Home Blog Page 1874

CBI ਨੇ ਮਨੀਸ਼ ਸਿਸੋਦੀਆ ਨੂੰ ਭੇਜਿਆ ਸੰਮਨ

0

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ’ਚ CBI ਨੇ ਸੰਮਨ ਭੇਜਿਆ ਹੈ। ਉਨ੍ਹਾਂ ਨੂੰ ਸੋਮਵਾਰ ਯਾਨੀ ਕਿ ਭਲਕੇ 11 ਵਜੇ ਸੀ. ਬੀ. ਆਈ. ਨੇ ਪੁੱਛ-ਗਿੱਛ ਲਈ ਬੁਲਾਇਆ ਹੈ। ਸਿਸੋਦੀਆ ਕੱਲ ਸਵੇਰੇ 11 ਵਜੇ ਦਿੱਲੀ ’ਚ ਸੀ. ਬੀ. ਆਈ. ਦੇ ਦਫ਼ਤਰ ’ਚ ਏਜੰਸੀ ਦੇ ਸਵਾਲਾਂ ਦਾ ਸਾਹਮਣਾ ਕਰਨਗੇ।

ਇਹ ਵੀ ਪੜ੍ਹੋ- ਕਰਨਾਟਕ ‘ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ

ਸੰਮਨ ਜਾਰੀ ਹੋਣ ਮਗਰੋਂ ਮਨੀਸ਼ ਸਿਸੋਦੀਆ ਦੀ ਵੀ ਪ੍ਰਤੀਕਿਰਿਆ ਆਈ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ, ‘‘ਮੇਰੇ ਘਰ ’ਚ 14 ਘੰਟੇ ਸੀ. ਬੀ. ਆਈ. ਰੇਡ ਕਰਵਾਈ, ਕੁਝ ਨਹੀਂ ਨਿਕਲਿਆ। ਮੇਰਾ ਬੈਂਕ ਲਾਕਰ ਤਲਾਸ਼ਿਆ, ਉਸ ’ਚੋਂ ਕੁਝ ਨਹੀਂ ਨਿਕਲਿਆ। ਮੇਰੇ ਪਿੰਡ ’ਚ ਇਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਇਨ੍ਹਾਂ ਨੇ ਕੱਲ 11 ਵਜੇ ਮੈਨੂੰ CBI  ਹੈੱਡਕੁਆਰਟਰ ਬੁਲਾਇਆ ਹੈ। ਮੈਂ ਜਾਵਾਂਗਾ ਅਤੇ ਪੂਰਾ ਸਹਿਯੋਗ ਕਰਾਂਗਾ।

36ਵੀਆਂ ਰਾਸ਼ਟਰੀ ਖੇਡਾਂ: ਗੁਜਰਾਤ ਦੇ ਸ਼ੌਰਯਜੀਤ ਨੇ ਪਿਤਾ ਨੂੰ ਗੁਆ ਕੇ ਵੀ ਜਿੱਤਿਆ ਤਮਗਾ

0

36ਵੀਆਂ ਰਾਸ਼ਟਰੀ ਖੇਡਾਂ ’ਚ ਕੇਰਲ ਦਾ ਤੈਰਾਕ ਸਾਜਨ ਪ੍ਰਕਾਸ਼ ਬੈਸਟ ਪਲੇਅਰ (ਪੁਰਸ਼) ਤੇ ਕਰਨਾਟਕ ਦੀ ਹਾਸ਼ਿਕਾ ਰਾਮਚੰਦਰ ਬੈਸਟ ਪਲੇਅਰ (ਮਹਿਲਾ) ਚੁਣੀ ਗਈ ਪਰ ਇਨ੍ਹਾਂ ਪੂਰੀਆਂ ਖੇਡਾਂ ਵਿਚ 10 ਸਾਲ ਦਾ ਸ਼ੌਰਯਜੀਤ ਖੈਰੇ ਸਭ ਤੋਂ ਚਰਚਾ ਵਿਚ ਰਿਹਾ। ਖੇਡਾਂ ਤੋਂ ਠੀਕ ਪਹਿਲਾਂ ਪਿਤਾ ਨੂੰ ਗੁਆ ਚੁੱਕੇ ਸ਼ੌਰਯਜੀਤ ਨੇ ਰਾਸ਼ਟਰੀ ਖੇਡਾਂ ਦੀ ਮਲਖੰਬ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਸੀ। ਪ੍ਰਤੀਯੋਗਿਤਾ ਵਿਚ ਤਮਗਾ ਹਾਸਲ ਕਰ ਕੇ ਉਹ ਵਾਇਰਲ ਸਟਾਰ ਦਾ ਦਰਜਾ ਹਾਸਲ ਕਰ ਚੁੱਕਾ ਸੀ। ਬੇਹੱਦ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਸ਼ਟਰੀ ਖੇਡਾਂ ਤੋਂ ਕੁਝ ਦਿਨ ਪਹਿਲਾਂ ਹੀ ਸ਼ੌਰਯਜੀਤ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ।

ਸ਼ੌਰਯਾਜੀਤ ਤਦ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ। 30 ਸਤੰਬਰ ਨੂੰ ਉਸ ਨੂੰ ਖਬਰ ਮਿਲੀ ਕਿ ਉਸਦੇ ਪਿਤਾ ਨਹੀਂ ਰਹੇ। 10 ਸਾਲ ਦੇ ਸ਼ੌਰਯਜੀਤ ਕੋਲ ਦੋ ਬਦਲ ਸਨ- ਜਾ ਤਾਂ ਉਹ ਖੇਡਾਂ ਵਿਚੋਂ ਹਟ ਜਾਵੇ ਜਾਂ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਰਾਸ਼ਟਰੀ ਖੇਡਾਂ ਵਿਚ ਉਤਰੇ। ਸ਼ੌਰਯਾ ਪਿੱਛੇ ਨਹੀਂ ਹਟਿਆ। ਉਸ ਨੇ ਖੇਡਾਂ ਨੂੰ ਚੁਣਿਆ। ਇਸ ਕੰਮ ਵਿਚ ਸ਼ੌਰਯ ਦਾ ਉਸਦੀ ਮਾਂ ਤੇ ਉਸਦੇ ਕੋਚ ਨੇ ਹੌਸਲਾ ਵਧਾਇਆ।

ਸ਼ੌਰਯਜੀਤ ਨੇ ਪਹਿਲੇ ਹੀ ਰਾਊਂਡ ਤਮਗਾ ਪੱਕਾ ਕਰ ਲਿਆ ਸੀ ਅਤੇ ਪੂਰਾ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ ਸੀ। ਸ਼ੌਰਯ ਇਹ ਦੇਖ ਕੇ ਬੇਹੱਦ ਖੁਸ਼ ਹੋਇਆ। ਉਸ ਨੇ ਕਿਹਾ, ‘‘ਜਿਸ ਤਰ੍ਹਾਂ ਨਾਲ ਲੋਕਾਂ ਨੇ ਮੇਰਾ ਹੌਸਲਾ ਵਧਾਇਆ, ਉਹ ਦੇਖ ਕੇ ਕਾਫੀ ਮਾਣ ਮਹਿਸੂਸ ਹੋਇਆ। ਇਹ ਮੇਰੇ ਪਿਤਾ ਦਾ ਸੁਫ਼ਨਾ ਸੀ ਕਿ ਮੈਂ ਨੈਸ਼ਨਲ ਖੇਡਾਂ ਵਿਚ ਹਿੱਸਾ ਲਵਾਂ ਤੇ ਸੋਨ ਤਮਗਾ ਜਿੱਤਾ। ਮੈਂ ਇਸ ਨੂੰ ਜ਼ਰੂਰ ਪੂਰਾ ਕਰਾਂਗਾ। ਫਿਲਹਾਲ ਨੈਸ਼ਨਲ ਖੇਡਾਂ ਵਿਚ 36 ਰਾਜਾਂ ਦੇ 8 ਹਜ਼ਾਰ ਤੋਂ ਵੀ ਵੱਧ ਐਥਲੀਟਾਂ ਨੇ ਹਿੱਸਾ ਲਿਆ ਸੀ। ਮਾਣਯੋਗ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਲਗਾਤਾਰ ਚੌਥੀ ਵਾਰ ਵੱਕਾਰੀ ਰਾਜਾ ਭਾਲਿੰਦਰ ਸਿੰਘ ਟਰਾਫੀ ਹਾਈਬ੍ਰਿਡ ਸੇਵਾ ਦਲ ਅਰਥਾਤ ਸਰਿਵਿਸਜ਼ ਨੂੰ ਪ੍ਰਦਾਨ ਕੀਤੀ।

ਨੈਸ਼ਨਲ ਖੇਡਾਂ ਦੇ ਟਰੈਕ ਐਂਡ ਫੀਲਡ ਈਵੈਂਟ ਵਿਚ 38 ਤੇ ਅਥਲੈਟਿਕਸ ਵਿਚ 36 ਰਾਸ਼ਟਰੀ ਰਿਕਾਰਡ ਬਣੇ। ਤਾਮਿਲਨਾਡੂ ਦੀ ਰੋਜੀ ਮੀਨਾ ਪਾਲਰਾਜ (ਮਹਿਲਾ ਪੋਲ ਵਾਲਟ) ਤੇ ਐੱਨ. ਅਜੀਤ (ਵੇਟਲਿਫਟਰ ਪੁਰਸ਼ 73 ਕਿ. ਗ੍ਰਾ., ਕਲੀਨ ਐਂਡ ਜਰਕ) ਨੇ ਵੀ ਰਾਸ਼ਟਰੀ ਰਿਕਾਰਡ ਬਣਾਏ। ਖੇਡਾਂ ਦਾ ਆਯੋਜਕ ਗੁਜਰਾਤ 13 ਸੋਨ, 15 ਚਾਂਦੀ ਤੇ 21 ਕਾਂਸੀ ਦੇ ਨਾਲ ਕੁਲ 49 ਤਮਗੇ ਜਿੱਤਣ ਵਿਚ ਸਫਲ ਰਿਹਾ। ਇਸ ਵਾਰ 29 ਟੀਮਾਂ ਅਜਿਹੀਆਂ ਹਨ, ਜਿਨ੍ਹਾਂ ਨੇ ਘੱਟ ਤੋਂ ਘੱਟ ਇਕ ਵਾਰ ਸੋਨ ਤਮਗਾ ਜਿੱਤਿਆ।

ਲੁਧਿਆਣਾ ’ਚ ਸਵਾਈਨ ਫਲੂ ਦਾ ਮਾਮਲਾ ਆਇਆ ਸਾਹਮਣੇ

0

ਲੁਧਿਆਣਾ ‘ਚ ਸਵਾਈਨ ਫਲੂ ਦੇ ਮਰੀਜ਼ ਲਗਾਤਾਰ ਸਾਹਮਣੇ ਆ ਰਹੇ ਹਨ। ਬੀਤੇ ਦਿਨ ਵੀ ਇੱਕ ਪਾਜ਼ੇਟਿਵ ਅਤੇ ਇੱਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ, ਜਦੋਂਕਿ ਦੂਜੇ ਜ਼ਿਲ੍ਹਿਆਂ ਤੋਂ 2 ਪਾਜ਼ੇਟਿਵ ਅਤੇ 4 ਸ਼ੱਕੀ ਰਿਪੋਰਟ ਹੋਏ ਹਨ। ਇਸੇ ਦੇ ਨਾਲ ਹੀ ਡੇਂਗੂ ਤੋਂ ਪੀੜਤ 3 ਨਵੇਂ ਮਾਮਲੇ ਰਿਪੋਰਟ ਹੋਏ ਹਨ। ਸਿਵਲ ਸਰਜਨ ਲੁਧਿਆਣਾ ਡਾ. ਹਤਿੰਦਰ ਕੌਰ ਨੇ ਦੱਸਿਆ ਕਿ ਲੁਧਿਆਣਾ ’ਚ 2 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ ਜੋ ਲੁਧਿਆਣਾ ਨਾਲ ਸਬੰਧਿਤ ਹੈ।

ਇਹ ਵੀ ਪੜ੍ਹੋ: ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਦੀਵਾਲੀ ਤੋਹਫਾ, DA ‘ਚ 9 ਫੀਸਦੀ ਵਾਧਾ

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀਆਂ ਮੌਤਾਂ ਦੀ ਗਿਣਤੀ 3017 ਹੈ, ਜਦੋਂਕਿ ਬਾਹਰਲੇ ਜ਼ਿਲ੍ਹਿਆਂ ਅਤੇ ਰਾਜਾਂ ਦੀਆਂ ਮੌਤਾਂ ਦੀ ਗਿਣਤੀ 1141 ਹੈ। ਸਿਵਲ ਸਰਜਨ ਲੁਧਿਆਣਾ ਨੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਾਅ ਲਈ ਮਾਸਕ ਦੀ ਜ਼ਰੂਰ ਵਰਤੋਂ ਕਰਨ। ਆਪਸੀ ਦੂਰੀ ਬਣਾਈ ਰੱਖਣ। ਭੀੜ ਵਾਲੇ ਪ੍ਰੋਗਰਾਮਾਂ ਵਿਚ ਜਾਣ ਤੋਂ ਪਰਹੇਜ਼ ਕਰਨ ਅਤੇ ਵਾਰ-ਵਾਰ ਹੱਥ ਧੋਣ।

ਕੇਂਦਰੀ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਦੀਵਾਲੀ ਤੋਹਫਾ, DA ‘ਚ 9 ਫੀਸਦੀ ਵਾਧਾ

0

ਕੇਂਦਰ ਸਰਕਾਰ ਨੇ ਪੰਜਵੇਂ ਅਤੇ ਛੇਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਲੈਣ ਵਾਲੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀਏ) ਵਿੱਚ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਛੇਵੇਂ ਤਨਖਾਹ ਕਮਿਸ਼ਨ ਤਹਿਤ ਤਨਖਾਹ ਲੈਣ ਵਾਲੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 203 ਫੀਸਦੀ ਤੋਂ ਵਧ ਕੇ 212 ਫੀਸਦੀ ਹੋ ਗਿਆ ਹੈ। ਡੀਏ ਦੀਆਂ ਨਵੀਆਂ ਦਰਾਂ 1 ਜੁਲਾਈ 2022 ਤੋਂ ਲਾਗੂ ਮੰਨੀਆਂ ਜਾਣਗੀਆਂ। ਇਸ ਤੋਂ ਇਲਾਵਾ ਪੰਜਵੇਂ ਤਨਖ਼ਾਹ ਕਮਿਸ਼ਨ ਤਹਿਤ ਤਨਖ਼ਾਹ ਲੈਣ ਵਾਲੇ ਕੇਂਦਰੀ ਮੁਲਾਜ਼ਮਾਂ ਦਾ ਡੀਏ 15 ਫ਼ੀਸਦੀ ਵਧਾ ਕੇ 396 ਫ਼ੀਸਦੀ ਕਰ ਦਿੱਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਲਈ ਵਾਧਾ ਵੀ 1 ਜੁਲਾਈ ਤੋਂ ਲਾਗੂ ਮੰਨਿਆ ਜਾਵੇਗਾ।

ਮਹਿੰਗਾਈ ਭੱਤੇ ਦਾ ਫੈਸਲਾ ਕਰਮਚਾਰੀ ਦੀ ਮੂਲ ਤਨਖਾਹ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਜੇਕਰ ਕਿਸੇ ਕੇਂਦਰੀ ਕਰਮਚਾਰੀ ਦੀ ਮੂਲ ਤਨਖਾਹ 43000 ਰੁਪਏ ਪ੍ਰਤੀ ਮਹੀਨਾ ਹੈ, ਤਾਂ ਉਸ ਨੂੰ ਪੁਰਾਣੇ ਡੀਏ (203 ਪ੍ਰਤੀਸ਼ਤ) ਦੇ ਤਹਿਤ 87,290 ਰੁਪਏ ਮਿਲਣਗੇ। ਇਸ ਦੇ ਨਾਲ ਹੀ ਡੀਏ 212 ਫੀਸਦੀ ਹੋਣ ਤੋਂ ਬਾਅਦ ਇਹ ਵਧ ਕੇ 91,160 ਰੁਪਏ ਹੋ ਜਾਵੇਗਾ। ਇਸ ਨਾਲ ਉਸ ਦੀ ਤਨਖਾਹ ਵਿੱਚ ਕਰੀਬ 3800 ਰੁਪਏ ਦਾ ਵਾਧਾ ਹੋਵੇਗਾ। ਖਰਚਾ ਵਿਭਾਗ (ਡੀ.ਓ.ਆਈ.) ਨੇ 12 ਅਕਤੂਬਰ ਨੂੰ ਇੱਕ ਦਫ਼ਤਰੀ ਮੈਮੋਰੰਡਮ ਜਾਰੀ ਕਰਕੇ ਡੀਏ ਵਿੱਚ ਵਾਧੇ ਬਾਰੇ ਜਾਣਕਾਰੀ ਦਿੱਤੀ ਸੀ।

DA ਵਧਾਉਣ ਦਾ ਕੀ ਕਾਰਨ ਹੈ
ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਤਨਖਾਹ ਜਾਂ ਪੈਨਸ਼ਨ ਲੈਣ ਵਾਲੇ ਕਰਮਚਾਰੀਆਂ ਦਾ ਡੀਏ ਅਤੇ ਡੀਆਰ (ਮਹਿੰਗਾਈ ਰਾਹਤ) ਸਤੰਬਰ ਵਿੱਚ 34 ਫੀਸਦੀ ਤੋਂ ਵਧਾ ਕੇ 38 ਫੀਸਦੀ ਕਰ ਦਿੱਤਾ ਗਿਆ ਹੈ। ਉਦੋਂ ਤੋਂ ਛੇਵੇਂ ਅਤੇ ਪੰਜਵੇਂ ਤਨਖ਼ਾਹ ਕਮਿਸ਼ਨ ਅਧੀਨ ਤਨਖ਼ਾਹ ਜਾਂ ਪੈਨਸ਼ਨ ਲੈ ਰਹੇ ਕਰਮਚਾਰੀ/ਸਾਬਕਾ ਮੁਲਾਜ਼ਮ ਡੀਏ ਜਾਂ ਡੀਆਰ ਵਧਾਉਣ ਦੀ ਮੰਗ ਕਰ ਰਹੇ ਸਨ।

ਮਹਿੰਗਾਈ ਭੱਤਾ ਕੀ ਹੈ?
ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਨਾਲ ਲੜਨ ਲਈ ਭੱਤਾ ਦਿੰਦੀ ਹੈ। ਇਸ ਨੂੰ ਮਹਿੰਗਾਈ ਭੱਤਾ (ਕਰਮਚਾਰੀਆਂ ਲਈ) ਅਤੇ ਮਹਿੰਗਾਈ ਰਾਹਤ (ਪੈਨਸ਼ਨਰਾਂ ਲਈ) ਕਿਹਾ ਜਾਂਦਾ ਹੈ। ਕੇਂਦਰ ਸਰਕਾਰ ਜੁਲਾਈ ਅਤੇ ਜਨਵਰੀ ਵਿਚ ਇਸ ਦੀ ਸਮੀਖਿਆ ਕਰਦੀ ਹੈ। ਡੀਏ ਉਸ ਸੈਕਟਰ ਉੱਤੇ ਵੀ ਨਿਰਭਰ ਕਰਦਾ ਹੈ ਜਿਸ ਵਿੱਚ ਕਰਮਚਾਰੀ ਕੰਮ ਕਰਦਾ ਹੈ।

ਕੋਲੰਬੀਆ ‘ਚ ਵਾਪਰਿਆ ਭਿਆਨਕ ਬੱਸ ਹਾਦਸਾ, 20 ਸਵਾਰੀਆਂ ਦੀ ਮੌਤ, 15 ਜ਼ਖਮੀ

0

ਕੋਲੰਬੀਆ ਵਿੱਚ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ ਹੈ। ਦੱਖਣੀ-ਪੱਛਮੀ ਕੋਲੰਬੀਆ ਵਿਚ ਸ਼ਨੀਵਾਰ ਨੂੰ ਪੈਨ-ਅਮਰੀਕਨ ਹਾਈਵੇਅ ‘ਤੇ ਇੱਕ ਬੱਸ ਦੇ ਪਲਟ ਜਾਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖਮੀ ਹੋ ਗਏ। ਇਹ ਭਿਆਨਕ ਸੜਕ ਹਾਦਸਾ ਕੋਲੰਬੀਆ ਦੇ ਦੱਖਣ-ਪੱਛਮੀ ਸ਼ਹਿਰਾਂ ਪਾਸਟੋ ਤੇ ਪੋਪਾਯਨ ਵਿਚਕਾਰ ਵਾਪਰਿਆ।

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਾਦਸਾਗ੍ਰਸਤ ਬੱਸ ਕੋਲੰਬੀਆ ਦੇ ਦੱਖਣ-ਪੱਛਮੀ ਕੋਨੇ ਵਿਚ ਬੰਦਰਗਾਹ ਸ਼ਹਿਰ ਟੁਮਾਕੋ ਤੋਂ ਉੱਤਰ-ਪੂਰਬ ਵਿਚ ਕੈਲੀ ਜਾ ਰਹੀ ਸੀ। ਇਨ੍ਹਾਂ ਦੋਹਾਂ ਥਾਵਾਂ ਵਿਚਕਾਰ ਲਗਭਗ 320 ਕਿਲੋਮੀਟਰ (200 ਮੀਲ) ਦੀ ਦੂਰੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਿੰਜਾਈ ਘੁਟਾਲੇ ‘ਚ ਕਾਰਵਾਈ ਕੀਤੀ ਤੇਜ਼, ਇਹ ਸਾਬਕਾ ਅਫ਼ਸਰ ਤੇ ਮੰਤਰੀ ਰਡਾਰ…

ਮੀਡੀਆ ਮੁਤਾਬਕ ਟਰੈਫਿਕ ਪੁਲਿਸ ਦੇ ਨਾਰੀਓ ਵਿਭਾਗ ਦੇ ਕੈਪਟਨ ਅਲਬਰਟਲੈਂਡ ਐਗੁਡੇਲੋ ਨੇ ਕਿਹਾ ਕਿ ਬਦਕਿਸਮਤੀ ਨਾਲ ਇਸ ਸੜਕ ਹਾਦਸੇ ਵਿੱਚ ਸਾਡੇ 20 ਲੋਕਾਂ ਦੀ ਮੌਤ ਹੋ ਗਈ ਹੈ। ਅਗੁਡੇਲੋ ਨੇ ਦੱਸਿਆ ਕਿ ਇਹ ਹਾਦਸਾ ਬੱਸ ‘ਚ ਤਕਨੀਕੀ ਖਰਾਬੀ ਕਾਰਨ ਹੋਇਆ ਮੰਨਿਆ ਜਾ ਰਿਹਾ ਹੈ। ਫਿਲਹਾਲ ਇਸ ਸੜਕ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ

ਜਦੋਂ ਕਿ ਉਸ ਖੇਤਰ ਦੇ ਟਰੈਫਿਕ ਅਤੇ ਟ੍ਰਾਂਸਪੋਰਟੇਸ਼ਨ ਦੇ ਨਿਰਦੇਸ਼ਕ ਕਰਨਲ ਆਸਕਰ ਲੈਂਪ੍ਰੀਆ ਨੇ ਦੱਸਿਆ ਕਿ ਜਾਂਚਕਰਤਾ ਬੱਸ ਦੇ ਬ੍ਰੇਕ ਸਿਸਟਮ ਵਿੱਚ ਤਕਨੀਕੀ ਖਰਾਬੀ ਦੀ ਸੰਭਾਵਨਾ ਦੀ ਜਾਂਚ ਕਰ ਰਹੇ ਹਨ। ਬੱਸ ਹਾਦਸੇ ਤੋਂ ਬਾਅਦ ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਧੁੰਦ ਵਾਲੇ ਖੇਤਰ ਵਿਚ ਇਕ ਮੋੜ ‘ਤੇ ਡਰਾਈਵਰ ਨੇ ਬੱਸ ਦਾ ਕੰਟਰੋਲ ਗੁਆ ਦਿੱਤਾ। ਇਸ ਬੱਸ ਨੂੰ ਸਿੱਧਾ ਕਰਨ ਜ਼ਖਮੀਆਂ ਨੂੰ ਕੱਢਣ ਅਤੇ ਹਸਪਤਾਲ ਭੇਜਣ ਅਤੇ ਮ੍ਰਿਤਕਾਂ ਨੂੰ ਬਚਾਉਣ ਵਿੱਚ ਪੁਲਿਸ ਅਤੇ ਫਾਇਰਫਾਈਟਰਜ਼ ਨੂੰ 9 ਘੰਟੇ ਲੱਗੇ।

ਕਰਨਾਟਕ ‘ਚ ਵਾਪਰਿਆ ਭਿਆਨਕ ਹਾਦਸਾ, 9 ਲੋਕਾਂ ਦੀ ਮੌਤ

0

ਕਰਨਾਟਕ ‘ਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਕਰਨਾਟਕ ਦੇ ਹਾਸਨ ਵਿੱਚ ਇੱਕ ਟੈਂਪੂ ਟਰੈਵਲਰ, ਇੱਕ ਟੈਂਕਰ ਤੇ ਇਕ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।ਜਦਕਿ 10 ਲੋਕ ਜ਼ਖਮੀ ਹਨ। ਮਰਨ ਵਾਲਿਆਂ ਵਿੱਚ ਚਾਰ ਬੱਚੇ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ

ਦੱਸਿਆ ਜਾ ਰਿਹਾ ਹੈ ਕਿ ਸ਼ਿਵਮੋਗਾ ਵੱਲ ਜਾ ਰਹੀ ਬੱਸ ਨੇ ਟੈਂਪੂ ਟਰੈਵਲਰ ਨੂੰ ਟੱਕਰ ਮਾਰ ਦਿੱਤੀ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।ਪੁਲਿਸ ਮੁਤਾਬਕ ਇਹ ਘਟਨਾ ਗਾਂਧੀਨਗਰ ਨੇੜੇ ਅਰਸੀਕੇਰੇ ਤਾਲੁਕਾ ਵਿੱਚ ਵਾਪਰੀ। ਟੈਂਪੋ ਟਰੈਵਲਰ ਅਤੇ ਟੈਂਕਰ ਦੀ ਰਫ਼ਤਾਰ ਤੇਜ਼ ਦੱਸੀ ਗਈ।ਤਿੰਨੋਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੂਸ ਦੇ ਇੱਕ ਮਿਲਟਰੀ ਬੇਸ ‘ਤੇ ਗੋਲੀਬਾਰੀ, 11 ਲੋਕਾਂ ਦੀ ਮੌਤ

0

ਰੂਸ ਦੇ ਇੱਕ ਮਿਲਟਰੀ ਬੇਸ ‘ਤੇ ਦੋ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਰੂਸੀ ਰੱਖਿਆ ਮੰਤਰਾਲੇ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਹੈ। ਇੱਕ ਬਿਆਨ ਵਿੱਚ ਕਿਹਾ ਗਿਆ ਕਿ ਗੋਲੀਬਾਰੀ ਦੱਖਣ-ਪੱਛਮੀ ਰੂਸ ਦੇ ਬੇਲਗੋਰੋਡ ਖੇਤਰ ਵਿੱਚ ਹੋਈ ਜੋ ਯੂਕਰੇਨ ਦੀ ਸਰਹੱਦ ਨਾਲ ਲੱਗਦੀ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਿੰਜਾਈ ਘੁਟਾਲੇ ‘ਚ ਕਾਰਵਾਈ ਕੀਤੀ ਤੇਜ਼, ਇਹ ਸਾਬਕਾ ਅਫ਼ਸਰ ਤੇ ਮੰਤਰੀ ਰਡਾਰ…

ਬਿਆਨ ਦੇ ਅਨੁਸਾਰ ਸਾਬਕਾ ਸੋਵੀਅਤ ਗਣਰਾਜ ਦੇ ਦੋ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਅਭਿਆਸ ਦੌਰਾਨ ਸਵੈਸੇਵੀ ਸੈਨਿਕਾਂ ‘ਤੇ ਗੋਲੀਬਾਰੀ ਕੀਤੀ ਅਤੇ ਦੋਵੇਂ ਜਵਾਬੀ ਕਾਰਵਾਈ ਵਿੱਚ ਮਾਰੇ ਗਏ। ਦਰਅਸਲ ਇਹ ਉਹੀ ਫੌਜੀ ਅੱਡੇ ਹਨ ਜਿੱਥੇ ਯੂਕਰੇਨ ਨਾਲ ਲੜ ਰਹੇ ਨਾਗਰਿਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ।

 

ਵਿਜੀਲੈਂਸ ਨੇ ਸਿੰਜਾਈ ਘੁਟਾਲੇ ‘ਚ ਕਾਰਵਾਈ ਕੀਤੀ ਤੇਜ਼, ਇਹ ਸਾਬਕਾ ਅਫ਼ਸਰ ਤੇ ਮੰਤਰੀ ਰਡਾਰ ‘ਤੇ

0

ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਵਿਭਾਗ ‘ਚ ਹੋਏ ਬਹੁ-ਕਰੋੜੀ ਘੁਟਾਲੇ ਦੀ ਜਾਂਚ ਮੁੜ ਤੋਂ ਆਰੰਭ ਦਿੱਤੀ ਹੈ। ਵਿਜੀਲੈਂਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਠੇਕੇਦਾਰ ਗੁਰਿੰਦਰ ਸਿੰਘ ਉਰਫ਼ ਭਾਪਾ ਤੋਂ ਕੀਤੀ ਗਈ ਪੁੱਛਗਿੱਛ ਉਪਰੰਤ ਅਗਲੇ ਹਫ਼ਤੇ ਅਧਿਕਾਰੀਆਂ ਨੂੰ ਤਫ਼ਤੀਸ਼ ‘ਚ ਸ਼ਾਮਿਲ ਕੀਤਾ ਜਾਵੇਗਾ। ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਦੇ ਏਆਈਜੀ ਮਨਮੋਹਨ ਸ਼ਰਮਾ ਦੀ ਅਗਵਾਈ ਵਾਲੀ ਟੀਮ ਵਲੋਂ ਸਿੰਜਾਈ ਘੁਟਾਲੇ ਨਾਲ ਸਬੰਧਤ ਮਾਮਲੇ ਦੀ ਮੁੜ ਤੋਂ ਤਫ਼ਤੀਸ਼ ਆਰੰਭੀ ਗਈ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਨੇ ਸਿੰਜਾਈ ਘੁਟਾਲੇ ‘ਚ ਕਾਰਵਾਈ ਕੀਤੀ ਤੇਜ਼, ਇਹ ਸਾਬਕਾ ਅਫ਼ਸਰ ਤੇ ਮੰਤਰੀ ਰਡਾਰ…

ਅਧਿਕਾਰੀਆਂ ਮੁਤਾਬਕ ਠੇਕੇਦਾਰ ਗੁਰਿੰਦਰ ਸਿੰਘ ਤੋਂ ਬੈਂਕ ਖਾਤਿਆਂ ਦੇ ਵੇਰਵਿਆਂ ਸਮੇਤ ਹੋਰ ਕਈ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ ਤਾਂ ਜੋ ਤਫ਼ਤੀਸ਼ ਨੂੰ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸੇਵਾਮੁਕਤ ਆਈਏਐਸ ਅਧਿਕਾਰੀਆਂ ਸਾਬਕਾ ਮੁਖ ਸਕੱਤਰ ਕੌਸ਼ਲ, ਵਿਸ਼ੇਸ਼ ਮੁੱਖ ਸਕੱਤਰ ਕੇ ਬੀਐਸ ਸਿੱਧੂ, ਕਾਹਨ ਸਿੰਘ ਸਿੰਘ ਪੰਨੂ ਨੂੰ ਤਫਤੀਸ਼ ‘ਚ ਸ਼ਾਮਿਲ ਕੀਤੇ ਜਾਣ ਤੋਂ ਬਾਅਦ ਦੋ ਸਾਬਕਾ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਵੀ ਸੱਦਿਆ ਜਾਵੇਗਾ। ਦੱਸ ਦੇਈਏ ਕਿ ਸਿੰਜਾਈ ਘਪਲੇ ਦੀ ਜਾਂਚ ਕਰ ਚੁੱਕਿਆ ਪੁਲਿਸ ਅਧਿਕਾਰੀ ਆਸ਼ੀਸ਼ ਕਪੂਰ ਵੀ ਹੁਣ ਵਿਜੀਲੈਂਸ ਦੀ ਗ੍ਰਿਫ਼ਤ ‘ਚ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪੁਲਿਸ ਅਫ਼ਸਰ ਦੇ ਗ੍ਰਿਫਤਾਰ ਹੋਣ ਕਾਰਨ ਸਿੰਜਾਈ ਘਪਲੇ ਦੀਆਂ ਹੋਰ ਪਰਤਾਂ ਖੁੱਲ੍ਹ ਸਕਦੀਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਗੁਰਿੰਦਰ ਸਿੰਘ ਠੇਕੇਦਾਰ ਤੋਂ ਮੁਕੰਮਲ ਤੱਥ ਤੇ ਦਸਤਾਵੇਜ਼ ਹਾਸਲ ਕਰਨ ਤੋਂ ਬਾਅਦ ਹੀ ਸਾਬਕਾ ਮੰਤਰੀਆਂ ਤੇ ਸਾਬਕਾ ਅਫ਼ਸਰਾਂ ਨੂੰ ਤਫ਼ਤੀਸ਼ ‘ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਇਸ ਤੋਂ ਪਹਿਲਾਂ ਹੋਈ ਤਫ਼ਤੀਸ਼ ਦੌਰਾਨ ਸਾਬਕਾ ਮੰਤਰੀਆਂ ਤੇ ਸੇਵਾਮੁਕਤ ਅਧਿਕਾਰੀਆਂ ਨੂੰ ਕਰੋੜਾਂ ਰੁਪਏ ਰਿਸ਼ਵਤ ਵਜੋਂ ਦੇਣ ਦਾ ਖੁਲਾਸਾ ਕੀਤਾ ਸੀ। ਵਿਜੀਲੈਂਸ ਵਲੋਂ ਠੇਕੇਦਾਰ ਤੇ ਅਧਿਕਾਰੀਆਂ ਨਾਲ ਆਹਮੋ ਸਾਹਮਣੇ ਪੁੱਛ ਗਿੱਛ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਮਾਮਲੇ ‘ਚ ਠੇਕੇਦਾਰ ਗੁਰਿੰਦਰ ਸਿੰਘ ਤੇ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਵਲੋਂ ਇਸ ਮਾਮਲੇ ‘ਚ ਕਈ ਦੋਸ਼ ਪੱਤਰ ਦਾਇਰ ਕੀਤੇ ਜਾ ਚੁੱਕੇ ਹਨ। ਠੇਕੇਦਾਰ ਗੁਰਿੰਦਰ ਸਿੰਘ ਵਲੋਂ ਵਿਜੀਲੈਂਸ ਕੋਲ ਇਕ ਇਕਬਾਲੀਆ ਬਿਆਨ ਦਰਜ ਕਰਾਇਆ ਗਿਆ ਹੈ ਜਿਸ ‘ਚ ਉਸ ਨੇ ਅਧਿਕਾਰੀਆਂ ਨੂੰ ਰਿਸ਼ਵਤ ਦੇਣਾ ਮੰਨਿਆ ਸੀ।

ਸੁੰਦਰ ਸ਼ਾਮ ਅਰੋੜਾ 50 ਲੱਖ ਦੀ ਰਿਸ਼ਵਤ ਦੇਣ ਦੇ ਦੋਸ਼ ਹੇਠ ਗ੍ਰਿਫਤਾਰ

0

ਪੰਜਾਬ ਵਿਜੀਲੈਂਸ ਬਿਊਰੋ ਨੇ ਦੇਰ ਰਾਤ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ ਕਥਿਤ ਤੌਰ ‘ਤੇ ਬਿਊਰੋ ਦੇ ਇੱਕ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕਰ ਰਿਹਾ ਸੀ।

ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਸਾਬਕਾ ਮੰਤਰੀ ਖਿਲਾਫ ਵਿਜੀਲੈਂਸ ਬਿਊਰੋ ਦੇ ਏ.ਆਈ.ਜੀ. ਉਡਣ ਦਸਤਾ, ਪੰਜਾਬ, ਮਨਮੋਹਨ ਕੁਮਾਰ ਦੇ ਬਿਆਨਾਂ ਉਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਐਫ.ਆਈ.ਆਰ ਨੰਬਰ 19, ਮਿਤੀ 15-10-2022 ਨੂੰ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਏਆਈਜੀ ਮਨਮੋਹਨ ਕੁਮਾਰ ਨੇ ਬਿਊਰੋ ਨੂੰ ਸ਼ਿਕਾਇਤ ਕੀਤੀ ਹੈ ਕਿ ਅਰੋੜਾ ਨੇ 14 ਅਕਤੂਬਰ, 2022 ਨੂੰ ਉਨਾਂ ਨਾਲ ਮੁਲਾਕਾਤ ਕੀਤੀ ਅਤੇ ਉਸ ਵਿਰੁੱਧ ਚੱਲ ਰਹੀ ਵਿਜੀਲੈਂਸ ਜਾਂਚ ਵਿੱਚ ਮੱਦਦ ਕਰਨ ਲਈ ਉਸਨੂੰ ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਵਿਜੀਲੈਂਸ ਬਿਊਰੋ ਦੇ ਮੁਖੀ ਨੇ ਅੱਗੇ ਕਿਹਾ ਕਿ ਸਾਬਕਾ ਮੰਤਰੀ ਨੇ ਅਗਲੇ ਦਿਨ 15 ਅਕਤੂਬਰ 2022 ਨੂੰ 50 ਲੱਖ ਰੁਪਏ ਮੌਕੇ ਉਤੇ ਦੇਣ ਅਤੇ ਬਕਾਇਆ ਰਕਮ ਬਾਅਦ ਵਿੱਚ ਦੇਣ ਦੀ ਗੱਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਏ.ਆਈ.ਜੀ ਨੇ ਇਸ ਬਾਰੇ ਮੁੱਖ ਡਾਇਰੈਕਟਰ ਨੂੰ ਜਾਣੂ ਕਰਵਾ ਦਿੱਤਾ ਜਿਨ੍ਹਾਂ ਨੇ ਮੁਲਜ਼ਮ ਮੰਤਰੀ ਖ਼ਿਲਾਫ਼ ਰਿਸ਼ਵਤਖੋਰੀ ਦਾ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ। ਇਸ ਮਾਮਲੇ ਵਿੱਚ ਅਰੋੜਾ ਨੂੰ ਰਿਸ਼ਵਤ ਦਿੰਦੇ ਹੋਏ ਗ੍ਰਿਫ਼ਤਾਰ ਕਰਕੇ ਉਸ ਕੋਲੋਂ 50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਰੂਸ ਨੇ ਫਿਨਲੈਂਡ-ਨਾਰਵੇ ਸਰਹੱਦ ‘ਤੇ ਪਰਮਾਣੂ ਬੰਬ ਕੀਤੇ ਤਾਇਨਾਤ, ਵਿਸ਼ਵ ਤਬਾਹੀ ਦਾ ਦਿੱਤਾ ਸੰਕੇਤ

0

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਖਤਮ ਹੋਣ ਦੀ ਬਜਾਏ ਇਸਦੇ ਹੋਰ ਵਧਣ ਦੇ ਆਸਾਰ ਪੈਦਾ ਹੁੰਦੇ ਜਾ ਰਹੇ ਹਨ। ਕ੍ਰੀਮੀਆ ਪੁਲ ‘ਤੇ ਹੋਏ ਧਮਾਕੇ ਅਤੇ ਯੂਕਰੇਨ ਦੇ ਨਾਟੋ ‘ਚ ਸ਼ਾਮਲ ਹੋਣ ‘ਤੇ ਜ਼ੋਰ ਦੇਣ ‘ਤੇ ਗੁੱਸੇ ‘ਚ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਖਿਲਾਫ ਸਖਤ ਕਦਮ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਰੂਸ ਨੇ ਨਾਟੋ ਦੇਸ਼ਾਂ ਦੀ ਸਰਹੱਦ ਨੇੜੇ ਆਪਣੇ ਪਰਮਾਣੂ ਬੰਬਾਰ ਤਾਇਨਾਤ ਕਰ ਦਿੱਤੇ ਹਨ।

ਇੱਕ ਰਿਪੋਰਟ ਮੁਤਾਬਕ ਵਲਾਦੀਮੀਰ ਪੁਤਿਨ ਨੇ ਫਿਨਲੈਂਡ ਅਤੇ ਨਾਰਵੇ ਦੀ ਸਰਹੱਦ ਦੇ ਨੇੜੇ ਇਕ ਏਅਰਬੇਸ ‘ਤੇ ਪਰਮਾਣੂ ਬੰਬਾਰੀ ਫਿਰ ਤੋਂ ਵਧਾ ਦਿੱਤੀ ਹੈ। ਸੱਤ Tu-160 (ਲਾਲ ਵਿੱਚ ਚਿੰਨ੍ਹਿਤ) ਅਤੇ ਚਾਰ Tu-95 ਜਹਾਜ਼ (ਪੀਲੇ ਰੰਗ ਵਿੱਚ ਚਿੰਨ੍ਹਿਤ) ਓਲੇਨੀਆ ਏਅਰਬੇਸ, ਰੂਸ ਕੋਲਾ ਪ੍ਰਾਇਦੀਪ ਵਿਖੇ 7 ਅਕਤੂਬਰ 2022 ਨੂੰ ਲਈ ਗਈ ਇੱਕ ਸੈਟੇਲਾਈਟ ਫੋਟੋ ਵਿੱਚ ਦੇਖੇ ਗਏ ਹਨ।

21 ਅਗਸਤ 2022 ਤੱਕ ਬੇਸ ਵਿੱਚ 4 Tu-160 ‘ਬਲੈਕਜੈਕ’ ਸਨ। ਇਸਤੋਂ ਬਾਅਦ 5 ਸਤੰਬਰ ਤੱਕ ਤਿੰਨ ਹੋਰ Tu-95 ‘ਬੀਅਰਸ’ ਸ਼ਾਮਲ ਹੋ ਗਏ ਸਨ। ਜਾਣਕਾਰੀ ਮੁਤਾਬਕ ਰੂਸੀ ਬੰਬਾਰ ਜਹਾਜ਼ਾਂ ਬਾਰੇ ਇਹ ਖੁਲਾਸਾ ਨਾਰਵੇ ਦੀ ਇਕ ਸੁਤੰਤਰ ਤੱਥ ਜਾਂਚ ਵੈੱਬਸਾਈਟ ਤੋਂ ਹੋਇਆ ਹੈ, ਜਿਸ ਨੇ ਅਮਰੀਕੀ ਸੈਟੇਲਾਈਟ ਆਪਰੇਟਰ ਪਲੈਨੇਟ ਤੋਂ ਡਾਟਾ ਹਾਸਲ ਕੀਤਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਪੁਤਿਨ ਨੇ ਨਾਟੋ ਦੇ ਯੂਰਪੀ ਮੈਂਬਰ ਦੇਸ਼ਾਂ ਦੀ ਸਰਹੱਦ ਤੋਂ ਸਿਰਫ਼ 20 ਮੀਲ ਦੂਰ 11 ਪ੍ਰਮਾਣੂ ਬੰਬ ਤਾਇਨਾਤ ਕੀਤੇ ਹਨ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸੀ ਫੌਜਾਂ ਨਾਲ ਨਾਟੋ ਫੌਜਾਂ ਵਿਚਕਾਰ ਕੋਈ ਵੀ ਸਿੱਧਾ ਟਕਰਾਅ ਜਾਂ ਟਕਰਾਅ ਵਿਸ਼ਵ ਤਬਾਹੀ ਦਾ ਨਤੀਜਾ ਹੋਵੇਗਾ। ਇਸ ਲਈ ਮੈਨੂੰ ਉਮੀਦ ਹੈ ਕਿ ਇਹ ਦੇਸ਼ ਇਸ ਤੋਂ ਗੁਰੇਜ਼ ਕਰਨਗੇ।