Home Blog Page 2155

ਅੱਜ ਹੈ National Science Day, ਜਾਣੋ ਇਸ ਦੀ ਮਹੱਤਤਾ ਤੇ ਇਤਿਹਾਸ

0

ਅੱਜ ਰਾਸ਼ਟਰੀ ਵਿਗਿਆਨ ਦਿਵਸ ਹੈ। ਭਾਰਤ ਦੇ ਮਹਾਨ ਵਿਗਿਆਨਕ ਚੰਦਰਸ਼ੇਖਰ ਵੇਂਕਟ ਰਮਨ ਦੇ ਸਮਨਾਮ ਤੇ ਯਾਦ ‘ਚ ਹਰ ਸਾਲ ਅੱਜ ਦਾ ਦਿਨ ਮਨਾਇਆ ਜਾਂਦਾ ਹੈ। ਭੌਤਿਕ ਵਿਗਿਆਨੀ ਸੀਵੀ ਰਮਨ ਦੁਆਰਾ ਮਹਾਨ ਖੋਜ ‘ ਰਮਨ ਇਫੈਕਟ’ ਦੀ ਖੋਜ ਦੀ ਪੁਸ਼ਟੀ 28 ਫਰਵਰੀ 1928 ਦੇ ਦਿਨ ਹੀ ਕੀਤੀ ਗਈ ਸੀ। ਬਾਅਦ ‘ਚ ਸਾਲ 1930 ‘ਚ ਵਿਗਿਆਨਕ ਸੀਵੀ ਰਮਨ ਨੂੰ ਇਸ ਖੋਜ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਐੱਨਸੀਐੱਸਟੀਸੀ ਵਲੋਂ ਭਾਰਤ ਸਰਕਾਰ ਨੂੰ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਨ ਦੇ ਰੂਪ ‘ਚ ਮਨਾਏ ਜਾਣ ਦੀ ਸਲਾਹ ਦਿੱਤੀ ਗਈ ਸੀ।

 ਇਸ ਦਿਨ ਦੇਸ਼ ਦੇ ਸਕੂਲਾਂ , ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆ ‘ਚ ਵਿਗਿਆਨ ਨਾਲ ਸੰਬੰਧਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਹ ਪ੍ਰੋਗਰਾਮ ਵਿਦਿਆਰਥੀਆਂ ‘ਚ ਵਿਗਿਆਨ ਪ੍ਰਤੀ ਜਾਗਰੂਕਤਾ ਤੇ ਰੁਚੀ ‘ਚ ਵਾਧਾ ਕਰਦੇ ਹਨ। ਇਸ ਤੋਂ ਇਲਾਵਾ ਹੋਰ ਸੰਗਠਨਾਂ ‘ਚ ਵਿਗਿਆਨ ਨਾਲ ਸਬੰਧਤ ਸਪੀਚ, ਰੇਡੀਓ ਤੇ ਟੀਵੀ ਪ੍ਰੋਗਰਾਮ ਕਰਵਾਏ ਜਾਂਦੇ ਹਨ।

 ਸਾਲ 2022 ਦੀ ਥੀਮ ‘ਇੰਟੀਗ੍ਰੇਟਿਡ ਅਪ੍ਰੋਚ ਇਨ ਐੱਸਐਂਡਟੀ ਫਾਰ ਸਸਟੇਨੇਬਲ ਫਿਊਚਰ’ ਐਲਾਨਿਆ ਗਿਆ ਹੈ।

National Science Day ਮਨਾਏ ਜਾਣ ਦਾ ਉਦੇਸ਼

ਇਹ ਦਿਨ ਲੋਕਾਂ ਦੇ ਰੋਜ਼ਾਨਾ ਜਿੰਦਗੀ ‘ਚ ਵਿਗਿਆਨ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਾਨਵ ਕਲਿਆਣ ਲਈ ਵਿਗਿਆਨ ਦਾ ਹਰ ਮਹੱਤਵ ਨੂੰ ਉਜਾਗਰ ਕਰਨਾ ਹੈ। ਇਹ ਵਿਗਿਆਨ ਦੇ ਹਰ ਖੇਤਰ ਨੂੰ ਉਜਾਗਰ ਕਰਨ ਤੇ ਹਰ ਖੇਤਰ ‘ਚ ਵਿਕਾਸ ਲਈ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਲਈ ਮਨਾਇਆ ਜਾਂਦਾ ਹੈ।

ਯੂਕਰੇਨ ਨੂੰ ਹਥਿਆਰ ਖਰੀਦਣ ਲਈ ਯੂਰਪੀਨ ਯੂਨੀਅਨ 450 ਮਿਲੀਅਨ ਯੂਰੋ ਦੀ ਕਰੇਗਾ ਮਦਦ

0

ਯੂਕਰੇਨ ‘ਚ ਰੂਸ ਦੇ ਹਮਲੇ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਭਾਰਤ ਸਰਕਾਰ ਵਲੋਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਯੂਰਪੀਨ ਯੂਨੀਅਨ (ਈ.ਯੂ.) ਹੁਣ ਯੂਕ੍ਰੇਨ ਦੇ ਸਮਰਥਨ ‘ਚ ਆ ਗਿਆ ਹੈ। ਯੂਰਪੀਨ ਯੂਨੀਅਨ ਨੇ ਯੂਕਰੇਨ ਦੀ ਮਦਦ ਲਈ ਵੱਡਾ ਐਲਾਨ ਕੀਤਾ ਹੈ। ਮੀਡੀਆ ਅਨੁਸਾਰ ਯੂਕ੍ਰੇਨ ਨੂੰ ਹਥਿਆਰ ਖਰੀਦਣ ਲਈ ਈ.ਯੂ. 450 ਮਿਲੀਅਨ ਯੂਰੋ ਦੀ ਮਦਦ ਕਰੇਗਾ। ਇਸ ਤੋਂ ਇਲਾਵਾ ਈ.ਯੂ. ਨੇ ਰੂਸੀ ਮੀਡੀਆ ਨੂੰ ਬੈਨ ਕਰ ਦਿੱਤਾ ਹੈ।

ਬੇਲਾਰੂਸ ‘ਤੇ ਪਾਬੰਦੀ ਲਾਉਣ ਸ਼ੁਰੂ ਕਰ ਦਿੱਤਾ ਹੈ। ਦਰਅਸਸਲ ਰੂਸ ਨੇ ਯੂਕ੍ਰੇਨ ‘ਤੇ ਹਮਲੇ ਦੀ ਸ਼ੁਰੂਆਤ ਬੇਲਾਰੂਸ ਤੋਂ ਹੀ ਕੀਤੀ ਸੀ।ਈ.ਯੂ. ਦੀ ਪ੍ਰਧਾਨ ਨੇ ਕਿਹਾ ਕਿ ਯੂਰਪੀਨ ਯੂਨੀਅਨ ਹਮਲੇ ਦੇ ਤਹਿਤ ਇਕ ਦੇਸ਼ ਨੂੰ ਹਥਿਆਰਾਂ ਅਤੇ ਉਪਕਰਣਾਂ ਦੀ ਖਰੀਦ ਲਈ ਫੰਡ ਅਲਾਟ ਕਰੇਗਾ। ਅਸੀਂ ਕ੍ਰੈਮਲਿਨ ਵਿਰੁੱਧ ਆਪਣੀ ਪਾਬੰਦੀ ਵੀ ਮਜ਼ਬੂਤ ਕਰ ਰਹੇ ਹਾਂ।

ਅਸੀਂ ਇਸ ਯੁੱਧ ‘ਚ ਹੋਰ ਹਮਲਾਵਾਰਾਂ, ਲੁਕਾਸ਼ੇਂਕੋ ਦੇ ਸ਼ਾਸਨ ‘ਤੇ ਨਵੀਆਂ ਪਾਬੰਦੀਆਂ ਲਾਉਣ ਦੀ ਤਿਆਰੀ ਕਰ ਰਹੇ ਹਾਂ। ਯੂਰਪੀਨ ਯੂਨੀਅਨ ‘ਚ 27 ਦੇਸ਼ ਹਨ। ਸਮੂਹ ਨੇ ਦੁਨੀਆ ਭਰ ‘ਚ ਆਪਣੇ ਫੌਜੀ ਸਿਖਲਾਈ ਅਤੇ ਸਹਿਯੋਗੀ ਮਿਸ਼ਨ ਨੂੰ ਉਤਸ਼ਾਹਿਤ ਦੇਣ ਲਈ ਲਗਭਗ 5.7 ਅਰਬ ਯੂਰੋ (6.4 ਅਰਬ ਡਾਲਰ) ਨਾਲ ਇਕ ਫੰਡ ਦੀ ਸ਼ੁਰੂਆਤ ਕੀਤੀ ਹੈ। ਕੁਝ ਪੈਸੇ ਦੀ ਵਰਤੋਂ ਹਿੱਸੇਦਾਰ ਦੇਸ਼ਾਂ ਨੂੰ ਘਾਤਕ ਹਥਿਆਰ ਸਮੇਤ ਫੌਜੀਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ।

100 ਦੇ ਕਰੀਬ ਵਿਦਿਆਰਥੀਆਂ ਦੀ ਯੂਕਰੇਨ ਤੋਂ ਹੋਈ ਵਾਪਸੀ , ਗੁਜਰਾਤ ਦੇ CM ਨੇ ਕੀਤਾ ਸਵਾਗਤ

0

ਯੂਕਰੇਨ ‘ਚ ਰੂਸ ਦੇ ਹਮਲੇ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਭਾਰਤ ਸਰਕਾਰ ਵਲੋਂ ਉੱਥੋਂ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਗੁਜਰਾਤ ਦੇ 100 ਦੇ ਕਰੀਬ ਵਿਦਿਆਰਥੀਆਂ ਦਾ ਅੱਜ ਸਵੇਰੇ ਗਾਂਧੀਨਗਰ ਵਿਖੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸਵਾਗਤ ਕੀਤਾ। ਇਹ ਵਿਦਿਆਰਥੀ ਯੂਕਰੇਨ ਤੋਂ ਮੁੰਬਈ ਅਤੇ ਦਿੱਲੀ ਪਹੁੰਚੇ ਅਤੇ ਵੋਲਵੋ ਬੱਸਾਂ ਰਾਹੀਂ ਗੁਜਰਾਤ ਲਿਆਂਦਾ ਗਿਆ।

‘ਆਪਰੇਸ਼ਨ ਗੰਗਾ’ ਦੇ ਤਹਿਤ ਯੂਕ੍ਰੇਨ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਜਾਰੀ ਹੈ। 249 ਭਾਰਤੀਆਂ ਨੂੰ ਦਿੱਲੀ ਲੈ ਕੇ ਪੰਜਵਾਂ ਵਿਸ਼ੇਸ਼ ਜਹਾਜ਼ ਪਹੁੰਚਿਆ। ਹੁਣ ਤੱਕ ਕਰੀਬ 1400 ਵਿਦਿਆਰਥੀਆਂ ਦੀ ਵਤਨ ਵਾਪਸੀ ਹੋਈ ਹੈ।

ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੋਲਦੋਵਨ ਦੇ ਵਿਦੇਸ਼ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਟਵੀਟ ਕੀਤਾ ਅਤੇ ਲਿਖਿਆ, “ਮੋਲਡੋਵਾ ਦੇ ਵਿਦੇਸ਼ ਮੰਤਰੀ ਨੂੰ ਫੋਨ ਕੀਤਾ ਅਤੇ ਯੂਕਰੇਨ-ਮੋਲਡੋਵਾ ਸਰਹੱਦ ‘ਤੇ ਸਾਡੇ ਨਾਗਰਿਕਾਂ ਦੇ ਦਾਖਲੇ ਦੀ ਸਹੂਲਤ ਲਈ ਮਦਦ ਮੰਗੀ। ਇਸ ‘ਤੇ ਉਨ੍ਹਾਂ ਦੇ ਤੁਰੰਤ ਜਵਾਬ ਦੀ ਸ਼ਲਾਘਾ ਕੀਤੀ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਅੱਜ ਉੱਥੇ ਪਹੁੰਚਣਗੇ।

ਯੂਕ੍ਰੇਨ – ਰੂਸ ਜੰਗ ‘ ਚ ਉਲਝੇ ਪੰਜਾਬੀਆਂ ‘ ਤੇ ਮਿੰਟੂ ਗੁਰੂਸਰੀਆ ਦਾ ਤੰਜ, ਪੰਜਾਬ ਨਾਲ ਹੋ ਰਹੇ ਧੱਕੇ ਖਿਲਾਫ਼ ਡੱਟਣ ਦੀ ਕੀਤੀ ਅਪੀਲ

0

ਮਿੰਟੂ ਗੁਰੂਸਰੀਆ ਜੋ ਕਿ ਇੱਕ ਲੇਖਕ ਤੇ ਪੰਜਾਬੀ ਪੱਤਰਕਾਰ ਹੈ। ਉਨ੍ਹਾਂ ਵਲੋਂ ਯੂਕਰੇਨ ਤੇ ਰੂਸ ਵਿਚਕਾਰ ਜੰਗ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਮੇਰੇ ਵਰਗਿਆਂ ਨੂੰ ਇਹ ਨਹੀਂ ਪਤਾ ਕਿ ਪਿੰਡ ਦੇ ਸਿਵੇ ਕਿੰਨੇ ਮਰਲੇ ‘ਚ ਨੇ ਉਹ ਵੀ ਯੂਕਰੇਨ-ਰਸ਼ੀਆ ਜੰਗ ਦੀਆਂ ਗੱਲਾਂ ਕਰ ਰਹੇ ਹਨ। ਜਦੋਂ ਕਿ ਉਹ ਪੰਜਾਬ ‘ਚ ਕੀ ਹੋ ਰਿਹਾ ਹੈ ਇਸ ਬਾਰੇ ਸੁੱਤੇ ਪਏ ਹਨ। ਉਨ੍ਹਾਂ ਨੇ ਕਿਹਾ ਕਿ ਯੂਕਰੇਨ ਤੇ ਰੂਸ ਵਿਚਕਾਰ ਜੰਗ ਦਰਮਿਆਨ ਪੰਜਾਬ ਦੀ ਸਥਿਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਪੰਜਾਬ ‘ਚ ‘ਤਾਕਤਹੀਣ ਸਰਕਾਰ’ ਅਤੇ ਚੋਣ ਜ਼ਾਬਤਾ ਚੱਲ ਰਿਹਾ ਹੈ ਠੀਕ ਓਸ ਵੇਲੇ ਸੰਘੀ ਢਾਂਚੇ (ਫੈਡਰਲਿਜ਼ਮ) ਦੀ ਵੈਰੀ ਬਣੀ ਕੇਂਦਰੀ ਹਕੂਮਤ ਨੇ ਭਾਖੜਾ-ਬਿਆਸ ਪ੍ਰਬੰਧਕੀ ਬੋਰਡ ਵਿਚੋਂ 1974 ਤੋਂ ਚੱਲਦੇ ਨਿਯਮ ਸੋਧ ਲਾਗੂ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਉਸ ਦੇ ਹੱਕ ਖੋਹ ਲਏ ਹਨ। ਇਹੀ ਨਹੀਂ ਚੰਡੀਗੜ੍ਹ ਵਿਚ ਪੰਜਾਬ-ਹਰਿਆਣੇ ਦੇ ਨਿਯੁਕਤੀ ਅਨੁਪਾਤ 60:40 ਨੂੰ ਖਤਮ ਕਰਨ ਲਈ PCS ਅਤੇ HCS ਦੀ ਥਾਂ ਕੇਂਦਰੀ ਕਾਡਰ ਦੇ ਅਫ਼ਸਰ ਨਿਯੁਕਤ ਕਰ ਦਿੱਤੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਕਿਤੇ ਕਿਸਾਨ ਅੰਦੋਲਨ ਨੂੰ ਧਾਰਮਿਕ ਪੁੱਠ ਚੜ੍ਹਦੀ ਸੀ ਤਾਂ ਆਪਾਂ ਸਾਰੇ ਕਹਿੰਦੇ ਸਾਂ ਕਿ ਇਹ ਸਾਂਝਾ ਅੰਦੋਲਨ ਹੈ ਕੀ ਇਹ ਪੰਜਾਬ ਦੇ ਖੋਹੇ ਹੱਕ ਸਾਂਝੇ ਨਹੀਂ ਹੋ ਸਕਦੇ ? ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ‘ਤੇ ਤੰਜ ਕੱਸਦਿਆ ਕਿਹਾ ਕਿ ਉਹ ਤਾਂ ਨਹੀਂ ਪਰ ਹਰਿਆਣਵੀ ਤਾਂ ਇਸ ‘ਤੇ ਬੋਲ ਸਕਦੇ ਨੇ ? ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਾਰੇ ਪੰਜਾਬੀ ਇਕ ਸੁਰ ਵਿਚ ਕਿਉਂ ਨਹੀਂ ਬੋਲਦੇ ਜੇ ਸਾਡਾ ਪਿਆਰਾ ਪੰਜਾਬ ਸਾਡਾ ਸਭ ਦਾ ਸਾਂਝਾ ਹੈ ? ਸਾਡੀ ਲੀਡਰਸ਼ਿਪ ਚੁੱਪ ਬੈਠ ਗਈ ਹੈ ?
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਕਰਾਂ ਤਾਂ ਮੇਰੇ ਸਾਥੀ ਕਹਿਣ ਲੱਗ ਪੈਂਦੇ ਨੇ ਤੂੰ ਕਦੇ-ਕਦੇ ‘ਕਮਿਊਨਲ’ ਹੋ ਜਾਂਦਾ ਹੈ, ਤੂੰ ਆਪਣੇ ਸਿੱਖਾਂ ਪ੍ਰਤੀ ਅਤਿ ਝੁਕਾਅਵਾਦੀ ਹੈ; ਨਹੀਂ ਯਾਰ ! ਮੈਂ ਸਭ ਦਾ ਤੇ ਸਭ ਮੇਰੇ ਨੇ ਪਰ ਇਸ ਸਾਂਝ ਦੀ ਮਾਲਾ ਵਿਚਲਾ ਧਾਗਾ ਪੰਜਾਬ ਹੈ ਤੇ ਜਦੋਂ ਉਸ ਧਾਗੇ ‘ਤੇ ਵਾਰ ਹੁੰਦਾ ਹੈ ਤਾਂ ਰਿਹਾ ਨਹੀਂ ਜਾਂਦਾ, ਫੇਰ ਤੁਸੀਂ ਜੋ ਤਗਮਾ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ। ਸੱਚ ਇਹ ਹੈ ਕਿ ਇਹ ਇਕ ਖਿੱਤੇ ਨਾਲ਼ ਧੱਕੇ ਦੀ ਹੱਦ ਹੋ ਗਈ ਹੈ ਕਿ ਪਹਿਲਾਂ ਉਸ ਦੇ ਅਧਿਕਾਰ ਖੋਹੇ ਤੇ ਫੇਰ ਬਚੇ-ਖੁਚੇ ਹੱਕ-ਹਿੱਸੇ ਨੂੰ ਵੀ ਮੁਕਾ ਰਹੇ ਹੋ। ਉਨ੍ਹਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਇੱਕ ਸਾਜ਼ਸ਼ ਜਾਪਦੀ ਹੈ।

ਪੋਲੈਂਡ ਨੇ ਬਿਨਾਂ ਵੀਜ਼ਾ ਦੇਸ਼ ‘ਚ ਭਾਰਤੀਆਂ ਨੂੰ ਐਂਟਰ ਹੋਣ ਦੀ ਦਿੱਤੀ ਆਗਿਆ

0

ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ਹੈ। ਪੋਲੈਂਡ ਨੇ ਯੂਕਰੇਨ ‘ਚ ਫਸੇ ਸਾਰੇ ਭਾਰਤੀ ਵਿਦਿਆਰਥੀਆਂ ਲਈ ਬਿਨਾਂ ਵੀਜ਼ਾ ਦੇਸ਼ ਵਿਚ ਐਂਟਰ ਹੋਣ ਦੀ ਆਗਿਆ ਦੇ ਦਿੱਤੀ ਹੈ। ਇਹ ਜਾਣਕਾਰੀ ਪੋਲੈਂਡ ਦੇ ਭਾਰਤ ਵਿਚ ਰਾਜਦੂਤ ਐਡਮ ਬੁਰਾਕੋਵਸਕੀ ਨੇ ਇਕ ਟਵੀਟ ਰਾਹੀਂ ਦਿੱਤੀ ਹੈ।

YouTube ਨੇ ਰੂਸ ਦੇ ਆਰਟੀ ਤੇ ਟੀਵੀ ਚੈਨਲਾਂ ‘ਤੇ ਲਗਾਈ ਪਾਬੰਦੀ

0

ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ ‘ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਕਈ ਵੱਡੀਆਂ ਕੰਪਨੀਆਂ ਨੇ ਵੀ ਰੂਸ ਨੂੰ ਲੈ ਕੇ ਕਈ ਅਹਿਮ ਫੈਸਲੇ ਲਏ ਹਨ। ਹੁਣ ਇਸ ਪਾਬੰਦੀ ਦੇ ਸਿਲਸਿਲੇ ‘ਚ ਦਿੱਗਜ ਤਕਨੀਕੀ ਕੰਪਨੀ ਗੂਗਲ ਦਾ ਨਾਂ ਵੀ ਜੁੜ ਗਿਆ ਹੈ। ਗੂਗਲ ਨੇ ਰੂਸ ਦੇ ਆਰਟੀ ਅਤੇ ਕਈ ਹੋਰ ਟੀਵੀ ਚੈਨਲਾਂ ‘ਤੇ ਯੂਟਿਊਬ ਰਾਹੀਂ ਹੋਣ ਵਾਲੀ ਕਮਾਈ ‘ਤੇ ਪਾਬੰਦੀ ਲਗਾ ਦਿੱਤੀ ਹੈ।

ਰਿਪੋਰਟ ਮੁਤਾਬਕ ਗੂਗਲ ਨੇ ਸ਼ਨੀਵਾਰ ਨੂੰ ਇਹ ਅਹਿਮ ਫੈਸਲਾ ਲਿਆ ਹੈ। ਇਸ ਦੇ ਤਹਿਤ ਗੂਗਲ ਨੇ ਰੂਸ ਦੀ ਮਲਕੀਅਤ ਵਾਲੇ ਆਰਟੀ ਅਤੇ ਹੋਰ ਚੈਨਲਾਂ ਨੂੰ ਯੂਟਿਊਬ ‘ਤੇ ਆਪਣੇ ਵੀਡੀਓ ਵਿਯੂਜ਼ ਅਤੇ ਇਸ਼ਤਿਹਾਰਾਂ ਤੋਂ ਆਮਦਨ ਕਮਾਉਣ ‘ਤੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੇਟਾ ਨੇ ਆਪਣੇ ਫੇਸਬੁੱਕ ਪਲੇਟਫਾਰਮ ਲਈ ਵੀ ਅਜਿਹਾ ਹੀ ਫੈਸਲਾ ਲਿਆ ਹੈ। ਫੇਸਬੁੱਕ ਨੇ ਕਿਸੇ ਵੀ ਰੂਸੀ ਮੀਡੀਆ ਹਾਊਸ ‘ਤੇ ਫੇਸਬੁੱਕ ਦੀ ਵਰਤੋਂ ਕਰਕੇ ਪੈਸੇ ਕਮਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਰੂਸ ਨੇ ਇੱਕ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਟਵਿਟਰ ‘ਤੇ ਅੰਸ਼ਿਕ ਤੌਰ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਹ ਸਪੱਸ਼ਟ ਨਹੀਂ ਹੈ ਕਿ ਇਹ ਪਾਬੰਦੀ ਕਦੋਂ ਤੱਕ ਰਹੇਗੀ। ਰੂਸ ਦਾ ਕਹਿਣਾ ਹੈ ਕਿ ਦੇਸ਼ ਦੀ ਸੁਰੱਖਿਆ ਲਈ ਇਹ ਜ਼ਰੂਰੀ ਹੈ।

Ukraine Updates: ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਦਿੱਲੀ ਲਿਆਉਣ ਲਈ ਬੁਖਾਰੈਸਟ ਤੋਂ ਚੌਥੀ ਫਲਾਈਟ ਰਵਾਨਾ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ

0

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਚੌਥਾ ਦਿਨ ਹੈ। ਯੂਕਰੇਨ ਵਿੱਚ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਹਜ਼ਾਰਾਂ ਭਾਰਤੀ ਨਾਗਰਿਕ ਤੇ ਵਿਦਿਆਰਥੀ ਯੂਕਰੇਨ ਵਿੱਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਆਪਰੇਸ਼ਨ ਗੰਗਾ ਤਹਿਤ ਦੇਸ਼ ਵਾਪਸ ਲਿਆਉਣ ਲਈ ਮੁਹਿੰਮ ਚਲਾ ਰਹੀ ਹੈ। ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਦੱਸਿਆ ਕਿ ਅੱਜ 198 ਭਾਰਤੀ ਨਾਗਰਿਕਾਂ ਨੂੰ ਦਿੱਲੀ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਚੌਥੀ ਫਲਾਈਟ ਬੁਖਾਰੇਸਟ ਤੋਂ ਰਵਾਨਾ ਹੋ ਗਈ ਹੈ।

ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਦੀ ਮੁਹਿੰਮ ਜਾਰੀ ਹੈ। ਇਸ ਦੇ ਤਹਿਤ ਅੱਜ ਸਵੇਰੇ 2.45 ਵਜੇ ਏਅਰ ਇੰਡੀਆ ਦੀ ਫਲਾਇਟ 250 ਭਾਰਤੀ ਨਾਗਰਿਕਾਂ ਨੂੰ ਲੈਕੇ ਭਾਰਤ ਵਾਪਸ ਆਈ।

ਪੰਜਾਬ ਦੀ ਹੈਲਪਲਾਈਨ ’ਤੇ ਯੂਕ੍ਰੇਨ ਤੋਂ ਆਈਆਂ 155 ਕਾਲਾਂ, ਵਿਦੇਸ਼ ਮੰਤਰਾਲਾ ਨਾਲ ਸਾਂਝੀ ਕੀਤੀ ਗਈ ਜਾਣਕਾਰੀ

0

ਯੂਕ੍ਰੇਨ ‘ਚ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ। ਉੱਥੇ ਬਹੁਤ ਸਾਰੇ ਭਾਰਤੀ ਇਸ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਯੂਕ੍ਰੇਨ ਵਿਚ ਜੰਗ ਕਾਰਨ ਸੰਕਟ ਵਿਚ ਘਿਰੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਉਚ ਪੱਧਰੀ ਮੀਟਿੰਗ ਦੌਰਾਨ ਸੂਬਾ ਸਰਕਾਰ ਦੇ ਸਮਰਪਿਤ 24×7 ਕੰਟਰੋਲ ਰੂਮ ਨੰਬਰਾਂ ’ਤੇ ਪ੍ਰਾਪਤ ਕਾਲਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਾਰੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼. ਅਤੇ ਐੱਸ.ਐੱਸ ਪੀਜ਼. ਨੂੰ ਨਿਰਦੇਸ਼ ਦਿੱਤੇ ਕਿ ਜੰਗ ਪ੍ਰਭਾਵਿਤ ਇਸ ਮੁਲਕ ਵਿਚ ਫਸੇ ਪੰਜਾਬ ਦੇ ਵਿਅਕਤੀਆਂ ਬਾਰੇ ਸਮੇਤ ਪਾਸਪੋਰਟ ਨੰਬਰ ਜਾਣਕਾਰੀ ਤੁਰੰਤ ਅਪਡੇਟ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਅਸਲ ਗਿਣਤੀ ਪਤਾ ਲੱਗ ਸਕੇ।

ਇੱਥੇ ਆਪਣੇ ਦਫਤਰ ਵਿਖੇ ਡਿਪਟੀ ਕਮਿਸ਼ਨਰਾਂ, ਸੀ.ਪੀਜ਼ ਅਤੇ ਐੱਸ.ਐੱਸ.ਪੀਜ਼ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਤੁਰੰਤ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 (ਪੰਜਾਬ ਤੋਂ ਫ਼ੋਨ ਕਰਨ ਲਈ) ਅਤੇ +91-172 4111905 ’ਤੇ (ਭਾਰਤ ਤੋਂ ਬਾਹਰੋਂ ) ਸੰਪਰਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮ ਨੰਬਰਾਂ ’ਤੇ ਹੁਣ ਤੱਕ ਕੁੱਲ 155 ਕਾਲਾਂ ਆ ਚੁੱਕੀਆਂ ਹਨ ਅਤੇ ਯੂਕ੍ਰੇਨ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਇਨ੍ਹਾਂ ਕਾਲਾਂ ਰਾਹੀਂ ਪ੍ਰਾਪਤ ਜਾਣਕਾਰੀ ਤੁਰੰਤ ਭਾਰਤ ਦੇ ਵਿਦੇਸ਼ ਮੰਤਰਾਲਾ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਰਾਖੀ ਗੁਪਤਾ ਭੰਡਾਰੀ, ਰੈਜ਼ੀਡੈਂਟ ਕਮਿਸ਼ਨਰ, ਪੰਜਾਬ ਨੂੰ ਯੂਕ੍ਰੇਨ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਹਾਇਤਾ ਲਈ ਨਵੀਂ ਦਿੱਲੀ ਹਵਾਈ ਅੱਡੇ ’ਤੇ ਇਕ ਪੰਜਾਬ ਹੈਲਪ ਡੈਸਕ ਸਥਾਪਿਤ ਕਰਨ ਲਈ ਕਿਹਾ ਅਤੇ ਇਸਦੇ ਨਾਲ-ਨਾਲ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਤਾਲਮੇਲ ਕਰਨ ਲਈ ਵੀ ਕਿਹਾ। ਮੁੱਖ ਸਕੱਤਰ ਨੇ ਫਸੇ ਹੋਏ ਵਿਅਕਤੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਤਾਲਮੇਲ ਤੋਂ ਬਿਨਾਂ ਕਿਸੇ ਵੀ ਸਰਹੱਦੀ ਚੌਕੀ ’ਤੇ ਨਾ ਜਾਣ ਅਤੇ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ। ਇਸ ਮੀਟਿੰਗ ਵਿਚ ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਅਨੁਰਾਗ ਵਰਮਾ, ਡੀ.ਜੀ.ਪੀ. ਪੰਜਾਬ ਵੀ.ਕੇ. ਭਾਵੜਾ, ਪ੍ਰਮੁੱਖ ਸਕੱਤਰ ਪ੍ਰਸ਼ਾਸਨਿਕ ਸੁਧਾਰ ਤੇ ਜਨ ਸ਼ਿਕਾਇਤਾਂ ਵਿਭਾਗ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ ਤੇ ਤਾਲਮੇਲ ਵਿਵੇਕ ਪ੍ਰਤਾਪ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ, ਮੁੱਖ ਮੰਤਰੀ-ਕਮ-ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਕੇ.ਕੇ. ਯਾਦਵ ਅਤੇ ਸੂਬਾ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

28 ਫਰਵਰੀ ਤੋਂ ਪਹਿਲਾਂ ਇਹ ਕੰਮ ਕਰਨਾ ਹੈ ਜ਼ਰੂਰੀ, ਨਹੀਂ ਤਾਂ ਪੈਨਸ਼ਨ ਆਉਣੀ ਹੋ ਜਾਵੇਗੀ ਬੰਦ

0

ਸਰਕਾਰੀ ਪੈਨਸ਼ਨਰਾਂ ਲਈ ਆਪਣਾ ਸਾਲਾਨਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨ ਦੀ ਅੰਤਿਮ ਮਿਤੀ 28 ਫਰਵਰੀ 2022 ਹੈ। ਪੈਨਸ਼ਨਰਾਂ ਲਈ ਆਪਣੀ ਪੈਨਸ਼ਨ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਸਮੇਂ ਸਿਰ ਆਪਣਾ ਜੀਵਨ ਸਰਟੀਫਿਕੇਟ (Life Certificate) ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਆਮ ਤੌਰ ‘ਤੇ ਜੀਵਨ ਸਰਟੀਫਿਕੇਟ ਜਮ੍ਹਾਂ ਕਰਨ ਦੀ ਆਖਰੀ ਮਿਤੀ ਹਰ ਸਾਲ 30 ਨਵੰਬਰ ਹੁੰਦੀ ਹੈ ਪਰ ਸਰਕਾਰੀ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਇਸ ਸਾਲ ਦੋ ਵਾਰ ਤਰੀਕ ਵਧਾ ਦਿੱਤੀ ਗਈ। ਅਜਿਹੇ ‘ਚ ਹੁਣ 28 ਫਰਵਰੀ ਇਸ ਦੀ ਆਖਰੀ ਤਰੀਕ ਹੈ। ਜੇਕਰ ਸਮਾਂ ਸੀਮਾ ਤੋਂ ਪਹਿਲਾਂ ਜੀਵਨ ਸਰਟੀਫਿਕੇਟ ਜਮ੍ਹਾਂ ਨਹੀਂ ਕੀਤਾ ਜਾਂਦਾ ਹੈ ਤਾਂ ਪੈਨਸ਼ਨ ਬੰਦ ਹੋ ਜਾਵੇਗੀ। ਅਜਿਹੇ ‘ਚ ਤੁਸੀਂ ਘਰ ਬੈਠੇ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰਵਾ ਸਕਦੇ ਹੋ। ਇਸਦੇ ਲਈ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਨਾ ਪਵੇਗਾ।

ਪੈਨਸ਼ਨਰ ਘਰ ਬੈਠੇ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕਰ ਸਕਦੇ ਹਨ, ਇਹ ਬਾਇਓਮੈਟ੍ਰਿਕ-ਸਮਰੱਥ ਹੁੰਦਾ ਹੈ, ਇਸ ਲਈ ਪੈਨਸ਼ਨਰਾਂ ਨੂੰ ਏਜੰਸੀ ਦੇ ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਇਹ ਆਧਾਰ-ਸਮਰੱਥ ਬਾਇਓਮੈਟ੍ਰਿਕ ਪ੍ਰਮਾਣੀਕਰਨ ਤਕਨਾਲੋਜੀ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ। ਲਾਈਫ ਸਰਟੀਫਿਕੇਟ ਦੀ ਵੈੱਬਸਾਈਟ ਅਨੁਸਾਰ ਜੀਵਨ ਪ੍ਰਮਾਣ ਪੱਤਰ ਪੈਨਸ਼ਨਰ ਦੀ ਬਾਇਓਮੀਟ੍ਰਿਕ ਪ੍ਰਮਾਣਿਕਤਾ ਲਈ ਆਧਾਰ ਪਲੇਟਫਾਰਮ ਦੀ ਵਰਤੋਂ ਕਰਦਾ ਹੈ। ਇਕ ਸਫਲ ਪ੍ਰਮਾਣਿਕਤਾ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਦਾ ਹੈ, ਜੋ ਲਾਈਫ ਸਰਟੀਫਿਕੇਟ ਰਿਪੋਜ਼ਟਰੀ ‘ਚ ਸਟੋਰ ਹੋ ਜਾਂਦੀ ਹੈ। ਪੈਨਸ਼ਨ ਵੰਡਣ ਵਾਲੀਆਂ ਏਜੰਸੀਆਂ ਆਨਲਾਈਨ ਸਰਟੀਫਿਕੇਟ ਤਕ ਪਹੁੰਚ ਕਰ ਸਕਦੀਆਂ ਹਨ।” ਤੁਸੀਂ ਇਸਨੂੰ ਜੀਵਨ ਪ੍ਰਮਾਨ ਐਪ ਰਾਹੀਂ ਤਿਆਰ ਕਰ ਸਕਦੇ ਹੋ।

ਪੈਨਸ਼ਨਰ ਜੀਵਨ ਪ੍ਰਮਾਣ ਐਪ ‘ਤੇ ਰਜਿਸਟਰ ਕਿਵੇਂ ਕਰੀਏ?

ਜੀਵਨ ਪ੍ਰਮਾਨ ਐਪ ਡਾਊਨਲੋਡ ਕਰੋ।

ਰਜਿਸਟਰ ਕਰੋ।

ਫਿਰ ਆਧਾਰ ਨੰਬਰ, ਬੈਂਕ ਖਾਤਾ ਨੰਬਰ, ਨਾਂ, ਪੈਨਸ਼ਨ ਭੁਗਤਾਨ ਆਰਡਰ (PPO) ਦਰਜ ਕਰੋ।

ਇਸ ਤੋਂ ਬਾਅਦ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਲਈ OTP ਭੇਜਣ ਦਾ ਵਿਕਲਪ ਚੁਣੋ।

ਫਿਰ OTP ਨੰਬਰ ਦਾਖਲ ਕਰੋ। ਇਸ ਨੂੰ ਆਧਾਰ ਦੀ ਵਰਤੋਂ ਕਰਕੇ ਵੈਰੀਫਾਈ ਕੀਤਾ ਜਾਵੇਗਾ।

OTP ਸਬਮਿਸ਼ਨ ਤੇ ਵੈਰੀਫਿਕੇਸ਼ਨ ਸਫਲ ਹੋਣ ਤੋਂ ਬਾਅਦ ਤੁਹਾਨੂੰ ਇਕ ਪ੍ਰਮਾਣ ID ਪ੍ਰਾਪਤ ਹੋਵੇਗੀ।

ਇਸ ਤੋਂ ਬਾਅਦ ਹੁਣ ਤੁਹਾਨੂੰ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰਨਾ ਪਵੇਗਾ।

ਡਿਜੀਟਲ ਲਾਈਫ ਸਰਟੀਫਿਕੇਟ ਕਿਵੇਂ ਜਨਰੇਟ ਕਰੀਏ?

ਪ੍ਰਮਾਣ ਆਈਡੀ ਦੀ ਵਰਤੋਂ ਕਰਕੇ ਜੀਵਨ ਪ੍ਰਮਾਣ ਐਪ ‘ਚ ਲੌਗਇਨ ਕਰੋ।

‘ਜਨਰੇਟ ਜੀਵਨ ਪ੍ਰਮਾਣ’ ਵਿਕਲਪ ‘ਤੇ ਕਲਿੱਕ ਕਰੋ।

ਆਧਾਰ ਤੇ ਮੋਬਾਈਲ ਨੰਬਰ ਦਰਜ ਕਰੋ।

ਜਨਰੇਟ OTP ਵਿਕਲਪ ‘ਤੇ ਕਲਿੱਕ ਕਰੋ ਤੇ ਉਹੀ ਦਰਜ ਕਰੋ।

PPO ਨੰਬਰ, ਪੈਨਸ਼ਨਰ ਦਾ ਨਾਮ, ਪੈਨਸ਼ਨ ਦੇਣ ਵਾਲੀ ਏਜੰਸੀ ਦਾ ਨਾਂ ਦਰਜ ਕਰੋ।

ਉਪਭੋਗਤਾ ਦੇ ਫਿੰਗਰਪ੍ਰਿੰਟ ਜਾਂ ਆਇਰਿਸ ਨੂੰ ਸਕੈਨ ਕਰੋ।

ਇਹ ਆਧਾਰ ਡੇਟਾ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਪ੍ਰਮਾਣਿਤ ਕਰੇਗਾ।

ਇਸ ਤੋਂ ਬਾਅਦ ਲਾਈਫ ਸਰਟੀਫਿਕੇਟ ਡਿਸਪਲੇ ‘ਤੇ ਫਲੈਸ਼ ਹੋ ਜਾਵੇਗਾ।

ਉਪਭੋਗਤਾ ਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ‘ਤੇ ਇੱਕ ਪੁਸ਼ਟੀਕਰਨ ਸੁਨੇਹਾ ਵੀ ਮਿਲੇਗਾ।

ਇਹ ਜੀਵਨ ਪ੍ਰਮਾਣ-ਪੱਤਰ ਸਵੈਚਲਿਤ ਤੌਰ ‘ਤੇ ਵੰਡਣ ਵਾਲੀ ਏਜੰਸੀ ਨਾਲ ਸਾਂਝਾ ਕੀਤਾ ਜਾਵੇਗਾ।

ਰਵਨੀਤ ਬਿੱਟੂ ਨੇ ਯੂਕਰੇਨ ਤੋਂ ਵਾਪਸ ਆ ਰਹੇ ਵਿਦਿਆਰਥੀਆਂ ਲਈ ਕੇਂਦਰ ਤੋਂ ਕੀਤੀ ਇਹ ਮੰਗ

0

ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਯੂਕਰੇਨ ਤੋਂ ਭਾਰਤ ਪਰਤਣ ਵਾਲੇ ਵਿਦਿਆਰਥੀਆਂ ਦੇ ਖਰਚੇ ਵਾਪਸ ਕਰਨ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਖਰਚੇ ‘ਤੇ ਘਰ ਵਾਪਸ ਆਏ ਹਨ, ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਇਹ ਖਰਚਾ ਵਾਪਸ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਔਖੇ ਹਾਲਾਤਾਂ ਵਿੱਚੋਂ ਨਿਕਲੇ ਹਨ, ਅਜਿਹੇ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।

ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸੇ ਵਿਦਿਆਰਥੀ ਨੂੰ ਕੇਂਦਰ ਤੋਂ ਖਰਚਾ ਨਹੀਂ ਮਿਲਦਾ ਤਾਂ ਇਹ ਕੰਮ ਸੂਬਾ ਸਰਕਾਰ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਪੰਜਾਬੀ ਵਿਦਿਆਰਥੀਆਂ ਨੂੰ ਮੁੰਬਈ ਅਤੇ ਦਿੱਲੀ ਦੇ ਹਵਾਈ ਅੱਡਿਆਂ ਤੋਂ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ। ਇਸ ਤੋਂ ਇਲਾਵਾ ਉਨ੍ਹਾਂ ਦੇ ਖਰਚੇ ਵੀ ਵਾਪਸ ਕੀਤੇ ਜਾਣ।

ਪੰਜਾਬ ਸਰਕਾਰ ਦੇ ਕੰਟਰੋਲ ਰੂਮ ‘ਤੇ 155 ਕਾਲਾਂ ਆਈਆਂ
ਯੂਕਰੇਨ ‘ਚ ਫਸੇ ਪੰਜਾਬੀ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਹੁਣ ਤੱਕ 155 ਕਾਲਾਂ ਆ ਚੁੱਕੀਆਂ ਹਨ। ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾਰੀ ਨੇ ਕਿਹਾ ਕਿ ਉਨ੍ਹਾਂ ਦੀ ਸੂਚਨਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਨੇ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 1100 ਅਤੇ +91-172 4111905’ਤੇ ਤੁਰੰਤ ਸੰਪਰਕ ਕਰਨ ਦੀ ਅਪੀਲ ਕੀਤੀ ਹੈ।