਾਣ ਵਾਲਾ ਪੈਸਾ ਬੇਸਿਕ ਸੈਲਰੀ ਅਨੁਸਾਰ ਹੁੰਦਾ ਹੈ।

ਮੁੱਖ ਮੰਤਰੀ ਮੰਤਰੀ ਚੰਨੀ ਕੱਲ੍ਹ ਦੇਣ ਜਾ ਰਹੇ ਨੇ ਵੱਡੀ ਸੌਗਾਤ ! ਜਾਰੀ ਕੀਤਾ ਪੋਸਟਰ

ਜਾਣਕਾਰੀ ਅਨੁਸਾਰ ਨਵੇਂ ਡ੍ਰਾਫਟ ਕਾਨੂੰਨ ਵਿਚ ਕੰਮਕਾਜ ਦੇ ਘੰਟਿਆਂ ਨੂੰ ਵਧਾ ਕੇ 12 ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ 12 ਘੰਟੇ ਕੰਮ ਕਰਨ ਉੱਤੇ ਤੁਹਾਨੂੰ ਹਫਤੇ ਵਿਚ 4 ਦਿਨ ਕੰਮ ਕਰਨਾ ਪਵੇਗਾ ਤੇ 3 ਦਿਨ ਦੀ ਛੁੱਟੀ ਮਿਲੇਗੀ ਕੋਡ ਦੇ ਡ੍ਰਾਫਟ ਨਿਯਮਾਂ ਵਿਚ 15 ਤੋਂ 30 ਮਿੰਟ ਵਿਚਕਾਰ ਕੰਮਕਾਰ ਨੂੰ ਵੀ 30 ਮਿੰਟ ਗਿਣ ਕੇ ਓਵਰਟਾਈਮ ਵਿਚ ਸ਼ਾਮਿਲ ਕਰਨ ਦਾ ਪ੍ਰਵਦਾਨ ਹੈ। ਮੌਜੂਦਾ ਨਿਯਮ ਵਿਚ 30 ਮਿੰਟ ਤੋਂ ਘੱਟ ਸਮੇਂ ਨੂੰ ਓਵਰਟਾਈਮ ਯੋਗ ਨਹੀਂ ਮੰਨਿਆ ਜਾਵੇਗਾ।

ਪੰਜਾਬ ਸਰਕਾਰ ਵੱਲੋਂ 6 ਵੱਡੇ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

0

ਪੰਜਾਬ ਸਰਕਾਰ ਦੇ ਵੱਲੋਂ 6 ਤਹਿਸੀਲਦਾਰਾਂ ਅਤੇ ਏ.ਆਰ.ਓ ਦੇ ਤਬਾਦਲੇ ਕੀਤੇ ਗਏ ਹਨ। ਦੇਖੋ ਲਿਸਟ

31 ਦਸੰਬਰ ਨੂੰ ਪਟਿਆਲਾ ‘ਚ ‘ਸ਼ਾਂਤੀ ਮਾਰਚ’ ਦੀ ਅਗਵਾਈ ਕਰਨਗੇ ਅਰਵਿੰਦ ਕੇਜਰੀਵਾਲ: ਭਗਵੰਤ ਮਾਨ

0

ਕਿਹਾ,ਪੰਜਾਬ ਦੇ ਲੋਕਾਂ ਵਿੱਚ ਨਫ਼ਰਤ ਜਾਂ ਡਰ ਲਈ ਕੋਈ ਥਾਂ ਨਹੀਂ 

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਉਣ ਵਾਲੀ 31 ਦਸੰਬਰ ਨੂੰ ਪਟਿਆਲਾ ਵਿਖੇ ਇੱਕ ‘ਸ਼ਾਂਤੀ ਮਾਰਚ’ ਕੱਢਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੱਸਿਆ ਕਿ ਇਹ ਸ਼ਾਂਤੀ ਮਾਰਚ ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਨੂੰ ਸਮਰਪਿਤ ਹੋਵੇਗਾ। ਮੰਗਲਵਾਰ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਰਾਹੀਂ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਇੱਕ ਸਾਜ਼ਿਸ਼ ਤਹਿਤ ਪੰਜਾਬ ਦੇ ਸ਼ਾਂਤਮਈ ਮਾਹੌਲ ਅਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਜਾਂ ਲੁਧਿਆਣਾ ਦੀ ਅਦਾਲਤ ਵਿੱਚ ਧਮਾਕਾ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨ ਦੀ ਹੀ ਇੱਕ ਕੋਸ਼ਿਸ਼ ਹੈ, ਪਰ ਪੰਜਾਬ ਆਪਣੇ ਸਮਾਜਿਕ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਜਾਂ ਜਾਤ ਦੇ ਹੋਣ, ਉਨ੍ਹਾਂ ਦੇ ਦਿਲਾਂ ਵਿੱਚ ਨਫ਼ਰਤ ਜਾਂ ਡਰ ਲਈ ਕੋਈ ਥਾਂ ਨਹੀਂ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਵਾਰ-ਵਾਰ ਸਾਹਮਣੇ ਆ ਰਹੀਆਂ ਅਜਿਹੀਆਂ ਸਮਾਜ ਵਿਰੋਧੀ ਘਟਨਾਵਾਂ ਨੂੰ ਲੈ ਕੇ ਸਵਾਲ ਚੁੱਕਦੇ ਹੋਏ ਮਾਨ ਨੇ ਕਿਹਾ ਕਿ ਇਹ ਗੰਦੀ ਅਤੇ ਘਟੀਆ ਰਾਜਨੀਤੀ ਦਾ ਨਤੀਜਾ ਹੈ, ਜੋ ਲੋਕਾਂ ਦੀਆਂ ਭਾਵਨਾਵਾਂ ਜਾਂ ਜਨਜੀਵਨ ਨੂੰ ਠੇਸ ਪਹੁੰਚਾ ਕੇ ਆਪਣੇ ਚੋਣ ਏਜੰਡੇ ਅਤੇ ਮਨਸੂਬਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਨ ਨੇ ਕਿਹਾ ਕਿ ਇਹ ਸ਼ਾਂਤੀ ਮਾਰਚ ਪੰਜਾਬ ਵਿੱਚ ਸ਼ਾਂਤੀ ਅਤੇ ਖ਼ੁਸ਼ਹਾਲੀ ਕਾਇਮ ਕਰਨ ਲਈ ਸਾਡੇ ਦਿਲਾਂ ਵਿੱਚ ਆਸ ਅਤੇ ਅਰਦਾਸ ਵਜੋਂ  ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸ਼ਾਂਤੀ ਮਾਰਚ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਸਾਰੇ ਸਮਾਜ ਵਿਰੋਧੀ ਅਨਸਰਾਂ ਨੂੰ ਸਪਸ਼ਟ ਸੁਨੇਹਾ ਮਿਲ ਸਕੇ ਕਿ ਪੰਜਾਬ ਅਜਿਹੇ ਲੋਕ ਵਿਰੋਧੀ ਯਤਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ।  ਉਨ੍ਹਾਂ ਅੱਗੇ ਕਿਹਾ ਕਿ ਸਾਡੀ ਏਕਤਾ ਅਤੇ ਬਿਹਤਰ ਤਾਲਮੇਲ ਨੇ ਕਈ ਵਾਰ ਅਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਮੂਹ ਪੰਜਾਬ ਵਾਸੀ ਭਵਿੱਖ ਵਿੱਚ ਵੀ ਅਜਿਹੀਆਂ ਚੁਣੌਤੀਆਂ ਦਾ ਡਟ ਕੇ ਮੁਕਾਬਲਾ ਕਰਾਂਗੇ।

ਪ੍ਰਧਾਨ ਮੰਤਰੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੁੰ ਦੇਣ – ਸੁਖਬੀਰ ਸਿੰਘ ਬਾਦਲ

0

ਪ੍ਰਧਾਨ ਮੰਤਰੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੁੰ ਦੇਣ ਅਤੇ ਦਰਿਆਈ ਪਾਣੀਆਂ ’ਤੇ ਸੂਬੇ ਦਾ ਰਾਈਪੇਰੀਅਨ ਸਿਧਾਂਤ ਮੁਤਾਬਕ ਹੱਕ ਪੰਜਾਬ ਨੁੰ ਦੇਣ ਦਾ ਐਲਾਨ ਆਪਣੇ 5 ਜਨਵਰੀ ਦੇ ਦੌਰੇ ਦੌਰਾਨ ਕਰਨ : ਸੁਖਬੀਰ ਸਿੰਘ ਬਾਦਲ

ਰਾਜੇਵਾਲ ਕੇਂਦਰ ਨਾਲ ਗੁਪਤ ਸੌਦੇਬਾਜ਼ੀ ਦਾ ਕਿਸਾਨਾਂ ਨੁੰ ਜਵਾਬ ਦੇਣ

ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਦੀਨਾਨਗਰ ਵਿਚ ਸਹਿਕਾਰੀ ਖੰਡ ਮਿੱਲ ਬਣਾਏਗੀ

ਦੀਨਾਨਗਰ, 28 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੁੰ ਅਪੀਲ ਕੀਤੀ ਕਿ ਉਹ ਆਪਣੇ 5 ਜਨਵਰੀ ਦੇ ਦੌਰੇ ਦੌਰਾਨ ਪੰਜਾਬ ਨੁੰ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਨਾਲ ਨਾਲ ਦਰਿਆਈ ਪਾਣੀਆਂ ’ਤੇ ਰਾਈਪੇਰੀਅਨ ਸਿਧਾਂਤਾਂ ਮੁਤਾਬਕ ਹੱਕ ਦੇਣ ਦਾ ਐਲਾਨ ਕਰਨ।

ਅਕਾਲੀ ਦਲ ਦੇ ਪ੍ਰਧਾਨ ਇਥੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਕਮਲਜੀਤ ਚਾਵਲਾ ਦੇ ਹੱਕ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸ਼ਹਿਰ ਵਿਚ ਖੰਡ ਮਿੱਲ ਵੀ ਸਥਾਪਿਤ ਕਰੇਗੀ।

ਪ੍ਰਧਾਨ ਮੰਤਰੀ ਦੇ ਦੌਰੇ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀਆਂ ਦੀਆਂ ਪ੍ਰਧਾਨ ਮੰਤਰੀ ਤੋਂ ਵੱਡੀਆਂ ਆਸਾਂ ਹਨ ਕਿ ਉਹ ਦਹਾਕਿਆਂ ਤੋਂ ਸੁਬੇ ਨਾਲ ਹੋਇਆ ਅਨਿਆਂ ਦੁਰ ਕਰਨਗੇ। ਉਹਨਾਂ ਕਿਹਾ ਕਿ ਮੈਂ ਸ੍ਰੀ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਉਹ 5 ਜਨਵਰੀ ਨੁੰ ਚੰਡੀਗੜ੍ਹ ਪੰਜਾਬ ਨੁੰ ਦੇਣ ਦੇ ਨਾਲ ਨਾਲ 1966 ਵਿਚ ਪੰਜਾਬੀ ਸੂਬੇ ਦੇ ਪੁਨਰਗਠਨ ਵੇਲੇ ਬਾਹਰ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੁੰ ਦੇਣ ਅਤੇ ਦਰਿਆਈ ਪਾਣੀਆਂ ’ਤੇ ਰਾਈਪੇਰੀਅਨ ਸਿਧਾਂਤ ਮੁਤਾਬਕ ਹੱਕ ਦੇਣ ਦਾ ਐਲਾਨ ਕਰਨ।

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਉਹਨਾਂ ਵੱਲੋਂ ਸੂਬੇ ਵਿਚ ਫਿਰੋਜ਼ਪੁਰ ਵਿਖੇ ਲਿਆਂਦੇ ਗਏ ਪੀ ਜੀ ਆਈ ਸੈਟੇਲਾਈਟ ਸੈਂਟਰ ਦਾ ਆਖਿਰਕਾਰ ਪ੍ਰਧਾਨ ਮੰਤਰੀ 5 ਜਨਵਰੀ ਨੁੰ ਉਦਘਾਟਨ ਕਰਨਗੇ। ਉਹਨਾਂ ਕਿਹਾ ਕਿ ਇਹ ਮੈਡੀਕਲ ਸਹੂਲਤ ਸਰਹੱਦੀ ਪੱਟੀ ਦੇ ਲੋਕਾਂ ਵਾਸਤੇ ਬਹੁਤ ਲਾਭਕਾਰੀ ਸਿੱਧ ਹੋਵੇਗੀ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੁੰ ਅਪੀਲ ਕੀਤੀ ਕਿ ਇਸਨੁੰ ਤੇਜ਼ ਰਫਤਾਰ ਨਾਲ ਮੁਕੰਮਲ ਕਰਵਾਇਆ ਜਾਵੇ।

ਜਦੋਂ ਉਹਨਾਂ ਤੋਂ ਸੰਯੁਕਤ ਕਿਸਾਨ ਮੋਰਚੇ ਆਗੂ ਬਲਬੀਰ ਸਿੰਘ ਰਾਜੇਵਾਲ ਤੇ ਕੁਝ ਹੋਰਨਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੁੰ ਲਿਖੇ ਲੈਟਰ ਬੰਬ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜੇਵਾਲ ਆਪਣੀਆਂ ਕਾਰਵਾਈਆਂ ਬਾਰੇ ਜਵਾਬ ਦੇਣ। ਉਹਨਾਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੋਣ ਦੇ ਬਾਵਜੂਦ ਕਿਸਾਨਾਂ ਨਾਲ ਧੋਖਾ ਕਰ ਰਹੇ ਸਨ ਤੇ ਇਸ ਸਾਰੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਜਦੋਂ ਉਹਨਾਂ ਤੋਂ ਭਾਜਪਾ ਦੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚਾਲੇ ਗਠਜੋੜ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਨੁੰ ਸਿਰਫ ਨਾਲ ਮਿਲਾਉਣ ਨਾਲ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਜਿੰਨੀਆਂ ਮਰਜ਼ੀਆਂ ਸਿਫਰ ਮਿਲਾ ਲਵੋ, ਨਤੀਜਾ ਉਹੀ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਗਠਜੋੜ ਦਾ ਸੁਬੇ ਦੀ ਰਾਜਨੀਤੀ ’ਤੇ ਕੋਈ ਅਸਰ ਪੈਣ ਵਾਲਾ ਨਹੀਂ ਹੈ।

ਇਸ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸੂਬੇ ਦੇ ਪੁਲਿਸ ਮੁਲਾਜ਼ਮਾਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਜਿਵੇਂ ਮਿਸਗਾਈਡਡ ਮਿਜ਼ਾਈਲ ਬਹੁਤ ਮਾੜੀ ਹੁੰਦੀ ਹੈ, ਇਸੇ ਤਰੀਕੇ ਨਵਜੋਤ ਸਿੱਧੂ ਹੁਣ ਆਪਣੀ ਮੰਦੀ ਸ਼ਬਦਾਵਲੀ ਨਾਲ ਪੰਜਾਬੀਆਂ ਨੁੰ ਸ਼ਰਮਸਾਰ ਕਰ ਰਹੇ ਨ। ਉਹਨਾਂ ਕਿਹਾ ਕਿ ਸਿੱਧੂ ਕੋਲ ਪੰਜਾਬ ਵਿਚ ਨਫਰਤ, ਜ਼ਹਿਰ, ਅੰਨਾ ਹੰਕਾਰ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਹੈ।

ਜਦੋਂ ਉਹਨਾਂ ਤੋਂ ਦੋ ਮੌਜੂਦਾ ਵਿਧਾਇਕਾਂ ਫਤਿਹ ਜੰਗ ਬਾਜਵਾ ਤੇ ਬਲਵਿੰਦਰ ਲਾਡੀ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਭਾਵੇਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਪਰ ਇਹ ਪੰਜਾਬ ਕਾਂਗਰਸ ਦਾ ਹਾਲ ਬਿਆਨ ਕਰਦਾ ਹੈ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕਾਂਗਰਸੀਆਂ ਨੇ ਮਹਿਸੂਸ ਕਰ ਲਿਆ ਹੈ ਕਿ ਪਾਰਟੀ ਦਾ ਅੰਤ ਨੇੜੇ ਹੈ ਤੇ ਉਹ ਡੁੱਬਦੇ ਜਹਾਜ਼ ਵਿਚੋਂ ਛਾਲਾਂ ਮਾਰ ਰਹੇ ਹਨ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਇਥੇ ਪ੍ਰਭਾਵਸ਼ਾਲੀ ਰੋਡ ਸ਼ੋਅ ਕੀਤਾ ਤੇ ਦੀਨਾਨਗਰ ਦੀ ਮਾਰਕੀਟ ਵਿਚ ਘਰ ਘਰ ਜਾ ਕੇ ਪ੍ਰਚਾਰ ਕੀਤਾ। ਉਹਨਾਂ ਦੇਨਾਲ ਬਸਪਾ ਉਮੀਦਵਾਰ ਕਮਲਜੀਤ ਚਾਵਲਾ ਵੀ ਸਨ। ਉਹਨਾਂ ਨੇ ਹਲਕੇ ਦੇ ਦੌਰੇ ਦੌਰਾਨ ਇਤਿਹਾਸ ਧਾਰਮਿਕ ਅਸਥਾਨਾ ’ਤੇ ਮੱਥਾਂ ਵੀ ਟੇਕਿਆ। ਉਹਨਾਂ ਦੇ ਨਾਲ ਗੁਰਬਚਨ ਸਿੰਘ ਬੱਬੇਹਾਲੀ ਵੀ ਸਨ।

ਖਾਣ ਬਣਾਉਣ ਵੇਲੇ ਕਿਹੜੇ ਤੇਲ ਦੀ ਕਰਨੀ ਚਾਹੀਦੀ ਹੈ ਵਰਤੋਂ, ਜਾਣੋ ਘਿਓ ਜਾਂ ਤੇਲ ‘ਚੋਂ ਕਿਹੜਾ ਹੁੰਦਾ ਹੈ ਸਹੀ

0

ਕਿਸੇ ਵੀ ਵਿਅਕਤੀ ਦੀ ਵਧੀਆ ਸਿਹਤ ਲਈ ਜਰੂਰੀ ਹੈ ਕਿ ਉਸ ਵਿਅਕਤੀ ਦੁਆਰਾ ਆਪਣੀ ਖੁਰਾਕ ‘ਚ ਅਜਿਹੇ ਪਦਾਰਥ ਦੀ ਵਰਤੋਂ ਕੀਤੀ ਜਾਵੇ ਜੋ ਸਹੀ ਤੇਲ ਜਾਂ ਘਿਓ ‘ਚ ਬਣਾਇਆ ਹੋਵੇ। ਚੰਗੀ ਸਿਹਤ ਲਈ ਖਾਣਾ ਪਕਾਉਣ ਵਾਲੇ ਤੇਲ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਣ ਬਣਾਉਣ ਵਾਲੇ ਤੇਲ ਦੇ ਸਬੰਧ ਵਿੱਚ ਹਰ ਇੱਕ ਦੀ ਆਪਣੀ ਪਸੰਦ ਹੈ। ਇਸ ਦੀ ਵਰਤੋਂ ਖੇਤਰ ਤੇ ਉਪਲਬਧਤਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ, ਕਈ ਵਾਰ ਲੋਕਾਂ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਆਉਂਦਾ ਹੈ ਕਿ ਉਨ੍ਹਾਂ ਲਈ ਕਿਹੜਾ ਖਾਣਾ ਪਕਾਉਣ ਵਾਲਾ ਤੇਲ ਸਭ ਤੋਂ ਵਧੀਆ ਹੈ। ਆਓ ਜਾਣਦੇ ਹਾਂ ਕਿ ਚੰਗੀ ਸਿਹਤ ਲਈ ਕਿਸ ਦੀ ਵਰਤੋਂ ਬਿਹਤਰ ਹੁੰਦੀ ਹੈ।

ਕੈਲੋਰੀ ਪੱਖੋਂ

ਕੈਲੋਰੀ ਦੇ ਰੂਪ ਵਿੱਚ, ਜ਼ੈਤੂਨ ਦਾ ਤੇਲ, ਨਾਰੀਅਲ ਤੇਲ ਤੇ ਘਿਓ ਵਿੱਚ ਤਿੰਨਾਂ ਵਿੱਚ ਲਗਪਗ ਇੱਕੋ ਜਿਹੀ ਕੈਲੋਰੀ ਹੁੰਦੀ ਹੈ। ਇੱਕ ਚਮਚ ਨਾਰੀਅਲ ਤੇਲ ਵਿੱਚ ਲਗਪਗ 117 ਕੈਲੋਰੀਆਂ ਹੁੰਦੀਆਂ ਹਨ, ਜੈਤੂਨ ਦੇ ਤੇਲ ਦੀ ਇੱਕੋ ਮਾਤਰਾ ਵਿੱਚ 119 ਕੈਲੋਰੀ ਤੇ ਘਿਓ ਵਿੱਚ ਲਗਪਗ 120 ਕੈਲੋਰੀਜ਼ ਹੁੰਦੀਆਂ ਹਨ।

ਪੋਸ਼ਣ ਪੱਖੋਂ

ਜੇ ਅਸੀਂ ਪੌਸ਼ਟਿਕ ਤੱਤਾਂ ਬਾਰੇ ਗੱਲ ਕਰਦੇ ਹਾਂ, ਤਾਂ ਜੈਤੂਨ ਦਾ ਤੇਲ ਵਿੱਚ ਨਾ ਸਿਰਫ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਹੁੰਦੀ ਹੈ, ਸਗੋਂ ਇਸ ਵਿੱਚ ਵਿਟਾਮਿਨ ਈ ਅਤੇ ਕੇ ਵੀ ਹੁੰਦੇ ਹਨ। ਨਾਰੀਅਲ ਦੇ ਤੇਲ ਵਿੱਚ ਸੈਚੁਰੇਟਡ ਚਿਕਨਾਈ ਤੇ ਵਿਟਾਮਿਨ ਈ, ਕੇ ਤੇ ਕੈਲਸ਼ੀਅਮ ਦੀ ਘੱਟ ਮਾਤਰਾ ਹੁੰਦੀ ਹੈ ਪਰ ਜ਼ੈਤੂਨ ਦੇ ਤੇਲ ਦੇ ਮੁਕਾਬਲੇ ਨਾਰੀਅਲ ਦੇ ਤੇਲ ਵਿੱਚ ਘੱਟ ਪੌਸ਼ਟਿਕ ਤੱਤ ਹੁੰਦੇ ਹਨ।

ਇਸੇ ਤਰ੍ਹਾਂ ਘਿਓ ਵਿੱਚ ਇੰਨੀ ਹੀ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਦੇ ਨਾਲ ਨਾਲ ਵਿਟਾਮਿਨ ਏ ਵੀ ਹੁੰਦਾ ਹੈ। ਘਿਓ ਵਿੱਚ ਵਿਟਾਮਿਨ ਕੇ ਤੇ ਈ ਵੀ ਪਾਏ ਜਾਂਦੇ ਹਨ।

ਕਿਹੜਾ ਤੇਲ ਸਭ ਤੋਂ ਵਧੀਆ?

ਘਿਓ ਵਿੱਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ ਪਰ ਇਸ ਵਿੱਚ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ। ਇਹ ਪੌਸ਼ਟਿਕ ਤੱਤ ਫਲਾਂ ਅਤੇ ਸਬਜ਼ੀਆਂ ਤੋਂ ਵੀ ਮਿਲ ਸਕਦੇ ਹਨ। ਕਿਉਂਕਿ ਤੇਲ ਵਿੱਚ ਮੌਜੂਦ ਚਰਬੀ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ, ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਡਰ ਵੀ ਰਹਿੰਦਾ ਹੈ।

ਇਸ ਤਰ੍ਹਾਂ ਜੈਤੂਨ ਦੇ ਤੇਲ ਦੀ ਵਰਤੋਂ ਦਿਲ ਲਈ ਵਧੀਆ ਹੈ। ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਇਸ ਦੀ ਵਰਤੋਂ ਦਿਲ ਦੇ ਰੋਗਾਂ ਦਾ ਖ਼ਤਰਾ 5 ਪ੍ਰਤੀਸ਼ਤ ਤੱਕ ਘਟਾਉਂਦੀ ਹੈ। ਕੁੱਲ ਮਿਲਾ ਕੇ, ਕੁਝ ਮਾਤਰਾ ਵਿੱਚ ਘਿਓ ਦਾ ਸੇਵਨ ਕਰਨ ਤੋਂ ਇਲਾਵਾ, ਜ਼ੈਤੂਨ ਦਾ ਤੇਲ ਸਿਹਤ ਲਈ ਤੁਲਨਾਤਮਕ ਤੌਰ ਤੇ ਚੰਗਾ ਹੁੰਦਾ ਹੈ।