Home Blog Page 2197

ਚੋਣ ਕਮਿਸ਼ਨ ਵੱਲੋਂ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ‘ਤੇ ਲਿਆ ਜਾਵੇਗਾ ਫ਼ੈਸਲਾ

0

ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਆਯੋਜਿਤ ਕਰਨ ‘ਤੇ ਫ਼ੈਸਲਾ ਲਵੇਗਾ। ਇਸ ਲਈ ਸੀ.ਈ.ਸੀ. ਸੁਸ਼ੀਲ ਚੰਦਰਾ, ਕੇਂਦਰੀ ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਚੋਣ ਵਾਲੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵਰਚੂਅਲ ਬੈਠਕ ਕੀਤੀ ਜਾਵੇਗੀ।

CM ਚਿਹਰੇ ‘ਤੇ ਪੰਜਾਬੀਆਂ ਦਾ ਫ਼ਤਵਾ, ਆ ਗਿਆ Kejrriwal ਲਈ ਸੁਨੇਹਾ, ਸੁਣੋ ਕਿਸ ਦੇ ਨਾਮ ‘ਤੇ ਲੱਗੀ ਮੋਹਰ

ਚੋਣ ਕਮਿਸ਼ਨ ਫੈਸਲਾ ਕਰੇਗਾ ਕਿ ਕੋਵਿਡ-19 ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਪੰਜ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਰੈਲੀਆਂ ‘ਤੇ ਲੱਗੀ ਪਾਬੰਦੀ ਹਟਾਉਣੀ ਹੈ ਜਾਂ ਨਹੀਂ।

Army Day ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ੌਜ ਤੇ ਸਾਰੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਸੈਨਾ ਦਿਵਸ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ।ਪੀਐੱਮ ਮੋਦੀ ਨੇ ਟਵੀਟ ਕੀਤਾ ਕਿ ਸੈਨਾ ਦਿਵਸ ਦੇ ਮੌਕੇ ‘ਤੇ ਸਾਡੇ ਦਲੇਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ। ਭਾਰਤੀ ਫੌਜ ਆਪਣੀ ਬਹਾਦਰੀ ਅਤੇ ਬਹਾਦਰੀ ਦੇ ਅੰਦਾਜ਼ ਲਈ ਜਾਣੀ ਜਾਂਦੀ ਹੈ।

ਰਾਸ਼ਟਰੀ ਸੁਰੱਖਿਆ ਪ੍ਰਤੀ ਭਾਰਤੀ ਫੌਜ ਦੇ ਅਮੁੱਲ ਯੋਗਦਾਨ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਭਾਰਤੀ ਫੌਜ ਦੇ ਜਵਾਨ ਖਤਰਨਾਕ ਖੇਤਰਾਂ ਵਿੱਚ ਸੇਵਾ ਕਰਦੇ ਹਨ ਅਤੇ ਕੁਦਰਤੀ ਆਫ਼ਤਾਂ ਸਮੇਤ ਮਨੁੱਖੀ ਸੰਕਟ ਦੇ ਸਮੇਂ ਵਿੱਚ ਨਾਗਰਿਕਾਂ ਦੀ ਮਦਦ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਭਾਰਤ ਨੂੰ ਫੌਜ ਦੇ ਮਹਾਨ ਯੋਗਦਾਨ ‘ਤੇ ਮਾਣ ਹੈ।

ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ

0

ਬੀਤੇ ਦਿਨੀ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ ਸੀ ਤੇ ਅੱਜ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਫਗਵਾੜਾ ਤੋਂ ‘ਆਪ’ ਦੇ ਉਮੀਦਵਾਰ ਹੋ ਸਕਦੇ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੋਗਿੰਦਰ ਸਿੰਘ ਮਾਨ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ।

ਆਪ ਦੇ CM ਚਿਹਰੇ ਬਾਰੇ Kejriwal ਵੱਲੋਂ ਦਿੱਤੇ ਮੋਬਾਈਲ ਨੰਬਰ ਬਾਰੇ ਕੀ ਬੋਲੀ ਜਨਤਾ

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਡਾ. ਬੀ ਆਰ ਅੰਬੇਡਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੋਟਾਲੇ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਤੇ ਫਗਵਾੜਾ ਨੂੰ ਜ਼ਿਲ੍ਹਾ ਨਾ ਬਣਾਉਣ ਤੋਂ ਉਹ ਦੁਖੀ ਹਨ।

ਜੋਗਿੰਦਰ ਸਿੰਘ ਮਾਨ 1985, 1992, 2002 ਵਿੱਚ ਫਗਵਾੜਾ ਤੋਂ ਵਿਧਾਇਕ ਰਹੇ ਤੇ ਪੰਜਾਬ ਵਿੱਚ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਵਿੱਚ ਮੰਤਰੀ ਰਹੇ ਹਨ।

CM ਚਿਹਰੇ ‘ਤੇ ਪੰਜਾਬੀਆਂ ਦਾ ਫ਼ਤਵਾ, ਆ ਗਿਆ Kejrriwal ਲਈ ਸੁਨੇਹਾ, ਸੁਣੋ ਕਿਸ ਦੇ ਨਾਮ ‘ਤੇ ਲੱਗੀ ਮੋਹਰ

ਇਸ ਤੋਂ ਇਲਾਵਾ ਰਾਘਵ ਚੱਢਾ ਨੇ ਵੀ ਟਵੀਟ ਕਰਕੇ ਉਨ੍ਹਾਂ ਦੇੇ ਪਾਰਟੀ ‘ਚ ਸ਼ਾਮਿਲ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਪੱਸ਼ਟ ਬਹੁਮੱਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ: ਹਰਪਾਲ ਚੀਮਾ

0

ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਵਿੱਚ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ’ਤੇ ਕੇਵਲ 24 ਘੰਟਿਆਂ ਵਿੱਚ ਹੀ 8 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣਾ ਪੱਖ ਰੱਖਿਆ ਹੈ।

‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਰਟੀ ਵੱਲੋਂ ਜਾਰੀ ਨੰਬਰ ’ਤੇ 3 ਲੱਖ ਤੋਂ ਜ਼ਿਆਦਾ ਵੈਟਸਐਪ ਮੈਸਜ਼, 4 ਲੱਖ ਤੋਂ ਜ਼ਿਆਦਾ ਫੋਨ ਕਾਲਾਂ, 1 ਲੱਖ ਤੋਂ ਜ਼ਿਆਦਾ ਵਾਇਸ ਮੈਸਜ਼ ਅਤੇ 50 ਹਜ਼ਾਰ ਤੋਂ ਜ਼ਿਆਦਾ ਟੈਕਸਟ ਮੈਸਜ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪੂਰਾ ਡਾਟਾ ਇੱਕਠਾ ਹੋਣ ਤੋਂ ਬਾਅਦ ਪਾਰਟੀ ਮੁੱਖ ਮੰਤਰੀ ਦੇ ਨਾਂਅ ’ਤੇ ਫ਼ੈਸਲਾ ਕਰੇਗੀ।

ਆਪ ਦੇ CM ਚਿਹਰੇ ਬਾਰੇ Kejriwal ਵੱਲੋਂ ਦਿੱਤੇ ਮੋਬਾਈਲ ਨੰਬਰ ਬਾਰੇ ਕੀ ਬੋਲੀ ਜਨਤਾ

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਵਾਰ ਸਪੱਸ਼ਟ ਬਹੁਮੱਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਰਿਵਾਇਤੀ ਪਾਰਟੀਆਂ ਦੀ ਗੰਦੀ ਰਾਜਨੀਤੀ ਦਾ ਸਫ਼ਾਇਆ ਹੋ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਾਰੀ ਸਮਰੱਥਨ ਤੋਂ ਇਹ ਸਿੱਧ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਤੰਗ ਆ ਚੁੱਕੇ ਹਨ, ਇਸ ਲਈ ਪੰਜਾਬ ਦੇ ਲੋਕ ਹੁਣ ਰਾਜਨੀਤੀ ਵਿੱਚ ਬਦਲਾਅ ਚਾਹੁੰਦੇ ਹਨ।

ਹੁਣ ਆਸਟਰੇਲੀਆ ਅੰਬੈਸੀ ਨੂੰ ਕਿਉਂ ਦੇਣੇ ਪੈਣਗੇ ਅੰਧਾਧੁੰਦ ਵੀਜ਼ੇ ? ਵਿਦਿਆਰਥੀਆਂ ਨੂੰ ਕਿਉਂ

ਭਾਜਪਾ ਅਤੇ ਉਸ ਦੇ ਸਹਿਯੋਗੀਆਂ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਆਗੂਆਂ ਨੇ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਬਹੁਤ ਸਾਰੀਆਂ ਸਾਜਿਸ਼ਾਂ ਕੀਤੀਆਂ ਹਨ। ਪੰਜਾਬ ਦੇ ਕਿਸਾਨਾਂ ’ਤੇ ਹਮਲੇ ਕਰਵਾਏ ਗਏ ਅਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ।

ਪਰ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਭਾਜਪਾ ਨਾਲ ਪੰਜਾਬ ਦੀਆਂ ਹੀ ਕੁੱਝ ਪਾਰਟੀਆਂ ਆਪਣੇ ਰਾਜਨੀਤਿਕ ਲਾਭ ਲਈ ਗੱਠਜੋੜ ਕਰ ਰਹੀਆਂ ਹਨ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦੇਣਗੇ ਅਤੇ ਇਨਾਂ ਚੋਣਾ ਵਿੱਚ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।

‘ਆਪ’ ਵੱਲੋਂ ਪਾਰਟੀ ਵਿਰੋਧੀ ਸਰਗਰਮੀਆਂ ਲਈ ਪੰਜਾਬ ਦੇ 4 ਆਗੂ ਪਾਰਟੀ ‘ਚੋਂ ਕੀਤੇ ਬਰਖ਼ਾਸਤ

0

ਆਮ ਆਦਮੀ ਪਾਰਟੀ’ ਨੇ ਪਾਰਟੀ ਵਿਰੋਧੀ ਸਰਗਰਮੀਆਂ ਲਈ ਪੰਜਾਬ ਦੇ 4 ਆਗੂਆਂ ਨੂੰ ਪਾਰਟੀ ਵਿੱਚੋਂ ਬਰਖ਼ਾਸਤ ਕੀਤਾ ਹੈ।

ਇਸ ਸੰਬੰਧੀ ਹੁਕਮ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ: ਜਰਨੈਲ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਕੀਤਾ ਗਿਆ ਹੈ।

ਸਰਦਾਰੀ ਖਾਤਰ ਫਰੈਂਡਲੀ ਮੈਚ ਖੇਡਣਗੇ ਕੈਪਟਨ ! 1992 ‘ਚ ਵੀ ਹੋਈ ਸੀ ਪਾਰਟੀ ਫਲਾਪ

ਪਾਰਟੀ ਵਿੱਚੋਂ ਬਰਖ਼ਾਸਤ ਕੀਤੇ ਗਏ ਆਗੂਆਂ ‘ਚ ਗੁਰਤੇਜ ਸਿੰਘ ਪੰਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸਤਵੀਰ ਸਿੰਘ ਸ਼ੀਰਾ ਭੰਨਭੌਰਾ ਅਮਰਗੜ੍ਹ, ਫ਼ਿਰੋਜ਼ਪੁਰ ਦੇ ਮੋਤਾ ਸਿੰਘ ਅੰਨਜਾਨ ਅਤੇ ਜਲੰਧਰ ਪੱਛਮੀ ਤੋਂ ਡਾ: ਸ਼ਿਵ ਦਿਆਲ ਮੱਲੀ ਸ਼ਾਮਲ ਹਨ।

Yezdi Bikes ਦੇ ਤਿੰਨ ਨਵੇਂ ਮਾਡਲ ਲਾਂਚ, ਜਾਣੋ ਕੀਮਤ ਤੇ ਵਿਸ਼ੇਸ਼ਤਾਵਾਂ

0

ਮਹਿੰਦਰਾ ਗਰੁੱਪ ਦੀ ਕੰਪਨੀ Classic Legends ਨੇ ਯੇਜ਼ਦੀ ਬਾਈਕ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਬਾਈਕ ਦੇ ਤਿੰਨ ਨਵੇਂ ਮਾਡਲ ਬਾਜ਼ਾਰ ‘ਚ ਲਾਂਚ ਕੀਤੇ ਹਨ। ਯੇਜ਼ਦੀ ਦੇ ਜੋ ਤਿੰਨ ਮਾਡਲ ਲਾਂਚ ਕੀਤੇ ਗਏ ਹਨ, ਉਨ੍ਹਾਂ ‘ਚ ਯੇਜ਼ਦੀ ਰੋਡਸਟਰ yezdi Roadster), ਸਕ੍ਰੈਂਬਲਰ (Scrambler) ਅਤੇ ਐਡਵੈਂਚਰ (Adventure) ਸ਼ਾਮਲ ਹਨ।

ਯੇਜ਼ਦੀ ਮੋਟਰਸਾਈਕਲਾਂ ਦੀ ਇਹ ਨਵੀਂ ਰੇਂਜ ਕਲਾਸਿਕ ਲੈਜੇਂਡਸ ਦੇ ਡੀਲਰਸ਼ਿਪ ਨੈੱਟਵਰਕ ‘ਤੇ ਉਪਲਬਧ ਹੋਵੇਗੀ। ਤੁਸੀਂ ਸਿਰਫ਼ 5,000 ਰੁਪਏ ਵਿੱਚ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਯੇਜ਼ਦੀ ਦੀਆਂ ਬਾਈਕ ਆਨਲਾਈਨ ਬੁੱਕ ਕਰ ਸਕਦੇ ਹੋ।

Yezdi Roadster ਦੀ ਕੀਮਤ 1,98,142 ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ। Scrambler ਰੇਂਜ ਦੀਆਂ ਕੀਮਤਾਂ 2,04,900 ਰੁਪਏ ਤੋਂ ਸ਼ੁਰੂ ਹੁੰਦੀਆਂ ਹਨ ਅਤੇ Yezdi Adventure ਦੀ ਕੀਮਤ 2,09,900 ਰੁਪਏ (ਐਕਸ-ਸ਼ੋਰੂਮ, ਦਿੱਲੀ) ਤੋਂ ਸ਼ੁਰੂ ਹੁੰਦੀ ਹੈ।

ਯੇਜ਼ਦੀ ਦੀ ਕਰੂਜ਼ਰ ਬਾਈਕ Roadster ਨਿਓ-ਰੇਟਰੋ ਡਿਜ਼ਾਈਨ ਸਟਾਈਲਿੰਗ ਦੇ ਨਾਲ ਬਹੁਤ ਵਧੀਆ ਲੱਗਦੀ ਹੈ। ਇਸ ਬਾਈਕ ਨੂੰ ਤਿੰਨ ਖੂਬਸੂਰਤ ਰੰਗਾਂ ‘ਚ ਲਾਂਚ ਕੀਤਾ ਗਿਆ ਹੈ। ਯੇਜ਼ਦੀ ਨੇ ਰੋਡਸਟਾਰ ‘ਚ 334cc ਇੰਜਣ ਦੀ ਵਰਤੋਂ ਕੀਤੀ ਹੈ। ਇਸ ਇੰਜਣ ਦੀ ਵਰਤੋਂ ਜਾਵਾ ਬਾਈਕ ‘ਚ ਕੀਤੀ ਜਾਂਦੀ ਹੈ। ਰੋਡਸਟਰ ‘ਤੇ ਸਿੰਗਲ ਸਿਲੰਡਰ ਤਰਲ ਕੂਲਡ ਯੂਨਿਟ 29.7 PS ਆਉਟਪੁੱਟ ਅਤੇ 29 Nm ਪੀਕ ਟਾਰਕ ਪੈਦਾ ਕਰਦਾ ਹੈ।

ਯੇਜ਼ਦੀ Adventure ਬਾਈਕ ‘ਚ LED ਹੈੱਡਲਾਈਟ ਯੂਨਿਟ, LCD ਡਿਜੀਟਲ ਡਿਸਪਲੇਅ ਦਿੱਤੀ ਗਈ ਹੈ। ਬਾਈਕ 334cc ਸਿੰਗਲ ਸਿਲੰਡਰ 4-ਸਟ੍ਰੋਕ ਲਿਕਵਿਡ-ਕੂਲਡ DOHC ਇੰਜਣ ਦੁਆਰਾ ਸੰਚਾਲਿਤ ਹੈ, ਜੋ ਛੇ-ਸਪੀਡ ਗਿਅਰਬਾਕਸ ਨਾਲ ਮੇਲ ਖਾਂਦਾ ਹੈ। ਇਹ 30.2 PS ਦੀ ਪਾਵਰ ਅਤੇ 29.9 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਯੇਜ਼ਦੀ ਐਡਵੈਂਚਰ ਨੂੰ ਵਾਰੀ-ਵਾਰੀ ਨੈਵੀਗੇਸ਼ਨ ਵੀ ਮਿਲਦੀ ਹੈ। ਇਸ ਬਾਈਕ ਨੂੰ ਬਲੂਟੁੱਥ ਰਾਹੀਂ ਬ੍ਰਾਂਡ ਦੀ ਐਪ ਨਾਲ ਵੀ ਜੋੜਿਆ ਜਾ ਸਕਦਾ ਹੈ।

Yezdi Scrambler ਦੀਆਂ ਵਿਸ਼ੇਸ਼ਤਾਵਾਂ ਯੇਜ਼ਦੀ ਰੋਡਸਟਰ ਤੋਂ ਉੱਨਤ ਹਨ। ਇਸ ਵਿੱਚ LED ਹੈੱਡਲਾਈਟਸ, ਟੇਲਲਾਈਟਸ, ਟਰਨ ਇੰਡੀਕੇਟਰ, ਕਲੀਅਰ ਲੈਂਸ ਅਤੇ ਗੋਲ ਆਕਾਰ LCD ਡਿਜੀਟਲ ਡਿਸਪਲੇ ਹਨ। ਬਾਈਕ ‘ਚ ਹੈਂਡਲਬਾਰ-ਮਾਊਂਟਡ USB ਅਤੇ ਟਾਈਪ C ਚਾਰਜਿੰਗ ਪੁਆਇੰਟ ਵਰਗੇ ਫੀਚਰਸ ਵੀ ਹਨ। ਯੇਜ਼ਦੀ ਸਕ੍ਰੈਂਬਲਰ ਵਿੱਚ 334cc ਸਿੰਗਲ ਸਿਲੰਡਰ 4 ਸਟ੍ਰੋਕ ਲਿਕਵਿਡ ਕੂਲਡ DOHC ਯੂਨਿਟ ਦੀ ਵਰਤੋਂ ਕੀਤੀ ਗਈ ਹੈ।