Home Blog Page 1889

ਜੌੜਾਮਾਜਰਾ ਨੇ ਜਾਂਚ ਕਮੇਟੀ ਨੂੰ ਪਠਾਨਕੋਟ ਘਟਨਾ ਦੀ ਰਿਪੋਰਟ ਮੰਗਲਵਾਰ ਤਕ ਸੌਂਪਣ ਦੇ ਦਿੱਤੇ ਹੁਕਮ

0

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਚਾਰ ਮੈਂਬਰੀ ਜਾਂਚ ਕਮੇਟੀ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਵਾਪਰੀ ਦਰਦਨਾਕ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਹਨ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਨੇ ਡਾ. ਰਾਜ ਕੁਮਾਰ- ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਵੰਦਨਾ ਕੁੰਡਲ- ਡਿਪਟੀ ਮੈਡੀਕਲ ਕਮਿਸ਼ਨਰ, ਡਾ. ਹਰਨਵਨੀਤ- ਗਾਇਨੀਕੋਲੋਜਿਸਟ, ਡਾ. ਬਿੰਦੂ ਗੁਪਤਾ- ਸੀਨੀਅਰ ਮੈਡੀਕਲ ਅਫਸਰ ਆਦਿ ਚਾਰ ਮੈਂਬਰੀ ਕਮੇਟੀ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਸੀ। ਇਸ ਕਮੇਟੀ ਨੂੰ 4 ਅਕਤੂਬਰ ਤੱਕ ਆਪਣੀ ਜਾਂਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਗਏ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਸਟਾਫ਼ ਵੱਲੋਂ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ. ਜੌੜਾਮਾਜਰਾ ਨੇ ਦੱਸਿਆ ਕਿ ਜਦੋਂ ਤੋਂ ਉਨ੍ਹਾਂ ਨੇ ਸਿਹਤ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ, ਉਨ੍ਹਾਂ ਵੱਲੋਂ ਸਟਾਫ਼ ਨੂੰ ਮਰੀਜ਼ਾਂ ਨਾਲ ਨਿਮਰਤਾ ਨਾਲ ਪੇਸ਼ ਆਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਲੈਣ ਸਮੇਂ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਦੁਹਰਾਇਆ ਕਿ ਜੇਕਰ ਇਸ ਜਾਂਚ ਵਿੱਚ ਲਾਪ੍ਰਵਾਹੀ ਵਰਤਣ ਵਾਲੇ ਕਰਮਚਾਰੀ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ. ਜੌੜਾਮਾਜਰਾ ਨੇ ਕਿਹਾ ਕਿ ਜਿਹੜੇ ਸਰਕਾਰੀ ਕਰਮਚਾਰੀ ਸੇਵਾ ਕਰਦੇ ਸਮੇਂ ਲਾਪਰਵਾਹੀ ਜਾਂ ਅਣਗਹਿਲੀ ਕਰਦੇ ਹਨ, ਉਨ੍ਹਾਂ ਲਈ ਸੇਵਾ ਨਿਯਮਾਂ ਅਨੁਸਾਰ ਸਜ਼ਾ ਦੀ ਵਿਵਸਥਾ ਪਹਿਲਾਂ ਹੀ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿ਼ਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

 

ਠੋਸ ਤੇ ਤਰਲ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੀਆਂ 23 ਪੰਚਾਇਤਾਂ ਨੂੰ ਮਿਲੇਗਾ ਇਨਾਮ- ਬ੍ਰਮ ਸ਼ੰਕਰ ਜਿੰਪਾ

0

ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਰਾਜ ਪੱਧਰੀ ਸਵੱਛ ਭਾਰਤ ਦਿਵਸ 2 ਅਕਤੂਬਰ ਨੂੰ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੀਆਂ ਸੂਬੇ ਦੀਆਂ 23 ਪੰਚਾਇਤਾਂ ਦੇ ਖਾਤੇ ਵਿੱਚ 23 ਲੱਖ ਰੁਪਏ (ਇਕ ਲੱਖ ਰੁਪਏ ਪ੍ਰਤੀ ਪੰਚਾਇਤ) ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। 3 ਹੋਰ ਪੰਚਾਇਤਾਂ ਨੂੰ ਵੀ 10-10 ਹਜ਼ਾਰ ਰੁਪਏ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਦਾ ਵੀ ਸਨਮਾਨ ਹੋਵੇਗਾ। ਇਸ ਦੌਰਾਨ ਸਵੱਛਤਾ ਸਬੰਧੀ ਨੁੱਕੜ ਨਾਟਕ, ਲਘੂ ਫਿਲਮ ਅਤੇ ਹੋਰ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ।

ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ‘ਚ ਸਾਫ ਅਤੇ ਪੀਣਯੋਗ ਪਾਣੀ ਦੀ ਸਪਲਾਈ ਲਈ ਸ਼ਾਨਦਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਪਿੰਡਾਂ ‘ਚ ਕੂੜੇ ਦੀ ਸਾਂਭ ਸੰਭਾਲ ਤੇ ਪ੍ਰਬੰਧਨ ਲਈ ਵੀ ਕੌਮੀ ਪੱਧਰ ਉੱਤੇ ਨਾਂ ਦਰਜ ਕਰਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਸੂਬੇ ਦੇ 15 ਜ਼ਿਲ੍ਹਿਆਂ (ਹੁਸ਼ਿਆਰਪੁਰ, ਮਲੇਰਕੋਟਲਾ, ਫਰੀਦਕੋਟ, ਜਲੰਧਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਠਾਨਕੋਟ, ਗੁਰਦਾਸਪੁਰ, ਐਸ.ਏ.ਐਸ. ਨਗਰ, ਕਪੂਰਥਲਾ, ਮਾਨਸਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ ਅਤੇ ਐਸ.ਬੀ. ਨਗਰ) ਦੇ ਸਾਰੇ 8292 ਪਿੰਡਾਂ ਵਿਚ ਘਰ-ਘਰ ਸਾਫ ਪਾਣੀ ਦਿੱਤਾ ਜਾ ਰਿਹਾ ਹੈ। ਇਹਨਾਂ 15 ਜ਼ਿਲ੍ਹਿਆਂ ਨੂੰ ਵੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਨੇ ਅੱਗੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਪੜਾਅ-2) ਦੀ ਸੂਬੇ ਵਿਚ ਸ਼ੁਰੂਆਤ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਿਸ਼ਨ ਤਹਿਤ ਸਾਰੇ ਪਿੰਡਾਂ ਵਿੱਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਸੁਚੱਜਾ ਪ੍ਰਬੰਧ ਕੀਤਾ ਜਾਵੇਗਾ। ਜਿੰਪਾ ਨੇ ਕਿਹਾ ਕਿ ਮਾਰਚ 2025 ਤੱਕ ਹਰੇਕ ਪਿੰਡ ਨੂੰ ਓਡੀਐਫ ਪਲੱਸ ਐਲਾਨਣ ਲਈ ਯਤਨ ਤੇਜ਼ ਕਰ ਦਿੱਤੇ ਗਏ ਹਨ।

ਕਬਿਲੇਗੌਰ ਹੈ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਪਿੰਡਾਂ ਵਿੱਚ ਫੈਲੇ ਕੂੜੇ ਦੀ ਸਫਾਈ ਅਤੇ ਕੂੜਾ ਪ੍ਰਬੰਧਨ ਦੇ ਵਿਸ਼ੇ ‘ਤੇ ਮੁਹਿੰਮ ਚਲਾ ਕੇ ਕਈ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਰਾਜ ਪੱਧਰੀ ਸਵੱਛ ਭਾਰਤ ਦਿਵਸ ਮੌਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਮੁੱਖ ਮਹਿਮਾਨ ਜਦਕਿ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਮਗਰੋਂ ਲਾਰੈਂਸ ਬਿਸ਼ਨੋਈ ਗੈਂਗ ਦੀ ਪੁਲਿਸ ਨੂੰ ਧਮਕੀ!

0

ਗੈਂਗਸਟਰ ਦੀਪਕ ਟੀਨੂੰ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ ਹੈ। ਦੀਪਕ ਟੀਨੂੰ ਦੇ ਹਿਰਾਸਤ ’ਚੋਂ ਫਰਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਧਮਕੀ ਦਿੱਤੀ ਹੈ। ਲਾਰੈਂਸ ਗੈਂਗ ਨੇ ਫੇਸਬੁੱਕ ਪੋਸਟ ਪਾ ਕੇ ਪੰਜਾਬ ਅਤੇ ਹਰਿਆਣਾ ਪੁਲਸ ਨੂੰ ਦੀਪਕ ਟੀਨੂੰ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ। ਟੀਨੂੰ ਸ਼ਨੀਵਾਰ ਰਾਤ ਨੂੰ ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਉਸ ਵੇਲੇ ਫਰਾਰ ਹੋ ਗਿਆ ਸੀ, ਜਦੋਂ ਉਸ ਨੂੰ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਪੁੱਛਗਿੱਛ ਲਈ ਪੁਲਿਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ।

ਇਹ ਵੀ ਪੜ੍ਹੋ : MLA ਪ੍ਰਤਾਪ ਬਾਜਵਾ ਦੇ ਹਲਕੇ ‘ਚ ਕਾਂਗਰਸ ਨੂੰ ਝਟਕਾ, ਕੌਂਸਲ ਪ੍ਰਧਾਨ ਸਮੇਤ ਚਾਰ MC…

ਲਾਰੈਂਸ ਗੈਂਗ ਨੇ ਲਿਖਿਆ ਹੈ ਕਿ ਇਹ ਪੋਸਟ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਪੁਲਿਸ ਲਈ ਹੈ। ਸਾਡਾ ਭਰਾ ਟੀਨੂੰ ਉਰਫ ਦੀਪਕ ਪੁਲਿਸ ਹਿਰਾਸਤ ’ਚੋ ਫਰਾਰ ਹੋ ਗਿਆ ਹੈ। ਪੁਲਿਸ ਉਸ ਦੇ ਨਾਲ ਕੁੱਝ ਵੀ ਨਾਜਾਇਜ਼ ਕਰ ਸਕਦੀ ਹੈ, ਇਹ ਪੋਸਟ ਇਸ ਲਈ ਪਾਉਣੀ ਪੈ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਪੁਲਿਸ ਪਹਿਲਾਂ ਹੀ ਬਹੁਤ ਧੱਕਾ ਕਰ ਚੁੱਕੀ ਹੈ, ਹੁਣ ਹੋਰ ਨਹੀਂ ਸਹਿਣਾ। ਸਾਨੂੰ ਮਜ਼ਬੂਰ ਨਾ ਕੀਤਾ ਜਾਵੇ। ਜੋ ਵੀ ਬਣਦੀ ਕਾਰਵਾਈ ਹੈ ਪੁਲਿਸ ਉਹ ਕਰੇ। ਅਜੇ ਵੀ ਸਮਝ ਜਾਓ ਜੇ ਸਾਡੇ ਭਰਾ ਨਾਲ ਕੁੱਝ ਨਜਾਇਜ਼ ਹੋਇਆ ਤਾਂ ਇਹ ਚੀਜ਼ ਭੁਗਤਣੀ ਪਵੇਗੀ।

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸਮ-ਖਾਸ ਅਤੇ ਖ਼ਤਰਨਾਕ ਗੈਂਗਸਟਰ ਦੀਪਕ ਟੀਨੂੰ ਸ਼ਨੀਵਾਰ ਰਾਤ ਮਾਨਸਾ ਪੁਲਿਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ ਸੀ। ਸੂਤਰਾਂ ਮੁਤਾਬਕ ਸ਼ਨੀਵਾਰ ਰਾਤ ਮਾਨਸਾ ਪੁਲਿਸ ਗੈਂਗਸਟਰ ਦੀਪਕ ਟੀਨੂੰ ਨੂੰ ਗੋਇੰਦਵਾਲ ਸਾਹਿਬ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਜਾ ਰਹੀ ਸੀ, ਇਸ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਸੂਤਰਾਂ ਮੁਤਾਬਕ ਦੀਪਕ ਏ ਕੈਟਾਗਿਰੀ ਦਾ ਖ਼ਤਰਨਾਕ ਗੈਂਗਸਟਰ ਹੈ, ਜਿਸ ’ਤੇ ਕਤਲ, ਕਤਲ ਦੀ ਕੋਸ਼ਿਸ਼, ਫਿਰੌਤੀ, ਲੁੱਟ-ਖੋਹ ਸਣੇ ਦਰਜਨਾਂ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਨਸਾ ਪੁਲਿਸ ਦੀਪਕ ਨੂੰ ਪੁੱਛਗਿੱਛ ਲਈ ਲੈ ਕੇ ਜਾ ਰਹੀ ਸੀ। 29 ਮਈ ਨੂੰ ਜਦੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਤਾਂ ਇਸ ਤੋਂ ਦੋ ਦਿਨ ਪਹਿਲਾਂ ਹੀ ਮਤਲਬ 27 ਮਈ ਨੂੰ ਲਾਰੈਂਸ ਨੇ ਦੀਪਕ ਟੀਨੂੰ ਨਾਲ ਫੋਨ ’ਤੇ ਗੱਲਬਾਤ ਕੀਤੀ ਸੀ। ਇਸ ਦੇ ਚੱਲਦੇ ਪੁਲਿਸ ਵਲੋਂ ਦੀਪਕ ਟੀਨੂੰ ਤੋਂ ਪੁੱਛਗਿੱਛ ਕੀਤੀ ਜਾਣੀ ਸੀ।

ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, ਲਗਾਤਾਰ 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’

0

ਸਵੱਛ ਸਰਵੇਖਣ-2022 ਦੇ ਨਤੀਜਿਆਂ ’ਚ ਇੰਦੌਰ ਨੇ ਲਗਾਤਾਰ 6ਵੀਂ ਵਾਰ ਬਾਜ਼ੀ ਮਾਰੀ ਹੈ। ਇੰਦੌਰ ਸਫਾਈ ਦੇ ਮਾਮਲੇ ’ਚ ਦੇਸ਼ ’ਚ ਫਿਰ ਸਿਰਮੌਰ ਬਣਿਆ ਹੈ। ਦੂਜੇ ਨੰਬਰ ’ਤੇ ਗੁਜਰਾਤ ਦਾ ਸੂਰਤ ਅਤੇ ਤੀਜੇ ਨੰਬਰ ’ਤੇ ਨਵੀਂ ਮੁੰਬਈ ਹੈ। ਭਾਰਤ ਦੀ ਕਲੀਨੈਸਟ ਮੈਗਾ ਸਿਟੀ ਰੂਪ ’ਚ ਗੁਜਰਾਤ ਦੇ ਅਹਿਮਦਾਬਾਦ ਨੇ ਜਗ੍ਹਾ ਬਣਾਈ ਹੈ। ਜ਼ਿਕਰਯੋਗ ਹੈ ਕਿ ਇੰਦੌਰ ਕਚਰੇ ਦੀ ਛਾਂਟੀ ਅਤੇ ਕਚਰੇ ਤੋਂ ਕਮਾਈ ਕਰ ਕੇ ਲਗਾਤਾਰ 6ਵੀਂ ਵਾਰ ਸਫ਼ਾਈ ਦਾ ਸਿਰਮੌਰ ਬਣਿਆ ਹੈ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਪੁਲਿਸ ਦੀ ਕਸਟੱਡੀ ਤੋਂ ਹੋਇਆ ਫਰਾਰ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ’ਚ ਦਿੱਲੀ ਦੇ ਤਾਲਕਟੋਰਾ ਸਟੇਡੀਅਮ ’ਚ ਆਯੋਜਿਤ ਸਵੱਛ ਸਰਵੇਖਣ ਐਵਾਰਡ-2022 ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਸਵੈ-ਸੰਬੰਧੀ ਸਰਵੇਖਣ ਹੈ। ਉਨ੍ਹਾਂ ਦੱਸਿਆ ਕਿ 2016 ’ਚ ਇਸ ਨੂੰ 73 ਸ਼ਹਿਰਾਂ ’ਚ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ 2022 ’ਚ 4,355 ਸ਼ਹਿਰਾਂ ਨੇ ਇਸ ਸਵੱਛ ਸਰਵੇਖਣ ’ਚ ਹਿੱਸਾ ਲਿਆ ਹੈ।

ਇਹ ਵੀ ਪੜ੍ਹੋ: ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ 26 ਲੋਕਾਂ ਦੀ ਮੌਤ

1 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ’ਚ ਪਹਿਲਾ ਸਥਾਨ ਮਹਾਰਾਸ਼ਟਰ ਦੇ ਪੰਚਗਨੀ ਨੂੰ ਦਿੱਤਾ ਗਿਆ ਹੈ। ਦੂਜਾ ਸਥਾਨ ਛੱਤੀਸਗੜ੍ਹ ਦੇ ਪਾਟਨ ਨੂੰ ਮਿਲਿਆ ਹੈ, ਜਦਕਿ ਮਹਾਰਾਸ਼ਟਰ ਦਾ ਕਰਾਡ ਸ਼ਹਿਰ ਤੀਜੇ ਸਥਾਨ ’ਤੇ ਆਇਆ ਹੈ। ਰਾਜਸਥਾਨ-ਮਹਾਰਾਸ਼ਟਰ ਨੂੰ ਪਛਾੜ ਕੇ ਮੱਧ ਪ੍ਰਦੇਸ਼ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਸੂਬਾ ਬਣ ਗਿਆ ਹੈ। 100 ਤੋਂ ਵੱਧ ਸ਼ਹਿਰਾਂ ਵਾਲੇ ਸੂਬੇ ’ਚ ਮੱਧ ਪ੍ਰਦੇਸ਼ ਨੰਬਰ-1 ’ਤੇ ਆਇਆ। ਭੋਪਾਲ ਨੂੰ 1 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ’ਚ 6ਵਾਂ ਸਥਾਨ ਮਿਲਿਆ ਹੈ।

ਪ੍ਰੋਗਰਾਮ ਦੌਰਾਨ ਸੂਬੇ ਦੀਆਂ 11 ਸੰਸਥਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਨੂੰ ਲੈ ਕੇ ਸੂਬੇ ਦੇ ਸ਼ਹਿਰੀ ਵਿਕਾਸ ਮੰਤਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਦਿੱਲੀ ’ਚ ਬੀਤੇ ਦਿਨ ਸਵੱਛਤਾ ਲੀਗ, ਖਜੂਰਾਹੋ ਅਤੇ ਉਜੈਨ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

ਵਿਦੇਸ਼ ਤੋਂ ਪਰਤੇ ਮਨਕੀਰਤ ਔਲਖ, ਦਿੱਲੀ ‘ਚ ਕਰਨਗੇ ਵੱਡਾ ਸ਼ੋਅ

0

ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਵਿਵਾਦਾਂ ‘ਚ ਘਿਰੇ ਮਸ਼ਹੂਰ ਸਿੰਗਰ ਮਨਕੀਰਤ ਔਲਖ ਭਾਰਤ ਆ ਚੁੱਕੇ ਹਨ। ਜਾਣਕਾਰੀ ਮੁਤਾਬਕ ਉਹ ਦਿੱਲੀ ‘ਚ ਇਕ ਵੱਡਾ ਸ਼ੋਅ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਹੁਣ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਇਸਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਕਿ ਮਿਲਦੇ ਆ ਅੱਜ ਦਿੱਲੀ ਵਾਲੇਓ !! ਦੱਸ ਦੇਈਏ ਕਿ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਇਹ ਪਹਿਲਾਂ ਸ਼ੋਅ ਹੈ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਪੁਲਿਸ ਦੀ ਕਸਟੱਡੀ ਤੋਂ ਹੋਇਆ ਫਰਾਰ

ਜਿਕਰਯੋਗ ਹੈ ਕਿ ਸਿੱਧੂ ਕਤਲ ਕਾਂਡ ‘ਚ ਮਨਕੀਰਤ ‘ਤੇ ਵੀ ਕਈ ਸਵਾਲੀਆ ਨਿਸ਼ਾਨ ਖੜ੍ਹੇ ਹੋਏ ਸਨ ਪਰ ਪੁਲਿਸ ਨੇ ਜਾਂਚ ‘ਚ ਮਨਕੀਰਤ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪੰਜਾਬ ਪੁਲਿਸ ਦੀ ਜਾਂਚ ਵਿੱਚ ਮਨਕੀਰਤ ਔਲਖ ਦੀ ਇਸ ਕਤਲ ਵਿੱਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਸੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਸ ਨੂੰ ਔਲਖ ਦੀ ਸਾਜ਼ਿਸ਼ ਦੱਸਿਆ ਸੀ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਮਨਕੀਰਤ ਔਲਖ ਫਿਲਹਾਲ ਪੰਜਾਬ ‘ਚ ਕੋਈ ਸ਼ੋਅ ਨਹੀਂ ਕਰਨਗੇ। ਉਹ ਜਲਦ ਹੀ ਪੰਜਾਬ ਦੇ ਡੀਜੀਪੀ ਨੂੰ ਮਿਲਣਗੇ ਅਤੇ ਸੁਰੱਖਿਆ ਦੇ ਮੱਦੇਨਜ਼ਰ ਗੱਲਬਾਤ ਕੀਤੀ ਜਾਵੇਗੀ।

MLA ਪ੍ਰਤਾਪ ਬਾਜਵਾ ਦੇ ਹਲਕੇ ‘ਚ ਕਾਂਗਰਸ ਨੂੰ ਝਟਕਾ, ਕੌਂਸਲ ਪ੍ਰਧਾਨ ਸਮੇਤ ਚਾਰ MC ‘ਆਪ’ ‘ਚ ਹੋਏ ਸ਼ਾਮਿਲ

0

ਗੁਰਦਾਸਪੁਰ: MLA ਪ੍ਰਤਾਪ ਬਾਜਵਾ ਦੇ ਹਲਕਾ ਕਾਦੀਆ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਕਾਦੀਆ ਵਿੱਚ  ਧਾਰੀਵਾਲ ਨਗਰ ਕੌਂਸਲ ਦੇ ਮੌਜ਼ੂਦਾ ਕਾਂਗਰਸੀ ਪ੍ਰਧਾਨ ਚਾਰ ਮੌਜ਼ੂਦਾ ਕਾਂਗਰਸੀ ਐਮ ਸੀ,ਦੋ ਸਾਬਕਾ ਐਮ ਸੀ ਆਪਣੇ ਸਮਰਥਕਾਂ ਸਮੇਤ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸੇਖਵਾਂ ਦੀ ਅਗੁਵਾਹੀ ਵਿੱਚ ਆਪ ਪਾਰਟੀ ਵਿਚ ਸ਼ਾਮਿਲ ਹੋ ਗਏ। ਇਹਨਾਂ ਨੂੰ ਆਪ ਪਾਰਟੀ ਵਿਚ ਸ਼ਾਮਿਲ ਕਰਵਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ੁਦ ਪਹੁੰਚੇ। ਇਸ ਮੌਕੇ ਲਾਲ ਚੰਦ ਕਟਾਰੂਚੱਕ ਨੇ ਵਿਰੋਧੀ ਪਾਰਟੀਆਂ ਤੇ ਤਿੱਖੇ ਨਿਸ਼ਾਨੇ ਸਾੱਧਦੇ ਹੋਏ ਪੰਜਾਬ ਸਰਕਾਰ ਦੇ ਪਿਛਲੇ ਬੀਤੇ ਸਮੇ ਦੌਰਾਨ ਪ੍ਰਾਪਤ ਕੀਤੀਆਂ ਉਪਲਬਧੀਆਂ ਦੇ ਸੋਹਲੇ ਗਾਏ।

ਇਸ ਮੌਕੇ ਖੁਰਾਕ ਸਪਲਾਈ ਮੰਤਰੀ ਪੰਜਾਬ ਲਾਲ ਚੰਦ ਨੇ ਕਾਂਗਰਸ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋਏ ਲੋਕਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪਾਰਟੀ ਵਿਚ ਇਹਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਹਰ ਪਾਰਟੀ ਵਿਚ ਸਮਰਥਕਾਂ ਦਾ ਆਉਣਾ ਜਾਣਾ ਲਗਾ ਰਹਿੰਦਾ ਹੈ ਪਰ ਦੂਸਰੀਆਂ ਰਾਜਨੀਤਕ ਪਾਰਟੀਆਂ ਨਾਲੋਂ ਆਪ ਪਾਰਟੀ ਵੱਖਰੀ ਹੈ।

ਇਸ ਮੌਕੇ ਮੰਤਰੀ ਲਾਲ ਚੰਦ ਨੇ ਕੇਂਦਰ ਦੇ ਵਾਤਾਵਰਣ ਮੰਤਰੀ ਭੂਪਏਂਦਰ ਯਾਦਵ ਦੇ ਹਵਾ ਪ੍ਰਦੂਸ਼ਣ ਅਤੇ ਪਰਾਲੀ ਸਾੜਨ ਮਸਲੇ ਨੂੰ ਲੈਕੇ ਪੰਜਾਬ ਲਈ ਦਿੱਤੇ ਬਿਆਨ ਉਤੇ ਵੀ ਤੰਜ ਕਸਦੇ ਹੋਏ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਇਆ ਅਤੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ। ਉੱਥੇ ਹੀ ਮੰਤਰੀ ਨੇ ਕਿਸਾਨਾਂ ਦੀ ਕਿਸੇ ਵੀ ਫਸਲ ਦੇ ਬਕਾਏ ਨੂੰ ਲੈਕੇ ਕਿਹਾ ਕਿ ਕਿਸਾਨਾਂ ਦੀ ਕਿਸੇ ਵੀ ਫਸਲ ਦੀ ਬਕਾਇਆ ਰਾਸ਼ੀ ਨੂੰ ਬਾਕੀ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਓਹਨਾ ਜੀ ਓ ਜੀ ਦੇ ਰੋਸ ਧਰਨੇ ਅਤੇ ਆਪ ਲੀਡਰਾਂ ਦੇ ਕੀਤੇ ਜਾ ਰਹੇ ਘੇਰਾਵ ਨੂੰ ਲੈਕੇ ਵੀ ਜੀ ਓ ਜੀ ਮੈਂਬਰਾਂ ਨੂੰ ਸਮਝਾਉਣ ਦੀ ਗੱਲ ਕਰਦੇ ਕਿਹਾ ਕਿ ਪ੍ਰਦਰਸ਼ਨ ਕਰਨਾ ਜਮਹੂਰੀ ਹੱਕ ਹੈ ।

ਉੱਥੇ ਹੀ ਆਪ ਪਾਰਟੀ ਦੇ ਜ਼ਿਲਾ ਪ੍ਰਧਾਨ ਜਗਰੂਪ ਸੇਖਵਾਂ ਅਤੇ ਕਾਂਗਰਸ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋਏ ਧਾਰੀਵਾਲ ਨਗਰ  ਕੌਂਸਲ ਪ੍ਰਧਾਨ ਅਸ਼ਵਨੀ ਦੁੱਗਲ ਨੇ ਕਿਹਾ ਕਿ ਆਪ ਪਾਰਟੀ ਦੀਆਂ ਲੋਕਹਿਤ ਨੀਤੀਆਂ ਨੂੰ ਦੇਖਦੇ ਹੋਏ ਅਤੇ ਕੁਝ ਹੀ ਸਮੇ ਵਿੱਚ ਜ਼ਿਆਦਾ ਕੰਮ ਕਰਕੇ ਦਿਖਾਉਣ ਵਾਲੀ ਆਪ ਦੀ ਪੰਜਾਬ ਸਰਕਾਰ ਤੋਂ ਖੁਸ਼ ਹੋਕੇ ਲੋਕ ਪੁਰਾਣੀਆਂ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਆਪ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਿੱਧੂ ਨੂੰ ਮਿਲੇ YouTube ਡਾਇਮੰਡ ਬਟਨ ਦੀ ਤਸਵੀਰ ਕੀਤੀ ਸਾਂਝੀ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਅਜਿਹਾ ਪਹਿਲਾ ਪੰਜਾਬੀ ਗਾਇਕ ਹੈ, ਜਿਸ ਦੇ ਆਪਣੇ ਨਿੱਜੀ ਯੂਟਿਊਬ ਚੈਨਲ ’ਤੇ 1 ਕਰੋੜ ਤੋਂ ਵੱਧ ਸਬਸਕ੍ਰਾਈਬਰਜ਼ ਹਨ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਯੂਟਿਊਬ ਨੇ ਸਭ ਤੋਂ ਜ਼ਿਆਦਾ ਗਾਣੇ ਚੱਲਣ ‘ਤੇ ਇਕ ਕਰੋੜ ਤੋਂ ਉੱਪਰ ਸਬਸਕ੍ਰਾਈਬਰ ਹੋਣ ‘ਤੇ ਸਨਮਾਨ ਵਜੋਂ ਡਾਇਮੰਡ ਪਲੇਅ ਬਟਨ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਇਸ ਡਾਇਮੰਡ ਪਲੇਅ ਬਟਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ।

ਜੇਕਰ ਮੌਜੂਦਾ ਸਬਸਕ੍ਰਾਈਬਰਜ਼ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਹ 1 ਕਰੋੜ 70 ਲੱਖ ਤੋਂ ਵੱਧ ਹੈ। ਕਿਸੇ ਵੀ ਯੂਟਿਊਬ ਚੈਨਲ ਨੂੰ 1 ਕਰੋੜ ਸਬਸਕ੍ਰਾਈਬਰਜ਼ ਪਾਰ ਕਰਨ ’ਤੇ ਇਕ ਡਾਇਮੰਡ ਪਲੇਅ ਬਟਨ ਮਿਲਦਾ ਹੈ। ਸਿੱਧੂ ਮੂਸੇ ਵਾਲਾ ਦਾ ਡਾਇਮੰਡ ਪਲੇਅ ਬਟਨ ਉਸ ਦੇ ਘਰ ਆ ਚੁੱਕਾ ਹੈ, ਜਿਸ ਨਾਲ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੰਸਟਾਗ੍ਰਾਮ ’ਤੇ ਇਕ ਤਸਵੀਰ ਪੋਸਟ ਕਰਦਿਆਂ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕੈਪਸ਼ਨ ’ਚ ਲਿਖਿਆ, ‘‘ਦੁਨੀਆ ’ਤੇ ਚੜ੍ਹਤ ਦੇ ਝੰਡੇ ਝੂਲਦੇ।’’

 

ਕਾਨਪੁਰ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰੈਕਟਰ-ਟਰਾਲੀ ਪਲਟਣ ਨਾਲ 26 ਲੋਕਾਂ ਦੀ ਮੌਤ

0

ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਇਕ ਟਰੈਕਟਰ-ਟਰਾਲੀ ਤਲਾਬ ‘ਚ ਪਲਟ ਗਈ। ਇਸ ਹਾਦਸੇ ‘ਚ 26 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 4 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਮੌਕੇ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਸਾਰੇ ਸ਼ਰਧਾਲੂ ਫਤਿਹਪੁਰ ਸਥਿਤ ਚੰਦਰਿਕਾ ਦੇਵੀ ਮੰਦਰ ਦੇ ਦਰਸ਼ਨਾਂ ਲਈ ਗਏ ਹੋਏ ਸਨ। ਟਰਾਲੀ ਵਿੱਚ 40 ਦੇ ਕਰੀਬ ਲੋਕ ਸਵਾਰ ਸਨ। ਵਾਪਸ ਆਉਂਦੇ ਸਮੇਂ ਪਿੰਡ ਸਾਧ ਅਤੇ ਗੰਭੀਰਪੁਰ ਵਿਚਕਾਰ ਸੜਕ ਕਿਨਾਰੇ ਤਲਾਬ ਵਿੱਚ ਟਰਾਲੀ ਪਲਟ ਗਈ। ਫਿਲਹਾਲ 10 ਲਾਸ਼ਾਂ ਭੀਤਰਗਾਓਂ ਸੀ.ਐੱਚ.ਸੀ. ਪਹੁੰਚੀਆਂ ਹਨ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਪੁਲਿਸ ਦੀ ਕਸਟੱਡੀ ਤੋਂ ਹੋਇਆ ਫਰਾਰ

ਘਟਨਾ ‘ਤੇ ਦੁੱਖ ਪ੍ਰਗਟਾਉਂਦਿਆ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕਾਨਪੁਰ ਜ਼ਿਲ੍ਹੇ ‘ਚ ਸੜਕ ਹਾਦਸਾ ਬਹੁਤ ਹੀ ਦਿਲ ਕੰਬਾਊ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਚਲਾਉਣ ਅਤੇ ਜ਼ਖਮੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਬਹੁਤ ਦੁਖਦ ਹੈ। ਮੇਰੀ ਸੰਵੇਦਨਾ ਦੁਖੀ ਪਰਿਵਾਰਾਂ ਦੇ ਨਾਲ ਹੈ। ਪ੍ਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ।

ਮੁੱਖ ਮੰਤਰੀ ਯੋਗੀ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਮੰਤਰੀ ਖੁਦ ਨਿਗਰਾਨੀ ਕਰ ਰਹੇ ਹਨ। ਸੀਨੀਅਰ ਮੰਤਰੀ ਰਾਕੇਸ਼ ਸਚਾਨ ਅਤੇ ਅਜੀਤ ਪਾਲ ਨੂੰ ਮੌਕੇ ਦਾ ਦੌਰਾ ਕਰਕੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : Gandhi Jayanti: PM Modi ਸਮੇਤ ਕਈ ਨੇਤਾਵਾਂ ਨੇ ਰਾਜਘਾਟ ‘ਤੇ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਨਪੁਰ ‘ਚ ਟਰੈਕਟਰ-ਟਰਾਲੀ ਹਾਦਸੇ ‘ਤੇ ਸੋਗ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਵਾਰਿਸਾਂ ਨੂੰ PMNRF ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸਗ੍ਰੇਸ਼ੀਆ ਦੇਣ ਦਾ ਐਲਾਨ ਵੀ ਕੀਤਾ। ਸੂਚਨਾ ਮਿਲਣ ਤੋਂ ਬਾਅਦ ਕਾਨਪੁਰ ਦੇ ਕਈ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਐੱਸ.ਪੀ. ਆਊਟਰ ਤੇਜ ਸਵਰੂਪ ਸਿੰਘ ਵੀ ਪੁਲਸ ਫੋਰਸ ਨਾਲ ਪਹੁੰਚ ਗਏ ਹਨ। ਆਪਣਿਆਂ ਦੀ ਮੌਤ ਕਾਰਨ ਸਨੇਹੀਆਂ ਦਾ ਬੁਰਾ ਹਾਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਤਾ-ਪਿਤਾ ਰਿਸ਼ਤੇਦਾਰਾਂ ਦੇ ਨਾਲ ਕੋਰਥਾ ‘ਚ ਬੱਚੇ ਦਾ ਮੁੰਡਨ ਕਰਵਾਉਣ ਗਏ ਹੋਏ ਸਨ। ਪਿਤਾ ਹੀ ਟਰੈਕਟਰ ਚਲਾ ਰਿਹਾ ਸੀ। ਬੱਚੇ, ਮਾਂ ਅਤੇ ਪਿਤਾ ਦੀ ਮੌਤ ਕਾਰਨ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ।

 

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਪੁਲਿਸ ਦੀ ਕਸਟੱਡੀ ਤੋਂ ਹੋਇਆ ਫਰਾਰ

0

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਮਾਨਸਾ ਪੁਲਿਸ ਦੀ ਕਸਟੱਡੀ ਤੋਂ ਫਰਾਰ ਹੋ ਗਿਆ ਹੈ। ਸੂਤਰਾਂ ਅਨੁਸਾਰ ਦੀਪਕ ਟੀਨੂ ਨੂੰ ਮਾਨਸਾ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਕਪੂਰਥਲਾ ਤੋਂ ਲਿਆਈ ਸੀ। ਦੀਪਕ ਟੀਨੂੰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਹੈ।ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਦੀਪਕ ਟੀਨੂੰ ਨੂੰ ਪੁਲਿਸ ਪ੍ਰਾਈਵੇਟ ਗੱਡੀ ‘ਚ ਲਿਜਾ ਰਹੀ ਸੀ।ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂੰ A ਕੈਟਾਗਿਰੀ ਦਾ ਗੈਂਗਸਟਰ ਹੈ।

ਸਾਈਕਲਿਸਟ ਵਿਸ਼ਵਜੀਤ ਸਿੰਘ ਨੂੰ 36ਵੀਆਂ ਕੌਮੀ ਖੇਡਾਂ ‘ਚ ਮੈਡਲ ਜਿੱਤਣ ‘ਤੇ ਖੇਡ ਮੰਤਰੀ ਨੇ ਦਿੱਤੀ ਵਧਾਈ

0

ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੂੰ 36ਵੀਆਂ ਕੌਮੀ ਖੇਡਾਂ ‘ਚ ਸਾਈਕਲਿੰਗ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਪਰਸ਼ੂਟ ‘ਚ ਚਾਂਦੀ ਦਾ ਤਮਗਾ ਜਿੱਤਣ ‘ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁਬਾਰਕਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ : ਇੰਡੋਨੇਸ਼ੀਆ ‘ਚ ਫੁੱਟਬਾਲ ਮੈਚ ਦੌਰਾਨ ਮਚੀ ਭਗਦੜ, 127 ਦੀ ਮੌਤ

ਮੀਤ ਹੇਅਰ ਨੇ ਸੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਦਿਆਂ ਲਿਖਿਆ, “ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਸਾਈਕਲਿਸਟ ਵਿਸ਼ਵਜੀਤ ਸਿੰਘ ਨੇ 36ਵੀਆਂ ਕੌਮੀ ਖੇਡਾਂ ਵਿੱਚ ਸਾਈਕਲਿੰਗ ਖੇਡ ਦੇ ਮਾਸ ਸਟਾਰਟ ਈਵੈਂਟ ਵਿੱਚ ਸੋਨੇ ਤੇ ਵਿਅਕਤੀਗਤ ਪਰਸ਼ੂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ। ਇਸ ਜੇਤੂ ਸਾਈਕਲਿਸਟ ਨੂੰ ਬਹੁਤ-ਬਹੁਤ ਮੁਬਾਰਕਾਂ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਹਾਲ ਹੀ ਵਿੱਚ ਵਿਸ਼ਵਜੀਤ ਸਿੰਘ ਨੂੰ 5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਸੀ। ਪਹਿਲੀ ਵਾਰ ਕਾਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਨਗਦ ਇਨਾਮ ਰਾਸ਼ੀ ਨਾਲ ਸਨਮਾਨੇ ਗਏ ਸਨ।”