Home Blog Page 2129

ਪੰਜਾਬ ਸਰਕਾਰ ਦਾ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡਾ ਐਕਸ਼ਨ, ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ 5 ਲੋਕਾਂ ‘ਤੇ ਕੇਸ ਦਰਜ

0

ਪੰਜਾਬ ਸਰਕਾਰ ਲਗਾਤਾਰ ਐਕਸ਼ਨ ਪ੍ਰਕਿਰਿਆ ‘ਚ ਹੈ। ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ  ਮੁੰਡੀਆ ਵੱਲੋਂ ਕੂਮ ਕਲਾਂ ਕੋਲ ਚੱਲ ਰਹੀ ਰੇਤੇ ਦੀ ਨਾਜਾਇਜ਼ ਨਜਾਇਜ਼ ਮਾਈਨਿੰਗ ਸੰਬੰਧੀ ਛਾਪੇਮਾਰੀ ਕੀਤੀ ਗਈ। ਇਸ ਤੋਂ ਬਾਅਦ ਥਾਣਾ ਪੁਲਸ ਨੇ ਉਪ-ਮੰਡਲ ਅਧਿਕਾਰੀ ਮਨੀਸ਼ ਬੱਤਰਾ ਦੇ ਬਿਆਨਾਂ ’ਤੇ 5 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜੇ. ਸੀ. ਬੀ. ਅਤੇ 3 ਟਿੱਪਰ ਕਬਜ਼ੇ ’ਚ ਲਏ ਹਨ।

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕੂਮ ਕਲਾਂ ਕੋਲ ਸਤਲੁਜ ਦਰਿਆ ‘ਚ ਨਜਾਇਜ਼ ਮਾਈਨਿੰਗ ਸੰਬੰਧੀ ਆਪ ਸਰਕਾਰ ਵਲੋਂ ਸ਼ੁਰੂ ਕੀਤੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਹੋਈ ਸ਼ਿਕਾਇਤ ਤੋਂ ਬਾਅਦ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

 

 

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਤਮ ਕਰਨ ਬਾਰੇ ਪਟੀਸ਼ਨ ਦਾ ਨਿਪਟਾਰਾ ਕਰੇ ਕੇਂਦਰ ਸਰਕਾਰ : SC

0

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੁੰ ਹਦਾਇਤ ਕੀਤੀ ਹੈ ਕਿ ਉਹ ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤਰਸ ਦੇ ਆਧਾਰ ’ਤੇ ਖਤਮ ਕਰਨ ਬਾਰੇ ਫ਼ੈਸਲਾ ਲਵੇ। ਇਸ ਸੰਬੰਧ ‘ਚ ਸੁਪਰੀਮ ਕੋਰਟ ਦੇ ਜਸਟਿਸ ਯੂ ਯੂ ਲਲਿਤ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ CBI ਨੂੰ ਕਿਹਾ ਹੈ ਕਿ ਉਹ ਦੋ ਹਫਤਿਆਂ ਵਿਚ ਫੈਸਲਾ ਲਵੇ ਕਿ ਉਸ ਨੇ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਮਾਮਲੇ ਵਿਚ ਕੀ ਰੁੱਖ ਅਪਣਾਉਣਾ ਹੈ। ਬਲਵੰਤ ਸਿੰਘ ਰਾਜੋਆਣਾ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿਚ ਬੰਦ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫੈਸਲਾ ਲੈਣ ਵਾਸਤੇ ਸਮਾਂ ਮੰਗਿਆ ਸੀ ਪਰ ਹਾਲੇ ਤੱਕ ਕੁਝ ਨਹੀਂ ਕੀਤਾ।

 

ਅੰਤਰਰਾਸ਼ਟਰੀ ਬਾਜ਼ਾਰ ‘ਚ ਕੋਲੇ ਦੀ ਕੀਮਤ ਵਧਣ ਨਾਲ ਪੰਜਾਬ ਦੇ ਥਰਮਲ ਪਲਾਂਟਾਂ ‘ਤੇ ਵਧਿਆ ਸੰਕਟ

0

ਰੂਸ-ਯੂਕਰੇਨ ਜੰਗ ਕਾਰਨ ਪੰਜਾਬ ਅਤੇ ਹੋਰ ਸੂਬਿਆਂ ਵਿੱਚ ਕੋਲਾ ਸੰਕਟ ਦੀ ਸਥਿਤੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਰੂਸ ਦੁਨੀਆ ਦੇ ਕਈ ਦੇਸ਼ਾਂ ਨੂੰ ਕੋਲੇ ਦਾ ਨਿਰਯਾਤ ਕਰਦਾ ਹੈ। ਰੂਸ-ਯੂਕਰੇਨ ਜੰਗ ਕਾਰਨ ਕੋਲੇ ਦੀ ਕੀਮਤ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਿਹੜਾ ਕੋਲਾ ਪਿਛਲੇ ਸਾਲ 70 ਡਾਲਰ ਪ੍ਰਤੀ ਟਨ ਮਿਲ ਰਿਹਾ ਸੀ, ਹੁਣ ਉਸ ਕੋਲੇ ਦਾ ਰੇਟ ਵਧ ਕੇ 400 ਡਾਲਰ ਪ੍ਰਤੀ ਟਨ ਹੋ ਗਿਆ ਹੈ।

ਭਾਰਤ ਦੇ ਕਈ ਰਾਜਾਂ ਨੂੰ ਆਪਣੇ ਥਰਮਲ ਪਲਾਂਟਾਂ ਲਈ ਕੁਝ ਪ੍ਰਤੀਸ਼ਤ ਕੋਲਾ ਦੂਜੇ ਦੇਸ਼ਾਂ ਆਸਟ੍ਰੇਲੀਆ, ਰੂਸ ਤੋਂ ਪ੍ਰਾਪਤ ਕਰਨਾ ਪੈਂਦਾ ਹੈ ਪਰ ਅੰਤਰਰਾਸ਼ਟਰੀ ਮੰਡੀ ਵਿੱਚ ਕੋਲੇ ਦੀ ਕੀਮਤ ਵਧਣ ਕਾਰਨ ਕਈ ਪ੍ਰਾਈਵੇਟ ਥਰਮਲ ਪਲਾਂਟਾਂ ਨੇ ਬਾਹਰੋਂ ਕੋਲਾ ਮੰਗਵਾਉਣਾ ਬੰਦ ਕਰ ਦਿੱਤਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੋਲੇ ਦੀ ਦਰ ਵਧਣ ਕਾਰਨ ਦੇਸ਼ ਵਿਚ ਕੋਲਾ ਖਾਣਾਂ ‘ਤੇ ਬੋਝ ਵਧ ਗਿਆ ਹੈ ਅਤੇ ਕੋਲਾ ਮਿਲਣਾ ਮੁਸ਼ਕਲ ਹੋ ਰਿਹਾ ਹੈ। ਦੂਜੇ ਪਾਸੇ ਕੇਂਦਰ ਸਰਕਾਰ ਨੇ ਰਾਜ ਬਿਜਲੀ ਬੋਰਡਾਂ ਨੂੰ ਬਾਹਰੋਂ 4 ਫੀਸਦੀ ਤੋਂ 10 ਫੀਸਦੀ ਤੱਕ ਕੋਲਾ ਆਯਾਤ ਕਰਨ ਲਈ ਕਿਹਾ ਹੈ ਅਤੇ ਇਸ ਕਾਰਨ ਰਾਜ ਬਿਜਲੀ ਬੋਰਡਾਂ ‘ਤੇ ਵੀ ਵਿੱਤੀ ਬੋਝ ਵਧੇਗਾ।

ਅੱਜ ਮਾਨਸਾ ਦਾ ਦੌਰਾ ਕਰਨਗੇ ਪੰਜਾਬ CM ਭਗਵੰਤ ਮਾਨ, ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਕਿਸਾਨਾਂ ਨੂੰ ਵੰਡਣਗੇ ਮੁਆਵਜ਼ਾ ਚੈੱਕ

0

ਪੰਜਾਬ ਦੇ ਸੀਐੱਮ ਭਗਵੰਤ ਮਾਨ ਅੱਜ ਇਕ ਵਜੇ ਦੇ ਕਰੀਬ ਮਾਨਸਾ ਦੇ ਨਰਮਾ ਕਿਸਾਨਾਂ ਨੂੰ ਮੁਆਵਜ਼ਾ ਚੈੱਕ ਵੰਡਣਗੇ। ਇਨ੍ਹਾਂ ਦੇ ਨਾਲ ਕਈ ਮੰਤਰੀ ਵੀ ਪਹੁੰਚਣਗੇ।

ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਨਰਮਾ ਕਿਸਾਨਾਂ ਨੂੰ ਮੁਆਵਜ਼ੇ ਦੀ ਵੰਡ ਲਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਜੀ ਮਾਨਸਾ ਪਹੁੰਚ ਰਹੇ ਹਨ।

ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿਚ 26 ਮਾਰਚ 2022 ਨੂੰ ਡਰੋਨ ਕੈਮਰਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਪਾਬੰਦੀ ਮੁੱਖ ਮੰਤਰੀ ਨਾਲ ਆਉਣ ਵਾਲੀ ਸ਼ੋਸ਼ਲ ਮੀਡੀਆ ਟੀਮ ‘ਤੇ ਲਾਗੂ ਨਹੀਂ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਬਾਹਰਲੀ ਅਨਾਜ ਮੰਡੀ ਮਾਨਸਾ ਵਿਖੇ ਪਹੁੰਚ ਰਹੇ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਫਿਰ ਤੋਂ ਹੋਇਆ ਵਾਧਾ, ਜਾਣੋ ਨਵੇਂ ਰੇਟ

0

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਫਿਰ ਤੋਂ ਵਾਧਾ ਹੋਇਆ ਹੈ। ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਰਕਾਰੀ ਤੇਲ ਕੰਪਨੀਆਂ ਨੇ ਇਸ ਹਫਤੇ ਚੌਥੀ ਵਾਰ ਰੇਟ ਵਧਾਏ ਹਨ। ਅੱਜ ਵੀ ਦੇਸ਼ ਦੇ ਚਾਰ ਮਹਾਂਨਗਰਾਂ ਸਮੇਤ ਸਾਰੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਇਸ ਹਫਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 3.20 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।ਪਹਿਲਾਂ ਤਾਂ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਕੰਪਨੀਆਂ ਨੇ 137 ਦਿਨਾਂ ਤੱਕ ਤੇਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ, ਜਦਕਿ ਕੱਚੇ ਤੇਲ ਦੀਆਂ ਕੀਮਤਾਂ ਲਗਭਗ 45 ਫੀਸਦੀ ਮਹਿੰਗੀਆਂ ਹੋ ਗਈਆਂ ਹਨ।

ਦਿੱਲੀ ਵਿੱਚ ਪੈਟਰੋਲ 98.61 ਰੁਪਏ ਅਤੇ ਡੀਜ਼ਲ 89.87 ਰੁਪਏ ਪ੍ਰਤੀ ਲੀਟਰ ਹੈ

ਮੁੰਬਈ ਪੈਟਰੋਲ 113.35 ਰੁਪਏ ਅਤੇ ਡੀਜ਼ਲ 97.55 ਰੁਪਏ ਪ੍ਰਤੀ ਲੀਟਰ

ਚੇਨਈ ਪੈਟਰੋਲ 104.43 ਰੁਪਏ ਅਤੇ ਡੀਜ਼ਲ 94.47 ਰੁਪਏ ਪ੍ਰਤੀ ਲੀਟਰ

ਕੋਲਕਾਤਾ ਪੈਟਰੋਲ 108.01 ਰੁਪਏ ਅਤੇ ਡੀਜ਼ਲ 93.01 ਰੁਪਏ ਪ੍ਰਤੀ ਲੀਟਰ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹਰ ਰੋਜ਼ ਸਵੇਰੇ 6 ਵਜੇ ਬਦਲਦੀਆਂ ਹਨ।ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ, ਵੈਟ ਅਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਅਸਲ ਕੀਮਤ ਤੋਂ ਲਗਭਗ ਦੁੱਗਣੀ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਦਿਖਾਈ ਦਿੰਦੀਆਂ ਹਨ।

Paracetamol ਸਮੇਤ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ‘ਚ 1 ਅਪ੍ਰੈਲ ਤੋਂ ਹੋਵੇਗਾ ਭਾਰੀ ਵਾਧਾ

0

ਕੋਰੋਨਾ ਮਹਾਂਮਾਰੀ ਦੀ ਮਾਰ ਤੋਂ ਬਾਅਦ ਹੁਣ ਆਮ ਆਦਮੀ ਨੂੰ ਮਹਿੰਗੀਆਂ ਦਵਾਈਆਂ ਦੀ ਮਾਰ ਝੱਲਣੀ ਪੈ ਰਹੀ ਹੈ। ਜਾਣਕਾਰੀ ਅਨੁਸਾਰ ਪੈਰਾਸੀਟਾਮੋਲ ਸਮੇਤ 800 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ 10.7 ਫੀਸਦੀ ਵਧਣਗੀਆਂ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਆਫ ਇੰਡੀਆ ਨੇ ਸ਼ੁੱਕਰਵਾਰ ਨੂੰ ਇਸ ਸਾਲ ਦੇ ਥੋਕ ਮੁੱਲ ਸੂਚਕਾਂਕ (ਡਬਲਯੂਪੀਆਈ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 10.7 ਫੀਸਦੀ ਬਦਲਾਅ ਦਾ ਐਲਾਨ ਕੀਤਾ। ਇਸ ਦਾ ਮਤਲਬ ਹੈ ਕਿ ਆਮ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਸਭ ਤੋਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਸੂਚੀ ਵਿੱਚ ਸ਼ਾਮਲ ਲਗਭਗ 800 ਦਵਾਈਆਂ ਦੀਆਂ ਕੀਮਤਾਂ 1 ਅਪ੍ਰੈਲ ਤੋਂ ਵਧ ਜਾਣਗੀਆਂ।

ਇਨ੍ਹਾਂ ‘ਚ ਬੁਖਾਰ, ਇਨਫੈਕਸ਼ਨ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗ ਅਤੇ ਅਨੀਮੀਆ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਹਨ, ਜਿਨ੍ਹਾਂ ਦੀਆਂ ਕੀਮਤਾਂ ਵਧਣਗੀਆਂ। ਇਸ ਵਿੱਚ ਪੈਰਾਸੀਟਾਮੋਲ, ਫੀਨੋਬਾਰਬੀਟੋਨ, ਫੇਨੀਟੋਇਨ ਸੋਡੀਅਮ, ਅਜ਼ੀਥਰੋਮਾਈਸਿਨ, ਸਿਪ੍ਰੋਫਲੋਕਸਸੀਨ ਹਾਈਡ੍ਰੋਕਲੋਰਾਈਡ ਅਤੇ ਮੈਟ੍ਰੋਨੀਡਾਜ਼ੋਲ ਵਰਗੀਆਂ ਦਵਾਈਆਂ ਵੀ ਸ਼ਾਮਲ ਹਨ।

ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 5 ਉਮੀਦਵਾਰਾਂ ਨੂੰ ਸਰਟੀਫਿਕੇਟ ਸੌਂਪੇ

0

ਪੰਜਾਬ ਤੋਂ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ਵਿਚੋਂ 4 ਉਮੀਦਵਾਰਾਂ ਨੇ ਬੀਤੇ ਦਿਨੀ ਖੁਦ ਸਰਟੀਫਿਕੇਟ ਹਾਸਲ ਕਰ ਲਏ ਹਨ। ਜਦਕਿ ਹਰਭਜਨ ਸਿੰਘ ਦਾ ਸਰਟੀਫਿਕੇਟ ਉਹਨਾਂ ਦੇ ਨੁਮਾਇੰਦੇ ਗੁਲਜ਼ਾਰ ਇੰਦਰ ਚਾਹਲ ਨੇ ਪ੍ਰਾਪਤ ਕੀਤਾ। ਸਭ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਸਰਟੀਫਿਕੇਟ ਮੁੱਖ ਚੋਣ ਅਫਸਰ-ਕਮ-ਆਬਜ਼ਰਬਰ ਡਾ ਐਸ ਕਰੁਣਾ ਰਾਜੂ ਅਤੇ ਰਾਜ ਸਭਾ ਚੋਣ ਪੰਜਾਬ 2022 ਦੇ ਰਿਟਰਨਿੰਗ ਅਫ਼ਸਰ-ਕਮ-ਪੰਜਾਬ ਵਿਧਾਨ ਸਭਾ ਦੇ ਸਕੱਤਰ ਸੁਰਿੰਦਰ ਪਾਲ ਨੇ ਸੌਂਪਿਆ।

ਇਸ ਤੋਂ ਬਾਅਦ ਸੰਦੀਪ ਕੁਮਾਰ ਪਾਠਕ ਕੈਬਿਨੇਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਲਾਲ ਚੰਦ ਕਟਾਰੂਚੱਕ ਨਾਲ ਪੁੱਜੇ, ਜਿਨ੍ਹਾਂ ਨੂੰ ਸੁਰਿੰਦਰ ਪਾਲ ਨੇ ਸਰਟੀਫਿਕੇਟ ਸੌਂਪਿਆ। ਉਸ ਤੋਂ ਬਾਅਦ ਰਾਘਵ ਚੱਢਾ, ਹਰਭਜਨ ਸਿੰਘ ਦੇ ਨੁਮਾਇੰਦੇ ਅਤੇ ਅਸ਼ੋਕ ਮਿੱਤਲ ਨੇ ਸਰਟੀਫਿਕੇਟ ਪ੍ਰਾਪਤ ਕੀਤੇ।

ਪੰਜਾਬ ਸਰਕਾਰ ਨੇ 3 IPS ਅਧਿਕਾਰੀਆਂ ਦਾ ਕੀਤਾ ਤਬਾਦਲਾ

0

ਪੰਜਾਬ ਸਰਕਾਰ ਨੇ ਉੱਚ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਸਰਕਾਰ ਵਲੋਂ 3 IPS ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨ੍ਹਾਂ IPS ਅਧਿਕਾਰੀਆਂ ‘ਚ ਐੱਸ.ਐੱਸ. ਸ੍ਰੀਵਾਸਤਵ, ਪ੍ਰਬੋਧ ਕੁਮਾਰ ਤੇ ਅਮਰਦੀਪ ਸਿੰਘ ਰਾਏ ਦਾ ਨਾਂ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਨਿਯੁਕਤ ਕੀਤਾ ਗਿਆ ਹੈ। ਆਈਪੀਐਸ ਐਸਐਸ ਸ੍ਰੀਵਾਸਤਵ ਨੂੰ  ਏਡੀਜੀਪੀ ਪੰਜਾਬ ਨਿਯੁਕਤ ਕੀਤਾ ਗਿਆ ਹੈ ਅਤੇ ਆਈਪੀਐਸ ਅਮਰਦੀਪ ਸਿੰਘ ਰਾਏ ਨੂੰ ਏਡੀਜੀਪੀ ਟ੍ਰੈਫਿਕ ਪੰਜਾਬ ਨਿਯੁਕਤ ਕੀਤਾ ਗਿਆ ਹੈ। Gurpreet Kaur Deo ਵਿਜੀਲੈਂਸ ਪੰਜਾਬ ਪੁਲਿਸ ਵਿਭਾਗ ਦੇ ਨਵੇਂ ਮੁਖੀ ਨਿਯੁਕਤ ਕੀਤੇ ਗਏ ਹਨ। ਦੇਖੋ ਲਿਸਟ

 

ਕੱਲ੍ਹ CM ਭਗਵੰਤ ਮਾਨ ਪੁੱਜਣਗੇ ਮਾਨਸਾ, ਸੁਰੱਖਿਆ ਨੂੰ ਲੈ ਕੇ ਕੀਤੇ ਇਹ ਪ੍ਰਬੰਧ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਨੂੰ ਜ਼ਿਲ੍ਹਾ ਮਾਨਸਾ ਵਿਖੇ ਪਹੁੰਚ ਰਹੇ ਹਨ। ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਵਿਚ 26 ਮਾਰਚ 2022 ਨੂੰ ਡਰੋਨ ਕੈਮਰਿਆਂ ‘ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਪਾਬੰਦੀ ਮੁੱਖ ਮੰਤਰੀ ਨਾਲ ਆਉਣ ਵਾਲੀ ਸ਼ੋਸ਼ਲ ਮੀਡੀਆ ਟੀਮ ‘ਤੇ ਲਾਗੂ ਨਹੀਂ ਹੋਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਵਿੱਚ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਨਾਜ ਮੰਡੀ ਮਾਨਸਾ ਵਿਖੇ ਪਹੁੰਚ ਰਹੇ ਹਨ। ਕਈ ਵਾਰ ਸਮਾਗਮ ਵਾਲੀ ਥਾਂ ਤੇ ਫੋਟੋਗ੍ਰਾਫਰਜ਼, ਪ੍ਰੈਸ ਰਿਪੋਰਟਰਜ਼ ਅਤੇ ਆਮ ਜਨਤਾ ਵੱਲੋਂ ਡਰੋਨ ਕੈਮਰਿਆਂ ਦੀ ਮਦਦ ਨਾਲ ਸਮਾਗਮ ਦੀ ਮੂਵੀ ਤਿਆਰ ਕੀਤੀ ਜਾਂਦੀ ਹੈ, ਪ੍ਰੰਤੂ ਡਰੋਨ ਕੈਮਰਿਆਂ ਦੀ ਮਦਦ ਨਾਲ ਮੂਵੀ ਤਿਆਰ ਕਰਨਾ ਸੁਰੱਖਿਆ ਦੇ ਮੱਦੇਨਜ਼ਰ ਕਾਫੀ ਖ਼ਤਰਨਾਕ ਹੁੰਦਾ ਹੈ, ਕਿਉਂਕਿ ਡਰੋਨ ਕੈਮਰਿਆਂ ਦਾ ਫਾਇਦਾ ਉਠਾਉਂਦੇ ਹੋਏ ਕੁਝ ਸ਼ਰਾਰਤੀ ਅਨਸਰ ਇਸ ਨਾਲ ਕਿਸੇ ਮੰਦਭਾਗੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਸ ਲਈ ਕੋਈ ਵੀ ਸ਼ਰਾਰਤੀ ਵਿਅਕਤੀ ਅਜਿਹੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ, ਇਸ ਲਈ ਇਹ ਹੁਕਮ 26 ਮਾਰਚ 2022 ਲਈ ਲਾਗੂ ਰਹੇਗਾ।

ਅਮਰੀਕਾ ਦੀ ਕੁੜੀ ਨੇ ਪਠਾਨਕੋਟ ਦੇ ਵਸਨੀਕ ਨਾਲ ਲਈਆਂ ਲਾਵਾਂ, ਗੂਗਲ ਟਰਾਂਸਲੇਟਰ ਨੇ ਬਣਾਈ ਜੋੜੀ

0

ਪਠਾਨਕੋਟ ਦੇ ਵਸਨੀਕ ਨੀਰਜ ਕੁਮਾਰ ਦਾ ਵਿਆਹ ਅੱਜ ਅਮਰੀਕਾ ਦੀ ਗਰੇਲਿਨ ਟਾਟੀਆਨਾ ਨਾਲ ਸੰਪੰਨ ਹੋ ਗਿਆ। ਉਨ੍ਹਾਂ ਨੇ ਸਿੱਖ ਪਰੰਪਰਾਵਾਂ ਅਨੁਸਾਰ ਵਿਆਹ ਕਰਵਾਇਆ।ਅੱਜ ਮਿਸ਼ਨ ਰੋਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦੇ ਆਨੰਦ ਕਾਰਜ ਹੋਏ।ਉਨ੍ਹਾਂ ਦਾ ਵਿਆਹ ਸ਼ਹਿਰ ਦੇ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੋਸਤੀ ਫੇਸਬੁੱਕ ‘ਤੇ ਹੋਈ ਸੀ। ਲਾਕ ਡਾਊਨ ‘ਚ ਫੇਸਬੁੱਕ ‘ਤੇ ਉਨ੍ਹਾਂ ਦੀ ਨੇੜਤਾ ਵਧ ਗਈ। ਉਸਦੀ ਦੋਸਤ ਜੋ ਹੁਣ ਉਸਦੀ ਪਤਨੀ ਬਣ ਗਈ ਹੈ। ਉਸਨੇ ਦੱਸਿਆ ਕਿ ਉਸਨੇ ਨਾਲ ਗੱਲ ਕਰਨ ਲਈ ਗੂਗਲ ਟਰਾਂਸਲੇਟਰ ਦੀ ਵਰਤੋਂ ਕੀਤੀ। ਉਸਨੇ ਇਹ ਵੀ ਦੱਸਿਆ ਕਿ ਗੂਗਲ ਟਰਾਂਸਲੇਟਰ ਨੇ ਉਨ੍ਹਾਂ ਦੀ ਦੋਸਤੀ ਨੂੰ ਗੂੜ੍ਹਾ ਕਰਨ ‘ਚ ਕਾਫੀ ਮਦਦ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਕਾਫੀ ਸਮਾਂ ਪਹਿਲਾਂ ਹੋਣਾ ਸੀ ਪਰ ਲਾਕਡਾਊਨ ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋ ਗਈਆਂ ਸਨ। ਹੁਣ ਉਡਾਣਾਂ ਮੁੜ ਸ਼ੁਰੂ ਹੋਣ ਕਾਰਨ ਗ੍ਰੇਲਿਨ ਭਾਰਤ ਪਹੁੰਚ ਗਈ ਹੈ। ਅੱਜ ਅਸੀਂ ਵਿਆਹ ਦੀਆਂ ਸਾਰੀਆਂ ਰਸਮਾਂ ਸਿੱਖ ਰੀਤੀ-ਰਿਵਾਜਾਂ ਅਨੁਸਾਰ ਨਿਭਾਈਆਂ ਹਨ। ਇਸ ਦੇ ਨਾਲ ਹੀ ਨੀਰਜ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਭਾਰਤ ‘ਚ ਰੱਖਣਾ ਚਾਹੁੰਦਾ ਹੈ। ਤਾਂ ਜੋ ਉਹ ਵੀ ਸਾਡੇ ਪੰਜਾਬ ਅਤੇ ਦੇਸ਼ ਦੇ ਸੱਭਿਆਚਾਰ ਨੂੰ ਚੰਗੀ ਤਰ੍ਹਾਂ ਕਰੀਬ ਤੋਂ ਜਾਣ ਸਕੇ।