Home Blog Page 1863

ਦੀਵਾਲੀ ‘ਤੇ ਇਸ ਵਾਰ ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਘਟਿਆ : ਮੀਤ ਹੇਅਰ

0

ਦੀਵਾਲੀ ਦੇ ਤਿਉਹਾਰ ਮੌਕੇ ਪੰਜਾਬ ਵਿੱਚ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਵਿੱਚ ਪਿਛਲੇ ਸਾਲ ਦੇ ਮੁਕਾਬਲੇ 16.4 ਫੀਸਦੀ ਅਤੇ 2020 ਦੇ ਮੁਕਾਬਲੇ 31.7 ਫੀਸਦੀ ਦੀ ਕਮੀ ਵੇਖਣ ਨੂੰ ਮਿਲੀ ਹੈ।

ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਸਦਕਾ ਇਸ ਸਾਲ ਦੀਵਾਲੀ ਵਾਲੇ ਦਿਨ ਪਿਛਲੇ ਸਾਲਾਂ ਦੇ ਮੁਕਾਬਲੇ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ।

ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਅਤੇ 2020 ਵਿੱਚ ਕੋਈ ਵੀ ਸ਼ਹਿਰ ਏ.ਕਿਊ.ਆਈ. ਦੀ ਦਰਮਿਆਨੀ ਸ਼੍ਰੇਣੀ ਵਿੱਚ ਨਹੀਂ ਰਿਹਾ ਜਦੋਂ ਕਿ ਇਸ ਸਾਲ 2 ਸ਼ਹਿਰ (ਖੰਨਾ ਅਤੇ ਮੰਡੀ ਗੋਬਿੰਦਗੜ੍ਹ) ਏ.ਕਿਊ.ਆਈ. ਦੀ ਦਰਮਿਆਨੀ ਸ਼੍ਰੇਣੀ ਵਿੱਚ ਰਹੇ ਹਨ।

ਉਨ੍ਹਾਂ ਕਿਹਾ ਕਿ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੇ ਵੱਡੇ 6 ਸ਼ਹਿਰਾਂ ਵਿੱਚ ਪਿਛਲੇ ਸਾਲ ਦੀਵਾਲੀ ਦੇ ਦਿਨਾਂ (2020 ਅਤੇ 2021) ਦੇ ਮੁਕਾਬਲੇ ਇਸ ਸਾਲ ਦੀਵਾਲੀ (2022) ਦੌਰਾਨ ਏ.ਕਿਊ.ਆਈ. ਵਿੱਚ ਵੱਡੀ ਕਮੀ ਵੇਖਣ ਨੂੰ ਮਿਲੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੀਵਾਲੀ ਮੌਕੇ ਪੰਜਾਬ ਦਾ ਔਸਤ ਏ.ਕਿਊ.ਆਈ. 2021 ਵਿੱਚ 268 (ਖਰਾਬ) ਅਤੇ 2020 ਵਿੱਚ 328 (ਬਹੁਤ ਖਰਾਬ) ਦੇ ਮੁਕਾਬਲੇ ਇਸ ਸਾਲ 224 (ਖਰਾਬ) ਸੀ।

ਉਨ੍ਹਾਂ ਦੱਸਿਆ ਕਿ ਇਸ ਸਾਲ ਅੰਮ੍ਰਿਤਸਰ ਵਿਖੇ ਏ.ਕਿਊ.ਆਈ. ਸ਼੍ਰੇਣੀ 262 ਨਾਲ ਵੱਧ ਤੋਂ ਵੱਧ ਏ.ਕਿਊ.ਆਈ. ਦਰਜ ਕੀਤਾ ਗਿਆ। ਹਾਲਾਂਕਿ ਪਿਛਲੇ ਸਾਲ ਵੱਧ ਤੋਂ ਵੱਧ ਏ.ਕਿਊ.ਆਈ 327 (ਬਹੁਤ ਖਰਾਬ) ਜਲੰਧਰ ਵਿੱਚ ਦਰਜ ਕੀਤਾ ਗਿਆ ਸੀ ਅਤੇ 2020 ਵਿੱਚ ਵੱਧ ਤੋਂ ਵੱਧ ਏ.ਕਿਊ.ਆਈ. 386 (ਬਹੁਤ ਖਰਾਬ) ਅੰਮ੍ਰਿਤਸਰ ਵਿੱਚ ਦੇਖਿਆ ਗਿਆ ਸੀ। ਇਸ ਸਾਲ ਘੱਟੋ-ਘੱਟ ਏ.ਕਿਊ.ਆਈ. ਮੰਡੀ ਗੋਬਿੰਦਗੜ੍ਹ ਵਿੱਚ 188 (ਦਰਮਿਆਨਾ) ਦਰਜ ਕੀਤਾ ਗਿਆ ਜੋ ਕਿ ਪਿਛਲੇ ਸਾਲ 220 (ਖਰਾਬ) ਅਤੇ 2020 ਵਿੱਚ 262 (ਖਰਾਬ) ਦਰਜ ਕੀਤਾ ਗਿਆ ਸੀ।

ਪਿਛਲੇ ਸਾਲ 2 ਸ਼ਹਿਰਾਂ (ਅੰਮ੍ਰਿਤਸਰ ਅਤੇ ਜਲੰਧਰ) ਦਾ ਏ.ਕਿਊ.ਆਈ. ਬਹੁਤ ਖਰਾਬ ਸ਼੍ਰੇਣੀ ਵਿੱਚ ਰਿਹਾ ਜਦੋਂ ਕਿ 2020 ਵਿੱਚ ਚਾਰ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਪਟਿਆਲਾ ਦਾ ਏ.ਕਿਊ.ਆਈ. ਬਹੁਤ ਖਰਾਬ ਸ਼੍ਰੇਣੀ ਵਿੱਚ ਰਿਹਾ। ਹਾਲਾਂਕਿ ਇਸ ਸਾਲ ਕੋਈ ਵੀ ਸ਼ਹਿਰ ਏ.ਕਿਊ.ਆਈ. ਦੀ ਬਹੁਤ ਖਰਾਬ ਸ਼੍ਰੇਣੀ ਵਿੱਚ ਨਹੀਂ ਰਿਹਾ। ਵਾਤਾਵਰਣ ਮੰਤਰੀ ਨੇ ਕਿਹਾ ਕਿ ਇਸ ਸਾਲ ਏ.ਕਿਊ.ਆਈ. ਵਿੱਚ ਸਭ ਤੋਂ ਵੱਧ ਕਮੀ ਜਲੰਧਰ (31.2 ਫੀਸਦੀ) ਅਤੇ ਸਭ ਤੋਂ ਘੱਟ ਕਮੀ ਪਟਿਆਲਾ (7.0 ਫੀਸਦੀ) ਵਿੱਚ ਦੇਖੀ ਗਈ।

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਆਦਰਸ਼ ਪਾਲ ਵਿਗ ਨੇ ਪਟਾਕੇ ਚਲਾਉਣ ਅਤੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਗਰੀਨ ਪਟਾਕਿਆਂ ਦੀ ਵਰਤੋਂ ਲਈ ਨਿਰਧਾਰਤ ਸਮੇਂ ਦੇ ਸਬੰਧ ਵਿੱਚ ਜਾਰੀ ਕੀਤੀ ਗਈ ਸਲਾਹਕਾਰੀ ਦੀ ਪਾਲਣਾ ਕਰਨ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲ ਅਤੇ 2020 ਦੇ ਮੁਕਾਬਲੇ ਇਸ ਸਾਲ ਸਮੁੱਚੇ ਤੌਰ ‘ਤੇ ਹਵਾ ਦੀ ਵਿੱਚ ਸੁਧਾਰ ਹੋਇਆ ਹੈ।

ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਗੁਣਵੱਤਾ ਦੀ ਅਸਲ ਸਮੇਂ ਨਿਗਰਾਨੀ ਲਈ ਪੰਜਾਬ ਦੇ 6 ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀਏਏਕਿਊਐਮਐਸ) ਸਥਾਪਤ ਕੀਤੇ ਹਨ।

ਸਰਕਾਰੀ ਗੈਸਟ ਹਾਊਸ ’ਚੋਂ ਖੂਨ ਨਾਲ ਲੱਥਪੱਥ ਮਿਲੀ 12 ਸਾਲਾ ਬੱਚੀ, ਹਾਲਤ ਗੰਭੀਰ

0

ਉੱਤਰ ਪ੍ਰਦੇਸ਼ ‘ਚ ਇੱਕ 12 ਸਾਲਾ ਲੜਕੀ ਖੂਨ ਨਾਲ ਲੱਥਪੱਥ ਹੋਈ ਮਿਲੀ ਹੈ। ਜਾਣਕਾਰੀ ਅਨੁਸਾਰ ਕਨੌਜ ਜ਼ਿਲ੍ਹੇ ਦੇ ਤਿਰਵਾ ਇਲਾਕੇ ਵਿੱਚ ਆਪਣੇ ਘਰੋਂ ਇੱਕ ਲੜਕੀ ਗੋਲਕ ਖਰੀਦਣ ਲਈ ਬਾਹਰ ਜਾਂਦੀ ਹੈ ਤਾਂ ਗੋਲਕ ਖਰੀਦਣ ਲਈ ਗਈ 12 ਸਾਲਾ ਲੜਕੀ ਸਰਕਾਰੀ ਗੈਸਟ ਹਾਊਸ ਕੰਪਲੈਕਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਖੂਨ ਨਾਲ ਲੱਥਪੱਥ ਸਥਿਤੀ ‘ਚ ਮਿਲੀ।

ਤਿਰਵਾ ਥਾਣਾ ਖੇਤਰ ਦੇ ਪਿੰਡ ਦੀ ਰਹਿਣ ਵਾਲੀ ਲੜਕੀ ਐਤਵਾਰ ਨੂੰ ਗੋਲਕ ਖਰੀਦਣ ਲਈ ਘਰੋਂ ਨਿਕਲੀ ਸੀ ਪਰ ਘਰ ਵਾਪਸ ਨਹੀਂ ਆਈ। ਇਸ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਜਦੋਂ ਤਿਰਵਾ ਇਲਾਕੇ ‘ਚ ਸਥਿਤ ਸਰਕਾਰੀ ਗੈਸਟ ਹਾਊਸ ਦੇ ਗਾਰਡ ਨੇ ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਦੇਖਿਆ ਤਾਂ ਪੁਲਿਸ ਨੂੰ ਸੂਚਨਾ ਦਿੱਤੀ।

ਮੌਕੇ ‘ਤੇ ਪਹੁੰਚੇ ਪੁਲਿਸ ਚੌਕੀ ਇੰਚਾਰਜ ਮਨੋਜ ਪਾਂਡੇ ਨੇ ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਬਿਹਤਰ ਇਲਾਜ ਲਈ ਕਾਨਪੁਰ ਰੈਫਰ ਕਰ ਦਿੱਤਾ ਗਿਆ। ਸੀਸੀਟੀਟੀ ਕੈਮਰਿਆਂ ਤੋਂ ਪਤਾ ਲੱਗਿਆ ਹੈ ਕਿ ਬੱਚੀ ਨਾਲ ਕੋਈ ਨੌਜਵਾਨ ਗੱਲ ਕਰ ਰਿਹਾ ਹੈ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਬੱਚੀ ਦੀ ਮੈਡੀਕਲ ਜਾਂਚ ਕੀਤੀ ਜਾ ਰਹੀ ਹੈ ਤੇ ਰਿਪੋਰਟ ਆਉਣ ਬਾਅਦ ਉਸ ਨਾਲ ਬਲਾਤਕਾਰ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਹੋਵੇਗੀ।

ਅਮਰੀਕਾ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ, 3 ਦੀ ਮੌਤ

0

ਅਮਰੀਕਾ ਦੇ ਸੇਂਟ ਲੁਈਸ ਸ਼ਹਿਰ ਦੇ ਇੱਕ ਹਾਈ ਸਕੂਲ ‘ਚ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ‘ਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਖੀ ਮਾਈਕਲ ਸੈਕ ਨੇ ਇਸ ਸੰਬੰਧੀ ਪ੍ਰੈੱਸ ਕਾਨਫਰੰਸ ‘ਚ ਦੱਸਿਆ ਕਿ ਇਸ ਘਟਨਾ ‘ਚ ਇਕ ਲੜਕੀ ਸਮੇਤ ਤਿੰਨ ਲੋਕ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ ‘ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ’ ਵਿਖੇ ਸਵੇਰੇ 9 ਵਜੇ ਗੋਲੀਬਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਦਰਵਾਜ਼ਾ ਬੰਦ ਕਰ ਲਿਆ।

ਇਹ ਵੀ ਪੜ੍ਹੋ: ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ…

ਇਸ ਦੌਰਾਨ ਕੁਝ ਵਿਦਿਆਰਥੀ ਕਲਾਸ ਰੂਮ ਦੇ ਕੋਨੇ ‘ਚ ਲੁਕ ਗਏ, ਜਦਕਿ ਕੁੱਝ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ‘ਚ ਖਿੜਕੀਆਂ ‘ਚੋਂ ਛਾਲ ਮਾਰ ਕੇ ਇਮਾਰਤ ਤੋਂ ਬਾਹਰ ਭੱਜਣ ਲਈ ਮਜਬੂਰ ਹੋ ਗਏ। ਸੈਕ ਨੇ ਕਿਹਾ ਕਿ ਜਿਵੇਂ ਹੀ ਉਹ ਸਕੂਲ ਦੀ ਇਮਾਰਤ ਵਿਚ ਦਾਖਲ ਹੋਇਆ, ਅਧਿਕਾਰੀਆਂ ਨੇ ਜਲਦੀ ਹੀ ਹਮਲਾਵਰ ਵਿਅਕਤੀ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਜ਼ਖਮੀ ਹਮਲਾਵਰ ਨੂੰ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।  ਹਮਲਾਵਰ ਕਰੀਬ 20 ਸਾਲ ਦਾ ਨੌਜਵਾਨ ਜਾਪਦਾ ਹੈ।

ਪੁਲਿਸ ਵਿਭਾਗ ਦੇ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਬਾਅਦ ਵਿੱਚ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਵਿੱਚ 6 ਲੋਕ ਜ਼ਖਮੀ ਹੋਏ ਹਨ। ‘ਸੈਂਟਰਲ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਹਾਈ ਸਕੂਲ’ ਵਿੱਚ ਲਗਭਗ 400 ਵਿਦਿਆਰਥੀ ਹਨ। ਇਹ ਵਿਜ਼ੂਅਲ ਆਰਟਸ, ਸੰਗੀਤਕ ਕਲਾਵਾਂ ਅਤੇ ਪ੍ਰਦਰਸ਼ਨੀ ਕਲਾਵਾਂ ਸਿਖਾਉਣ ਵਾਲਾ ਸਕੂਲ ਹੈ।

WhatsApp ਸੇਵਾਵਾਂ ਮੁੜ ਬਹਾਲ

0

ਵਟਸਐਪ ਸੇਵਾਵਾਂ ਮੁੜ ਬਹਾਲ ਹੋ ਗਈਆਂ ਹਨ। ਹੁਣ ਫਿਰ ਤੋਂ ਮੈਸੇਜ ਡਿਲੀਵਰ ਹੋਣੇ ਸ਼ੁਰੂ ਹੋ ਗਏ। ਦੱਸ ਦਈਏ ਕਿ ਵਟਸਐਪ ਐਪ ਸੇਵਾਵਾਂ ਅੱਜ ਦੁਪਹਿਰ ਅਚਾਨਕ ਬੰਦ ਹੋ ਗਈਆਂ ਸਨ। ਜਿਸਤੋਂ ਬਾਅਦ ਯੂਜ਼ਰਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਤਕਰੀਬਨ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ।

ਅਚਾਨਕ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਭੇਜ ਪਾ ਰਹੇ ਸਨ ਅਤੇ ਨਾ ਹੀ ਰਿਸੀਵ ਕਰ ਪਾ ਰਹੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਸਨ।

ਇਹ ਸਮੱਸਿਆ WhatsApp ਦੇ ਸਰਵਰ ‘ਚ ਖਰਾਬੀ ਕਾਰਨ ਆਈ ਹੈ। ਇਸ ਸੰਬੰਧੀ meta ਨੇ ਬਿਆਨ ਜਾਰੀ ਕਰਕੇ ਕਿਹਾ ਕਿ ਸਰਵਰ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਹੈ।

WhatsApp ਸਰਵਰ ਹੋਇਆ ਡਾਊਨ! ਯੂਜ਼ਰਸ ਹੋਏ ਪ੍ਰੇਸ਼ਾਨ

0

ਵਟਸਐਪ ਐਪ ਸੇਵਾ ਅੱਜ ਦੁਪਹਿਰ ਅਚਾਨਕ ਬੰਦ ਹੋ ਗਈ। ਇਸ ਤੋਂ ਬਾਅਦ ਯੂਜ਼ਰਸ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਰੀਬਨ ਅੱਧੇ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਸਾਰੇ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਹਮਣਾ ਕਰਨਾ ਪੈ ਰਿਹਾ ਹੈ।

ਅਚਾਨਕ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨਾ ਤਾਂ ਮੈਸੇਜ ਭੇਜ ਪਾ ਰਹੇ ਹਨ ਅਤੇ ਨਾ ਹੀ ਰਿਸੀਵ ਕਰ ਪਾ ਰਹੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ।

ਇਹ ਸਮੱਸਿਆ WhatsApp ਦੇ ਸਰਵਰ ‘ਚ ਖਰਾਬੀ ਕਾਰਨ ਆਈ ਹੈ। ਇਸ ਸੰਬੰਧੀ META ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਰਵਰ ਨੂੰ ਠੀਕ ਕਰਨ ਲਈ ਕੰਮ ਚੱਲ ਰਿਹਾ ਹੈ।

ਪੰਜਾਬੀ ਗਾਇਕ ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

0

ਪੰਜਾਬੀ ਗਾਇਕ ਨਿੰਜਾ ਨੇ ਆਪਣੇ ਨਵਜੰਮੇ ਪੁੱਤਰ ਦਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਨਿੰਜਾ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬੀ ਕਲਾਕਾਰ ਵੀ ਨਿੰਜਾ ਨੂੰ ਪੁੱਤਰ ਦੀਆਂ ਵਧਾਈਆਂ ਦੇ ਰਹੇ ਹਨ।

ਇਹ ਵੀ ਪੜ੍ਹੋ: ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ…

ਦੱਸ ਦਈਏ ਕਿ ਕੁਝ ਹਫ਼ਤੇ ਪਹਿਲਾਂ ਹੀ ਨਿੰਜਾ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਦਾ ਨਾਂ ਨਿਸ਼ਾਨ ਰੱਖਿਆ ਗਿਆ ਹੈ। ਪੁੱਤਰ ਦੇ ਜਨਮ ਤੋਂ ਬਾਅਦ ਨਿੰਜਾ ਕਾਫ਼ੀ ਖੁਸ਼ ਹੈ। ਆਏ ਦਿਨ ਉਹ ਆਪਣੇ ਪੁੱਤਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਰਹਿੰਦੇ ਹਨ।

ਬੀਤੇ ਦਿਨ ਗਾਇਕ ਨਿੰਜਾ ਦਾ ਆਉਣ ਵਾਲਾ ਗੀਤ ‘ਏਕੇ ਦੀ ਬੈਰਲ’ ਆਨਲਾਈਨ ਲੀਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਆਪਣੀ ਭੜਾਸ ਕੱਢੀ। ਨਿੰਜਾ ਨੇ ਸੋਸ਼ਲ ਮੀਡੀਆ ‘ਤੇ ਕਾਫ਼ੀ ਲੰਬੀ ਚੌੜੀ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਮੇਰੀ ਬੇਨਤੀ ਆ ਕਿ ਮੈਂ ਅੱਜ ਤੱਕ ਬਿਨਾਂ ਕੰਟਰੋਵਰਸੀ (ਵਿਵਾਦ) ਤੋਂ ਆਪਣਾ ਕਰੀਅਰ ਬਣਾ ਕੇ ਇੱਥੇ ਤੱਕ ਪਹੁੰਚਿਆ ਹਾਂ ਪਰ ਜਿਸ ਨੇ ਵੀ ਇਹ ਹਰਕਤ ਕੀਤੀ ਆ ਮੇਰਾ ਗਾਣਾ ਲੀਕ ਕਰਕੇ ਇਹ ਕੋਈ ਬਹੁਤੀ ਵਧੀਆ ਗੱਲ ਨੀ ਹੈਗੀ। ਮੈਂ ਹੱਥ ਜੋੜਦਾ ਹਾਂ ਕਿ ਇਨ੍ਹਾਂ ਗੱਲਾਂ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਪਰ ਕਿਸੇ ਦੇ ਹਾਰਡ ਵਰਕ (ਮਿਹਨਤ) ਨੂੰ ਇੰਝ ਖ਼ਰਾਬ ਨਾ ਕਰਿਆ ਕਰੋ। ਕਰਨਾ ਤਾਂ ਕਿਸੇ ਦੇ ਹਾਰਡ ਵਰਕ ਨੂੰ ਸਪੋਰਟ ਕਰੋ ਉਸ ਨੂੰ ਖ਼ਰਾਬ ਨਾ ਕਰੋ।”

ਦੱਸਣਯੋਗ ਹੈ ਕਿ ਨਿੰਜਾ ਦਾ ਗੀਤ ‘ਏਕੇ ਦੀ ਬੈਰਲ’ ਜਲਦ ਰਿਲੀਜ਼ ਹੋਣ ਵਾਲਾ ਸੀ, ਪਰ ਰਿਲੀਜ਼ਿੰਗ ਤੋਂ ਪਹਿਲਾਂ ਹੀ ਗੀਤ ਯੂਟਿਊਬ ‘ਤੇ ਆ ਗਿਆ, ਜਿਸ ਤੋਂ ਬਾਅਦ ਨਿੰਜਾ ਨੂੰ ਆਪਣਾ ਗੀਤ ਰਿਲੀਜ਼ ਕਰਨਾ ਪਿਆ। ਨਿੰਜਾ ਨੇ ਆਪਣੇ ਗਾਣੇ ਦੀ ਵੀਡੀਓ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ।

ਅੱਜ ਲੱਗੇਗਾ ਸਾਲ ਦਾ ਆਖ਼ਰੀ ਸੂਰਜ ਗ੍ਰਹਿਣ, ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

0

ਅੱਜ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਹ ਖੰਡ ਸੂਰਜ ਗ੍ਰਹਿਣ ਹੋਵੇਗਾ, ਜਿਸ ਦਾ ਅਸਰ ਭਾਰਤ ਵਿੱਚ ਦੇਖਣ ਨੂੰ ਮਿਲੇਗਾ। ਭਾਰਤੀ ਸਮੇਂ ਮੁਤਾਬਕ ਸੂਰਜ ਗ੍ਰਹਿਣ ਸ਼ਾਮ 4:29 ਵਜੇ ਸ਼ੁਰੂ ਹੋਵੇਗਾ ਅਤੇ 5:34 ਤੱਕ ਜਾਰੀ ਰਹੇਗਾ। ਧਾਰਮਿਕ ਗ੍ਰੰਥਾਂ ਅਨੁਸਾਰ ਸੂਰਜ ਗ੍ਰਹਿਣ ਦੌਰਾਨ ਕੋਈ ਸ਼ੁੱਭ ਕਾਰਜ ਨਹੀਂ ਕਰਨਾ ਚਾਹੀਦਾ। ਇਸਦੇ ਨਾਲ ਹੀ ਅੰਨ-ਜਲ ਗ੍ਰਹਿਣ ਕਰਨ ਦੀ ਵੀ ਮਨਾਹੀ ਹੁੰਦੀ ਹੈ। ਸੂਰਜ ਗ੍ਰਹਿਣ ਵਾਲੇ ਦਿਨ ਪੂਜਾ, ਜੱਪ, ਤਪ ਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।

ਜੋਤਸ਼ੀਆਂ ਅਨੁਸਾਰ ਇਸ ਸਮੇਂ ਕੁੱਝ ਖਾਸ ਧਿਆਨ ਦੇਣ ਵਾਲੀਆਂ ਗੱਲਾਂ ਇਸ ਪ੍ਰਕਾਰ ਹਨ….ਗਰਭਵਤੀ ਔਰਤਾਂ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

1. ਸੂਰਜ ਗ੍ਰਹਿਣ ਦੇ ਸਮੇਂ ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਗ੍ਰਹਿਣ ਦੀ ਰੌਸ਼ਨੀ ਬੱਚੇ ਦੀ ਸਿਹਤ ਲਈ ਠੀਕ ਨਹੀਂ ਹੁੰਦੀ।
2. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੂਈ-ਧਾਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕੁੱਝ ਕੱਟਣਾ ਚਾਹੀਦਾ ਹੈ।
3. ਗਰਭਵਤੀ ਔਰਤਾਂ ਨੂੰ ਆਰਾਮ ਕਰਨਾ ਚਾਹੀਦਾ ਹੈ।
4. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੌਣਾ ਨਹੀਂ ਚਾਹੀਦਾ ਸਗੋਂ ਪ੍ਰਮਾਤਮਾ ਦੇ ਨਾਂ ’ਚ ਧਿਆਨ ਲਗਾਉਣਾ ਚਾਹੀਦਾ ਹੈ।
5. ਗ੍ਰਹਿਣ ਤੋਂ ਪਹਿਲਾਂ ਗਰਭਵਤੀ ਔਰਤਾਂ ਖਾਣਾ ਖਾ ਸਕਦੀਆਂ ਹਨ ਤੇ ਗ੍ਰਹਿਣ ਖ਼ਤਮ ਹੋਣ ’ਤੇ ਨਹਾ ਕੇ ਹੀ ਭੋਜਨ ਦਾ ਸੇਵਨ ਕਰਨ। ਖਾਣ ਵਾਲੀਆਂ ਚੀਜ਼ਾਂ ’ਚ ਪਹਿਲਾਂ ਹੀ ਤੁਲਸੀ ਦੇ ਪੱਤੇ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਪਹਿਲਾਂ ਤੋਂ ਪਿਆ ਭੋਜਨ ਨੂੰ ਸੁੱਟਣਾ ਨਾ ਪਵੇ।
6. ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਾ ਦੇਖੋ। ਇਸ ਨੂੰ ਦੂਰਬੀਨ ਜਾਂ ਐਨਕਾਂ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ।

ਦੋਰਾਹਾ ਨਹਿਰ ’ਚ ਟ੍ਰੇਨਿੰਗ ਦੌਰਾਨ ਨਾਇਬ ਸੂਬੇਦਾਰ ਦੀ ਮੌਤ

0

ਦੀਵਾਲੀ ਦੇ ਤਿਉਹਾਰ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਹਲਕੇ ’ਚ ਰਹਿਣ ਵਾਲੇ ਇਕ ਨਾਇਬ ਸੂਬੇਦਾਰ ਦੀ ਦੋਰਾਹਾ ਨਹਿਰ ਵਿਚ ਟ੍ਰੇਨਿੰਗ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪਿੰਡ ਸੈਦੋਲੇਹਲ ਬਲਾਕ ਤਰਸਿੱਕਾ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਮਪਲ ਰਸ਼ਪਾਲ ਸਿੰਘ ਨਾਇਬ ਸੂਬੇਦਾਰ ਵਜੋਂ ਹੋਈ ਹੈ।

ਨਾਇਕ ਸੂਬੇਦਾਰ ਦੀ ਮੌਤ ਕਾਰਨ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੀਵਾਲੀ ਦੇ ਮੌਕੇ ਪੁੱਤਰ ਦੀ ਮੌਤ ਦਾ ਪਤਾ ਲੱਗਣ ’ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਹੈ। ਜਿੱਥੇ ਤਿਉਹਾਰ ਮੌਕੇ ਖੁਸ਼ੀਆਂ ਦਾ ਮਾਹੌਲ ਹੋਣਾ ਸੀ, ਉੱਥੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਦੇ ਪੈਟਰਨ ‘ਚ ਕੀਤਾ ਬਦਲਾਅ

0

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਪ੍ਰੀਖਿਆ ਦੇ ਪੈਟਰਨ ‘ਚ ਬਦਲਾਅ ਕੀਤਾ ਹੈ। ਇਹ ਬਦਲਾਅ ਦੋ ਵਿਸ਼ਿਆਂ ਸਰੀਰਕ ਸਿੱਖਿਆ ਅਤੇ ਖੇਡਾਂ ਵਿੱਚ ਕੀਤਾ ਗਿਆ ਹੈ, ਪ੍ਰੈਕਟੀਕਲ ਦੇ ਅੰਕ ਵੱਧ ਅਤੇ ਲਿਖਤੀ ਪ੍ਰੀਖਿਆ ਦੇ ਅੰਕ ਘੱਟ ਹੁੰਦੇ ਸਨ। ਹੁਣ ਇਨ੍ਹਾਂ ਨੂੰ ਉਲਟਾ ਕਰ ਦਿੱਤਾ ਗਿਆ ਹੈ। ਹੁਣ ਲਿਖਤੀ ਪ੍ਰੀਖਿਆ ਦੇ ਅੰਕ ਵੱਧ ਅਤੇ ਪ੍ਰੈਕਟੀਕਲ ਦੇ ਅੰਕ ਘੱਟ ਹੋਣਗੇ।

ਸਿੱਖਿਆ ਬੋਰਡ ਦੇ ਇਸ ਫੈਸਲੇ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਜੋ ਪੜ੍ਹਨ-ਲਿਖਣ ਵਿੱਚ ਚੰਗੇ ਹੋਣ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਪੂਰੀ ਲਗਨ ਨਾਲ ਦਿੰਦੇ ਸਨ ਪਰ ਖੇਡਾਂ ਅਤੇ ਸਰੀਰਕ ਸਿੱਖਿਆ ਦੇ ਪ੍ਰੈਕਟੀਕਲ ਦੌਰਾਨ ਮੈਦਾਨ ’ਤੇ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਦੇ ਸਨ।

ਇਸ ਨਾਲ ਉਨ੍ਹਾਂ ਦੇ ਪ੍ਰੈਕਟੀਕਲ ਅੰਕ ਘੱਟ ਜਾਂਦੇ ਸਨ ਅਤੇ ਸਮੁੱਚੀ ਪ੍ਰਤੀਸ਼ਤਤਾ ਵੀ ਪ੍ਰਭਾਵਿਤ ਹੁੰਦੀ ਸੀ।ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੇ ਨਵੇਂ ਪੈਟਰਨ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਦੋਵਾਂ ਵਿਸ਼ਿਆਂ ਦੇ ਅੰਕਾਂ ਦੀ ਵੰਡ ਨੂੰ ਬਦਲ ਦਿੱਤਾ ਹੈ। ਹੁਣ ਦੋਵੇਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਦੇ ਅੰਕ ਪ੍ਰੈਕਟੀਕਲ ਵਿਸ਼ੇ ਨਾਲੋਂ ਵੱਧ ਹੋਣਗੇ। PSEB ਨੇ ਇਸ ਸਬੰਧੀ ਸਾਰੇ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ।

CM ਭਗਵੰਤ ਮਾਨ ਨੇ ਵਿਸ਼ਵਕਰਮਾ ਦਿਵਸ ਦੀਆਂ ਦਿੱਤੀਆਂ ਵਧਾਈਆਂ

0

ਮੁੱਖ ਮੰਤਰੀ ਭਗਵੰਤ ਮਾਨ ਨੇ ਕਲਾ ਤੇ ਕ੍ਰਿਤੀ ਦੇ ਦੇਵਤਾ ਭਗਵਾਨ ਵਿਸ਼ਵਕਰਮਾ ਜੀ ਨੂੰ ਵਿਸ਼ਵਕਰਮਾ ਦਿਵਸ ਮੌਕੇ ਯਾਦ ਕਰਦੇ ਹੋਏ ਮਿਹਨਤੀ ਕਾਮਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪ੍ਰਮਾਤਮਾ ਕਰੇ ਤੁਹਾਡੀ ਮਿਹਨਤ ਤੇ ਲਗਨ ਇਸੇ ਤਰ੍ਹਾਂ ਬਰਕਰਾਰ ਰਹੇ…ਦੇਸ਼ ਸਮੇਤ ਪੰਜਾਬ ਦੀ ਤਰੱਕੀ ਲਈ ਤੁਹਾਡਾ ਯੋਗਦਾਨ ਵਡਮੁੱਲਾ ਹੈ।