Home Blog Page 2178

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ED ਨੇ ਕੀਤਾ ਗ੍ਰਿਫ਼ਤਾਰ

0

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਹੈ। ਜਲੰਧਰ ਵਿੱਚ ਕਰੀਬ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਪਿਛਲੇ ਦਿਨੀ ਹਨੀ ਦੇ ਟਿਕਾਣਿਆਂ ਤੋਂ ED ਨੇ ਕਰੋੜਾਂ ਰੁਪਏ ਬਰਾਮਦ ਕੀਤੇ ਸਨ। ਦੱਸ ਦੇਈਏ ਕਿ ਪਿਛਲੇ ਦਿਨੀਂ ED ਵੱਲੋਂ ਪੰਜਾਬ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣਾ ਦੇ ਪੰਚਕੂਲਾ ‘ਚ ਛਾਪੇਮਾਰੀ ਕੀਤੀ ਗਈ। ਭੁਪਿੰਦਰ ਹਨੀ ਨੂੰ ਬੀਤੇ ਦਿਨ ED ਨੇ ਪੁੱਛਗਿੱਛ ਲਈ ਜਲੰਧਰ ਦਫ਼ਤਰ ਬੁਲਾਇਆ ਸੀ। ਭੁਪਿੰਦਰ ਹਨੀ ਨੂੰ ED ਨੇ ਕਰੀਬ 7-8 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ ਹਨੀ ਸਿੰਘ ਦਾ ਸਿਵਲ ਹਸਪਤਾਲ ਜਲੰਧਰ ਵਿੱਚ ਮੈਡੀਕਲ ਕਰਵਾਇਆ ਗਿਆ। ਉਸ ਨੂੰ ਅੱਜ ਮੁਹਾਲੀ ਦੀ ਸੀਬੀਆਈ ਅਦਾਲਤ ਵੱਚ ਪੇਸ਼ ਕਰਨ ਲਈ ਲਿਆਂਦਾ ਜਾਵੇਗਾ।

ਸੂਤਰਾਂ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ ਮੰਗਲਵਾਰ ਨੂੰ ਪੰਜਾਬ ਦੇ ਮੋਹਾਲੀ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਪਠਾਨਕੋਟ ਸਮੇਤ ਹੋਰ ਸ਼ਹਿਰਾਂ ‘ਚ ਦਰਜਨ ਭਰ ਥਾਵਾਂ ‘ਤੇ ਛਾਪੇਮਾਰੀ ਸ਼ੁਰੂ ਕੀਤੀ ਗਈ, ਜੋ ਬੁੱਧਵਾਰ ਤੜਕੇ ਖਤਮ ਹੋ ਗਈ। ਉਨ੍ਹਾਂ ਕਿਹਾ ਕਿ ਇਹ ਛਾਪੇਮਾਰੀ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਧਾਰਾਵਾਂ ਤਹਿਤ ਕੀਤੀ ਗਈ ਸੀ ਅਤੇ ਇਸ ਦੌਰਾਨ ਜਾਂਚ ਏਜੰਸੀ ਵੱਲੋਂ ਵੱਡੀ ਗਿਣਤੀ ਵਿੱਚ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਵੀ ਜ਼ਬਤ ਕੀਤੇ ਗਏ ਸਨ।

ਹਨੀ ਦੇ ਫਲੈਟ ਤੋਂ ਕਰੋੜ ਰੁਪਏ ਬਰਾਮਦ ਕੀਤੇ ਸਨ

ਦੱਸ ਦੇਈਏ ਕਿ ਭੁਪਿੰਦਰ ਸਿੰਘ ਹਨੀ ਅਤੇ ਉਸ ਦੇ ਸਾਥੀਆਂ ਦੇ ਇੱਥੇ ਛਾਪੇਮਾਰੀ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭਾਰੀ ਮਾਤਰਾ ਵਿੱਚ ਕੀਮਤੀ ਸਾਮਾਨ ਅਤੇ ਨਕਦੀ ਬਰਾਮਦ ਕੀਤੀ ਸੀ। ਇਸ ਛਾਪੇਮਾਰੀ ਵਿੱਚ ਈਡੀ ਨੂੰ 10 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਹੈ। ਇਸ ਤੋਂ ਇਲਾਵਾ 21 ਲੱਖ ਰੁਪਏ ਤੋਂ ਵੱਧ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੇਕਸ ਘੜੀ ਸਮੇਤ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ।

ਕੀਮਤੀ ਸਮਾਨ ਦੀ ਬਰਾਮਦਗੀ ਤੋਂ ਬਾਅਦ ਜਾਂਚ ਲਈ ED ਵੱਲੋਂ ਤਲਬ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਅਤੇ ਉਸ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜੇ ਗਏ। ਪਰ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਇਆ।

 

ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਪੰਜਾਬ ਦੇ ਸਾਰੇ 12000 ਪਿੰਡਾਂ ‘ਚ ਇੱਕੋ ਵਾਰ ‘ਚ ਬੁਨਿਆਦੀ ਢਾਂਚਾ ਸੁਧਾਰ ਦੇਵੇਗੀ : ਸੁਖਬੀਰ ਸਿੰਘ ਬਾਦਲ

0

ਅਰਵਿੰਦ ਕੇਜਰੀਵਾਲ ਨੁੰ ਕਰੜੇ ਹੱਥੀਂ ਲਿਆ, ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਵਿਚ ਮੁਫਤ ਬਿਜਲੀ ਸਹੂਲਤ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ ਨਹੀਂ ਦੇ ਰਹੀ

ਲੋਕਾਂ ਨੁੰ ਕੀਤੀ ਅਪੀਲ ਕਿ ਪਿਛਲੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਜਿਸਨੇ ਸਮੁੱਚੇ ਇਲਾਕੇ ਦੀ ਨੁਹਾਰ ਬਦਲੀ, ਦੀ ਕਾਰੁਗਜ਼ਾਰੀ ਦੇ ਆਧਾਰ ’ਤੇ ਵੋਟਾਂ ਪਾਉਣ

ਬਠਿੰਡਾ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿਚ ਅਕਾਲੀ ਦਲ ਤੇ ਬਸਪਾ ਸਰਕਾਰ ਦੇ ਸੱਤਾ ਵਿਚ ਵਾਪਸ ਪਰਤਣ ਤੋਂ ਬਾਅਦ ਉਹ ਸਾਰੇ 12000 ਪਿੰਡਾਂ ਵਿਚ ਕੰਕ੍ਰੀਟ ਸੜਕਾਂ ਬਣਾਉਣ ਤੇ ਨਾਲ ਹੀ ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ ਸਹੂਲਤਾਂ ਪ੍ਰਦਾਨ ਕਰਨ ਲਈ ਇਕ ਵਿਆਪਕ ਪ੍ਰਾਜੈਕਟ ਲਿਆਵੇਗੀ।
ਸ਼੍ਰੋਮਣੀ ਅਕਾਲੀ ਦਲ ਦੇ ਜਿਹਨਾਂ ਨੇ ਪ੍ਰਕਾਸ਼ ਸਿੰਘ ਭੱਟੀ ਦੇ ਹੱਕ ਵਿਚ ਬਠਿੰਡਾ ਦਿਹਾਤੀ ਹਲਕੇ ਅਤੇ ਦਰਸ਼ਨ ਸਿੰਘ ਕੋਟਫੱਤਾ ਦੇ ਹੱਕ ਵਿਚ ਭੁੱਚੋ ਮੰਡੀ ਵਿਚ ਜਨਤਕ ਇਕੱਠਾਂ ਨੁੰ ਸੰਬੋਧਨ ਕੀਤਾ, ਨੇ ਕਿਹਾ ਕਿ ਅਸੀਂ ਆਪਣੇ ਪਿੰਡਾਂ ਵਿਚ ਬੁਨਿਆਦੀ ਢਾਂਚਾ ਸ਼ਹਿਰਾਂ ਵਾਂਗ ਸੁਧਾਰਨ ਲਈ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ਤੋਂ ਮਗਰੋਂ ਅਸੀਂ ਇਸ ਉਦੇਸ਼ ਦੀ ਪੂਰਤੀ ਵਾਸਤੇ ਵਿਆਪਕ ਯੋਜਨਾ ਲਿਆਵਾਂਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਕਿਸਾਨ ਜਿਹਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਉਹਨਾਂ ਨੂੰ ਸਰਕਾਰ ਬਣਨ ਦੇ ਇਕ ਮਹੀਨੇ ਦੇ ਅੰਦਰ ਅੰਦਰ ਕੁਨੈਕਸ਼ਨ ਦਿੱਤੇ ਜਾਣਗੇ ਤੇ ਨਾਲ ਹੀ ਉਹਨਾਂ ਸਾਰੇ ਬੇਘਰੇ ਲੋਕਾਂ ਨੁੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਦਾ ਵੀ ਐਲਾਨ ਕੀਤਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਸਾਡੇ ਕੋਲ ਸ਼ਾਮਲਾਟ ਹੈ ਜੋ ਸਰਕਾਰ ਖਰੀਦੇਗੀ ਤੇ ਇਸਨੁੰ ਬੇਘਰੇ ਲੋਕਾਂ ਨੁੰ ਦੇਵੇਗੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਇਸਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਨੁੰ ਵੀ ਕਰੜੇ ਹੱਥੀਂ ਲਿਆ। ਉਹਨਾਂ ਕਿਹਾ ਕਿ ਦਿੱਲੀ ਵਿਚ ਸ੍ਰੀ ਕੇਜਰੀਵਾਲ ਕਿਸਾਨਾਂ ਨੁੰ ਮੁਫਤ ਬਿਜਲੀ ਨਹੀਂ ਦੇ ਰਹੇ। ਕੇਜਰੀਵਾਲ ਸਰਕਾਰ ਨਾ ਤਾਂ ਬੁਢਾਪਾ ਪੈਨਸ਼ਨਾਂ ਦੇ ਰਹੀ ਹੈ ਤੇ ਨਾ ਹੀ ਸ਼ਗਨ ਸਕੀਮ ਦੇ ਰਹੀ ਹੈ। ਜੇਕਰ ਇਹ ਪੰਜਾਬ ਵਿਚ ਸੱਤਾ ਵਿਚ ਆ ਗਈ ਤਾਂ ਇਹ ਪੰਜਾਬ ਵਿਚ ਵੀ ਉਹੀ ਮਾਡਲ ਅਪਣਾਏਗੀ। ਉਹਨਾਂ ਕਿਹਾ ਕਿ ਇਹ ਸਾਰੀਆਂ ਸਹੂਲਤਾਂ ਪੰਜਾਬ ਵਿਚ ਨਹੀਂ ਦਿੱਤੀਆਂ ਜਾਣਗੀਆਂ ਤੇ ਸਗੋਂ ਦਿੱਲੀ ਦੀ ਤਰਜ ’ਤੇ ਬਿਜਲੀ ਦਰਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ।

ਭਗਵੰਤ ਮਾਨ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕਾਂ ਨੂੰ ਅਜਿਹਾ ਆਗੂ ਨਹੀਂ ਚਾਹੀਦਾ ਜਿਹੜਾ ਆਦਤਨ ਸ਼ਰਾਬੀ ਹੋਵੇ ਤੇ ਜਿਸਨੂੰ ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਵਿਚ ਨਤਮਸਤਕ ਹੋਣ ਵੇਲੇ ਸ਼ਰਾਬ ਨਾਲ ਟੁੰਨ ਪਾਇਆ ਗਿਆ ਹੋਵੇ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਉਸਨੇ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਝੂਠੀ ਸਹੁੰ ਖਾਧੀ ਸੀ ਤੇ ਫਿਰ ਇਹ ਸਹੁੰ ਤੋੜ ਦਿੱਤੀ। ਅਜਿਹੇ ਬੰਦੇ ’ਤੇ ਕਦੇ ਵਿਸਾਹ ਨਹੀਂ ਕੀਤਾ ਜਾ ਸਕਦਾ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ 2017 ਵਿਚ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਸੀ ਤੇ ਐਤਕੀਂ ਵੀ ਇਹੋ ਕੁਝ ਕੀਤਾ ਹੈ। 2017 ਵਾਂਗ ਆਮ ਆਦਮੀ ਪਾਰਟੀ ਨੇ 65 ਉਮੀਦਵਾਰਾਂ ਨੁੰ ਟਿਕਟਾਂ ਵੇਚੀਆਂ ਹਨ। ਇਸਨੇ ਦਾਗੀ ਲੋਕਾਂ ਨੁੰ ਵੀ ਟਿਕਟਾਂ ਦਿੱਤੀਆਂ ਹਨ ਤੇ ਅਮਿਤ ਰਤਨ ਵਰਗੇ ਬੰਦੇ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ ਜਦੋਂ ਕਿ ਅਕਾਲੀ ਦਲ ਨੇ ਕਿਸਾਨਾਂ ਨਾਲ ਠੱਗੀ ਮਾਰਨ ਦੇ ਦੋਸ਼ ਵਿਚ ਇਸਨੁੰ ਪਾਰਟੀ ਵਿਚੋਂ ਕੱਢ ਦਿੱਤਾ ਸੀ।

ਸਰਦਾਰ ਬਾਦਲ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਵਰਗੀ ਭਰੋਸੇਯੋਗ ਪਾਰਟੀ ਨੂੰ ਇਕ ਮੌਕਾ ਦੇਣ ਨਾ ਕਿ ਆਮ ਆਦਮੀ ਪਾਰਟੀ ਨੂੰ। ਉਹਨਾਂ ਕਿਹਾ ਕਿ ਅਸੀਂ ਤੁਹਾਡੇ ਗੁਆਂਢ ਵਿਚ ਰਹਿੰਦੇ ਹਾਂ। ਤੁਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਕੰਮ ਕਰਨ ਦਾ ਤਰੀਕਾ ਵੇਖਿਆ ਹੈ ਜੋ ਤੁਹਾਡੇ ਘਰਾਂ ਵਿਚ ਆਏ ਹਨ। ਕੇਜਰੀਵਾਲ ਦਿੱਲੀ ਰਹਿੰਦਾ ਹੈ। ਇਕ ਵਾਰ ਪੰਜਾਬ ਵਿਚ ਉਸਦੀ ਪਾਰਟੀ ਹਾਰ ਗਈ ਤਾਂ ਉਹ ਕਿਸੇ ਦੂਜੇ ਰਾਜ ਵਿਚ ਚਲਾ ਜਾਵੇਗਾ, ਤੁਸੀਂ ਉਸਨੁੰ ਕਿਥੇ ਮਿਲੋਗੇ ?

ਇਲਾਕੇ ਦੇ ਵਿਕਾਸ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਤੁਸੀਂ ਬਠਿੰਡਾ ਅਤੇ ਇਸਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਹੋਇਆ ਵਿਕਾਸ ਵੇਖਿਆ ਹੈ। ਤੁਸੀਂ ਇਕੇ ਏਮਜ਼ ਬਣਦਾ ਵੇਖਿਆ ਹੈ। ਇਕ ਸੈਂਟਰ ਯੂਨੀਵਰਸਿਟੀ ਵੀ ਬਣੀ ਤੇ ਤੁਹਾਡੇ ਨੇੜਲੇ ਇਲਾਕੇ ਵਿਚ ਥਰਮਲ ਪਲਾਂਟ ਵੀ ਲੱਗੇ। ਤੁਸੀਂ ਵੇਖਿਆ ਕਿ ਕਿਵੇਂ ਸੜਕ ਨੈਟਵਰਕ ਵਿਚ ਸੁਧਾਰ ਕੀਤਾ ਗਿਆ। ਕਿਵੇਂ ਇਲਾਕੇ ਵਿਚ ਰਿਫਾਇਨਰੀ ਲੱਗਣ ਨਾਲ ਇਲਾਕੇ ਵਿਚ ਖੁਸ਼ਹਾਲੀ ਆਈਹੈ। ਇਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੀ ਰਾਜਨੀਤੀ ਸਦਕਾ ਸੰਭਵ ਹੋਇਆ ਹੈ। ਅਸੀਂ ਇਸ ਵਿਰਸੇ ਨੁੰ ਅੱਗੇ ਲਿਜਾਣ ਲਈ ਵਚਨਬੱਧ ਹਾਂ।

ਇਸ ਮੌਕੇ ਸਰਦਾਰ ਬਾਦਲ ਨੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੀ ਸਾਬਕਾ ਚੇਅਰਪਰਸਨ ਰਾਜਵਿੰਦਰ ਕੌਰ ਤੇ ਅਕਾਲੀ ਦਲ ਸੰਯੁਕਤ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੂੰ ਅਕਾਲੀ ਦਲ ਵਿਚ ਸ਼ਾਮਲ ਵੀ ਕੀਤਾ।

ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰ ਐਲਾਨੇ

0

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਵੱਖ-ਵੱਖ ਵਿੰਗਾਂ ਲਈ ਆਹੁਦੇਦਾਰ ਐਲਾਨੇ ਹਨ। ਦੇਖੋ ਪਾਰਟੀ ਵਲੋਂ ਜਾਰੀ ਨੋਟੀਫਿਕੇਸ਼ਨ

 

 

ਸਰਕਾਰ ਜਲਦੀ ਲਿਆਵੇਗੀ ਇਲੈਕਟ੍ਰਿਕ ਵਾਹਨਾਂ ਲਈ ਬੈਟਰੀ ਸਵੈਪਿੰਗ ਨੀਤੀ, ਜਾਣੋ ਕੀ ਹੋਵੇਗਾ ਫਾਇਦਾ

0

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਆਪਣੇ ਚੌਥੇ ਬਜਟ ਭਾਸ਼ਣ ’ਚ ਇਲੈਕਟ੍ਰਿਕ ਵਾਹਨਾਂ ਲਈ ਵੱਡੇ ਪੱਧਰ ‘ਤੇ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਜ਼ੋਰ ਦਿੱਤਾ। ਆਪਣੇ ਇਸ ਬਜਟ ਭਾਸ਼ਣ ’ਚ ਕੇਂਦਰੀ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਸਰਕਾਰ ਜਲਦ ਹੀ ਬੈਟਰੀ ਸਵੈਪਿੰਗ ਪਾਲਿਸੀ ਲੈ ਕੇ ਆਏਗੀ। ਬੈਟਰੀ ਸਵੈਪਿੰਗ ਸੁਵਿਧਾ ਦਾ ਫਾਇਦਾ ਇਹ ਹੋਵੇਗਾ ਕਿ ਇਲੈਕਟਰਿਕ ਵਾਹਨ (ਈ.ਵੀ.) ’ਚ ਬੈਟਰੀ ਚਾਰਜਿੰਗ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਕੋਈ ਵੀ ਈ.ਵੀ. ਵਾਹਨ ਮਾਲਿਕ ਆਪਣੀ ਡਿਸਚਾਰਜ ਬੈਟਰੀ ਦੇ ਬਦਲੇ ਫੁਲ ਚਾਰਜ ਬੈਟਰੀ ਲੈ ਸਕਦਾ ਹੈ। ਸਰਕਾਰ ਦੀ ਇਸ ਨੀਤੀ ਦੇ ਆਉਣ ਦੇ ਨਾਲ ਲੋਕਾਂ ’ਚ ਇਲੈਕਟ੍ਰਿਕ ਗੱਡੀਆਂ ਖ਼ਰੀਦਣ ਨੂੰ ਲੈ ਕੇ ਝਿਜਕ ਦੂਰ ਹੋਵੇਗੀ।

ਕਾਂਗਰਸ ਦੇ CM ਚਿਹਰੇ ਤੇ ਜਾਖੜ ਦਾ ਵੱਡਾ ਖੁਲਾਸਾ! ਚੰਨੀ ਦੇ ਹੱਕ ‘ਚ ਸਿਰਫ਼ 2 ਵਿਧਾਇਕ

ਬੀਤੇ ਦਿਨੀ ਵਿੱਤ ਮੰਤਰੀ ਨੇ ਬਜਟ 2022-23 ਲਈ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਲਈ ਸ਼ਹਿਰੀ ਖੇਤਰਾਂ ’ਚ ਜਗ੍ਹਾ ਦੀ ਘਾਟ ਨੂੰ ਧਿਆਨ ’ਚ ਰੱਖਦੇ ਹੋਏ ਨੀਤੀ ਲਿਆਇਆ ਜਾ ਰਹੀ ਹੈ। ਇਸਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇੰਟਰਆਪਰੇਬਿਲਿਟੀ ਨਿਯਮਾਂ ਨੂੰ ਤਿਆਰ ਕਰੇਗੀ। ਉਥੇ ਹੀ ਈ.ਵੀ. ਬੁਨਿਆਦੀ ਢਾਂਚੇ ’ਚ ਸੁਧਾਰ ਹੋਣ ’ਤੇ ਪਬਲਿਕ ਟ੍ਰਾਂਸਪੋਰਟ ’ਚ ਗਰੀਨ ਤਕਨੀਕ ਨੂੰ ਉਤਸ਼ਾਹ ਮਿਲੇਗਾ। ਆਪਣੇ ਭਾਸ਼ਣ ’ਚ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਇਲੈਕਟ੍ਰਿਕ ਵਾਹਨਾਂ ਦੇ ਵਿਕਾਸ ਲਈ ਸਪੈਸ਼ਲ ਮੋਬਿਲਿਟੀ ਜ਼ੋਨ ਬਣਾਏਗੀ। ਭਾਰਤ ਨੇ 2030 ਤਕ ਨਿੱਜੀ ਕਾਰਾਂ ਲਈ 30 ਫੀਸਦੀ ਈ.ਵੀ. ਦੀ ਵਿਕਰੀ, ਕਮਰਸ਼ੀਅਲ ਵਾਹਨਾਂ ਲਈ 70 ਫੀਸਦੀ, ਬੱਸਾਂ ਲਈ 40 ਫੀਸਦੀ ਅਤੇ ਦੋਪਹੀਆ-ਤਿੰਨ ਪਹੀਆ ਵਾਹਨਾਂ ਲਈ 80 ਫੀਸਦੀ ਦਾ ਟੀਚਾ ਰੱਖਿਆ ਹੈ।

ਬੈਟਰੀ ਸਵੈਪਿੰਗ

ਜਿਵੇਂ ਤੁਸੀਂ ਆਪਣੀ ਗੱਡੀ ’ਚ ਪੈਟਰੋਲ, ਡੀਜ਼ਲ ਜਾਂ ਸੀ.ਐੱਨ.ਜੀ. ਭਰਵਾਉਣ ਲਈ  ਫਿਲਿੰਗ ਸਟੇਸ਼ਨ ਜਾਂ ਫਿਊਲ ਸਟੇਸ਼ਨ ’ਤੇ ਜਾਂਦੇ ਹਨ, ਉਸੇ ਤਰ੍ਹਾਂ ਹੀ ਸਰਕਾਰ ਦੀ ਬੈਟਰੀ ਸਵੈਪਿੰਗ ਨੀਤੀ ਆਉਣ ਤੋਂ ਬਾਅਦ ਤੁਹਾਨੂੰ ਕੰਪਨੀਆਂ ਦੇ ਸਵੈਪਿੰਗ ਸਟੇਸ਼ਨ ’ਤੇ ਜਾਣਾ ਹੋਵੇਗਾ। ਉਥੇ ਤੁਹਾਨੂੰ ਆਪਣੀ ਪੂਰਾਣੀ ਡਿਸਚਾਰਜ ਬੈਟਰੀ ਦੇਣੀ ਹੋਵੇਗੀ, ਜਿਸਦੇ ਬਦਲੇ ਤੁਹਾਨੂੰ ਫੁਲ ਚਾਰਜ ਦੂਜੀ ਬੈਟਰੀ ਮਿਲ ਜਾਵੇਗੀ। ਸਵੈਪਿੰਗ ਸਟੇਸ਼ਨ ’ਤੇ ਕਈ ਬ੍ਰਾਂਡਸ ਦੀਆਂ ਬੈਟਰੀਆਂ ਉਪਲੱਬਧ ਹੋਣਗੀਆਂ, ਜਿੱਥੇ ਲਗਾਤਾਰ ਕਈ ਬੈਟਰੀਆਂ ਚਾਰਜ ਹੁੰਦੀਆਂ ਰਹਿਣਗੀਆਂ। ਬਦਲੇ ’ਚ ਤੁਹਾਨੂੰ ਫੁਲ ਚਾਜ ਬੈਟਰੀ ਦਾ ਬਿੱਲ ਚੁਕਾਉਣਾ ਹੋਵੇਗਾ।

ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਵਿਧਾਇਕ ਹਰਨਿਰਪਾਲ ਸਿੰਘ ਕੁੱਕੂ ਦੀ ਅਕਾਲੀ ਦਲ ‘ਚ ਵਾਪਸੀ

ਕੀ ਹੋਵੇਗਾ ਫਾਇਦਾ

ਇਸਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਹਾਡਾ ਸਮਾਂ ਬਚੇਗਾ। ਆਮਤੌਰ ’ਤੇ ਈ.ਵੀ. ਦੀ ਬੈਟਰੀ ਚਾਰਜ ਹੋਣ ’ਚ 8 ਤੋਂ 10 ਘੰਟੇ ਲਗਦੇ ਹਨ। ਉਥੇ ਹੀ ਜੇਕਰ ਚਾਰਜਿੰਗ ਸਟੇਸ਼ਨ ’ਤੇ ਭੀੜ ਹੁੰਦੀ ਹੈ ਤਾਂ ਤੁਹਾਨੂੰ ਲੰਬਾ ਇੰਤਜ਼ਾਰ ਵੀ ਕਰਨਾ ਪੈ ਸਕਦਾ ਹੈ। ਬੈਟਰੀ ਸਵੈਪਿੰਗ ਸਟੇਸ਼ਨ ’ਤੇ ਬੈਟਰੀ ਦੀ ਅਦਲਾ-ਬਦਲੀ ਕਰਕੇ ਤੁਸੀਂ ਇਸ ਝੰਜਟ ਤੋਂ ਬਚ ਸਕੋਗੇ। ਇਸ ਦੇ ਨਾਲ ਹੀ ਲੰਬੀ ਦੂਰੀ ਵੀ ਆਰਾਮ ਨਾਲ ਤੈਅ ਕਰ ਸਕੋਗੇ।

ਮਮਤਾ ਬੈਨਰਜੀ ਮੁੜ ਬਣੇ TMC ਦੇ ਪ੍ਰਧਾਨ

0

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਇਕ ਵਾਰ ਫਿਰ ਬਿਨਾਂ ਕਿਸੇ ਵਿਰੋਧ ਦੇ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਚੁਣੀ ਗਈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ 5 ਸਾਲ ਦੇ ਵਕਫ਼ੇ ਤੋਂ ਬਾਅਦ ਆਪਣੀਆਂ ਸੰਗਠਨਾਤਮਕ ਚੋਣਾਂ ਕਰਵਾਈਆਂ ਸਨ। ਪਾਰਟੀ ਦੇ ਜਨਰਲ ਸਕੱਤਰ ਪਾਰਥ ਚੈਟਰਜੀ ਅਨੁਸਾਰ ਬੈਨਰਜੀ ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਹੋਇਆ ਐਲਾਨ ਕਰ ਦਿੱਤਾ ਗਿਆ ਕਿਉਂਕਿ ਕਿਸੇ ਹੋਰ ਨੇਤਾ ਨੇ ਆਪਣੀ ਉਮੀਦਵਾਰੀ ਪੇਸ਼ ਨਹੀਂ ਕੀਤੀ ਸੀ।

ਸੰਗਠਨਾਤਮਕ ਚੋਣਾਂ ਦੇ ਚੋਣ ਅਧਿਕਾਰੀ ਚੈਟਰਜੀ ਨੇ ਕਿਹਾ, ‘‘ਮਮਤਾ ਬੈਨਰਜੀ ਦੇ ਪੱਖ ਵਿਚ 48 ਪ੍ਰਸਤਾਵਕਾਂ ਅਤੇ ਸਮਰਥਕਾਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਹਾਲਾਂਕਿ ਪ੍ਰਧਾਨ ਅਹੁਦੇ ਲਈ ਹੋਰ ਕਿਸੇ ਨੇ ਨਾਮਜ਼ਦਗੀ ਨਹੀਂ ਭਰੀ ਸੀ। ਮਮਤਾ ਬੈਨਰਜੀ ਨੂੰ ਫਿਰ ਤੋਂ ਬਿਨਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ ਹੈ।’’

ਮਮਤਾ ਬੈਨਰਜੀ ਨੇ 1998 ’ਚ ਕਾਂਗਰਸ ਤੋਂ ਵੱਖ ਹੋਣ ਮਗਰੋਂ ਪਾਰਟੀ ਦੀ ਸਥਾਪਨਾ ਕੀਤੀ ਸੀ ਅਤੇ ਉਦੋਂ ਤੋਂ ਉਹ ਇਸ ਦੀ ਅਗਵਾਈ ਕਰ ਰਹੀ ਹੈ। ਸਾਲ 2001 ਅਤੇ 2006 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋ ਅਸਫ਼ਲ ਕੋਸ਼ਿਸ਼ਾਂ ਮਗਰੋਂ ਪਾਰਟੀ 2011  ’ਚ ਸੱਤਾ ਵਿਚ ਆਈ। ਪਾਰਟੀ ਸੂਬਾ ਵਿਧਾਨ ਸਭਾ ਦੀਆਂ 294 ਸੀਟਾਂ ’ਚੋਂ 213 ਸੀਟਾਂ ਹਾਸਲ ਕਰਨ ਮਗਰੋਂ ਪਿਛਲੇ ਸਾਲ ਮਈ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਆਈ ਸੀ।

ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਬਦਾਵਲੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ’ਤੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਇਤਰਾਜ਼ ਕੀਤਾ ਪ੍ਰਗਟ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਨਿੱਜੀ ਅਤੇ ਰਾਜਸੀ ਹਿੱਤਾਂ ਲਈ ਸਿੱਖ ਅਰਦਾਸ ਦੀਆਂ ਆਖ਼ਰੀ ਸਤਰਾਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਨੂੰ ਤੋੜ ਮਰੋੜ ਕੇ ‘ਪੰਜਾਬ ਦੀ ਚੜ੍ਹਦੀ ਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵਜੋਂ ਵਰਤਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਪਾਸ ਲਿਖਤੀ ਸ਼ਿਕਾਇਤ ਭੇਜੀ ਗਈ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਇਹ ਘਿਨੌਣੀ ਹਰਕਤ ਕੀਤੀ ਹੈ, ਜਿਸ ਦਾ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਥਾਂ-ਥਾਂ ਲਗਾਏ ਆਪਣੇ ਹੋਰਡਿੰਗ ਬੋਰਡਾਂ ’ਤੇ ਛਪਵਾਇਆ ਹੈ ਅਤੇ ਅੱਜ ਆਪਣੇ ਟਵਿੱਟਰ ਖਾਤੇ ’ਤੇ ਵੀ ਪੋਸਟ ਕੀਤਾ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਦੀ ਇਸ ਹਰਕਤ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਅਰਦਾਸ ਦੇ ਇਹ ਸ਼ਬਦ ਹਰ ਸਿੱਖ ਦੇ ਹਿਰਦੇ ਵਿਚ ਵਸੇ ਹੋਏ ਹਨ, ਜਦਕਿ ਕਾਂਗਰਸ ਨੇ ਇਨ੍ਹਾਂ ਨੂੰ ਬਦਲ ਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖ ਸ਼ਬਦਾਵਲੀ ਨੂੰ ਤੋੜ-ਮਰੋੜ ਕੇ ਵਰਤਣ ਨਾਲ ਸਿੱਖ ਸਮਾਜ ਅੰਦਰ ਭਾਰੀ ਰੋਸ ਪੈਦਾ ਹੋਇਆ ਹੈ ਅਤੇ ਇਸ ਨੂੰ ਲੈ ਕੇ ਸਿੱਖਾਂ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਨੂੰ ਸੰਗਤ ਦੇ ਇਤਰਾਜ਼ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਇਸ ਸਬੰਧ ਵਿਚ ਸ਼ਿਕਾਇਤ ਭੇਜ ਕੇ ਅਪੀਲ ਕੀਤੀ ਗਈ ਹੈ ਕਿ ਕਾਂਗਰਸ ਦੀ ਇਸ ਹਰਕਤ ਦਾ ਸਖ਼ਤ ਨੋਟਿਸ ਲਿਆ ਜਾਵੇ ਅਤੇ ਇਸ ਨੂੰ ਤੁਰੰਤ ਵਾਪਸ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਕਾਂਗਰਸ ਵੱਲੋਂ ਲਗਾਏ ਗਏ ਹੋਰਡਿੰਗ ਬੋਰਡ ਹਟਾਉਣ ਅਤੇ ਜਨਤਕ ਮੁਆਫ਼ੀ ਮੰਗਵਾਉਣ ਲਈ ਕਾਰਵਾਈ ਕਰਨ ਲਈ ਵੀ ਚੋਣ ਕਮਿਸ਼ਨਰ ਨੂੰ ਕਿਹਾ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੀ ਸ਼ਬਦਾਵਲੀ ਨੂੰ ਰਾਜਸੀ ਅਤੇ ਨਿੱਜੀ ਹਿੱਤਾਂ ਲਈ ਵਰਤਣ ਦਾ ਕਿਸੇ ਨੂੰ ਹੱਕ ਨਹੀਂ ਹੈ।

ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਮੁਹਿੰਮ ਹੋਈ ਸ਼ੁਰੂ

0

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸੰਸਦ ਮੈਂਬਰ ਬਰੈਡ ਵਿੱਸ ਵਲੋਂ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਸੰਬੰਧੀ ਪਾਰਲੀਮੈਂਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਨੂੰ ਸਪਾਂਸਰ ਕਰਨ ਅਤੇ ਸਿੱਧੀਆਂ ਉਡਾਣਾਂ ਦੀ ਸਰਗਰਮੀ ਨਾਲ ਵਕਾਲਤ ਕਰਨ ‘ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਉਹਨਾਂ ਦਾ ਧੰਨਵਾਦ ਕੀਤਾ ਹੈ। ਪ੍ਰੈਸ ਨੂੰ ਜਾਰੀ ਇੱਕ ਸਾਂਝੇ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਦੇ ਉੱਤਰੀ ਅਮਰੀਕਾ ਦੇ ਕਨਵੀਨਰ ਕੈਨੇਡਾ ਵਾਸੀ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਉਡਾਣਾ ਬਾਰੇ ਪ੍ਰਵਾਸੀ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਇਸ ਮੰਗ ਸੰਬੰਧੀ ਬ੍ਰਿਟੀਸ਼ ਕੋਲੰਬੀਆਂ ਸੂਬੇ ਦੇ ਸ਼ਹਿਰ ਸਰੀ ਦੇ ਵਸਨੀਕ ਅਤੇ ਫਲਾਈ ਅੰਮ੍ਰਿਤਸਰ ਦੇ ਕੈਨੇਡਾ ਤੋਂ ਬੁਲਾਰੇ ਮੋਹਿਤ ਧੰਜੂ ਵਲੋਂ ਸੰਸਦ ਵਿੱਚ ਇੱਕ ਈ-ਪਟੀਸ਼ਨ ਸ਼ੁਰੂ ਕੀਤੀ ਗਈ ਸੀ।

ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮਿਸ਼ਨ-ਮੈਟਸਕੀ-ਫ੍ਰੇਜ਼ਰ ਕੈਨਿਯਨ ਹਲਕੇ ਦੀ ਨੁਮਾਇੰਦਗੀ ਕਰਦੇ ਐਮ.ਪੀ. ਬਰੈਡ ਵਿਸ ਨੂੰ ਸਮਰਥਨ ਦੇਣ ਲਈ ਪਹੁੰਚ ਕੀਤੀ ਸੀ। ਇਸ ਉਪਰੰਤ ਇਹ ਪਟੀਸ਼ਨ ਹੁਣ 11 ਫਰਵਰੀ ਤੱਕ ਪਾਰਲੀਮੈਂਟ ਦੀ ਵੈਬਸਾਈਟ ‘ਤੇ ਕੈਨੇਡਾ ਨਿਵਾਸੀਆਂ ਦੇ ਸਾਈਨ ਕਰਨ ਲਈ ਖੁੱਲ੍ਹੀ ਰਹੇਗੀ ਅਤੇ ਹੁਣ ਤੱਕ ਇਸ ‘ਤੇ 11,500 ਤੋਂ ਵੱਧ ਦਸਤਖ਼ਤ ਵੀ ਕੀਤੇ ਜਾ ਚੁੱਕੇ ਹਨ।

ਐੱਮ.ਪੀ. ਬ੍ਰੈਡ ਵਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਮੇਰੇ ਹਲਕੇ ਅਤੇ ਪੂਰੇ ਬੀ.ਸੀ. ਸੂਬੇ ਵਿੱਚ ਬਹੁਤ ਸਾਰੇ ਵਾਸੀਆਂ ਦੇ ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿੱਚ ਪਰਿਵਾਰਕ ਸਬੰਧ ਹਨ ਜਿਸ ਕਾਰਨ ਉਹ ਅਕਸਰ ਹਵਾਈ ਸਫ਼ਰ ਕਰਦੇ ਹਨ। ਸਾਲਾਂ ਤੋਂ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੈਨਕੂਵਰ ਜਾਂ ਐਬਟਸਫੋਰਡ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਅਜੇ ਵੀ ਮੌਜੂਦ ਨਹੀਂ ਹੈ। ਮੈਨੂੰ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੀ ਹਾਊਸ ਆਫ ਕਾਮਨਜ਼ ਈ-ਪਟੀਸ਼ਨ ਦਾ ਸਮਰਥਨ ਕਰਨ ‘ਤੇ ਮਾਣ ਹੈ, ਜਿਸ ਵਿੱਚ ਕੈਨੇਡਾ ਸਰਕਾਰ ਨੂੰ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਵਿਕਲਪਾਂ ਦੀ ਖੋਜ ਕਰਨ ਲਈ ਕਿਹਾ ਗਿਆ ਹੈ”।

ਅਨੰਤਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪਟੀਸ਼ਨ ਇਸ ਤੱਥ ਨੂੰ ਉਜਾਗਰ ਕਰਦੀ ਹੈ ਕਿ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਜੋ ਕਿ ਪੂਰਾ ਸਾਲ ਪੰਜਾਬ ਆਉਂਦੀ ਜਾਂਦੀ ਰਹਿੰਦੀ ਹੈ। ਮੌਜੂਦਾ ਸਮੇਂ ਪੰਜਾਬੀਆਂ ਦੀ ਵੱਡੀ ਗਿਣਤੀ ਪਹਿਲਾਂ ਦਿੱਲੀ ਲਈ ਉਡਾਣਾਂ ਭਰਦੇ ਹਨ ਅਤੇ ਫਿਰ ਪੰਜਾਬ ਆਪਣੇ ਘਰ ਪਹੁੰਚਣ ਲਈ ਸੜਕ ਅਤੇ ਰੇਲ ਮਾਰਗ ਰਾਹੀਂ ਜਾਂ ਹਵਾਈ ਸਫਰ ਰਾਹੀਂ ਦਿੱਲੀ ਲੰਮਾ ਸਮਾਂ ਰੁਕਣ ਤੋਂ ਬਾਅਦ ਅੰਮ੍ਰਿਤਸਰ ਹਵਾਈ ਅੱਡੇ ਲਈ ਉਡਾਣ ਭਰਦੇ ਹਨ ਜਿਸ ਨਾਲ ਪੂਰੀ ਯਾਤਰਾ ਵਿੱਚ 25 ਤੋਂ 30 ਵਾਧੂ ਘੰਟੇ ਲੱਗ ਜਾਂਦੇ ਹਨ।

ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਨਾਗਰਿਕ, ਸਥਾਈ ਨਿਵਾਸੀ ਅਤੇ ਹੋਰ ਵੀਜ਼ਾ ਧਾਰਕ ਕਾਰੋਬਾਰ ਲਈ, ਖੁਸ਼ੀ-ਗ਼ਮੀ ਮੌਕੇ ਅਤੇ ਹੋਰ ਪਰਿਵਾਰਕ ਕਾਰਜਾਂ ਲਈ ਕੈਨੇਡਾ ਤੋਂ ਪੂਰਾ ਸਾਲ ਪੰਜਾਬ ਦੀ ਯਾਤਰਾ ਕਰਦੇ ਰਹਿੰਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਮਾਰਚ 2020 ਦੇ ਅਖ਼ੀਰ ਵਿੱਚ ਸਾਹਮਣੇ ਆਇਆ ਜਦੋਂ ਭਾਰਤ ਵਿੱਚ ਪੂਰੀ ਤਰ੍ਹਾਂ ਕੋਵਿਡ-19 ਤਾਲਾਬੰਦੀ ਹੋ ਜਾਣ ਕਾਰਨ 40,000 ਤੋਂ ਵੱਧ ਕੈਨੇਡੀਅਨ ਵਸਨੀਕ ਪੰਜਾਬ ਵਿੱਚ ਫਸੇ ਹੋਏ ਸਨ। ਵਾਪਸੀ ਉਡਾਣਾਂ ਨੂੰ ਅੰਮ੍ਰਿਤਸਰ ਤੋਂ ਹੀ ਚਲਾਏ ਜਾਣ ਦੀ ਵੱਡੀ ਮੰਗ ਕਾਰਨ ਉਸ ਸਮੇਂ ਕੈਨੇਡੀਅਨ ਸਰਕਾਰ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ 25 ਵਿਸ਼ੇਸ਼ ਉਡਾਣਾਂ ਦਾ ਸੰਚਾਲਨ ਕਰਨਾ ਪਿਆ, ਜਿਸ ਨਾਲ 7500 ਤੋਂ ਵੱਧ ਕੈਨੇਡਾ ਵਾਸੀ ਵਾਪਸ ਘਰ ਪਹੁੰਚੇ ਸਨ।

ਭਾਜਪਾ ਉਮੀਦਵਾਰ ਫਤਿਹਜੰਗ ਬਾਜਵਾ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ FIR ਦਰਜ

0

ਬਟਾਲਾ: ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਿਹਜੰਗ ਬਾਜਵਾ ਖ਼ਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ । ਦਰਅਸਲ ਪੀਐਸਪੀਸੀਐਲ ਦੇ ਐਸਡੀਓ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 80-85 ਅਣਪਛਾਤੇ ਨੌਜਵਾਨਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਕੀਤਾ ਅਲਰਟ, 3 ਦਿਨਾਂ ‘ਚ ਇਨ੍ਹਾਂ ਸੂਬਿਆਂ ‘ਚ ਮੀਂਹ ਪੈਣ ਦੀ ਸੰਭਾਵਨਾ

0

ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਅੱਜ ਤੋਂ ਅਗਲੇ ਤਿੰਨ ਦਿਨ ਜੰਮੂ-ਕਸ਼ਮੀਰ ਵਿਚ ਮੀਂਹ ਜਾਂ ਬਰਫ਼ਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਮੀਂਹ ਪੈਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿਚ ਵੀ ਫਿਰ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਸਾਲ ਫਰਵਰੀ ਦੇ ਮਹੀਨੇ ਵਿਚ ਵੀ ਠੰਡ ਦਾ ਕਹਿਰ ਜਾਰੀ ਰਹੇਗਾ। ਦਿੱਲੀ, ਪੰਜਾਬ ਅਤੇ ਹਰਿਆਣਾ ਨੂੰ ਅਜੇ ਠੰਡ ਤੋਂ ਰਾਹਤ ਨਹੀਂ ਮਿਲੇਗੀ।

ਕਿੰਨੇ ਉਮੀਦਵਾਰ ਲੜ ਰਹੇ ਨੇ ਪੰਜਾਬ 2022 ਦੀਆਂ ਵਿਧਾਨ ਸਭਾ ਚੋਣਾਂ

ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ 2 ਅਤੇ 3 ਫਰਵਰੀ ਨੂੰ ਅਤੇ ਉੱਤਰਾਖੰਡ ’ਚ 3 ਅਤੇ 4 ਫਰਵਰੀ ਨੂੰ ਗੜੇ ਪੈ ਸਕਦੇ ਹਨ। ਹਿਮਾਚਲ ਪ੍ਰਦੇਸ਼ ’ਚ 3 ਫਰਵਰੀ ਨੂੰ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਵੀ ਸੰਭਾਵਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ-ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉੱਤਰੀ ਹਿੱਸਿਆਂ ਵਿਚ ਕੜਾਕੇ ਦੀ ਠੰਡ ਅਤੇ ਮੀਂਹ ਪੈ ਸਕਦਾ ਹੈ।

ਕਾਂਗਰਸ ਦੇ CM ਚਿਹਰੇ ਤੇ ਜਾਖੜ ਦਾ ਵੱਡਾ ਖੁਲਾਸਾ! ਚੰਨੀ ਦੇ ਹੱਕ ‘ਚ ਸਿਰਫ਼ 2 ਵਿਧਾਇਕ

ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਉੱਤਰੀ ਰਾਜਸਥਾਨ ਵਿਚ ਸੰਘਣੀ ਧੁੰਦ ਛਾਏ ਰਹਿਣ ਦੇ ਵੀ ਆਸਾਰ ਹਨ। ਉੱਥੇ ਹੀ ਪੰਜਾਬ, ਹਰਿਆਣਾ ਅਤੇ ਉੱਤਰੀ ਯੂ. ਪੀ. ਵਿਚ ਅਗਲੇ 48 ਘੰਟਿਆਂ ’ਚ ਠੰਡ ਵੱਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Gold Price Today: ਬਜਟ ਤੋਂ ਬਾਅਦ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਆਈ ਜ਼ਬਰਦਸਤ ਗਿਰਾਵਟ, ਜਾਣੋ ਨਵੇਂ ਰੇਟ

0

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ੍ਹ ਸੰਸਦ ਵਿੱਚ ਨਵਾਂ ਬਜਟ ਪੇਸ਼ ਕੀਤਾ। ਬਜਟ ਤੋਂ ਇੱਕ ਦਿਨ ਬਾਅਦ ਹੀ ਸੋਨੇ ਦੀ ਕੀਮਤ ‘ਚ ਜ਼ਬਰਦਸਤ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ‘ਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਅਪ੍ਰੈਲ ਵਿਚ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 0.25 ਫੀਸਦੀ ਡਿੱਗ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ 0.01 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀਆਂ ਹਨ।

ਅਪ੍ਰੈਲ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 0.25 ਫੀਸਦੀ ਦੀ ਗਿਰਾਵਟ ਨਾਲ 47,792 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਇਸ ਦੇ ਨਾਲ ਹੀ ਅੱਜ ਦੇ ਕਾਰੋਬਾਰ ‘ਚ ਚਾਂਦੀ ‘ਚ 0.01 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਅੱਜ 1 ਕਿਲੋ ਚਾਂਦੀ ਦੀ ਕੀਮਤ 61,351 ਰੁਪਏ ਹੈ।

2020 ਦੇ ਮੁਕਾਬਲੇ ਇਸ ਸਾਲ ਸੋਨੇ ਦੀ ਕੀਮਤ ਵਿੱਚ 8400 ਰੁਪਏ ਦੀ ਗਿਰਾਵਟ

ਸਾਲ 2020 ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੀ ਇਸੇ ਮਿਆਦ ‘ਚ (MCX) ‘ਤੇ 10 ਗ੍ਰਾਮ ਸੋਨੇ ਦੀ ਕੀਮਤ 56,200 ਰੁਪਏ ਦੇ ਉੱਚ ਪੱਧਰ ‘ਤੇ ਪਹੁੰਚ ਗਈ ਸੀ। ਅੱਜ  (MCX) ‘ਤੇ ਸੋਨਾ 47,792 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ‘ਤੇ ਹੈ, ਯਾਨੀ ਕਿ ਹੁਣ ਕਰੀਬ 8,400 ਰੁਪਏ ਸਸਤਾ ਮਿਲ ਰਿਹਾ ਹੈ।