Home Blog Page 1883

ਚੰਡੀਗੜ੍ਹ ‘ਚ ਹਵਾਈ ਸੈਨਾ ਦਿਵਸ ‘ਤੇ ਏਅਰ ਸ਼ੋਅ ਅੱਜ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਹੋਣਗੇ ਸ਼ਾਮਲ

0

ਅੱਜ ਭਾਰਤੀ ਹਵਾਈ ਸੈਨਾ ਦਾ 90ਵਾਂ ਸਥਾਪਨਾ ਦਿਵਸ ਹੈ। ਇਸ ਮੌਕੇ ਚੰਡੀਗੜ੍ਹ ਦੀ ਸੁਖਨਾ ਝੀਲ ਵਿਖੇ ਹਵਾਈ ਸੈਨਾ ਦੇ ਜਵਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿੱਚ ਸ਼ਾਨਦਾਰ ਕਾਰਨਾਮੇ ਦਿਖਾਉਣਗੇ। ਏਅਰ-ਸ਼ੋਅ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਇਸ ਮੌਕੇ ਝੀਲ ‘ਤੇ 30 ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਰਿਹਰਸਲ ਲਈ ਹਜ਼ਾਰਾਂ ਲੋਕ ਝੀਲ ‘ਤੇ ਇਕੱਠੇ ਹੋਏ ਸਨ।

ਹਵਾਈ ਸੈਨਾ ਵੱਲੋਂ ਅੱਜ ਆਪਣੇ ਜਵਾਨਾਂ ਲਈ ਨਵੀਂ ਲੜਾਕੂ ਵਰਦੀ ਵੀ ਲਾਂਚ ਕੀਤੀ ਜਾਵੇਗੀ। ਰਾਫੇਲ, ਸੁਖੋਈ, ਮਿਗ, ਪ੍ਰਚੰਡ, ਮਿਰਾਜ, ਚੇਤਕ, ਚੀਤਾ, ਚਿਨੁਕ ਤੇ ਰੁਦਰ ਵਰਗੇ 80 ਤੋਂ ਵੱਧ ਜਹਾਜ਼ ਸੁਖਨਾ ਲੇਕ ਦੇ ਉੱਪਰ ਅਸਮਾਨ ਵਿੱਚ ਉੱਡਣਗੇ। ਏਅਰਫੋਰਸ ਡੇਅ ‘ਤੇ ਹੋਣ ਵਾਲੇ ਇਸ ਸ਼ੋਅ ਦੌਰਾਨ ਭਾਰਤੀ ਤਿਰੰਗੇ ਨੂੰ ਕੇਂਦਰ ‘ਚ ਰੱਖ ਕੇ ਕੁਝ ਫਾਰਮੇਸ਼ਨ ਬਣਾਏ ਜਾਣਗੇ ਤਾਂ ਜੋ ਦਰਸ਼ਕਾਂ ‘ਚ ਏਅਰਫੋਰਸ ਦੀ ਦੇਸ਼ ਭਗਤੀ ਅਤੇ ਸ਼ਕਤੀ ਦਿਖਾਈ ਜਾ ਸਕੇ। ਅੱਜ ਸ਼ੋਅ ਦੇ ਅੰਤਿਮ ਦਿਨ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ, ਰਾਜਪਾਲ ਅਤੇ ਹੋਰ ਕਈ ਵੀਵੀਆਈਪੀ ਮਹਿਮਾਨ ਇਸ ਸ਼ੋਅ ਵਿੱਚ ਪਹੁੰਚ ਸਕਦੇ ਹਨ। ਚੰਡੀਗੜ੍ਹ ਪੁਲਿਸ ਨੇ ਵੀ.ਵੀ.ਆਈ.ਪੀਜ਼ ਦੇ ਦਾਖ਼ਲੇ ਲਈ ਰਸਤਾ ਬਣਾ ਦਿੱਤਾ ਹੈ। ਰਾਸ਼ਟਰਪਤੀ ਦੇ ਹਵਾਈ ਅੱਡੇ ਤੋਂ ਲੈ ਕੇ ਝੀਲ ਤੱਕ ਪਹੁੰਚਣ ਦੇ ਰਸਤੇ ‘ਤੇ ਸੈਂਕੜੇ ਪੁਲਸ ਕਰਮਚਾਰੀ ਸੁਰੱਖਿਆ ‘ਚ ਤਾਇਨਾਤ ਹਨ।

UK ਦੀ ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ

0

ਯੂ.ਕੇ. ਦੀ ਰਹਿਣ ਵਾਲੀ 26 ਸਾਲ ਦੀ ਕਰਨਜੀਤ ਕੌਰ ਬੈਂਸ ਨੇ ਇੱਕ ਮਿੰਟ ਵਿਚ ਆਪਣੇ ਸਰੀਰ ਦੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਬੈਠਕਾਂ ਮਾਰਨ ਦਾ ਵਿਸ਼ਵ ਰਿਕਾਰਡ ਬਣਾਇਆ ਹੈ। ਅਜਿਹਾ ਕਰ ਕੇ ਉਸ ਨੇ ਆਪਣਾ ਨਾਮ ‘ਗਿਨੀਜ਼ ਵਰਲਡ ਰਿਕਾਰਡ’ ਵਿਚ ਦਰਜ ਕਰਵਾਉਣ ਦਾ ਮਾਣ ਵੀ ਹਾਸਲ ਕਰ ਲਿਆ ਹੈ ।

ਕਰਨਜੀਤ ਕੌਰ ਨੇ ਇੱਕ ਮਿੰਟ ਵਿਚ ਭਾਰ ਚੁੱਕ ਕੇ 42 ਬੈਠਕਾਂ ਮਾਰੀਆਂ ਹਨ, ਐਥਲੀਟਾਂ ਦੇ ਪਰਿਵਾਰ ਤੋਂ ਆਉਣ ਵਾਲੀ ਕਰਨਜੀਤ ਨੇ 17 ਸਾਲ ਦੀ ਉਮਰ ਵਿੱਚ ਹੀ ਪਾਵਰਲਿਫਟਿੰਗ ਸ਼ੁਰੂ ਕੀਤੀ ਸੀ। ਇੰਨਾ ਹੀ ਨਹੀਂ ਕਰਨਜੀਤ ਕੌਰ ਬੈਂਸ ਪਾਵਰਲਿਫਟਿੰਗ ਵਿੱਚ ਗ੍ਰੇਟ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਬ੍ਰਿਟਿਸ਼ ਸਿੱਖ ਔਰਤ ਵੀ ਹੈ।

ਕਰਨਜੀਤ ਕੌਰ ਬੈਂਸ ਨੇ 10 ਸਾਲਾਂ ਤੱਕ ਐਥਲੈਟਿਕਸ ਵਿੱਚ ਲਿਆ ਹਿੱਸਾ

ਪਾਵਰਲਿਫਟਿੰਗ ‘ਚ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਕਰਨਜੀਤ ਕੌਰ ਬੈਂਸ ਨੇ ਲਗਭਗ 10 ਸਾਲਾਂ ਤੱਕ ਐਥਲੈਟਿਕਸ ‘ਚ ਹਿੱਸਾ ਲਿਆ ਅਤੇ ਵਾਰਵਿਕਸ਼ਾਇਰ ‘ਚ ਕਈ ਘਰੇਲੂ ਮੁਕਾਬਲੇ ਵੀ ਜਿੱਤੇ। ਕਰਨਜੀਤ ਕੌਰ ਦੇ ਪਿਤਾ ਇੱਕ ਸਾਬਕਾ ਪਾਵਰ ਲਿਫਟਰ ਅਤੇ ਬਾਡੀ ਬਿਲਡਰ ਹਨ ਜਿਨ੍ਹਾਂ ਨੇ ਆਪਣੀ ਧੀ ਨੂੰ ਚੰਗੀ ਸਿਖਲਾਈ ਦਿੱਤੀ ਅਤੇ ਉਹ ਅੱਜ ਇਸ ਮੁਕਾਮ ਤੱਕ ਪਹੁੰਚ ਸਕੀ ਹੈ। ਕਰਨਜੀਤ ਕੌਰ ਬੈਂਸ ਨੇ ਹੁਣ ਤੱਕ ਪੰਜ ਵਾਰ ਬ੍ਰਿਟਿਸ਼ ਚੈਂਪੀਅਨਸ਼ਿਪ ਅਤੇ ਪੰਜ ਵਾਰ ਹੀ ਆਲ ਇੰਗਲੈਂਡ ਚੈਂਪੀਅਨਸ਼ਿਪ ਜਿੱਤਣ ਦਾ ਨਾਮ ਖੱਟਿਆ ਹੈ।

ਲੱਦਾਖ ‘ਚ ਵਾਪਰਿਆ ਭਿਆਨਕ ਹਾਦਸਾ, 6 ਜਵਾਨ ਹੋਏ ਸ਼ਹੀਦ

0

ਲੱਦਾਖ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਲੱਦਾਖ ਤੋਂ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜ਼ਮੀਨ ਖਿਸਕਣ ਕਾਰਨ ਫੌਜ ਦੇ 6 ਜਵਾਨਾਂ ਸ਼ਹੀਦ ਹੋ ਗਏ ਹਨ। ਇਹ ਹਾਦਸਾ ਸਵੇਰ ਸਮੇਂ ਵਾਪਰਿਆ, ਜਿਸ ਵਿੱਚ ਫੌਜ ਦੀਆਂ 3 ਗੱਡੀਆਂ ਇਸ ਹਾਦਸੇ ਦੀ ਚਪੇਟ ‘ਚ ਆ ਗਈਆਂ।

ਇਹ ਵੀ ਪੜ੍ਹੋ: CBI ਤੇ ED ਦੀ ਛਾਪੇਮਾਰੀ ਨੂੰ ਲੈ ਕੇ CM ਅਰਵਿੰਦ ਕੇਜਰੀਵਾਲ ਨੇ ਦਿੱਤਾ ਵੱਡਾ…

ਜਾਣਕਾਰੀ ਅਨੁਸਾਰ ਫੌਜ ਦੀਆਂ ਇਹ ਤਿੰਨ ਗੱਡੀਆਂ ਲੱਦਾਖ ਤੋਂ ਦੂਜੇ ਗਲੇਸ਼ੀਅਰ ਵੱਲ ਜਾ ਰਹੀਆਂ ਸਨ, ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਜ਼ਮੀਨ ਖਿਸਕਣ ਨਾਲ ਫ਼ੌਜ ਦੇ ਕਾਫ਼ਲੇ ਵਿੱਚ ਸ਼ਾਮਲ ਤਿੰਨੋਂ ਵਾਹਨਾਂ ਸਮੇਤ 6 ਜਵਾਨ ਇਸ ਦੀ ਲਪੇਟ ਵਿੱਚ ਆ ਗਏ। ਹਾਦਸੇ ਸਬੰਧੀ ਹੋਰ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ। ਭਾਰਤੀ ਫੌਜ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਕੱਚੇ ਅਧਿਆਪਕਾਂ ਲਈ ਖੁਸ਼ਖ਼ਬਰੀ! ਪੱਕੇ ਕਰਨ ਦਾ ਨੋਟੀਫਿਕੇਸ਼ਨ ਹੋਇਆ ਜਾਰੀ

0

ਪੰਜਾਬ ਸਰਕਾਰ ਵਲੋਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਇੱਕ ਖੁਸ਼ਖਬਰੀ ਸਾਂਝੀ ਕਰ ਰਿਹਾ…ਅਧਿਆਪਕਾਂ ਨੂੰ ਪੱਕੇ ਕਰਨ ਦਾ ਫੈਸਲਾ ਅਧਿਆਪਕ ਦਿਵਸ ਵਾਲੇ ਦਿਨ ਲਿਆ ਸੀ ਉਸ ਨੂੰ ਬੂਰ ਪੈ ਗਿਆ ਹੈ.. ਲਗਭਗ 9 ਹਜ਼ਾਰ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ..ਹੁਣ ਬਾਕੀਆਂ ਲਈ ਕੰਮ ਕਰਾਂਗੇ..ਵਾਅਦੇ ਮੁਤਾਬਕ 36 ਹਜ਼ਾਰ ਨੂੰ ਪੱਕਾ ਕਰਾਂਗੇ..
ਜੋ ਕਹਿੰਦੇ ਹਾਂ, ਉਹ ਕਰਦੇ ਹਾਂ..

ਮੁਹਾਲੀ RPG ਅਟੈਕ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

0

9 ਮਈ ਨੂੰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਸਪੈਸ਼ਲ ਸੈਲ ਨੇ ਪੰਜਾਬ ਦੇ ਮੁਹਾਲੀ ਵਿਚ ਪੰਜਾਬ ਇੰਟੈਲੀਜੈਂਸ ਦੇ ਹੈਡ ਕੁਆਟਰ ‘ਤੇ ਆਰ ਪੀ ਜੀ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸਪੈਸ਼ਲ ਸੈਲ ਨੇ ਇਸਦਾ ਅੱਤਵਾਦੀ ਅਤੇ ਗੈਂਗਸਟਰਾਂ ਨਾਲ ਸੰਪਰਕ ਹੋਣ ਦਾ ਵੀ ਖੁਲਾਸਾ ਕੀਤਾ ਹੈ। ਗ੍ਰਿਫਤਾਰ ਕੀਤਾ ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ। ਇਸ ਗ੍ਰਿਫਤਾਰੀ ਨਾਲ ਪਾਕਿਸਤਾਨ ਦੀ ਆਈ.ਐਸ.ਆਈ ਦੀ ਸਾਜਿਸ਼ ਦਾ ਪਰਦਾਫਾਸ਼ ਕੀਤਾ ਹੈ।

ਦਿੱਲੀ ਸਪੈਸ਼ਲ ਸੈੱਲ ਦੀ ਟੀਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਦਫਤਰ ਉਤੇ ਹੋਏ ਹਮਲੇ ਦੇ ਤੁਰੰਤ ਬਾਅਦ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜੋ ਰਾਕੇਟ ਫਾਇਰ ਹੋਇਆ ਸੀ, ਉਸ ਵਿਚ ਇਕ ਮੁਲਜ਼ਮ ਸੀ ਦੀਪਕ ਸੂਰਖਪੁਰ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ ਤੇ ਦੂਜਾ ਮੁਲਜ਼ਮ ਨਾਬਾਲਗ ਹੈ ਤੇ ਉਹ ਯੂਪੀ ਦਾ ਰਹਿਣ ਵਾਲਾ ਹੈ। ਇਸਦੇ ਨਾਲ ਹੀ ਇੱਕ(most wanted)ਅਪਰਾਧੀ ਅਰਸ਼ਦੀਪ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ‘ਚ ਵੀ ਗ੍ਰਨੇਡ ਮਿਲੇ ਸੀ ਜਿਸ ‘ਚ ਇਹ ਮੋਸਟ ਵਾਂਟੇਡ ਹੈ।

ਇਨ੍ਹਾਂ ਦੋਵਾਂ ਨੇ ਹੋਰ ਵੀ ਕਈ ਗੰਭੀਰ ਕ੍ਰਾਈਮ ਵੀ ਕੀਤੇ ਹੋਏ ਹਨ ਜਿਨ੍ਹਾਂ ਵਿਚੋਂ ਮੁੱਖ ਕ੍ਰਾਈਮ ਸੀ ਪਿਛਲੇ ਸਾਲ 4 ਅਗਸਤ 2021 ਨੂੰ ਇਨ੍ਹਾਂ ਨੇ ਅੰਮ੍ਰਿਤਸਰ ਵਿਚ ਹਸਪਤਾਲ ਵਿਚ ਰਾਣਾ ਕੰਧੋਵਾਲੀਆ ਜੋ ਕਿ ਰਾਣਾ ਬਿਸ਼ਨੋਈ ਦੇ ਵਿਰੋਧੀ ਗੈਂਗ ਦਾ ਮੁੱਖ ਸ਼ੂਟਰ ਸੀ, ਨੂੰ ਮਾਰਿਆ ਸੀ। ਇਸ ਵਿਚ ਹੋਰ 2 ਲੋਕ ਵੀ ਸ਼ਾਮਲ ਸੀ। ਉਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਇਸ ਸਾਲ 5 ਅਪ੍ਰੈਲ 2022 ਨੂੰ ਸੰਜੇ ਬਿਆਨੀ ਨਾਂਦੇੜ ਦਾ ਬਿਲਡਰ ਸੀ, ਨੂੰ ਮਾਰਿਆ। ਇਸ ਪਿੱਛੇ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ।

WWE ਦੀ ਸਾਬਕਾ ਰੈਸਲਰ ਸਾਰਾ ਲੀ ਦਾ ਹੋਇਆ ਦਿਹਾਂਤ

0

ਡਬਲਯੂ.ਡਬਲਯੂ.ਈ. ਦੀ ਸਾਬਕਾ ਰੈਸਲਰ ਸਾਰਾ ਲੀ ਦਾ 30 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਸਾਰਾ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੀ ਮਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਸਾਰਾ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਪ੍ਰਸ਼ੰਸਕ ਕਾਫ਼ੀ ਸਦਮੇ ਵਿਚ ਹਨ। ਸਾਰਾ ਦਾ ਦਿਹਾਂਤ ਕਿਵੇਂ ਹੋਇਆ, ਅਜੇ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਰਾ ਲੀ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਅਲੈਕਸਾ ਬਲਿਸ, ਬੇਕੀ ਲਿੰਚ, ਮਿਕ ਫੋਲੀ ਵਰਗੇ ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਬਾਰੇ DGP ਨੂੰ ਲਿਖਿਆ ਪੱਤਰ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਤੁਹਾਨੂੰ ਦੱਸ ਦੇਈਏ ਕਿ ਸਾਰਾ ਲਗਭਗ 1 ਸਾਲ ਤੱਕ WWE ਦਾ ਹਿੱਸਾ ਰਹੀ ਸੀ ਅਤੇ ਉਹ WWE ਟਾਫ ਇਨਫ ਦੇ ਛੇਵੇਂ ਸੀਜ਼ਨ ਦੇ 13 ਫਾਈਨਲਿਸਟਾਂ ਵਿੱਚੋਂ ਇੱਕ ਸੀ। ਸਾਰਾ ਲੀ ਨੇ ਅਗਸਤ 2016 ਵਿੱਚ WWE ਲਈ ਆਪਣਾ ਆਖ਼ਰੀ ਮੈਚ ਲੜਿਆ ਸੀ, ਜਿੱਥੇ ਉਨ੍ਹਾਂ ਨੇ ਲਿਵ ਮੋਰਗਨ ਨਾਲ ਟੀਮ ਬਣ ਕੇ ਆਲੀਆ ਐਂਡ ਬਿਲੀ ਕੇ ਦਾ ਸਾਹਮਣਾ ਕੀਤਾ ਸੀ।

ਰਾਜਾ ਵੜਿੰਗ ਨੇ ਅੰਮ੍ਰਿਤਪਾਲ ਬਾਰੇ DGP ਨੂੰ ਲਿਖਿਆ ਪੱਤਰ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

0

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਾ ਨੋਟਿਸ ਲੈਣ ਵਾਸਤੇ ਕਿਹਾ ਹੈ।

ਉਹਨਾਂ ਕਿਹਾ ਕਿ ਅਸੀਂ ਫਿਰ ਤੋਂ ਪੰਜਾਬ ਨੂੰ ਵੱਖਵਾਦ ਤੇ ਮੌਤਾਂ ਦੇ ਦੌਰ ਵਿਚ ਨਹੀਂ ਧੱਕ ਸਕਦੇ। ਉਹਨਾਂ ਕਿਹਾ ਕਿ ਨੌਜਵਾਨਾਂ ਦੀ ਜਾਨ ਤੇ ਖੂਨ ਬਹੁਤ ਪਵਿੱਤਰ ਹਨ ਜੋ ਡੋਲੇ ਨਹੀਂ ਜਾ ਸਕਦੇ ਤੇ ਨਾ ਹੀ ਕਾਲਪਨਿਕ ਸ਼ਿਕਾਇਤਾਂ ਕਾਰਨ ਬਰਬਾਦ ਕੀਤੇ ਜਾ ਸਕਦੇ ਹਨ।

ਲਿਖੇ ਗਏ ਪੱਤਰ ਵਿਚ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ 29 ਸਤੰਬਰ ਨੂੰ ਮੋਗਾ ਦੇ ਪਿੰਡ ਰੋਡੇ ‘ਚ ਹੋਏ ਸਮਾਗਮ ਤੋਂ ਲੋਕਾਂ ‘ਚ ਕਈ ਖ਼ਦਸ਼ੇ ਪੈਦਾ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਧਾਰਮਿਕ ਸਮਾਗਮ ‘ਚ ਜਿਸ ਤਰ੍ਹਾਂ ਦੇ ਭਾਸ਼ਣ ਦਿੱਤੇ ਗਏ ਹਨ, ਉਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਹੈ। ਉਨ੍ਹਾਂ ਲਿਖਿਆ ਕਿ ਇਸ ਸਮਾਗਮ ‘ਚ ਅੰਮ੍ਰਿਤਪਾਲ ਨੇ ਬਹੁਤ ਹੀ ਭੜਕਾਊ ਦਲੀਲਾਂ ਦਿੱਤੀਆਂ ਹਨ। ਇਹ ਮਾਹੌਲ ਖ਼ਰਾਬ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅੰਮ੍ਰਿਤਪਾਲ ਨੇ ਅਜਿਹਾ ਭਾਸ਼ਣ ਕਿਉਂ ਦਿੱਤਾ ਹੈ, ਜੋ ਨੌਜਵਾਨਾਂ ਨੂੰ ਗੁੰਮਰਾਹ ਕਰ ਸਕਦਾ ਹੈ।

ਅਮਰੀਕਾ ਨੇ ਪਾਕਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

0

ਅਮਰੀਕਾ ਨੇ ਅੱਤਵਾਦ ਅਤੇ ਫਿਰਕੂ ਹਿੰਸਾ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਖਾਸ ਕਰਕੇ ਇਸ ਦੇ ਅਸ਼ਾਂਤ ਸੂਬਿਆਂ ਦੀ ਆਪਣੀ ਯਾਤਰਾ ਯੋਜਨਾ ‘ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਵੀਰਵਾਰ ਨੂੰ ਜਾਰੀ ਇੱਕ ਯਾਤਰਾ ਐਡਵਾਇਜ਼ਰੀ ਵਿੱਚ ਆਪਣੇ ਨਾਗਰਿਕਾਂ ਨੂੰ ਅੱਤਵਾਦ ਅਤੇ ਅਗਵਾ ਦੀਆਂ ਘਟਨਾਵਾਂ ਕਾਰਨ ਬਲੋਚਿਸਤਾਨ ਅਤੇ ਸਾਬਕਾ ਕੇਂਦਰੀ ਸ਼ਾਸਤ ਪ੍ਰਦੇਸ਼ ਕਬਾਇਲੀ ਖੇਤਰ (FATA) ਸਮੇਤ ਖੈਬਰ ਪਖਤੂਨਖਵਾ (ਕੇਪੀਕੇ) ਸੂਬੇ ਦੀ ਯਾਤਰਾ ਨਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ: ਦਿੱਲੀ ਦੀ ਸ਼ਰਾਬ ਪਾਲਿਸੀ ‘ਚ ਕਥਿਤ ਘੁਟਾਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ,…

ਅਮਰੀਕਾ ਨੇ ‘ਲੈਵਲ-3’ ਐਡਵਾਇਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਅੱਤਵਾਦ ਅਤੇ ਫਿਰਕੂ ਹਿੰਸਾ ਕਾਰਨ ਪਾਕਿਸਤਾਨ ਦੀ ਆਪਣੀ ਯਾਤਰਾ ‘ਤੇ ਮੁੜ ਵਿਚਾਰ ਕਰੋ। ਕੁਝ ਖੇਤਰਾਂ ਵਿੱਚ ਖਤਰਾ ਵੱਧ ਗਿਆ ਹੈ। “ਪੱਧਰ-ਤਿੰਨ” ਦੀ ਯਾਤਰਾ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਲੰਬੇ ਸਮੇਂ ਦੀਆਂ ਜਾਂ ਗੰਭੀਰ ਸਥਿਤੀਆਂ ਯਾਤਰੀਆਂ ਅਤੇ ਸੈਲਾਨੀਆਂ ਲਈ ਜੋਖਮ ਪੈਦਾ ਕਰਦੀਆਂ ਹਨ ਅਤੇ ਜਦੋਂ ਗੈਰ-ਜ਼ਰੂਰੀ ਯਾਤਰਾ ਤੋਂ ਬਚਿਆ ਜਾਣਾ ਜ਼ਰੂਰੀ ਸਮਝਿਆ ਜਾਂਦਾ ਹੈ।

ਇਹ ਵੀ ਪੜ੍ਹੋ: ਮੌਸਮ ਵਿਭਾਗ ਵੱਲੋਂ ਭਾਰੀ ਬਾਰਸ਼ ਦੀ ਚਿਤਾਵਨੀ, ਕਈ ਜ਼ਿਲ੍ਹਿਆਂ ‘ਚ ਸਕੂਲ ਬੰਦ

ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਅੱਤਵਾਦ ਅਤੇ ਹਥਿਆਰਬੰਦ ਸੰਘਰਸ਼ ਦੇ ਖਤਰੇ ਕਾਰਨ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਆਲੇ-ਦੁਆਲੇ ਵੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸਲਾਹਕਾਰ ਨੇ ਕਿਹਾ ਕਿ ਅੱਤਵਾਦੀ ਬਹੁਤ ਘੱਟ ਜਾਂ ਬਿਨਾਂ ਕਿਸੇ ਚਿਤਾਵਨੀ ਦੇ ਹਮਲਾ ਕਰ ਸਕਦੇ ਹਨ। ਉਹ ਆਵਾਜਾਈ ਕੇਂਦਰਾਂ, ਬਾਜ਼ਾਰਾਂ, ਸ਼ਾਪਿੰਗ ਮਾਲਾਂ, ਫ਼ੌਜੀ ਅਦਾਰਿਆਂ, ਹਵਾਈ ਅੱਡਿਆਂ, ਯੂਨੀਵਰਸਿਟੀਆਂ, ਸੈਰ-ਸਪਾਟਾ ਸਥਾਨਾਂ, ਸਕੂਲਾਂ, ਹਸਪਤਾਲਾਂ, ਪੂਜਾ ਸਥਾਨਾਂ ਅਤੇ ਸਰਕਾਰੀ ਸਹੂਲਤਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਅੱਤਵਾਦੀਆਂ ਨੇ ਪਹਿਲਾਂ ਵੀ ਅਮਰੀਕੀ ਡਿਪਲੋਮੈਟਾਂ ਅਤੇ ਕੂਟਨੀਤਕ ਅਦਾਰਿਆਂ ‘ਤੇ ਹਮਲੇ ਕੀਤੇ ਹਨ।

ਸਰਕਾਰ ਦੀਆਂ ਨਾਕਾਮੀਆਂ ਤੋਂ ਪ੍ਰੇਸ਼ਾਨ ਲੋਕ ਬੈਂਸ ਨੂੰ ਲੱਗੇ ਕਰਨ ਯਾਦ : ਪ੍ਰਦੀਪ ਬੰਟੀ

0

ਲੋਕ ਇਨਸਾਫ ਪਾਰਟੀ ਦੇ ਮੀਡੀਆ ਇੰਚਾਰਜ ਪ੍ਰਦੀਪ ਸਿੰਘ ਬੰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ ਹੋਏ 6 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਕਿਉਕਿ ਆਪਣੇ ਪਹਿਲੇ ਸਮੇਂ ਦੌਰਾਨ ਸਰਕਾਰ ਕੋਈ ਵੀ ਅਜਿਹਾ ਕੰਮ ਨਹੀਂ ਕਰ ਸਕੀ। ਜਿਸ ਤੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਰਾਹਤ ਮਿਲ ਸਕੇ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੂਜੇ ਪਾਸੇ ਸਰਕਾਰੀ ਦਫ਼ਤਰਾਂ ਅਤੇ ਹੋਰ ਅਦਾਰਿਆਂ ਵਿੱਚ ਲੋਕਾਂ ਦੀ ਹੁੰਦੀ ਖੱਜਲ ਖ਼ੁਆਰੀ, ਰਿਸ਼ਵਖੋਰੀ ਹੋਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੀ ਜਨਤਾ ਲੋਕ ਇਨਸਾਫ਼ ਪਾਰਟੀ ਵੱਲੋਂ ਪਿਛਲੇ 10-12 ਸਾਲਾਂ ਤੋਂ ਕੋਟ ਮੰਗਲ ਸਿੰਘ ਵਿਖੇ ਚਲਾਏ ਜਾ ਰਹੇ ਸੁਵਿਧਾ ਕੇਂਦਰ ਨੂੰ ਯਾਦ ਕਰਨ ਲੱਗ ਪਏ ਹਨ। ਲੋਕਾਂ ਦਾ ਪਸ਼ਚਾਤਾਪ ਸਾਫ਼ ਦਸ ਰਿਹਾ ਹੈ ਕਿ ਲੋਕ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਵੱਲੋਂ ਬਿਨਾਂ ਕੋਈ ਇੱਕ ਵੀ ਪੈਸਾ ਖਰਚੇ ਅਤੇ ਬਿਨਾਂ ਕੋਈ ਖੱਜਲ ਖ਼ੁਆਰੀ ਦੇ ਹੁੰਦੇ ਕੰਮ ਬੰਦ ਹੋਣ ਕਰਕੇ ਲੋਕ ਸਿਰਫ਼ ਹੁਣ ਸੜਕਾਂ ਤੇ ਉਤਰਨ ਲਈ ਉਤਾਵਲੇ ਹਨ ਅਤੇ ਬੈਂਸ ਭਰਾਵਾਂ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼ਿਮਲਾਪੁਰੀ ਦੇ ਬਸੰਤ ਨਗਰ ਇਲਾਕ਼ੇ ਦਾ ਦਿਲਬਾਗ਼ ਸਿੰਘ ਨਾਮਕ ਵਿਅਕਤੀ ਜੌ ਆਪਣੇ 50 ਗਜ਼ ਦੇ ਮਕਾਨ ਦੀ ਫ਼ਰਦ ਲੈਣ ਲਈ ਪਟਵਾਰ ਖਾਨੇ ਦੇ ਧੱਕੇ ਖਾ ਰਿਹਾ ਸੀ ਪਰ ਜਦੋਂ ਉਸਨੂੰ ਕੱਚੀ ਪੱਕੀ ਫ਼ਰਦ ਦਿੱਤੀ ਵੀ ਗਈ ਤਾਂ ਉਹ ਵੀ ਅਧੂਰੀ ਹੋਣ ਕਰਕੇ ਉਸ ਵਿਅਕਤੀ ਨੇ ਇਸਦੀ ਫ਼ਰਿਆਦ ਡੀ.ਸੀ ਲੁਧਿਆਣਾ, ਸੀ.ਪੀ ਲੁਧਿਆਣਾ ਮੌਜੂਦਾ ਵਿਧਾਇਕ ਤੋਂ ਲੈ ਕੇ ਮੁੱਖਮੰਤਰੀ ਭਗਵੰਤ ਮਾਨ ਤੱਕ ਪਹੁੰਚ ਕੀਤੀ।

ਇਹ ਵੀ ਪੜ੍ਹੋ: ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਸਪਾਈਸ ਜੈੱਟ ਦੀ ਫਲਾਈਟ ‘ਚੋਂ ਕਈ ਯਾਤਰੀਆਂ ਦਾ ਸਾਮਾਨ ਹੋਇਆ…

ਪਟਵਾਰੀ ਨੇ ਦਿਲਬਾਗ਼ ਸਿੰਘ ਨੂੰ ਇੱਕ ਨਵਾਂ ਹੀ ਪਹਾੜਾ ਪੜ੍ਹਾਉਂਦੇ ਹੋਏ ਕਿਹਾ ਕਿ ਉਸ ਦਾ ਮਕਾਨ ਤਾਂ ਸਿਰਫ਼ 25 ਗਜ਼ ਹੀ ਪਟਵਾਰੀ ਦੇ ਕਾਗਜ਼ਾਂ ਵਿੱਚ ਬੋਲਦਾ ਹੈ, ਵਿਅਕਤੀ ਸੋਚਣ ਲੱਗਾ ਕਿ ਇਸ ਤੋਂ ਪਹਿਲਾਂ ਵਾਲੀ ਫ਼ਰਦ ਵਿੱਚ ਉਸ ਦਾ ਮਕਾਨ 50 ਗਜ਼ ਦਾ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਨੂੰ 25 ਗਜ਼ ਦਾ ਕਰ ਦਿੱਤਾ, ਜਿਸ ਤੋਂ ਬਾਅਦ ਪੀੜ੍ਹਤ ਵਿਅਕਤੀ ਦਾ ਸਾਫ਼ ਕਹਿਣਾ ਹੈ ਕਿ ਉਹ ਲੋਕਾਂ ਨੂੰ ਵੀ ਅਪੀਲ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਂਗਰਸ ਅਤੇ ਅਕਾਲੀ ਦਲ ਦੇ ਰਸਤੇ ‘ਤੇ ਹੀ ਚੱਲਣ ਲੱਗ ਪਈ ਹੈ।

ਹਰ ਪਾਸੇ ਰਿਸ਼ਵਖੋਰੀ ਹੈ ਲੁੱਟ ਦੀਆਂ ਵਾਰਦਾਤਾਂ ਦਾ ਸ਼ਰ੍ਹੇਆਮ ਹੋਣਾ, ਗੈਂਗਸਟਰਾਂ ਦਾ ਦਿਨ ਦਿਹਾੜੇ ਭੱਜ ਜਾਣਾ ਅਤੇ ਸਿਹਤ ਸੇਵਾਵਾਂ ਵਿੱਚ ਕੀਤੀਆਂ ਜਾਂਦੀਆਂ ਵੱਡੀਆਂ ਗਲਤੀਆਂ ਕਾਰਨ ਅੱਜ ਹਰ ਪੰਜਾਬੀ ਉਸ ਦਿਨ ਨੂੰ ਪਛਤਾ ਰਿਹਾ ਹੈ ਜਿਸ ਦਿਨ ਉਸ ਨੇ ਮੌਜੂਦਾ ਸਰਕਾਰ ਦੇ ਹੱਕ ਵਿੱਚ ਵੋਟ ਪਾਈ ਸੀ।  ਪੀੜ੍ਹਤ ਵਿਅਕਤੀ ਨੇ ਏਹੇ ਵੀ ਕਿਹਾ ਕਿ ਸਰਕਾਰ ਨੇ ਕਿਹਾ ਸੀ ਪਟਵਾਰੀ ਫ਼ਰਦ ਘਰ ਦੇਣ ਆਉਣਗੇ ਜਾਂ Online ਵੀ ਕੱਢੀ ਜਾ ਸਕਦੀ ਹੈ ਪਰ ਓਹੋ ਖ਼ੁਦ ਕਈ ਦਫ਼ਤਰਾਂ ਦੇ ਗੇੜੇ ਮਾਰ ਕੇ ਥੱਕ ਚੁੱਕਾ ਹੈ ਪਰ ਨਾਲ ਹੀ ਉਸ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਲੋਕ ਇਨਸਾਫ਼ ਪਾਰਟੀ ਦਾ ਦਫ਼ਤਰ ਯਾਦ ਆਉਣ ਲੱਗ ਪਿਆ ਹੈ ਜਿੱਥੇ ਬਿਨਾਂ ਕੋਈ ਪੈਸਾ ਦਿੱਤੇ ਕੰਮ ਹੀ ਨਹੀਂ ਕਰਵਾਇਆ ਜਾਂਦਾ ਸੀ ਬਲਕਿ ਆਏ ਗਏ ਨੂੰ ਚਾਹ ਪਾਣੀ ਵੀ ਪਿਲਾਇਆ ਜਾਂਦਾ ਸੀ।