Home Blog Page 1914

ਦਿਵਿਆਂਗਾਂ ਦੀਆਂ ਲੋੜਾਂ ਅਨੁਸਾਰ ਚੰਡੀਗੜ੍ਹ ਸਮੇਤ ਕੁੱਝ ਜ਼ਿਲ੍ਹਿਆਂ ‘ਚ ਕੀਤੀਆਂ ਜਾਣਗੀਆਂ ਤਬਦੀਲੀਆਂ : ਡਾ.ਬਲਜੀਤ ਕੌਰ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦਿਵਿਆਂਗਾਂ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ, ਜਲੰਧਰ, ਫਗਵਾੜਾ, ਮੋਗਾ, ਪਠਾਨਕੋਟ, ਹੁਸ਼ਿਆਰਪੁਰ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਬਠਿੰਡਾ ਅਤੇ ਮੋਹਾਲੀ ਜ਼ਿਲ੍ਹਿਆਂ ਦੀਆਂ 193 ਇਮਾਰਤਾਂ ਤੋਂ ਇਲਾਵਾ ਚੰਡੀਗੜ੍ਹ ਸ਼ਹਿਰ ਵਿਚ ਪੰਜਾਬ ਸਰਕਾਰ ਦੀਆਂ 9 ਬਿਲਡਿੰਗਾਂ ਵਿੱਚ ਦਿਵਿਆਂਗਾਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ। ਇਸ ਨਾਲ ਦਿਵਿਆਂਗ ਬਿਨਾਂ ਕਿਸੇ ਪਰੇਸ਼ਾਨੀ ਤੋਂ ਸਰਕਾਰੀ ਇਮਾਰਤਾ ਵਿੱਚ ਆਪਣਾ ਕੰਮ ਕਰਵਾ ਸਕਣਗੇ। ਉਹਨਾਂ ਅੱਗੇ ਦੱਸਿਆ ਕਿ ਇਸ ਕਾਰਜ਼ ‘ਤੇ 50 ਕਰੋੜ ਰੁਪਏ ਖਰਚੇ ਜਾਣਗੇ।

ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਬਿਲਡਿੰਗਾਂ ਨੂੰ ਦਿਵਿਆਂਗਾਂ ਦੀ ਸੁਖਾਲੀ ਪਹੁੰਚ ਦੇ ਅਨੁਕੂਲ ਬਣਾਉਣ ਲਈ ਲਿਫਟ, ਰੈਂਪ, ਪਖਾਨੇ, ਰੇਲਿੰਗ ਆਦਿ ਦੀ ਵਿਵਸਥਾ ਕੀਤੀ ਜਾਵੇਗੀ।

ਡਾ.ਬਲਜੀਤ ਕੌਰ ਨੇ ਅੱਗੇ ਦੱਸਿਆ ਕਿ ਇਮਾਰਤਾਂ ਵਿੱਚ ਪੌੜੀਆਂ ਅਤੇ ਰੈਂਪ, ਕੌਰੀਡੋਰ, ਐਂਟਰੀ ਗੇਟ, ਪਾਰਕਿੰਗ ਦੇ ਨਾਲ-ਨਾਲ ਅੰਦਰੂਨੀ ਅਤੇ ਬਾਹਰੀ ਸਹੂਲਤਾ ਜਿਵੇਂ ਸਾਈਨੇਜ, ਅਲਾਰਮ ਸਿਸਟਮ ਅਤੇ ਦਿਵਿਆਂਗਾਂ ਲਈ ਵਿਸ਼ੇਸ਼ ਪਖਾਨੇ ਆਦਿ ਨਵੀਆਂ ਸਹੂਲਤਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਸਹੂਲਤਾਂ ਦਿਵਿਆਂਗਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਲੋੜੀਂਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਗੀਆਂ।

ਅਮਰੀਕਾ ‘ਚ ਮੰਕੀਪਾਕਸ ਨਾਲ ਹੋਈ ਮੌਤ ਦਾ ਪਹਿਲਾ ਮਾਮਲਾ ਆਇਆ ਸਾਹਮਣੇ

0

ਅਮਰੀਕਾ ਦੀ ਲਾਸ ਏਂਜਲਸ ਕਾਉਂਟੀ ਦੇ ਇਕ ਵਸਨੀਕ ਦੀ ਮੰਕੀਪਾਕਸ ਨਾਲ ਮੌਤ ਹੋ ਗਈ। ਸਥਾਨਕ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ‘ਚ ਮੰਕੀਪਾਕਸ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਹੈ। ਲਾਸ ਏਂਜਲਸ ਕਾਉਂਟੀ ਡਿਪਾਰਟਮੈਂਟ ਆਫ਼ ਪਬਲਿਕ ਹੈਲਥ ਨੇ ਮੌਤ ਦਾ ਕਾਰਨ ਮੰਕੀਪਾਕਸ ਦੱਸਿਆ ਹੈ ਅਤੇ ਇੱਕ ਬੁਲਾਰੇ ਨੇ ਕਿਹਾ ਕਿ ਪੋਸਟਮਾਰਟਮ ਵਿੱਚ ਇਸਦੀ ਪੁਸ਼ਟੀ ਹੋਈ ਹੈ।

ਇਹ ਵੀ ਪੜ੍ਹੋ: ਮੁਕੁਲ ਰੋਹਤਗੀ ਹੋਣਗੇ ਭਾਰਤ ਦੇ ਅਗਲੇ ਅਟਾਰਨੀ ਜਨਰਲ

ਮਰੀਜ਼ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਉਸ ਵਿਅਕਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੀਡੀਸੀ ਦੇ ਬੁਲਾਰੇ ਨੇ ਤੁਰੰਤ ਜਵਾਬ ਨਹੀਂ ਦਿੱਤਾ ਜਦੋਂ ਇਹ ਪੁੱਛਿਆ ਗਿਆ ਕੀ ਇਹ ਯੂਐਸ ਵਿੱਚ ਮੰਕੀਪਾਕਸ ਦੀ ਮੌਤ ਦਾ ਪਹਿਲਾ ਕੇਸ ਸੀ।

ਬੁਲਾਰੇ ਨੇ ਕਿਹਾ ਕਿ ਟੈਕਸਾਸ ਦੇ ਪਬਲਿਕ ਹੈਲਥ ਅਧਿਕਾਰੀਆਂ ਨੇ 30 ਅਗਸਤ ਨੂੰ ਇੱਕ ਵਿਅਕਤੀ ਦੀ ਮੌਤ ਦੀ ਸੂਚਨਾ ਦਿੱਤੀ ਸੀ ਜੋ ਮੰਕੀਪਾਕਸ ਨਾਲ ਸੰਕਰਮਿਤ ਪਾਇਆ ਗਿਆ ਸੀ। ਵਿਅਕਤੀ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਸੀ।

ਪੰਜਾਬ ’ਚ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ, 14 ਜ਼ਿਲ੍ਹੇ ਹੋਏ ਪ੍ਰਭਾਵਿਤ

0

ਮਨੁੱਖਾਂ ਤੇ ਪਸ਼ੂਆਂ ਦੇ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਾਅਦ ਹੁਣ ਝੋਨੇ ਦੀ ਫਸਲ ਵੀ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਪੰਜਾਬ ਦੇ ਬਹੁਤੇ ਸਾਰੇ ਇਲਾਕਿਆਂ ਵਿਚ ਝੋਨੇ ਦੀ ਫਸਲ ’ਤੇ ਚਾਈਨਾ ਵਾਇਰਸ ਦਾ ਹਮਲਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਪੰਜਾਬ ’ਚ ਕਿਸਾਨਾਂ ’ਤੇ ਕੁਦਰਤ ਦੀ ਮਾਰ ਲਗਾਤਾਰ ਪੈ ਰਹੀ ਹੈ। ਹੁਣ ਕਿਸਾਨਾਂ ਦੀ ਫ਼ਸਲਾਂ ਨੂੰ ਚਾਈਨਾ ਵਾਇਰਸ ਨੇ ਘੇਰ ਲਿਆ ਹੈ। ਚਾਈਨਾ ਵਾਇਰਸ ਪੰਜਾਬ ਦੇ 14 ਜ਼ਿਲ੍ਹਿਆਂ ਵਿਚ ਝੋਨੇ ਦੀ ਫ਼ਸਲ ‘ਤੇ ਤਬਾਹੀ ਮਚਾ ਰਿਹਾ ਹੈ।

ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 34 ਹਜ਼ਾਰ 347 ਹੈਕਟੇਅਰ ਏਕੜ ਵਿਚ ਲਾਇਆ ਝੋਨਾ ਪ੍ਰਭਾਵਿਤ ਹੋਇਆ ਹੈ। ਫ਼ਸਲ ਦੀ ਅਸਫ਼ਲਤਾ ਦੇ ਨਤੀਜੇ ਵਜੋਂ, ਉਤਪਾਦਨ ਵਿਚ 4.8% ਦੀ ਕਮੀ ਆਉਣ ਦੀ ਉਮੀਦ ਹੈ। ਤੇਜ਼ ਗਰਮੀ ਕਾਰਨ ਕਣਕ ਦਾ ਪਹਿਲਾ 13% ਉਤਪਾਦਨ ਘੱਟ ਸੀ। ਯੂਨੀਵਰਸਿਟੀ ਦੁਆਰਾ ਪ੍ਰਮਾਣਿਤ ਬੀਜ ਪੀਆਰ 131 ਵੀ ਚਾਈਨਾ ਵਾਇਰਸ ਦੇ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ:ਸਮਾਰਟਫੋਨ Oppo F21s pro ਇਸ ਤਾਰੀਖ ਨੂੰ ਹੋਵੇਗਾ ਭਾਰਤ ‘ਚ ਲਾਂਚ, ਜਾਣੋ ਇਸਦੇ ਖਾਸ…

ਫ਼ਸਲ ‘ਤੇ ਦਾਣੇ ਆਉਂਦਾ ਨਾ ਦੇਖ ਕੇ ਕਿਸਾਨਾਂ ਨੇ ਆਪ ਹੀ ਇਸ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ। ਸਮਰਾਲਾ ਦੇ ਪਿੰਡ ਟੋਡਰਪੁਰ ਵਿੱਚ ਦੋ ਕਿਸਾਨਾਂ ਨੇ 15 ਏਕੜ ਝੋਨੇ ਦੇ ਖੇਤ ਵਿਚ ਟਰੈਕਟਰ ਚਲਾ ਦਿੱਤਾ। ਠੇਕੇ ਵਾਲੀ ਜ਼ਮੀਨ ’ਤੇ ਉਹ ਪਹਿਲੀ ਫ਼ਸਲ ਨੂੰ ਬਚਾਉਣ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਸਨ। ਪਰੰਤੂ ਕੀਟਨਾਸ਼ਕ ਦਵਾਈਆਂ ਦਾ ਇਸ ਵਾਇਰਸ ’ਤੇ ਕੋਈ ਅਸਰ ਨਾ ਹੋਇਆ।

ਪੀਏਯੂ ਲੁਧਿਆਣਾ ਦੇ ਡਾਇਰੈਕਟਰ ਡਾ. ਅਜਮੇਰ ਸਿੰਘ, ਐਚਏਯੂ ਹਿਸਾਰ ਦੇ ਡਾਇਰੈਕਟਰ ਡਾ. ਜੀਤ ਰਾਮ ਸ਼ਰਮਾ ਦੀ ਅਗਵਾਈ ਹੇਠ ਬਣੀ 8 ਮੈਂਬਰੀ ਕਮੇਟੀ ਨੇ ਸਰਵੇ ਵਿਚ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਵਾਇਰਸ ਦੇ ਹਮਲੇ ਕਾਰਨ ਪੌਦਾ ਬੌਣਾ ਰਹਿੰਦਾ ਹੈ। ਮੋਹਾਲੀ, ਰੋਪੜ ਅਤੇ ਲੁਧਿਆਣਾ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੋਇਆ ਹੈ।

ਮੁਕੁਲ ਰੋਹਤਗੀ ਹੋਣਗੇ ਭਾਰਤ ਦੇ ਅਗਲੇ ਅਟਾਰਨੀ ਜਨਰਲ

0

ਮੁਕੁਲ ਰੋਹਤਗੀ ਨੂੰ ਭਾਰਤ ਦਾ ਅਗਲਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ 1 ਅਕਤੂਬਰ ਤੋਂ ਆਪਣਾ ਕਾਰਜਕਾਲ ਸ਼ੁਰੂ ਕਰਨਗੇ। ਰੋਹਤਗੀ ਕੇਕੇ ਵੇਣੂਗੋਪਾਲ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਸਤੰਬਰ ਨੂੰ ਖਤਮ ਹੋ ਰਿਹਾ ਹੈ। ਰੋਹਤਗੀ ਨੂੰ ਇਸ ਤੋਂ ਪਹਿਲਾਂ ਜੂਨ 2014 ਵਿੱਚ ਵੀ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਸੀ ਅਤੇ ਜੂਨ 2017 ਤੱਕ ਸੇਵਾ ਕੀਤੀ ਸੀ।

ਇਹ ਵੀ ਪੜ੍ਹੋ: ਜੰਮੂ ਕਸ਼ਮੀਰ ਸਬ-ਇੰਸਪੈਕਟਰਾਂ ਦੀ ਭਰਤੀ ’ਚ ਬੇਨਿਯਮੀਆਂ ਕਾਰਨ 33 ਥਾਵਾਂ ’ਤੇ CBI ਦੇ ਛਾਪੇ

ਵੇਣੂਗੋਪਾਲ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਨੂੰ ਸੰਕੇਤ ਦਿੱਤਾ ਸੀ ਕਿ ਉਹ 30 ਸਤੰਬਰ ਤੋਂ ਬਾਅਦ ਅਹੁਦੇ ‘ਤੇ ਨਹੀਂ ਰਹਿਣਗੇ। ਇਸ ਸਾਲ ਜੂਨ ਦੇ ਅੰਤ ਵਿੱਚ ਏ.ਜੀ. ਵੇਣੂਗੋਪਾਲ ਦਾ ਕਾਰਜਕਾਲ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਸੀ।ਇਸ ਐਕਸਟੈਂਸ਼ਨ ਦੀ ਮਿਆਦ 30 ਸਤੰਬਰ ਨੂੰ ਖਤਮ ਹੋਣ ਵਾਲੀ ਹੈ।

ਸਮਾਰਟਫੋਨ Oppo F21s pro ਇਸ ਤਾਰੀਖ ਨੂੰ ਹੋਵੇਗਾ ਭਾਰਤ ‘ਚ ਲਾਂਚ, ਜਾਣੋ ਇਸਦੇ ਖਾਸ ਫੀਚਰ

0

Oppo ਜਲਦ ਹੀ ਆਪਣਾ ਨਵਾਂ ਸਮਾਰਟਫੋਨ Oppo F21s Pro ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। Oppo F21s Pro ਸਮਾਰਟਫੋਨ ਨੂੰ ਭਾਰਤ ‘ਚ 15 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਓਪੋ (Oppo) ਇਸ ਫੋਨ ‘ਚ ਆਪਣੇ ਸੈਗਮੈਂਟ ਦਾ ਪਹਿਲਾ ਮਾਈਕ੍ਰੋਲੇਂਸ ਕੈਮਰਾ ਪੇਸ਼ ਕਰੇਗਾ, ਜੋ 30x ਮੈਗਨਿਫਿਕੇਸ਼ਨ ਦੇ ਨਾਲ ਆਵੇਗਾ।

ਓਪੋ (Oppo) ਨੇ ਇਸ ਦੀ ਜਾਣਕਾਰੀ ਇੱਕ ਟਵੀਟ ਰਾਹੀਂ ਦਿੱਤੀ ਹੈ, ਨਾਲ ਹੀ ਆਪਣੀ ਮਾਈਕ੍ਰੋਸਾਈਟ ਨੂੰ ਵੀ ਲਾਈਵ ਕੀਤਾ ਹੈ। ਦੱਸ ਦੇਈਏ ਕਿ ਓਪੋ ਕੰਪਨੀ ਨੇ ਇਸ ਸੀਰੀਜ਼ੀ ਦੇ ਤਹਿਤ ਪਹਿਲਾਂ ਵੀ ਦੇ ਸਮਾਰਟ ਫੋਨ ਲਾਂਚ ਕੀਤੇ ਹਨ। ਆਓ ਜਾਣਦੇ ਹਾਂ ਕਿ Oppo ਦੇ ਲਾਂਚ ਹੋਣ ਜਾ ਰਹੇ ਨਵੇਂ ਸਮਾਰਟਫੋਨ Oppo F21s Pro ਦੇ ਫੀਚਰ ਕੀ ਹਨ-

ਮਾਈਕ੍ਰੋਸਾਈਟ ਤੋਂ ਦੱਸਿਆ ਗਿਆ ਹੈ ਕਿ Oppo F21s Pro ‘ਚ 64 ਮੈਗਾਪਿਕਸਲ ਦਾ ਟ੍ਰਿਪਲ ਰੀਅਰ AI ਕੈਮਰਾ ਦਿੱਤਾ ਜਾਵੇਗਾ। ਇਸਦੇ ਨਾਲ ਹੀ ਪਤਾ ਲੱਗਾ ਹੈ ਕਿ ਫੋਨ ਔਰਬਿਟ ਲਾਈਟ ਸਪੋਰਟ ਦੇ ਨਾਲ ਆਵੇਗਾ, ਜੋ ਸੈਕੰਡਰੀ ਕੈਮਰੇ ਦੇ ਲੈਂਸ ‘ਤੇ ਰਿੰਗ ਲਾਈਟ ਦੀ ਤਰ੍ਹਾਂ ਹੋਵੇਗਾ।

ਜ਼ਿਕਰਯੋਗ ਹੈ ਕਿ Oppo F21s Pro ਸਮਾਰਟ ਫੋਨ ਦੇ ਲਾਂਚ ਹੋਣ ਤੋਂ ਪਹਿਲਾਂ ਇਸਦੀ ਫੋਟੋ ਸ਼ੇਅਰ ਕੀਤੀ ਗਈ ਹੈ। ਇਸ ਫੋਟੋ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਸਮਾਰਟ ਫੋਨ ਦਾ ਰਿਅਰ ਪੈਨਲ ਗਲੋ ਡਿਜ਼ਾਈਨ ਦੇ ਨਾਲ ਆਵੇਗਾ।ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ Oppo F21s Pro ਦੇ ਖੱਬੇ ਪਾਸੇ ਵਾਲਿਊਮ ਰੌਕਰ ਅਤੇ ਸਿਮ ਟ੍ਰੇ ਦਿੱਤੀ ਜਾਵੇਗੀ। ਇਸ ਸਮਾਰਟ ਫੋਨ ‘ਚ ਪਾਵਰ ਬਟਨ ਰਾਈਡ ਸਾਈਡ ‘ਤੇ ਦਿਖਾਈ ਦੇ ਰਿਹਾ ਹੈ। USB ਟਾਈਪ C ਪੋਰਟ, 3.5mm ਆਡੀਓ ਜੈਕ, ਮਾਈਕ੍ਰੋਫੋਨ ਅਤੇ ਸਪੀਕਰ ਗਰਿੱਲ ਫੋਨ ਦੇ ਹੇਠਲੇ ਪਾਸੇ ਉਪਲਬਧ ਹਨ।

ਦੱਸ ਦੇਈਏ ਕਿ Oppo ਦੀ ਇਸ ਸੀਰੀਜ਼ ‘ਚ F21 Pro, F21 Pro 5G ਪਹਿਲਾਂ ਤੋਂ ਮੌਜੂਦ ਹਨ। ਓਪੋ ਕੰਪਨੀ ਨੇ ਅਪ੍ਰੈਲ ‘ਚ Oppo F21 Pro, F21 Pro 5G ਲਾਂਚ ਕੀਤਾ ਸੀ। ਓਪੋ ਕੰਪਨੀ ਦੇ F21 Pro ‘ਚ 6.4-ਇੰਚ ਦੀ AMOLED ਡਿਸਪਲੇਅ ਹੈ, ਜੋ HD+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸਦੇ ਨਾਲ ਹੀ ਇਸ ਸਮਾਰਟਫੋਨ ਵਿ4ਚ 90Hz ਰਿਫਰੈਸ਼ ਰੇਟ ਅਤੇ 180Hz ਟੱਚ ਸੈਂਪਲਿੰਗ ਮੌਜੂਦ ਹੈ।

ਜੰਮੂ ਕਸ਼ਮੀਰ ਸਬ-ਇੰਸਪੈਕਟਰਾਂ ਦੀ ਭਰਤੀ ’ਚ ਬੇਨਿਯਮੀਆਂ ਕਾਰਨ 33 ਥਾਵਾਂ ’ਤੇ CBI ਦੇ ਛਾਪੇ

0

ਜੰਮੂ-ਕਸ਼ਮੀਰ ਵਿਚ ਸਬ-ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਦੇ ਮਾਮਲੇ ਵਿਚ ਅੱਜ ਸੀਬੀਆਈ ਨੇ ਜੰਮੂ-ਕਸ਼ਮੀਰ ਸੇਵਾ ਚੋਣ ਬੋਰਡ (ਜੇਕੇਐੱਸਐੱਸਬੀ) ਦੇ ਸਾਬਕਾ ਚੇਅਰਮੈਨ ਖਾਲਿਦ ਜਹਾਂਗੀਰ ਦੇ ਟਿਕਾਣਿਆਂ ਸਮੇਤ 33 ਥਾਵਾਂ ‘ਤੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ: ਮੁੰਬਈ ਪੁਲਿਸ ਆਵੇਗੀ ਪੰਜਾਬ! ਸਲਮਾਨ ਖਾਨ ਦੀ ਰੇਕੀ ਕਰਨ ਵਾਲੇ ਗੈਂਗਸਟਰਾਂ ਤੋਂ ਹੋਵੇਗੀ ਪੁੱਛਗਿੱਛ

ਕੰਟਰੋਲਰ ਆਫ਼ ਐਗਜ਼ਾਮੀਨੇਸ਼ਨ ਅਸ਼ੋਕ ਕੁਮਾਰ ਦੇ ਅਹਾਤੇ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੰਮੂ, ਸ੍ਰੀਨਗਰ, ਹਰਿਆਣਾ ਦੇ ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਗੁਜਰਾਤ ਦੇ ਗਾਂਧੀਨਗਰ, ਦਿੱਲੀ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਕਰਨਾਟਕ ਦੇ ਬੈਂਗਲੁਰੂ ਵਿੱਚ ਛਾਪੇਮਾਰੀ ਜਾਰੀ ਹੈ। ਸੀਬੀਆਈ ਵੱਲੋਂ ਜਾਂਚ ਦੇ ਸਬੰਧ ਵਿੱਚ ਇਹ ਦੂਜਾ ਦੌਰ ਹੈ। ਇਸ ਸਾਲ 4 ਜੂਨ ਨੂੰ ਐਸਆਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਪ੍ਰੀਖਿਆ ਵਿੱਚ ਗੜਬੜੀ ਦੇ ਦੋਸ਼ ਸਾਹਮਣੇ ਆਏ ਸਨ।

ਸਿੱਪੀ ਸਿੱਧੂ ਮਾਮਲਾ : ਕਲਿਆਣੀ ਸਿੰਘ ਨੂੰ ਹਾਈਕੋਰਟ ਵਲੋਂ ਮਿਲੀ ਜ਼ਮਾਨਤ

0

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਅਤੇ ਕੌਮੀ ਨਿਸ਼ਾਨੇਬਾਜ਼ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ, ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਜ਼ਮਾਨਤ ਮਿਲ ਗਈ ਹੈ। ਕਲਿਆਣੀ ਸਿੰਘ ਨੇ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਫੈਸਲਾ ਰਾਖਵਾਂ ਰੱਖਿਆ ਗਿਆ ਸੀ। ਦੱਸ ਦੇਈਏ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਮੁਲਜ਼ਮ ਕਲਿਆਣੀ ਸਿੰਘ ਨੂੰ 90 ਦਿਨਾਂ ਬਾਅਦ ਜ਼ਮਾਨਤ ਮਿਲ ਗਈ ਹੈ।

ਦੱਸ ਦੇਈਏ ਕਿ 20 ਸਤੰਬਰ 2015 ਨੂੰ ਸੈਕਟਰ-27 ਦੇ ਇੱਕ ਪਾਰਕ ਵਿੱਚ ਕੌਮੀ ਨਿਸ਼ਾਨੇਬਾਜ਼ ਅਤੇ ਹਾਈਕੋਰਟ ਦੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਹਿਲਾਂ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਕੋਲ ਸੀ ਪਰ ਬਾਅਦ ਵਿੱਚ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ। ਸੀਬੀਆਈ ਨੇ ਵੀ 6 ਸਾਲ ਤੱਕ ਕਿਸੇ ‘ਤੇ ਕਾਰਵਾਈ ਨਹੀਂ ਕੀਤੀ ਪਰ ਇਸ ਸਾਲ 15 ਜੂਨ ਨੂੰ ਸੀਬੀਆਈ ਨੇ ਹਿਮਾਚਲ ਹਾਈ ਕੋਰਟ ਦੀ ਸਾਬਕਾ ਚੀਫ਼ ਜਸਟਿਸ ਸਬੀਨਾ ਦੀ ਬੇਟੀ ਕਲਿਆਣੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

 

ਮੁੰਬਈ ਪੁਲਿਸ ਆਵੇਗੀ ਪੰਜਾਬ! ਸਲਮਾਨ ਖਾਨ ਦੀ ਰੇਕੀ ਕਰਨ ਵਾਲੇ ਗੈਂਗਸਟਰਾਂ ਤੋਂ ਹੋਵੇਗੀ ਪੁੱਛਗਿੱਛ

0

ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ‘ਚ ਸ਼ੂਟਰ ਦੀਪਕ ਮੁੰਡੀ ਸਮੇਤ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਕਪਿਲ ਪੰਡਿਤ ਤੋਂ ਪੁੱਛਗਿੱਛ ਕਰਨ ਲਈ ਮੁੰਬਈ ਪੁਲਿਸ ਪੰਜਾਬ ਆਵੇਗੀ।

ਕਪਿਲ ਪੰਡਿਤ ਨੇ ਪੰਜਾਬ ਪੁਲਿਸ ਦੀ ਪੁੱਛਗਿੱਛ ‘ਚ ਦੱਸਿਆ ਹੈ ਕਿ ਉਸ ਨੇ ਸਲਮਾਨ ਖਾਨ ਨੂੰ ਮੁੰਬਈ ‘ਚ ਲਾਰੇਂਸ ਬਿਸ਼ਨੋਈ ਦੇ ਕਹਿਣ ‘ਤੇ ਮਾਰਨ ਦੀ ਰੇਕੀ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਸੰਪਰਕ ‘ਚ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਪੁਲਿਸ ਸਲਮਾਨ ਖ਼ਾਨ ਤੋਂ ਪੁੱਛਗਿੱਛ ਕਰਨ ਲਈ ਉਨ੍ਹਾਂ ਦੇ ਗਲੈਕਸੀ ਅਪਾਰਟਮੈਂਟ ਪਹੁੰਚੀ। ਹਾਲਾਂਕਿ ਮੁੰਬਈ ਪੁਲਿਸ ਨੇ ਇਸ ਨੂੰ ਇੱਕ ਰੁਟੀਨ ਪ੍ਰਤੀਕਰਮ ਦੱਸਿਆ ਅਤੇ ਅਦਾਕਾਰ ਦੀ ਸੁਰੱਖਿਆ ਦਾ ਮੁਲਾਂਕਣ ਕਰਨ ਤੋਂ ਬਾਅਦ  ਮੁੰਬਈ ਪੁਲਿਸ ਉਥੋਂ ਵਾਪਸ ਚਲੀ ਗਈ। ਕਈ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੁੰਬਈ ਪੁਲਿਸ ਦੀ ਇੱਕ ਟੀਮ ਜਲਦੀ ਹੀ ਪੰਜਾਬ ਲਈ ਰਵਾਨਾ ਹੋਵੇਗੀ, ਜਿੱਥੇ ਉਹ ਇਸ ਮਾਮਲੇ ਵਿਚ ਪੁੱਛਗਿੱਛ ਕਰੇਗੀ।

ਇਹ ਵੀ ਪੜ੍ਹੋ: ਨਵਾਂਸ਼ਹਿਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਹੋਈ ਮੌਤ

ਕਪਿਲ ਪੰਡਿਤ ਨੇ ਸ਼ੁਰੂਆਤੀ ਪੁੱਛਗਿੱਛ ‘ਚ ਖੁਲਾਸਾ ਕੀਤਾ ਹੈ ਕਿ ਉਸ ਨੇ ਲਾਰੇਂਸ ਬਿਸ਼ਨੋਈ ਦੇ ਨਿਰਦੇਸ਼ ‘ਤੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਲਈ ਮੁੰਬਈ ‘ਚ ਰੇਕੀ ਕੀਤੀ ਸੀ। ਰੇਕੀ ਕਰਨ ਵਾਲੇ ਲੋਕਾਂ ਦੇ ਰਹਿਣ-ਸਹਿਣ ਦੇ ਸਾਰੇ ਖਰਚੇ ਉਸ ਦੀ ਜ਼ਿੰਮੇਵਾਰੀ ਸੀ। ਇਹ ਪਲਾਨ ਸਲਮਾਨ ਖਾਨ ਨੂੰ ਮਾਰਨ ਲਈ ਸੰਪਤ ਨਹਿਰਾ ਨਾਲ ਮਿਲ ਕੇ ਬਣਾਇਆ ਗਿਆ ਸੀ। ਇਸ ਮਾਮਲੇ ਵਿੱਚ ਸੰਪਤ ਨਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਪਿਲ ਪੰਡਿਤ ਦੀ ਗ੍ਰਿਫਤਾਰੀ ਤੋਂ ਬਾਅਦ ਦੱਸਿਆ ਸੀ ਕਿ ਉਸ (ਕਪਿਲ ਪੰਡਿਤ) ਨੇ ਲਾਰੇਂਸ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਨਿਸ਼ਾਨਾ ਬਣਾਉਣ ਲਈ ਮੁੰਬਈ ਵਿੱਚ ਰੇਕੀ ਕੀਤੀ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਆਖ਼ਰੀ ਤੇ ਛੇਵੇਂ ਸ਼ੂਟਰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਦੀ ਨੇਪਾਲ ਵਿੱਚੋਂ ਗ੍ਰਿਫ਼ਤਾਰੀ ਸਬੰਧੀ ਅਹਿਮ ਖ਼ੁਲਾਸੇ ਕੀਤੇ ਹਨ। ਡੀਜੀਪੀ ਨੇ ਦੱਸਿਆ ਕਿ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਿਸ਼ਾਨੇ ’ਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਵੀ ਸੀ ਅਤੇ ਇਸ ਗਿਰੋਹ ਨੇ ਸੰਪਤ ਨਹਿਰਾ ਅਤੇ ਗੋਲਡੀ ਬਰਾੜ ਰਾਹੀਂ ਅਦਾਕਾਰ ਸਲਮਾਨ ਖ਼ਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ: ਵੱਡੀਆਂ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕਰਨ ਦੀ ਭਰੀ ਹਾਮੀ : CM ਭਗਵੰਤ ਮਾਨ

ਡੀਜੀਪੀ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਸਲਮਾਨ ਖ਼ਾਨ ਨੂੰ ਮਾਰਨ ਦੀ ਰਣਨੀਤੀ ਘੜਨ ਲਈ ਕਪਿਲ ਪੰਡਿਤ ਨੂੰ ਸਚਿਨ ਬਿਸ਼ਨੋਈ ਅਤੇ ਸੰਤੋਸ਼ ਯਾਦਵ ਨਾਲ ਮਿਲ ਕੇ ਰੇਕੀ ਕਰਨ ਲਈ ਕਿਹਾ ਗਿਆ ਸੀ। ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਬਿਸ਼ਨੋਈ ਗਰੋਹ ਦੇ ਇਸ਼ਾਰੇ ’ਤੇ ਪਹਿਲਾਂ ਵੀ ਉਸ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੇ ਇਰਾਦੇ ਨਾਲ ਕਈ ਵਾਰ ਰੇਕੀ ਕੀਤੀ ਸੀ।

ਕੈਥਲ ‘ਚ ਡੇਢ ਕਿੱਲੋ RDX ਹੋਇਆ ਬਰਾਮਦ, ਵਾਪਰ ਸਕਦੀ ਸੀ ਕੋਈ ਵੱਡੀ ਘਟਨਾ

0

ਹਰਿਆਣਾ:  ਕੈਥਲ ‘ਚ ਪਿੰਡ ਤਿਤਰਮ ਨੇੜੇ ਦੇਵਬਨ ਕੈਂਚੀ ਚੌਕ ਨਾਲ ਉੱਗੀ ਘਾਹ ’ਚੋਂ ਲਗਭਗ ਡੇਢ ਕਿੱਲੋ ਆਰ.ਡੀ.ਐਕਸ. (ਵਿਸਫ਼ੋਟਕ ਸਮੱਗਰੀ) ਬਰਾਮਦ ਕੀਤਾ ਹੈ। ਜਿਸ ਨੂੰ ਅੰਬਾਲਾ ਐਸਟੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੋਮਵਾਰ ਸ਼ਾਮ ਅੰਬਾਲਾ ਐਸਟੀਐਫ ਤੋਂ ਸੂਚਨਾ ਮਿਲਣ ’ਤੇ ਕੈਥਲ ਦੇ ਐਸਪੀ ਮਕਸੂਦ ਅਹਿਮਦ ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਟੀਮ ਸਮੇਤ ਮੌਕੇ ’ਤੇ ਪੁੱਜੇ। ਉਕਤ ਸਥਾਨ ‘ਤੇ ਇਕ ਸ਼ੱਕੀ ਬਾਕਸ ‘ਚ ਵਿਸਫੋਟਕ ਸਮੱਗਰੀ ਹੋਣ ਦੀ ਗੱਲ ਕਹੀ ਗਈ ਸੀ।

ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਅੰਬਾਲਾ ਐਸਟੀਐਫ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਜਦੋਂ ਇਲਾਕੇ ਨੂੰ ਸੀਲ ਕਰਕੇ ਕਾਰਵਾਈ ਕੀਤੀ ਤਾਂ ਸ਼ਾਮ ਨੂੰ ਮੌਕੇ ’ਤੇ ਡੇਢ ਕਿਲੋ ਆਰਡੀਐਕਸ, ਡੈਟੋਨੇਟਰ ਅਤੇ ਮੈਗਨੇਟ ਬਰਾਮਦ ਹੋਏ ਜਿਸ ਨੂੰ ਅੰਬਾਲਾ ਐਸਟੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਹ ਵੀ ਪੜ੍ਹੋ: ਇਲੈਕਟ੍ਰਿਕ ਸਕੂਟਰ ਰੀਚਾਰਜਿੰਗ ਯੂਨਿਟ ‘ਚ ਲੱਗੀ ਅੱਗ, 6 ਲੋਕਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਅੰਬਾਲਾ ਐਸਟੀਐਫ ਟੀਮ ਵੱਲੋਂ ਕੈਥਲ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕੈਂਚੀ ਚੌਕ ਨੂੰ ਤਿੰਨੋਂ ਪਾਸਿਓਂ ਬੰਦ ਕਰ ਦਿੱਤਾ ਗਿਆ। ਚੌਕ ‘ਤੇ ਇਕ ਸਾਈਨ ਬੋਰਡ ਦੇ ਹੇਠਾਂ ਬਕਸਾ ਹੋਣ ਦੀ ਸੂਚਨਾ ਮਿਲੀ ਸੀ। ਇਸ ਵਿੱਚ ਬੰਬ ਹੋਣ ਦਾ ਸ਼ੱਕ ਜਤਾਇਆ ਗਿਆ। ਮੌਕੇ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਜੂਦ ਸਨ। ਪੁਲਿਸ ਫੋਰਸ ਸਮੇਤ ਐਸਟੀਐਫ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ।

ਡੀਜੀਪੀ ਨੂੰ ਵੀ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਐਸਪੀ ਮਕਸੂਦ ਅਹਿਮਦ ਟੀਮ ਸਮੇਤ ਪੁੱਜੇ ਅਤੇ ਤਿੰਨੋਂ ਸੜਕਾਂ ਨੂੰ ਸੌ ਮੀਟਰ ਪਹਿਲਾਂ ਹੀ ਸੀਲ ਕਰ ਦਿੱਤਾ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ।

ਨਵਾਂਸ਼ਹਿਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਲੋਕਾਂ ਦੀ ਹੋਈ ਮੌਤ

0

ਨਵਾਂਸ਼ਹਿਰ ਦੇ ਕਸਬਾ ਬਹਿਰਾਮ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਦੋ ਲੋਕ ਗੰਭੀਰ ਰੂਪ ‘ਚ ਜ਼ਖਮੀ ਵੀ ਦੱਸੇ ਜਾ ਰਹੇ ਹਨ। ਪੱਥਰਾਂ ਤੇ ਮਿੱਟੀ ਨਾਲ ਭਰੇ ਟਰਾਲੇ ਦੀ ਲਪੇਟ ‘ਚ ਆਉਣ ਕਾਰਨ ਕਾਰ ‘ਚ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੱਥਰਾਂ ਤੇ ਮਿੱਟੀ ਨਾਲ ਭਰਿਆ ਟਰੱਕ ਬੰਗਾ ਸਾਈਡ ਤੋਂ ਫਗਵਾੜਾ ਵੱਲ ਜਾ ਰਿਹਾ ਸੀ।

ਇਸ ਦੌਰਾਨ ਮਾਹਿਲਪੁਰ ਚੌਕ ਬਹਿਰਾਮ ਨੇੜੇ ਟਰੱਕ ਬੇਕਾਬੂ ਹੋ ਕੇ ਦੂਜੇ ਪਾਸੇ ਤੋਂ ਆ ਰਹੀ ਕਾਰ ‘ਤੇ ਪਲਟ ਗਿਆ।ਇਸ ਕਾਰ ਵਿਚ ਸਵਾਰ ਤਿੰਨੋਂ ਲੋਕਾਂ ਦੀ ਮੌਤ ਹੋ ਗਈ। ਇਸਦੇ ਨਾਲ ਹੀ ਇੱਕ ਹੋਰ ਕਾਰ ਵੀ ਇਸ ਟਰਾਲੇ ਦੀ ਲਪੇਟ ‘ਚ ਆਈ ਪਰ ਉਸ ਵਿੱਚ ਬੈਠੇ ਵਿਅਕਤੀ ਵਾਲ-ਵਾਲ ਬਚ ਗਏ। ਹਾਦਸੇ ਤੋਂ ਬਾਅਦ ਕਾਰ ਤੋਂ ਪੱਥਰਾਂ ਨੂੰ ਹਟਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕਾਰ ਵਿੱਚ ਸਵਾਰ ਗੁਰਕਿਰਪਾਲ ਸਿੰਘ, ਜਸਮੀਤ ਸਿੰਘ ਅਤੇ ਰਮਨਜੀਤ ਕੌਰ ਦੀ ਮੌਤ ਹੋ ਗਈ। ਤਿੰਨੇ ਮ੍ਰਿਤਕ ਗੁਰਦਾਸਪੁਰ ਦੇ ਪਿੰਡ ਚੀਮਾ ਖੁੱਡੀਆਂ ਦੇ ਰਹਿਣ ਵਾਲੇ ਸਨ ਅਤੇ ਚੰਡੀਗੜ੍ਹ ਜਾ ਰਹੇ ਸਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।