Home Blog Page 1901

Canada ’ਚ ਦਾਖਲੇ ਲਈ ਲਾਜ਼ਮੀ ਕੋਰੋਨਾ ਟੀਕਾਕਰਨ ਦੀ ਸ਼ਰਤ 30 ਸਤੰਬਰ ਤੋਂ ਹੋਵੇਗੀ ਖਤਮ

0

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਦਾਖਲੇ ਲਈ ਲਾਜ਼ਮੀ ਕਰੋਨਾ ਟੀਕਾਕਰਨ ਦੀ ਸ਼ਰਤ ਖਤਮ ਕਰ ਦਿੱਤੀ ਹੈ। ਇਸ ਤਜਵੀਜ਼ ਤਹਿਤ 30 ਸਤੰਬਰ ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਵਾਉਣ ਦੀ ਲੋੜ ਨਹੀਂ ਰਹੇਗੀ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ।

ਅਮਰੀਕਾ ਵਾਂਗ ਕੈਨੇਡਾ ਵਿੱਚ ਹਾਲੇ ਸਿਰਫ ਉਨ੍ਹਾਂ ਲੋਕਾਂ ਨੂੰ ਦਾਖਲ ਹੋਣ ਦੀ ਆਗਿਆ ਹੈ ਜਿਨ੍ਹਾਂ ਦਾ ਕਰੋਨਾ ਰੋਕੂ ਟੀਕਾਕਰਨ ਹੋ ਚੁੱਕਾ ਹੈ। ਮੀਡੀਆਂ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਨੇ ਕੈਬਨਿਟ ਦੇ ਉਸ ਫ਼ੈਸਲੇ ’ਤੇ ਮੋਹਰ ਲਾ ਦਿੱਤੀ ਹੈ ਜਿਸ ਤਹਿਤ 30 ਸਤੰਬਰ ਤੋਂ ਦੇਸ਼ ਵਿੱਚ ਦਾਖਲ ਹੋਣ ਲਈ ਕੋਰੋਨਾ ਰੋਕੂ ਟੀਕਾਕਰਨ ਦੀ ਲੋੜ ਖਤਮ ਕਰਨ ਦੀ ਤਜਵੀਜ਼ ਹੈ। ਟਰੂਡੋ ਸਰਕਾਰ ਨੇ ਜਹਾਜ਼ਾਂ ਅਤੇ ਟਰੇਨਾਂ ਵਿੱਚ ਯਾਤਰੀਆਂ ਦੇ ਮਾਸਕ ਪਹਿਨਣ ਲੋੜ ਬਰਕਰਾਰ ਰੱਖਣ ਸਬੰਧੀ ਕੋਈ ਫੈਸਲਾ ਨਹੀਂ ਕੀਤਾ ਹੈ।

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

0

ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਦੀ ਤਿਹਾੜ ਜੇਲ੍ਹ ਚੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ 24 ਸਤੰਬਰ ਨੂੰ ਬਠਿੰਡਾ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਲਾਰੈਂਸ ਦੇ ਵਕੀਲ ਵਿਸ਼ਾਲ ਚੋਪੜਾ ਨੇ ਬੀਤੇ ਦਿਨ ਕਿਹਾ ਸੀ ਕਿ ਲਾਰੈਂਸ ਬਿਸ਼ਨੋਦੀ ਦੀ ਜਾਨ ਨੂੰ ਖ਼ਤਰਾ ਹੈ।ਉਸ ਦਾ ਐਂਨਕਾਊਂਟਰ ਕੀਤਾ ਜਾ ਸਕਦਾ ਹੈ। ਇਹ ਦਾਅਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਵੱਲੋਂ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਵਕੀਲ ਵੱਲੋਂ ਲਾਰੈਂਸ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ।

ਵਕੀਲ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ‘ਤੇ ਦੋ ਦਿਨਾਂ ਵਿੱਚ ਜਾਨਲੇਵਾ ਹਮਲਾ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਅਜਿਹੇ ਇਨਪੁਟ ਮਿਲੇ ਹਨ ਕਿ 24 ਤਰੀਖ ਨੂੰ ਪੇਸ਼ੀ ਦੌਰਾਨ ਲਾਰੈਂਸ ‘ਤੇ ਹਮਲਾ ਹੋ ਸਕਦਾ ਹੈ। ਦੱਸ ਦਈਏ ਕਿ ਅਜੇ ਲਾਰੈਂਸ ਬਿਸ਼ਨੋਈ ਬਠਿੰਡਾ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਦੋ ਦਿਨ ਪਹਿਲਾਂ ਹੀ ਉਸਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਸੀ।

ਦੱਸ ਦਈਏ ਕਿ ਬੀਤੇ 2 ਦਿਨਾਂ ਦਰਮਿਆਨ ਜਿਥੇ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਪੱਖੀ ਗੋਲਡੀ ਬਰਾੜ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਭਰੀਆਂ ਪੋਸਟਾਂ ਪਾਈਆਂ ਗਈਆਂ ਹਨ ਅਤੇ ਆਪਣੀ ਹਰ ਪੋਸਟ ਵਿੱਚ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਰਾਜਸਥਾਨ ਵਿਖੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਗੈਂਗਸਟਰ ਸੰਪਤ ਨਹਿਰਾ ਵੱਲੋਂ ਵੀ ਧਮਕੀ ਭਰੀ ਪੋਸਟ ਪਾਈ ਗਈ।

 

ਇਹ ਵੀ ਪੜ੍ਹੋ: IND vs AUS: ਦੂਜੇ T20 ਵਿੱਚ ਭਾਰਤ ਨੇ 6 ਵਿਕਟਾਂ ਨਾਲ ਆਸਟਰੇਲੀਆ ਨੂੰ ਹਰਾਇਆ

ਵਕੀਲ ਨੇ ਕਿਹਾ ਕਿ ਗੈਂਗਸਟਰ ਦੀ ਜਾਨ ਨੂੰ ਇਸ ਲਈ ਵੀ ਖਤਰਾ ਹੈ ਕਿਉਂਕਿ ਕੇਂਦਰੀ ਗ੍ਰਹਿ ਵਿਭਾਗ ਵੀ ਪੰਜਾਬ ਪੁਲਿਸ ਨੂੰ 2 ਵਾਰ ਪੰਜਾਬ ਵਿੱਚ ਗੈਂਗਵਾਰ ਦੇ ਖਦਸ਼ੇ ਨੂੰ ਪ੍ਰਗਟ ਕਰ ਚੁੱਕਿਆ ਹੈ।

ਪੁਲਿਸ ਦੀ ਕਾਰਗੁਜਾਰੀ ‘ਤੇ ਵੀ ਚੁੱਕੇ ਸਵਾਲ

ਇਸਦੇ ਨਾਲ ਹੀ ਵਕੀਲ ਨੇ ਪੰਜਾਬ ਪੁਲਿਸ ਦੀ ਕਾਰਗੁਜਾਰੀ ‘ਤੇ ਵੀ ਸਵਾਲ ਚੁੱਕੇ ਹਨ। ਲਾਰੈਂਸ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਕਿ ਪੁਲਿਸ ਆਪਣੀਆਂ ਏਜੰਸੀਆਂ ਰਾਹੀਂ ਪੇਸ਼ੀ ਦੌਰਾਨ ਇਹ ਵਿਖਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਲਾਰੈਂਸ ਬਿਸ਼ਨੋਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ। ਇਸਦੇ ਨਾਲ ਹੀ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਲਾਰੈਂਸ ਦੇ ਵਿਰੋਧੀ ਗੈਂਗ ਨੂੰ ਲਾਰੈਂਸ ‘ਤੇ ਹਮਲਾ ਦਾ ਵੀ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜੇਕਰ ਗੈਂਗਸਟਰ ਦੀ ਸੁਰੱਖਿਆ ਵਿੱਚ ਕੋਈ ਢਿੱਲ ਕੀਤੀ ਜਾਂ ਉਸ ਨੂੰ ਪੁਲਿਸ ਹਿਰਾਸਤ ਵਿੱਚ ਕੁੱਝ ਹੋਇਆ ਤਾਂ ਸੁਪਰੀਮ ਕੋਰਟ ਵਿੱਚ ਇਸਦਾ ਜਵਾਬ ਦੇਣਾ ਪਵੇਗਾ।

 

ਸਾਬਕਾ ਹਾਕੀ ਕਪਤਾਨ ਦਲੀਪ ਟਿਰਕੀ ਬਣੇ ਹਾਕੀ ਇੰਡੀਆ ਦੇ ਪ੍ਰਧਾਨ

0

ਭਾਰਤ ਦੇ ਸਾਬਕਾ ਹਾਕੀ ਕਪਤਾਨ ਅਤੇ 1998 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗਮਾ ਜੇਤੂ ਟੀਮ ਦੇ ਮੈਂਬਰ ਦਲੀਪ ਟਿਰਕੀ ਨੂੰ ਹਾਕੀ ਇੰਡੀਆ (ਐੱਚਆਈ) ਦਾ ਪ੍ਰਧਾਨ ਚੁਣਿਆ ਗਿਆ ਹੈ। ਇਸ ਅਹੁਦੇ ਲਈ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਬਾਕੀ ਦੋ ਉਮੀਦਵਾਰਾਂ ਨੇ ਚੋਣਾਂ ਤੋਂ ਪਹਿਲਾਂ ਹੀ ਆਪਣੇ ਕਾਗਜ਼ ਵਾਪਸ ਲੈ ਲਏ। ਵੈਸੇ ਹਾਕੀ ਇੰਡੀਆ ਦੀਆਂ ਚੋਣਾਂ ਦੀ ਪ੍ਰਕਿਰਿਆ 9 ਅਕਤੂਬਰ ਤੱਕ ਪੂਰੀ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: IND vs AUS: ਦੂਜੇ T20 ਵਿੱਚ ਭਾਰਤ ਨੇ 6 ਵਿਕਟਾਂ ਨਾਲ ਆਸਟਰੇਲੀਆ ਨੂੰ ਹਰਾਇਆ

ਟਿਰਕੀ ਦੇ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਹਾਕੀ ਇੰਡੀਆ ‘ਨੈਸ਼ਨਲ ਸਪੋਰਟਸ ਕੋਡ’ ਦੀ ਕਥਿਤ ਉਲੰਘਣਾ ਕਾਰਨ ਦਿੱਲੀ ਹਾਈਕੋਰਟ ਦੇ ਹੁਕਮਾਂ ’ਤੇ ਪ੍ਰਸ਼ਾਸਕ ਕਮੇਟੀ (ਸੀਓਏ) ਦੇ ਅਧਿਕਾਰ ਖੇਤਰ ਅਧੀਨ ਸੀ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਟਿਰਕੀ ਨੇ ਸੀਓਏ ਅਤੇ ਇਸ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

ਆਰਗੈਨਿਕ ਉਤਪਾਦ ਵੇਚਣ ਲਈ 25 ਸਤੰਬਰ ਤੋਂ ਹਰ ਐਤਵਾਰ ਬਨਾਸਰ ਬਾਗ ’ਚ ਲੱਗੇਗੀ ‘ਪਹਿਲ ਮੰਡੀ’: ਡਿਪਟੀ ਕਮਿਸ਼ਨਰ

0

ਸੰਗਰੂਰ ਵਾਸੀਆਂ ਨੂੰ ਸ਼ੁੱਧ ਅਤੇ ਆਰਗੈਨਿਕ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਥਾਨਕ ਬਨਾਸਰ ਬਾਗ ’ਚ ਹਰ ਐਤਵਾਰ ‘ਪਹਿਲ ਮੰਡੀ’ ਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਨਾਸਰ ਬਾਗ ’ਚ ‘ਪਹਿਲ ਮੰਡੀ’ ਦੀ ਸ਼ੁਰੂਆਤ ਇਸ ਐਤਵਾਰ ਮਿਤੀ 25 ਸਤੰਬਰ ਨੂੰ ਸਵੇਰੇ 10 ਵਜੇ ਕਰਵਾਈ ਜਾਵੇਗੀ ਜਿਸ ਤੋਂ ਬਾਅਦ ਇਹ ਮੰਡੀ ਹਰ ਐਤਵਾਰ ਨੂੰ ਇਸੇ ਸਥਾਨ ’ਤੇ ਲੱਗੇਗੀ।

ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ‘ਚ ASI ਦੀ ਭਰਤੀ ਲਈ ਨੋਟੀਫਿਕੇਸ਼ਨ ਹੋਇਆ ਜਾਰੀ, ਜਲਦ ਕਰੋ ਅਪਲਾਈ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪਹਿਲ ਮੰਡੀ’ ’ਚ ਆਰਗੈਨਿਕ ਪਾਪੜ, ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਆਚਾਰ, ਮੁਰੱਬੇ ਅਤੇ ਸ਼ਹਿਦ ਵਰਗੇ ਸ਼ੁੱਧ ਅਤੇ ਕੁਦਰਤੀ ਖਾਦ ਪਦਾਰਥ ਉਪਲਬਧ ਹੋਣਗੇ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਮੰਡੀ ’ਚ ਪੰਜਾਬੀ ਵਿਰਸੇ ਨਾਲ ਸਬੰਧਤ ਵਸਤੂਆਂ ਜਿਵੇਂ ਦਰੀਆਂ ਆਦਿ ਵੀ ਵੇਚੀਆਂ ਤੇ ਖਰੀਦੀਆਂ ਜਾ ਸਕਣਗੀਆਂ। ਉਨਾਂ ਦੱਸਿਆ ਕਿ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਹੋਣਗੇ ਜਿਸ ਨਾਲ ਇਨਾਂ ਦੀ ਉੱਚ ਗੁਣਵੱਤਾ ਦਾ ਭਰੋਸਾ ਹੋਵੇਗਾ।

ਚੰਡੀਗੜ੍ਹ ਪੁਲਿਸ ‘ਚ ASI ਦੀ ਭਰਤੀ ਲਈ ਨੋਟੀਫਿਕੇਸ਼ਨ ਹੋਇਆ ਜਾਰੀ, ਜਲਦ ਕਰੋ ਅਪਲਾਈ

0

ਪੁਲਿਸ ਵਿਭਾਗ ‘ਚ ਸਰਕਾਰੀ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਹੈ। ਦੱਸ ਦਈਏ ਕਿ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਮੁੜ ਭਰਤੀ ਹੋ ਰਹੀ ਹੈ। ਦੇਸ਼ ਭਰ ਦੇ ਕਿਸੇ ਵੀ ਰਾਜ ਦੇ ਨੌਜਵਾਨ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਹ ਭਰਤੀ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਦੀਆਂ ਅਸਾਮੀਆਂ ਲਈ ਹੈ। ਇਸ ਵਿੱਚ ਔਰਤਾਂ ਲਈ ਵੀ ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਯੋਗ ਉਮੀਦਵਾਰ 27 ਸਤੰਬਰ 2022 ਤੋਂ ਅਪਲਾਈ ਕਰ ਸਕਣਗੇ। ਭਰਤੀ ਲਈ 20 ਅਕਤੂਬਰ ਤੱਕ ਆਨਲਾਈਨ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਇਹ ਭਰਤੀ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਸਹਾਇਕ ਸਬ ਇੰਸਪੈਕਟਰ ਦੀਆਂ 49 ਅਸਾਮੀਆਂ ‘ਤੇ ਕੀਤੀ ਜਾਵੇਗੀ। ਇਨ੍ਹਾਂ ‘ਚੋਂ 16 ਅਸਾਮੀਆਂ ‘ਤੇ ਔਰਤਾਂ ਦੀ ਭਰਤੀ ਕੀਤੀ ਜਾਵੇਗੀ। ਕੁੱਲ 27 ਅਸਾਮੀਆਂ ਪੁਰਸ਼ਾਂ ਲਈ ਅਤੇ 6 ਅਸਾਮੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਹਨ। ਚੰਡੀਗੜ੍ਹ ਪੁਲਿਸ ਕਰੀਬ 13 ਸਾਲਾਂ ਬਾਅਦ ਅਸਿਸਟੈਂਟ ਸਬ-ਇੰਸਪੈਕਟਰ ਦੀਆਂ ਅਸਾਮੀਆਂ ‘ਤੇ ਭਰਤੀ ਕਰ ਰਹੀ ਹੈ। ਇਸ ਭਰਤੀ ਲਈ ਦੇਸ਼ ਭਰ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ।

ਉਮੀਦਵਾਰ ਚੰਡੀਗੜ੍ਹ ਪੁਲਿਸ ਦੀ ਅਧਿਕਾਰਤ ਸਾਈਟ ‘ਤੇ ਜਲਦੀ ਹੀ ਅਧਿਕਾਰਤ ਨੋਟੀਫਿਕੇਸ਼ਨ ‘ਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਸਾਰੇ ਉਮੀਦਵਾਰ ਇਸ ਵੈਬ ਪੇਜ ‘ਤੇ ਹੋਰ ਵੇਰਵਿਆਂ ਦੀ ਜਾਂਚ ਕਰਦੇ ਹਨ ਜਿਵੇਂ ਕਿ ਅਰਜ਼ੀ ਕਿਵੇਂ ਦੇਣੀ ਹੈ, ਅਰਜ਼ੀ ਫੀਸ, ਚੋਣ ਪ੍ਰਕਿਰਿਆ, ਉਮਰ ਸੀਮਾ, ਤਨਖਾਹ ਸਕੇਲ, ਸ਼ੁਰੂਆਤੀ ਮਿਤੀ ਅਤੇ ਆਖਰੀ ਮਿਤੀ ਆਦਿ। ਨਵੀਂ ਭਰਤੀ ‘ਤੇ ਕੇਂਦਰੀ ਨਿਯਮ ਪੇ-ਕਮਿਸ਼ਨ ਲਾਗੂ ਹੋਵੇਗਾ।

ਇਹ ਭਰਤੀ ਚੰਡੀਗੜ੍ਹ ਪੁਲਿਸ ਵਿਭਾਗ ਵਿੱਚ ਅਸਿਸਟੈਂਟ ਸਬ ਇੰਸਪੈਕਟਰ (ਏਐਸਆਈ) ਦੀਆਂ ਅਸਾਮੀਆਂ ਲਈ ਹੈ। ਇਸ ਵਿੱਚ ਔਰਤਾਂ ਲਈ ਵੀ ਅਸਾਮੀਆਂ ਰਾਖਵੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਯੋਗ ਉਮੀਦਵਾਰ 27 ਸਤੰਬਰ 2022 ਤੋਂ ਅਪਲਾਈ ਕਰ ਸਕਣਗੇ।

ਚੰਡੀਗੜ੍ਹ ਪੁਲਿਸ ਕਰੀਬ 13 ਸਾਲਾਂ ਬਾਅਦ ਅਸਿਸਟੈਂਟ ਸਬ-ਇੰਸਪੈਕਟਰ ਦੀਆਂ ਅਸਾਮੀਆਂ ‘ਤੇ ਭਰਤੀ ਕਰ ਰਹੀ ਹੈ। ਇਸ ਭਰਤੀ ਲਈ ਦੇਸ਼ ਭਰ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਉਮੀਦਵਾਰ ਚੰਡੀਗੜ੍ਹ ਪੁਲਿਸ ਦੀ ਅਧਿਕਾਰਤ ਸਾਈਟ ‘ਤੇ ਜਲਦੀ ਹੀ ਅਧਿਕਾਰਤ ਨੋਟੀਫਿਕੇਸ਼ਨ ‘ਤੇ ਹੋਰ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਸਾਰੇ ਉਮੀਦਵਾਰ ਇਸ ਵੈਬ ਪੇਜ ‘ਤੇ ਹੋਰ ਵੇਰਵਿਆਂ ਦੀ ਜਾਂਚ ਕਰਦੇ ਹਨ ਜਿਵੇਂ ਕਿ ਅਰਜ਼ੀ ਕਿਵੇਂ ਦੇਣੀ ਹੈ, ਅਰਜ਼ੀ ਫੀਸ, ਚੋਣ ਪ੍ਰਕਿਰਿਆ, ਉਮਰ ਸੀਮਾ, ਤਨਖਾਹ ਸਕੇਲ, ਸ਼ੁਰੂਆਤੀ ਮਿਤੀ ਅਤੇ ਆਖਰੀ ਮਿਤੀ ਆਦਿ। ਨਵੀਂ ਭਰਤੀ ‘ਤੇ ਕੇਂਦਰੀ ਨਿਯਮ ਪੇ-ਕਮਿਸ਼ਨ ਲਾਗੂ ਹੋਵੇਗਾ।

ਉਮਰ ਸੀਮਾ

ਜਨਰਲ – 18 ਤੋਂ 25 ਸਾਲ
OBC – 18 ਤੋਂ 28 ਸਾਲ
SC – 18 ਤੋਂ 30 ਸਾਲ
ਪੁਲਿਸ ਕਰਮਚਾਰੀਆਂ ਦੇ ਬੱਚਿਆਂ ਲਈ – 18 ਤੋਂ 27 ਸਾਲ
ਮਰਹੂਮ ਪੁਲਿਸ ਕਰਮਚਾਰੀ ਦੇ ਬੱਚਿਆਂ ਲਈ – 18 ਤੋਂ 28 ਸਾਲ
ਸਾਬਕਾ ਸਰਵਿਸਮੈਨ – 45 ਸਾਲ

ਐਪਲੀਕੇਸ਼ਨ ਦੀ ਛੋਟੀ ਸੂਚੀ
ਲਿਖਤੀ ਪ੍ਰੀਖਿਆ
ਸਰੀਰਕ ਪ੍ਰੀਖਿਆ
ਡਾਕਟਰੀ ਜਾਂਚ
ਯੋਗਤਾ
ਇਹ ਅਰਜ਼ੀ ਲਈ ਵੀ ਜ਼ਰੂਰੀ ਹੈ
ਗ੍ਰੈਜੂਏਸ਼ਨ ਜਾਂ ਬਰਾਬਰ ਦੀ ਡਿਗਰੀ (ਮਾਨਤਾ ਪ੍ਰਾਪਤ ਕਾਲਜ)
ਬੁਨਿਆਦੀ ਕੰਪਿਊਟਰ
ਡ੍ਰਾਇਵਿੰਗ ਲਾਇਸੇੰਸ

ਪ੍ਰੀਖਿਆ ਲਈ ਕੁੱਲ ਅੰਕ – 100

ਟੀਅਰ – 1 ਉਦੇਸ਼ (50 ਅੰਕ)
ਟੀਅਰ – 2 ਸਬਜੈਕਟਿਵ (50 ਅੰਕ)
ਸਰੀਰਕ ਤੰਦਰੁਸਤੀ

ਲੰਬਾਈ ਪੁਰਸ਼ – 5.7
ਔਰਤ – 5.2

ਪੁਰਸ਼ – 6 ਮਿੰਟ ਵਿੱਚ 1600 ਮੀਟਰ
ਔਰਤਾਂ – 2.30 ਮਿੰਟ ਵਿੱਚ 500 ਮੀਟਰ
ਸਾਬਕਾ ਸੈਨਿਕ (35 ਸਾਲ ਤੋਂ ਉੱਪਰ) – 10 ਮਿੰਟ ਵਿੱਚ 1600 ਮੀਟਰ ਪੈਦਲ
ਲੰਮੀ ਛਾਲ

ਪੁਰਸ਼ – 14 ਫੁੱਟ
ਔਰਤ – 8 ਫੁੱਟ

IND vs AUS: ਦੂਜੇ T20 ਵਿੱਚ ਭਾਰਤ ਨੇ 6 ਵਿਕਟਾਂ ਨਾਲ ਆਸਟਰੇਲੀਆ ਨੂੰ ਹਰਾਇਆ

0

ਟੀਮ ਇੰਡੀਆ ਨੇ ਨਾਗਪੁਰ ‘ਚ ਖੇਡੇ ਗਏ ਦੂਜੇ ਟੀ-20 ‘ਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮੀਂਹ ਨਾਲ ਪ੍ਰਭਾਵਿਤ 8 ਓਵਰਾਂ ਦੇ ਇਸ ਮੈਚ ਵਿੱਚ ਆਸਟਰੇਲੀਆ ਨੇ ਪਹਿਲਾਂ ਖੇਡਦਿਆਂ ਟੀਮ ਇੰਡੀਆ ਨੂੰ 91 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖਰੀ ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 1-1 ਦੀ ਬਰਾਬਰੀ ਕਰ ਲਈ ਹੈ।

ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਨਾਬਾਦ 46 ਦੌੜਾਂ ਬਣਾਈਆਂ। 20 ਗੇਂਦਾਂ ਦੀ ਆਪਣੀ ਤੂਫਾਨੀ ਪਾਰੀ ‘ਚ ਹਿਟਮੈਨ ਨੇ 4 ਚੌਕੇ ਅਤੇ 4 ਛੱਕੇ ਲਗਾਏ। ਉੱਥੇ ਹੀ ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵੱਡਾ ਬਿਆਨ ਦਿੱਤਾ ਹੈ।

ਇਸ ਦੇ ਨਾਲ ਹੀ ਆਸਟ੍ਰੇਲੀਆ ਖਿਲਾਫ ਭਾਰਤੀ ਟੀਮ ਦੀ ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਬੱਲੇਬਾਜ਼ੀ ਕਰਾਂਗਾ। ਮੈਂ ਪਿਛਲੇ 8-9 ਮਹੀਨਿਆਂ ਤੋਂ ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰ ਰਿਹਾ ਹਾਂ। ਤੁਸੀਂ ਇੰਨੇ ਛੋਟੇ ਮੁਕਾਬਲੇ ਵਿੱਚ ਜ਼ਿਆਦਾ ਯੋਜਨਾ ਨਹੀਂ ਬਣਾ ਸਕਦੇ। ਸਾਡੀ ਟੀਮ ਨੇ ਚੰਗੀ ਗੇਂਦਬਾਜ਼ੀ ਕੀਤੀ। ਤ੍ਰੇਲ ਵੀ ਜ਼ਮੀਨ ‘ਤੇ ਆ ਗਈ, ਜਿਸ ਕਾਰਨ ਹਰਸ਼ਲ ਨੂੰ ਅਸੀਂ ਹਰਸ਼ਲ ਦੇ ਹੱਥ ‘ਚੋਂ ਕੁਝ ਫੁਲ ਟਾਸ ਵੀ ਦੇਖੇ। ਪਿੱਠ ਦੀ ਸੱਟ ਤੋਂ ਵਾਪਸੀ ਕਰਨ ਵਾਲੇ ਬੁਮਰਾਹ ਨੇ ਅਹਿਮ ਸਮੇਂ ‘ਤੇ ਵਿਕਟਾਂ ਹਾਸਲ ਕਰਨ ਲਈ ਚੰਗੀ ਗੇਂਦਬਾਜ਼ੀ ਕੀਤੀ।

ਰੋਹਿਤ ਨੇ ਕਿਹਾ ਕਿ ਉਹ ਕਿਸੇ ਵੀ ਪੜਾਅ ‘ਤੇ ਗੇਂਦਬਾਜ਼ੀ ਕਰ ਸਕਦਾ ਹੈ। ਉਹ ਮੈਨੂੰ ਇਹ ਫਾਇਦਾ ਦਿੰਦਾ ਹੈ ਕਿ ਮੈਂ ਮੈਚ ਦੀਆਂ ਵੱਖ-ਵੱਖ ਸਥਿਤੀਆਂ ਵਿੱਚ ਦੂਜੇ ਗੇਂਦਬਾਜ਼ ਦਾ ਇਸਤੇਮਾਲ ਕਰ ਸਕਦਾ ਹਾਂ। ਜੇਕਰ ਉਹ ਪਾਵਰਪਲੇ ‘ਚ ਗੇਂਦਬਾਜ਼ੀ ਕਰਦਾ ਹੈ ਤਾਂ ਮੈਂ ਮੱਧ ਓਵਰਾਂ ‘ਚ ਤੇਜ਼ ਗੇਂਦਬਾਜ਼ ਦਾ ਇਸਤੇਮਾਲ ਕਰ ਸਕਦਾ ਹਾਂ। ਦਿਨੇਸ਼ ਕਾਰਤਿਕ ਦੀ ਤਾਰੀਫ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਦਿਨੇਸ਼ ਨੇ ਮੈਚ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕੀਤਾ।

ਭਾਰਤ ਨੂੰ 91 ਦੌੜਾਂ ਦਾ ਟੀਚਾ ਮਿਲਿਆ
ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਨੂੰ ਪਹਿਲਾ ਝਟਕਾ ਇਨ-ਫਾਰਮ ਬੱਲੇਬਾਜ਼ ਕੈਮਰਨ ਗ੍ਰੀਨ ਦੇ ਰੂਪ ‘ਚ ਲੱਗਾ। ਉਹ 5 ਦੌੜਾਂ ਦੇ ਸਕੋਰ ‘ਤੇ ਵਿਰਾਟ ਕੋਹਲੀ ਦੀ ਗੇਂਦ ‘ਤੇ ਰਨ ਆਊਟ ਹੋ ਗਏ। ਇਸ ਦੇ ਨਾਲ ਹੀ ਆਸਟ੍ਰੇਲੀਆ ਨੂੰ 19 ਦੇ ਸਕੋਰ ‘ਤੇ ਦੂਜਾ ਝਟਕਾ ਲੱਗਾ। ਗ੍ਰੀਨ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਗਲੇਨ ਮੈਕਸਵੈੱਲ ਅਕਸ਼ਰ ਪਟੇਲ ਦੀ ਗੇਂਦ ‘ਤੇ ਬਿਨਾਂ ਕੋਈ ਦੌੜ ਬਣਾਏ ਬੋਲਡ ਹੋ ਗਏ। ਇਸ ਦੇ ਨਾਲ ਹੀ ਅਕਸ਼ਰ ਪਟੇਲ ਨੇ ਵੀ ਆਸਟ੍ਰੇਲੀਆ ਨੂੰ ਤੀਜਾ ਝਟਕਾ ਦਿੱਤਾ ਅਤੇ ਉਸ ਨੇ 2 ਦੇ ਸਕੋਰ ‘ਤੇ ਟਿਮ ਡੇਵਿਡ ਨੂੰ ਬੋਲਡ ਕਰ ਦਿੱਤਾ।

ਇਸ ਦੇ ਨਾਲ ਹੀ ਸ਼ੁਰੂਆਤ ਤੋਂ ਟੀਮ ਦੀ ਪਾਰੀ ਨੂੰ ਸੰਭਾਲ ਰਹੇ ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਲੰਬੇ ਸਮੇਂ ਬਾਅਦ ਭਾਰਤੀ ਟੀਮ ‘ਚ ਵਾਪਸੀ ਕਰਦੇ ਹੋਏ ਬੁਮਰਾਹ ਦਾ ਸ਼ਿਕਾਰ ਬਣੇ ਅਤੇ 31 ਦੌੜਾਂ ਦੇ ਸਕੋਰ ‘ਤੇ ਬੋਲਡ ਹੋ ਗਏ। ਹਾਲਾਂਕਿ ਇਸ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਮੈਥਿਊ ਵੇਡ ਨੇ ਆਸਟ੍ਰੇਲੀਆ ਦੀ ਪਾਰੀ ਨੂੰ ਸੰਭਾਲਿਆ ਅਤੇ 20 ਗੇਂਦਾਂ ‘ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 43 ਦੌੜਾਂ ਬਣਾਈਆਂ। ਵੇਡ ਦੀ ਤੂਫਾਨੀ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਭਾਰਤ ਨੂੰ 91 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤੀ ਟੀਮ ਨੇ 7.2 ਓਵਰਾਂ ‘ਚ ਹਾਸਲ ਕਰ ਲਿਆ।

ਖਤਰੇ ‘ਚ ਲਾਰੈਂਸ ਬਿਸ਼ਨੋਈ ਦੀ ਜਾਨ ? ਵਕੀਲ ਨੇ ਫੇਕ ਐਂਨਕਾਊਂਟਰ ਦਾ ਜਤਾਇਆ ਖਦਸ਼ਾ

0

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਲਾਰੈਂਸ ਬਿਸ਼ਨੋਈ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਹੈ। ਉਸ ਦਾ ਐਂਨਕਾਊਂਟਰ ਕੀਤਾ ਜਾ ਸਕਦਾ ਹੈ। ਇਹ ਦਾਅਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਵੱਲੋਂ ਇੱਕ-ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਮੱਦੇਨਜ਼ਰ ਵਕੀਲ ਵੱਲੋਂ ਲਾਰੈਂਸ ਦੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ।

ਵਕੀਲ ਨੇ ਦਾਅਵਾ ਕੀਤਾ ਕਿ ਲਾਰੈਂਸ ਬਿਸ਼ਨੋਈ ‘ਤੇ ਦੋ ਦਿਨਾਂ ਵਿੱਚ ਜਾਨਲੇਵਾ ਹਮਲਾ ਹੋ ਸਕਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਕੁੱਝ ਅਜਿਹੇ ਇਨਪੁਟ ਮਿਲੇ ਹਨ ਕਿ ਕੱਲ੍ਹ 24 ਤਰੀਖ ਨੂੰ ਪੇਸ਼ੀ ਦੌਰਾਨ ਲਾਰੈਂਸ ‘ਤੇ ਹਮਲਾ ਹੋ ਸਕਦਾ ਹੈ। ਦੱਸ ਦਈਏ ਕਿ ਅਜੇ ਲਾਰੈਂਸ ਬਿਸ਼ਨੋਈ ਬਠਿੰਡਾ ਪੁਲਿਸ ਦੀ ਹਿਰਾਸਤ ਵਿੱਚ ਹੈ ਅਤੇ ਦੋ ਦਿਨ ਪਹਿਲਾਂ ਹੀ ਉਸਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਹੋਈ ਸੀ।

ਦੱਸ ਦਈਏ ਕਿ ਬੀਤੇ 2 ਦਿਨਾਂ ਦਰਮਿਆਨ ਜਿਥੇ ਬੰਬੀਹਾ ਗਰੁੱਪ ਅਤੇ ਲਾਰੈਂਸ ਬਿਸ਼ਨੋਈ ਪੱਖੀ ਗੋਲਡੀ ਬਰਾੜ ਵੱਲੋਂ ਇੱਕ ਦੂਜੇ ਨੂੰ ਧਮਕੀਆਂ ਭਰੀਆਂ ਪੋਸਟਾਂ ਪਾਈਆਂ ਗਈਆਂ ਹਨ ਅਤੇ ਆਪਣੀ ਹਰ ਪੋਸਟ ਵਿੱਚ ਬਦਲਾ ਲੈਣ ਦੀ ਗੱਲ ਕਹੀ ਜਾ ਰਹੀ ਹੈ, ਉਥੇ ਰਾਜਸਥਾਨ ਵਿਖੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਬਾਅਦ ਅੱਜ ਗੈਂਗਸਟਰ ਸੰਪਤ ਨਹਿਰਾ ਵੱਲੋਂ ਵੀ ਧਮਕੀ ਭਰੀ ਪੋਸਟ ਪਾਈ ਗਈ।

ਵਕੀਲ ਨੇ ਕਿਹਾ ਕਿ ਗੈਂਗਸਟਰ ਦੀ ਜਾਨ ਨੂੰ ਇਸ ਲਈ ਵੀ ਖਤਰਾ ਹੈ ਕਿਉਂਕਿ ਕੇਂਦਰੀ ਗ੍ਰਹਿ ਵਿਭਾਗ ਵੀ ਪੰਜਾਬ ਪੁਲਿਸ ਨੂੰ 2 ਵਾਰ ਪੰਜਾਬ ਵਿੱਚ ਗੈਂਗਵਾਰ ਦੇ ਖਦਸ਼ੇ ਨੂੰ ਪ੍ਰਗਟ ਕਰ ਚੁੱਕਿਆ ਹੈ।

ਪੁਲਿਸ ਦੀ ਕਾਰਗੁਜਾਰੀ ‘ਤੇ ਵੀ ਚੁੱਕੇ ਸਵਾਲ

ਇਸਦੇ ਨਾਲ ਹੀ ਵਕੀਲ ਨੇ ਪੰਜਾਬ ਪੁਲਿਸ ਦੀ ਕਾਰਗੁਜਾਰੀ ‘ਤੇ ਵੀ ਸਵਾਲ ਚੁੱਕੇ ਹਨ। ਲਾਰੈਂਸ ਦੇ ਵਕੀਲ ਨੇ ਵੱਡਾ ਦਾਅਵਾ ਕੀਤਾ ਕਿ ਪੁਲਿਸ ਆਪਣੀਆਂ ਏਜੰਸੀਆਂ ਰਾਹੀਂ ਪੇਸ਼ੀ ਦੌਰਾਨ ਇਹ ਵਿਖਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਕਿ ਲਾਰੈਂਸ ਬਿਸ਼ਨੋਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸਦਾ ਐਨਕਾਊਂਟਰ ਕੀਤਾ ਗਿਆ। ਇਸਦੇ ਨਾਲ ਹੀ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਲਾਰੈਂਸ ਦੇ ਵਿਰੋਧੀ ਗੈਂਗ ਨੂੰ ਲਾਰੈਂਸ ‘ਤੇ ਹਮਲਾ ਦਾ ਵੀ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਜੇਕਰ ਗੈਂਗਸਟਰ ਦੀ ਸੁਰੱਖਿਆ ਵਿੱਚ ਕੋਈ ਢਿੱਲ ਕੀਤੀ ਜਾਂ ਉਸ ਨੂੰ ਪੁਲਿਸ ਹਿਰਾਸਤ ਵਿੱਚ ਕੁੱਝ ਹੋਇਆ ਤਾਂ ਸੁਪਰੀਮ ਕੋਰਟ ਵਿੱਚ ਇਸਦਾ ਜਵਾਬ ਦੇਣਾ ਪਵੇਗਾ।

ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ‘ਚ ਕੀਤਾ ਜਾਵੇਗਾ ਮੁਕੰਮਲ : ਹਰਜੋਤ ਬੈਂਸ

0

ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਿੱਖਿਆ ਪ੍ਰੋਵਾਈਡਰਜ਼ ਨੂੰ ਪੱਕੇ ਕਰਨ ਦੀ ਪ੍ਰੀਕਿਰਿਆ ਨੂੰ ਤਿੰਨ ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ। ਉਕਤ ਪ੍ਰਗਟਾਵਾ ਅੱਜ ਸਕੂਲ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਨੇ ਕੀਤਾ।

ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰਜ਼ ਦੀਆਂ ਸੇਵਾਵਾਂ ਰੈਗੂਲਰ ਕਰਨ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾ ਰਿਹਾ ਹੈ।

ਸ. ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਉਪਰੰਤ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮ ਜਿਵੇਂ ਜਿਵੇਂ ਰੈਗੂਲਰ ਕਰਨ ਸਬੰਧੀ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਦੇ ਜਾਣਗੇ ਉਵੇਂ ਹੀ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ।

ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਭਲਾਈ ਲਈ ਵਚਨਬੱਧ ਹੈ ਅਤੇ ਅਧਿਆਪਕ ਦਿਵਸ ਦੇ ਮੌਕੇ ‘ਤੇ 8736 ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਕੇ ਇਸ ਗੱਲ ਦਾ ਪ੍ਰਮਾਣ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੁਣ ਕੰਪਿਊਟਰ ਅਧਿਆਪਕਾਂ ਦੇ ਮਸਲੇ ਨੂੰ ਜਲਦ ਹੱਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਕੂਲ ਸਿੱਖਿਆ ਨੂੰ ਸਭ ਤੋਂ ਵੱਧ ਤਰਜ਼ੀਹੀ ਮਾਮਲਾ ਵਜੋਂ ਰੱਖਿਆ ਹੈ।

ਸ.ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਗਈ ਸਬ ਕਮੇਟੀ ਦੀ ਇਸ ਪਹਿਲੀ ਸਿਫਾਰਸ਼ ਹੂਬਹੂ ਲਾਗੂ ਕਰਕੇ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਹੈ।

ਮਾਈਕ੍ਰੋਸਾਫਟ ਨੇ Windows 11 ਦਾ ਸਭ ਤੋਂ ਸੁਰੱਖਿਅਤ ਵਰਜ਼ਨ ਕੀਤਾ ਜਾਰੀ, ਜਾਣੋ ਨਵੇਂ ਫੀਚਰਜ਼

0

ਮਾਈਕ੍ਰੋਸਾਫਟ ਨੇ ਆਪਣੇ ਵਿੰਡੋਜ਼ 11 ਦੇ 2022 ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਕੰਪਨੀ ਮੁਤਾਬਕ ਇਸ ਅਪਡੇਟ ਨੂੰ ਦੁਨੀਆ ਭਰ ਦੇ 190 ਦੇਸ਼ਾਂ ’ਚ ਇਕੱਠੇ ਜਾਰੀ ਕੀਤਾ ਗਿਆ ਹੈ। ਵਿੰਡੋਜ਼ 11 ਦੀ ਲਾਂਚਿੰਗ ਤੋਂ ਬਾਅਦ ਇਹ ਇਸ ਵਿਚ ਹੁਣ ਤਕ ਦੀ ਸਭ ਤੋਂ ਵੱਡੀ ਅਪਡੇਟ ਹੈ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਸ ਅਪਡੇਟ ’ਚ ਚਾਰ ਮੁੱਖਖੇਤਰ ਜਿਵੇਂ ਯੂਜ਼, ਪ੍ਰੋਡਕਟੀਵਿਟੀ, ਕੁਨੈਕਟੀਵਿਟੀ ਅਤੇ ਸਕਿਓਰਿਟੀ ’ਤੇ ਫੋਕਸ ਕੀਤਾ ਗਿਆ ਹੈ। ਯਾਨੀ ਨਵੀਂ ਅਪਡੇਟ ’ਚ ਤੁਹਾਨੂੰ ਇਨ੍ਹਾਂ ਸਭ ਫੀਚਰਜ਼ ’ਚ ਬਦਲਾਅ ਵੇਖਣ ਨੂੰ ਮਿਲੇਗਾ। ਨਾਲ ਹੀ ਸਟਾਰਟ ਮੈਨਿਊ ’ਚ ਕੁਇੱਕ ਅਪਡੇਟ ਕਰਨ ਦੇ ਆਸਾਨ ਤਰੀਕੇ ਬਾਰੇ ਜਾਣਦੇ ਹਾਂ।

ਨਵੀਂ ਅਪਡੇਟ ਨੂੰ ਲੈ ਕੇ ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਵਿੰਡੋਜ਼ 11 2022 ਵਰਜ਼ਨ ’ਚ ਮੁੱਖ ਰੂਪ ਨਾਲ ਯੂਜ਼, ਪ੍ਰੋਡਕਟੀਵਿਟੀ, ਕੁਨੈਕਟੀਵਿਟੀ ਅਤੇ ਸਕਿਓਰਿਟੀ ਵਰਗੇ ਖੇਤਰਾਂ ’ਤੇ ਫੋਕਸ ਕਰਕੇ ਅਪਡੇਟ ਕੀਤਾ ਗਿਆ ਹੈ। ਨਵੀਂ ਅਪਡੇਟ ਤੋਂ ਬਾਅਦ ਤੁਹਾਨੂੰ ਸਟਾਰਟ ਮੈਨਿਊ ’ਚ ਕੁਇੱਕ ਸੈਟਿੰਗ ਦਾ ਆਪਸ਼ਨ ਵੀ ਮਿਲੇਗਾ। ਹੁਣ ਤੁਹਾਨੂੰ ਇਸ ਵਿਚ ਜ਼ਿਆਦਾ ਸਹੀ ਸਰਚ ਦੇ ਨਾਲ ਵਿਜੇਟਸ ਬੋਰਡ ’ਚ ਵੀ ਬਦਲਾਅ ਵੇਖਣ ਨੂੰ ਮਿਲਣਗੇ। ਲੋਕਲ ਅਤੇ ਪ੍ਰਜੈਂਟ ਕਵਰੇਜ ਦੇ ਨਾਲ ਫਾਈਲ ਐਕਸਪਲੋਰਰ ਦੇ ਟੈਬ ’ਚ ਵੀ ਸੁਧਾਰ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਅਪਡੇਟ ’ਚ ਵਿੰਡੋਜ਼ ਪੂਰਵਾਨੁਮਾਨ ਨਾਲ ਤੁਹਾਡੀਆਂ ਲੋੜਾਂ ਨੂੰ ਸਮਝਦਾ ਹੈ ਅਤੇ ਤੁਹਾਡੇ ਸਮੇਂ ਨੂੰ ਬਚਾਉਂਦਾ ਹੈ।

ਮਾਈਕ੍ਰੋਸਾਫਟ ਮੁਤਾਬਕ ਵਿੰਡੋਜ਼ 11 ਦੀ ਨਵੀਂ ਅਪਡੇਟ ’ਚ ਕਿਸੇ ਵੀ ਤਰ੍ਹਾਂ ਦੇ ਆਡੀਓ ਕੰਟੈਂਟ ’ਚ ਵਾਈਡ ਲਾਈਵ ਕੈਪਸ਼ਨ ਸਿਸਟਮ ਰਾਹੀਂ ਆਟੋਮੈਟਿਕ ਕੈਪਸ਼ਨ ਜਨਰੇਟ ਕੀਤਾ ਜਾ ਸਕਦਾ ਹੈ। ਨਾਲ ਹੀ ਵਾਇਰ ਐਕਸੈੱਸ ਨੂੰ ਵੀ ਬਿਹਤਰ ਕੀਤਾ ਗਿਆ ਹੈ। ਹੁਣ ਯੂਜ਼ਰਜ਼ ਆਪਣੀ ਆਵਾਜ਼ ਦਾ ਇਸਤੇਮਾਲ ਕਰਕੇ ਪੀਸੀ ’ਤੇ ਟੈਕਸਟ ਟਾਈਪ ਕਰ ਸਕਣਗੇ। ਇਸ ਵਿਚ ਨੈਚੁਰਲ ਵੌਇਸ ਫਾਰ ਨੈਰੇਟਰ ਦੀ ਮਦਦ ਨਾਲ ਨੈਚੁਰਲ ਸਪੀਚ ਨੂੰ ਵੀ ਬਾਰੀਕੀ ਨਾਲ ਸੁਣਿਆ ਜਾ ਸਕਦਾ ਹੈ। ਨਵੀਂ ਅਪਡੇਟ ਦੇ ਨਾਲ ਆਨਲਾਈਨ ਸੇਫਟੀ ਅਤੇ ਡਾਟਾ ਪਰਾਈਵੇਸੀ ਵਰਗੇ ਫੀਚਰਜ਼ ਮਿਲਣਗੇ। ਮਾਈਕ੍ਰੋਸਾਫਟ ਦਾ ਕਹਿਣਾ ਹੈ ਕਿ ਇਹ ਹੁਣ ਤਕ ਦੇ ਵਿੰਡੋਜ਼ ਦਾ ਸਭ ਤੋਂ ਸੁਰੱਖਿਅਤ ਵਰਜ਼ਨ ਹੈ। ਨਾਲ ਹੀ ਕੰਪਨੀ ਨੇ ਵਿੰਡੋਜ਼ 11 ਦੀ ਨਵੀਂ ਅਪਡੇਟ ’ਚ ਨਵੇਂ ਸਮਾਰਟ ਐਪ ਕੰਟਰੋਲ ਨੂੰ ਵੀ ਸ਼ਾਮਲ ਕੀਤਾ ਹੈ।

ਵਿੰਡੋਜ਼ ਦੀ ਨਵੀਂ ਅਪਡੇਟ ’ਚ ਬਿਹਤਰ ਟੱਚ ਨੈਵੀਗੇਸ਼ਨ, ਫੋਕਸ ਮੋਡ ਅਤੇ ਡੂ ਨਾਟ ਡਿਸਟਰਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਗੇਮਿੰਗ ਲਈ ਕਈ ਨਵੇਂ ਫੀਚਰਜ਼, ਨਵੇਂ ਟੂਲਸ ਅਤੇ ਮਾਈਕ੍ਰੋਸਾਫਟ ਸਟੋਰ ਦੇ ਅਨੁਭਵ ਨੂੰ ਚੰਗਾ ਕਰਨ ਲਈ ਵਿੰਡੋਜ਼ ਸਟੂਡੀਓ ਇਫੈਕਟਸ ’ਚ ਨਵੇਂ ਫੀਚਰਜ਼ ਨੂੰ ਜੋੜਿਆ ਗਿਆ ਹੈ।

ਇੰਝ ਕਰੋ ਡਾਊਨਲੋਡ
ਵਿੰਡੋਜ਼ 11 ਦੀ ਨਵੀਂ ਅਪਡੇਟ ਲਈ ਤੁਹਾਡੇ ਸਿਸਟਮ ’ਚ ਪਹਿਲਾਂ ਤੋਂ ਵਿੰਡੋਜ਼ 11 ਦਾ ਹੋਣਾ ਜ਼ਰੂਰੀ ਹੈ। ਨਵੀਂ ਅਪਡੇਟ ਲਈ ਤੁਹਾਨੂੰ ਆਪਣੇ ਪੀਸੀ ’ਚ ਸੈਟਿੰਗ ਆਪਸ਼ਨ ’ਚ ਜਾਣਾ ਹੋਵੇਗਾ ਅਤੇ ਇੱਥੋਂ ਵਿੰਡੋਜ਼ ਅਪਡੇਟ ’ਤੇ ਕਲਿੱਕ ਕਰਨਾ ਹੋਵੇਗਾ। ਹੁਣ ਤੁਹਾਨੂੰ Check for updates ’ਤੇ ਕਲਿੱਕ ਕਰਨਾ ਹੋਵੇਗਾ। ਜੇਕਰ ਤੁਹਾਡੇ ਡਿਵਾਈਸ ਲਈ ਨਵੀਂ ਅਪਡੇਟ ਉਪਲੱਬਧ ਹੈ ਤਾਂ ਤੁਹਾਨੂੰ ਡਾਊਨਲੋਡ ਦਾ ਆਪਸ਼ਨ ਦਿਸੇਗਾ। ਇਸਤੋਂ ਬਾਅਦ ਤੁਸੀਂ ਇਸਨੂੰ ਡਾਊਨਲੋਡ ਕਰਕੇ ਅਪਡੇਟ ਕਰ ਸਕਦੇ ਹੋ।

ਖਰੜ ਨਗਰ ਕੌਂਸਲ ਦੇ 15 ਕੌਂਸਲਰ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

0

ਖਰੜ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਨਗਰ ਕੌਂਸਲ ਖਰੜ ਦੇ 15 ਮੌਜੂਦਾ ਕੌਂਸਲਰ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕੈਬਨਿਟ ਮੰਤਰੀ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਉਨ੍ਹਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਗਿਆ।