Home Blog Page 1766

ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਕੇ ਜ਼ਬਰੀ ਵਸੂਲੀ ਕਰਨ ਵਾਲੇ ਤਿੰਨ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਕੇ ਉਸ ਕੋਲੋਂ 1,50,000 ਰੁਪਏ ਜ਼ਬਰੀ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿੱਚ ਨਾਭਾ, ਪਟਿਆਲਾ ਦਾ ਇੱਕ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਅਤੇ ਇੱਕ ਨਿੱਜੀ ਚੈਨਲ ਦਾ ਰਿਪੋਰਟਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹਨ। ਇਹਨਾਂ ਨੂੰ ਤਹਿਸੀਲ ਨਾਭਾ ਵਿਖੇ ਤਾਇਨਾਤ ਰਜਿਸਟਰੀ ਕਲਰਕ ਰੁਪਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ‘ਤੇ ਨਾਭਾ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੁਲਜ਼ਮ ਉਮਰਦੀਨ ਅਤੇ ਉਸਦੇ ਸਾਥੀ ਉਸ ਨੂੰ ਬਲੈਕਮੇਲ ਕਰ ਰਹੇ ਹਨ ਅਤੇ 500 ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਨਾ ਕਰਨ ਬਦਲੇ 5,00,000 ਰੁਪਏ ਮੰਗ ਰਹੇ ਹਨ।

ਸ਼ਿਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਰਜਿਸਟਰੀ ਦੌਰਾਨ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ਵਿੱਚ ਉਮਰਦੀਨ ਇੱਕ ਗਵਾਹ ਸੀ ਬਲਕਿ ਉਹ ਇੱਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਉਸ ਕੋਲੋਂ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਨੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸੌਦਾ 2,50,000 ਰੁਪਏ ਵਿੱਚ ਤੈਅ ਹੋਇਆ ਹੈ ਅਤੇ ਉਕਤ ਮੁਲਜ਼ਮ ਉਮਰਦੀਨ ਉਸ ਤੋਂ ਪਹਿਲੀ ਕਿਸ਼ਤ ਵਜੋਂ 50,000 ਰੁਪਏ ਵੀ ਲੈ ਚੁੱਕਾ ਹੈ।

ਉਪਰੋਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਉਰੋ ਦੇ ਉਡਣ ਦਸਤਾ ਪੰਜਾਬ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਉਮਰਦੀਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਸਰੀ ਕਿਸ਼ਤ ਵਜੋਂ 1,50,000 ਰੁਪਏ ਦੀ ਜਬਰੀ ਵਸੂਲੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਕੋਲੋਂ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ ਲਏ 50,000 ਰੁਪਏ ਵਿੱਚੋਂ 40,000 ਰੁਪਏ ਵੀ ਬਰਾਮਦ ਕਰ ਲਏ। ਇਸ ਉਪਰੰਤ ਉਕਤ ਮਾਮਲੇ ਦੇ ਹੋਰ ਸਹਿ-ਮੁਲਜ਼ਮ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਵੀ ਨਾਭਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 419, 420, 384, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਐਫ.ਆਈ.ਆਰ. ਨੰ. 02 ਮਿਤੀ 08-01-2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਲੁਧਿਆਣਾ ‘ਚ ਝੁੱਗੀ ਨੂੰ ਲੱਗੀ ਭਿਆਨਕ ਅੱਗ, 2 ਬੱਚਿਆਂ ਦੀ ਹੋਈ ਮੌਤ

0

ਲੁਧਿਆਣਾ ‘ਚ ਇੱਕ ਝੁੱਗੀ ਨੂੰ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ। ਥਾਣਾ ਦਾਖਾ ਅਧੀਨ ਪੈਂਦੇ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਣ ਦੋ ਬੱਚਿਆਂ ਦੀ ਮੌਕੇ ’ਤੇ ਸੜ ਕੇ ਦਰਦਨਾਕ ਮੌਤ ਹੋ ਗਈ। ਜਦਕਿ ਚਾਰ ਬੱਚੇ ਪੀ. ਜੀ. ਆਈ. ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੱਸਿਆ ਜਾ ਰਿਹਾ ਹੈ ਜ਼ਖਮੀਆਂ ਵਿਚ 2 ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਵਾਸੀ ਮਜ਼ਦੂਰ ਭੂਦਨ ਸਿੰਘ ਪਿੰਡ ਮੰਡਿਆਣੀ ਵਿਚ ਕਿਸੇ ਦੇ ਘਰ ਰਾਤੀਂ ਮਜ਼ਦੂਰੀ ਕਰਨ ਗਿਆ ਹੋਇਆ ਸੀ, ਉਸ ਦੀ ਪਤਨੀ ਸੁਨੀਤਾ 6 ਬੱਚਿਆਂ ਸਮੇਤ ਝੁੱਗੀ ਵਿਚ ਸੁੱਤੀ ਪਈ ਸੀ ਅਤੇ ਰਾਤ 9.30 ਵਜੇ ਦੇ ਕਰੀਬ ਝੁੱਗੀ ਵਿਚ ਬਲ ਰਿਹਾ ਮਿੱਟੀ ਦਾ ਦੀਵਾ ਅਚਾਨਕ ਝੁੱਗੀ ਦੇ ਪਿਛਲੇ ਪਾਸੇ ਡਿੱਗ ਗਿਆ, ਜਿਸ ਕਾਰਣ ਝੁੱਗੀ ਨੂੰ ਅੱਗ ਲੱਗ ਗਈ।

ਇਸ ਹਾਦਸੇ ਵਿਚ ਦੋ ਬੱਚੇ ਬਿਰਜੂ (2) ਅਤੇ ਸੁਥਰਾ (3) ਮੌਕੇ ’ਤੇ ਹੀ ਝੁੱਗੀ ਵਿਚ ਸੜ ਗਏ ਜਦਕਿ ਮਾਂ ਨੇ ਆਪਣੇ 4 ਬੱਚਿਆਂ ਨੂੰ ਬੜੀ ਮੁਸ਼ਕਲ ਨਾਲ ਅੱਗ ਦੀਆਂ ਲਪਟਾਂ ਵਿਚੋਂ ਬਾਹਰ ਕੱਢਿਆ। ਝੁੱਗੀ ਦੇ ਆਂਢ-ਗੁਆਂਢ ਦੇ ਝੁੱਗੀ ਵਾਲਿਆਂ ਨੇ ਪਾਣੀ ਪਾ ਕੇ ਅੱਗ ਬੁਝਾਈ ਪਰ ਉਦੋਂ ਤਕ ਬੱਚਿਆਂ ਨੂੰ ਬਾਹਰ ਕੱਢਦਿਆਂ ਮਾਂ ਸੁਨੀਤਾ ਵੀ ਬੁਰੀ ਤਰ੍ਹਾਂ ਝੁਲਸ ਗਈ ਸੀ। ਪਿੰਡ ਦੀ ਐਂਬੂਲੈਂਸ ਨੇ ਝੁਲਸੇ ਬੱਚੇ ਪਰਵੀਰ (8) ਅਤੇ ਲੜਕੀ ਕੋਮਲ (6), ਅਪਨ (4) ਨੂੰ ਚੰਡੀਗੜ੍ਹ ਪੀ. ਜੀ. ਆਈ. ਹਸਪਤਾਲ ਦਾਖਲ ਕਰਵਾਇਆ। ਜਿੱਥੇ ਪਰਵੀਰ ਅਤੇ ਕੋਮਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਦਕਿ ਮਾਂ ਦੀ ਗੋਦੀ ’ਚ ਸੁੱਤੀ 4 ਮਹੀਨੇ ਦੀ ਲੜਕੀ ਇੰਦੂ ਵਾਲ-ਵਾਲ ਬਚ ਗਈ।

ਅਮਰੀਕਾ ‘ਚ ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਬਣੀ ਪਹਿਲੀ ਮਹਿਲਾ ਸਿੱਖ ਜੱਜ

0

ਅਮਰੀਕਾ ਵਿੱਚ ਇੱਕ ਵਾਰ ਫਿਰ ਭਾਰਤੀਆਂ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਦਰਅਸਲ ਅਮਰੀਕਾ ਵਿੱਚ ਪਹਿਲੀ ਵਾਰ ਕੋਈ ਭਾਰਤੀ ਮੂਲ ਦੀ ਮਹਿਲਾ ਜੱਜ ਬਣੀ ਹੈ। ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਵਿੱਚ ਜੱਜ ਵਜੋਂ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਅਮਰੀਕਾ ਵਿੱਚ ਜੱਜ ਬਣਨ ਵਾਲੀ ਪਹਿਲੀ ਸਿੱਖ ਮਹਿਲਾ ਵੀ ਬਣ ਗਈ ਹੈ।

ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ, ਟੈਕਸਾਸ, ਅਮਰੀਕਾ ਵਿੱਚ ਹੋਇਆ। ਉਹ ਹੁਣ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਲਾਅ ਨੰਬਰ 4 ਵਿਖੇ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਮੋਨਿਕਾ ਸਿੰਘ ਦੇ ਪਿਤਾ ਭਾਰਤੀ ਸਨ। ਉਹ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਚਲੇ ਗਏ ਸਨ। ਮੋਨਿਕਾ ਸਿੰਘ 20 ਸਾਲਾਂ ਤੋਂ ਵਕੀਲ ਵਜੋਂ ਕੰਮ ਕਰ ਰਹੀ ਸੀ। ਉਹ ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਨਾਲ ਵੀ ਜੁੜੀ ਹੋਈ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

ਮਨਪ੍ਰੀਤ ਮੋਨਿਕਾ ਸਿੰਘ ਨੇ ਸਹੁੰ ਚੁੱਕ ਸਮਾਗਮ ਵਿੱਚ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਕਿਉਂਕਿ ਮੈਂ ਹਿਊਸਟਨ ਦੀ ਨੁਮਾਇੰਦਗੀ ਕਰਦੀ ਹਾਂ, ਇਸ ਲਈ ਅਸੀਂ ਇਸ ਲਈ ਖੁਸ਼ ਹਾਂ। ਦੱਸ ਦੇਈਏ ਕਿ ਮਨਪ੍ਰੀਤ ਮੋਨਿਕਾ ਸਿੰਘ ਦੇ ਸਹੁੰ ਚੁੱਕ ਸਮਾਗਮ ਦੀ ਪ੍ਰਧਾਨਗੀ ਸੂਬੇ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਅਤੇ ਭਾਰਤੀ-ਅਮਰੀਕੀ ਜੱਜ ਰਵੀ ਸੈਂਡਿਲ ਨੇ ਕੀਤੀ।

ਸਹੁੰ ਚੁੱਕ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਅਦਾਲਤ ਵਿੱਚ ਮੌਜੂਦ ਸਨ। ਇਸ ਦੌਰਾਨ ਜਸਟਿਸ ਸੈਂਡਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸੱਚਮੁੱਚ ਸਿੱਖ ਕੌਮ ਲਈ ਬਹੁਤ ਵੱਡਾ ਪਲ ਹੈ। ਮਨਪ੍ਰੀਤ ਨਾ ਸਿਰਫ਼ ਸਿੱਖਾਂ ਦੀ ਰਾਜਦੂਤ ਹੈ, ਸਗੋਂ ਉਹ ਹਰ ਰੰਗ ਦੀਆਂ ਔਰਤਾਂ ਲਈ ਰਾਜਦੂਤ ਹੈ।

ਗੌਰਤਲਬ ਹੈ ਕਿ ਇੱਕ ਅਨੁਮਾਨ ਮੁਤਾਬਕ ਅਮਰੀਕਾ ਵਿੱਚ ਸਿਖਾਂ ਦੀ ਗਿਣਤੀ 5 ਲੱਖ ਹੈ। ਇਨ੍ਹਾਂ ਵਿੱਚੋਂ ਕਰੀਬ 20 ਹਜ਼ਾਰ ਸਿੱਖ ਹਿਊਸਟਨ ਇਲਾਕੇ ਵਿੱਚ ਰਹਿੰਦੇ ਹਨ। ਹਿਊਸਟਨ ਦੇ ਮੇਅਰ ਸਿਲਵੇਸਟਰ ਟਰਨਰ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਹੀ ਨਹੀਂ, ਬਲਕਿ ਹਰ ਰੰਗ ਦੇ ਸਾਰੇ ਲੋਕਾਂ ਦੇ ਲਈ ਮਾਣ ਵਾਲਾ ਦਿਨ ਹੈ।

ਪੰਜਾਬ ਦੇ ਸਾਬਕਾ CM ਚਰਨਜੀਤ ਚੰਨੀ ਨੂੰ ਹਾਈਕੋਰਟ ਤੋਂ ਮਿਲੀ ਰਾਹਤ

0

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲੀ ਹੈ। ਹਾਈਕੋਰਟ ਨੇ ਮਾਨਸਾ ਅਦਾਲਤ ਦੀ ਕਾਰਵਾਈ ‘ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ ਹੈ। ਚਰਨਜੀਤ ਸਿੰਘ ਚੰਨੀ ਨੇ 12 ਜਨਵਰੀ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਹੋਣਾ ਸੀ।

ਦੱਸ ਦੇਈਏ ਕਿ ਮਾਨਸਾ ਅਦਾਲਤ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਅਮਰੀਕਾ ਤੋਂ ਪਰਤਣ ਤੋਂ ਬਾਅਦ ਚੰਨੀ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਰਾਤ ਕੱਟੀ ਸੀ। ਇਸ ਤੋਂ ਬਾਅਦ ਜਦੋਂ ਉਹ ਘਰ ਪਰਤੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਸੰਮਨ ਦਿੱਤਾ ਸੀ। ਚੰਨੀ ਅੱਠ ਮਹੀਨੇ ਵਿਦੇਸ਼ ਰਹਿਣ ਤੋਂ ਬਾਅਦ ਪੰਜਾਬ ਪਰਤੇ।

ਇਹ ਵੀ ਪੜ੍ਹੋ : ਠੰਢ ਤੋਂ ਬਚਣ ਲਈ ਬਾਲੀ ਅੰਗੀਠੀ, ਦਮ ਘੁੱਟਣ ਨਾਲ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਮੁੱਖ ਮੰਤਰੀ ਵਜੋਂ ਕਈ ਗਲਤ ਫਾਈਲਾਂ ਪਾਸ ਕਰਨ ਦਾ ਦੋਸ਼ ਹੈ। ਹਾਲਾਂਕਿ ਚੰਨੀ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਵਿਦੇਸ਼ ‘ਚ ਹੀ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਮੇਂ ਉਸ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕਰ ਸਕਦਾ ਹੈ ਅਤੇ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਗਲਤ ਫਾਈਲਾਂ ਪਾਸ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਚੰਨੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਹਰ ਤਰ੍ਹਾਂ ਦਾ ਰਿਕਾਰਡ ਮੌਜੂਦ ਹੈ।

ਠੰਢ ਤੋਂ ਬਚਣ ਲਈ ਬਾਲੀ ਅੰਗੀਠੀ, ਦਮ ਘੁੱਟਣ ਨਾਲ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ

0

ਸੰਗਰੂਰ: ਸੁਨਾਮ ‘ਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਸੈਲਰ ਵਿੱਚ ਰਹਿ ਰਹੇ ਪੰਜ ਮਜ਼ਦੂਰਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਠੰਢ ਤੋਂ ਬਚਣ ਲਈ ਪ੍ਰਵਾਸੀ ਮਜ਼ਦੂਰਾਂ ਨੇ ਅੰਗੀਠੀ ਬਾਲੀ ਹੋਈ ਸੀ। ਦਮ ਘੁੱਟਣ ਕਾਰਨ ਪੰਜ ਦੀ ਮੌਤ ਹੋ ਗਈ ਅਤੇ ਇੱਕ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਪ੍ਰਵਾਸੀ ਮਜ਼ਦੂਰ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਦੋ ਬੱਸਾਂ ਵਿਚਾਲੇ ਹੋਈ ਭਿਆਨਕ ਟੱਕਰ, 40 ਲੋਕਾਂ ਦੀ ਦਰਦਨਾਕ ਮੌਤ

0

ਪੱਛਮੀ ਅਫ਼ਰੀਕਾ ਦੇ ਸੇਨੇਗਲ ‘ਚ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇੱਥੇ ਦੋ ਬੱਸਾਂ ਵਿਚਾਲੇ ਭਿਆਨਕ ਟੱਕਰ ਹੋਈ ਹੈ। ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ, ਜਦਕਿ 78 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਦੱਸਿਆ ਜ ਰਿਹਾ ਹੈ ਕਿ ਇਹ ਘਟਨਾ ਐਤਵਾਰ ਨੂੰ ਸੈਂਟਰਲ ਸੇਨੇਗਲ ਦੇ ਕੈਫਰੀਨ ਵਿੱਚ ਗਨੀਵੀ ਪਿੰਡ ਦੇ ਨੇੜੇ ਵਾਪਰੀ।

ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਸੜਕ ਹਾਦਸੇ ਵਿੱਚ 40 ਲੋਕਾਂ ਦੀ ਮੌਤ ਨੂੰ ਲੈ ਕੇ ਸੋਗ ਜਤਾਇਆ ਹੈ। ਰਾਸ਼ਟਰਪਤੀ ਮੈਕੀ ਸੈਲ ਨੇ ਟਵੀਟ ਕੀਤਾ ਕਿ ਇਹ ਟੱਕਰ ਕੈਫਰੀਨ ਖੇਤਰ ਦੇ ਗਨੀਵੀ ਪਿੰਡ ਵਿੱਚ ਤੜਕੇ 3:30 ਵਜੇ ਹੋਈ। ਰਾਸ਼ਟਰਪਤੀ ਮੈਕੀ ਸਾਲ ਨੇ ਸੈਂਟਰਲ ਸੇਨੇਗਲ ਵਿੱਚ ਵਾਪਰੇ ਸੜਕ ਹਾਦਸੇ ‘ਤੇ ਦੁੱਖ ਜਤਾਉਂਦਿਆਂ ਕਿਹਾ ਕਿ ਮੈਂ ਗਨੀਬੀ ਵਿੱਚ ਵਾਪਰੇ ਦਰਦਨਾਕ ਹਾਦਸੇ ਤੋਂ ਬਹੁਤ ਦੁਖੀ ਹਾਂ, ਜਿੱਥੇ 40 ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਵਿੱਚ ਜ਼ਖਮੀ ਹੋ ਗਏ। ਮੈਂ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਆਪਣੀ ਹਮਦਰਦੀ ਜਤਾਉਂਦਾ ਹਾਂ ਤੇ ਜ਼ਖਮੀ ਲੋਕਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਦੇਸ਼ ਵਿੱਚ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, ਅਫਰੀਕੀ ਨਾਗਰਿਕ ਸਮੇਤ 16 ਗ੍ਰਿਫਤਾਰ

ਰਾਸ਼ਟਰਪਤੀ ਨੇ ਸੋਮਵਾਰ ਤੋਂ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਤੇ ਕਿਹਾ ਕਿ ਉਹ ਸੜਕ ਉਪਾਆਂ ‘ਤੇ ਚਰਚਾ ਕਰਨ ਦੇ ਲਈ ਇੱਕ ਅੰਦਰੂਨੀ ਮੰਤਰਾਲੇ ਪ੍ਰੀਸ਼ਦ ਦਾ ਆਯੋਜਨ ਕਰਨਗੇ। ਰਾਸ਼ਟਰਪਤੀ ਮੈਕੀ ਸਾਲ ਮੁਤਾਬਕ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਉਪਾਆਂ ‘ਤੇ ਚਰਚਾ ਕਰਨ ਦੇ ਲਈ ਇੱਕ ਬੈਠਕ ਬੁਲਾਈ ਜਾਵੇਗੀ।

ਦੱਸ ਦੇਈਏ ਕਿ ਇਸ ਘਟਨਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇੱਕ ਬੱਸ ਦਾ ਟਾਇਰ ਫਟ ਗਿਆ, ਜਿਸ ਵਿੱਚ ਉਹ ਬੇਕਾਬੂ ਹੋ ਗਈ ਤੇ ਦੂਜੇ ਪਾਸਿਓਂ ਆ ਰਹੀ ਦੂਜੀ ਬੱਸ ਨਾਲ ਜਾ ਕੇ ਟਕਰਾ ਗਈ ਤੇ ਪਲਟ ਗਈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਇਨ੍ਹਾਂ ਜ਼ਖਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਨਸ਼ਾ ਤਸਕਰੀ ਦੇ ਗਿਰੋਹ ਦਾ ਪਰਦਾਫਾਸ਼, ਅਫਰੀਕੀ ਨਾਗਰਿਕ ਸਮੇਤ 16 ਗ੍ਰਿਫਤਾਰ

0

ਨੈਸ਼ਨਲ ਕ੍ਰਾਈਮ ਬਿਊਰੋ (ਐਨ ਸੀ ਬੀ) ਨੇ ਚੰਡੀਗੜ੍ਹ, ਪੰਚਕੁਲਾ ਤੇ ਮੁਹਾਲੀ ਟ੍ਰਾਇਸਿਟੀ ਇਲਾਕੇ ਵਿਚ ਨਸ਼ਾ ਤਸਕਰੀ ਦੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐਨ ਸੀ ਬੀ ਦੇ ਵੱਡੇ ਅਧਿਕਾਰੀਆਂ ਵੱਲੋਂ ਅੱਜ ਕੀਤੀ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਗਿਆ ਕਿ ਇਸ ਮਾਮਲੇ ਵਿਚ 16 ਲੋਕ ਗ੍ਰਿਫਤਾਰ ਕੀਤੇ ਗਏ ਹਨ ਜਿਹਨਾਂ ਵਿਚ ਇਕ ਅਫਰੀਕੀ ਨਾਗਰਿਕ ਵੀ ਸ਼ਾਮਲ ਹੈ। ਇਸ ਮਾਮਲੇ ਵਿਚ ਕਈ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂਹਨ।

ਪੰਜਾਬ ’ਚ ਸ਼ੁਰੂ ਹੋਵੇਗੀ ‘ਐਮ-ਗ੍ਰਾਮ ਸੇਵਾ’ ਐਪ: ਬ੍ਰਮ ਸ਼ੰਕਰ ਜਿੰਪਾ

0

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿੱਚ ਪੰਜਾਬ ਸਰਕਾਰ ਸੂਬੇ ਭਰ ਵਿੱਚ ‘ਐਮ-ਗ੍ਰਾਮ ਸੇਵਾ ਐਪ’ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੀ ਵਰਤੋਂ ਸਾਰੇ ਪਿੰਡਾਂ ਲਈ ਕੀਤੀ ਜਾਵੇਗੀ। ਆਨੰਦਪੁਰ ਸਾਹਿਬ ਵਿੱਚ ਐਮ-ਗ੍ਰਾਮ ਸੇਵਾ ਐਪ ਦੇ ਪਾਇਲਟ ਪ੍ਰੋਜੈਕਟ ਦਾ ਪ੍ਰਭਾਵ ਕਾਫ਼ੀ ਪਰਿਵਰਤਨਸ਼ੀਲ ਤੇ ਵਧੀਆ ਰਿਹਾ ਹੈ। ਇਹ ਨਾਗਰਿਕਾਂ ਦੇ ਜੀਵਨ ਵਿੱਚ ਸੁਧਾਰ ਲਿਆ ਰਿਹਾ ਹੈ ਅਤੇ ਸਮਾਜ ਵਿੱਚ ਇੱਕ ਹਾਂਪੱਖੀ ਤਬਦੀਲੀ ਦੇਖੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਗ੍ਰਾਮ ਪੰਚਾਇਤ ਪੱਧਰ ‘ਤੇ ਮਾਲੀਏ ਅਤੇ ਖਰਚਿਆਂ ਦੇ ਵੇਰਵਿਆਂ ਨੂੰ ਡਿਜੀਟਲ ਕਰਨ, ਮੋਹਰੀ ਆਗੂਆਂ ਨੂੰ ਸਮਰੱਥ ਬਣਾਉਣ ਅਤੇ ਜਲ ਸਪਲਾਈ ਸਬੰਧੀ ਸੇਵਾਵਾਂ ਦੇ ਫੰਡਾਂ ਦੇ ਪ੍ਰਬੰਧਨ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧਾਉਣ ਲਈ ਦਸੰਬਰ 2021 ਵਿੱਚ ਐਮ-ਗ੍ਰਾਮ ਸੇਵਾ ਮੋਬਾਈਲ ਐਪ ਲਾਂਚ ਕੀਤੀ ਗਈ ਸੀ।

ਇਸ ਪਾਇਲਟ ਪ੍ਰਾਜੈਕਟ ਵਿੱਚ 73 ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀ ਸਕੀਮਾਂ ਅਤੇ ਸ੍ਰੀ ਅਨੰਦਪੁਰ ਸਾਹਿਬ ਡਿਵੀਜਨ ਦੇ 85 ਪਿੰਡਾਂ ਨੂੰ ਕਵਰ ਕੀਤਾ ਗਿਆ। ਇਹ ਐਪ ਐਂਡਰਾਇਡ ਅਤੇ ਆਈ.ਓ.ਐਸ ਪਲੇਟਫਾਰਮਾਂ ‘ਤੇ ਉਪਲਬਧ ਹੈ। ਇਸ ਵਿੱਚ ਵੱਖ ਵੱਖ ਭਾਸ਼ਾਵਾਂ ਚੁਣਨ ਦੀ ਸਹੂਲਤ, ਆਸਾਨ ਡਿਜੀਟਲ ਬੁੱਕ-ਕੀਪਿੰਗ, ਆਨਲਾਈਨ ਅਤੇ ਨਕਦ ਭੁਗਤਾਨ ਦੀ ਸਹੂਲਤ, ਐਸ.ਐਮ.ਐਸ. ਰਾਹੀਂ ਅਲਰਟ ਭੇਜਣ ਦੀ ਸਹੂਲਤ, ਅਤੇ ਪਾਣੀ ਦੀਆਂ ਸੇਵਾਵਾਂ ਦੀ ਕੁਆਲਿਟੀ ਦੇ ਮੁਲਾਂਕਣ ਲਈ ਇੱਕ ਪ੍ਰਣਾਲੀ ਸ਼ਾਮਲ ਹੈ।

ਉਨ੍ਹਾਂ ਅੱਗੇ ਕਿਹਾ ਕਿ ‘ਐਮ-ਗ੍ਰਾਮ ਸੇਵਾ ਐਪ ’ ਦੇ ਲਾਗੂ ਹੋਣ ਨਾਲ ਮਾਲੀਆ ਉਗਰਾਹੁਣ ਅਤੇ ਨਿਗਰਾਨ ਪ੍ਰਣਾਲੀ ਵਿੱਚ ਕਈ ਸੁਧਾਰ ਹੋਏ ਹਨ। ਇਸ ਐਪ ਦੇ ਲਾਗੂ ਹੋਣ ਤੋਂ ਪਹਿਲਾਂ 73 ਵਿੱਚੋਂ ਸਿਰਫ 20 ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ.) ਦਸਤਾਵੇਜ਼ੀ ਢੰਗ ਨਾਲ ਆਪਣੇ ਰਿਕਾਰਡਾਂ ਦੀ ਸਾਂਭ-ਸੰਭਾਲ ਕਰ ਰਹੇ ਸਨ ਪਰ ਹੁਣ ਸਾਰੇ ਰਿਕਾਰਡਾਂ ਨੂੰ ਐਪ ‘ਤੇ ਡਿਜੀਟਲ ਤੌਰ ‘ਤੇ ਬੜੇ ਸੁਚੱਜੇ ਤੇ ਸੁਖਾਲੇ ਢੰਗ ਨਾਲ ਸੰਭਾਲਿਆ ਜਾਂਦਾ ਹੈ। ਖਪਤਕਾਰ ਹੁਣ ਵੱਖ-ਵੱਖ ਵਿਕਲਪਾਂ ਰਾਹੀਂ ਆਨਲਾਈਨ ਭੁਗਤਾਨ ਕਰ ਸਕਦੇ ਹਨ ਅਤੇ ਸਾਰੀਆਂ ਰਿਪੋਰਟਾਂ, ਜਿਨ੍ਹਾਂ ਵਿੱਚ ਬਿੱਲ ਬਣਾਉਣ ਅਤੇ ਭੁਗਤਾਨ ਕਰਨ ਦੀਆਂ ਰਿਪੋਰਟਾਂ ਸ਼ਾਮਲ ਹਨ, ਨੂੰ ਐਸਐਮਐਸ ਰਾਹੀਂ ਭੇਜਿਆ ਜਾਂਦਾ ਹੈ ਅਤੇ ਵਟਸਐਪ ‘ਤੇ ਉਪਲਬਧ ਕਰਵਾਇਆ ਜਾਂਦਾ ਹੈ।

ਜਿੰਪਾ ਨੇ ਕਿਹਾ ਕਿ ਐਪ ਦਾ ਡੈਸ਼ਬੋਰਡ ਉਗਰਾਹੀ ਅਤੇ ਖਰਚਿਆਂ ਦੇ ਸਨੈਪਸ਼ਾਟ ਪ੍ਰਦਾਨ ਕਰਦਾ ਹੈ । ਇਹ ਸਰਪੰਚਾਂ ਅਤੇ ਹੋਰ ਗ੍ਰਾਮ ਪੰਚਾਇਤ ਮੈਂਬਰਾਂ ਲਈ ਉਪਲਬਧ ਰਹਿੰਦੇ ਹਨ ਅਤੇ ਐਪ ਵਿੱਚ ਉਪਲਬਧ ਕੰਜ਼ਿਊਮਰ ਰੇਟਿੰਗ ਸਿਸਟਮ (ਖ਼ਪਤਕਾਰ ਦਰਜਾਬੰਦੀ ਪ੍ਰਣਾਲੀ) ਦੀ ਸੁੁੁਵਿਧਾ ਨਾਲ ਜਲ ਸਪਲਾਈ ਸਬੰਧੀ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਅਤੇ ਨਿਪਟਾਰਾ ਕਰਨ ਵਿੱਚ ਸੁਧਾਰ ਆਇਆ ਹੈ।

ਮਾਲੀਆ ਉਗਰਾਹੀ ਅਤੇ ਨਿਗਰਾਨੀ ਵਿੱਚ ਸੁਧਾਰਾਂ ਦੇ ਨਾਲ-ਨਾਲ, ਐਮ-ਗ੍ਰਾਮ ਸੇਵਾ ਐਪ ਨੇ ਕਾਗਜ ਦੀ ਵਰਤੋਂ ਨੂੰ ਘਟਾ ਕੇ ਵਾਤਾਵਰਣ ਸੰਭਾਲ ਵਿੱਚ ਵੀ ਅਹਿਮ ਯੋਗਦਾਨ ਪਾਇਆ ਹੈ। ਜਿੰਪਾ ਨੇ ਅੱਗੇ ਕਿਹਾ ਕਿ ਸਾਰੇ ਖਾਤਿਆਂ ਨੂੰ ਡਿਜੀਟਲ ਤੌਰ ‘ਤੇ ਸਾਂਭ ਕੇ, ਐਪ ਨੇ ਦਸਤਾਵੇਜ਼ੀ ਰਿਕਾਰਡਾਂ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ, ਕਾਗਜ ਦੀ ਬਚਤ ਕੀਤੀ ਹੈ ਅਤੇ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀਆਂ ਦੇ ਕੰਮ ਕਾਜ ਨੂੰ ਹੋਰ ਸੁਚਾਰੂ ਬਣਾਇਆ ਹੈ।

ਐਪ ਦੀ ਸਰਲਤਾ ਅਤੇ ਵਰਤੋਂ ਦੀ ਸੌਖ ਨੇ ਵੀ ਸਮੇਂ ਦੀ ਬਚਤ ਕੀਤੀ ਹੈ ਅਤੇ ਸਰਪੰਚਾਂ ਅਤੇ ਹੋਰਨਾਂ ਲਈ ਜੀ.ਪੀ.ਡਬਲਿਊ.ਐਸ.ਸੀ. ਦੇ ਪ੍ਰਬੰਧਨ ਕਰਨਾ ਵਧੇਰੇ ਸੁਵਿਧਾਜਨਕ ਬਣਾਇਆ ਹੈ। ਪਿੰਡਾਂ ਦੇ ਲੋਕਾਂ ਨਾਲ ਜੀ.ਪੀ.ਡਬਲਿਊ.ਐਸ.ਸੀ. ਦੀ ਕਾਰਗੁਜਾਰੀ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਨੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਵਿੱਚ ਬਹੁਤ ਮਦਦ ਕੀਤੀ ਹੈ।

ਐਮ-ਗ੍ਰਾਮ ਸੇਵਾ ਐਪ ਨੂੰ ਲੋਕਾਂ ਵੱਲੋਂ ਢੁਕਵਾਂ ਹੁੰਗਾਰਾ ਪ੍ਰਾਪਤ ਹੋਇਆ ਹੈ, ਬਹੁਤ ਸਾਰੇ ਖਪਤਕਾਰਾਂ ਨੇ ਆਨਲਾਈਨ ਭੁਗਤਾਨ ਵਿਕਲਪਾਂ ਦਾ ਫਾਇਦਾ ਲਿਆ ਹੈ ਅਤੇ ਆਪਣੇ ਪਿੰਡਾਂ ਵਿੱਚ ਜਲ ਸੇਵਾਵਾਂ ਦੀ ਗੁਣਵੱਤਾ ਦੀ ਰੇਟਿੰਗ( ਦਰਜਾਬੰਦੀ) ਵੀ ਕੀਤੀ ਹੈ। ਭਵਿੱਖ ਵਿੱਚ ਮੋਬਾਈਲ ਵਾਲਿਟ ਵਿਕਲਪ ਦੀ ਸ਼ੁਰੂਆਤ ਨਾਲ ਭੁਗਤਾਨ ਕਰਨ ਦੀ ਸਹੂਲਤ ਵਿੱਚ ਹੋਰ ਵਾਧਾ ਹੋਵੇਗਾ।

ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਐਮ-ਗ੍ਰਾਮ ਸੇਵਾ ਪਾਇਲਟ ਪ੍ਰਾਜੈਕਟ ਨੇ ਸ੍ਰੀ ਅਨੰਦਪੁਰ ਸਾਹਿਬ ਡਿਵੀਜਨ ਵਿੱਚ ਜਨਤਕ ਵਿੱਤ ਪ੍ਰਬੰਧਨ ‘ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ, ਜਿਸ ਨਾਲ ਪ੍ਰਕਿਰਿਆ ਵਿੱਚ ਜਵਾਬਦੇਹੀ ਅਤੇ ਪਾਰਦਰਸ਼ਤਾ ਵਧੀ ਹੈ। ਮੋਬਾਈਲ ਐਪ ਨੇ ਫੰਡ ਪ੍ਰਬੰਧਨ ਦੀ ਕੁਸ਼ਲਤਾ ਵਿੱਚ ਸੁਧਾਰ ਕੀਤਾ ਹੈ, ਜਿਸ ਨਾਲ ਲੋਕਾਂ ਲਈ ਬਿਹਤਰ ਸੇਵਾਵਾਂ ਮਿਲੀਆਂ ।

ਐਪ ਦੇ ਡਿਜੀਟਲ ਬੁੱਕਕੀਪਿੰਗ ਅਤੇ ਭੁਗਤਾਨ ਵਿਕਲਪਾਂ ਨੇ ਸਮੇਂ ਅਤੇ ਸਰੋਤਾਂ ਦੀ ਬਚਤ ਕੀਤੀ ਹੈ ਅਤੇ ਇਸਦੀ ਉਪਭੋਗਤਾ ਰੇਟਿੰਗ ਪ੍ਰਣਾਲੀ ਨੇ ਜਲ ਸੇਵਾ ਪ੍ਰਦਾਨ ਕਰਨ ਨਾਲ ਆ ਰਹੀਆਂ ਦਿੱਕਤਾਂ ਦੀ ਸਮੇਂ ਸਿਰ ਪਛਾਣ ਅਤੇ ਨਿਪਟਾਰਾ ਕਰਨ ਵਿੱਚ ਮਦਦ ਕੀਤੀ ਹੈ। ਐਮ-ਗ੍ਰਾਮ ਸੇਵਾ ਐਪ ਦੀ ਸਫਲਤਾ ਇਸ ਐਪ ਨੂੰ ਰਾਜ ਭਰ ਦੇ ਹੋਰ ਭਾਗਾਂ ਵਿੱਚ ਵੀ ਵਰਤੇ ਜਾਣ ਦੇ ਯੋਗ ਬਣਾੳਂਦੀ ਹੈ, ਤਾਂ ਜੋ ਇਸਦੇ ਲਾਭ ਇੱਕ ਵਿਸ਼ਾਲ ਜਨਸਮੂਹ ਤੱਕ ਪਹੁੰਚਣ।

ਬਟਾਲਾ ‘ਚ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

0

ਬਟਾਲਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਪਿੰਡ ਮਿਸ਼ਰਪੁਰਾ ਨੇੜੇ ਇਕ ਆਲਟੋ ਕਾਰ ਤੇ ਟਿੱਪਰ ਦਰਮਿਆਨ ਹੋਈ ਆਹਮੋ-ਸਾਹਮਣੀ ਟੱਕਰ ਵਿਚ ਇਕੋ ਹੀ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇੱਕ ਤਿੰਨ ਸਾਲਾਂ ਦੀ ਬੱਚੀ ਵੀ ਸ਼ਾਮਲ ਹੈ।

ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਟਿੱਪਰ ਦੇ ਹੇਠਾਂ ਫਸ ਗਈ ਅਤੇ ਕਾਰ ਵਿੱਚ ਸਵਾਰ ਚਾਰ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਕ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਸ਼ੂ ਸਿੰਘ ਵਾਸੀ ਬਟਾਲਾ, ਸ਼ਿੰਦਰ ਕੌਰ ਪਤਨੀ ਸੋਹਣ ਸਿੰਘ, ਪਰਮਜੀਤ ਸਿੰਘ ਪੁੱਤਰ ਸੋਹਣ ਸਿੰਘ, ਗਗਨਜੋਤ ਕੌਰ ਪਤਨੀ ਪਰਮਜੀਤ ਸਿੰਘ ਤੇ ਸੀਰਤ ਕੌਰ (3) ਪੁੱਤਰੀ ਬਲਵੰਤ ਸਿੰਘ ਸਾਰੇ ਵਾਸੀ ਪਿੰਡ ਚਾਹਲ ਕਲਾਂ ਵਜੋਂ ਹੋਈ ਹੈ।

ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਹੇਠ ਲੈ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ।

ਸਾਰੇ ਬਟਾਲਾ ਵਿੱਚ ਇੱਕ ਵਿਆਹ ਸਮਾਗਮ ’ਚ ਸ਼ਾਮਲ ਹੋਣ ਮਗਰੋਂ ਪਿੰਡ ਪਰਤ ਰਹੇ ਸਨ, ਜਦੋਂ ਪਿੰਡ ਮਿਸ਼ਰਪੁਰਾ ਨੇੜੇ ਪੈਟਰੋਲ ਪੰਪ ਸਾਹਮਣੇ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਸਾਹਮਣੇ ਜਾ ਰਹੇ ਮੋਟਰਸਾਈਕਲ ਵਿੱਚ ਵੱਜੀ, ਜਿਸ ਕਾਰਨ ਰਮਨਦੀਪ ਸਿੰਘ ਵਾਸੀ ਪਿੰਡ ਚਾਹਲ ਕਲਾਂ ਗੰਭੀਰ ਜ਼ਖ਼ਮੀ ਹੋ ਗਿਆ।

ਹਰਿਆਣਾ ਸਿੱਖਿਆ ਵਿਭਾਗ ਨੇ ਮੁਲਾਜ਼ਮਾਂ ਤੋਂ ਪੁੱਛੀ ਵਿਆਹ ਦੀ ਤਾਰੀਖ, ਨਾ ਦੱਸਣ ‘ਤੇ ਰੁੱਕ ਜਾਵੇਗੀ ਇਸ ਮਹੀਨੇ ਦੀ ਤਨਖਾਹ

0

ਹਰਿਆਣਾ ਦੇ ਉਚੇਰੀ ਸਿੱਖਿਆ ਵਿਭਾਗ (DHE) ਦੇ ਇਕ ਹੁਕਮ ਨੂੰ ਲੈ ਕੇ ਕਰਮਚਾਰੀ ਕਾਫੀ ਪਰੇਸ਼ਾਨ ਹਨ। ਵਿਭਾਗ ਨੇ ਸਰਕਾਰੀ ਕਾਲਜਾਂ ਵਿੱਚ ਤਾਇਨਾਤ ਮੁਲਾਜ਼ਮਾਂ ਤੋਂ ਉਨ੍ਹਾਂ ਦੇ ਵਿਆਹ ਦੀ ਤਾਰੀਖ ਬਾਰੇ ਜਾਣਕਾਰੀ ਮੰਗੀ ਹੈ। ਨਿਰਧਾਰਤ ਸਮੇਂ ਵਿੱਚ ਇਹ ਜਾਣਕਾਰੀ ਨਾ ਦੇਣ ਵਾਲੇ ਕਰਮਚਾਰੀਆਂ ਦੀ ਤਨਖਾਹ HRMS ਪੋਰਟਲ ‘ਤੇ ਤਿਆਰ ਨਹੀਂ ਕੀਤੀ ਜਾਵੇਗੀ। ਇਸ ਦੇ ਲਈ ਡੀਐਚਈ ਵੱਲੋਂ ਸਾਰੇ ਪ੍ਰਿੰਸੀਪਲਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਹੁਕਮਾਂ ‘ਚ ਕੀ ਲਿਖਿਆ ਹੈ
ਵਿਭਾਗ ਵੱਲੋਂ ਜਾਰੀ ਹੁਕਮਾਂ ‘ਚ ਲਿਖਿਆ ਗਿਆ ਹੈ ਕਿ ਸਾਰੇ ਪ੍ਰਿੰਸੀਪਲ ਆਪਣੇ ਮੁਲਾਜ਼ਮਾਂ ਦੇ ਵਿਆਹ ਦੀ ਮਿਤੀ (ਵਿਆਹ ਦੀ ਮਿਤੀ, ਜੇਕਰ ਵਿਆਹੇ ਹੋਏ ਹੋਣ) ਦੀ ਮਿਤੀ ਦੇਣ, ਜਿਸ ਸ਼੍ਰੇਣੀ ‘ਚ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਪ੍ਰਿੰਸੀਪਲਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਇਸੇ ਮਹੀਨੇ ਹੀ ਐਚਆਰਐਮਐਸ ਪੋਰਟਲ ‘ਤੇ ਅੱਪਡੇਟ ਕਰਨੀ ਪਵੇਗੀ।

ਹੁਣ ਤੱਕ ਸਿਰਫ ਵਿਆਹੁਤਾ ਸਥਿਤੀ ਬਾਰੇ ਹੀ ਜਾਣਕਾਰੀ ਦਿੱਤੀ ਜਾਂਦੀ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕਰਮਚਾਰੀਆਂ ਤੋਂ ਵਿਆਹ ਦੀ ਤਰੀਕ ਮੰਗੀ ਗਈ ਹੈ। ਇਸ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਤੋਂ ਵਿਆਹੁਤਾ ਸਥਿਤੀ ਬਾਰੇ ਜਾਣਕਾਰੀ ਮੰਗੀ ਗਈ ਸੀ। ਹਰਿਆਣਾ ਸਰਕਾਰੀ ਕਾਲਜ ਟੀਚਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਹ ਖੁਲਾਸਾ ਕਰਨਾ ਚਾਹੀਦਾ ਹੈ ਕਿ ਇਸ ਸੂਚਨਾ ਦੇ ਪਿੱਛੇ ਉਨ੍ਹਾਂ ਦਾ ਮਕਸਦ ਕੀ ਹੈ।

ਮੁਲਾਜ਼ਮਾਂ ਦੇ ਵੇਰਵੇ ਵਾਲੇ ਪ੍ਰੋਫਾਰਮੇ ਵਿੱਚ ਨਵੇਂ ਕਾਲਮ ਜੋੜਨ ਪਿੱਛੇ ਕੀ ਮਕਸਦ ਹੈ, ਇਸ ਬਾਰੇ ਵਿਭਾਗ ਦੇ ਅਧਿਕਾਰੀ ਵੀ
ਨਹੀਂ ਜਾਣਦੇ। ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਰਾਜੀਵ ਰਤਨ ਦਾ ਕਹਿਣਾ ਹੈ ਕਿ ਐਚਆਰਐਮਐਸ ਪੋਰਟਲ ’ਤੇ ਮੁਲਾਜ਼ਮਾਂ ਦੀ ਜਾਣਕਾਰੀ ਲਈ ਪ੍ਰੋਫਾਰਮੇ ਵਿੱਚ ਵਿਆਹ ਦੀ ਤਰੀਕ ਦਾ ਕਾਲਮ ਜੋੜ ਦਿੱਤਾ ਗਿਆ ਹੈ ਪਰ ਅਜਿਹਾ ਕਿਉਂ ਕੀਤਾ ਗਿਆ ਇਸ ਬਾਰੇ ਉਹ ਵੀ ਚੁੱਪ  ਰਹੇ।