Home Blog Page 1802

‘ਖੇਲੋ ਹਰਿਆਣਾ’ ਖੇਡਾਂ ਅੱਜ ਤੋਂ ਹੋਣਗੀਆਂ ਸ਼ੁਰੂ

0

ਹਰਿਆਣਾ ਸੂਬੇ ‘ਚ ਅੱਜ ਸ਼ੁੱਕਰਵਾਰ ਤੋਂ ‘ਖੇਲੋ ਹਰਿਆਣਾ’ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਤਿੰਨ ਰੋਜ਼ਾ ਮੁਕਾਬਲੇ ਵਿੱਚ ਸੂਬੇ ਭਰ ਵਿੱਚੋਂ 11718 ਖਿਡਾਰੀ ਭਾਗ ਲੈਣਗੇ। ਇਹ ਮੁਕਾਬਲਾ ਅਗਲੀਆਂ ਖੇਲੋ ਇੰਡੀਆ ਯੂਥ ਖੇਡਾਂ ਤੋਂ ਪਹਿਲਾਂ ਸੂਬੇ ਵਿੱਚ ਖਿਡਾਰੀਆਂ ਨੂੰ ਤਿਆਰ ਕਰਨ ਲਈ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ

ਸਰਕਾਰ ਨੇ ਪ੍ਰਤੀਯੋਗਿਤਾ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਲਈ 400 ਰੁਪਏ ਪ੍ਰਤੀ ਦਿਨ ਦੀ ਖੁਰਾਕ ਤੈਅ ਕੀਤੀ ਹੈ। ਇਸ ਦੇ ਨਾਲ ਹੀ ਖਿਡਾਰੀਆਂ ਦਾ ਆਉਣਾ-ਜਾਣਾ ਮੁਫਤ ਹੋਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਖੇਲੋ ਹਰਿਆਣਾ ਵਿੱਚ ਉਹ ਸਾਰੀਆਂ ਖੇਡਾਂ ਸ਼ਾਮਲ ਹਨ ਜੋ ਖੇਲੋ ਇੰਡੀਆ ਵਿੱਚ ਸ਼ਾਮਲ ਹਨ। ਇਨ੍ਹਾਂ ਖੇਡਾਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਖਿਡਾਰੀ ਭਾਗ ਲੈ ਸਕਣਗੇ। ਖੇਡ ਨਿਰਦੇਸ਼ਕ ਪੰਕਜ ਨੈਨ ਨੇ ਦੱਸਿਆ ਕਿ ਭਾਗ ਲੈਣ ਵਾਲੇ ਹਰੇਕ ਖਿਡਾਰੀ ਨੂੰ ਸਰਕਾਰ ਵੱਲੋਂ ਟਰੈਕ ਸੂਟ ਵੀ ਦਿੱਤਾ ਜਾਵੇਗਾ ਅਤੇ ਜੇਤੂ ਖਿਡਾਰੀਆਂ ਨੂੰ ਵੱਖਰੇ ਇਨਾਮ ਵੀ ਦਿੱਤੇ ਜਾਣਗੇ।

ਰਾਜ ਦੇ 9 ਜ਼ਿਲ੍ਹਿਆਂ ਵਿੱਚ ਖੇਲੋ ਹਰਿਆਣਾ ਖੇਡਾਂ ਕਰਵਾਈਆਂ ਜਾਣਗੀਆਂ। ਬਾਸਕਟਬਾਲ, ਬਾਕਸਿੰਗ, ਵਾਲੀਬਾਲ ਅਤੇ ਮਹਿਲਾ ਹਾਕੀ ਖੇਡਾਂ ਪੰਚਕੂਲਾ ਵਿੱਚ ਕਰਵਾਈਆਂ ਜਾਣਗੀਆਂ, ਜਿਸ ਵਿੱਚ ਕੁੱਲ 2002 ਖਿਡਾਰੀ ਭਾਗ ਲੈਣਗੇ। ਅੰਬਾਲਾ ‘ਚ ਤੈਰਾਕੀ ਅਤੇ ਜਿਮਨਾਸਟਿਕ ‘ਚ 1210, ਯਮੁਨਾਨਗਰ ‘ਚ ਵੇਟਲਿਫਟਿੰਗ ਅਤੇ ਲਾਅਨ ਟੈਨਿਸ ‘ਚ 528, ਹਾਕੀ ਪੁਰਸ਼ ‘ਚ 1298, ਕੁਰੂਕਸ਼ੇਤਰ ‘ਚ ਸਾਈਕਲਿੰਗ ਅਤੇ ਗੱਤਕਾ, 2266 ਅਥਲੈਟਿਕਸ, ਬੈਡਮਿੰਟਨ, ਕੈਨੋਇੰਗ, ਕਰਨਾਲ ‘ਚ ਤਲਵਾਰਬਾਜ਼ੀ, ਟੇਬਲ ਟੈਨਿਸ, ਰੋਸ਼ਨੀ ‘ਚ 1266 ਖਿਡਾਰੀ ਖੇਡਣਗੇ। ਕੁਸ਼ਤੀ ਵਿੱਚ 660, ਜੀਂਦ ਵਿੱਚ ਰੋਇੰਗ ਅਤੇ ਯੋਗਾ ਵਿੱਚ 1144, ਗੁਰੂਗ੍ਰਾਮ ਵਿੱਚ ਤੀਰਅੰਦਾਜ਼ੀ, ਜੂਡੋ ਅਤੇ ਫੁੱਟਬਾਲ ਵਿੱਚ 1180 ਅਤੇ ਫਰੀਦਾਬਾਦ ਵਿੱਚ ਖੋ-ਖੋ, ਨਿਸ਼ਾਨੇਬਾਜ਼ੀ ਅਤੇ ਮਲਖੰਬ ਮੁਕਾਬਲਿਆਂ ਵਿੱਚ 1180 ਨੇ ਭਾਗ ਲਿਆ ਹੈ।

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ASI ਗ੍ਰਿਫ਼ਤਾਰ

0

ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਭੁਲੱਥ, ਜ਼ਿਲ੍ਹਾ ਕਪੂਰਥਲਾ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਲਖਵਿੰਦਰ ਸਿੰਘ (899/ਕਪੂਰਥਲਾ) ਨੂੰ 5, 000 ਰੁਪਏ ਰਿਸ਼ਵਤ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਗੈਸ ਸਿਲੰਡਰ ਹੋਇਆ ਬਲਾਸਟ, 8 ਦੁਕਾਨਾਂ ਸਣੇ ਅੱਗ ਦੀਆਂ ਲਪਟਾਂ ‘ਚ ਆਏ…

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ‘ਤੇ ਦਰਜ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਅਵਤਾਰ ਸਿੰਘ ਵਾਸੀ ਪਿੰਡ ਆਕਾਲਾ, ਭੁਲੱਥ ਨੇ ਦੋਸ਼ ਲਗਾਇਆ ਹੈ ਕਿ ਉਕਤ ਪੁਲਿਸ ਮੁਲਾਜ਼ਮ ਨੇ ਉਸਦੇ ਲੜਕੇ ਬਾਰੇ ਪੁਲਿਸ ਸਟੇਸ਼ਨ ਵਿਖੇ ਦਰਜ ਸ਼ਿਕਾਇਤ ‘ਤੇ ਕਾਰਵਾਈ ਕਰਨ ਬਦਲੇ 5, 000 ਰੁਪਏ ਰਿਸ਼ਵਤ ਦੀ ਲਈ ਹੈ। ਉਹ ਇਸ ਮਾਮਲੇ ਵਿੱਚ ਐਫ.ਆਈ.ਆਰ. ਦਰਜ ਕਰਨ ਲਈ ਰਿਸ਼ਵਤ ਵਜੋਂ ਹੋਰ ਪੈਸੇ ਮੰਗ ਰਿਹਾ ਸੀ ਅਤੇ ਸ਼ਿਕਾਇਤਕਰਤਾ ਨੇ ਇਸ ਸਬੰਧੀ ਹੋਈ ਗੱਲਬਾਤ ਵੀ ਰਿਕਾਰਡ ਕਰ ਲਈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਅਤੇ ਰਿਸ਼ਵਤ ਮੰਗਣ ਅਤੇ ਲੈਣ ਦੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਉਪਰੰਤ ਉਕਤ ਪੁਲਿਸ ਅਧਿਕਾਰੀ ਖਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਏ.ਐਸ.ਆਈ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਲੁਧਿਆਣਾ ‘ਚ ਗੈਸ ਸਿਲੰਡਰ ਹੋਇਆ ਬਲਾਸਟ, 8 ਦੁਕਾਨਾਂ ਸਣੇ ਅੱਗ ਦੀਆਂ ਲਪਟਾਂ ‘ਚ ਆਏ 2 ਵਿਅਕਤੀ

0

ਲੁਧਿਆਣਾ ‘ਚ ਗੈਸ ਸਿਲੰਡਰ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਕਈ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ। ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਕੋਹਾੜਾ ਕਸਬੇ ‘ਚ ਅੱਗ ਲੱਗਣ ਕਾਰਨ 8 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਦੁਕਾਨ ‘ਚ ਗੈਰ-ਕਾਨੂੰਨੀ ਤਰੀਕੇ ਨਾਲ ਛੋਟੇ ਸਿਲੰਡਰ ਭਰਦਾ ਸੀ। ਇਸ ਦੌਰਾਨ ਇੱਕ ਸਿਲੰਡਰ ਵਿੱਚੋਂ ਗੈਸ ਲੀਕ ਹੋ ਗਈ। ਗੈਸ ਲੀਕ ਹੋਣ ਕਾਰਨ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ। ਧਮਾਕਿਆਂ ਦੀ ਆਵਾਜ਼ ਕਾਰਨ ਆਲੇ-ਦੁਆਲੇ ਦੇ ਲੋਕਾਂ ‘ਚ ਭਗਦੜ ਮੱਚ ਗਈ।

ਇਸ ਦੌਰਾਨ ਅੱਗ ਨਾਲ ਲੱਗਦੀਆਂ 7 ਤੋਂ 8 ਦੁਕਾਨਾਂ ਤੱਕ ਪਹੁੰਚ ਗਈ। ਅੱਗ ਨੇ ਦੁਕਾਨਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਕਰ ਦਿੱਤਾ। ਮੌਕੇ ‘ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੋ ਗਿਆ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕੁਝ ਹੀ ਸਮੇਂ ਵਿੱਚ ਸਮਰਾਲਾ, ਫੋਕਲ ਪੁਆਇੰਟ, ਸੁੰਦਰ ਆਦਿ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਕਰਮਚਾਰੀ ਮੌਕੇ ’ਤੇ ਪਹੁੰਚ ਗਏ।

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਿਸ ਦੁਕਾਨ ਤੋਂ ਅੱਗ ਲੱਗੀ ਉਸ ਦੁਕਾਨ ਵਿੱਚ ਵੱਡੇ ਸਿਲੰਡਰਾਂ ਤੋਂ ਲੈ ਕੇ ਛੋਟੇ ਸਿਲੰਡਰਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗੈਸ ਭਰੀ ਜਾ ਰਹੀ ਸੀ। ਇਸ ਨਜਾਇਜ਼ ਧੰਦੇ ਬਾਰੇ ਲੋਕਾਂ ਨੇ ਕਈ ਵਾਰ ਪੁਲਿਸ ਨੂੰ ਸੂਚਿਤ ਕੀਤਾ ਪਰ ਕੋਈ ਕਾਰਵਾਈ ਨਹੀਂ ਹੋਈ।

ਗਰੁੱਪ ਲੱਭਣ ਲਈ ਕੰਟੈਕਟ ਲਿਸਟ ਸਕਰੋਲ ਕਰਨ ਦੀ ਹੁਣ ਲੋੜ ਨਹੀਂ , ਵਟਸਐਪ ਨੇ ਡੈਸਕਟਾਪ ਐਪਲੀਕੇਸ਼ਨ ਦੀ ਸੁਵਿਧਾਵਾਂ ‘ਚ ਕੀਤਾ ਵਾਧਾ

0

ਵਟਸਐਪ ਡੈਸਕਟਾਪ ਯੂਜ਼ਰਸ ਨੂੰ ਕਿਸੇ ਵੀ ਗਰੁੱਪ ਨੂੰ ਸਰਚ ਕਰਨ ਵਿੱਚ ਆਸਾਨੀ ਹੋਣ ਵਾਲੀ ਹੈ। ਵਟਸਐਪ ਨੇ ਡੈਸਕਟਾਪ ਐਪਲੀਕੇਸ਼ਨ ਦੀ ਸੁਵਿਧਾਵਾਂ ਵਿੱਚ ਵਾਧਾ ਕਰਦੇ ਹੋਏ ਕੰਟੈਕਟ ਨਾਂ ਦੇ ਗਰੁੱਪ ਸਰਚ ਕਰਨ ਦੇ ਫ਼ੀਚਰ ਸਰਚ ਗਰੁੱਪ ਨੂੰ ਜਾਰੀ ਕਰ ਦਿੱਤਾ ਹੈ। ਇਹ ਫ਼ੀਚਰ ਉਹਨਾਂ ਯੂਜ਼ਰਸ ਲਈ ਬਹੁਤ ਉਪਯੋਗੀ ਹੈ ਜੋ ਪਲੇਟਫਾਰਮ ‘ਤੇ ਕਈ ਗਰੁਪਾਂ ਵਿੱਚ ਸ਼ਾਮਿਲ ਹਨ ਤੇ ਕਿਸੇ ਸਪੇਸੀਫਿਕ ਕੰਟਰੈਕਟ ਦੇ ਨਾਲ ਗਰੁੱਪ ਦਾ ਨਾਂ ਯਾਦ ਰੱਖਦੇ ਹਨ। ਹੁਣ ਗਰੁੱਪ ਲੱਭਣ ਲਈ ਸਾਰੀ ਕੰਟੈਕਟ ਲਿਸਟ ਸਕਰੋਲ ਕਰਨ ਦੀ ਲੋੜ ਨਹੀਂ ਹੈ।

ਵਟਸਐਪ ਦੇ ਨਵੇਂ ਫ਼ੀਚਰ ਨੂੰ ਲੇਟੈਸਟ ਸਟੇਬਲ ਵਟਸਐਪ ਡੈਸਕਟਾਪ ਵਰਜਨ ‘ਚ ਰੋਲ ਆਊਟ ਕੀਤਾ ਜਾ ਰਿਹਾ ਹੈ। ਜੇਕਰ ਤੁਹਾਨੂੰ ਹੁਣ ਤਕ ਇਹ ਸੁਵਿਧਾ ਨਹੀਂ ਮਿਲੀ ਹੈ, ਤਾਂ ਇਸ ਨਵੇਂ ਵਰਜਨ ਨੂੰ ਅਪਡੇਟ ਕਰਕੇ ਇਸ ਸੁਵਿਧਾ ਦਾ ਲਾਭ ਲੈ ਸਕਦੇ ਹਨ। ਇਹ ਫੀਚਰ ਉਹਨਾਂ ਯੂਜਰਸ ਲਈ ਕਾਫੀ ਫਾਇਦੇਮੰਦ ਹੈ ਜੋ ਪਲੇਟਫਾਰਮ ਤੇ ਕਈ ਗਰੁਪਾਂ ਵਿੱਚ ਸ਼ਾਮਿਲ ਹਨ ਅਤੇ ਕਿਸੀ ਸਪੇਸੀਫਿਕ ਕੰਟੈਕਟ ਨਾਲ ਗਰੁੱਪ ਦਾ ਨਾਂ ਯਾਦ ਰੱਖਦੇ ਹਨ। ਮਤਲਬ ਇਹ ਹੈ ਕਿ ਤੁਹਾਨੂੰ ਪੂਰੀ ਲਿਸਟ ਸਕਰੋਲ ਕਰਨ ਦੀ ਜਰੂਰਤ ਨਹੀਂ ਹੈ, ਤੁਸੀ ਸਿਰਫ ਗਰੁੱਪ ਤੋਂ ਜੁੜੇ ਕਿਸੀ ਇਕ ਕੰਟੈਕਟ ਦਾ ਨਾਮ ਸਰਚ ਕਰੋ ਤੇ ਤੁਹਾਨੂੰ ਉਸ ਨਾਲ ਜੁੜੇ ਸਾਰੇ ਗਰੁੱਪ ਦੀ ਲਿਸਟ ਦਿੱਖ ਜਾਵੇਗੀ।

ਇਸ ਫੀਚਰ ਨੂੰ ਪਹਿਲਾਂ ਤੋਂ ਸਮਾਰਟ ਫੋਨ ਅਤੇ ਟੈਬਲੇਟ ਵਰਜਨ ‘ਚ ਯੂਜ਼ ਕੀਤਾ ਜਾ ਸਕਦਾ ਹੈ। ਹਾਲਾਂਕਿ ਕੰਪਨੀ ਨੇ ਹੁਣ ਇਸਨੂੰ ਡੈਸਕਟਾਪ ਵਰਜਨ ਲਈ ਵੀ ਜਾਰੀ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਗਰੁੱਪ ਲੱਭਣ ਲਈ ਤੁਹਾਨੂੰ ਸਰਚ ਬਾਕਸ ਵਿੱਚ ਜਾਣਾ ਅਤੇ ਇਥੇ ਕੰਟੈਕਟ ਟਾਈਪ ਕਰਨਾ ਹੈ ‘ਤੇ ਸਰਚ ਕਰਨਾ ਹੈ। ਇੱਥੇ ਤੁਹਾਨੂੰ ਉਸ ਕੰਟੈਕਟ ਨਾਲ ਜੁੜੇ ਸਾਰੇ ਗਰੁੱਪ ਦੀ ਲਿਸਟ ਦਿੱਖ ਜਾਵੇਗੀ, ਜਿਸ ਵਿੱਚ ਤੁਸੀ ਮੈਂਬਰ ਹੋ।

ਵਟਸਐਪ ਦੇ ਇਸ ਫੀਚਰ ਨੂੰ ਫਿਲਹਾਲ ਬੀਟਾ ਟੈਸਟਿੰਗ ਲਈ ਜਾਰੀ ਕਿੱਤਾ ਗਿਆ ਹੈ। ਇਸਦੀ ਮਦਦ ਨਾਲ ਯੂਜਰਸ ਨੂੰ ਵਾਇਸ ਅਤੇ ਵੀਡੀਓ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਫੀਚਰ ‘ਚ ਇਕ ਹੋਰ ਨਵਾਂ ਸਾਈਡ ਬਾਰ ਮਿਲੇਗਾ, ਜਿਸ ਵਿੱਚ ਚੈਟ ਲਿਸਟ, ਸਟੇਟਸ ਅਤੇ ਸੈਟਿੰਗ ਦੇ ਨਾਲ ਹੁਣ ਕਾਲਿੰਗ ਦਾ ਆਪਸ਼ਨ ਵੀ ਨਜ਼ਰ ਆਵੇਗਾ। ਇਸ ਬਟਨ ਦੀ ਮਦਦ ਨਾਲ ਡੈਸਕਟਾਪ ਯੂਜਰਸ ਵੀ ਹੁਣ ਵਟਸਐਪ ਕਾਲਿੰਗ ਦਾ ਮਜਾ ਲੈ ਸਕਣਗੇ।

ਪਿਤਾ ਦੀ ਰਾਹ ‘ਤੇ ਅਰਜੁਨ ਤੇਂਦੁਲਕਰ, ਰਣਜੀ ਟਰਾਫੀ ‘ਚ ਲਗਾਇਆ ਸੈਂਕੜਾ

0

ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਰਣਜੀ ਟਰਾਫੀ ਮੈਚ ਵਿੱਚ ਸੈਂਕੜਾ ਲਗਾਇਆ ਹੈ। ਪਿਤਾ ਦੀ ਰਾਹ ‘ਤੇ ਚਲਦੇ ਹੋਏ ਅਰਜੁਨ ਨੇ ਰਣਜੀ ਟਰਾਫੀ ਦੇ ਅਪਣੇ ਡੈਬਿਊ ਮੈਚ ਵਿੱਚ ਹੀ ਇਹ ਕਮਾਲ ਕਰ ਦਿੱਤਾ ਹੈ। ਸਚਿਨ ਤੇਂਦੁਲਕਰ ਨੇ 1988 ਵਿੱਚ ਇਸੇ ਤਰ੍ਹਾਂ ਨਾਲ ਰਣਜੀ ਮੈਚ ‘ਚ ਅਜੇਤੂ 100 ਦੌੜਾਂ ਬਣਾਈਆਂ ਸਨ।

ਸੋਮਵਾਰ ਤੋਂ ਰਾਜਸਥਾਨ ਅਤੇ ਗੋਆ ਵਿਚਾਲੇ ਖੇਡੇ ਜਾ ਰਹੇ ਮੈਚ ‘ਚ ਅਰਜੁਨ ਤੇਂਦੁਲਕਰ 201 ਦੌੜਾਂ ‘ਤੇ 5 ਵਿਕਟਾਂ ਡਿੱਗਣ ਤੋਂ ਬਾਅਦ ਮੈਦਾਨ ‘ਤੇ ਆਏ ਅਤੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ‘ਤੇ 4 ਦੌੜਾਂ ‘ਤੇ ਬੱਲੇਬਾਜ਼ੀ ਕਰਦੇ ਹੋਏ ਅਰਜੁਨ ਤੇਂਦੁਲਕਰ ਨੇ ਦੂਜੇ ਦਿਨ 178 ਗੇਂਦਾਂ ‘ਚ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸੈਂਕੜਾ ਪੂਰਾ ਕੀਤਾ। ਉਸ ਤੋਂ ਇਲਾਵਾ ਗੋਆ ਲਈ ਸੁਯਸ਼ ਪ੍ਰਭੂਦੇਸਾਈ ਨੇ ਵੀ ਸੈਂਕੜਾ ਲਗਾਇਆ। ਦੋਵਾਂ ਵਿਚਾਲੇ 200 ਤੋਂ ਵੱਧ ਸਾਂਝੇਦਾਰੀਆਂ ਹਨ।

ਬੱਲੇਬਾਜ਼ੀ ਤੋਂ ਬਾਅਦ ਅਰਜੁਨ ਰਾਜਸਥਾਨ ਦੇ ਖਿਲਾਫ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਜੋਂ ਵੀ ਆਪਣੀ ਛਾਪ ਛੱਡਣਾ ਚਾਹੇਗਾ। ਪਿਤਾ ਸਚਿਨ ਤੇਂਦੁਲਕਰ ਨੇ 1988 ‘ਚ ਗੁਜਰਾਤ ਖਿਲਾਫ ਪਹਿਲੀ ਪਾਰੀ ‘ਚ ਅਜੇਤੂ 100 ਦੌੜਾਂ ਬਣਾਈਆਂ। ਅਰਜੁਨ 104 ਦੌੜਾਂ ਬਣਾ ਕੇ ਉਸ ਤੋਂ ਅੱਗੇ ਨਿਕਲ ਗਿਆ। ਸਚਿਨ ਨੂੰ ਦੂਜੀ ਪਾਰੀ ‘ਚ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਤੇ ਉਸ ਨੇ 129 ਗੇਂਦਾਂ ‘ਤੇ ਸੈਂਕੜਾ ਲਗਾਇਆ ਤੇ ਇਸਦੇ ਇਲਾਵਾ ਉਸ ਨੇ 12 ਚੌਕੇ ਲਗਾਏ। ਬੰਬਈ ਅਤੇ ਗੁਜਰਾਤ ਵਿਚਾਲੇ 3 ਦਿਨਾ ਡਰਾਅ ਖੇਡਿਆ ਗਿਆ। ਹੁਣ ਰਣਜੀ ਟਰਾਫੀ ਦਾ ਲੀਗ ਦੌਰ 3 ਦੀ ਬਜਾਏ 4 ਦਿਨ ਖੇਡਿਆ ਜਾ ਰਿਹਾ ਹੈ।

ਵਾਪਰਿਆ ਭਿਆਨਕ ਸੜਕ ਹਾਦਸਾ, ਅਮਰੀਕਾ ‘ਚ ਭਾਰਤੀ ਮੂਲ ਦੀ ਅਮਰੀਕੀ ਡਾਕਟਰ ਦੀ ਮੌਤ

0

ਅਮਰੀਕਾ ਦੇ ਹਿਊਸਟਨ ਸ਼ਹਿਰ ਵਿਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਿਸ ਵਿਚ ਇੱਕ ਭਾਰਤੀ ਮੂਲ ਦੀ ਅਮਰੀਕੀ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮਿੰਨੀ ਵੇਟਿਕਲ ਦੇ ਰੂਪ ਵਿਚ ਹੋਈ ਹੈ ਅਤੇ ਉਹ ਕੇਰਲ ਦੇ ਏਰਨਾਕੁਲਮ ਜ਼ਿਲ੍ਹੇ ਦੇ ਰਾਮਾਮੰਗਲਮ ਨਾਲ ਸਬੰਧਿਤ ਸੀ।

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਮਿੰਨੀ ਵੇਟਿਕਲ ਕਿਸੇ ਕੰਮ ਲਈ ਕਾਰ ਵਿਚ ਜਾ ਰਹੀ ਸੀ ਅਤੇ ਰਸਤੇ ਵਿਚ ਇੱਕ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿਤੀ। ਇਸ ਹਾਦਸੇ ਵਿਚ ਮਿੰਨੀ ਵੇਟਿਕਲ ਅਤੇ ਮੋਟਰਸਾਈਕਲ ਸਵਾਰ ਦੀ ਵੀ ਮੌਤ ਹੋ ਗਈ ਹੈ।

ਬੇਲਰ ਯੂਨੀਵਰਸਿਟੀ ਵਿੱਚ ਮਿੰਨੀ ਨਾਲ ਕੰਮ ਕਰਨ ਵਾਲੇ ਇੱਕ ਸਾਥੀ ਨੇ ਦੱਸਿਆ ਕਿ ਉਸ ਨੇ ਹੈਰਿਸ ਹੈਲਥ ਕਲੀਨਿਕ ਵਿੱਚ ਕੰਮ ਕੀਤਾ, ਨਾਲ ਹੀ ਉਸ ਨੇ ਆਪਣੀ ਜ਼ਿੰਦਗੀ ਗਰੀਬਾਂ ਲਈ ਕੰਮ ਕਰਨ ਲਈ ਸਮਰਪਿਤ ਕੀਤੀ ਸੀ। ਦੋਸਤਾਂ ਅਤੇ ਪਰਿਵਾਰ ਨੇ ਉਸ ਨੂੰ ਇੱਕ ਦੂਤ, ਨਿਮਰ ਅਤੇ ਨਿਰਸਵਾਰਥ ਸੇਵਾ ਦੇ ਨਾਲ ਦਿਆਲੂ ਦੱਸਿਆ।

ਮਿੰਨੀ ਵੇਟਿਕਲ ਦੀ ਉਮਰ 52 ਸਾਲ ਦੱਸੀ ਜਾ ਰਹੀ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਹਿਊਸਟਨ ਵਿੱਚ ਰਹਿੰਦੀ ਸੀ। ਉਹ ਪੰਜ ਬੱਚਿਆਂ ਦੀ ਮਾਂ ਸੀ।

ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 17 ਲੋਕਾਂ ਦੀ ਮੌਤ

0

ਬਿਹਾਰ ਦੇ ਸਾਰਣ ਅਤੇ ਛਪਰਾ ਜ਼ਿਲ੍ਹੇ ’ਚ ਕਥਿਤ ਰੂਪ ਨਾਲ ਜ਼ਹਿਰੀਲੀ ਸ਼ਰਾਬ ਪੀਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਛਪਰਾ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ’ਤੇ ਆਬਕਾਰੀ ਮੰਤਰੀ ਸੁਨੀਲ ਕੁਮਾਰ ਨੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਬਾਅਦ ਬਿਹਾਰ ਵਿਧਾਨ ਸਭਾ ’ਚ ਭਾਜਪਾ ਦੇ ਵਿਧਾਇਕਾਂ ਨੇ ਜ਼ਬਰਦਸਤ ਹੰਗਾਮਾ ਅਤੇ ਪ੍ਰਦਰਸ਼ਨ ਕੀਤਾ। ਭਾਜਪਾ ਵਿਧਾਇਕ ਸਾਰਣ ’ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਅਤੇ ਅਧਿਆਪਕ ਉਮੀਦਵਾਰਾਂ ’ਤੇ ਹੋਏ ਲਾਠੀਚਾਰਜ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਵਿਧਾਇਕ ਨਿਤੀਸ਼ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ। ਉੱਥੇ ਹੀ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੀ.ਐੱਮ. ਨਿਤੀਸ਼ ਕੁਮਾਰ ਨੇ ਭਾਜਪਾ ਵਿਧਾਇਕਾਂ ਨੂੰ ਉਂਗਲੀ ਦਿਖਾ ਕੇ ਕਿਹਾ ਕਿ ਸ਼ਰਾਬਬੰਦੀ ਨੂੰ ਪੂਰੇ ਸਦਨ ਨੇ ਸਮਰਥਨ ਦਿੱਤਾ ਸੀ ਅਤੇ ਤੁਸੀਂ ਸ਼ਰਾਬੀਆਂ ਦੇ ਪੱਖ ’ਚ ਖੜ੍ਹੇ ਹੋ ਰਹੇ ਹੋ।

ਦੱਸ ਦੇਈਏ ਕਿ ਵਿਧਾਨ ਸਭਾ ਪ੍ਰਧਾਨ ਪ੍ਰਸ਼ਨਕਾਲ ਨੂੰ ਚੱਲਣ ਦੇਣ ਦੀ ਲਗਾਤਾਰ ਅਪੀਲ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੁੱਸਾ ਜ਼ਾਹਿਰ ਕੀਤਾ ਅਤੇ ਵਿਧਾਨ ਸਭਾ ਪ੍ਰਧਾਨ ਨੇ ਹੰਗਾਮਾ ਕਰ ਰਹੇ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਮਾਰਸ਼ਲ ਨੂੰ ਆਦੇਸ਼ ਦੇਣ ਦੀ ਗੱਲ ਕਹੀ। ਕਾਫੀ ਹੰਗਾਮੇ ਤੋਂ ਬਾਅਦ ਵਿਧਾਨ ਸਭਾ ਪ੍ਰਧਾਨ ਨੇ 15 ਮਿੰਟਾਂ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੇ ਨੇਤਾ ਅਤੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਮੈਂਬਰਾਂ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਪਹਿਲਾਂ ਤੁਸੀਂ ਮੇਰੇ ਬਾਰੇ ਬੋਲਦੇ ਸੀ ਅਤੇ ਅੱਜ ਕੀ ਬੋਲ ਰਹੇ ਹੋ। ਸ਼ਰਾਬਬੰਦੀ ਨੂੰ ਪੂਰੇ ਸਦਨ ਨੇ ਸਮਰਥਨ ਦਿੱਤਾ ਸੀ ਅਤੇ ਅੱਜ ਤੁਸੀਂ ਸ਼ਰਾਬੀਆਂ ਦੇ ਪੱਖ ’ਚ ਖੜ੍ਹੇ ਹੋ ਰਹੇ ਹੋ। ਇਸ ’ਤੇ ਵਿਰੋਧੀ ਧਿਰ ਦੇ ਨੇਤਾ ਵਿਜੇ ਸਿਨਹਾ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਦਾ ਅਤੇ ਸਦਨ ਦਾ ਅਪਮਾਨ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ।

ਪਾਕਿਸਤਾਨ ’ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜਾ ਦੇਣਾ ਪ੍ਰਸ਼ੰਸਾਯੋਗ: ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਅੰਦਰ ਮਰਦਮਸ਼ੁਮਾਰੀ ਦੇ ਫਾਰਮ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦਰਜ ਕਰਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਕਾਰਜ ਲਈ ਯਤਨ ਕਰਨ ਵਾਲਿਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਅੰਦਰ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਲੰਮੇ ਅਰਸੇ ਬਾਅਦ ਮਾਨਤਾ ਮਿਲਣਾ ਪੂਰੀ ਕੌਮ ਲਈ ਖੁਸ਼ੀ ਦੀ ਗੱਲ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਨਾਲ ਪਾਕਿਸਤਾਨ ਵੱਸਦੇ ਸਿੱਖਾਂ ਦੇ ਮੁੱਢਲੇ ਅਧਿਕਾਰਾਂ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਤੀਨਿਧਤਾ ਲਈ ਫਾਇਦਾ ਮਿਲੇਗਾ ਅਤੇ ਦੇਸ਼ ਅੰਦਰ ਸਿੱਖਾਂ ਦੇ ਸਹੀ ਅੰਕੜੇ ਬਾਰੇ ਵੀ ਸਪੱਸ਼ਟਤਾ ਬਣੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਨਾਲ ਵੱਡੇ ਮੁਕਾਮ ਹਾਸਲ ਕੀਤੇ ਹਨ ਅਤੇ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਸਹਿਤ ਹਰ ਦੇਸ਼ ਨੂੰ ਪ੍ਰਵਾਨ ਕਰਨਾ ਜ਼ਰੂਰੀ ਹੈ।

ਨਕੋਦਰ ਕਤਲ ਮਾਮਲੇ ‘ਚ DGP ਦਾ ਵੱਡਾ ਖੁਲਾਸਾ, ਅਮਰੀਕਾ ‘ਚ ਰਚੀ ਗਈ ਸੀ ਸਾਜ਼ਿਸ਼

0

ਨਕੋਦਰ ਕਤਲ ਮਾਮਲੇ ‘ਚ ਪੰਜਾਬ DGP ਨੇ ਵੱਡਾ ਖੁਲਾਸਾ ਕੀਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਨਕੋਦਰ ਵਿਖੇ ਕੱਪੜਾ ਵਪਾਰੀ ਟਿੰਮੀ ਚਾਵਲਾ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਇਸ ਕਤਲਕਾਂਡ ਦੇ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਕਤਲਕਾਂਡ ਦੀ ਸਾਜ਼ਿਸ਼ ਅਮਰੀਕਾ ‘ਚ ਰਚੀ ਗਈ ਸੀ। ਡੀ. ਜੀ. ਪੀ. ਨੇ ਦੱਸਿਆ ਕਿ 2 ਮੋਟਰਸਾਈਕਲਾਂ ‘ਤੇ ਕੁੱਲ 5 ਸ਼ੂਟਰ ਆਏ ਸਨ ਅਤੇ ਇਸ ਦੌਰਾਨ ਇਸਤੇਮਾਲ ਕੀਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ। ਡੀਜੀਪੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਸ਼ਾਮਲ ਤਿੰਨ ਦੋਸ਼ੀ ਬਠਿੰਡਾ ਦੇ ਰਹਿਣ ਵਾਲੇ ਹਨ। ਅਤੇ ਤਿੰਨਾਂ ਦੀ ਉਮਰ 18-20 ਸਾਲ ਦੇ ਵਿਚਕਾਰ ਹੈ।

 

ਹਿਮਾਚਲ ਕਾਂਗਰਸ ਦੇ MLA ਵਿਕਰਮਾਦਿੱਤਿਆ ਸਿੰਘ ਖਿਲਾਫ ਘਰੇਲੂ ਹਿੰਸਾ ਨੂੰ ਲੈ ਕੇ ਗੈਰ ਜ਼ਮਾਨਤੀ ਵਾਰੰਟ ਜਾਰੀ

0

ਹਿਮਾਚਲ ਮੰਤਰੀ ਮੰਡਲ ਦੀ ਦੌੜ ‘ਚ ਚੱਲ ਰਹੇ ਵਿਕਰਮਾਦਿੱਤਿਆ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਜਾਣਕਾਰੀ ਅਨੁਸਾਰ ਵਿਕਰਮਾਦਿੱਤਿਆ ਸਿੰਘ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਬੇਟੇ ਤੇ ਕਾਂਗਰਸ ਵਿਧਾਇਕ ਵਿਕਰਮਾਦਿੱਤਿਆ ਸਿੰਘ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਇਹ ਮਾਮਲਾ ਪਤਨੀ ਨਾਲ ਕੁੱਟਮਾਰ ਅਤੇ ਘਰੇਲੂ ਹਿੰਸਾ ਨਾਲ ਸਬੰਧਤ ਹੈ। ਇਹ ਮਾਮਲਾ ਰਾਜਸਥਾਨ ਦੇ ਉਦੈਪੁਰ ਦੀ ਸਥਾਨਕ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ: ਲੁਧਿਆਣਾ ਤੋਂ ਰਾਏਬਰੇਲੀ ਜਾ ਰਹੀ ਬੱਸ ਹੋਈ ਹਾਦਸਾਗ੍ਰਸਤ, 6 ਲੋਕਾਂ ਦੀ ਮੌਤ

ਜਾਣਕਾਰੀ ਮੁਤਾਬਕ ਸ਼ਿਮਲਾ ਦਿਹਾਤੀ ਦੇ ਵਿਧਾਇਕ ਵਿਕਰਮਾਦਿੱਤਿਆ ਸਿੰਘ ਦੀ ਪਤਨੀ ਸੁਦਰਸ਼ਨ ਚੰਦਾਵਤ ਨੇ ਉਦੈਪੁਰ (ਰਾਜਸਥਾਨ) ਦੀ ਅਦਾਲਤ ‘ਚ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਖਿਲਾਫ ਘਰੇਲੂ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਹ ਸ਼ਿਕਾਇਤ 17 ਅਕਤੂਬਰ 2022 ਨੂੰ ਦਿੱਤੀ ਗਈ ਸੀ। 17 ਨਵੰਬਰ 2022 ਨੂੰ ਹੋਈ ਪਹਿਲੀ ਸੁਣਵਾਈ ਵਿੱਚ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਉਦੈਪੁਰ ਦੀ ਅਦਾਲਤ ਨੇ ਵਿਕਰਮਾਦਿੱਤਿਆ ਸਿੰਘ, ਸੱਸ ਪ੍ਰਤਿਭਾ ਸਿੰਘ, ਭਰਜਾਈ ਅਪਰਾਜਿਤਾ, ਨੰਦੋਈ ਅੰਗਦ ਸਿੰਘ ਅਤੇ ਚੰਡੀਗੜ੍ਹ ਦੀ ਇੱਕ ਲੜਕੀ ਨੂੰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਸਾਰੇ ਦੋਸ਼ੀਆਂ ਨੂੰ ਬੁੱਧਵਾਰ (14 ਦਸੰਬਰ) ਨੂੰ ਉਦੈਪੁਰ ਦੀ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ‘ਚ 12ਵੀਂ ਜਮਾਤ ਦੀ ਵਿਦਿਆਰਥਣ ‘ਤੇ ਸੁੱਟਿਆ ਤੇਜ਼ਾਬ, ਘਟਨਾ CCTV ‘ਚ ਕੈਦ

ਵਿਕਰਮਾਦਿਤਿਆ ਸਿੰਘ ਦੀ ਪਤਨੀ ਸੁਦਰਸ਼ਨ ਨੇ ਘਰੇਲੂ ਹਿੰਸਾ ‘ਚ ਮਹਿਲਾ ਸੁਰੱਖਿਆ ਕਾਨੂੰਨ ਦੀ ਧਾਰਾ 20 ਤਹਿਤ ਅਦਾਲਤ ‘ਚ ਸ਼ਿਕਾਇਤ ਦਿੱਤੀ ਹੈ। ਦੋਸ਼ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਸ਼ਿਕਾਇਤਕਰਤਾ ਨਾਲ ਘਰੇਲੂ ਹਿੰਸਾ ਕੀਤੀ ਗਈ। ਸ਼ਿਕਾਇਤਕਰਤਾ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਸਹੁਰੇ ਪਰਿਵਾਰ ਵੱਲੋਂ ਉਸ ‘ਤੇ ਸਰੀਰਕ, ਮਾਨਸਿਕ ਅਤੇ ਆਰਥਿਕ ਹਿੰਸਾ ਨਾ ਕੀਤੀ ਜਾਵੇ, ਇਸ ਲਈ ਉਸ ਦੇ ਰਹਿਣ ਲਈ ਵੱਖਰੇ ਮਕਾਨ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਜਾਣ।

ਵਿਕਰਮਾਦਿਤਿਆ ਸਿੰਘ ਦਾ ਵਿਆਹ ਮਾਰਚ 2019 ਵਿੱਚ ਮੇਵਾੜ ਰਾਜਵੰਸ਼ ਦੀ ਰਾਜਕੁਮਾਰੀ ਸੁਦਰਸ਼ਨ ਚੁੰਦਾਵਤ ਨਾਲ ਹੋਇਆ ਸੀ। ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਤਕਰਾਰ ਹੋ ਗਈ ਅਤੇ ਦੋਵੇਂ ਕਾਫੀ ਸਮੇਂ ਤੋਂ ਵੱਖ ਰਹਿ ਰਹੇ ਸਨ। ਵਿਕਰਮਾਦਿੱਤਿਆ ਸਿੰਘ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਪਰਿਵਾਰਕ ਹੈ। ਫਿਲਹਾਲ ਵਿਕਰਮਾਦਿਤਿਆ ਸਿੰਘ ਆਪਣੀ ਮਾਂ ਪ੍ਰਤਿਭਾ ਸਿੰਘ ਨਾਲ ਦਿੱਲੀ ਗਏ ਹੋਏ ਹਨ।