Home Blog Page 2150

PM ਮੋਦੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਕੀਤਾ ਉਦਘਾਟਨ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੁਣੇ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨੇ ਪੁਣੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਮੋਦੀ ਨੇ ਕੁੱਲ 32.2 ਕਿਲੋਮੀਟਰ ਲੰਬੇ ਪ੍ਰਾਜੈਕਟ ਦੇ 12 ਕਿਲੋਮੀਟਰ ਦੇ ਹਿੱਸੇ ਦਾ ਗਰਵਾਰੇ ਮੈਟਰੋ ਸਟੇਸ਼ਨ ’ਤੇ ਉਦਘਾਟਨ ਕੀਤਾ। ਇਸ ਪ੍ਰਾਜੈਕਟ ਦਾ ਮਕਸਦ ਪੁਣੇ ਦੇ ਲੋਕਾਂ ਲਈ ਸੁਵਿਧਾਜਨਕ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣਾ ਹੈ। ਪੂਰਾ ਪ੍ਰਾਜੈਕਟ 11,400 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਰੇਲ ਪ੍ਰਾਜੈਕਟ ਦਾ ਉਦਘਾਟਨ ਕਰਨ ਮਗਰੋਂ ਗਰਵਾਰੇ ਕਾਲਜ ਮੈਟਰੋ ਸਟੇਸ਼ਨ ਤੋਂ ਆਨੰਦਨਗਰ ਸਟੇਸ਼ਨ ਤੱਕ ਦੀ ਯਾਤਰਾ ਕੀਤੀ। ਇਸ ਦੌਰਾਨ ਮੈਟਰੋ ਰੇਲ ਵਿਚ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ 10 ਮਿੰਟ ਦੀ ਇਸ ਯਾਤਰਾ ਦੌਰਾਨ ਟਰੇਨ ’ਚ ਮੌਜੂਦ ਨੇਤਰਹੀਣ ਲੋਕਾਂ ਸਮੇਤ ਦਿਵਿਯਾਂਗ ਨਾਲ ਵੀ ਮੁਲਾਕਾਤ ਕੀਤੀ। ਗਰਵਾਰੇ ਕਾਲਜ ਤੋਂ ਆਨੰਦਨਗਰ ਤਕ ਪੁਣੇ ਮੈਟਰੋ ’ਚ ਯਾਤਰਾ ਕਰਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਟਿਕਟ ਖਰੀਦੀ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨੇ 24 ਦਸੰਬਰ 2016 ਨੂੰ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਣੇ ਨਗਰ ਨਿਗਮ ਕੰਪਲੈਕਸ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਵੀ ਮੌਜੂਦ ਸਨ। ਇਹ ਮੂਰਤੀ 1850 ਕਿਲੋਗ੍ਰਾਮ ਗਨ ਮੈਟਲ ਨਾਲ ਬਣੀ ਹੈ ਅਤੇ ਲਗਭਗ 9.5 ਫੁੱਟ ਉੱਚੀ ਹੈ।

BSF ਦੇ ਹੈੱਡਕੁਆਰਟਰ ‘ਚ ਹੋਈ ਫਾਇਰਿੰਗ, 5 ਜਵਾਨਾਂ ਦੀ ਮੌਤ, 1 ਜ਼ਖਮੀ

0

ਅੰਮ੍ਰਿਤਸਰ ਦੇ ਖਾਸਾ ਬੀਐਸਐਫ ਹੈੱਡਕੁਆਰਟਰ ਵਿੱਚ ਫਾਇਰਿੰਗ ਹੋਈ ਹੈ। ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ ਰੋਡ ‘ਤੇ ਸਥਿਤ ਬੀਐਸਐਫ ਦੀ ਬਟਾਲੀਅਨ 144 ਵਿਖੇ ਹੈੱਡ ਕਾਂਸਟੇਬਲ ਦੀ ਡਿਊਟੀ ਨਿਭਾ ਰਹੇ ਜਵਾਨ ਨੇ ਆਪਣੀ ਡਿਊਟੀ ਦੌਰਾਨ ਰਾਈਫਲ ‘ਚੋਂ ਲਗਾਤਾਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ‘ਚ 5 ਜਵਾਨਾਂ ਦੀ ਮੌਤ ਦੱਸੀ ਜਾ ਰਹੀ ਹੈ।

ਇਸ ਜਵਾਨ ਨੇ ਡਿਊਟੀ ‘ਤੇ ਤਾਇਨਾਤ ਸਾਥੀ ਜਵਾਨਾਂ ‘ਤੇ ਹੀ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਬੀਐਸਐਫ਼ ਦੇ 5 ਜਵਾਨਾਂ ਦੀ ਮੌਤ ਹੋ ਗਈ ਜਦਕਿ 1 ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਕਿ ਗੁਰੂ ਨਾਨਕ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ। ਫੌਜ ਦੇ ਅਧਿਕਾਰੀਆਂ ਨੇ ਗੋਲੀਬਾਰੀ ਦੀ ਘਟਨਾ ਦੇ ਤੱਥਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ।

 

 

ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ‘ਤੇ ਦਿਖਾਈ ਦਿੱਤਾ ਡਰੋਨ, ਸਰਚ ਮੁਹਿੰਮ ਜਾਰੀ

0

ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਡਿੰਡਾ ਫਾਰਵਰਡ ਪੋਸਟ ਨੇੜੇ ਪਾਕਿਸਤਾਨ ਨੇ ਡਰੋਨ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਦੇਰ ਰਾਤ ਦੋ ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੀਐਸਐਫ ਦੀ 121 ਬਟਾਲੀਅਨ ਦੇ ਜਵਾਨਾਂ ਨੇ ਡਿੰਡਾ ਚੌਕੀ ‘ਤੇ ਡਰੋਨ ਗਤੀਵਿਧੀ ਦੇਖੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰੋਨ ‘ਤੇ ਫਾਇਰਿੰਗ ਕੀਤੀ।

ਜਾਣਕਾਰੀ ਅਨੁਸਾਰ ਜਵਾਨਾਂ ਵੱਲੋਂ ਕਰੀਬ 19-20 ਰਾਉਂਡ ਫਾਇਰ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੁਪਹਿਰ 12:15 ਵਜੇ ਪਿੱਲਰ ਨੰਬਰ 4 ਅਤੇ ਪਿੱਲਰ ਨੰਬਰ 5 ਦੇ ਵਿਚਕਾਰ ਪਾਕਿਸਤਾਨੀ ਡਰੋਨ ਗਤੀਵਿਧੀ ਦੇਖੀ ਗਈ। ਡਰੋਨ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ‘ਤੇ ਬੀਐਸਐਫ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ।

ਇਕ ਵਾਰ ਫਿਰ ਦੇਰ ਰਾਤ 12:40 ‘ਤੇ ਡਰੋਨ ਦੀ ਸਰਗਰਮੀ ਦੇਖਣ ਨੂੰ ਮਿਲੀ। ਇਸ ਵਾਰ ਵੀ ਬੀਐਸਐਫ ਵੱਲੋਂ 2 ਮਿੰਟ ਤੱਕ ਡਰੋਨ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਪੁਲਿਸ ਅਤੇ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਅਨੁਸਾਰ ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਹੈ।

ਦੁਨੀਆ ਦਾ ਸਭ ਤੋਂ ਵੱਡਾ ‘ਸ਼ਿਪ’ ਜਾਣੋ ਕਿੱਥੇ ਹੋਇਆ ਲਾਂਚ

0

ਦੁਨੀਆ ਦਾ ਸਭ ਤੋਂ ਵੱਡਾ ਸ਼ਿਪ ਯਾਤਰਾ ਲਈ ਤਿਆਰ ਹੋ ਗਿਆ ਹੈ। ਅਮਰੀਕਾ ਦੇ ਫਲੋਰੀਡਾ ਦੇ ਬੰਦਰਗਾਹ ਵਿਚ ਰਾਇਲ ਕੈਰੇਬੀਅਨ ਦਾ ਲਗਜ਼ਰੀ ਕਰੂਜ਼ ਸ਼ਿਪ ਯਾਤਰਾ ਲਈ ਸਮੁੰਦਰ ਵਿਚ ਉਤਰ ਚੁੱਕਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਹੈ। 2.40 ਲੱਖ ਟਨ ਦੇ ‘ਵੰਡਰ ਆਫ ਸੀਜ ਕਰੂਜ਼’ ਵਿਚ 6,988 ਯਾਤਰੀਆਂ ਅਤੇ 2,300 ਕਰੂ ਮੈਂਬਰਾਂ ਲਈ ਕਮਰੇ ਹਨ। 1,118 ਫੁੱਟ ਲੰਬੇ ਅਤੇ 210 ਫੁੱਟ ਚੌੜੇ ਕਰੂਜ਼ ਦੀ ਉਚਾਈ 14 ਡਬਲਡੇਕਰ ਬੱਸ ਦੇ ਬਰਾਬਰ ਹੈ।

ਇੱਕ ਪ੍ਰੈਸ ਰਿਲੀਜ਼ ਦੇ ਅਨੁਸਾਰ ਰਾਇਲ ਕੈਰੀਬੀਅਨ ਇੰਟਰਨੈਸ਼ਨਲਜ਼ ਤੋਂ ਸਮੁੰਦਰ ਦਾ ਨਵਾਂ ਅਜੂਬਾ ਦੁਨੀਆ ਦਾ ਸਭ ਤੋਂ ਵੱਡਾ ਕਰੂਜ਼ ਜਹਾਜ਼ ਹੈ। ਪੋਰਟ ਐਵਰਗਲੇਡਜ਼ ਤੱਕ ਪਹੁੰਚ ਕੇ ਇਹ ਆਪਣੀ ਸ਼ੁਰੂਆਤ ਕਰ ਰਿਹਾ ਹੈ, ਜਿੱਥੇ ਇਹ 20 ਫਰਵਰੀ ਨੂੰ ਪਹੁੰਚਿਆ ਸੀ। ਇਹ ਜਹਾਜ਼ ਆਪਣੇ ਪਹਿਲੇ ਕੁਝ ਮਹੀਨੇ ਫਲੋਰੀਡਾ ਵਿੱਚ ਪੰਜ ਤੋਂ ਸੱਤ-ਰਾਤ ਪੂਰਬੀ ਅਤੇ ਪੱਛਮੀ ਕੈਰੀਬੀਅਨ ਯਾਤਰਾਵਾਂ ਦੀ ਪੇਸ਼ਕਸ਼ ਕਰੇਗਾ ਜਿਸ ਵਿੱਚ ਕੋਕੋਕੇ, ਰਾਇਲ ਕੈਰੇਬੀਅਨ ਦਾ ਨਿੱਜੀ ਟਾਪੂ ਵੀ ਸ਼ਾਮਲ ਹੈ। ਮਈ ਵਿੱਚ ਸਮੁੰਦਰੀ ਜਹਾਜ਼ ਵਾਪਸ ਯੂਰਪ ਵਾਪਸ ਜਾਵੇਗਾ, ਸੱਤ ਰਾਤਾਂ ਦੇ ਪੱਛਮੀ ਮੈਡੀਟੇਰੀਅਨ ਸਮੁੰਦਰੀ ਸਫ਼ਰਾਂ ‘ਤੇ ਸਵਾਰ ਹੋ ਕੇ ਯਾਤਰੀ ਬਾਰਸੀਲੋਨਾ, ਸਪੇਨ ਜਾਂ ਸਿਵਿਤਾਵੇਚੀਆ (ਰੋਮ), ਇਟਲੀ ਵਿੱਚ ਜਾ ਸਕਣਗੇ।

ਨਵੰਬਰ ਵਿੱਚ ਜਹਾਜ਼ ਛੇ ਅਤੇ ਸੱਤ-ਰਾਤ ਦੇ ਕੈਰੇਬੀਅਨ ਯਾਤਰਾ ਦੀ ਪੇਸ਼ਕਸ਼ ਕਰਨ ਲਈ ਪੋਰਟ ਕੈਨੇਵਰਲ ਵਿੱਚ ਅਮਰੀਕਾ ਵਾਪਸ ਆ ਜਾਵੇਗਾ। ਰਾਇਲ ਕੈਰੇਬੀਅਨ ਗਰੁੱਪ ਦੇ ਪ੍ਰਧਾਨ ਅਤੇ ਸੀਈਓ ਜੇਸਨ ਲਿਬਰਟੀ ਨੇ ਕਿਹਾ ਕਿ ਸਮੁੰਦਰਾਂ ਦਾ ਅਜੂਬਾ ਇੱਕ ਦਲੇਰ ਅਤੇ ਵੱਡੇ ਤਰੀਕੇ ਨਾਲ ਕਰੂਜ਼ਿੰਗ ਨੂੰ ਉਤਸ਼ਾਹਤ ਕਰੇਗਾ।

ਹਰਿਆਣਾ ਸਰਕਾਰ ਨੇ ਲੋੜਵੰਦ ਪਰਿਵਾਰਾਂ ਲਈ ਲਾਂਚ ਕੀਤਾ ਇਹ ਪੋਰਟਲ

0

ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਮੈਡੀਕਲ ਆਧਾਰ ‘ਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲਿਆਂ ਦੀ ਸਹੂਲਤ ਲਈ ਇਕ ਪੋਰਟਲ ਸ਼ੁਰੂ ਕੀਤਾ ਹੈ। 22 ਹੋਰ ਗੰਭੀਰ ਬੀਮਾਰੀਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਇਸ ਪ੍ਰਕਿਰਿਆ ਨੂੰ ਬਹੁਤ ਸੌਖਾ ਬਣਾ ਦੇਵੇਗਾ। ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੱਲ ਇਸ ਪੋਰਟਲ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਹ ਪ੍ਰਕਿਰਿਆ ਆਮ ਲੋਕਾਂ ਅਤੇ ਲੋੜਵੰਦ ਪਰਿਵਾਰਾਂ ਲਈ ਹੋਰ ਆਸਾਨ ਹੋ ਜਾਵੇਗੀ।

ਜਾਣਕਾਰੀ ਅਨੁਸਾਰ ਹੁਣ ਵਿੱਤੀ ਸਹਾਇਤਾ ਦੀ ਮੰਗ ਕਰਨ ਵਾਲੇ ਬਿਨੈਕਾਰ ਸਧਾਰਨ ਪੋਰਟਲ ਰਾਹੀਂ ਇਸ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਮੁੱਖ ਮੰਤਰੀ ਰਾਹਤ ਫੰਡ ਵਿਚੋਂ ਪ੍ਰਾਪਤ ਵਿੱਤੀ ਸਹਾਇਤਾ ਦੀ ਰਕਮ ਸਿੱਧੇ ਬਿਨੈਕਾਰ ਜਾਂ ਲਾਭਪਾਤਰੀ ਦੇ ਬੈਂਕ ਖਾਤੇ ’ਚ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾਂ ਮੁਤਾਬਕ ਹੁਣ ਬਿਨੈਕਾਰ ਸਰਲ ਪੋਰਟਲ ‘ਤੇ ਆਪਣੀ ਪੀ.ਪੀ.ਪੀ. ਆਈਡੀ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਬਿਨੈਕਾਰ ਆਪਣੇ ਮੈਡੀਕਲ ਬਿੱਲਾਂ, ਓ.ਪੀ.ਡੀ. ਬਿੱਲਾਂ ਵਰਗੇ ਦਸਤਾਵੇਜ਼ ਅਪਲੋਡ ਕਰਕੇ ਮੁੱਖ ਮੰਤਰੀ ਰਾਹਤ ਫੰਡ ਤੋਂ ਮੈਡੀਕਲ ਆਧਾਰ ‘ਤੇ ਵਿੱਤੀ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।

ਇਸ ਪੋਰਟਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਪੈਸ਼ਲ ਡਿਊਟੀ ਦੇ ਮੁੱਖ ਅਫ਼ਸਰ ਸੁਧਾਂਸ਼ੂ ਗੌਤਮ ਨੇ ਦੱਸਿਆ ਕਿ ਜਿਵੇਂ ਹੀ ਬਿਨੈਕਾਰ ਵਿੱਤੀ ਸਹਾਇਤਾ ਲਈ ਆਪਣੀ ਅਰਜ਼ੀ ਪੋਰਟਲ ‘ਤੇ ਪਾਉਂਦਾ ਹੈ, ਉਹ ਦਰਖਾਸਤ ਸੰਸਦ ਮੈਂਬਰ, ਵਿਧਾਇਕ, ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ, ਪ੍ਰਧਾਨ ਬਲਾਕ ਕਮੇਟੀ ਨੂੰ ਭੇਜ ਦਿੱਤੀ ਜਾਵੇਗੀ। ਸਬੰਧਤ ਖੇਤਰ ਦੇ ਮੇਅਰ/ਐਮ.ਸੀ. ਦੇ ਪ੍ਰਧਾਨ ਕੋਲ ਲੌਗਇਨ ਕੀਤਾ ਜਾਵੇਗਾ ਅਤੇ ਇਹ ਲੋਕ ਨੁਮਾਇੰਦੇ ਪੰਜ ਦਿਨਾਂ ਦੇ ਅੰਦਰ-ਅੰਦਰ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਸਿਫਾਰਸ਼ਾਂ ਭੇਜਣਗੇ। ਡਿਪਟੀ ਕਮਿਸ਼ਨਰ ਮੈਡੀਕਲ ਦਸਤਾਵੇਜ਼ਾਂ ਦੀ ਪੜਤਾਲ ਲਈ ਜ਼ਮੀਨ ਦੇ ਵੇਰਵੇ ਸਬੰਧਤ ਤਹਿਸੀਲਦਾਰ ਅਤੇ ਸਿਵਲ ਸਰਜਨ ਨੂੰ ਭੇਜੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਕਮੇਟੀ ਦੀ ਹਰ ਪੰਦਰਵਾੜੇ ਬਾਅਦ ਮੀਟਿੰਗ ਹੋਵੇਗੀ ਅਤੇ ਜਿਸ ਵਿਚ ਮੈਡੀਕਲ ਆਧਾਰ ’ਤੇ ਵਿੱਤੀ ਸਹਾਇਤਾ ਦੇਣ ਦੇ ਮਾਮਲਿਆਂ ਦੀ ਸਮੀਖਿਆ ਕਰਕੇ ਰਿਪੋਰਟ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ 22 ਹੋਰ ਗੰਭੀਰ ਬਿਮਾਰੀਆਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਯੂਕ੍ਰੇਨ ਤੇ ਰੂਸ ਦਰਮਿਆਨ ਜੰਗ ਜਾਰੀ, ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਦਿੱਤੀ ਸਲਾਹ

0

ਰੂਸ ਤੇ ਯੂਕ੍ਰੇਨ ਦਰਮਿਆਨ ਜੰਗ ਜਾਰੀ ਹੈ। ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈਆਂ ਦੇ ਪ੍ਰਭਾਵਾਂ ਵਿਚਕਾਰ ਕੈਨੇਡਾ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਰੂਸ ਦਾ ਦੌਰਾ ਕਰਨ ਤੋਂ ਗੁਰੇਜ਼ ਕਰਨ ਅਤੇ ਜਿੰਨੀ ਜਲਦੀ ਹੋ ਸਕੇ ਰੂਸ ਛੱਡਣ ਦੀ ਸਲਾਹ ਦਿੱਤੀ ਹੈ। ਕੈਨੇਡੀਅਨ ਸਰਕਾਰ ਦੇ ਯਾਤਰਾ ਸਲਾਹਕਾਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਯੂਕ੍ਰੇਨ ਨਾਲ ਹਥਿਆਰਬੰਦ ਸੰਘਰਸ਼ ਦੇ ਪ੍ਰਭਾਵਾਂ ਕਾਰਨ ਰੂਸ ਦੀ ਯਾਤਰਾ ਤੋਂ ਪਰਹੇਜ਼ ਕਰੋ, ਜਿਸ ਵਿੱਚ ਸੀਮਤ ਉਡਾਣ ਵਿਕਲਪ ਅਤੇ ਵਿੱਤੀ ਲੈਣ-ਦੇਣ ‘ਤੇ ਪਾਬੰਦੀਆਂ ਸ਼ਾਮਲ ਹਨ। ਜੇਕਰ ਤੁਸੀਂ ਰੂਸ ਵਿੱਚ ਹੋ ਤਾਂ ਤੁਹਾਨੂੰ ਵਪਾਰਕ ਸਾਧਨ ਉਪਲਬਧ ਹੋਣ ਦੌਰਾਨ ਦੇਸ਼ ਛੱਡ ਦੇਣਾ ਚਾਹੀਦਾ ਹੈ।

ਪਿਛਲੇ ਹਫ਼ਤੇ ਰੂਸ ਨੇ ਯੂਕ੍ਰੇਨ ਵਿੱਚ ਇੱਕ ਵਿਸ਼ੇਸ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਜਦੋਂ ਡੋਨੇਟਸਕ ਅਤੇ ਲੁਹਾਨਸਕ ਪੀਪਲਜ਼ ਰੀਪਬਲਿਕ (ਡੀਪੀਆਰ ਅਤੇ ਐਲਪੀਆਰ) ਨੇ ਕੀਵ ਬਲਾਂ ਦੇ ਵਿਰੁੱਧ ਆਪਣਾ ਬਚਾਅ ਕਰਨ ਵਿੱਚ ਮਦਦ ਦੀ ਅਪੀਲ ਕੀਤੀ। ਰੂਸ ਨੇ ਕਿਹਾ ਕਿ ਉਸ ਦੇ ਵਿਸ਼ੇਸ਼ ਆਪ੍ਰੇਸ਼ਨ ਦਾ ਉਦੇਸ਼ ਯੂਕ੍ਰੇਨ ਨੂੰ ਗੈਰ-ਫੌਜੀਕਰਨ ਅਤੇ “ਡਿਨਾਜ਼ੀਫਾਈ” ਮਤਲਬ ਅਸਵੀਕਾਰ” ਕਰਨਾ ਹੈ ਅਤੇ ਸਿਰਫ ਫ਼ੌਜੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਸਕੋ ਨੇ ਵਾਰ-ਵਾਰ ਜ਼ੋਰ ਦਿੱਤਾ ਹੈ ਕਿ ਉਸ ਦੀ ਯੂਕ੍ਰੇਨ ‘ਤੇ ਕਬਜ਼ਾ ਕਰਨ ਦੀ ਕੋਈ ਯੋਜਨਾ ਨਹੀਂ ਹੈ।

ਰੂਸ ਦੀ ਕਾਰਵਾਈ ਦੇ ਜਵਾਬ ਵਿੱਚ ਪੱਛਮੀ ਦੇਸ਼ਾਂ ਨੇ ਮਾਸਕੋ ਵਿਰੁੱਧ ਇੱਕ ਵਿਆਪਕ ਪਾਬੰਦੀਆਂ ਦੀ ਮੁਹਿੰਮ ਚਲਾਈ ਹੈ ਜਿਸ ਵਿੱਚ ਹਵਾਈ ਖੇਤਰ ਨੂੰ ਬੰਦ ਕਰਨਾ ਅਤੇ ਰੂਸੀ ਅਧਿਕਾਰੀਆਂ ਅਤੇ ਵਿੱਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਪਾਬੰਦੀਆਂ ਵਾਲੇ ਉਪਾਅ ਸ਼ਾਮਲ ਹਨ।ਸ਼ਨੀਵਾਰ ਨੂੰ ਵੀਜ਼ਾ ਅਤੇ ਮਾਸਟਰਕਾਰਡ ਦੋਵਾਂ ਨੇ ਘੋਸ਼ਣਾ ਕੀਤੀ ਕਿ ਉਹ ਰੂਸ ਵਿੱਚ ਕੰਮਕਾਜ ਨੂੰ ਮੁਅੱਤਲ ਕਰ ਰਹੇ ਹਨ ਅਤੇ ਰੂਸੀ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਉਹਨਾਂ ਦੇ ਕਾਰਡ ਹੁਣ ਦੇਸ਼ ਤੋਂ ਬਾਹਰ ਕੰਮ ਨਹੀਂ ਕਰਨਗੇ।

 

ਸੋਮਵਾਰ ਨੂੰ ਹੋਵੇਗੀ ਰੂਸ ਅਤੇ ਯੂਕ੍ਰੇਨ ਦਰਮਿਆਨ ਅਗਲੇ ਦੌਰ ਦੀ ਗੱਲਬਾਤ: ਯੂਕ੍ਰੇਨ

0

ਰੂਸ ਤੇ ਯੂਕ੍ਰੇਨ ਦਰਮਿਆਨ ਜੰਗ ਜਾਰੀ ਹੈ। ਯੂਕ੍ਰੇਨ ਦੇ ਅਧਿਕਾਰੀ ਦਵਿਦ ਅਰਖਾਮੀਆ ਅਨੁਸਾਰ ਰੂਸ ਅਤੇ ਯੂਕ੍ਰੇਨ ਦਰਮਿਆਨ ਅਗਲੇ ਦੌਰ ਦੀ ਗੱਲਬਾਤ ਸੋਮਵਾਰ ਨੂੰ ਹੋਵੇਗੀ। ਅਰਖਾਮੀਆ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਵੈਂਟ ਆਫ਼ ਦਿ ਪੀਪਲ ਪਾਰਟੀ ਦੀ ਸੰਸਦ ਪਾਰਟੀ ਦੇ ਮੁੱਖੀ ਅਤੇ ਰੂਸ ਨਾਲ ਗੱਲਬਾਤ ਲਈ ਦੇਸ਼ ਦੇ ਵਫ਼ਦ ਦੇ ਮੈਂਬਰ ਹਨ।

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਤੀਸਰੇ ਦੌਰ ਦੀ ਗੱਲਬਾਤ ਹੋਵੇਗੀ ਕਿਉਂਕਿ ਦੋਵੇਂ ਪੱਖ ਜੰਗਬੰਦੀ ਅਤੇ ਆਮ ਨਾਗਰਿਕਾਂ ਲਈ ਸੁਰੱਖਿਅਤ ਮਾਰਗ ‘ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਸਮੇਂ ਅਜਿਹਾ ਕੁਝ ਨਹੀਂ ਹੈ ਕਿ ਜਿਸ ਦੇ ਕਾਰਨ ਰੂਸ ‘ਚ ਮਾਰਸ਼ਲ ਲਾਅ ਲਾਗੂ ਕਰਨਾ ਪਵੇ। ਇਸ ਤਰ੍ਹਾਂ ਦੀਆਂ ਉਮੀਦਾਂ ਸਨ ਕਿ ਰੂਸ ‘ਚ ਮਾਰਸ਼ਲ ਲਾਅ ਲਾਇਆ ਜਾ ਸਕਦਾ ਹੈ।

ਚੋਣ ਕਮਿਸ਼ਨ ਕਰੋੜਾਂ ਵੋਟਰਾਂ ਨੂੰ ਵੋਟਾਂ ਪਾਉਣ ’ਚ ਸਹਿਯੋਗ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਦੇ ਵੋਟ ਦਾ ਹੱਕ ਸੁਰੱਖਿਅਤ ਕਰੇ : ਅਮਨ ਅਰੋੜਾ

0

ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਨੂੰ ਵੋਟਾਂ ਪਾਉਣ ‘ਚ ਹੋ ਰਹੀ ਪ੍ਰੇਸ਼ਨੀ ਦਾ ਮੁੱਦਾ ਚੋਣ ਕਮਿਸ਼ਨ ਕੋਲ ਉਠਾਇਆ ਗਿਆ ਹੈ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ‘ਚ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾ ਦੇ ਕੰਮਾਂ ਵਿੱਚ ਲੱਗੇ ਸਰਕਾਰੀ ਮੁਲਾਜ਼ਮਾਂ ਵੱਲੋਂ ਵੋਟ ਪਾਉਣ ਦਾ ਆਖ਼ਰੀ ਦਿਨ 9 ਮਾਰਚ ਹੈ, ਪਰ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਵੋਟਾਂ ਪਾਉਣ ਲਈ ਲੋੜੀਂਦੀ ਗਿਣਤੀ ਵਿੱਚ ਬੈਲਟ ਪੇਪਰ ਉਪਲੱਬਧ ਨਹੀਂ ਕਰਵਾਏ ਗਏ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਦਾ ਇਹ ਰਵੱਈਆ ਬੇਹੱਦ ਨਿਰਾਸ਼ਾਜਨਕ ਅਤੇ ਮਾੜਾ ਹੈ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਚੋਣ ਕਮਿਸ਼ਨ ਕੇਂਦਰ ਅਤੇ ਰਾਜ ਦੀਆਂ ਸੱਤਾਧਾਰੀ ਪਾਰਟੀਆਂ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ।

ਸੱਤਾਧਾਰੀ ਪਾਰਟੀ ਨੂੰ ਡਰ ਹੈ ਕਿ ਸਰਕਾਰੀ ਮੁਲਾਜ਼ਮ ਉਨਾਂ ਖਿਲਾਫ਼ ਵੋਟ ਪਾਵੇਗਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਭਾਗਾਂ ਦੇ ਹਜ਼ਾਰਾਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਕਾਂਗਰਸ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰਦੇ ਰਹੇ ਹਨ।

ਇਸ ਮਾਮਲੇ ਬਾਰੇ ‘ਆਪ’ ਵਿਧਾਇਕ ਅਮਨ ਅਰੋੜਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੇ ਦਿਨ ਰਾਤ ਕੰਮ ਕਰਕੇ ਪੰਜਾਬ ਦੇ ਸਵਾ ਦੋ ਕਰੋੜ ਵੋਟਰਾਂ ਨੂੰ ਵੋਟਾਂ ਪਾਉਣ ਵਿੱਚ ਸਹਿਯੋਗ ਕੀਤਾ, ਪਰ ਉਨਾਂ ਦੇ ਵੋਟ ਪਾਉਣ ਸਮੇਂ ਬੈਲਟ ਪੇਪਰ ਪ੍ਰਾਪਤ ਨਾ ਹੋਣਾ ਬਹੁਤ ਹੀ ਮੰਦਭਾਗਾ ਹੈ।

ਉਨਾਂ ਕਿਹਾ ਕਿ ਆਪਣੇ ਪਸੰਦ ਦੀ ਸਰਕਾਰ ਚੁਣਨਾ ਸਾਰਿਆਂ ਦਾ ਹੱਕ ਹੈ ਅਤੇ ਇਸ ਹੱਕ ਦੀ ਵਰਤੋਂ ਨਿਸ਼ਚਿਤ ਕਰਨਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।

‘ਆਪ’ ਆਗੂ ਨੇ ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾ ਦੇਸ਼ ਦੀ ਲੋਕਤੰਤਰਿਕ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ ਅਤੇ ਦੇਸ਼ ਦੇ ਸੰਵਿਧਾਨ ਨੇ ਇਸ ਦੀ ਜ਼ਿੰਮੇਵਾਰੀ ਚੋਣ ਕਮਿਸ਼ਨ ਨੂੰ ਸੌਂਪੀ ਹੈ। ਚੋਣ ਕਮਿਸ਼ਨ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਾਰੇ ਵਿਅਕਤੀਆਂ ਅਤੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਵੋਟ ਵਰਤੋਂ ਦੇ ਹੱਕ ਨੂੰ ਸੁਰੱਖਿਅਤ ਕਰੇ।

ਚੋਣ ਕਮਿਸ਼ਨ ਨੂੰ ਅਪੀਲ ਕਰਦਿਆਂ ਉਨਾਂ ਕਿਹਾ ਕਿ ਸਾਰੀਆਂ ਥਾਵਾਂ ‘ਤੇ ਲੋੜੀਂਦੀ ਗਿਣਤੀ ਵਿੱਚ ਬੈਲਟ ਪੇਪਰ ਉਪਲੱਬਧ ਕਰਾ ਕੇ ਵੋਟ ਪਾਉਣ ਦੇ ਇੱਛਕ ਮੁਲਾਜ਼ਮਾਂ ਦੀਆਂ ਵੋਟਾਂ ਪਵਾਈਆਂ ਜਾਣ।