Home Blog Page 1806

ਲਾਰੈਂਸ ਬਿਸ਼ਨੋਈ ਦਾ ਗੁਰਗਾ ਦੱਸ ਕੇ ਵਪਾਰੀ ਤੋਂ ਫਿਰੌਤੀ ਮੰਗਣ ਵਾਲਾ ਪੁਲਿਸ ਅੜਿੱਕੇ

0

ਪੁਲਿਸ ਨੇ ਲੁਧਿਆਣਾ ਦੇ ਹੌਜ਼ਰੀ ਵਪਾਰੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਹੌਜ਼ਰੀ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਦੋਸ਼ ਹੇਠ ਮੁਲਜ਼ਮ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 4 ਵਿੱਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਨੇ ਖ਼ੁਦ ਨੂੰ ਗੈਂਗਸਟਰ ਲਾਰੈਂਸ ਦਾ ‘ਸੱਜਾ ਹੱਥ’ ਦੱਸ ਕੇ ਫਿਰੌਤੀ ਦੇਣ ਦੀ ਧਮਕੀ ਦਿੱਤੀ ਸੀ।

ਮੁਲਜ਼ਮ ਨੇ ਫੋਨ ਕਰਕੇ ਕਿਹਾ ਸੀ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰ ਦੇਵੇ। ਪੁਲਿਸ ਨੇ ਜਾਲ ਵਿਛਾ ਕੇ ਉਸਨੂੰ ਕਾਬੂ ਕਰ ਲਿਆ ਹੈ। ਉਸ ਦੀ ਪਛਾਣ ਹਰਮੇਲ ਸਿੰਘ ਉਰਫ ਹੈਰੀ ਵਾਸੀ ਪਿੰਡ ਤਲਵਣ ਕਿਲਾ ਮੁਹੱਲਾ, ਜਲੰਧਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਫੜਿਆ ਗਿਆ ਵਿਅਕਤੀ ਨਸ਼ੇ ਦਾ ਆਦੀ ਹੈ। ਇਸ ਵਿਅਕਤੀ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਵਪਾਰੀ ਵਿਸ਼ਾਂਤ ਜੈਨ ਨੇ ਦੱਸਿਆ ਕਿ ਵੀਰ ਨਗਰ ‘ਚ ਵਿਸ਼ਾਂਤ ਟਰੇਡਰ ਦੇ ਨਾਂ ‘ਤੇ ਉਸ ਦੀ ਦੁਕਾਨ ਹੈ। ਉਸ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਲਾਰੈਂਸ ਦਾ ਸੱਜਾ ਹੱਥ ਵਜੋਂ ਪੇਸ਼ ਕੀਤਾ। ਮੁਲਜ਼ਮ ਨੇ ਉਸ ਨੂੰ 25-30 ਲੱਖ ਰੁਪਏ ਦਾ ਇੰਤਜ਼ਾਮ ਕਰਨ ਲਈ ਕਿਹਾ। ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਹਰਕਤ ‘ਚ ਆ ਗਈ।

ਵਿਸ਼ਾਂਤ ਨੇ ਦੱਸਿਆ ਕਿ ਮੁਲਜ਼ਮ ਨੇ ਦੱਸਿਆ ਸੀ ਕਿ ਉਹ ਫਗਵਾੜਾ ਜੇਲ੍ਹ ਤੋਂ ਬੋਲ ਰਿਹਾ ਹੈ ਤੇ ਗੈਂਗਸਟਰ ਲਾਰੈਂਸ ਦਾ ‘ਸੱਜਾ ਹੱਥ’ ਹੈ। ਮੁਲਜ਼ਮ ਨੇ ਉਸ ਨੂੰ ਜਲਦੀ ਪੈਸਿਆਂ ਦਾ ਪ੍ਰਬੰਧ ਕਰਨ ਲਈ ਕਿਹਾ। ਕਾਲ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਜਾਣਦਾ ਹੈ ਕਿ ਉਸਦੇ ਦੋ ਬੱਚੇ ਹਨ।

ਇਹ ਵੀ ਪੜ੍ਹੋ : ਸੰਗਤ ਸਿੰਘ ਗਿਲਜੀਆਂ ਨੂੰ ਕੋਰਟ ਵਲੋਂ ਸੰਮਨ ਜਾਰੀ

ਕਾਲ ਕਰਨ ਵਾਲੇ ਦੇ ਨਾਲ ਇੱਕ ਹੋਰ ਆਦਮੀ ਸੀ। ਕਿਉਂਕਿ ਫੋਨ ਕਰਨ ਵਾਲੇ ਨੇ ਉਸ ਤੋਂ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਪੁੱਛਿਆ ਜੋ ਸਹੀ ਸੀ। ਵਿਸ਼ਾਂਤ ਅਨੁਸਾਰ ਉਸ ਨੇ ਇਹ ਕਹਿ ਕੇ ਫ਼ੋਨ ਕੱਟ ਦਿੱਤਾ ਕਿ ਉਸ ਕੋਲ ਪੈਸੇ ਨਹੀਂ ਹਨ। ਮੁਲਜ਼ਮ ਨੇ ਉਸ ਨੂੰ ਫਿਰ ਫੋਨ ਕਰਕੇ ਧਮਕੀਆਂ ਦਿੱਤੀਆਂ ਪਰ ਉਸ ਨੇ ਫਿਰ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਉਸ ਨੇ ਕਈ ਵਾਰ ਫੋਨ ਕੀਤੇ ਪਰ ਉਸ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ। ਵਿਸ਼ਾਂਤ ਨੇ ਦੱਸਿਆ ਕਿ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਬਿਨਾਂ ਦੇਰੀ ਕੀਤੇ ਤੁਰੰਤ ਹਰਕਤ ਵਿਚ ਆ ਗਈ। ਵਿਸ਼ਾਂਤ ਜੈਨ ਨੇ ਕਿਹਾ ਕਿ ਉਹ ਫੋਨ ਕਰਨ ਵਾਲੇ ਵਿਅਕਤੀ ਨੂੰ ਨਹੀਂ ਜਾਣਦੇ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਤੇ ਇਹ ਨਹੀਂ ਪਤਾ ਕਿ ਫੋਨ ਕਰਨ ਵਾਲੇ ਨੂੰ ਉਸ ਦੇ ਪਰਿਵਾਰ ਅਤੇ ਵਾਹਨ ਦੇ ਨੰਬਰ ਬਾਰੇ ਸਹੀ ਜਾਣਕਾਰੀ ਕਿਵੇਂ ਮਿਲੀ।

ਚੋਰ ਨੂੰ ਟਰੱਕ ਅੱਗੇ ਬੰਨ੍ਹ ਕੇ ਡਰਾਈਵਰ ਪਹੁੰਚਿਆ ਪੁਲਿਸ ਚੌਕੀ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

0

ਮੁਕਤਸਰ ਜ਼ਿਲ੍ਹੇ ‘ਚ ਝੋਨਾ ਚੋਰੀ ਕਰਨ ਲਈ ਇੱਕ ਚੋਰ ਨੂੰ ਟਰੱਕ ਅੱਗੇ ਬੰਨ੍ਹ ਕੇ ਡਰਾਈਵਰ ਬੱਸ ਸਟੈਂਡ ਚੌਕੀ ‘ਤੇ ਪਹੁੰਚ ਗਿਆ। ਇਹ ਘਟਨਾ ਐਤਵਾਰ ਸ਼ਾਮ ਨੂੰ ਵਾਪਰੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਵੀਡੀਓ ‘ਚ ਟਰੱਕ ਡਰਾਈਵਰ ਚੋਰ ਨੂੰ ਬੰਨ੍ਹ ਕੇ ਥਾਣੇ ਲੈ ਜਾਂਦਾ ਨਜ਼ਰ ਆ ਰਿਹਾ ਹੈ।

ਜਾਣਕਾਰੀ ਮੁਤਾਬਕ ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ। ਵੀਡੀਓ ਵਿੱਚ ਇੱਕ ਵਿਅਕਤੀ ਚੋਰ ਨੂੰ ਟਰੱਕ ਅੱਗੇ ਬੰਨ੍ਹ ਕੇ ਝੋਨੇ ਦੇ ਬੰਡਲ ਚੋਰੀ ਕਰਨ ਲਈ ਥਾਣੇ ਲਿਜਾਣ ਦੀ ਗੱਲ ਕਰ ਰਿਹਾ ਹੈ। ਇਹ ਘਟਨਾ ਐਤਵਾਰ ਸ਼ਾਮ ਕਰੀਬ 5.30 ਵਜੇ ਦੀ ਦੱਸੀ ਜਾ ਰਹੀ ਹੈ ਕਿਉਂਕਿ ਅਬੋਹਰ ਰੋਡ ‘ਤੇ ਕੁਝ ਚਸ਼ਮਦੀਦਾਂ ਨੇ ਇਸ ਘਟਨਾ ਬਾਰੇ ਕੁਝ ਜਾਣਕਾਰੀ ਦਿੱਤੀ ਹੈ।

ਵਾਇਰਲ ਵੀਡੀਓ ਵਿੱਚ ਚੋਰ ਨੂੰ ਰੱਸੀਆਂ ਦੀ ਮਦਦ ਨਾਲ ਅੱਗੇ ਬੰਨ੍ਹਿਆ ਹੋਇਆ ਹੈ। ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਦਕਿ ਡਰਾਈਵਰ ਟਰੱਕ ਚਲਾ ਰਿਹਾ ਹੈ। ਵੀਡੀਓ ‘ਚ ਕੁਝ ਲੋਕ ਟਰੱਕ ਨੂੰ ਰੋਕ ਕੇ ਘਟਨਾ ਬਾਰੇ ਪੁੱਛਦੇ ਹਨ ਤਾਂ ਨਾਲ ਬੈਠੇ ਵਿਅਕਤੀ ਦੱਸਦੇ ਹਨ ਕਿ ਇਸ ਵਿਅਕਤੀ ਨੇ ਟਰੱਕ ‘ਚੋਂ ਦੋ ਬੰਡਲ ਝੋਨੇ ਦੀ ਚੋਰੀ ਕੀਤੀ ਸੀ। ਇਹੀ ਕਾਰਨ ਹੈ ਕਿ ਮੈਂ ਉਸ ਨੂੰ ਇਸ ਤਰ੍ਹਾਂ ਬੰਨ੍ਹ ਕੇ ਥਾਣੇ ਲੈ ਜਾ ਰਿਹਾ ਹਾਂ।

ਦੱਸਿਆ ਜਾਂਦਾ ਹੈ ਕਿ ਇਸ ਘਟਨਾ ਨੂੰ ਅਬੋਹਰ ਰੋਡ ‘ਤੇ ਕੁਝ ਲੋਕਾਂ ਨੇ ਦੇਖਿਆ। ਉਸ ਨੇ ਇਸ ਬਾਰੇ ਕਈ ਹੋਰ ਲੋਕਾਂ ਨੂੰ ਵੀ ਸੂਚਿਤ ਕੀਤਾ। ਕੁਝ ਹੀ ਪਲਾਂ ‘ਚ ਇਹ ਘਟਨਾ ਟਾਕ ਆਫ ਦਾ ਟਾਊਨ ਬਣ ਗਈ। ਦੇਰ ਸ਼ਾਮ ਟਰੱਕ ਡਰਾਈਵਰ ਨੇ ਚੋਰ ਨੂੰ ਬੱਸ ਅੱਡੇ ਦੀ ਪੁਲੀਸ ਹਵਾਲੇ ਕਰ ਦਿੱਤਾ। ਡੀਐਸਪੀ ਜਗਦੀਸ਼ ਕੁਮਾਰ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ। ਇਸ ਮਾਮਲੇ ਵਿੱਚ ਟਰੱਕ ਡਰਾਈਵਰ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਵਾਪਰਿਆ ਭਿਆਨਕ ਹਾਦਸਾ, ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 2 ਦੀ ਮੌਤ

0

ਮਹਾਰਾਸ਼ਟਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਖੋਪੋਲੀ ਕਸਬੇ ਦੇ ਨੇੜੇ ਇੱਕ ਪਹਾੜੀ ਖੇਤਰ ‘ਚ ਦੇਰ ਰਾਤ ਨੂੰ ਵਿਦਿਆਰਥੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ‘ਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ 46 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਸੰਗਤ ਸਿੰਘ ਗਿਲਜੀਆਂ ਨੂੰ ਕੋਰਟ ਵਲੋਂ ਸੰਮਨ ਜਾਰੀ

ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਕਰੀਬ 14 ਕਿਲੋਮੀਟਰ ਦੂਰ ਪੁਰਾਣੇ ਮੁੰਬਈ-ਪੁਣੇ ਹਾਈਵੇ ‘ਤੇ ਰਾਤ 8 ਵਜੇ ਦੇ ਕਰੀਬ ਵਾਪਰੀ। ਹਾਦਸੇ ‘ਚ ਕਈ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਵਿਦਿਆਰਥੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ।

ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਨਿੱਜੀ ਬੱਸ ਵਿਚ ਉਪਨਗਰ ਚੇਂਬੂਰ ਦੇ ਇੱਕ ਕੋਚਿੰਗ ਕਲਾਸ ਦੇ ਘੱਟੋ-ਘੱਟ 48 ਵਿਦਿਆਰਥੀ ਸਫ਼ਰ ਕਰ ਰਹੇ ਸਨ। ਇਹ ਸਾਰੇ 10ਵੀਂ ਜਮਾਤ ਦੇ ਵਿਦਿਆਰਥੀ ਹਨ ਅਤੇ ਪਿਕਨਿਕ ਮਨਾ ਕੇ ਵਾਪਸ ਆ ਰਹੇ ਸਨ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਸੰਬੰਧੀ SIT ਅੱਜ ਸੁਖਬੀਰ ਬਾਦਲ ਤੋਂ ਕਰੇਗੀ ਪੁੱਛ-ਗਿੱਛ

ਅਧਿਕਾਰੀ ਨੇ ਕਿਹਾ, “ਲੋਨਾਵਾਲਾ (ਪੁਣੇ ਜ਼ਿਲੇ ਵਿੱਚ ਸਥਿਤ) ਵਿੱਚ ਪਿਕਨਿਕ ਤੋਂ ਵਾਪਸ ਆਉਂਦੇ ਸਮੇਂ ਬ੍ਰੇਕ ਫੇਲ ਹੋਣ ਕਾਰਨ ਖੋਪੋਲੀ ਦੇ ਨੇੜੇ ਬੱਸ ਪਲਟ ਗਈ।

ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਸਾਰੇ ਵਿ ਦਿਆਰਥੀ ਅਤੇ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਇਲਾਜ ਲਈ ਲੋਨਾਵਾਲਾ ਅਤੇ ਖੋਪੋਲੀ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ 17 ਅਤੇ 16 ਸਾਲ ਦੀ ਉਮਰ ਦੇ ਦੋ ਗੰਭੀਰ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਦੌਰਾਨ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਚੇਂਬੂਰ ਕੈਂਪ ਦੀ ਰਹਿਣ ਵਾਲੀ ਹਿਤਿਕਾ ਖੰਨਾ ਅਤੇ ਰਾਜ ਰਾਜੇਸ਼ ਮਹਾਤਰੇ (16) ਵਜੋਂ ਹੋਈ ਹੈ।

ਮਨੀ ਲਾਂਡਰਿੰਗ ਕੇਸ ‘ਚ ਜੈਕਲੀਨ ਫਰਨਾਂਡੀਜ਼ ਦੀ ਕੋਰਟ ‘ਚ ਅੱਜ ਹੋਵੇਗੀ ਪੇਸ਼ੀ

0

ਮਨੀ ਲਾਂਡਰਿੰਗ ਕੇਸ ਵਿੱਚ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਕੇਸ ਵਿੱਚ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ੀ ਹੈ। ਅਦਾਕਾਰਾ ਪਟਿਆਲਾ ਹਾਊਸ ਕੋਰਟ ਪਹੁੰਚ ਗਈ ਹੈ। ਇਹ ਪੂਰਾ ਮਾਮਲਾ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਹੈ। ਸੁਕੇਸ਼ ਇਸ ਸਮੇਂ ਧੋਖਾਧੜੀ ਦੇ ਦੋਸ਼ ‘ਚ ਤਿਹਾੜ ਜੇਲ੍ਹ ‘ਚ ਬੰਦ ਹੈ। ਅਦਾਲਤ ਵਿੱਚ ਜੈਕਲੀਨ ਵਲੋਂ ਵਕੀਲ ਪ੍ਰਸ਼ਾਂਤ ਪਾਟਿਲ ਅਤੇ ਸ਼ਕਤੀ ਪਾਂਡੇ ਦਲੀਲਾਂ ਪੇਸ਼ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਜੈਕਲੀਨ ਫਰਨਾਂਡੀਜ਼ ‘ਤੇ ਦੋਸ਼ ਤੈਅ ਕਰਨ ਨੂੰ ਲੈ ਕੇ ਅੱਜ ਬਹਿਸ ਹੋਵੇਗੀ।

ਇਸ ਤੋਂ ਪਹਿਲਾਂ ਨਵੰਬਰ ‘ਚ ਦਿੱਲੀ ਦੀ ਅਦਾਲਤ ਨੇ ਜੈਕਲੀਨ ਫਰਨਾਂਡੀਜ਼ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦਿੱਤੀ ਸੀ ਕਿ ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਇਸ ਲਈ ਜ਼ਮਾਨਤਯੋਗ ਮਾਮਲਾ ਬਣਾਇਆ ਗਿਆ ਹੈ। ਇਸ ਤੋਂ ਬਾਅਦ ਇਸਤਗਾਸਾ ਪੱਖ ਨੇ ਦੋਸ਼ਾਂ ‘ਤੇ ਬਹਿਸ ਕਰਨ ਲਈ ਸਮਾਂ ਮੰਗਿਆ। ਇਸ ‘ਤੇ 24 ਨਵੰਬਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਮਾਮਲੇ ਦੀ ਬਹਿਸ 12 ਦਸੰਬਰ ਤਕ ਮੁਲਤਵੀ ਕਰ ਦਿੱਤੀ ਸੀ।

ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਅਦਾਕਾਰਾ ਨੂੰ 2 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਇਸ ਸ਼ਰਤ ਨਾਲ ਰਾਹਤ ਦਿੱਤੀ ਕਿ ਉਹ ਅਦਾਲਤ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡੇਗੀ। ਇਸ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਕਈ ਵਾਰ ਅਦਾਕਾਰਾ ਤੋਂ ਪੁੱਛਗਿੱਛ ਕਰ ਚੁੱਕੀ ਹੈ।

ਜੈਕਲੀਨ ਫਰਨਾਂਡੀਜ਼ ਨੂੰ ਪਹਿਲੀ ਵਾਰ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਈਡੀ ਨੇ ਆਪਣੀ ਰਿਪੋਰਟ ‘ਚ ਦੋਸ਼ ਲਗਾਇਆ ਹੈ ਕਿ ਜੇਲ੍ਹ ‘ਚ ਬੰਦ ਚੰਦਰਸ਼ੇਖਰ ਨੇ ਕਈ ਹਾਈ-ਪ੍ਰੋਫਾਈਲ ਲੋਕਾਂ ਨਾਲ ਧੋਖਾ ਕੀਤਾ ਅਤੇ ਅਦਾਕਾਰਾ ‘ਤੇ ਰਕਮ ਲੁੱਟਾਈ। ਇਸ ਤਰ੍ਹਾਂ ਇਹ ਮਨੀ ਲਾਂਡਰਿੰਗ ਦਾ ਮਾਮਲਾ ਮੰਨਿਆ ਜਾਂਦਾ ਹੈ।

ਸੰਗਤ ਸਿੰਘ ਗਿਲਜੀਆਂ ਨੂੰ ਕੋਰਟ ਵਲੋਂ ਸੰਮਨ ਜਾਰੀ

0

ਸੰਗਤ ਸਿੰਘ ਗਿਲਜੀਆਂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਪੰਜਾਬ ਦੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਕੋਰਟ ਵਲੋਂ ਪਾਸਪੋਰਟ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉਹ ਅਮਰੀਕਾ ਜਾਣ ਦੀ ਫਿਰਾਕ ‘ਚ ਸਨ ਤੇ ਉਨ੍ਹਾਂ ਨੇ ਅਮਰੀਕਾ ਜਾਣ ਦੀ ਟਿਕਟ ਵੀ ਬੁੱਕ ਕਰਵਾ ਲਈ ਸੀ। ਵਿਜੀਲੈਂਸ ਨੇ ਇਸ ਬਾਰੇ ਐਪਲੀਕੇਸ਼ਨ ਦਾਇਰ ਕੀਤੀ ਸੀ। ਜਿਸ ਦੇ ਚਲਦਿਆਂ ਕੋਰਟ ਨੇ ਸਾਬਕਾ ਮੰਤਰੀ ਗਿਲਜੀਆਂ ਨੂੰ ਸੰਮਨ ਜਾਰੀ ਕੀਤਾ ਹੈ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਅਪਰਾਧਿਕ ਸਾਜ਼ਿਸ਼ ਤਹਿਤ 6 ਜੂਨ ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਪਿਛਲੀ ਕਾਂਗਰਸ ਸਰਕਾਰ ਵੇਲੇ ਉਨ੍ਹਾਂ ਦੇ ਸਾਬਕਾ ਪ੍ਰਧਾਨ ਸਾਧੂ ਸਿੰਘ ਧਰਮਸੋਤ ਨੂੰ ਵੀ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਗਿਲਜ਼ੀਆਂ ਨੂੰ 26 ਸਤੰਬਰ, 2021 ਨੂੰ ਕਾਂਗਰਸ ਸਰਕਾਰ ਵਿੱਚ ਜੰਗਲਾਤ ਮੰਤਰੀ ਨਿਯੁਕਤ ਕੀਤਾ ਗਿਆ ਸੀ ਅਤੇ ਉਹ ਫਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ।

ਉਨ੍ਹਾਂ ‘ਤੇ ਦਰੱਖਤਾਂ ਦੀ ਕਟਾਈ ਲਈ ਪਰਮਿਟ ਜਾਰੀ ਕਰਨ, ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਅਤੇ ਐਨਓਸੀ ਜਾਰੀ ਕਰਨ ਆਦਿ ਵਿੱਚ ਸੰਗਠਿਤ ਭ੍ਰਿਸ਼ਟਾਚਾਰ ਦੇ ਦੋਸ਼ ਹਨ।

 

ਹੁਣ ਵਿਆਹਾਂ ’ਚ ਨਹੀਂ ਹੋਵੇਗੀ ਰੌਣਕ! ਸਰਕਾਰ ਨੇ ਬੈਂਡ ਵਾਜੇ ਤੇ DJ ‘ਤੇ ਲਗਾਈ ਪਾਬੰਦੀ

0

ਉੱਤਰ ਪ੍ਰਦੇਸ਼ ਦੇ ਵਿਆਹਾਂ ’ਚ ਹੁਣ ਤੋਂ ਰੌਣਕ ਦੇਖਣ ਨੂੰ ਨਹੀਂ ਮਿਲੇਗੀ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਸਰਕਾਰ ਨੇ ਲਾਊਡ ਸਪੀਕਰਾਂ ਅਤੇ ਹਾਈ ਡੈਸੀਬਲ ਆਵਾਜ਼ਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਦੱਸ ਦਈਏ ਕਿ ਹਾਈ ਡੈਸੀਬਲ ਸਾਊਂਡ ਵਾਲੇ ਵਿਆਹਾਂ ’ਚ ਹੋਣ ਵਾਲੇ ਸ਼ੋਰ ਪ੍ਰਦੂਸ਼ਣ ’ਤੇ ਰੋਕ ਲਗਾਉਣ ਲਈ ਪੁਲਿਸ ਸ਼ਿਕੰਜਾ ਕੱਸ ਰਹੀ ਹੈ। ਵਿਆਹਾਂ ਅਤੇ ਹੋਰ ਸਮਾਰੋਹ ਹਾਈ ਡੈਸੀਬਲ ਸੰਗੀਤ ਜਾਂ ਡੀ. ਜੇ. ਵਜਾਉਣ ਲਈ ਮੈਜਿਸਟ੍ਰੇਟ ਤੋਂ ਇਜਾਜ਼ਤ ਲੈਣੀ ਹੋਵੇਗੀ। ਫਿਰ ਉਸ ਤੋਂ ਬਾਅਦ ਫਾਰਮ ਲੈ ਕੇ ਸਥਾਨਕ ਪੁਲਸ ਸਟੇਸ਼ਨ ਅਤੇ ਉਥੋਂ ਟ੍ਰੈਫਿਕ ਪੁਲਸ ਕੋਲ ਜਾਣਾ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਕਾਸ ਕਾਰਜਾਂ ‘ਤੇ 42.37 ਕਰੋੜ ਰੁਪਏ ਕੀਤੇ ਜਾਣਗੇ ਖਰਚ : ਡਾ.ਇੰਦਰਬੀਰ ਸਿੰਘ…

ਇਸ ਤੋਂ ਬਾਅਦ ਫਾਰਮ ਨੂੰ ਦੁਬਾਰਾ ਮੈਜਿਸਟ੍ਰੇਟ ਕੋਲ ਵਾਪਸ ਲਿਆਉਣਾ ਹੋਵੇਗਾ ਕਿਉਂਕਿ ਮੈਜਿਸਟ੍ਰੇਟ ਹੀ ਪ੍ਰਵਾਨਗੀ ਲਈ ਅੰਤਿਮ ਮੋਹਰ ਲਗਾਉਣਗੇ। ਸਾਰੇ ਨਿਯਮਾਂ ਅਤੇ ਸ਼ਰਤਾਂ ਦੇ ਪੂਰੇ ਕੀਤੇ ਜਾਣ ਨਾਲ ਰਸਮੀ ਮਨਜ਼ੂਰੀ ਲੈਣੀ ਹੋਵੇਗੀ। ਦੱਸ ਦੇਈਏ ਕਿ ਲਾਊਡ ਸਪੀਕਰਾਂ ’ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ।

ਦੂਜੇ ਪਾਸੇ ਇਸ ਮਾਮਲੇ ’ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਈ ਡੈਸੀਬਲ ਮਿਊਜ਼ਿਕ ਤੋਂ ਇਲਾਵਾ ਉਨ੍ਹਾਂ ਦੇ ਕਈ ਜ਼ਰੂਰੀ ਕੰਮ ਹਨ। ਉੱਚੀ ਆਵਾਜ਼ ਲਈ, ਯੂ. ਪੀ. ਪੁਲਿਸ ਨੇ ਕਾਇਦੇ-ਕਾਨੂੰਨ ਬਣਾਏ ਹੋਏ ਹਨ। ਗੈਸਟ ਹਾਊਸਾਂ, ਫਾਰਮ ਹਾਊਸਾਂ, ਬੈਂਕੁਏਟ ਹਾਲਾਂ, ਪਾਰਕਾਂ ਅਤੇ ਕਮਿਊਨਿਟੀ ਹਾਲਾਂ ’ਚ ਵੀ ਅਜਿਹੇ ਉੱਚੀ ਆਵਾਜ਼ ਵਾਲੇ ਸੰਗੀਤ ’ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਭਾਰੀ ਜੁਰਮਾਨੇ ਤੋਂ ਲੈ ਕੇ ਜੇਲ੍ਹ ਤੱਕ ਦੀ ਵਿਵਸਥਾ ਹੈ।

ਲੁਧਿਆਣਾ ਦੇ ਵਿਕਾਸ ਕਾਰਜਾਂ ‘ਤੇ 42.37 ਕਰੋੜ ਰੁਪਏ ਕੀਤੇ ਜਾਣਗੇ ਖਰਚ : ਡਾ.ਇੰਦਰਬੀਰ ਸਿੰਘ ਨਿੱਜਰ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਨ-ਪ੍ਰਤੀ-ਦਿਨ ਸੂਬਾ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਪ੍ਰਦੂਸ਼ਣ ਰਹਿਤ/ਸਵੱਛ ਵਾਤਾਵਰਣ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਾ ਰਹੀ ਹੈ। ਜਿਸਦੇ ਸਨਮੁੱਖ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।

ਸਥਾਨਕ ਸਰਕਾਰਾਂ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਦਿਆਂ ਹੋਇਆ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ‘ਤੇ ਤਕਰੀਬਨ 42.37 ਕਰੋੜ ਰੁਪਏ ਖਰਚਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਵਿਭਾਗ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀ ਕਾਂਡ ਸੰਬੰਧੀ SIT ਅੱਜ ਸੁਖਬੀਰ ਬਾਦਲ ਤੋਂ ਕਰੇਗੀ ਪੁੱਛ-ਗਿੱਛ

ਹੋਰ ਵੇਰਵੇ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਮਿਉਂਸੀਪਲ ਸਾਲਿਡ ਵੇਸਟ ਦੀ ਢੋਆ-ਢੁਆਈ ਲਈ ਸੈਕੰਡਰੀ ਸਟੋਰੇਜ ਅਤੇ ਹੁੱਕ ਲੋਡਰਾਂ ਲਈ ਪੋਰਟੇਬਲ ਕੰਪੈਕਟਰਾਂ ਦੀ ਸਪਲਾਈ, ਸਥਾਪਨਾ, ਟੈਸਟਿੰਗ ਅਤੇ ਚਾਲੂ ਕਰਨ ਲਈ ਤਕਰੀਬਨ 27.67 ਕਰੋੜ ਰੁਪਏ ਖਰਚੇ ਜਾਣਗੇ, ਜਿਸ ਵਿੱਚ ਸੰਚਾਲਨ ਅਤੇ ਰੱਖ-ਰਖਾਅ ਦਾ ਕੰਮ ਵੀ ਸ਼ਾਮਲ ਹੋਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਤੋਂ ਲੋਹਾਰਾ ਪੁਲ ਤੱਕ ਸਿੱਧਵਾਂ ਨਹਿਰ ਦੇ ਨਾਲ-ਨਾਲ ਫੁਟਪਾਥ ਅਤੇ ਚਾਰਦੀਵਾਰੀ ਦੇ ਨਿਰਮਾਣ ਲਈ ਤਕਰੀਬਨ 2.30 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਗਲੋਬਲ ਕੈਟਾਗਰੀ ਐਥਲੈਟਿਕ ਟ੍ਰੈਕ ਨੂੰ ਰੀਲੇਅ ਕਰਨ ਲਈ ਤਕਰੀਬਨ 7.75 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਈਸਟਮੈਨ ਚੌਕ ਤੋਂ ਪਿੰਡ ਕੰਗਣਵਾਲ (ਦੋਵੇਂ ਪਾਸੇ) 60 ਐਮ.ਐਮ ਟਾਈਲਾਂ ਪ੍ਰਦਾਨ ਕਰਨ ਅਤੇ ਲਗਾਉਣ ਦਾ ਕੰਮ ਵੀ ਕੀਤਾ ਜਾਵੇਗਾ, ਜਿਸ ‘ਤੇ ਤਕਰੀਬਨ 1.76 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਇਹ ਵੀ ਪੜ੍ਹੋ: ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ!

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਲੁਧਿਆਣਾ ਦੇ ਜੈਮਲ ਸਿੰਘ ਰੋਡ ‘ਤੇ ਬਸੰਤ ਪਾਰਕ ਤੋਂ ਗਲੀ ਨੰ. 23 ਤੱਕ ਆਰ.ਸੀ.ਸੀ ਸੜਕ ਦੇ ਨਿਰਮਾਣ ਲਈ ਤਕਰੀਬਨ 1.42 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਵਾਰਡ ਨੰ.2 ਵਿੱਚ ਸ਼ਹੀਦ ਭਗਤ ਸਿੰਘ ਜੀ ਗੇਟ ਦੀ ਉਸਾਰੀ ਲਈ ਤਕਰੀਬਨ 11.65 ਲੱਖ ਰੁਪਏ ਖਰਚ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਕੰਮਾਂ ਲਈ ਤਕਰੀਬਨ 1.37 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸੂਬੇ ਦੇ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣਾ ਹੈ।

 

ਕੋਟਕਪੂਰਾ ਗੋਲੀ ਕਾਂਡ ਸੰਬੰਧੀ SIT ਅੱਜ ਸੁਖਬੀਰ ਬਾਦਲ ਤੋਂ ਕਰੇਗੀ ਪੁੱਛ-ਗਿੱਛ

0

ਕੋਟਕਪੂਰਾ ਗੋਲੀ ਕਾਂਡ ਸੰਬੰਧੀ ਐਸਆਈਟੀ ਅੱਜ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛ-ਗਿੱਛ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਸੰਮਨ ਨਾ ਮਿਲਣ ਦਾ ਦਾਅਵਾ ਕਰਦੇ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਕੋਰੀਅਰ ਰਾਹੀਂ ਵੀ ਸੰਮਨ ਭੇਜੇ ਗਏ ਹਨ।

ਇਹ ਵੀ ਪੜ੍ਹੋ: ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ!

SIT ਨੇ ਅੱਜ ਸਵੇਰੇ 11 ਵਜੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਸ਼ੁਰੂ ਕਰਨੀ ਹੈ, ਪਰ ਜਾਂਚ ਟੀਮ ਇਸ ਗੱਲ ਨੂੰ ਲੈ ਕੇ ਵੀ ਦੁਚਿੱਤੀ ਵਿੱਚ ਹੈ ਕਿ ਉਹ ਜਾਂਚ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ। ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ 30 ਸਤੰਬਰ 2022 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਸੰਮਨ ਨਾ ਮਿਲਣ ਦਾ ਦਾਅਵਾ ਕੀਤਾ ਸੀ, ਉਦੋਂ ਐਸਆਈਟੀ ਦੇ ਮੁਖੀ ਏਡੀਜੀਪੀ ਐਲ ਕੇ ਯਾਦਵ ਨੇ ਉਨ੍ਹਾਂ ਦੇ ਘਰ ਦੋ ਵਾਰ ਸੰਮਨ ਭੇਜੇ ਸਨ। ਹਰ ਵਾਰ ਸੁਖਬੀਰ ਬਾਦਲ ਦੇ ਵਿਦੇਸ਼ ‘ਚ ਹੋਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਕੋਰੀਅਰ ਰਾਹੀਂ ਸੰਮਨ ਭੇਜੇ ਗਏ। ਇੱਥੋਂ ਤੱਕ ਕਿ ਉਨ੍ਹਾਂ ਦੇ ਕਰੀਬੀ ਦੋਸਤ ਦੇ ਵਟਸਐਪ ‘ਤੇ ਵੀ ਸੰਮਨ ਭੇਜੇ ਗਏ। ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ 14 ਸਤੰਬਰ ਨੂੰ ਵੀ ਤਲਬ ਕੀਤਾ ਗਿਆ ਸੀ।

ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਇਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ!

0

ਪੰਜਾਬ ਸਰਕਾਰ ਨੇ ਅੱਜ ਕੈਬਨਿਟ ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਪੰਜਾਬ ਸਕੱਤਰੇਤ-1 ਚੰਡੀਗੜ੍ਹ ਵਿਖੇ ਹੋਵੇਗੀ। ਹਾਲਾਂਕਿ ਸਰਕਾਰ ਵੱਲੋਂ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਅੱਠ ਮਹੀਨਿਆਂ ਤੋਂ ਮੰਤਰੀਆਂ ਦੇ ਕੰਮਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ, ਜੋ ਲਗਭਗ ਪੂਰੀ ਹੋ ਗਈ ਹੈ। ਇਸ ਕਾਰਨ ਦੋ ਮੰਤਰੀਆਂ ’ਤੇ ਤਲਵਾਰ ਲਟਕ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮੰਤਰੀ ਮੰਡਲ ‘ਚ ਫੇਰਬਦਲ ਕਰ ਸਕਦੇ ਹਨ।

ਸੁਤਰਾਂ ਅਨੁਸਾਰ ਵਿਵਾਦਾਂ ਵਿਚ ਘਿਰੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਲਾਲਜੀਤ ਸਿੰਘ ਭੁੱਲਰ ਵੀ ਆਪਣੀ ਕਾਰਗੁਜ਼ਾਰੀ ਦੇ ਆਧਾਰ ‘ਤੇ ਸਰਕਾਰ ਦੇ ਰਾਡਾਰ ‘ਤੇ ਦੱਸੇ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੈਬਨਿਟ ਵਿਚੋਂ ਦੋ ਮੰਤਰੀਆਂ ਦੀ ਛੁੱਟੀ ਕਰਕੇ ਦੋ ਨਵੇਂ ਚਿਹਰੇ ਲਿਆ ਸਕਦੇ ਹਨ। ਸਰਕਾਰ ਦੀ ਇੱਕ ਮਹਿਲਾ ਮੰਤਰੀ ਵੀ ਘੇਰੇ ਵਿਚ ਆ ਸਕਦੀ ਹੈ। ਪਾਰਟੀ ਇੱਕ ਮਹਿਲਾ ਮੰਤਰੀ ਦੀ ਕਾਰਗੁਜ਼ਾਰੀ ਤੋਂ ਬਹੁਤੀ ਖੁਸ਼ ਨਹੀਂ ਹੈ। ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਵੀ ਇਸੇ ਹਫ਼ਤੇ ਦਿੱਲੀ ਵਿੱਚ ਹੋਣੀ ਹੈ ਅਤੇ ਉੱਥੇ ਵੀ ਮੰਤਰੀ ਮੰਡਲ ਦੇ ਫੇਰਬਦਲ ’ਤੇ ਅੰਤਿਮ ਮੋਹਰ ਲੱਗ ਜਾਵੇਗੀ।

ਮੰਤਰੀ ਮੰਡਲ ‘ਚ ਫੇਰਬਦਲ ਦੇ ਨਾਲ-ਨਾਲ ਕੁਝ ਮੰਤਰੀਆਂ ਦੇ ਵਿਭਾਗਾਂ ‘ਚ ਵੀ ਫੇਰਬਦਲ ਕੀਤਾ ਜਾ ਸਕਦਾ ਹੈ। ਕੁਝ ਮੰਤਰੀਆਂ ਨੂੰ ਆਪਣੇ ਪੁਰਾਣੇ ਵਿਭਾਗ ਵਾਪਸ ਮਿਲ ਸਕਦੇ ਹਨ, ਜਦੋਂ ਕਿ ਕੁਝ ਤੋਂ ਵਾਧੂ ਵਿਭਾਗ ਲਏ ਜਾ ਸਕਦੇ ਹਨ ਅਤੇ ਨਵੇਂ ਮੰਤਰੀਆਂ ਨੂੰ ਸੌਂਪੇ ਜਾ ਸਕਦੇ ਹਨ।

ਬਲਕੌਰ ਸਿੰਘ ਦੇ ਸੁਰੱਖਿਆ ਕਰਮਚਾਰੀ ਤੋਂ ਚੱਲੀ ਗੋਲੀ, 1 ਜ਼ਖ਼ਮੀ

0

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਸੁਰੱਖਿਆ ਕਰਮਚਾਰੀ ਤੋਂ ਗੋਲੀ ਚੱਲ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਗੋਲੀ ਲੱਗਣ ਨਾਲ ਦੂਜਾ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਿਆ। ਦੱਸ ਦਈਏ ਕਿ ਇਹ ਸੁਰੱਖਿਆ ਕਰਮਚਾਰੀ ਸਿੱਧੂ ਦੇ ਮਾਤਾ-ਪਿਤਾ ਦੀ ਸੁਰੱਖਿਆ ‘ਚ ਤਾਇਨਾਤ ਰਹਿੰਦੇ ਹਨ।

ਬੀਤੀ ਰਾਤ ਇੱਕ ਵਿਆਹ ਸਮਾਗਮ ‘ਚ ਨਵਜੋਤ ਸਿੰਘ ਨਾਂ ਦੇ ਸੁਰੱਖਿਆ ਕਰਮੀ ਤੋਂ ਗੋਲੀ ਚੱਲ ਗਈ ਤੇ ਗੋਲੀ ਲੱਗਣ ਨਾਲ ਗੁਰਵਿੰਦਰ ਸਿੰਘ ਜ਼ਖਮੀ ਹੋ ਗਿਆ ਹੈ। ਇਸ ਮਾਮਲੇ ‘ਚ ਨਵਜੋਤ ਸਿੰਘ ‘ਤੇ FIR ਦਰਜ ਹੋ ਗਈ ਹੈ। ਇਸਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਘਟਨਾ ਸਮੇਂ ਬਲਕੌਰ ਸਿੰਘ ਇਸ ਸਮਾਗਮ ‘ਚ ਮੌਜੂਦ ਨਹੀਂ ਸਨ।