Home Blog Page 1912

CM ਭਗਵੰਤ ਮਾਨ ਨੇ ਅਗਨੀਵੀਰਾਂ ਦੀ ਭਰਤੀ ਲਈ ਪੂਰਾ ਸਹਿਯੋਗ ਦੇਣ ਦੇ ਦਿੱਤੇ ਹੁਕਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਪੰਜਾਬ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਆਰਮੀ ਅਥਾਰਟੀਆਂ ਨੂੰ ਪੂਰਨ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਖਿਆ ਹੈ ਸੂਬੇ ਵਿੱਚੋਂ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾਵੇਗੀ।

ਉਧਰ ਭਾਜਪਾ ਆਗੂ ਸੁਨੀਲ ਜਾਖੜ ਨੇ ਟਵੀਟ ਕਰਕੇ ਆਖਿਆ ਹੈ ਕਿ-ਦੇਰ ਆਏ ਦਰੁਸਤ ਆਏ। ਦੱਸ ਦਈਏ ਕਿ ਪੰਜਾਬ ਵਿਚ ਅਗਨੀਪੱਥ ਯੋਜਨਾਂ ਦਾ ਵਿਰੋਧ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਜ਼ੋਰਦਾਰ ਢੰਗ ਨਾਲ ਅਗਨੀਪਥ ਦਾ ਵਿਰੋਧ ਕਰਦਿਆਂ ਕਿਹਾ ਕਿ ਸੀ ਇਹ ਸਕੀਮ ਦੇਸ਼ ਦੇ ਨੌਜਵਾਨਾਂ ਦੇ ਖਿਲਾਫ਼ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਸੈਸ਼ਨ ਦੌਰਾਨ ਅਗਨੀਪਥ ਸਕੀਮ ਖਿਲਾਫ ਮਤਾ ਪਾਸ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਨੇ ਠੇਕੇ ’ਤੇ ਫੌਜ ਵਿੱਚ ਭਰਤੀ ਕਰਨ ਵਾਲੀ ਅਗਨੀਪੱਥ ਸਕੀਮ ਖ਼ਿਲਾਫ਼ ਪ੍ਰਸਤਾਵ ਪੇਸ਼ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਸਕੀਮ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਸੀ। ਹੁਣ ਮੁੱਖ ਮੰਤਰੀ ਦੇ ਭਰਤੀ ਬਾਰੇ ਹੁਕਮਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਫੌਜ ਦੇ ਅਧਿਕਾਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਅਗਨੀਪੱਥ ਸਕੀਮ ਤਹਿਤ ਭਰਤੀ ਪ੍ਰਕਿਰਿਆ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਸਹਿਯੋਗ ਨਹੀਂ ਮਿਲ ਰਿਹਾ। ਸਥਾਨਕ ਪ੍ਰਸ਼ਾਸਨ ਦੇ ਰਵੱਈਏ ਨੂੰ ਦੇਖਦਿਆਂ ਫੌਜ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਮੱਸਿਆ ਤੋਂ ਜਾਣੂ ਕਰਵਾਇਆ ਸੀ। ਫੌਜ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੀ ਰਿਹਾ ਤਾਂ ਭਰਤੀ ਪ੍ਰਕਿਰਿਆ ਨੂੰ ਜਾਂ ਤਾਂ ਰੋਕਣਾ ਪਵੇਗਾ ਜਾਂ ਫਿਰ ਇਸ ਨੂੰ ਗੁਆਂਢੀ ਰਾਜਾਂ ਵਿੱਚ ਤਬਦੀਲ ਕਰਨਾ ਪਵੇਗਾ।

ਭਾਰਤੀ ਫੌਜ ਦੀ ਅਗਨੀਪਥ ਸਕੀਮ ਤਹਿਤ ਜਲੰਧਰ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਯੋਜਨਾ ਹੈ। ਫੌਜ ਦਾ ਕਹਿਣਾ ਹੈ ਕਿ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੀ ਘਾਟ ਕਾਰਨ ਉਸ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਜਾਂ ਤਾਂ ਭਰਤੀ ਪ੍ਰਕਿਰਿਆ ‘ਤੇ ਰੋਕ ਲਗਾਉਣੀ ਪਵੇਗੀ ਜਾਂ ਫਿਰ ਇਸ ਨੂੰ ਗੁਆਂਢੀ ਰਾਜਾਂ ‘ਚ ਤਬਦੀਲ ਕਰਨਾ ਪਵੇਗਾ।

ਫੌਜ ਦੇ ਜ਼ੋਨਲ ਰਿਕਰੂਟਮੈਂਟ ਅਫਸਰ (ਜਲੰਧਰ) ਮੇਜਰ ਜਨਰਲ ਸ਼ਦਰ ਬਿਕਰਮ ਸਿੰਘ ਨੇ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਅਤੇ ਪ੍ਰਮੁੱਖ ਸਕੱਤਰ ਰੁਜ਼ਗਾਰ ਮਾਮਲੇ ਕੁਮਾਰ ਰਾਹੁਲ ਨੂੰ ਪੱਤਰ ਲਿਖਿਆ ਹੈ।

ਮੇਜਰ ਜਨਰਲ ਨੇ ਪੰਜਾਬ ਸਰਕਾਰ ਨੂੰ ਦੱਸਿਆ ਕਿ ਜਲੰਧਰ ਦਾ ਸਥਾਨਕ ਪ੍ਰਸ਼ਾਸਨ ਭਰਤੀ ਪ੍ਰਕਿਰਿਆ ਵਿੱਚ ਸਹਿਯੋਗ ਨਹੀਂ ਕਰ ਰਿਹਾ। ਉਹ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਕੋਈ ਸਪੱਸ਼ਟ ਹਦਾਇਤਾਂ ਨਾ ਹੋਣ ਅਤੇ ਫੰਡਾਂ ਦੀ ਘਾਟ ਦੀ ਗੱਲ ਕਹਿੰਦੇ ਹਨ।

ਹਰਭਜਨ ਸਿੰਘ ਈ.ਟੀ.ਓ. ਵੱਲੋਂ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ ਮੌਕੇ ਇੰਜੀਨੀਅਰਜ਼ ਨੂੰ ਵਧਾਈ

0

ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ‘ਰਾਸ਼ਟਰੀ ਇੰਜੀਨੀਅਰਜ਼ ਦਿਵਸ’ (15 ਸਤੰਬਰ) ਦੀ ਪੰਜਾਬ ਅਤੇ ਦੇਸ਼ ਦੇ ਸਮੂਹ ਇੰਜੀਨੀਅਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਜੀਨੀਅਰ ਭਾਈਚਾਰੇ ਦੀ ਮਿਹਨਤ ਸਦਕਾ ਜ਼ਿੰਦਗੀ ਸੁਖਾਲੀ ਹੋਈ ਹੈ ਅਤੇ ਵਿਕਾਸ ਨੇ ਰਫ਼ਤਾਰ ਫੜ੍ਹੀ ਹੈ। ਉਨ੍ਹਾਂ ਕਿਹਾ ਕਿ ਇੰਜੀਨੀਅਰਜ਼ ਵੱਲੋਂ ਦਿੱਤੀਆਂ ਸਾਲਾਂਬੱਧੀ ਬੇਮਿਸਾਲ ਸੇਵਾਵਾਂ ਸਦਕਾ ਸੂਬਾ ਅਤੇ ਦੇਸ਼ ਵੱਖ-ਵੱਖ ਖੇਤਰਾਂ ‘ਚ ਤਰੱਕੀ ਦੇ ਯੋਗ ਹੋ ਸਕਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਦਿਨ ਮਹਾਨ ਭਾਰਤੀ ਇੰਜੀਨੀਅਰ, ‘ਭਾਰਤ ਰਤਨ’ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਸਨਮਾਨਿਤ ਕਰਨ ਲਈ ਭਾਰਤ ਦੇ ਨਾਲ-ਨਾਲ ਸ਼੍ਰੀਲੰਕਾ ਅਤੇ ਤਨਜ਼ਾਨੀਆ ਵੱਲੋਂ ‘ਰਾਸ਼ਟਰੀ ਇੰਜੀਨੀਅਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਇੰਜੀਨੀਅਰਜ਼ ਦੇ ਮਹਾਨ ਕੰਮਾਂ ਨੂੰ ਯਾਦ ਕਰਨ ਅਤੇ ਉਨ੍ਹਾਂ ਨੂੰ ਸੁਧਾਰ ਅਤੇ ਨਵੀਨਤਾ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਵੀ ਜਾਂਦਾ ਹੈ।

ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਇਸ ਸਾਲ ਉਨ੍ਹਾਂ ਦੀ 161 ਵੀਂ ਜਨਮ ਵਰ੍ਹੇਗੰਢ ਹੈ, ਉਨ੍ਹਾਂ ਦਾ ਜਨਮ 15 ਸਤੰਬਰ, 1861 ਨੂੰ ਕਰਨਾਟਕ ਦੇ ਮੁਦੇਨਹੱਲੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਨੇ ਪੁਣੇ ਦੇ ਕਾਲਜ ਆਫ਼ ਸਾਇੰਸ ਵਿੱਚ ਸਿਵਲ ਇੰਜੀਨੀਅਰਿੰਗ ਕੀਤੀ। ਉਹ ਭਾਰਤ ਦੇ ਸਭ ਤੋਂ ਉੱਤਮ ਸਿਵਲ ਇੰਜੀਨੀਅਰ, ਡੈਮ ਨਿਰਮਾਤਾ, ਅਰਥ ਸ਼ਾਸਤਰੀ, ਕੂਟਨੀਤੀਵਾਨ ਬਣੇ, ਜਿਨ੍ਹਾਂ ਨੂੰ ਪਿਛਲੀ ਸਦੀ ਦੇ ਪ੍ਰਮੁੱਖ ਰਾਸ਼ਟਰ-ਨਿਰਮਾਤਾਵਾਂ ਵਿੱਚ ਗਿਣਿਆ ਜਾ ਸਕਦਾ ਹੈ।

ਮੰਤਰੀ ਨੇ ਦੱਸਿਆ ਕਿ ਸਮਾਜ ਵਿੱਚ ਸ਼ਾਨਦਾਰ ਯੋਗਦਾਨ ਦੇ ਕਾਰਨ ਭਾਰਤ ਸਰਕਾਰ ਨੇ ਸਰ ਐਮ. ਵਿਸ਼ਵੇਸ਼ਵਰੱਈਆ ਨੂੰ ਸਾਲ 1955 ਵਿੱਚ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਸੀ। ਉਨ੍ਹਾਂ ਨੂੰ ਕਿੰਗ ਜਾਰਜ ਪੰਜਵੇਂ ਨੇ ਬ੍ਰਿਟਿਸ਼ ਨਾਈਟਹੁੱਡ ਨਾਲ ਸਨਮਾਨਿਤ ਕੀਤਾ ਸੀ ਅਤੇ ਸਨਮਾਨਯੋਗ ਉਪਾਧੀ ‘ਸਰ’ ਨਾਲ ਵੀ ਨਿਵਾਜਿਆ ਸੀ। ਜਲ ਸਰੋਤਾਂ ਦੀ ਵਰਤੋਂ ਵਿੱਚ ਯੋਗਦਾਨ ਲਈ ਸਰ ਵਿਸ਼ਵੇਸ਼ਵਰੱਈਆ ਨੂੰ ਯਾਦ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਵਿੱਚ ਡੈਮਾਂ ਦੇ ਨਿਰਮਾਣ ਅਤੇ ਮਜ਼ਬੂਤੀ ਲਈ ਬੇਮਿਸਾਲ ਯੋਗਦਾਨ ਪਾਇਆ ਹੈ।

ਜ਼ਿਕਰਯੋਗ ਹੈ ਕਿ ਸਰ ਵਿਸ਼ਵੇਸ਼ਵਰੱਈਆ ਨੂੰ ਬਹੁਤ ਸਾਰੇ ਖੇਤਰਾਂ ਦੇ ਨਾਲ-ਨਾਲ ਸਿੱਖਿਆ ਅਤੇ ਇੰਜੀਨੀਅਰਿੰਗ ਵਿਸ਼ੇਸ਼ ਮਾਨਤਾ ਪ੍ਰਾਪਤ ਹੋਈ। ਅਨੇਕਾਂ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੇ ਨਾਂ ਜਿਨ੍ਹਾਂ ਵਿੱਚ, ਵਿਸ਼ਵੇਸ਼ਵਰੱਈਆ ਟੈਕਨੋਲੋਜੀਕਲ ਯੂਨੀਵਰਸਿਟੀ, ਯੂਨੀਵਰਸਿਟੀ ਵਿਸ਼ਵੇਸ਼ਵਰੱਈਆ ਕਾਲਜ ਆਫ਼ ਇੰਜੀਨੀਅਰਿੰਗ, ਸਰ ਐਮ. ਵਿਸ਼ਵੇਸ਼ਵਰੱਈਆ ਇੰਸਟੀਚਿਊਟ ਆਫ਼ ਟੈਕਨਾਲੋਜੀ ਬੰਗਲੁਰੂ ਅਤੇ ਵਿਸ਼ਵੇਸ਼ਵਰੱਈਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਨਾਗਪੁਰ, ਆਈ.ਆਈ.ਟੀ. ਬੀ.ਐਚ.ਯੂ. ਵਾਰਾਨਸੀ ਆਦਿ, ਉਨ੍ਹਾਂ ਦੀ ਯਾਦ ‘ਚ ਰੱਖੇ ਗਏ ਹਨ।

ਮੰਤਰੀ ਨੇ ਅੱਗੇ ਦੱਸਿਆ ਕਿ ਸਾਲ 1962 ਵਿੱਚ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦਾ ਦਿਹਾਂਤ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਸਮੂਹ ਇੰਜੀਨੀਅਰਾਂ ਨੂੰ ਇਸ ਦਿਵਸ ਮੌਕੇ ਹੋਰ ਮਿਹਨਤ ਅਤੇ ਸਮਰਪਣ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਵੀ ਕੀਤੀ।

 

ਅਫਗਾਨਿਸਤਾਨ ’ਚੋਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆਉਣ ਤੋਂ ਰੋਕਣ ਦੀ ਐਡਵੋਕੇਟ ਧਾਮੀ ਨੇ ਕੀਤੀ ਨਿੰਦਾ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਫਗਾਨਿਸਤਾਨ ਤੋਂ ਬਾਹਰ ਲਿਜਾਣ ’ਤੇ ਪਾਬੰਦੀ ਲਗਾਉਣ ਦੀ ਕਰੜੀ ਨਿੰਦਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਜਾਣਕਾਰੀ ਅਨੁਸਾਰ 11 ਸਤੰਬਰ 2022 ਨੂੰ 60 ਅਫਗਾਨੀ ਸਿੱਖਾਂ ਦੇ ਜਥੇ ਨੇ ਭਾਰਤ ਆਉਣਾ ਸੀ, ਪਰ ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਲਿਆਉਣ ਤੋਂ ਰੋਕਣ ਕਾਰਨ ਉਹ ਭਾਰਤ ਨਹੀਂ ਆ ਸਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਅਫਗਾਨ ਸ਼ਾਸਨ ਵੱਲੋਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧਾ ਦਖਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਕ ਪਾਸੇ ਅਫਗਾਨਿਸਤਾਨ ਅੰਦਰ ਸਿੱਖਾਂ ਅਤੇ ਪਾਵਨ ਗੁਰਦੁਆਰਾ ਸਾਹਿਬਾਨ ’ਤੇ ਹਮਲੇ ਕੀਤੇ ਜਾ ਰਹੇ ਹਨ, ਜਦਕਿ ਦੂਸਰੇ ਪਾਸੇ ਉਨ੍ਹਾਂ ਨੂੰ ਭਾਰਤ ਆਉਣ ਸਮੇਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਲਿਆਉਣ ਤੋਂ ਰੋਕਿਆ ਜਾ ਰਿਹਾ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸਿੱਖ ਸੁਰੱਖਿਅਤ ਨਾ ਹੋਣ ਕਰਕੇ ਦੇਸ਼ ਛੱਡ ਰਹੇ ਹਨ ਅਤੇ ਜਦੋਂ ਸਿੱਖ ਹੀ ਦੇਸ਼ ਅੰਦਰ ਨਾ ਰਹੇ ਤਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਕੌਣ ਕਰੇਗਾ? ਇਸੇ ਕਰਕੇ ਹੀ ਸਿੱਖ ਆਪਣੇ ਨਾਲ ਭਾਰਤ ਆਉਣ ਸਮੇਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਆ ਰਹੇ ਹਨ। ਉਨ੍ਹਾਂ ਆਖਿਆ ਕਿ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਵਿਰੁੱਧ ਫੈਸਲੇ ਨਹੀਂ ਕਰਨੇ ਚਾਹੀਦੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਰਤ ਦੇ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਵਿਰੁੱਧ ਅਫਗਾਨਿਸਤਾਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਰੋਕਣ।

ਭਾਜਪਾ ਨੇ ਪੰਜਾਬ ‘ਚ ‘ਆਪ’ ਦੇ 10 ਦੇ ਕਰੀਬ ਵਿਧਾਇਕਾਂ ਤੱਕ ਕੀਤੀ ਪਹੁੰਚ: ਅਰਵਿੰਦ ਕੇਜਰੀਵਾਲ

0

ਗੋਆ ‘ਚ ਕਾਂਗਰਸ ਵਿਧਾਇਕਾਂ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਬਿਆਨ ਸਾਹਮਣੇ ਆਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਦੋਸ਼ ਲਗਾਇਆ ਹੈ ਕਿ ਈਡੀ, ਸੀਬੀਆਈ ਦਾ ਡਰ ਦਿਖਾ ਕੇ ਵਿਧਾਇਕਾਂ ਨੂੰ ਖਰੀਦ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਅਸੀਂ ਕਹਿੰਦੇ ਰਹੇ ਹਾਂ ਕਿ ਇਹ ਲੋਕ ‘ਅਪਰੇਸ਼ਨ ਲੋਟਸ’ ਚਲਾ ਰਹੇ ਹਨ। ਇਹ ਹਜ਼ਾਰਾਂ ਕਰੋੜ ਕਿੱਥੋਂ ਆ ਰਹੇ ਹਨ? ਜ਼ਾਹਿਰ ਹੈ ਕਿ ਸਰਕਾਰੀ ਪੈਸਾ ਹੈ, ਇਸ ਲਈ ਮਹਿੰਗਾਈ ਵਧ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ, ਦਿੱਲੀ ‘ਚ ਸਾਡੇ ਵਿਧਾਇਕਾਂ ਨੂੰ ਵੀ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਦਾਅਵਾ ਹੈ ਕਿ ‘ਭਾਜਪਾ ਨੇ ਪੰਜਾਬ ‘ਚ ‘ਆਪ’ ਦੇ 10 ਦੇ ਕਰੀਬ ਵਿਧਾਇਕਾਂ ਤੱਕ ਪਹੁੰਚ ਕੀਤੀ ਹੈ। ਦੂਜੇ ਰਾਜਾਂ ਵਿੱਚ ਵੀ ਅਜਿਹਾ ਹੀ ਕੀਤਾ ਗਿਆ ਸੀ।

ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਦਿੱਲੀ ਵਿੱਚ ਇੱਕ ਚਮਤਕਾਰ ਹੋ ਗਿਆ ਹੈ। ਦਿੱਲੀ ਦੇ ਲੋਕਾਂ ਨੇ ਇਮਾਨਦਾਰ ਸਰਕਾਰ ਬਣਾਈ ਹੈ। ਪਹਿਲਾਂ ਦਿੱਲੀ ਵਿੱਚ ਬਿਜਲੀ ਬਹੁਤ ਜਾਂਦੀ ਸੀ, ਹੁਣ 24 ਘੰਟੇ ਆਉਂਦੀ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਪੈਸਾ ਬਚਾਇਆ ਅਤੇ ਦਿੱਲੀ ਦੇ ਲੋਕਾਂ ਨੂੰ 24 ਘੰਟੇ ਮੁਫਤ ਬਿਜਲੀ ਮਿਲਦੀ ਹੈ।

ਦਿੱਲੀ ਵਿਚ ਕੁੱਲ 58 ਲੱਖ ਘਰੇਲੂ ਖਪਤਕਾਰ ਹਨ, 47 ਲੱਖ ਨੂੰ ਸਬਸਿਡੀ ਮਿਲਦੀ ਹੈ। 30 ਲੱਖ ਦਾ ਬਿੱਲ ਜ਼ੀਰੋ ਆਉਂਦਾ ਹੈ। 16-17 ਲੱਖ ਦਾ ਅੱਧਾ ਬਿੱਲ ਆਉਂਦਾ ਸੀ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੀ ਮੰਗ ਸੀ ਕਿ ਜੋ ਪੂਰਾ ਬਿੱਲ ਭਰ ਸਕਦੇ ਹਨ, ਉਨ੍ਹਾਂ ਨੂੰ ਸਬਸਿਡੀ ਨਹੀਂ ਮਿਲਣੀ ਚਾਹੀਦੀ, ਇਸ ਲਈ ਹੁਣ ਅਸੀਂ ਉਹ ਤਰੀਕਾ ਦੱਸ ਰਹੇ ਹਾਂ। ਇੱਕ ਤਾਂ ਇਹ ਕਿ 1 ਅਕਤੂਬਰ ਤੋਂ ਜੋ ਬਿਜਲੀ ਦਾ ਬਿੱਲ ਆਵੇਗਾ, ਉਸ ਨਾਲ ਇੱਕ ਫਾਰਮ ਮਿਲੇਗਾ, ਉਸ ਨੂੰ ਭਰ ਕੇ ਜਮ੍ਹਾ ਕਰੋ।

ਜਿਹੜੇ ਲੋਕ 31 ਅਕਤੂਬਰ ਤੱਕ ਅਪਲਾਈ ਕਰਦੇ ਹਨ, ਉਨ੍ਹਾਂ ਦੀ ਸਬਸਿਡੀ ਜਾਰੀ ਰਹੇਗੀ, ਜੇਕਰ ਕੋਈ ਨਵੰਬਰ ਵਿੱਚ ਅਪਲਾਈ ਕਰਦਾ ਹੈ ਤਾਂ ਉਸ ਨੂੰ ਅਕਤੂਬਰ ਦਾ ਪੂਰਾ ਬਿੱਲ ਅਦਾ ਕਰਨਾ ਹੋਵੇਗਾ। ਇਸੇ ਤਰ੍ਹਾਂ ਜੋ ਵੀ ਦਸੰਬਰ ਵਿੱਚ ਅਪਲਾਈ ਕਰਦਾ ਹੈ, ਉਸ ਨੂੰ ਨਵੰਬਰ ਦਾ ਪੂਰਾ ਬਿੱਲ ਅਦਾ ਕਰਨਾ ਹੋਵੇਗਾ, ਹਰ ਸਾਲ ਲੋਕਾਂ ਨੂੰ ਸਬਸਿਡੀ ਛੱਡਣ ਦਾ ਅਜਿਹਾ ਮੌਕਾ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੋ ਲੋਕ ਬਿੱਲ ਦਾ ਭੁਗਤਾਨ ਕਰ ਸਕਦੇ ਹਨ, ਉਹ ਬਿੱਲ ਭਰ ਦੇਣ। ਫਿਲਹਾਲ ਉਹ ਕਰੀਬ 3 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੰਦੇ ਹਨ।

ਗੋਆ ‘ਚ ਕਾਂਗਰਸ ਨੂੰ ਵੱਡਾ ਝਟਕਾ, 8 MLA ਬੀਜੇਪੀ ਵਿੱਚ ਹੋਏ ਸ਼ਾਮਿਲ

0

ਕਾਂਗਰਸ ਨੂੰ ‘ਭਾਰਤ ਜੋੜੋ ਯਾਤਰਾ’ ਦੌਰਾਨ ਇੱਕ ਵੱਡਾ ਝਟਕਾ ਲੱਗਾ ਹੈ। ਭਾਰਤੀ ਜਨਤਾ ਪਾਰਟੀ ਨੇ ਗੋਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ 8 ਵਿਧਾਇਕਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਮੁੱਖ ਮੰਤਰੀ ਪ੍ਰਮੋਦ ਸਾਵੰਤ ਦੀ ਮੌਜੂਦਗੀ ਵਿੱਚ ਕਾਂਗਰਸ ਦੇ 8 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਮਾਈਕਲ ਲੋਬੋ ਨੇ ਕਿਹਾ ਕਿ ਅਸੀਂ ਪੀਐਮ ਮੋਦੀ ਅਤੇ ਸੀਐਮ ਪ੍ਰਮੋਦ ਸਾਵੰਤ ਦੇ ਹੱਥ ਮਜ਼ਬੂਤ ​​ਕਰਨ ਲਈ ਭਾਜਪਾ ਵਿੱਚ ਸ਼ਾਮਲ ਹੋਏ ਹਾਂ। ਉਨ੍ਹਾਂ ‘ਕਾਂਗਰਸ ਛੱਡੋ, ਭਾਜਪਾ ਜੋੜੋ’ ਦੇ ਨਾਅਰੇ ਦਾ ਵੀ ਜ਼ਿਕਰ ਕੀਤਾ।

ਇਹ ਵੀ ਪੜ੍ਹੋ: ਅਹਿਮਦਾਬਾਦ ‘ਚ ਵਾਪਰਿਆ ਦਰਦਨਾਕ ਹਾਦਸਾ, ਲਿਫਟ ਡਿੱਗਣ ਨਾਲ 7 ਮਜ਼ਦੂਰਾਂ ਦੀ ਹੋਈ ਮੌਤ

ਦਰਅਸਲ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਗੋਆ ‘ਚ ਕਾਂਗਰਸ ਵਿਧਾਇਕ ਦਲ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਰਲੇਵੇਂ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਇਸ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਦਾਨੰਦ ਸ਼ੇਤ ਤਵਾਨਡੇ ਨੇ ਕਿਹਾ ਸੀ ਕਿ ਕਾਂਗਰਸ ਦੇ ਅੱਠ ਵਿਧਾਇਕ ਜਲਦੀ ਹੀ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਣਗੇ। ਇਸ ਘਟਨਾਕ੍ਰਮ ਤੋਂ ਪਹਿਲਾਂ 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਕਾਂਗਰਸ ਦੇ 11 ਮੈਂਬਰ ਸਨ ਜਦਕਿ ਭਾਜਪਾ ਦੇ 20 ਮੈਂਬਰ ਸਨ।

ਇਹ ਵੀ ਪੜ੍ਹੋ: ਹਿੰਦੀ ਨੇ ਦੁਨੀਆ ਭਰ ‘ਚ ਭਾਰਤ ਲਈ ਵਿਸ਼ੇਸ਼ ਸਨਮਾਨ ਕੀਤਾ ਹਾਸਲ: PM Modi

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਦੇ ਨਾਲ ਕਾਂਗਰਸੀ ਵਿਧਾਇਕਾਂ ਦੀ ਸਾਹਮਣੇ ਆਈ ਤਸਵੀਰ ਵਿੱਚ ਵਿਧਾਇਕ ਮਾਈਕਲ ਲੋਬੋ, ਦਿਗੰਬਰ ਕਾਮਤ, ਡੇਲੀਲਾ ਲੋਬੋ, ਰਾਜੇਸ਼ ਫਲਦੇਸਾਈ, ਕੇਦਾਰ ਨਾਇਕ, ਸੰਕਲਪ ਅਮੋਨਕਰ, ਅਲੈਕਸੀਓ ਸਿਕਵੇਰਾ ਅਤੇ ਰੂਡੋਲਫ ਫਰਨਾਂਡੀਜ਼ ਨਜ਼ਰ ਆਏ। ਦੱਸ ਦੇਈਏ ਕਿ ਸਾਲ 2019 ਵਿੱਚ ਵੀ ਇਸੇ ਤਰ੍ਹਾਂ ਕਾਂਗਰਸ ਦੇ 10 ਵਿਧਾਇਕ ਭਾਜਪਾ ਵਿੱਚ ਸ਼ਾਮਲ ਹੋਏ ਸਨ।

 

ਹਿੰਦੀ ਨੇ ਦੁਨੀਆ ਭਰ ‘ਚ ਭਾਰਤ ਲਈ ਵਿਸ਼ੇਸ਼ ਸਨਮਾਨ ਕੀਤਾ ਹਾਸਲ: PM Modi

0

ਪੀਐੱਮ ਮੋਦੀ ਨੇ ਅੱਜ ‘ਹਿੰਦੀ ਦਿਵਸ’ ਦੇ ਮੌਕੇ ‘ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਹਿੰਦੀ ਨੂੰ ਖੁਸ਼ਹਾਲ ਅਤੇ ਸਸ਼ਕਤ ਬਣਾਉਣ ਵਿੱਚ ਅਣਥੱਕ ਯੋਗਦਾਨ ਪਾਇਆ ਹੈ। ਇਸ ਮੌਕੇ ਪੀਐਮ ਨੇ ਕਿਹਾ ਕਿ ਹਿੰਦੀ ਦੀ ਸਾਦਗੀ, ਸਹਿਜਤਾ ਅਤੇ ਸੰਵੇਦਨਸ਼ੀਲਤਾ ਹਮੇਸ਼ਾ ਲੋਕਾਂ ਨੂੰ ਇਸ ਵੱਲ ਆਕਰਸ਼ਿਤ ਕਰਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, ‘ਹਿੰਦੀ ਨੇ ਦੁਨੀਆ ਭਰ ਵਿੱਚ ਭਾਰਤ ਲਈ ਵਿਸ਼ੇਸ਼ ਸਨਮਾਨ ਕਮਾਇਆ ਹੈ। ਇਸ ਦੀ ਸਾਦਗੀ, ਸਹਿਜਤਾ ਅਤੇ ਸੰਵੇਦਨਸ਼ੀਲਤਾ ਨੇ ਹਮੇਸ਼ਾ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਹਿੰਦੀ ਦਿਵਸ ‘ਤੇ, ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਜਿਨ੍ਹਾਂ ਨੇ ਇਸ ਨੂੰ ਖੁਸ਼ਹਾਲ ਅਤੇ ਸਸ਼ਕਤ ਬਣਾਉਣ ਵਿੱਚ ਅਣਥੱਕ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ: ਅਹਿਮਦਾਬਾਦ ‘ਚ ਵਾਪਰਿਆ ਦਰਦਨਾਕ ਹਾਦਸਾ, ਲਿਫਟ ਡਿੱਗਣ ਨਾਲ 7 ਮਜ਼ਦੂਰਾਂ ਦੀ ਹੋਈ ਮੌਤ

ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਿੰਦੀ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮਿੱਤਰ ਹੈ ਅਤੇ ਇਹ ਇੱਕ ਸਰਕਾਰੀ ਭਾਸ਼ਾ ਵਜੋਂ “ਪੂਰੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਦੀ ਹੈ।” ਸਰਕਾਰ ਸਾਰੀਆਂ ਸਥਾਨਕ ਭਾਸ਼ਾਵਾਂ ਦੇ ਨਾਲ-ਨਾਲ ਵਿਕਾਸ ਲਈ ਵਚਨਬੱਧ ਹੈ। ਸ਼ਾਹ ਨੇ ਹਿੰਦੀ ‘ਚ ਟਵੀਟ ਕੀਤਾ ਅਤੇ ਕਿਹਾ ਕਿ ਸਰਕਾਰੀ ਭਾਸ਼ਾ ਹਿੰਦੀ ਦੇਸ਼ ਨੂੰ ਏਕਤਾ ਦੇ ਧਾਗੇ ‘ਚ ਬੰਨ੍ਹਦੀ ਹੈ। ਹਿੰਦੀ ਸਾਰੀਆਂ ਭਾਰਤੀ ਭਾਸ਼ਾਵਾਂ ਦੀ ਮਿੱਤਰ ਹੈ। ਮੋਦੀ ਸਰਕਾਰ ਹਿੰਦੀ ਸਮੇਤ ਸਾਰੀਆਂ ਸਥਾਨਕ ਭਾਸ਼ਾਵਾਂ ਦੇ ਸਮਾਨਾਂਤਰ ਵਿਕਾਸ ਲਈ ਵਚਨਬੱਧ ਹੈ। ਮੈਂ ਉਨ੍ਹਾਂ ਮਹਾਨ ਸ਼ਖਸੀਅਤਾਂ ਨੂੰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਹਿੰਦੀ ਦੀ ਸੰਭਾਲ ਅਤੇ ਪ੍ਰਸਾਰ ਵਿੱਚ ਯੋਗਦਾਨ ਪਾਇਆ ਹੈ। ਸਾਰਿਆਂ ਨੂੰ ‘ਹਿੰਦੀ ਦਿਵਸ’ ਦੀਆਂ ਸ਼ੁਭਕਾਮਨਾਵਾਂ।

ਇਹ ਵੀ ਪੜ੍ਹੋ: PM ਮੋਦੀ ਭਲਕੇ ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਜਾਣਗੇ ਉਜ਼ਬੇਕਿਸਤਾਨ

ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਹਿੰਦੀ ਭਾਸ਼ਾ ਨੂੰ ਭਾਰਤ ਸੰਘ ਦੀ ਸਰਕਾਰੀ ਭਾਸ਼ਾ ਘੋਸ਼ਿਤ ਕੀਤੇ ਜਾਣ ਤੋਂ ਬਾਅਦ ਸਮਰਪਿਤ ਹੈ। ਭਾਰਤ ਦੀ ਸੰਵਿਧਾਨ ਸਭਾ ਨੇ 14 ਸਤੰਬਰ, 1949 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਭਾਰਤ ਸੰਘ ਦੀ ਅਧਿਕਾਰਤ ਭਾਸ਼ਾ ਵਜੋਂ ਘੋਸ਼ਿਤ ਕੀਤਾ। ਹਿੰਦੀ 258 ਮਿਲੀਅਨ ਲੋਕਾਂ ਦੁਆਰਾ ਇੱਕ ਮੂਲ ਭਾਸ਼ਾ ਵਜੋਂ ਬੋਲੀ ਜਾਂਦੀ ਹੈ।ਇਸਦੇ ਨਾਲ ਹੀ ਨੂੰ ਦੁਨੀਆ ਵਿੱਚ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਵਜੋਂ ਮਾਨਤਾ ਪ੍ਰਾਪਤ ਹੈ।

ਅਹਿਮਦਾਬਾਦ ‘ਚ ਵਾਪਰਿਆ ਦਰਦਨਾਕ ਹਾਦਸਾ, ਲਿਫਟ ਡਿੱਗਣ ਨਾਲ 7 ਮਜ਼ਦੂਰਾਂ ਦੀ ਹੋਈ ਮੌਤ

0

ਅਹਿਮਦਾਬਾਦ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਨਿਰਮਾਣ ਅਧੀਨ ਇਮਾਰਤ ਦੀ ਲਿਫਟ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 9.30 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਇਮਾਰਤ ਦੀ ਨੌਵੀਂ ਮੰਜ਼ਿਲ ‘ਤੇ ਕੰਮ ਚੱਲ ਰਿਹਾ ਸੀ ਅਤੇ ਕਰਮਚਾਰੀ ਲਿਫਟ ਰਾਹੀਂ ਸਾਮਾਨ ਨੂੰ ਉੱਪਰ ਲਿਜਾ ਰਹੇ ਸਨ। ਇਸ ਦੌਰਾਨ ਸੱਤਵੀਂ ਮੰਜ਼ਿਲ ‘ਤੇ ਪਹੁੰਚਦਿਆਂ ਹੀ ਲਿਫਟ ਟੁੱਟ ਗਈ। ਲਿਫਟ ਵਿੱਚ ਕੁੱਲ 8 ਮਜ਼ਦੂਰ ਸਵਾਰ ਸਨ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਨੇ PM ਮੋਦੀ ਨੂੰ ਲਿਖੀ ਚਿੱਠੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ…

ਹਾਦਸੇ ਵਾਲੀ ਇਮਾਰਤ ਗੁਜਰਾਤ ਯੂਨੀਵਰਸਿਟੀ ਨੇੜੇ ਬਣ ਰਹੀ ਹੈ। ਇੱਥੇ ਜੋ ਲਿਫਟ ਡਿੱਗੀ ਹੈ, ਉਸ ਦੀ ਵਰਤੋਂ ਉਸਾਰੀ ਸਮੱਗਰੀ ਲਿਜਾਣ ਲਈ ਕੀਤੀ ਜਾਂਦੀ ਸੀ। ਲੋਹੇ ਦੇ ਢਾਂਚੇ ‘ਤੇ ਲੱਗੀ ਅਜਿਹੀ ਲਿਫਟ ਨੂੰ ਐਲੀਵੇਟਰ ਕਿਹਾ ਜਾਂਦਾ ਹੈ। ਹਾਦਸੇ ‘ਚ ਜਾਨ ਗਵਾਉਣ ਵਾਲੇ ਮਜ਼ਦੂਰਾਂ ਦੇ ਨਾਂ ਸੰਜੇਭਾਈ ਬਾਬੂਭਾਈ ਨਾਇਕ, ਜਗਦੀਸ਼ਭਾਈ ਰਮੇਸ਼ਭਾਈ ਨਾਇਕ, ਅਸ਼ਵਿਨਭਾਈ ਸੋਮਾਭਾਈ ਨਾਇਕ, ਮੁਕੇਸ਼ ਭਰਤਭਾਈ ਨਾਇਕ, ਰਾਜਮਲ ਸੁਰੇਸ਼ਭਾਈ ਖਰੜੀ ਅਤੇ ਪੰਕਜਭਾਈ ਸ਼ੰਕਰਭਾਈ ਖਰੜੀ ਹਨ।

ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ

0

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ। ਅਦਾਲਤ ਵਲੋਂ ਸੈਣੀ ਨੂੰ ਅਗਾਊ ਜ਼ਮਾਨਤ ਮਿਲ ਗਈ ਹੈ। ਸੁਮੇਧ ਸੈਣੀ ਨੂੰ ਹਾਈਕੋਰਟ ਵਲੋਂ ਚੰਡੀਗੜ੍ਹ ਕੋਠੀ ਮਾਮਲੇ ਵਿਚ ਅਗਾਊ ਜ਼ਮਾਨਤ ਦਿੱਤੀ ਗਈ ਹੈ। ਵਿਜੀਲੈਂਸ ਨੇ ਸੁਮੇਧ ਸੈਣੀ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਇਸਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਜੇਕਰ ਹੁਣ ਸੈਣੀ ਕੋਲੋਂ ਵਿਜੀਲੈਂਸ ਨੇ ਪੁੱਛਗਿੱਛ ਕਰਨੀ ਹੋਈ ਤਾਂ ਪਹਿਲਾਂ ਸੈਣੀ ਨੂੰ ਨੋਟਿਸ ਭੇਜਣਾ ਹੋਵੇਗਾ।

ਟ੍ਰੈਫਿਕ ਪੁਲਿਸ ਨੇ ਕੱਟਿਆ ਚਲਾਨ, ਅਕਾਲੀ ਆਗੂ ਨੇ ਸਾਥੀਆਂ ਸਮੇਤ ਥਾਣੇ ‘ਤੇ ਕੀਤਾ ਪਥਰਾਅ, 6 ਗ੍ਰਿਫਤਾਰ

0

ਲੁਧਿਆਣਾ ਦੇ ਸਰਾਭਾ ਨਗਰ ‘ਚ ਟ੍ਰੈਫਿਕ ਪੁਲਿਸ ਵਲੋਂ ਇੱਕ ਅਕਾਲੀ ਆਗੂ ਦਾ ਚਲਾਨ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚਲਾਨ ਕੱਟੇ ਜਾਣ ‘ਤੇ ਅਕਾਲੀ ਆਗੂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਦੇਰ ਰਾਤ ਨੋ ਪਾਰਕਿੰਗ ਦਾ ਚਲਾਨ ਕੱਟਣ ਉਪਰੰਤ ਭੜਕੇ ਲੁਧਿਆਣਾ ਦੇ ਅਕਾਲੀ ਆਗੂ ਵਿਪਨ ਕਾਕਾ ਸੂਦ ਨੇ ਪਹਿਲਾਂ ਪੁਲਿਸ ਅਧਿਕਾਰੀ ਨਾਲ ਬਹਿਸ ਕੀਤੀ ਤੇ ਫਿਰ ਬਾਅਦ ਵਿੱਚ ਆਪਣੇ 40-50 ਸਾਥੀਆਂ ਨਾਲ ਥਾਣਾ ਡਵੀਜ਼ਨ ਨੰਬਰ 5 ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: BMW ਪੰਜਾਬ ‘ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ

ਇਸਦੇ ਨਾਲ ਹੀ ਉਹਨਾਂ ਨੇ ਸਾਥੀਆਂ ਨਾਲ ਮਿਲ ਕੇ ਪੱਥਰਬਾਜ਼ੀ ਵੀ ਕੀਤੀ ਜਿਸ ਨਾਲ ਥਾਣੇ ਦੇ ਅੰਦਰ ਲੱਗੇ ਹੋਏ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਨੇ ਅਕਾਲੀ ਆਗੂ ਸਮੇਤ 40- 50 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ਤੇ ਹੀ ਅਕਾਲੀ ਆਗੂ ਸਮੇਤ ਛੇ ਲੋਕਾਂ ਨੂੰ ਹਿਰਾਸਤ ਵਿਚ ਲਿਆ। ਏਸੀਪੀ ਸੈਂਟਰਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।

ACP ਸਿਵਲ ਲਾਈਨ ਹਰੀਸ਼ ਬਹਿਲ ਨੇ ਦੱਸਿਆ ਕਿ ਕੱਲ ਰਾਤ ਐਸਐਚਓ ਥਾਣਾ ਡਵੀਜ਼ਨ ਨੰਬਰ 5 ਜਸਵਿੰਦਰ ਸਿੰਘ ਵਲੋਂ ਨੋ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਗਏ । ਜਿਸ ਵਿੱਚ ਇੱਕ ਵਿਪਨ ਕਾਕਾ ਸੂਦ ਦੀ ਗੱਡੀ ਸੀ। ‌ ਚਲਾਨ ਕੱਟਣ ਤੋਂ ਬਾਅਦ ਕਾਕਾ ਸੂਦ ਪੁਲਿਸ ਅਧਿਕਾਰੀ ਨਾਲ ਬਹਿਸ ਕਰਨ ਲੱਗ ਗਏ ਤਾਂ ਉਨ੍ਹਾਂ ਨੇ ਥਾਣੇ ਆ ਕੇ ਗੱਲਬਾਤ ਕਰਨ ਲਈ ਕਿਹਾ । ਜਿੱਥੇ ਕਾਕਾ ਸੂਦ ਆਪਣੇ 40-50 ਸਾਥੀਆਂ ਸਮੇਤ ਪਹੁੰਚੇ ਅਤੇ ਉਹਨਾਂ ਨੇ ਹੰਗਾਮਾ ਕਰ ਦਿੱਤਾ, ਥਾਣੇ ਉੱਪਰ ਪੱਥਰਬਾਜ਼ੀ ਵੀ ਕੀਤੀ ਗਈ। ਇਸ ਘਟਨਾ ‘ਚ ਚਾਲੀ ਪੰਜਾਹ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਇਸਦੇ ਨਾਲ ਹੀ ਅਕਾਲੀ ਆਗੂ ਵਿਪਨ ਕਾਕਾ ਸੂਦ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਵਿਜੀਲੈਂਸ ਬਿਊਰੋ ਨੇ ASI ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

0

ਪੰਜਾਬ ਵਿਜੀਲੈਂਸ ਬਿਊਰੋ ਲਗਾਤਾਰ ਰਿਸ਼ਵਤ ਲੈਣ ਵਾਲਿਆਂ ‘ਤੇ ਸਿਕੰਜਾ ਕੱਸ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ ਹੈ। ਕਪੂਰਥਲਾ ਸਿਟੀ ਥਾਣੇ ਵਿੱਚ ਦੇਰ ਰਾਤ ਵਿਜੀਲੈਂਸ ਟੀਮ ਨੇ ਛਾਪਾ ਮਾਰ ਕੇ ਇੱਕ ASI ਨੂੰ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਹਿਰਾਸਤ ਵਿੱਚ ਲਏ ਏਐਸਆਈ ਲਖਵਿੰਦਰ ਸਿੰਘ ਨੂੰ ਵਿਜੀਲੈਂਸ ਟੀਮ ਆਪਣੇ ਨਾਲ ਹੈੱਡ ਕੁਆਰਟਰ ਲੈ ਗਈ ਹੈ। ਇਸ ਸਬੰਧੀ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਵਿੱਚ ਏਐਸਆਈ ਵੱਲੋਂ ਇੱਕ ਧਿਰ ਤੋਂ ਰਿਸ਼ਵਤ ਮੰਗੀ ਗਈ ਸੀ। ਦੇਰ ਰਾਤ ਥਾਣਾ ਸਿਟੀ ‘ਚ ਛਾਪਾ ਮਾਰ ਕੇ ਲਖਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਦੇ ਡੀਐਸਪੀ ਅਰਮਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਵਾਸੀ ਸੰਤਪੁਰਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਕਿਸੇ ਨਾਲ ਪੈਸਿਆਂ ਦਾ ਲੈਣ-ਦੇਣ ਹੈ।

ਇਹ ਵੀ ਪੜ੍ਹੋ: BMW ਪੰਜਾਬ ‘ਚ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਲਈ ਸਹਿਮਤ

ਜਿਸ ਸਬੰਧੀ ਉਸ ਨੇ ਥਾਣਾ ਸਿਟੀ ਵਿਖੇ ਸ਼ਿਕਾਇਤ ਦਿੱਤੀ, ਜੋ ਏ.ਐਸ.ਆਈ ਲਖਵਿੰਦਰ ਸਿੰਘ ਨੂੰ ਮਾਰਕ ਕੀਤੀ ਗਈ ਪਰ ਉਕਤ ਏ.ਐਸ.ਆਈ ਮਾਮਲੇ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ ਸੀ। ਉਹ ਲਗਾਤਾਰ ਥਾਣੇ ਦੇ ਗੇੜੇ ਮਾਰ ਰਿਹਾ ਸੀ। ਦੂਜੇ ਪਾਸੇ ਏਐਸਆਈ ਵੱਲੋਂ ਗੱਲਬਾਤ ਲਈ ਨਹੀਂ ਬੁਲਾਇਆ ਜਾ ਰਿਹਾ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਮਾਮਲਾ ਟਾਲਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਏਐਸਆਈ ਨੇ ਉਸ ਤੋਂ 2 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਾਰਾ ਮਾਮਲਾ ਦੱਸਿਆ। ਮੰਗਲਵਾਰ ਦੇਰ ਸ਼ਾਮ ਜਦੋਂ ਗੌਰਵ ਏ.ਐਸ.ਆਈ ਲਖਵਿੰਦਰ ਸਿੰਘ ਕੋਲ ਪੈਸੇ ਦੇਣ ਲਈ ਪਹੁੰਚਿਆ ਤਾਂ ਉਕਤ ਏ.ਐਸ.ਆਈ ਨੂੰ ਵਿਜੀਲੈਂਸ ਟੀਮ ਵੱਲੋਂ ਛਾਪੇਮਾਰੀ ਕਰਕੇ 2000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।