Home Blog Page 2132

ਸੋਨੀਆ ਗਾਂਧੀ ਤੇ BJP ਆਗੂਆਂ ਨੂੰ ਅਦਾਲਤ ਨੇ ਨੋਟਿਸ ਕੀਤਾ ਜਾਰੀ

0

ਦਿੱਲੀ ਤੋਂ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਿੱਲੀ ਹਾਈ ਕੋਰਟ ਨੇ ਉੱਤਰ-ਪੂਰਬੀ ਦਿੱਲੀ ਹਿੰਸਾ ਅਤੇ ਨੇਤਾਵਾਂ ਦੇ ਕਥਿਤ ਭੜਕਾਊ ਭਾਸ਼ਣਾਂ (Hate speech) ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਦਿੱਲੀ ਹਾਈਕੋਰਟ ਨੇ ਸੋਨੀਆ ਗਾਂਧੀ (Sonia Gandhi), ਰਾਹੁਲ ਗਾਂਧੀ (Rahul Gandhi), ਅਨੁਰਾਗ ਠਾਕੁਰ (Anurag Thukar) ਅਤੇ ਕਪਿਲ ਮਿਸ਼ਰਾ (Kapil Mishra) ਸਮੇਤ ਕਈ ਪ੍ਰਮੁੱਖ ਨੇਤਾਵਾਂ ਅਤੇ ਵਰਕਰਾਂ ਨੂੰ ਨੋਟਿਸ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਲਤ ਨੇ ਇਹ ਨੋਟਿਸ ਦਿੱਲੀ ਹਿੰਸਾ ਅਤੇ ਭੜਕਾਊ ਭਾਸ਼ਣਾਂ ਦੇ ਸਬੰਧ ‘ਚ ਸੁਣਵਾਈ ਕਰਦੇ ਹੋਏ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ ਅਦਾਲਤ ਨੇ ਸਾਰਿਆਂ ਤੋਂ ਪੁੱਛਿਆ ਹੈ ਕਿ ਕਿਉਂ ਨਾ ਉਨ੍ਹਾਂ ‘ਤੇ ਮਾਮਲੇ ‘ਚ ਧਿਰ ਬਣ ਕੇ ਮੁਕੱਦਮਾ ਚਲਾਇਆ ਜਾਵੇ। ਸਾਰਿਆਂ ਨੂੰ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ। ਜਸਟਿਸ ਸਿਧਾਰਥ ਮ੍ਰਿਦੁਲ ਅਤੇ ਜਸਟਿਸ ਰਜਨੀਸ਼ ਭਟਨਾਗਰ ਦੀ ਬੈਂਚ ਨੇ ਮੰਗਲਵਾਰ ਨੂੰ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ, ਰਾਹੁਲ ਗਾਂਧੀ ਅਤੇ ਭਾਜਪਾ ਨੇਤਾਵਾਂ ਅਨੁਰਾਗ ਠਾਕੁਰ, ਪ੍ਰਵੇਸ਼ ਵਰਮਾ, ਕਪਿਲ ਮਿਸ਼ਰਾ ਅਤੇ ਹੋਰਾਂ ਨੂੰ ਨਵੇਂ ਨੋਟਿਸ ਜਾਰੀ ਕੀਤੇ।

ਜਾਣਕਾਰੀ ਅਨੁਸਾਰ ਅਦਾਲਤ ਨੇ ਇਨ੍ਹਾਂ ਨਵ-ਸੋਧੀਆਂ ਧਿਰਾਂ ਨੂੰ ਮੁਲਜ਼ਮ ਕਹਿਣ ’ਤੇ ਵਕੀਲ ’ਤੇ ਵੀ ਨਾਰਾਜ਼ਗੀ ਪ੍ਰਗਟਾਈ ਹੈ। ਅਦਾਲਤ ਨੇ ਕਿਹਾ ਕਿ ਇਹ ਸਿਰਫ ਪ੍ਰਸਤਾਵਿਤ ਬਚਾਅ ਪੱਖ ਹਨ, ਦੋਸ਼ੀ ਨਹੀਂ ਹਨ। ਅਸੀਂ ਉਸ ਦਾ ਜਵਾਬ ਮੰਗ ਰਹੇ ਹਾਂ ਕਿਉਂਕਿ ਤੁਸੀਂ ਉਸ ‘ਤੇ ਦੋਸ਼ ਲਗਾਏ ਹਨ। ਹਾਈ ਕੋਰਟ ਨੇ ਪਟੀਸ਼ਨਕਰਤਾਵਾਂ ਵਿੱਚੋਂ ਇੱਕ ਦੇ ਵਕੀਲ ਨੂੰ ਕਈ ਕਾਰਕੁੰਨਾਂ ਅਤੇ ਹੋਰਾਂ ਦੇ ਪਤੇ ਦੇਣ ਦੀ ਸਲਾਹ ਦਿੱਤੀ ਜਿਨ੍ਹਾਂ ਨੇ ਅਜੇ ਤੱਕ ਆਪਣੇ ਪਤੇ ਨਹੀਂ ਲੱਭੇ ਹਨ ਜਾਂ ਉਨ੍ਹਾਂ ਦੇ ਨਾਂ ਛੱਡੇ ਹਨ।

ਇਸ ਦੇ ਨਾਲ ਹੀ ਅਦਾਲਤ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਆਪ ਨੇਤਾ ਅਮਾਨਤੁੱਲਾ ਖਾਨ, ਏਆਈਐਮਆਈਐਮ ਦੇ ਮੁਖੀ ਅਕਬਰੂਦੀਨ ਓਵੈਸੀ, ਵਾਰਿਸ ਪਠਾਨ ਅਤੇ ਕਾਰਕੁਨ ਹਰਸ਼ ਮੰਡੇਰ ਸਮੇਤ ਕਈ ਹੋਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 29 ਅਪ੍ਰੈਲ, 2022 ਦੀ ਤਰੀਕ ਤੈਅ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ 24 ਫਰਵਰੀ 2020 ਨੂੰ ਦਿੱਲੀ ਵਿੱਚ ਨਾਗਰਿਕਤਾ ਸੋਧ ਕਾਨੂੰਨ (CAA) 2019 ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਦੇ ਖਿਲਾਫ ਹਿੰਸਾ ਭੜਕ ਗਈ ਸੀ। ਇਸ ਹਿੰਸਾ ‘ਚ 53 ਲੋਕ ਮਾਰੇ ਗਏ ਸਨ ਅਤੇ 700 ਤੋਂ ਵੱਧ ਜ਼ਖਮੀ ਹੋ ਗਏ ਸਨ।

ਹੁਣ ਹਵਾਈ ਯਾਤਰੀਆਂ ਲਈ ਉਡਾਣ ਹੋਈ ਮਹਿੰਗੀ, ਦਿੱਲੀ-ਮੁੰਬਈ ਸਮੇਤ ਸਾਰੇ ਰੂਟਾਂ ‘ਤੇ ਹਵਾਈ ਕਿਰਾਏ ‘ਚ ਹੋਇਆ ਵਾਧਾ

0

ਹਵਾਈ ਯਾਤਰੀਆਂ ਲਈ ਉਡਾਣ ਹੋਰ ਮਹਿੰਗੀ ਹੋਣ ਜਾ ਰਹੀ ਹੈ। ਏਅਰਕ੍ਰਾਫਟ ਫਿਊਲ (ATF) ਦੀਆਂ ਕੀਮਤਾਂ ‘ਚ ਵਾਧੇ (jet fuel prices) ਦਾ ਅਸਰ ਨਜ਼ਰ ਆਉਣ ਲੱਗਾ ਹੈ। ਤੇਲ ਕੀਮਤਾਂ ਦੀ ਮਾਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਏਅਰਲਾਈਨਜ਼ ਨੇ ਯਾਤਰੀ ਕਿਰਾਏ (Air fare) ਵਧਾ ਦਿੱਤੇ ਹਨ। ਏਅਰਲਾਈਨਜ਼ ਦੇ ਇਸ ਕਦਮ ਕਾਰਨ ਕੁਝ ਰੂਟਾਂ ‘ਤੇ ਹਵਾਈ ਕਿਰਾਇਆ ਲਗਭਗ ਦੁੱਗਣਾ ਹੋ ਗਿਆ ਹੈ।

ਇਸ ਪ੍ਰਕਾਰ ਦਿੱਲੀ-ਮੁੰਬਈ, ਹੈਦਰਾਬਾਦ-ਦਿੱਲੀ ਅਤੇ ਚੇਨਈ-ਦਿੱਲੀ ਵਰਗੇ ਵਿਅਸਤ ਰੂਟਾਂ ‘ਤੇ ਔਸਤ ਕਿਰਾਏ ਇਕ ਸਾਲ ਪਹਿਲਾਂ ਦੇ ਮੁਕਾਬਲੇ 50-60 ਫੀਸਦੀ ਵਧ ਗਏ ਹਨ।

ਜਾਣਕਾਰੀ ਅਨੁਸਾਰ 21 ਤੋਂ 31 ਮਾਰਚ ਦੇ ਵਿਚਕਾਰ ਭਾਰਤ ਦੇ ਸਭ ਤੋਂ ਵਿਅਸਤ ਰੂਟ ਦਿੱਲੀ ਤੋਂ ਮੁੰਬਈ ਤੱਕ ਉਡਾਣ ਭਰਨ ਦੀ ਯੋਜਨਾ ਬਣਾ ਰਹੇ ਯਾਤਰੀਆਂ ਨੂੰ ਇੱਕ ਤਰਫਾ ਟਿਕਟ ਦੇ ਕਿਰਾਏ ਲਈ ਲਗਭਗ 7,956 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

ਇਸੇ ਮਿਆਦ ਲਈ ਹੈਦਰਾਬਾਦ-ਦਿੱਲੀ, ਚੇਨਈ-ਦਿੱਲੀ ਅਤੇ ਮੁੰਬਈ-ਬੈਂਗਲੁਰੂ ਰੂਟਾਂ ‘ਤੇ ਉਡਾਣਾਂ ਲਈ ਇਕ ਤਰਫਾ ਟਿਕਟਾਂ ਦੀ ਕੀਮਤ ਕ੍ਰਮਵਾਰ 8,253 ਰੁਪਏ, 9,767 ਰੁਪਏ ਅਤੇ 6,469 ਰੁਪਏ ਹੈ। ਇਹ ਕਿਰਾਇਆ ਇੱਕ ਸਾਲ ਪਹਿਲਾਂ ਦੇ ਕਿਰਾਏ ਨਾਲੋਂ ਕ੍ਰਮਵਾਰ 60%, 64% ਅਤੇ 44% ਵੱਧ ਹੈ। ਕੋਲਕਾਤਾ-ਦਿੱਲੀ ਦਾ ਕਿਰਾਇਆ 43 ਫੀਸਦੀ ਅਤੇ ਦਿੱਲੀ-ਬੈਂਗਲੁਰੂ ਦਾ ਕਿਰਾਇਆ 36 ਫੀਸਦੀ ਵਧਿਆ ਹੈ।

ਜਾਣਕਾਰੀ ਅਨੁਸਾਰ ਜੈੱਟ ਈਂਧਨ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧੇ ਕਾਰਨ ਹਵਾਈ ਕਿਰਾਏ ਵਧੇ ਹਨ।

ਦੱਸ ਦਈਏ ਕਿ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਹਵਾਈ ਜਹਾਜ਼ ਈਂਧਨ (ਏ.ਟੀ.ਐੱਫ.) ਦੀਆਂ ਕੀਮਤਾਂ ‘ਚ ਵਾਧਾ ਕੀਤਾ ਹੈ। ਪਿਛਲੇ ਹਫ਼ਤੇ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਇਤਿਹਾਸਕ ਉਛਾਲ ਆਇਆ ਸੀ ਅਤੇ ਪੈਟਰੋਲੀਅਮ ਕੰਪਨੀਆਂ ਨੇ ਏਟੀਐਫ ਦੀਆਂ ਕੀਮਤਾਂ ਵਿੱਚ 17,135.63 ਰੁਪਏ ਪ੍ਰਤੀ ਕਿਲੋਲੀਟਰ ਦਾ ਵਾਧਾ ਕੀਤਾ ਸੀ। ਦਿੱਲੀ ‘ਚ ATF 18.3 ਫੀਸਦੀ ਮਹਿੰਗਾ ਹੋ ਗਿਆ ਹੈ ਅਤੇ ਨਵੀਂ ਕੀਮਤ 1,10,666 ਰੁਪਏ ਪ੍ਰਤੀ ਕਿਲੋਲੀਟਰ ਹੈ।

ਯੋਗੀ ਆਦਿੱਤਿਆਨਾਥ ਨੇ ਰਾਜ ਵਿਧਾਨ ਪਰੀਸ਼ਦ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ

0

ਉੱਤਰ ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬਾਈ ਵਿਧਾਨ ਪਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉੱਤਰ ਪ੍ਰਦੇਸ਼ ਵਿਧਾਨ ਪਰੀਸ਼ਦ ਦੇ ਮੁੱਖ ਸਕੱਤਰ ਰਾਜੇਸ਼ ਸਿੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿੰਘ ਨੇ ਦੱਸਿਆ ਕਿ ਯੋਗੀ ਆਦਿੱਤਿਆਨਾਥ ਨੇ ਵਿਧਾਨ ਪਰੀਸ਼ਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਸ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਯੋਗੀ ਨੇ ਸੋਮਵਾਰ ਸ਼ਾਮ ਨੂੰ ਵਿਧਾਨ ਪਰੀਸ਼ਦ ਦੇ ਪ੍ਰਧਾਨ ਕੁੰਵਰ ਮਾਨਵੇਂਦਰ ਸਿੰਘ ਨੂੰ ਆਪਣਾ ਅਸਤੀਫ਼ਾ ਭੇਜਿਆ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ।

ਦੱਸ ਦੇਈਏ ਕਿ ਹਾਲ ਹੀ ’ਚ ਵਿਧਾਨ ਸਭਾ ਚੋਣਾਂ ’ਚ ਆਪਣੀ ਪਾਰਟੀ ਨੂੰ ਬੰਪਰ ਜਿੱਤ ਦਿਵਾਉਣ ਵਾਲੇ ਯੋਗੀ ਆਦਿੱਤਿਆਨਾਥ ਨੇ ਗੋਰਖਪੁਰ ਸ਼ਹਿਰ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ ਸੀ ਅਤੇ 1 ਲੱਖ ਤੋਂ ਵਧੇਰੇ ਵੋਟਾਂ ਨਾਲ ਉਹ ਜੇਤੂ ਰਹੇ। ਜਾਣਕਾਰੀ ਅਨੁਸਾਰ ਯੋਗੀ 25 ਮਾਰਚ ਨੂੰ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ਵਿਚ ਸਹੁੰ ਚੁੱਕਣਗੇ। ਗੋਰਖਪੁਰ ਤੋਂ 5 ਵਾਰ ਸੰਸਦ ਮੈਂਬਰ ਰਹੇ ਯੋਗੀ ਸਾਲ 2017 ’ਚ ਭਾਜਪਾ ’ਚ ਸੱਤਾ ’ਚ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਬਣੇ ਸਨ ਅਤੇ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਉਨ੍ਹਾਂ ਦੀ ਅਗਵਾਈ ’ਚ ਲੜੀਆਂ ਗਈਆਂ।

ਭਗਵੰਤ ਮਾਨ ਨੇ ਲਿਆ ਅਹਿਮ ਫੈਸਲਾ, ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦੇ ਨਿਰਦੇਸ਼ ਕੀਤੇ ਜਾਰੀ

0

ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ। ਸਰਕਾਰ ਨੇ 35 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਹੈ।

ਮਾਨ ਨੇ ਕਿਹਾ ਹੈ ਕਿ ਅਸੀਂ ਵਾਅਦਾ ਕੀਤਾ ਸੀ ਤੇ ਹੁਣ ਇਸ ਨੂੰ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਠੇਕੇ ਉਤੇ ਕੰਮ ਕਰਦੇ ਇਨ੍ਹਾਂ ਮੁਲਾਜ਼ਮਾਂ ਦੇ ਸਿਰ ਉਤੇ ਹਮੇਸ਼ਾਂ ਨੌਕਰੀ ਤੋਂ ਕੱਢੇ ਜਾਣ ਦੀ ਤਲਵਾਰ ਲਟਕਦੀ ਰਹਿੰਦੀ ਸੀ।

ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਜਿਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਗਰੁੱਪ ਸੀ ਤੇ ਗਰੁੱਪ ਡੀ ਦੇ ਮੁਲਾਜ਼ਮ ਪੱਕੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ CS ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਦੱਸ ਦਈਏ ਕਿ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਇਹ ਕਾਰਵਾਈ ਸਿਰੇ ਚੜ੍ਹੀ ਹੀ ਨਹੀਂ ਸੀ। ਇਸ ਸਬੰਧੀ ਫਾਇਲ ਰਾਜਪਾਲ ਕੋਲ ਅੜੀ ਰਹੀ।

ਇਸ ਸਬੰਧੀ ਫਾਇਲ ਰਾਜਪਾਲ ਨੂੰ ਭੇਜੀ ਗਈ ਸੀ  ਹੁਣ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸੀ.ਐਮ.ਭਗਵੰਤ ਮਾਨ ਨੇ ਸੀ.ਐਸ ਨੂੰ ਹੁਕਮ ਦਿੱਤੇ ਹਨ ਕਿ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਅਗਲੇ ਸੈਸ਼ਨ ਤੋਂ ਪਹਿਲਾਂ ਖਾਕਾ ਤਿਆਰ ਕਰ ਲਿਆ ਜਾਵੇ। ਅਗਲੇ ਸੈਸ਼ਨ ਵਿੱਚ ਕਾਨੂੰਨ ਲਿਆਂਦਾ ਜਾਵੇਗਾ ਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਰਾਹ ਸਾਫ ਹੋ ਜਾਵੇਗਾ।

ਘਰੇਲੂ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੇਂਦਰ ਸਰਕਾਰ ‘ਤੇ ਕੱਸਿਆ ਤੰਜ

0
ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਦਰਅਸਲ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜਦਕਿ ਘਰੇਲੂ ਰਸੋਈ ਗੈਸ ਦੀ ਕੀਮਤ ‘ਚ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਤਰ੍ਹਾਂ ਚੋਣ ਸਰਗਰਮੀਆਂ ਕਾਰਨ ਦਰਾਂ ’ਤੇ ਲੱਗੀ ਸਾਢੇ ਚਾਰ ਮਹੀਨਿਆਂ ਦੀ ਰੋਕ ਖ਼ਤਮ ਹੋ ਗਈ। ਦਿੱਲੀ ‘ਚ ਪੈਟਰੋਲ ਦੀ ਕੀਮਤ ਪਹਿਲਾਂ 95.41 ਰੁਪਏ ਤੋਂ ਹੁਣ 96.21 ਰੁਪਏ ਕਰ ਦਿੱਤੀ ਹੈ, ਜਦਕਿ ਡੀਜ਼ਲ ਦੀ ਕੀਮਤ 86.67 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 87.47 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ 949.50 ਰੁਪਏ ਹੋ ਗਈ ਹੈ।

 

ਇਸ ਦੌਰਾਨ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ  ਮਹਾ ਮਹਿੰਗਾਈ – ਬੀਜੇਪੀ ਲਿਆਈ ਹੈ! ਲੋਕ ਕਹਿ ਰਹੇ ਹਨ, ਕੋਈ ਲੋਟਾ ਦਿਓ, ਉਹ “ਸੱਚੇ-ਸਸਤੇ ਦੀਨ”, ਨਹੀਂ ਚਾਹੀਦੇ ਮੋਦੀ ਦੇ “ਅੱਛੇ ਦਿਨ”। ਸੁਰਜੇਵਾਲਾ ਨੇ ਇਕ ਹੋਰ ਟਵੀਟ ‘ਚ ਕਿਹਾ ਕਿ ਭਾਜਪਾ ਦੀ ਜਿੱਤ ਨਾਲ ਮੋਦੀ ਜੀ ਦੇ ‘ਮਹਿੰਗੇ ਦਿਨ’ ਵਾਪਸ ਆ ਗਏ ਹਨ। ਭਾਜਪਾ ਨੂੰ ਜਿੱਤ ਦਾ ਸੁੱਖ ਮਿਲਦੇ ਹੀ ਮਹਿੰਗਾਈ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ। ਯੂਪੀ ‘ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਚੋਣਾਂ ਜਿੱਤਾਓ ਤੇ ਹੋਲੀ ‘ਤੇ ਮੁਫਤ ਗੈਸ ਸਿਲੰਡਰ ਲਓ। ਮੁਫ਼ਤ ਵਿੱਚ ਤਾਂ ਨਹੀਂ ਦਿੱਤਾ ਗਿਆ, ਹੁਣ ਮਹਿੰਗਾ ਦੇ ਰਹੇ ਹੈ।

CM ਭਗਵੰਤ ਮਾਨ ਦੇ ਘਰ ਦੇ ਸਾਹਮਣੇ ਲੱਗਾ ਧਰਨਾ, ਜਾਣੋ ਵਜ੍ਹਾ

0

ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ‘ਚ ਉਨ੍ਹਾਂ ਘਰ ਦੇ ਸਾਹਮਣੇ ਪਹਿਲਾ ਧਰਨਾ ਦਿੱਤਾ ਗਿਆ।

ਪੰਥਕ ਚੇਤਨਾ ਲਹਿਰ ਦੇ ਪ੍ਰਧਾਨ ਪੁਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਪੰਜਾਬ ਤੋਂ ਬਾਹਰੋਂ ਮੈਂਬਰ ਲਏ ਜਾਣ ਦੇ ਖਿਲਾਫ ਸੰਗਰੂਰ ਵਿਚ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਲਗਾਇਆ ਹੈ।

ਪੁਰਸ਼ੋਤਮ ਸਿੰਘ ਨੇ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ ਪੰਜ ਚਿਹਰਿਆਂ ਦਾ ਪੰਜਾਬ ਲਈ ਕੋਈ ਯੋਗਦਾਨ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਹ ਭਾਜਪਾ ਅਤੇ ਆਰਐਸਐਸ ਨਾਲ ਜੁੜੇ ਹੋਏ ਵਰਕਰ ਹਨ ਅਤੇ ਆਪ ਸਰਕਾਰ, ਰਾਜ ਸਭਾ ਵਿੱਚ ਉਨ੍ਹਾਂ ਨੂੰ ਭੇਜ ਕੇ ਭਾਜਪਾ ਦਾ ਸਮਰਥਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਮੈਂ ਭਗਵੰਤ ਮਾਨ ਦੇ ਘਰ ਅੱਗੇ ਧਰਨਾ ਦੇ ਕੇ ਲੋਕਾਂ ਸਾਹਮਣੇ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ।

CM ਭਗਵੰਤ ਮਾਨ ਨੇ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ PM ਮੋਦੀ ਤੋਂ ਮੰਗਿਆ ਸਮਾਂ

0

ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਭਗਵੰਤ ਮਾਨ ਨੇ ਰਸਮੀ ਮੁਲਾਕਾਤ ਅਤੇ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਮੰਗਿਆ ਹੈ। ਇਸ ਸੰਬੰਧੀ ਉਨ੍ਹਾਂ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।

ਚੱਕਰਵਾਤ ਅਸਾਨੀ ਇਸ ਤੱਟ ‘ਤੇ ਜਲਦ ਦੇ ਸਕਦਾ ਹੈ ਦਸਤਕ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ

0

ਉੱਤਰੀ ਅੰਡੇਮਾਨ ਸਾਗਰ ‘ਤੇ ਇੱਕ ਚੱਕਰਵਾਤੀ ਤੂਫਾਨ ਦੇ ਤੇਜ਼ ਹੋਣ ਤੇ ਬੁੱਧਵਾਰ ਨੂੰ ਮਿਆਂਮਾਰ ਦੇ ਥੰਦਵੇ ਤੱਟ ਨੂੰ ਪਾਰ ਕਰਕੇ ਅੰਡੇਮਾਨ ਵਿੱਚ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਇਹ ਚੱਕਰਵਾਤੀ ਤੂਫਾਨ ਉੱਤਰੀ ਅੰਡੇਮਾਨ ਸਾਗਰ ਵਿੱਚ ਡੂੰਘੇ ਦਬਾਅ ਵਿੱਚ ਬਦਲ ਗਿਆ ਅਤੇ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਤਰ ਵੱਲ ਵਧ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਇਹ ਚੱਕਰਵਾਤੀ ਤੂਫਾਨ ਸੋਮਵਾਰ ਸ਼ਾਮ 5.30 ਵਜੇ ਅੰਡੇਮਾਨ ਦੀਪ ਸਮੂਹ ਦੇ ਮਾਇਆਬੰਦਰ ਤੋਂ ਲਗਭਗ 120 ਕਿਲੋਮੀਟਰ ਪੂਰਬ-ਉੱਤਰ-ਪੂਰਬ ਅਤੇ ਮਿਆਂਮਾਰ ਦੇ ਥੰਦਵੇ ਤੱਟ ਤੋਂ 570 ਕਿਲੋਮੀਟਰ ਦੱਖਣ-ਦੱਖਣ-ਪੱਛਮ ਵੱਲ ਕੇਂਦਰਿਤ ਸੀ।

ਅੰਡੇਮਾਨ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ

ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਕਾਰਨ ਅਗਲੇ 12 ਘੰਟਿਆਂ ਦੌਰਾਨ ਭਾਰੀ ਬਾਰਿਸ਼ ਹੋ ਸਕਦੀ ਹੈ। ਸ਼੍ਰੀਲੰਕਾ ਦੁਆਰਾ ਸੁਝਾਈ ਗਈ ਮੌਸਮ ਪ੍ਰਣਾਲੀ ਦਾ ਨਾਮ ਚੱਕਰਵਾਤੀ ਤੂਫਾਨ ਵਿੱਚ ਬਦਲਣ ਤੋਂ ਬਾਅਦ ‘ਅਸਾਨੀ’ ਰੱਖਿਆ ਜਾਵੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਇਹ ਅੰਡੇਮਾਨ ਟਾਪੂ ਤੋਂ ਲਗਭਗ ਉੱਤਰ ਵੱਲ ਵਧਣਾ ਜਾਰੀ ਰੱਖੇਗਾ ਅਤੇ 23 ਮਾਰਚ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਥੰਦਵੇ (ਮਿਆਂਮਾਰ) ਦੇ ਆਲੇ-ਦੁਆਲੇ 18° N ਅਤੇ 19° N ਅਕਸ਼ਾਂਸ਼ਾਂ ਦੇ ਵਿਚਕਾਰ ਮਿਆਂਮਾਰ ਦੇ ਤੱਟ ਨੂੰ ਪਾਰ ਕਰਦਾ ਰਹੇਗਾ।

ਸਾਵਧਾਨੀ ਦੇ ਤੌਰ ‘ਤੇ ਸਥਾਨਕ ਪ੍ਰਸ਼ਾਸਨ ਨੇ ਅੰਡੇਮਾਨ ਵਿੱਚ ਨੀਵੇਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਾਹਰ ਕੱਢਿਆ ਹੈ ਅਤੇ ਉੱਤਰੀ ਅਤੇ ਮੱਧ ਅੰਡੇਮਾਨ ਅਤੇ ਦੱਖਣੀ ਅੰਡੇਮਾਨ ਜ਼ਿਲ੍ਹਿਆਂ ਵਿੱਚ ਅਸਥਾਈ ਰਾਹਤ ਕੈਂਪਾਂ ਵਿੱਚ ਰੱਖਿਆ ਹੈ। ਅੰਤਰ-ਟਾਪੂ ਫੈਰੀ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਅਤੇ ਖਰਾਬ ਮੌਸਮ ਕਾਰਨ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ NDRF ਦੇ 150 ਜਵਾਨ ਵੀ ਤਾਇਨਾਤ ਕੀਤੇ ਗਏ ਹਨ। ਅੰਡੇਮਾਨ ਦੀਪ ਸਮੂਹ ਦੇ ਵੱਖ-ਵੱਖ ਹਿੱਸਿਆਂ ਵਿੱਚ 6 ਰਾਹਤ ਕੈਂਪ ਖੋਲ੍ਹੇ ਗਏ ਹਨ। ਲੌਂਗ ਆਈਲੈਂਡ ਵਿੱਚ ਸਵੇਰੇ 8.30 ਵਜੇ ਤਕ 131 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਪੋਰਟ ਬਲੇਅਰ ਵਿੱਚ 26.1 ਮਿਲੀਮੀਟਰ ਮੀਂਹ ਪਿਆ।

ਅੰਡੇਮਾਨ ਦੇ ਤਿੰਨੋਂ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਵੀ ਖੋਲ੍ਹੇ ਗਏ ਹਨ। ਸਾਰੇ ਸੈਰ-ਸਪਾਟਾ ਅਤੇ ਮੱਛੀ ਫੜਨ ਦੀਆਂ ਗਤੀਵਿਧੀਆਂ ਨੂੰ ਅਗਲੇ ਦੋ ਦਿਨਾਂ ਲਈ ਮੁਅੱਤਲ ਕਰਨ ਦੀ ਸਲਾਹ ਦਿੱਤੀ ਗਈ ਹੈ। ਮਛੇਰਿਆਂ ਨੂੰ ਮੰਗਲਵਾਰ ਨੂੰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਅੰਡੇਮਾਨ ਸਾਗਰ ਵਿੱਚ ਨਾ ਜਾਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਵਿਧਾਨ ਸਭਾ ‘ਚ ਮਤਾ ਹੋਇਆ ਪਾਸ, ਵਿਧਾਨ ਸਭਾ ਕੰਪਲੈਕਸ ‘ਚ ਲੱਗੇਗਾ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦਾ ਬੁੱਤ

0

ਪੰਜਾਬ ਵਿਧਾਨ ਸਭਾ ਇਜਲਾਸ ਦੇ ਅੱਜ ਆਖਰੀ ਦਿਨ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 37,120 ਕਰੋੜ 23 ਲੱਖ 76 ਹਜ਼ਾਰ ਰੁਪਏ  3 ਮਹੀਨੇ ਦਾ ਬਜਟ ਪੇਸ਼ ਕੀਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਬਰਸੀ ਨੂੰ ਲੈ ਕੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੈ ਅਤੇ ਬਰਸੀ ਸਮਾਗਮ ਮਨਾਏ ਜਾਣੇ ਹਨ।

ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਦੇ 3 ਰੋਜ਼ਾ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਮਾਨ ਨੇ ਪੰਜਾਬ ਭਰ ਦੇ ਲੋਕਾਂ ਦੀ ਸ਼ਰਧਾ ਨੂੰ ਵੇਖਦਿਆਂ 23 ਮਾਰਚ ਦੀ ਛੁੱਟੀ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿਰਫ਼ ਭਗਤ ਸਿੰਘ ਦੇ ਜੱਦੀ ਜ਼ਿਲ੍ਹੇ ਨਵਾਂ ਸ਼ਹਿਰ ਵਿੱਚ ਛੁੱਟੀ ਹੁੰਦੀ ਸੀ, ਪਰੰਤੂ ਹੁਣ ਮਾਨ ਸਰਕਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਵਿਧਾਨ ਸਭਾ ਦੀ ਇਸ ਕਰਵਾਈ ਦੌਰਾਨ ਮਤਾ ਹੋਇਆ ਪਾਸ ਹੈ ਕਿ ਵਿਧਾਨ ਸਭਾ ਕੰਮਲੈਕਸ ‘ਚ ਸ਼ਹੀਦ ਭਗਤ ਸਿੰਘ ,ਮਹਾਰਾਜਾ ਰਣਜੀਤ ਸਿੰਘ ਤੇ ਡਾ. ਅੰਬੇਡਕਰ ਦਾ ਬੁੱਤ ਲੱਗੇਗਾ।

ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 3 ਮਹੀਨੇ ਦਾ ਬਜਟ ਕਰਨਗੇ ਪੇਸ਼

0

ਪੰਜਾਬ ਵਿਧਾਨ ਸਭਾ ਇਜਲਾਸ ਦਾ ਅੱਜ ਆਖ਼ਰੀ ਦਿਨ ਹੈ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਵਿਧਾਨ ਸਭਾ ‘ਚ ਰਾਜਪਾਲ ਦੇ ਭਾਸ਼ਣ ‘ਤੇ ਚਰਚਾ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 3 ਮਹੀਨੇ ਦਾ ਬਜਟ ਪੇਸ਼ ਕੀਤਾ ਜਾਵੇਗਾ। ਇਹ ਬਜਟ 37 ਹਜ਼ਾਰ ਕਰੋੜ ਰੁਪਏ ਦਾ ਤੈਅ ਕੀਤਾ ਗਿਆ ਹੈ। ਵਿਧਾਨ ਸਭਾ ‘ਚ ਵੋਟ ਆਨ ਅਕਾਊਂਟ ਬਿੱਲ ਵੀ ਪੇਸ਼ ਕੀਤਾ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਬਰਸੀ ਨੂੰ ਲੈ ਕੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦਾ ਸ਼ਹੀਦੀ ਦਿਹਾੜਾ ਹੈ ਅਤੇ ਬਰਸੀ ਸਮਾਗਮ ਮਨਾਏ ਜਾਣੇ ਹਨ।

ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਦੇ ਪਹਿਲੇ ਵਿਧਾਨ ਸਭਾ ਦੇ 3 ਰੋਜ਼ਾ ਸੈਸ਼ਨ ਦੇ ਆਖਰੀ ਦਿਨ ਮੁੱਖ ਮੰਤਰੀ ਮਾਨ ਨੇ ਪੰਜਾਬ ਭਰ ਦੇ ਲੋਕਾਂ ਦੀ ਸ਼ਰਧਾ ਨੂੰ ਵੇਖਦਿਆਂ 23 ਮਾਰਚ ਦੀ ਛੁੱਟੀ ਦਾ ਐਲਾਨ ਕੀਤਾ।

ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਿਰਫ਼ ਭਗਤ ਸਿੰਘ ਦੇ ਜੱਦੀ ਜ਼ਿਲ੍ਹੇ ਨਵਾਂ ਸ਼ਹਿਰ ਵਿੱਚ ਛੁੱਟੀ ਹੁੰਦੀ ਸੀ, ਪਰੰਤੂ ਹੁਣ ਮਾਨ ਸਰਕਾਰ ਵੱਲੋਂ ਪੰਜਾਬ ਭਰ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।