Home Blog Page 2144

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਲਈ ਤਿਆਰ

0

ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਜੰਗ ਬੰਦੀ ਹੋਣ ‘ਤੇ ਉਹ ਇਜ਼ਰਾਈਲ ‘ਚ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਲਈ ਤਿਆਰ ਹਨ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਨੂੰ ਕਿਹਾ ਕਿ ਉਹ ਯੇਰੂਸ਼ੇਲਮ ‘ਚ ਪੁਤਿਨ ਨਾਲ ਮਿਲਣ ਲਈ ਤਿਆਰ ਹਨ। ਬੇਨੇਟ ਨੇ ਪੁਤਿਨ ਨਾਲ ਬੈਠਕ ਲਈ ਮਾਸਕੋ ਦਾ ਦੌਰਾ ਕੀਤਾ ਅਤੇ ਜ਼ੇਲੇਂਸ਼ਕੀ, ਫਰਾਂਸ ਅਤੇ ਜਰਮਨੀ ਦੇ ਨੇਤਾਵਾਂ ਨਾਲ ਕਈ ਵਾਰ ਗੱਲਬਾਤ ਕੀਤੀ।

ਜ਼ੇਲੇਂਸਕੀ ਨੇ ਕਿਹਾ ਕਿ ਬੇਨੇਟ ਨੇ ਉਨ੍ਹਾਂ ਨੂੰ ਪੁਤਿਨ ਨਾਲ ਆਪਣੀ ਗੱਲਬਾਤ ਦੇ ਬਾਰੇ ‘ਚ ਸੂਚਿਤ ਕੀਤਾ। ਹਾਲਾਂਕਿ, ਜ਼ੇਲੇਂਸਕੀ ਨੇ ਕਿਹਾ ਕਿ ਉਹ ਵੇਰਵਾ ਸਾਂਝਾ ਨਹੀਂ ਕਰ ਸਕਦੇ। ਪੁਤਿਨ ਨੇ ਜ਼ੇਲੇਂਸਕੀ ਵੱਲੋਂ ਗੱਲਬਾਤ ਲਈ ਪਹਿਲਾਂ ਕੀਤੇ ਗਏ ਕਈ ਪ੍ਰਸਤਾਵਾਂ ਦੀ ਅਣਦੇਖੀ ਕੀਤੀ ਹੈ। ਜ਼ੇਲੇਂਸਕੀ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਰੂਸ ਯੂਕ੍ਰੇਨ ਦੀ ਰਾਜਧਾਨੀ ‘ਤੇ ਤਾਂ ਹੀ ਕਬਜ਼ਾ ਕਰ ਸਕਦਾ ਹੈ ਜੇਕਰ ਉਹ ਸਾਨੂੰ ਸਾਰਿਆਂ ਨੂੰ ਮਾਰ ਦਿੰਦਾ ਹਾਂ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਕਰਨਗੇ PSG ਦੀ ਮੀਟਿੰਗ

0

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ (Assembly Election Results) ਵਿੱਚ ਮਿਲੀ ਹਾਰ ਤੋਂ ਤਿੰਨ ਦਿਨ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸਵੇਰੇ 10 ਵਜੇ ਸੰਸਦੀ ਰਣਨੀਤੀ ਗਰੁੱਪ-ਪੀਐਸਜੀ (parliamentary strategy group) ਦੀ ਮੀਟਿੰਗ ਸੱਦੀ ਹੈ। ਇਹ ਮੀਟਿੰਗ ਸੋਨੀਆ ਗਾਂਧੀ ਦੀ ਨਿੱਜੀ ਰਿਹਾਇਸ਼ ‘ਤੇ ਹੋਵੇਗੀ।

ਇਸ ਬੈਠਕ ‘ਚ ਸਤੰਬਰ ‘ਚ ਕਾਂਗਰਸ ‘ਚ ਅੰਦਰੂਨੀ ਚੋਣ ਦਾ ਐਲਾਨ ਕੀਤਾ ਜਾ ਸਕਦਾ ਹੈ। ਵੀਰਵਾਰ ਨੂੰ ਆਏ ਚੋਣ ਨਤੀਜਿਆਂ ‘ਚ ਕਾਂਗਰਸ ਪੰਜ ਸੂਬਿਆਂ ‘ਚੋਂ ਇਕ ਵੀ ਜਿੱਤ ਨਹੀਂ ਸਕੀ। ਪੰਜਾਬ ‘ਚ ਜਿੱਥੇ ਕਾਂਗਰਸ ਦੀ ਸਰਕਾਰ ਸੀ, ਉੱਥੇ ਹੀ ਸੱਤਾ ‘ਤੇ ਕਾਬਜ਼ ਸੀ.ਐਮ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਚੋਣ ਹਾਰ ਗਏ। ਕਾਂਗਰਸ ਨੂੰ ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚ ਵਾਪਸੀ ਦੀ ਉਮੀਦ ਸੀ, ਪਰ ਇਨ੍ਹਾਂ ਉਮੀਦਾਂ ‘ਤੇ ਪਾਣੀ ਫਿਰ ਗਿਆ।

ਜ਼ਿਕਰਯੋਗ ਹੈ ਕਿ ਕਾਂਗਰਸ ਹੱਥੋਂ ਪੰਜਾਬ ਵੀ ਚਲਾ ਗਿਆ ਹੈ ਅਤੇ ਇਸ ਤੋਂ ਇਲਾਵਾ ਪਾਰਟੀ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਅਤੇ ਮਨੀਪੁਰ ਵਿੱਚੋਂ ਕਿਸੇ ਇਕ ਵਿੱਚ ਵੀ ਜਿੱਤ ਹਾਸਲ ਨਹੀਂ ਕਰ ਸਕੀ ਹੈ।

ਦੱਸ ਦਈਏ ਕਿ ਪਾਰਟੀ ਵਿਚ ਜ਼ਰੂਰੀ ਬਦਲਾਅ ਕਰਨ ਦੀ ਮੰਗ ਕਰਦੇ ਆ ਰਹੇ ਜੀ-23 ਦੇ ਆਗੂਆਂ ਦੀ ਸ਼ੁੱਕਰਵਾਰ ਸ਼ਾਮ ਨੂੰ ਸੀਨੀਅਰ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ਵਿਖੇ ਮੀਟਿੰਗ ਹੋਈ, ਜਿਸ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਅਗਲੀ ਰਣਨੀਤੀ ਉਲੀਕੀ ਗਈ। ਆਜ਼ਾਦ ਅਤੇ ਸੀਨੀਅਰ ਆਗੂ ਆਨੰਦ ਸ਼ਰਮਾ ਦੋ ਅਜਿਹੇ ਆਗੂ ਹਨ ਜੋ ਕਿ ਜੀ-23 ਤੋਂ ਇਲਾਵਾ ਕਾਂਗਰਸ ਵਰਕਿੰਗ ਕਮੇਟੀ ਦਾ ਹਿੱਸਾ ਵੀ ਹਨ। ਮੁਕੁਲ ਵਾਸਨਿਕ ਨੇ ਸਮੂਹ ਵੱਲੋਂ ਸੋਨੀਆ ਗਾਂਧੀ ਨੂੰ ਇਕ ਪੱਤਰ ਲਿਖਿਆ ਸੀ।

23 ਆਗੂਆਂ ਦੇ ਇਸ ਸਮੂਹ ਨੇ ਸ਼ੁੱਕਰਵਾਰ ਨੂੰ ਮੀਟਿੰਗ ਵਿਚ ਪਾਰਟੀ ਦੀ ਹਾਰ ’ਤੇ ਹੈਰਾਨੀ ਜ਼ਾਹਿਰ ਕੀਤੀ। ਸੂਤਰਾਂ ਨੇ ਕਿਹਾ ਕਿ ਆਗੂਆਂ ਨੇ ਬਿਲਕੁਲ ਹਾਸ਼ੀਏ ’ਤੇ ਪਹੁੰਚ ਚੁੱਕੀ ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਲੋੜੀਂਦੇ ਕਦਮ ਨਾ ਉਠਾਏ ਜਾਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ। ਕੁਝ ਆਗੂਆਂ ਨੇ ਚਿੰਤਾ ਜ਼ਾਹਿਰ ਕੀਤੀ ਕਿ ਅਸਾਮ, ਪੱਛਮੀ ਬੰਗਾਲ, ਕੇਰਲ ਅਤੇ ਪੁੱਡੂਚੇਰੀ ਵਿਚ ਹੋਈ ਪਾਰਟੀ ਦੀ ਹਾਰ ਦੇ ਕਾਰਨਾਂ ਬਾਰੇ ਚਰਚਾ ਕਰਨ ਲਈ ਬਣਾਈ ਕਮੇਟੀ ਦੀ ਰਿਪੋਰਟ ਬਾਰੇ ਵੀ ਚਰਚਾ ਨਹੀਂ ਕੀਤੀ ਗਈ।

‘ਆਮ ਆਦਮੀ ਪਾਰਟੀ’ ਦੀ ਸਰਕਾਰ ਬੇਅਦਬੀ ਮਾਮਲਿਆਂ ਵਿੱਚ ਪਹਿਲ ਦੇ ਆਧਾਰ ’ਤੇ ਨਿਆਂ ਦੇਵੇ: ਸੁਖਪਾਲ ਖਹਿਰਾ

0

ਭੁਲੱਥ ਤੋਂ ਨਵੇਂ ਚੁਣੇ ਗਏ ਕਾਂਗਰਸੀ ਵਿਧਾਇਕ ਅਤੇ ਵਿਰੋਧੀ ਧਿਰ (ਐੱਲ.ਓ.ਪੀ.) ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸੂਬੇ ‘ਚ 2015 ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਲਈ ਇਨਸਾਫ ਦੀ ਮੰਗ ਕੀਤੀ ਹੈ।

ਉਹ ਸੁਖਰਾਜ ਸਿੰਘ ਨੂੰ ਬਹਿਬਲ ਕਲਾਂ ਵਿਖੇ ਮਿਲਣ ਗਏ, ਜਿੱਥੇ ਉਹ ਇਨਸਾਫ ਦੀ ਮੰਗ ਲਈ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੱਡੇ ਫ਼ਤਵੇ ਨਾਲ ਸੂਬੇ ਵਿੱਚ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਬੇਅਦਬੀ ਮਾਮਲਿਆਂ ‘ਤੇ ਨਿਆਂ ਮਿਲੇ।

ਖਹਿਰਾ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਵਿਧਾਇਕ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ‘ਆਪ’ ਨੂੰ ਯਾਦ ਕਰਾਉਣ ਕਿ ਕਿਸ ਤਰ੍ਹਾਂ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਪੀੜਤਾਂ ਦੇ ਪਰਿਵਾਰਕ ਮੈਂਬਰ ਪਿਛਲੇ ਸਾਢੇ ਛੇ ਸਾਲਾਂ ਤੋਂ ਵੱਧ ਸਮੇਂ ਤੋਂ ਇਨਸਾਫ਼ ਤੋਂ ਵਾਂਝੇ ਹਨ।

ਖਹਿਰਾ ਨੇ ਕਿਹਾ ਉਹ ਵੀ ਮੰਨਦੇ ਹਨ ਕਿ ‘ਆਪ’ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਨਵੇਂ ਕੈਬਨਿਟ ਸਾਥੀਆਂ ਨੂੰ ਕੁਝ ਮਹੱਤਵਪੂਰਨ ਫੈਸਲੇ ਲੈਣ ਤੋਂ ਪਹਿਲਾਂ ਪ੍ਰਸ਼ਾਸਨ ਦੀਆਂ ਪੇਚੀਦਗੀਆਂ ਨੂੰ ਸਮਝਣ ਅਤੇ ਸਮਝਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਖਹਿਰਾ ਨੇ ਕਿਹਾ, “ਅਸੀਂ ਬਤੌਰ ਕਾਂਗਰਸੀ ਨਵੀਂ ਚੁਣੀ ਸਰਕਾਰ ‘ਤੇ ਬੇਲੋੜਾ ਦਬਾਅ ਜਾਂ ਬੋਝ ਨਹੀਂ ਪਾਉਣਾ ਚਾਹੁੰਦੇ। ਉਨ੍ਹਾਂ ਨੂੰ ਆਪਣੇ ਫੈਸਲਿਆਂ ਨੂੰ ਤਰਜੀਹ ਦੇਣ ਤੋਂ ਪਹਿਲਾਂ ਪੰਜਾਬ ਦੇ ਭਖਦੇ ਮੁੱਦਿਆਂ ਤੋਂ ਜਾਣੂ ਕਰਵਾਉਣ ਲਈ ਤਿੰਨ ਤੋਂ ਛੇ ਮਹੀਨੇ ਲੱਗ ਸਕਦੇ ਹਨ।”

ਜ਼ਿਕਰਯੋਗ ਹੈ ਕਿ ਬਹਿਬਲ ਕਲਾਂ ‘ਚ 14 ਅਕਤੂਬਰ 2015 ਨੂੰ ਹੋਈ ਪੁਲਿਸ ਗੋਲੀਬਾਰੀ ‘ਚ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੋਵਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਦੀ ਪੁਲਿਸ ਗੋਲੀਬਾਰੀ ਕੋਟਕਪੂਰਾ ਵਿਖੇ ਵੀ ਹੋਈ ਸੀ ਜਿੱਥੇ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਸਨ। ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਵਰਗੇ ਕਈ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਜਲਦੀ ਇਨਸਾਫ਼ ਦਾ ਭਰੋਸਾ ਦਿੱਤਾ ਸੀ ਪਰ ਇਨ੍ਹਾਂ ਸਾਲਾਂ ਦੌਰਾਨ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋਇਆ।

ਇੱਥੋਂ ਤੱਕ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਉਨ੍ਹਾਂ ਨੂੰ ਮਿਲਣ ਆਏ ਸਨ ਅਤੇ ਜਲਦੀ ਨਿਆਂ ਦਾ ਭਰੋਸਾ ਦਿਵਾਇਆ ਸੀ। ਖਹਿਰਾ ਨੇ ਕਿਹਾ ਕਿ ਉਹ ‘ਆਪ’ ਤੋਂ ਮੰਗ ਕਰਨਗੇ ਕਿ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਪੁਲਿਸ ਅਧਿਕਾਰੀ ਵਜੋਂ ਅਤੇ ਹੁਣ ‘ਆਪ’ ਵਿਧਾਇਕ ਚੁਣੇ ਗਏ ਹਨ, ਨੂੰ ਬੇਅਦਬੀ ਦੀ ਤਹਿ ਤੱਕ ਜਾਣਾ ਚਾਹੀਦਾ ਹੈ ਅਤੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣੀ ਚਾਹੀਦੀ ਹੈ।

ਖਹਿਰਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਲੋਕਾਂ ‘ਤੇ ਗੋਲੀ ਚਲਾਉਣ ਦੇ ਹੁਕਮ ਦੇਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਵੀ ਬੇਨਕਾਬ ਕਰਨਾ ਚਾਹੀਦਾ ਹੈ।

ਪੰਜਾਬ ‘ਚ ਆਪ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ, ਤੋੜੇ ਹੁਣ ਤੱਕ ਦੇ ਰਿਕਾਰਡ

0

ਅੱਜ 10 ਮਾਰਚ ਨੂੰ ਪੰਜਾਬ ਦੇ ਲੋਕਾਂ ਨੇ ਸੂਬੇ ਦਾ ਨਿਜ਼ਾਮ ਬਦਲ ਦਿੱਤਾ ਹੈ। ਇਹ ਸਵੇਰੇ ਪੰਜਾਬ ਦੇ ਲੋਕਾਂ ਲਈ ਨਵੀਂ ਉਮੀਦ ਦੀ ਕਿਰਨ ਲੈ ਕੇ ਆਈ ਹੈ। ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਚਿਹਰੇ ਦੇ ਉਮੀਦਵਾਰ ਭਗਵੰਤ ਮਾਨ ਦੀ ਅਗਵਾਈ ਹੇਠ ਪਾਰਟੀ ਨੇ ਇਕ ਪਾਸੜ ਜਿੱਤ ਹਾਸਲ ਕਰਦੇ ਹੋਏ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ, ਜਦਕਿ ਸੱਤਾਧਾਰੀ ਕਾਂਗਰਸ ਪਾਰਟੀ 18 ਸੀਟਾਂ ‘ਤੇ ਜਿੱਤਾਂ ਨਾਲ ਦੂਜੇ ਨੰਬਰ ‘ਤੇ ‘ਤੇ ਹੈ। ਬਾਕੀ ਸੀਟਾਂ ਵਿੱਚ ਅਕਾਲੀ ਦਲ ਨੂੰ 3, ਬਸਪਾ 1, ਭਾਜਪਾ ਨੂੰ 2 ਅਤੇ ਆਜ਼ਾਦ ਨੂੰ 1 ਸੀਟ ਮਿਲੀ ਹੈ।

ਕਾਦੀਆਂ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦੀ ਹੋਈ ਜਿੱਤ

0

ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਹੋਈ ਵੋਟਿੰਗ ਦੀ ਗਿਣਤੀ ਜਾਰੀ ਹੈ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਆਪ ਪਾਰਟੀ ਨੇ ਵੱਖ-ਵੱਖ ਸੀਟਾਂ ਤੋਂ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਕਾਦੀਆਂ ਹਲਕੇ ਤੋਂ ਸੀਟ ’ਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ। ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ 48116 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ। ਇਸ ਦੌਰਾਨ ‘ਆਪ’ ਦੇ ਜਗਰੂਪ ਸਿੰਘ ਸੇਖਵਾਂ ਨੂੰ 34195 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੁਰਇਕਬਾਲ ਸਿੰਘ ਮਾਹਲ ਨੂੰ 41125 ਵੋਟਾਂ ਹਾਸਲ ਹੋਈਆਂ ਹਨ।

ਵਿਧਾਨ ਸਭਾ ਚੋਣਾਂ ‘ਚ ਕਾਦੀਆਂ ਸੀਟ ‘ਤੇ ਅਕਸਰ ਬਦਲਾਅ ਦੇਖਣ ਨੂੰ ਮਿਲਿਆ ਹੈ। ਹਾਲਾਂਕਿ 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਦੀਆਂ ਸੀਟ ‘ਤੇ ਲਗਾਤਾਰ ਦੋ ਵਾਰ ਕਾਂਗਰਸ ਦਾ ਕਬਜ਼ਾ ਰਿਹਾ ਹੈ। 2017 ਵਿੱਚ ਕਾਂਗਰਸ ਦੇ ਉਮੀਦਵਾਰ ਫਤਿਹਜੰਗ ਬਾਜਵਾ ਜੇਤੂ ਰਹੇ ਸਨ ਪਰ ਹੁਣ ਫਤਿਹਜੰਗ ਬਾਜਵਾ ਭਾਜਪਾ ਵੱਲੋਂ ਬਟਾਲਾ ਤੋਂ ਚੋਣ ਲੜੀ ਹੈ। ਕਾਂਗਰਸ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ ਵਿੱਚ ਹਨ। 2022 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ, ‘ਆਪ’ ਵੱਲੋਂ ਜਗਰੂਪ ਸਿੰਘ ਸੇਖਵਾਂ, ਅਕਾਲੀ ਦਲ ਵੱਲੋਂ ਗੁਰਇਕਬਾਲ ਸਿੰਘ ਮਾਹਲ, ਪੰਜਾਬ ਲੋਕ ਕਾਂਗਰਸ ਵੱਲੋਂ ਮਾਸਟਰ ਜੌਹਰ ਸਿੰਘ ਅਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਜਸਪਾਲ ਸਿੰਘ ਚੋਣ ਮੈਦਾਨ ਵਿੱਚ ਹਨ।

ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਜਿੱਤ ਕੀਤੀ ਦਰਜ, ਸਿਕੰਦਰ ਸਿੰਘ ਮਲੂਕਾ ਹਾਰੇ

0

ਰਾਮਪੁਰਾ ਫੂਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ 11000 ਵੋਟਾਂ ਨਾਲ ਜੇਤੂ ਰਹੇ ਹਨ। ਇਸ ਸੀਟ ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਕੰਗੂਰ, ਪੰਜਾਬ ਲੋਕ ਕਾਂਗਰਸ ਦੇ ਡਾ: ਅਮਰਜੀਤ ਸ਼ਰਮਾ, ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਅਤੇ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ ਸਿੱਧੂ ਚੋਣ ਮੈਦਾਨ ‘ਚ ਉਤਰੇ ਸਨ।

ਪੰਜਾਬ ਦੀ ਰਾਮਪੁਰਾ ਫੂਲ ਵਿਧਾਨ ਸਭਾ ਸੀਟ ਨੂੰ ਅਹਿਮ ਸੀਟ ਹੈ। ਇਸ ਸੀਟ ‘ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਧ ਕਬਜ਼ਾ ਹੈ। ਪਰ ਇਹ ਵੀ ਧਿਆਨ ਦੇਣ ਯੋਗ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਵੀ ਦੋ ਵਾਰ ਇਹ ਸੀਟ ਜਿੱਤ ਚੁੱਕੀ ਹੈ। ਇੱਕ ਵਾਰ ਤਾਂ ਵੋਟਰਾਂ ਨੇ ਇਸ ਸੀਟ ‘ਤੇ ਸਾਰੀਆਂ ਪਾਰਟੀਆਂ ਨੂੰ ਨਕਾਰ ਕੇ ਆਜ਼ਾਦ ਉਮੀਦਵਾਰ ਨੂੰ ਜਿੱਤ ਦਿਵਾਈ ਸੀ। 2017 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਗੁਰਪ੍ਰੀਤ ਸਿੰਘ ਕੰਗੂਰ ਨੇ ਰਾਮਪੁਰਾ ਫੂਲ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੂੰ 10,385 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ।

ਆਪ ਦੀ ਜਿੱਤ ਦੇ ਹੱਕਦਾਰ ਹਨ ਪੰਜਾਬ ਦੇ ਲੋਕ: ਰਾਘਵ ਚੱਢਾ

0

ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਕਿਹਾ ਹੈ ਕਿ ‘ਆਪ’ ਹੁਣ ਇਕ ਰਾਸ਼ਟਰੀ ਤਾਕਤ ਬਣ ਗਈ ਹੈ। ਅਰਵਿੰਦ ਕੇਜਰੀਵਾਲ ਇਕ ਦਿਨ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ। ਆਮ ਆਦਮੀ ਪਾਰਟੀ ਹੁਣ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਦੀ ਥਾਂ ਲਵੇਗੀ।

ਉਨ੍ਹਾਂ ਨਤੀਜਿਆਂ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਭ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ ਪੰਜਾਬ ਦੇ ਲੋਕਾਂ ਨੇ ਸਾਨੂੰ ਇਸ ਚੋਣ ਵਿੱਚ ਜਿੱਤ ਨਾਲ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਤੌਰ ‘ਤੇ ‘ਆਪ’ ਲਈ ਇਹ ਬਹੁਤ ਹੀ ਸ਼ਾਨਦਾਰ ਦਿਨ ਹੈ, ਕਿਉਂਕਿ ਅੱਜ ਅਸੀਂ ਰਾਸ਼ਟਰੀ ਪਾਰਟੀ ਬਣ ਚੁੱਕੇ ਹਾਂ। ਅਸੀਂ ਹੁਣ ਕੋਈ ਖੇਤਰੀ ਪਾਰਟੀ ਨਹੀਂ ਰਹੇ। ਈਸ਼ਵਰ ਸਾਨੂੰ ਤੇ ਅਰਵਿੰਦ ਕੇਜਰੀਵਾਲ ਨੂੰ ਆਸ਼ੀਰਵਾਦ ਦੇਣ। ਉਮੀਦ ਹੈ ਕਿ ਉਹ ਇੱਕ ਦਿਨ ਦੇਸ਼ ਦੀ ਅਗਵਾਈ ਕਰਨਗੇ।

ਦੱਸ ਦੇਈਏ ਕਿ ‘ਆਪ’ ਨੇ ਸੱਤਾਧਾਰੀ ਕਾਂਗਰਸ ਨੂੰ ਪਿੱਛੇ ਛੱਡ ਕੇ ਪੰਜਾਬ ‘ਚ ਲੀਡ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਹਾਰ ਗਏ ਹਨ। ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਦਾ ਸ਼ਾਸਨ ਮਾਡਲ ਦੇਖ ਲਿਆ ਹੈ ਅਤੇ ਉਹ ਇਸ ਨੂੰ ਅਜ਼ਮਾਉਣਾ ਚਾਹੁੰਦੇ ਹਨ।

ਪੰਜਾਬ ‘ਚ ਆਪ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਧੂਰੀ ਤੋਂ ਜਿੱਤ ਹਾਸਿਲ ਕਰ ਲਈ ਹੈ। ਉਨ੍ਹਾਂ ਦੇ ਮੁਕਾਬਲੇ ‘ਚ ਖੜ੍ਹੇ ਦਲਬੀਰ ਸਿੰਘ ਗੋਲਡੀ ਇਸ ਸੀਟ ਤੋਂ ਹਾਰ ਗਏ ਹਨ।

ਹੁਣ ਸਰਕਾਰੀ ਦਫਤਰਾਂ ‘ਚ ਨਹੀਂ ਚੱਲੇਗੀ ਧੱਕੇਸ਼ਾਹੀ: ਭਗਵੰਤ ਮਾਨ

0

ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਵੱਲ ਵਧ ਰਹੀ ਹੈ। ਪਾਰਟੀ ਦੀ ਜਿੱਤ ਤੇ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨਾ ਤੈਅ ਹੈ।

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖਟਕੜ ਕਲਾਂ ਵਿੱਚ ਸਹੁੰ ਚੁੱਕੇਗੀ। ਉਨ੍ਹਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਣ ਸਰਕਾਰੀ ਦਫਤਰਾਂ ਵਿਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ। ਸਰਕਾਰੀ ਦਫਤਰਾਂ ਵਿਚ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ।

ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਆਮ ਲੋਕਾਂ ਦੀ ਸਰਕਾਰ ਆਈ ਹੈ। ਆਮ ਲੋਕਾਂ ਦੀ ਗੱਲ ਸੁਣੀ ਜਾਵੇਗੀ।

ਸਰਕਾਰੀ ਦਫਤਰਾਂ ਵਿਚ ਧੱਕੇਸ਼ਾਹੀ ਨਹੀਂ ਚੱਲੇਗੀ। ਲੋਕਾਂ ਦੇ ਕੰਮ ਹੋਣਗੇ। ਸਰਕਾਰ ਦੇ ਪਹਿਲੇ ਮਹੀਨੇ ਵਿਚ ਸਭ ਨਜ਼ਰ ਆਉਣ ਲੱਗੇਗਾ।ਇਸ ਸਮੇਂ ਉਨ੍ਹਾਂ ਦੇ ਮਾਤਾ ਜੀ ਵੀ ਲੋਕਾਂ ਦਾ ਧੰਨਵਾਦ ਕਰਨ ਲਈ ਆਏ। ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਹੁਣ ਸਰਕਾਰ ਉਹ (ਲੋਕ) ਚਲਾਉਣਗੇ।

ਉੱਤਰਾਖੰਡ ‘ਚ ਕਾਂਗਰਸ ਦੇ ਦਿੱਗਜ ਆਗੂ ਹਰੀਸ਼ ਰਾਵਤ ਦੀ ਹੋਈ ਹਾਰ

0

ਉੱਤਰਾਖੰਡ ਦੀ ਲਾਲਕੁਆਂ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਦਿੱਗਜ ਨੇਤਾ ਹਰੀਸ਼ ਰਾਵਤ ਚੋਣ ਹਾਰ ਗਏ ਹਨ। ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਡਾ. ਮੋਹਨ ਸਿੰਘ ਬਿਸ਼ਟ ਨੇ ਹਰੀਸ਼ ਰਾਵਤ ਨੂੰ ਲਗਭਗ 14 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 7ਵੇਂ ਗੇੜ੍ਹ ਦੀ ਗਿਣਤੀ ਦੌਰਾਨ ਕਰੀਬ 11 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੇ ਸਨ।

ਦੱਸ ਦੇਈਏ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ 7ਵੇਂ ਗੇੜ੍ਹ ਦੀ ਗਿਣਤੀ ਦੌਰਾਨ ਕਰੀਬ 11 ਹਜ਼ਾਰ ਵੋਟਾਂ ਤੋਂ ਪਿੱਛੇ ਹੋ ਗਏ ਸਨ। ਕੁਝ ਦੇਰ ਬਾਅਦ ਹੀ ਉਨ੍ਹਾਂ ਦੀ ਹਾਰ ਦੀ ਖ਼ਬਰ ਸਾਹਮਣੇ ਆਈ।

Goa Results: ਗੋਆ ‘ਚ ਆਪ ਨੇ 2 ਸੀਟਾਂ ‘ਤੇ ਜਿੱਤ ਕੀਤੀ ਹਾਸਿਲ : ਅਰਵਿੰਦ ਕੇਜਰੀਵਾਲ

0

ਗੋਆ ‘ਚ 14 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਅੱਗੇ ਚੱਲ ਰਹੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਗੋਆ ‘ਚ 2 ਸੀਟਾਂ ‘ਤੇ ਜਿੱਤ ਹਾਸਲ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ,”ਗੋਆ ‘ਚ ‘ਆਪ’ ਨੇ 2 ਸੀਟਾਂ ਜਿੱਤੀਆਂ ਹਨ। ਕੈਪਟਨ ਵੇਨਜ਼ੀ ਅਤੇ ਈ.ਆਰ. ਕਰਜ਼ੂ ਨੂੰ ਵਧਾਈ ਅਤੇ ਸ਼ੁੱਭਕਾਮਨਾਵਾਂ। ਇਹ ਗੋਆ ‘ਚ ਈਮਾਨਦਾਰ ਰਾਜਨੀਤੀ ਦੀ ਸ਼ੁਰੂਆਤ ਹੈ।

ਦੱਸਣਯੋਗ ਹੈ ਕਿ ਗੋਆ ਦੀ 40 ਮੈਂਬਰੀ ਵਿਧਾਨ ਸਭਾ ‘ਚ ਆਮ ਬਹੁਮਤ ਲਈ ਕਿਸੇ ਪਾਰਟੀ ਜਾਂ ਗਠਜੋੜ ਦੇ 21 ਮੈਂਬਰ ਹੋਣੇ ਚਾਹੀਦੇ ਹਨ। ਸਾਲ 2017 ਦੀਆਂ ਚੋਣਾਂ ‘ਚ 17 ਸੀਟਾਂ ਜਿੱਤਣ ਦੇ ਬਾਵਜੂਦ ਕਾਂਗਰਸ ਸੱਤਾ ‘ਚ ਨਹੀਂ ਆ ਸਕੀ, ਕਿਉਂਕਿ 13 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਕੁਝ ਆਜ਼ਾਦ ਵਿਧਾਇਕਾਂ ਅਤੇ ਖੇਤਰੀ ਦਲਾਂ ਦੇ ਵਿਧਾਇਕਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰੀਕਰ ਦੀ ਅਗਵਾਈ ‘ਚ ਸਰਕਾਰ ਦਾ ਗਠਨ ਕਰ ਲਿਆ।