Home Blog Page 1783

ਖੰਘ ਦੀ ਦਵਾਈ ਨਾਲ 18 ਬੱਚਿਆਂ ਦੀ ਮੌਤ, ਨੋਇਡਾ ‘ਚ ਸਿਰਪ ਦਾ ਉਤਪਾਦਨ ਬੰਦ

0

ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈੱਕ ਨੇ ਖੰਘ ਤੇ ਜ਼ੁਕਾਮ ਦੇ ਇਲਾਜ ਲਈ ਬਣਾਏ ਜਾਂਦੇ ਸਿਰਪ ‘ਡੌਕ-1 ਮੈਕਸ’ ਦਾ ਉਤਪਾਦਨ ਫਿਲਹਾਲ ਬੰਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਸਿਰਪ ਦੇ ਪੀਣ ਨਾਲ ਉਜ਼ਬੇਕਿਸਤਾਨ ਵਿੱਚ 18 ਬੱਚਿਆਂ ਦੀ ਕਥਿਤ ਤੌਰ ’ਤੇ ਮੌਤ ਹੋ ਗਈ ਸੀ। ਕੇਂਦਰੀ ਡਰੱਗਜ਼ ਸਟੈਂਡਰ ਕੰਟਰੋਲ ਸੰਸਥਾ ਨੇ ਇਸ ਸਬੰਧ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਜ਼ਬੇਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਡੌਕ-1 ਮੈਕਸ ਸਿਰਪ ਦੇ ਇਕ ਬੈਚ ਦੀ ਲੈਬਾਰਟਰੀ ਵਿੱਚ ਜਦੋਂ ਜਾਂਚ ਕਰਵਾਈ ਗਈ ਤਾਂ ਉਸ ਵਿੱਚ ਐਥੀਲੀਨ ਗਲਾਈਕੋਲ ਦੇ ਅੰਸ਼ ਮਿਲੇ।

ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਕੰਪਨੀ ਦੇ ਖ਼ਿਲਾਫ਼ ਜਾਂਚ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੋਸ਼ ਲਾਇਆ ਹੈ ਕਿ ਦੇਸ਼ ਵਿੱਚ 18 ਬੱਚਿਆਂ ਦੀ ਮੌਤ ‘ਡੌਕ-1 ਮੈਕਸ’ ਸਿਰਪ ਪੀਣ ਨਾਲ ਹੋਈ ਹੈ।

ਦਵਾਈਆਂ ਬਣਾਉਣ ਵਾਲੀ ਕੰਪਨੀ ਮੈਰੀਅਨ ਬਾਇਓਟੈੱਕ ਦਾ ਦਫ਼ਤਰ ਨੋਇਡਾ ਵਿੱਚ ਸਥਿਤ ਹੈ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੰਪਨੀ ਵੱਲੋਂ ਬਣਾਇਆ ਜਾਣ ਵਾਲਾ ਸਿਰਪ ਭਾਰਤ ਵਿੱਚ ਨਹੀਂ ਵੇਚਿਆ ਜਾਂਦਾ ਅਤੇ ਸਿਰਫ ਉਜ਼ਬੇਕਿਸਤਾਨ ਹੀ ਭੇਜਿਆ ਜਾਂਦਾ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਮੈਰੀਅਨ ਬਾਇਓਟੈੱਕ ਕੰਪਨੀ ਨੂੰ ਡੌਕ-1 ਮੈਕਸ ਸਿਰਪ ਤੇ ਗੋਲੀਆਂ ਬਣਾਉਣ ਲਈ ਲਾਇਸੈਂਸ ਮਿਲਿਆ ਹੋਇਆ ਹੈ। ਇਸ ਲਾਇਸੈਂਸ ਉੱਤਰ ਪ੍ਰਦੇਸ਼ ਦੇ ਡਰੱਗਜ਼ ਕੰਟਰੋਲਰ ਵੱਲੋਂ ਦਿੱਤਾ ਗਿਆ ਹੈ। ਕੰਪਨੀ ਦੇ ਕਾਨੂੰਨੀ ਪ੍ਰਤੀਨਿਧ ਹਸਨ ਹੈਰਿਸ ਨੇ ਦੱਸਿਆ ਕਿ ਸਿਰਪ ਕਾਰਨ ਬੱਚਿਆਂ ਦੀ ਹੋਈ ਮੌਤ ਬਾਰੇ ਭਾਰਤ ਤੇ ਉਜ਼ਬੇਕਿਸਤਾਨ ਸਰਕਾਰਾਂ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ।

ਕੇਂਦਰੀ ਵਿਦੇਸ਼ ਮੰਤਰਾਲੇ ਅਨੁਸਾਰ ਡੌਕ-1 ਮੈਕਸ ਸਿਰਪ ਕਾਰਨ 18 ਬੱਚਿਆਂ ਦੀਆਂ ਹੋਈਆਂ ਮੌਤਾਂ ਬਾਰੇ ਉਜ਼ਬੇਕਿਸਤਾਨ ਸਰਕਾਰ ਵੱਲੋਂ ਕਰਵਾਈ ਗਈ ਜਾਂਚ ਦੇ ਵੇਰਵੇ ਲੈਣ ਲਈ ਭਾਰਤ ਸਰਕਾਰ ਨੇ ਉਜ਼ਬੇਕਿਸਤਾਨ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਉਜ਼ਬੇਕਿਸਤਾਨ ਵਿੱਚ ਮੈਰੀਅਨ ਬਾਇਓਟੈੱਕ ਕੰਪਨੀ ਦੇ ਜਿਨ੍ਹਾਂ ਪ੍ਰਤੀਨਿਧਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਨੂੰ ਵਕੀਲ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਵਿੱਚ ਭਾਰਤੀ ਮੂਲ ਦਾ ਇਕ ਵਿਅਕਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਫਾਰਤਖਾਨੇ ਨੇ ਉਜ਼ਬੇਕਿਸਤਾਨ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਬੱਚਿਆਂ ਦੀਆਂ ਮੌਤਾਂ ਬਾਰੇ ਕਰਵਾਈ ਗਈ ਜਾਂਚ ਦੇ ਵੇਰਵੇ ਮੰਗੇ ਹਨ।

ਇਸੇ ਦੌਰਾਨ ਤਾਸ਼ਕੰਦ ਸਥਿਤ ਭਾਰਤੀ ਸਫਾਰਤਖਾਨੇ ਨੇ ਬਿਆਨ ਜਾਰੀ ਕੀਤਾ ਹੈ ਕਿ ਭਾਰਤ ਅਤੇ ਉਜ਼ਬੇਕਿਸਤਾਨ ਵਿਚਾਲੇ ਸਿਹਤ ਦੇਖਰੇਖ ਤੇ ਫਾਰਮਾਸਿਊਟੀਕਲ ਖੇਤਰਾਂ ਵਿੱਚ ਆਪਸੀ ਸਹਿਯੋਗ ਜਾਰੀ ਰਹੇਗਾ। ਸਫਾਰਤਖਾਨੇ ਨੇ ਡੌਕ-1 ਮੈਕਸ ਸਿਰਪ ਕਾਰਨ ਦਮ ਤੋੜਨ ਵਾਲੇ ਬੱਚਿਆਂ ਦੇ ਪਰਿਵਾਰ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਨਾਲ ਸਬੰਧਤ ਖੰਘ ਤੇ ਜ਼ੁਕਾਮ ਦੀਆਂ ਚਾਰ ਦਵਾਈਆਂ ਬਾਰੇ ਵਿਸ਼ਵ ਸਿਹਤ ਸੰਸਥਾ ਨੇ ਅਕਤੂਬਰ ਮਹੀਨੇ ਵਿੱਚ ਚਿਤਾਵਨੀ ਜਾਰੀ ਕੀਤੀ ਸੀ। ਇਨ੍ਹਾਂ ਦਵਾਈਆਂ ਦਾ ਉਤਪਾਦਨ ਵੀ ਭਾਰਤ ਵਿੱਚ ਹੋਇਆ ਸੀ। ਇਨ੍ਹਾਂ ਦਵਾਈਆਂ ਦੇ ਸੈਂਪਲਾਂ ਵਿੱਚ ਡਾਇਥਾਈਲੀਨ ਗਲਾਈਕੋਲ ਤੇ ਇਥਾਈਲ ਗਲਾਈਕੋਲ ਵੱਡੇ ਪੱਧਰ ’ਤੇ ਪਾਈ ਗਈ ਸੀ ਜਿਸ ਕਾਰਨ ਮਨੁੱਖੀ ਸਰੀਰ ਦੇ ਗੁਰਦਿਆਂ ’ਤੇ ਮਾੜਾ ਅਸਰ ਪੈਂਦਾ ਹੈ।

ਕ੍ਰੀਮੀਆ ‘ਚ ਭਿਆਨਕ ਸੜਕ ਹਾਦਸਾ, ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ

0

ਕ੍ਰੀਮੀਆ ‘ਚ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕ੍ਰੀਮੀਆ ਦੇ ਅਲੁਸ਼ਤਾ ਵਿੱਚ ਇੱਕ ਕਾਰ ਹਾਦਸੇ ਵਿੱਚ ਚਾਰ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ। ਚਾਰੋਂ ਮੈਡੀਕਲ ਦੀ ਪੜ੍ਹਾਈ ਕਰਨ ਲਈ ਉੱਥੇ ਰਹਿ ਰਹੇ ਸਨ। ਮੈਡੀਕਲ ਦੇ 4 ਵਿਦਿਆਰਥੀਆਂ ਵਿੱਚੋਂ 2 ਵਿਦਿਆਰਥੀ ਤੀਜੇ ਸਾਲ ਅਤੇ 2 ਵਿਦਿਆਰਥੀ ਚੌਥੇ ਸਾਲ ਵਿੱਚ ਸਨ। ਸਥਾਨਕ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਜਾਣਕਾਰੀ ਕ੍ਰੀਮੀਆ ਗਣਰਾਜ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਨੇ ਦਿੱਤੀ। ਜਾਣਕਾਰੀ ਮੁਤਾਬਕ ਇਹ ਘਟਨਾ ਕਰੀਬ ਸਾਢੇ ਤਿੰਨ ਵਜੇ ਵਾਪਰੀ।

ਇਹ ਵੀ ਪੜ੍ਹੋ: ਫਲਾਈਟ ‘ਚ ਕੁੱਟਮਾਰ ਦੀ ਘਟਨਾ ਸਬੰਧੀ ਕੇਸ ਦਰਜ, ਕੇਂਦਰੀ ਮੰਤਰੀ ਵੱਲੋਂ ਸਖਤ ਕਾਰਵਾਈ ਦੀ…

ਜਾਣਕਾਰੀ ਮੁਤਾਬਕ ਚਾਰੇ ਵਿਦਿਆਰਥੀ ਰੇਨੋ ਲੋਗਨ ਕਾਰ ‘ਚ ਸਿਮਫੇਰੋਪੋਲ ਵੱਲ ਜਾ ਰਹੇ ਸਨ। ਫਿਰ ਅਚਾਨਕ ਕਾਰ ਚਾਲਕ ਕੰਟਰੋਲ ਗੁਆ ਬੈਠਾ ਅਤੇ ਕਾਰ ਦਰੱਖਤ ਨਾਲ ਜਾ ਟਕਰਾਈ। ਕਾਰ ‘ਚ ਚਾਰ ਲੋਕ ਸਵਾਰ ਸਨ ਅਤੇ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਹਾਦਸੇ ਦੇ ਸਾਰੇ ਹਾਲਾਤਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਨਾਂ ਕੀ ਸਨ ਅਤੇ ਉਹ ਕਿੱਥੋਂ ਦੇ ਸਨ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

ਕ੍ਰੀਮੀਆ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਪੜ੍ਹਦੇ ਹਨ। ਇੱਥੇ ਬਹੁਤ ਸਾਰੀਆਂ ਮੈਡੀਕਲ ਯੂਨੀਵਰਸਿਟੀਆਂ ਹਨ ਜੋ ਭਾਰਤੀ ਵਿਦਿਆਰਥੀਆਂ ਦੀਆਂ ਮਨਪਸੰਦ ਹਨ। ਇਸ ਸਾਲ ਜਦੋਂ ਤੋਂ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਈ ਹੈ, ਉਸ ਸਮੇਂ ਤੋਂ ਹੀ ਕ੍ਰੀਮੀਆ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਪੰਜਾਬ ਸਿੱਖਿਆ ਵਿਭਾਗ ਨੇ 56 ਸਕੂਲਾਂ ਦੇ ਬਦਲੇ ਨਾਂ

0

ਸਿੱਖਿਆ ਵਿਭਾਗ ਵਲੋਂ ਪੰਜਾਬ ਦੇ ਕਰੀਬ 56 ਸਕੂਲਾਂ ਦੇ ਨਾਮ ਬਦਲ ਦਿੱਤੇ ਗਏ ਹਨ। ਜਾਣਕਾਰੀ ਇਹ ਹੈ ਕਿ ਇਨ੍ਹਾਂ ਸਕੂਲਾਂ ਦੇ ਨਾਮ ਜਾਤੀ ਅਧਾਰਿਤ ਸਨ, ਜਿਸਨੂੰ ਬਦਲਣ ਵਾਸਤੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਸਮੂਹ ਜ਼‍ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੇਰਵੇ ਭੇਜਣ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਕਰੀਬ 56 ਸਕੂਲਾਂ ਦੇ ਨਾਮ ਬਦਲ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ, ਲੁਧਿਆਣਾ ਅਤੇ ਮੁਕਤਸਰ ਦੀਆਂ ਦੋ ਪੰਚਾਇਤਾਂ ਨੇ ਸਕੂਲਾਂ ਦੇ ਨਾਮ ਨਾ ਬਦਲਣ ਦੀ ਗੱਲ ਆਖੀ ਹੈ ਅਤੇ ਕਿਹਾ ਹੈ ਕਿ, ਸਾਡੇ ਪਿੰਡਾਂ ਦੇ ਸਕੂਲਾਂ ਦੇ ਨਾਮ ਨਾ ਬਦਲੇ ਜਾਣ।

ਪਟਿਆਲਾ ਦੇ ਨੌਜਵਾਨ ਹਸ਼ੀਸ਼ ਸਿੰਘ ਦੀ ਕੈਨੇਡਾ ‘ਚ ਹਾਰਟ ਅਟੈਕ ਨਾਲ ਮੌਤ

0

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦੇ ਭਤੀਜੇ ਹਸ਼ੀਸ਼ ਸਿੰਘ ਦੀ ਕੈਨੇਡਾ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ।

ਹਸ਼ੀਸ਼ ਸਿੰਘ ਦੋ ਦਿਨ ਪਹਿਲਾਂ ਹੀ ਪਟਿਆਲਾ ਤੋਂ ਬਰੈਂਪਟਨ ਸ਼ਹਿਰ ਵਿੱਚ ਸਟੱਡੀ ਵੀਜੇ ‘ਤੇ ਗਿਆ ਸੀ। ਅਜੇ ਪਰਿਵਾਰ ਇਸ ਗੱਲ ਦੀਆਂ ਖੁਸ਼ੀਆਂ ਹੀ ਮਨਾ ਰਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਚੱਲਾ ਗਿਆ ਹੈ ਪਰ ਸਿਰਫ਼ ਦੋ ਦਿਨ ਬਾਅਦ ਹਸ਼ੀਸ਼ ਸਿੰਘ ਨੂੰ ਅਚਾਨਕ ਹੋਏ ਅਟੈਕ ਨੇ ਘਰ ਵਿੱਚ ਗਮ ਦਾ ਮਾਹੌਲ ਬਣਾ ਦਿੱਤਾ ਹੈ। ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਤੇ ਹੋਰ ਵੱਖ-ਵੱਖ ਪਾਰਟੀ ਦੇ ਨੇਤਾਵਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਖੇਡ ਜਗਤ ‘ਚ ਸੋਗ ਦੀ ਲਹਿਰ, ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦਾ ਹੋਇਆ ਦਿਹਾਂਤ

0

ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਪੇਲੇ ਦਾ 82 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਸਦੀ ਧੀ ਕੈਲੀ ਨੈਸੀਮੈਂਟੋ ਨੇ ਇੰਸਟਾਗ੍ਰਾਮ ‘ਤੇ ਕੀਤੀ। ਉਨ੍ਹਾਂ ਨੇ ਲਿਖਿਆ ਕਿ ਅਸੀਂ ਜੋ ਵੀ ਹਾਂ, ਤੁਹਾਡੇ ਕਾਰਨ ਹਾਂ। ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ। ਰੈਸਟ ਇਨ ਪੀਸ। ਪੇਲੇ ਨੇ ਆਪਣੇ ਦੇਸ਼ ਬ੍ਰਾਜ਼ੀਲ ਨੂੰ 1958, 1962 ਅਤੇ 1970 ਵਿੱਚ ਤਿੰਨ ਵਾਰ ਵਿਸ਼ਵ ਚੈਂਪੀਅਨ ਬਣਾਇਆ ਸੀ।ਪੇਲੇ ਨੇ ਕੁੱਲ 4 ਵਿਸ਼ਵ ਕੱਪ ਖੇਡੇ। ਇਨ੍ਹਾਂ ਵਿੱਚੋਂ ਤਿੰਨ ਜਿੱਤੇ।

ਉਹ ਤਿੰਨ ਵਿਸ਼ਵ ਕੱਪ ਜਿੱਤਣ ਵਾਲਾ ਇਕਲੌਤਾ ਖਿਡਾਰੀ ਹੈ। ਉਸਨੇ 1971 ਵਿੱਚ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਤੋਂ ਸੰਨਿਆਸ ਲੈ ਲਿਆ ਸੀ। ਪੇਲੇ ਨੇ ਆਪਣੇ ਪੇਸ਼ੇਵਰ ਕਰੀਅਰ ਵਿੱਚ ਕੁੱਲ 1, 363 ਮੈਚ ਖੇਡੇ ਅਤੇ 1, 281 ਗੋਲ ਕੀਤੇ। ਉਸਨੇ ਬ੍ਰਾਜ਼ੀਲ ਲਈ 91 ਮੈਚਾਂ ਵਿੱਚ 77 ਗੋਲ ਕੀਤੇ।

ਪੇਲੇ ਨੂੰ ਸਾਹ ਦੀ ਲਾਗ ਅਤੇ ਕੀਮੋਥੈਰੇਪੀ ਦੇ ਇਲਾਜ ਲਈ ਪਿਛਲੇ ਮਹੀਨੇ 29 ਨਵੰਬਰ ਨੂੰ ਸਾਓ ਪਾਓਲੋ ਦੇ ਅਲਬਰਟ ਆਈਨਸਟਾਈਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲ ਹੀ ਦੇ ਸਾਲਾਂ ਵਿੱਚ ਉਹਨਾਂ ਨੂੰ ਰੀੜ੍ਹ ਦੀ ਹੱਡੀ, ਕਮਰ, ਗੋਡੇ ਅਤੇ ਗੁਰਦੇ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਪੇਲੇ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਿਆਨ ਜਾਰੀ ਕੀਤਾ ਹੈ।

ਫਲਾਈਟ ‘ਚ ਕੁੱਟਮਾਰ ਦੀ ਘਟਨਾ ਸਬੰਧੀ ਕੇਸ ਦਰਜ, ਕੇਂਦਰੀ ਮੰਤਰੀ ਵੱਲੋਂ ਸਖਤ ਕਾਰਵਾਈ ਦੀ ਹਦਾਇਤ

0

ਥਾਈਲੈਂਡ ਤੋਂ ਭਾਰਤ ਆ ਰਹੀ ਥਾਈ ਏਅਰਵੇਜ਼ ਦੀ ਫਲਾਈਟ ਵਿੱਚ ਕੁੱਟਮਾਰ ਦੀ ਘਟਨਾ ਨੂੰ ਲੈ ਕੇ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਅਜਿਹੇ ਵਿਵਹਾਰ ਨੂੰ ਬਿਲਕੁਲ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਸ ਘਟਨਾ ਦੇ ਸਬੰਧ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਹੁਣ ਪੁਲਿਸ ਨੇ ਸ਼ਿਕਾਇਤ ਵੀ ਦਰਜ ਕਰ ਲਈ ਹੈ।

ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕਰਕੇ ਇਹ ਬਿਆਨ ਦਿੱਤਾ ਹੈ।

ਕੇਂਦਰੀ ਹਵਾਬਾਜ਼ੀ ਮੰਤਰੀ ਨੇ ਕਿਹਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਪਛਾਣ ਕਰਕੇ ਉਨ੍ਹਾਂ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਅਜਿਹਾ ਵਿਵਹਾਰ ਅਸਵੀਕਾਰਨਯੋਗ ਹੈ।

ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਭਾਰਤ ਆ ਰਹੀ ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ‘ਚ ਲੜਾਈ ਦੀ ਘਟਨਾ ਵਾਪਰੀ ਸੀ। ਇਸ ਸਬੰਧ ਵਿਚ ਏਅਰਵੇਜ਼ ਨੇ ਭਾਰਤੀ ਹਵਾਬਾਜ਼ੀ ਅਥਾਰਟੀ ਨੂੰ ਉਡਾਣ ਵਿਚ ਗੜਬੜੀ ਦੀ ਘਟਨਾ ਦੀ ਰਿਪੋਰਟ ਸੌਂਪੀ ਸੀ ਅਤੇ ਕਿਹਾ ਸੀ ਕਿ ਜਹਾਜ਼ ਵਿਚ ਸਵਾਰ ਇਕ ਯਾਤਰੀ ਨੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਵਾਇਰਲ ਵੀਡੀਓ ‘ਚ ਦੋ ਯਾਤਰੀ ਬਹਿਸ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਕਹਿੰਦਾ ਹੈ, ਆਪਣੇ ਹੱਥ ਹੇਠਾਂ ਰੱਖੋ ਅਤੇ ਇਸ ਤੋਂ ਬਾਅਦ ਦੋਵਾਂ ਵਿੱਚ ਲੜਾਈ ਸ਼ੁਰੂ ਹੋ ਜਾਂਦੀ ਹੈ। ਉਦੋਂ ਹੀ ਕੁਝ ਹੋਰ ਯਾਤਰੀ ਵੀ ਇਸ ਲੜਾਈ ਵਿੱਚ ਸ਼ਾਮਲ ਹੋ ਜਾਂਦੇ ਹਨ ਅਤੇ ਫਲਾਈਟ ਵਿੱਚ ਹੰਗਾਮਾ ਹੋ ਜਾਂਦਾ ਹੈ।

ਏਅਰ ਹੋਸਟੇਸ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਹਿੰਦੀ ਹੈ। ਬੜੀ ਮੁਸ਼ਕਲ ਨਾਲ ਮਾਮਲਾ ਸੁਲਝਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਦੋਵਾਂ ਯਾਤਰੀਆਂ ਵਿਚਾਲੇ ਝਗੜੇ ਦਾ ਕਾਰਨ ਕੀ ਸੀ?

ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਵਾਪਰਿਆ ਭਿਆਨਕ ਹਾਦਸਾ

0

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ਦਾ ਸ਼ਿਕਾਰ ਹੋਏ ਹਨ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ।

ਰੁੜਕੀ ਵਿੱਚ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ‘ਚ ਪੰਤ ਦੇ ਸਿਰ, ਪਿੱਠ ਅਤੇ ਲੱਤ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਪੂਰੀ ਤਰ੍ਹਾਂ ਸੜ ਗਈ।

ਕ੍ਰਿਕੇਟਰ ਖਿਡਾਰੀ ਰਿਸ਼ਭ ਪੰਤ ਦੀ ਕਾਰ ਦਿੱਲੀ ਤੋਂ ਵਾਪਸ ਪਰਤਦੇ ਸਮੇਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਰੁੜਕੀ ਦੇ ਨਾਰਸਨ ਬਾਰਡਰ ‘ਤੇ ਹਮਦਪੁਰ ਝਾਲ ਨੇੜੇ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੂੰ ਤੁਰੰਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਪਰ ਅਗਲੇ ਇਲਾਜ ਲਈ ਮੈਕਸ ਹਸਪਤਾਲ ਰੈਫਰ ਕਰ ਦਿੱਤਾ ਗਿਆ।

CM ਮਾਨ ਨੇ PM ਮੋਦੀ ਦੀ ਮਾਤਾ ਦੇ ਦਿਹਾਂਤ ‘ਤੇ ਪ੍ਰਗਟਾਇਆ ਦੁੱਖ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾ ਬੇਨ ਦਾ 100 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਹੀਰਾ ਬੇਨ ਨੂੰ ਯੂ ਐਨ ਮਹਿਤਾ ਇੰਸਟੀਚਿਊਟ ਆਫ਼ ਕਾਰਡੀਓਲੋਜੀ ਐਂਡ ਰੀਸਰਚ ਸੈਂਟਰ, ਅਹਿਮਦਾਬਾਦ ਵਿੱਚ ਬੁੱਧਵਾਰ ਨੂੰ ਦਾਖਲ ਕਰਵਾਇਆ ਗਿਆ ਸੀ।

ਹੀਰਾ ਬੇਨ ਦੇ ਦਿਹਾਂਤ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-

ਪ੍ਰਧਾਨ ਮੰਤਰੀ @narendramodi ਦੀ ਮਾਤਾ ਦੇ ਦਿਹਾਂਤ ਦੀ ਦੁਖਦਾਈ ਖ਼ਬਰ ਮਿਲੀ… ਇਕ ਮਾਂ ਦਾ ਜ਼ਿੰਦਗੀ ਵਿਚੋਂ ਜਾਣਾ ਜੀਵਨ ਵਿਚੋਂ ਸਭਾ ਤੋਂ ਵੱਡੀ ਨਾ ਪੂਰੀ ਹੋਣ ਵਾਲੀ ਕਮੀ ਹੈ…

ਮੈਂ ਇਸ ਦੁੱਖ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ… ਪ੍ਰਮਾਤਮਾ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਜੀ ਅਹਿਮਦਾਬਾਦ ਦੇ ਹਸਪਤਾਲ ‘ਚ ਦਾਖਲ ਸਨ ਜਿੱਥੇ ਉਨ੍ਹਾਂ ਨੇ ਅੱਜ ਸਵੇਰੇ ਸਾਡੇ ਤਿੰਨ ਵਜੇ ਅੰਤਿਮ ਸਾਹ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਆਪਣੀ ਮਾਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, “ਸ਼ਾਨਦਾਰ ਸ਼ਤਾਬਦੀ ਦਾ ਈਸ਼ਵਰ ਦੇ ਚਰਨਾਂ ਵਿੱਚ ਅੰਤ ਹੋਇਆ ਹੈ…ਮਾਂ ਵਿੱਚ ਮੈਂ ਹਮੇਸ਼ਾ ਤ੍ਰਿਮੂਰਤੀ ਦਾ ਅਹਿਸਾਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਨਿਸ਼ਕਾਮ ਕਰਮਯੋਗੀ ਦਾ ਚਿੰਨ੍ਹ ਅਤੇ ਮੁੱਲਾਂ ਲਈ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।

PM ਮੋਦੀ ਦੇ ਮਾਤਾ ਹੀਰਾਬੇਨ ਦਾ ਹੋਇਆ ਦਿਹਾਂਤ, ਪੰਜ ਤੱਤਾਂ ‘ਚ ਵਿਲੀਨ ਹੋਏ ਹੀਰਾਬੇਨ

0

ਪ੍ਰਧਾਨ ਮੰਤਰੀ ਮੋਦੀ ਦੇ ਮਾਤਾ ਜੀ ਹੀਰਾਬੇਨ ਦੀ ਅੱਜ ਸ਼ੁੱਕਰਵਾਰ ਤੜਕੇ ਅਹਿਮਦਾਬਾਦ ਦੇ ਹਸਪਤਾਲ ਵਿੱਚ ਮੌਤ ਹੋ ਗਈ।  ਹੀਰਾਬੇਨ ਨੇ ਅੱਜ ਤੜਕੇ 3.30 ਵਜੇ ਆਖਰੀ ਸਾਹ ਲਏ। ਹੀਰਾਬੇਨ 100 ਸਾਲ ਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਤਬੀਅਤ ਬੁੱਧਵਾਰ ਨੂੰ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂਐਨ ਮਹਿਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚੇ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਟਵੀਟ ਕਰਕੇ ਮਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਸ਼ਾਨਦਾਰ ਸ਼ਤਾਬਦੀ ਦਾ ਪ੍ਰਮਾਤਮਾ ਦੇ ਚਰਨਾਂ ‘ਚ ਵਿਰਾਮ… ਮਾਂ ਵਿੱਚ ਮੈਂ ਹਮੇਸ਼ਾ ਤ੍ਰਿਮੂਰਤੀ ਨੂੰ ਮਹਿਸੂਸ ਕੀਤਾ ਹੈ, ਜਿਸ ਵਿੱਚ ਇੱਕ ਤਪੱਸਵੀ ਦੀ ਯਾਤਰਾ, ਇੱਕ ਨਿਰਸਵਾਰਥ ਕਰਮ ਯੋਗੀ ਦਾ ਪ੍ਰਤੀਕ ਅਤੇ ਮੁੱਲਾਂ ਪ੍ਰਤੀ ਵਚਨਬੱਧ ਜੀਵਨ ਸ਼ਾਮਲ ਰਿਹਾ ਹੈ।

ਗਾਂਧੀਨਗਰ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਵਰਗਵਾਸੀ ਮਾਂ ਹੀਰਾਬੇਨ ਮੋਦੀ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਹੀਰਾ ਬੇਨ ਦਾ ਅੰਤਿਮ ਸਸਕਾਰ ਗਾਂਧੀਨਗਰ ‘ਚ ਕੀਤਾ ਗਿਆ ਤੇ ਪੀਐਮ ਮੋਦੀ ਨੇ ਮਾਂ ਨੇ ਮੁੱਖ ਅਗਨੀ ਭੇਂਟ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ ਕਿ ਪੀਐਮ ਮੋਦੀ ਦੀ ਮਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ। ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।

USB Type-C Charger: ਇੱਕੋ Type ਦੇ ਚਾਰਜਰ ਨਾਲ ਚਾਰਜ ਹੋਣਗੇ ਮੋਬਾਈਲ ਤੇ ਟੈਬਲੇਟ, ਅਧਿਐਨ ਜਾਰੀ

0

USB Type-C ਭਾਰਤ ‘ਚ ਯੂਨੀਵਰਸਲ ਚਾਰਜਿੰਗ ਪੋਰਟ ਹੋਵੇਗਾ। ਇਸ ਦਾ ਮਤਲਬ ਹੈ ਕਿ ਹਰ ਮੋਬਾਈਲ ਫੋਨ, ਲੈਪਟਾਪ, ਟੈਬਲੇਟ ਤੇ ਹੋਰ ਡਿਵਾਈਸ ਨੂੰ ਚਾਰਜ ਕਰਨ ਲਈ USB ਟਾਈਪ-ਸੀ ਪੋਰਟ ਦਿੱਤਾ ਜਾਵੇਗਾ। ਇਨ੍ਹਾਂ ਸਾਰੇ ਗੈਜੇਟਸ ‘ਚ ਸਿਰਫ ਇਕ ਚਾਰਜਰ ਹੋਵੇਗਾ। ਤੁਸੀਂ ਉਸੇ ਚਾਰਜਰ ਨਾਲ ਹੋਰ ਡਿਵਾਈਸਾਂ ਨੂੰ ਵੀ ਚਾਰਜ ਕਰ ਸਕਦੇ ਹੋ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਰਚ 2025 ਤਕ ਕੰਪਨੀਆਂ ਇਲੈਕਟ੍ਰਾਨਿਕ ਉਤਪਾਦਾਂ ਲਈ USB Type-C ਨੂੰ ਸਟੈਂਡਰਡ ਚਾਰਜਿੰਗ ਪੋਰਟ ਵਜੋਂ ਅਪਣਾਉਣ ਲਈ ਤਿਆਰ ਹਨ।

ਆਈਆਈਟੀ ਕਾਨਪੁਰ ਕਰ ਰਿਹੈ ਅਧਿਐਨ

ਰੋਹਿਤ ਕੁਮਾਰ ਸਿੰਘ ਨੇ ਕਿਹਾ, ‘ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਵੇਅਰੇਬਲ ਯੰਤਰਾਂ ‘ਚ ਇਸੇ ਤਰ੍ਹਾਂ ਦਾ ਚਾਰਜਿੰਗ ਪੋਰਟ ਮੁਹੱਈਆ ਕਰਵਾਉਣ ਲਈ ਅਧਿਐਨ ਕਰ ਰਿਹਾ ਹੈ। ਇਸ ਸਬੰਧੀ ਰਿਪੋਰਟ ਆਉਣ ‘ਤੇ ਇਲੈਕਟ੍ਰੋਨਿਕਸ ਇੰਡਸਟਰੀ ਨਾਲ ਗੱਲਬਾਤ ਕੀਤੀ ਜਾਵੇਗੀ। ਕੰਪਨੀਆਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਨੂੰ ਗਲੋਬਲ ਟਾਈਮਲਾਈਨ ਨਾਲ ਜੋੜਨਾ ਹੋਵੇਗਾ।

ਯੂਰਪੀਅਨ ਯੂਨੀਅਨ ਵਿੱਚ ਇਸ ਗੱਲ ‘ਤੇ ਸਹਿਮਤੀ ਬਣੀ ਹੈ ਕਿ ਸਾਲ 2024 ਤੋਂ ਸਾਰੇ ਇਲੈਕਟ੍ਰਾਨਿਕ ਉਪਕਰਣ ਇੱਕੋ ਚਾਰਜਰ ਦੀ ਵਰਤੋਂ ਕਰਨਗੇ। 2024 ਤੱਕ USB ਟਾਈਪ C ਯੂਰੋਪੀਅਨ ਯੂਨੀਅਨ ਵਿੱਚ ਸਾਰੇ ਮੋਬਾਈਲ ਫੋਨਾਂ, ਟੈਬਲੇਟਾਂ ਅਤੇ ਕੈਮਰਿਆਂ ਵਿੱਚ  ਚਾਰਜਿੰਗ ਪੋਰਟ ਬਣਾਏ ਜਾਣਗੇ।

ਈ-ਵੇਸਟ ਹੋਵੇਗਾ ਘੱਟ

ਲੋਕਾਂ ਨੂੰ ਇੱਕੋ ਚਾਰਜਰ ਪਾਲਿਸੀ ਦਾ ਫਾਇਦਾ ਹੁੰਦਾ ਹੈ। ਗਾਹਕਾਂ ਨੂੰ ਹਰ ਡਿਵਾਈਸ ਲਈ ਚਾਰਜਰ ਨਹੀਂ ਖਰੀਦਣਾ ਪਵੇਗਾ। ਨਾਲ ਹੀ, ਇਹ ਈ-ਵੇਸਟ ਘਟਾਉਣ ਵਿੱਚ ਮਦਦ ਕਰੇਗਾ। ਦੱਸ ਦੇਈਏ ਕਿ ਇਹ ਮੀਟਿੰਗ 16 ਨਵੰਬਰ ਨੂੰ ਹੋਈ ਸੀ। ਇਸ ਮੀਟਿੰਗ ਵਿੱਚ ਸਹਿਮਤੀ ਬਣੀ ਕਿ ਕਾਮਨ ਚਾਰਜਿੰਗ ਪੋਰਟ ਨੂੰ ਪੜਾਅਵਾਰ ਲਾਗੂ ਕੀਤਾ ਜਾਵੇ।