Home Blog Page 1845

ਸੰਜੇ ਰਾਉਤ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਮਿਲੀ ਜ਼ਮਾਨਤ

0

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੰਬਈ ਦੀ ਪੀਐਮਐਲਏ ਅਦਾਲਤ ਤੋਂ 102 ਦਿਨਾਂ ਬਾਅਦ ਜ਼ਮਾਨਤ ਮਿਲ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਫੈਸਲੇ ਨੂੰ ਬੰਬੇ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਜਸਟਿਸ ਭਾਰਤੀ ਡਾਂਗਰੇ ਇਸ ‘ਤੇ ਕੁਝ ਸਮੇਂ ਬਾਅਦ ਸੁਣਵਾਈ ਕਰਨਗੇ। ਈਡੀ ਨੇ ਰਾਊਤ ਨੂੰ 31 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 9 ਘੰਟੇ ਪੁੱਛਗਿੱਛ ਹੋਈ ਸੀ।

ਇਹ ਵੀ ਪੜ੍ਹੋ: Justice DY Chandrachud ਨੇ ਭਾਰਤ ਦੇ ਨਵੇਂ Chief Justice ਵਜੋਂ ਚੁੱਕੀ ਸਹੁੰ

ਈਡੀ ਨੇ 28 ਜੂਨ ਨੂੰ ਰਾਊਤ ਤੋਂ ਵੀ ਪੁੱਛਗਿੱਛ ਕੀਤੀ ਸੀ। ਉਸ ਦੇ ਘਰ ਦੀ ਤਲਾਸ਼ੀ ਦੌਰਾਨ ਈਡੀ ਨੂੰ 11.5 ਲੱਖ ਰੁਪਏ ਨਕਦ ਮਿਲੇ ਹਨ। ਰਾਉਤ ਜਾਂ ਉਸ ਦੇ ਪਰਿਵਾਰਕ ਮੈਂਬਰ ਇਸ ਪੈਸੇ ਦਾ ਸਰੋਤ ਨਹੀਂ ਦੱਸ ਸਕੇ। ਸੰਜੇ ‘ਤੇ 1,039 ਕਰੋੜ ਰੁਪਏ ਦੇ ਪਾਤਰਾ  ਚੋਲ ਜ਼ਮੀਨ ਘੁਟਾਲੇ ਦਾ ਦੋਸ਼ ਹੈ।

ਕੀ ਹੈ ਪਾਤਰਾ ਚੋਲ ਘੁਟਾਲਾ
ਉੱਤਰੀ ਮੁੰਬਈ ਦੇ ਸਿਧਾਰਥ ਨਗਰ ਜੋ ਪਾਤਰਾ  ਚੋਲ ਦੇ ਨਾਂ ਨਾਲ ਮਸ਼ਹੂਰ ਹੈ। ਇੱਥੇ 47 ਏਕੜ ਵਿੱਚ 672 ਘਰ ਹਨ। 2008 ਵਿੱਚ, ਮਹਾਰਾਸ਼ਟਰ ਹਾਊਸਿੰਗ ਐਂਡ ਏਰੀਆ ਡਿਵੈਲਪਮੈਂਟ ਅਥਾਰਟੀ (ਮਹਾਡਾ) ਨੇ ਪੁਨਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤਾ ਅਤੇ 672 ਕਿਰਾਏਦਾਰਾਂ ਦੇ ਮੁੜ ਵਸੇਬੇ ਦਾ ਠੇਕਾ ਗੁਰੂ ਆਸ਼ੀਸ਼ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਟਿਡ (ਜੀਏਸੀਪੀਐਲ) ਨੂੰ ਦਿੱਤਾ।

ਇਹ ਵੀ ਪੜ੍ਹੋ: ਐਡਵੋਕੇਟ ਹਰਜਿੰਦਰ ਸਿੰਘ ਧਾਮੀ SGPC ਦੇ ਮੁੜ ਬਣੇ ਪ੍ਰਧਾਨ

GACPL ਨੇ ਪਾਤਰਾ ਚਾਵਲ ਦੇ 672 ਕਿਰਾਏਦਾਰਾਂ ਨੂੰ ਫਲੈਟ, 3,000 ਫਲੈਟ MHADA ਨੂੰ ਦੇਣੇ ਸਨ ਅਤੇ ਬਾਕੀ ਪ੍ਰਾਈਵੇਟ ਡਿਵੈਲਪਰਾਂ ਨੂੰ ਵੇਚਣੇ ਸਨ। ਹਾਲਾਂਕਿ, ਈਡੀ ਦਾ ਦਾਅਵਾ ਹੈ ਕਿ ਸੰਜੇ ਰਾਉਤ ਦੇ ਕਰੀਬੀ ਸਹਿਯੋਗੀ ਪ੍ਰਵੀਨ ਰਾਉਤ ਅਤੇ ਗੁਰੂ ਆਸ਼ੀਸ਼ ਕੰਸਟ੍ਰਕਸ਼ਨ ਦੇ ਹੋਰ ਨਿਰਦੇਸ਼ਕਾਂ ਨੇ MHADA ਨੂੰ ਗੁੰਮਰਾਹ ਕੀਤਾ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ SGPC ਦੇ ਮੁੜ ਬਣੇ ਪ੍ਰਧਾਨ

0

SGPC ਚੋਣਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। SGPC ਚੋਣਾਂ ‘ਚ ਹਰਜਿੰਦਰ ਧਾਮੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਉਹਨਾਂ ਨੇ ਵਿਰੋਧੀ ਧਿਰ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾਇਆ।

ਹਰਜਿੰਦਰ ਧਾਮੀ ਨੂੰ 104 ਵੋਟਾਂ ਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਮਿਲੀਆਂ। ਗੁਰਚਰਨ ਗਰੇਵਾਲ ਜਨਰਲ ਸਕੱਤਰ ਚੁਣੇ ਗਏ ਹਨ। ਬਲਦੇਵ ਸਿੰਘ ਕਾਇਮਪੁਰ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਇਸਦੇ ਨਾਲ ਹੀ ਅਵਤਾਰ ਸਿੰਘ ਫਤਿਹਗੜ੍ਹ ਜੂਨੀਅਰ ਮੀਤ ਪ੍ਰਧਾਨ ਚੁਣੇ ਗਏ ਹਨ। ਸੁਖਬੀਰ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਫੇਸਬੁੱਕ ਪੋਸਟ ਪਾ ਕੇ ਇਸ ਜਿੱਤ ਲਈ ਵਧਾਈ ਦਿੱਤੀ ਹੈ।

SGPC ਦੇ ਪ੍ਰਧਾਨ ਦੀ ਚੋਣ ਲਈ ਵੋਟਿੰਗ ਹੋਈ ਖ਼ਤਮ, ਵੋਟਾਂ ਦੀ ਗਿਣਤੀ ਸ਼ੁਰੂ

0

SGPC ਦੇ ਪ੍ਰਧਾਨ ਦੀ ਚੋਣ ਲਈ ਅੱਜ ਵੋਟਿੰਗ ਹੋਈ। ਜਾਣਕਾਰੀ ਅਨੁਸਾਰ ਪ੍ਰਧਾਨ ਦੀ ਚੋਣ ਲਈ ਵੋਟਿੰਗ ਪ੍ਰਕਿਰਿਆ ਖਤਮ ਹੋ ਗਈ ਹੈ। ਇਸਦੇ ਨਾਲ ਹੀ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਗਈ ਹੈ। ਸੂਤਰਾਂ ਅਨੁਸਾਰ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟ ਮਿਲੇ ਹਨ ਤੇ ਬੀਬੀ ਜਗੀਰ ਕੌਰ ਨੂੰ 42 ਵੋਟ ਮਿਲੇ ਹਨ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਵਿਚ ਕੁੱਲ 157 ਵਿਚੋਂ 11 ਮੈਂਬਰ ਗੈਰ ਹਾਜ਼ਰ ਰਹੇ ਜਦੋਂ ਕਿ 146 ਮੈਂਬਰ ਇਜਲਾਸ ਵਿਚ ਹਾਜ਼ਰ ਹਨ। ਜਨਰਲ ਸਕੱਤਰ ਤੇ ਹੋਰ ਆਹੁਦੇਦਾਰਾਂ ਦੀ ਵੀ ਚੋਣ ਹੋਵੇਗੀ। ਸ਼੍ਰੋਮਣੀ ਕਮੇਟੀ ਦੇ 157 ਮੈਂਬਰਾਂ ਵਿਚੋਂ 79 ਵੋਟਾਂ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਚਾਹੀਦੀਆਂ ਹਨ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਚੋਣ ਮੈਦਾਨ ‘ਚ ਹਨ।  ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਇਸ ਪ੍ਰਧਾਨਗੀ ਲਈ ਆਹਮੋ ਸਾਹਮਣੇ ਹਨ।

 

SGPC ਦੇ ਪ੍ਰਧਾਨ ਦੀ ਚੋਣ ਲਈ ਵੋਟਿੰਗ ਜਾਰੀ, 11 ਮੈਂਬਰ ਗੈਰ ਹਾਜ਼ਰ

0

SGPC ਦੇ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ ਚੱਲ ਰਿਹਾ ਹੈ। ਪ੍ਰਧਾਨ ਦੀ ਚੋਣ ਲਈ ਵੋਟਿੰਗ ਜਾਰੀ ਹੈ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਹੋ ਰਹੀ ਚੋਣ ਵਿਚ ਕੁੱਲ 157 ਵਿਚੋਂ 11 ਮੈਂਬਰ ਗੈਰ ਹਾਜ਼ਰ ਹਨ ਜਦੋਂ ਕਿ 146 ਮੈਂਬਰ ਇਜਲਾਸ ਵਿਚ ਹਾਜ਼ਰ ਹਨ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਨਰਲ ਸਕੱਤਰ ਤੇ ਹੋਰ ਆਹੁਦੇਦਾਰਾਂ ਦੀ ਵੀ ਚੋਣ ਹੋਵੇਗੀ। ਸ਼੍ਰੋਮਣੀ ਕਮੇਟੀ ਦੇ 157 ਮੈਂਬਰਾਂ ਵਿਚੋਂ 79 ਵੋਟਾਂ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਚਾਹੀਦੀਆਂ ਹਨ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਚੋਣ ਮੈਦਾਨ ‘ਚ ਹਨ।  ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਇਸ ਪ੍ਰਧਾਨਗੀ ਲਈ ਆਹਮੋ ਸਾਹਮਣੇ ਹਨ।

 

ਜਲੰਧਰ ਦੀ ਰਾਜਨ ਸਾਹਨੀ ਨੇ ਵਿਦੇਸ਼ ‘ਚ ਕੀਤਾ ਨਾਂ ਰੋਸ਼ਨ, ਕੈਨੇਡਾ ਦੇ ਅਲਬਰਟਾ ‘ਚ ਬਣੀ ਇਮੀਗ੍ਰੇਸ਼ਨਮੰਤਰੀ

0

ਕੈਨੇਡਾ ਦੇ ਸੂਬੇ ਅਲਬਰਟਾ ‘ਚ ਨਵੀਂ ਸਰਕਾਰ ਬਣੀ ਹੈ ਇਸ ਨਵੀਂ ਸਰਕਾਰ ਵਿੱਚ ਜਲੰਧਰ ਨਾਲ ਸਬੰਧਤ ਲੜਕੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਤੇ ਬਹੁ-ਸੱਭਿਆਚਾਰਕ ਮੰਤਰੀ ਬਣਾਇਆ ਗਿਆ ਹੈ। ਦੱਸ ਦੇਈਏ ਕਿ ਰਾਜਨ ਸਾਹਨੀ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿੱਚ ਹੋਇਆ ਸੀ ਅਤੇ ਉਹ ਲੰਬੇ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਦੇ ਅਲਬਰਟਾ ਵਿੱਚ ਰਹਿੰਦੀ ਹੈ। ਉਹ ਅਲਬਰਟਾ ਦੀ ਮੁੱਖ ਮੰਤਰੀ ਦੀ ਦੌੜ ਵਿੱਚ ਵੀ ਸੀ, ਪਰ ਪਿੱਛੇ ਰਹਿ ਗਈ ਅਤੇ ਡੇਨੀਅਲ ਸਮਿਥ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਬਣ ਗਈ।

ਉੱਤਰ ਪੂਰਬੀ ਕੈਲਗਰੀ ਦੇ ਵਿਧਾਇਕ ਰਾਜਨ ਸਾਹਨੀ ਚਾਰ ਬੱਚਿਆਂ ਦੀ ਮਾਂ, ਇੱਕ ਕਾਰਕੁਨ ਅਤੇ ਇੱਕ ਵਿਅਸਤ ਕਮਿਊਨਿਟੀ ਵਾਲੰਟੀਅਰ ਹੈ। ਰਾਜਨ ਨੇ ਕੈਲਗਰੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਡਿਗਰੀਆਂ ਦੇ ਨਾਲ-ਨਾਲ ਐਮ.ਬੀ.ਏ. ਵੀ ਕੀਤੀ ਹੈ।

ਉਨ੍ਹਾਂ ਤੇਲ ਅਤੇ ਗੈਸ ਉਦਯੋਗ ਵਿੱਚ 20 ਸਾਲਾਂ ਤੋਂ ਵੱਧ ਸਮੇਂ ਲਈ ਅਰਥ ਸ਼ਾਸਤਰ ਅਤੇ ਕਾਰੋਬਾਰੀ ਵਿਕਾਸ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਕੰਮ ਕੀਤਾ। ਉਹ ਗੈਰ-ਲਾਭਕਾਰੀ ਸੰਸਥਾਵਾਂ ਦੇ ਨਾਲ ਲੀਡਰਸ਼ਿਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਜਾਗਰੂਕਤਾ ਫੈਲਾਉਣ ਅਤੇ ਯੋਗ ਕਾਰਨਾਂ ਲਈ ਫੰਡ ਇਕੱਠੇ ਕਰਨ ਲਈ ਤਿਆਰ ਕੀਤੇ ਗਏ ਕਈ ਪ੍ਰੋਗਰਾਮਾਂ ਦੀ ਅਗਵਾਈ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਜਨਰਲ ਇਜਲਾਸ ਸ਼ੁਰੂ

0

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲਈ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਜਨਰਲ ਇਜਲਾਸ ਸ਼ੁਰੂ ਹੋ ਗਿਆ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਹਨ। ਇਜਲਾਸ ਵਿਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੋਕ ਮਤੇ ਪੜ੍ਹੇ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਦੁਬਾਰਾ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵੀ ਚੋਣ ਮੈਦਾਨ ਵਿਚ ਉਤਰਨ ਦਾ ਐਲਾਨ ਕੀਤਾ ਹੋਇਆ ਹੈ।  ਬੀਬੀ ਜਗੀਰ ਕੌਰ ਤੇ ਹਰਜਿੰਦਰ ਸਿੰਘ ਧਾਮੀ ਇਸ ਪ੍ਰਧਾਨਗੀ ਲਈ ਆਹਮੋ ਸਾਹਮਣੇ ਹਨ।

ਸ਼੍ਰੋਮਣੀ ਕਮੇਟੀ ਦੇ 157 ਮੈਂਬਰਾਂ ਵਿਚੋਂ 79 ਵੋਟਾਂ ਪ੍ਰਧਾਨਗੀ ਦੀ ਚੋਣ ਜਿੱਤਣ ਲਈ ਚਾਹੀਦੀਆਂ ਹਨ। ਚੋਣਾਂ ਲਈ ਬੈਲਟ ਪੇਪਰ ਵੀ ਤਿਆਰ ਹਨ। ਜਾਣਕਾਰੀ ਅਨੁਸਾਰ ਇਜਲਾਸ ‘ਚ 146 ਮੈਂਬਰ ਹਾਜ਼ਰ ਹਨ। ਵੋਟਿੰਗ ਕਰਵਾਉਣ ਲਈ ਪ੍ਰਬੰਧ ਮੁਕੰਮਲ ਹੋ ਗਏ ਹਨ। ਕੁਝ ਸਮੇਂ ਬਾਅਦ ਸਮੂਹ ਮੈਂਬਰ ਵੋਟਾਂ ਪਾਉਣਗੇ। ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਨਰਲ ਸਕੱਤਰ ਤੇ ਹੋਰ ਆਹੁਦੇਦਾਰਾਂ ਦੀ ਵੀ ਚੋਣ ਹੋਵੇਗੀ।

BSF ਨੇ ਪਾਕਿਸਤਾਨ ਤੋਂ ਭਾਰਤੀ ਸਰਹੱਦ ‘ਚ ਦਾਖਲ ਹੋਏ ਡ੍ਰੋਨ ‘ਤੇ ਕੀਤੀ ਫਾਈਰਿੰਗ, ਸਰਚ ਆਪ੍ਰੇਸ਼ਨ ਜਾਰੀ

0

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਲਗਾਤਾਰ ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ‘ਚ ਡਰੋਨ ਭੇਜੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਬੀ. ਐੱਸ. ਐੱਫ. ਵੱਲੋਂ ਬੀਤੀ ਰਾਤ 10 ਤੋਂ 11 ਵਜੇ ਦੇ ਕਰੀਬ ਪਾਕਿਸਤਾਨ ਵੱਲੋਂ ਭਾਰਤ ਵਿੱਚ ਡਰੋਨ  ਆਉਂਦਿਆਂ ਦੇਖਿਆ ਗਿਆ, ਜਿਸ ਨੂੰ ਦੇਖਦਿਆਂ ਹੀ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ. ਵੱਲੋਂ ਜਵਾਨਾਂ ਵੱਲੋਂ 100 ਤੋਂ ਜ਼ਿਆਦਾ ਫਾਇਰ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਡਰੋਨ ਬੀ. ਓ. ਪੀ. ਜਗਦੀਸ਼ ਇਲਾਕੇ ’ਚ ਦੇਖਿਆ ਗਿਆ।

ਇਹ ਵੀ ਪੜ੍ਹੋ: AAP MLA ਗੁਰਦਿੱਤ ਸੇਖੋਂ ਹੋਏ ਸੜਕ ਹਾਦਸੇ ਦਾ ਸ਼ਿਕਾਰ

ਜ਼ਿਕਰਯੋਗ ਹੈ ਕਿ ਬੀਐਸਐਫ ਨੇ ਬੀਤੇ ਦਿਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੰਢੂ ਕਿਚਲਾ ਵਿਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿਚ ਦਾਖਲ ਹੋ ਰਹੇ ਇੱਕ ਹੈਕਸਾ ਕਾਪਟਰ ਡ੍ਰੋਨ ‘ਤੇ ਫਾਈਰਿੰਗ ਕਰਕੇ ਇਸਨੂੰ ਹੇਠਾਂ ਸੁੱਟ ਦਿੱਤਾ ਗਿਆ। ਇਸ ਦੌਰਾਨ ਇਲਾਕੇ ਵਿਚ ਘੇਰਾਬੰਦੀ ਕੀਤੀ ਗਈ ਅਤੇ ਇਲਾਕੇ ਵਿਚ ਤਲਾਸ਼ੀ ਲਈ ਜਾ ਰਹੀ ਹੈ।

ਬੀ. ਐੱਸ. ਐਫ. ਵੱਲੋਂ ਬੀ. ਓ. ਪੀ. ਜਗਦੀਸ਼ ਅਤੇ ਆਸਪਾਸ ਦੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪਿੰਡ ਵਾਹਕੇਵਾਲਾ ‘ਚ ਇਕ ਡਰੋਨ ਮਿਲਿਆ ਹੈ। ਡਰੋਨ ਬਰਾਮਦ ਕੀਤੇ ਜਾਣ ‘ਤੇ ਪੁਲਿਸ ਫੋਰਸ ਵੀ ਉੱਥੇ ਪਹੁੰਚ ਗਈ ਹੈ ਅਤੇ ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਵੱਲੋਂ ਸਾਂਝਾ ਆਪ੍ਰੇਸ਼ਨ ਜਾਰੀ ਹੈ।

 

 

Justice DY Chandrachud ਨੇ ਭਾਰਤ ਦੇ ਨਵੇਂ Chief Justice ਵਜੋਂ ਚੁੱਕੀ ਸਹੁੰ

0

ਜਸਟਿਸ ਡੀਵਾਈ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਰਸਮੀ ਤੌਰ ‘ਤੇ ਸਹੁੰ ਚੁੱਕੀ ਹੈ। ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਸਹੁੰ ਚੁੱਕਾਈ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਇੱਕ ਸੰਖੇਪ ਸਮਾਗਮ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਜਸਟਿਸ ਧਨੰਜੈ ਯਸ਼ਵੰਤ ਚੰਦਰਚੂੜ ਨੇ ਅੱਜ ਭਾਰਤ ਦੇ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲ ਦੇ ਅਰਸੇ ਲਈ ਇਸ ਅਹੁਦੇ ’ਤੇ ਰਹਿਣਗੇ। ਸੁਪਰੀਮ ਕੋਰਟ ਦਾ ਜੱਜ 65 ਸਾਲ ਦੀ ਉਮਰ ’ਚ ਸੇਵਾਮੁਕਤ ਹੁੰਦਾ ਹੈ। ਉਹ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲੈ ਰਹੇ ਹਨ।

ਯੂਟਿਊਬ ‘ਤੇ ਛਾਈ ਸਿੱਧੂ ਮੂਸੇਵਾਲਾ ਦੀ ‘ਵਾਰ’, 24 ਘੰਟਿਆਂ ‘ਚ ਹੋਏ 11 ਮਿਲੀਅਨ ਵਿਊਜ਼

0

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ 5 ਮਹੀਨੇ ਬਾਅਦ ਉਨ੍ਹਾਂ ਦਾ ਗੀਤ ‘ਵਾਰ’ ਬੀਤੇ ਦਿਨੀ ਰਿਲੀਜ਼ ਹੋਇਆ। ਜਿਸ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਮੂਸੇਵਾਲਾ ਦੇ ਧਾਰਮਿਕ ਗਾਣੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਗਿਆ।ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਨੂੰ ਰਿਲੀਜ਼ ਹੁੰਦੇ ਹੀ 50 ਮਿੰਟਾਂ ‘ਚ 1.6 ਮਿਲੀਅਨ ਦੇ ਕਰੀਬ ਦੇਖਿਆ ਗਿਆ। ਇਸ ਗੀਤ ਦੇ ਲਗਾਤਾਰ ਵਿਊਜ਼ ਵਧ ਰਹੇ ਹਨ। ਦੱਸ ਦਈਏ ਕਿ 24 ਘੰਟਿਆਂ ‘ਚ ਸਿੱਧੂ ਮੂਸੇਵਾਲਾ ਦੀ ‘ਵਾਰ’ ਦੇ 11 ਮਿਲੀਆਨ ਵਿਊਜ਼ ਹੋ ਗਏ ਹਨ। ਇਸ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਉਨ੍ਹਾਂ ਦਾ ਗੀਤ ‘ਐੱਸ. ਵਾਈ. ਐੱਲ’ ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾ ਗਈ ਸੀ। ਹਾਲਾਂਕਿ ਬਾਅਦ ‘ਚ ਵਿਵਾਦ ਵਧਣ ‘ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਇਸ ਗੀਤ ਦੀ ਰਿਲੀਜ਼ ਤੋਂ ਠੀਕ ਪਹਿਲਾਂ ਮੂਸੇਵਾਲਾ ਦੇ ਮਾਤਾ-ਪਿਤਾ ਕਾਫ਼ੀ ਭਾਵੁਕ ਨਜ਼ਰ ਆਏ। ਉਹ ਬੀਤੇ ਦਿਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਸਨ। ਮੂਸੇਵਾਲਾ ਦੇ ਫ਼ੈਨਜ਼ ਵੱਡੀ ਗਿਣਤੀ ‘ਚ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਮੂਸਾ ਪਿੰਡ ਪਹੁੰਚੇ ਸਨ। ਇਸ ਮੌਕੇ ਸਿੱਧੂ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ‘ਤੇ ਮਾਣ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਸ ਦਾ ਫ਼ੈਨ ਸੀ। ਦੂਜੇ ਪਾਸੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇ।

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਨੇ ਮਰਨ ਤੋਂ ਪਹਿਲਾਂ ਕਈ ਗੀਤ ਰਿਕਾਰਡ ਕੀਤੇ ਸਨ, ਜੋ ਹਾਲੇ ਤੱਕ ਰਿਲੀਜ਼ ਹੋਣੇ ਬਾਕੀ ਹਨ। ਸਿੱਧੂ ਦੇ ਮਰਨ ਉਪਰੰਤ ਹੁਣ ਤੱਕ ਉਨ੍ਹਾਂ ਦੇ ਗੀਤ ‘ਐੱਸ. ਵਾਈ. ਐੱਲ’ ਤੇ ‘ਵਾਰ’ ਹੀ ਰਿਲੀਜ਼ ਹੋਏ ਹਨ।

ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਅਮਰੀਕਾ ‘ਚ ਰਚਿਆ ਇਤਿਹਾਸ, ਬਣੀ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ

0

ਅਮਰੀਕਾ ‘ਚ ਭਾਰਤੀ ਮੂਲ ਦੀ ਅਰੁਣਾ ਮਿਲਰ ਨੇ ਇਤਿਹਾਸ ਰਚ ਦਿੱਤਾ ਹੈ। ਅਰੁਣਾ ਮਿਲਰ ਮੈਰੀਲੈਂਡ ਦੀ ਲੈਫਟੀਨੈਂਟ ਰਾਜਪਾਲ ਬਣ ਗਈ ਹੈ। ਅਰੁਣਾ ਨੂੰ ਡੈਮੋਕ੍ਰੇਟਿਕ ਪਾਰਟੀ ਨੇ ਲੈਫਟੀਨੈਂਟ ਰਾਜਪਾਲ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਸੀ। ਉਹ ਆਪਣੇ ਵਿਰੋਧੀ ਨੂੰ ਹਰਾ ਕੇ ਰਾਜਪਾਲ ਹਾਊਸ ਤੱਕ ਪਹੁੰਚਣ ਵਾਲੀ ਪਹਿਲੀ ਪ੍ਰਵਾਸੀ ਮਹਿਲਾ ਬਣ ਗਈ। ਡੈਮੋਕਰੇਟਿਕ ਉਮੀਦਵਾਰ ਬਣਨ ਤੋਂ ਬਾਅਦ ਕੁਝ ਵਰਗਾਂ ਨੇ ਅਰੁਣਾ ਮਿਲਰ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ‘ਤੇ ਕਈ ਦੋਸ਼ ਵੀ ਲਾਏ ਗਏ ਸਨ। ਅਰੁਣਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਹੁਣ ਉਨ੍ਹਾਂ ਨੇ ਲੈਫਟੀਨੈਂਟ ਰਾਜਪਾਲ ਦੀ ਦੌੜ ਵੀ ਜਿੱਤ ਲਈ ਹੈ।

ਅਰੁਣਾ ਮਿਲਰ ਮੈਰੀਲੈਂਡ ਹਾਊਸ ਆਫ ਡੈਲੀਗੇਟਸ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਸਾਲ 2018 ‘ਚ ਸੰਸਦੀ ਚੋਣ ਵੀ ਲੜੀ ਸੀ ਪਰ ਉਨ੍ਹਾਂ ਨੂੰ ਪ੍ਰਾਇਮਰੀ ‘ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਇਸ ਸਾਲ ਉਨ੍ਹਾਂ ਨੂੰ ਰਾਜਪਾਲ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਗਿਆ। ਇਹ ਉਨ੍ਹਾਂ ਦੀਆਂ ਨੀਤੀਆਂ ਦਾ ਹੀ ਅਸਰ ਹੈ ਕਿ ਉਨ੍ਹਾਂ ਨੂੰ ਇਸ ਚੋਣ ਵਿੱਚ ਜਿੱਤ ਮਿਲੀ। ਵਿਰੋਧੀ ਧੜੇ ਵੱਲੋਂ ਵੀ ਉਨ੍ਹਾਂ ਦੀ ਸਖ਼ਤ ਆਲੋਚਨਾ ਕੀਤੀ ਗਈ ਸੀ, ਜਿਸ ਨੂੰ ਅਰੁਣਾ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ।

ਅਰੁਣਾ ਮਿਲਰ ਦਾ ਜਨਮ 6 ਨਵੰਬਰ 1964 ਨੂੰ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਜਦੋਂ ਉਹ ਸਿਰਫ਼ 7 ਸਾਲਾਂ ਦੀ ਸੀ, ਤਾਂ ਉਨ੍ਹਾਂ ਦੇ ਮਾਤਾ-ਪਿਤਾ ਅਮਰੀਕਾ ਆਵਾਸ ਕਰ ਗਏ। ਉਹ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਨਿਊਯਾਰਕ ਵਿੱਚ ਰਹਿ ਰਹੀ ਸੀ। ਉਨ੍ਹਾਂ ਦੇ ਪਿਤਾ ਇੱਕ ਮਕੈਨੀਕਲ ਇੰਜੀਨੀਅਰ ਵਜੋਂ IBM ਵਿੱਚ ਕੰਮ ਕਰਦੇ ਸਨ।

ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਵੀ ਨਿਊਯਾਰਕ ਵਿੱਚ ਹੋਈ। ਅਰੁਣਾ ਮਿਲਰ ਨੇ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੇ ਕੈਲੀਫੋਰਨੀਆ ਵਿੱਚ ਇੱਕ ਟ੍ਰਾਂਸਪੋਰਟੇਸ਼ਨ ਇੰਜੀਨੀਅਰ ਵਜੋਂ ਕੰਮ ਕੀਤਾ ਹੈ। ਉਹ ਸਾਲ 1990 ਵਿੱਚ ਨਿਊਯਾਰਕ ਤੋਂ ਮੈਰੀਲੈਂਡ ਆਈ ਸੀ। ਅਰੁਣਾ ਮਿਲਰ ਸਾਲ 2000 ਵਿੱਚ ਅਮਰੀਕਾ ਦੀ ਨਾਗਰਿਕ ਬਣ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਝੁਕਾਅ ਰਾਜਨੀਤੀ ਵੱਲ ਹੋ ਗਿਆ। ਹੁਣ ਉਹ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ।