Home Blog Page 1727

ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਤੇ PSEB ਦੇ ਸਾਬਕਾ ਮੁਲਾਜ਼ਮ ਨੂੰ 7 ਸਾਲ ਦੀ ਕੈਦ

0

ਵਿਜੀਲੈਂਸ ਵੱਲੋਂ ਦਰਜ ਮਾਮਲੇ ਵਿਚ ਨਾਮਜ਼ਦ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਰਹੇ ਸੁਰਿੰਦਰਪਾਲ ਸਿੰਘ ਪਹਿਲਵਾਨ ਤੇ ਉਨ੍ਹਾਂ ਦੇ ਸਾਥੀ ਪੀਐੱਸਈਬੀ ਵਿਚ ਤਾਇਨਾਤ ਰਹੇ ਲਾਭ ਸਿੰਘ ਖਿਲਾਫ ਮੋਹਾਲੀ ਅਦਾਲਤ ਵਿਚ ਸੁਣਵਾਈ ਦੌਰਾਨ ਦੋਵਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ 7 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਕੇਕੇ ਭੰਡਾਰੀ ਵੀ ਨਾਮਜ਼ਦ ਸੀ ਜੋ ਕਿ ਪੀਐੱਸਈਬੀ ਵਿਚ ਤਾਇਨਾਤ ਸੀਉਸ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ।

ਮੁਲਜ਼ਮ ਸੁਰਿੰਦਰਪਾਲ ਸਿੰਘ ਪਹਿਲਵਾਨ ਨੂੰ ਫਰਜ਼ੀ ਕਾਗਜ਼ਾਤ ‘ਤੇ ਸਰਕਾਰੀ ਨੌਕਰੀ ਲੈਣ ਤੇ ਲਾਭ ਸਿੰਘ ਨੂੰ ਇਸ ਫਰਜ਼ੀ ਕਾਗਜ਼ਾਤ ਨੂੰ ਤਿਆਰ ਕਰਨ ਵਿਚ ਪਹਿਲਵਾਨ ਦੀ ਮਦਦ ਕਰਨ ਦੇ ਦੋਸ਼ ਵਿਚ ਸਜ਼ਾ ਦੇ ਨਿਰਦੇਸ਼ ਦਿੱਤੇ ਗਏ ਹਨ।

ਵਿਜੀਲੈਂਸ ਨੇ ਤਿੰਨਾਂ ਖਿਲਾਫ ਸਾਲ 2017 ਵਿਚ FIR ਨੰਬਰ 8 ਦਰਜ ਕੀਤੀ ਸੀ। ਸੁਰਿੰਦਰ ਪਹਿਲਵਾਨ ਦੀ ਜਨਮ ਤਰੀਕ 1967 ਸੀ ਜਦੋਂ ਕਿ ਪਹਿਲਵਾਨ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਆਫਿਸਰ ਲਾਭ ਸਿੰਘ ਤੇ ਕੇਕੇ ਭੰਡਾਰੀ ਨਾਲ ਮਿਲਕੇ ਆਪਣੇ ਸਰਕਾਰੀ ਦਸਤਾਵੇਜ਼ਾਂ ਵਿਚ ਆਪਣੀ ਜਨਮ ਤਰੀਕ 1971 ਕਰ ਦਿੱਤੀ ਸੀ। ਇਸ ਤਰ੍ਹਾਂ ਪਹਿਲਵਾਨ ਨੇ ਖੁਦ ਖੁਦ ਸਰਕਾਰੀ ਨੌਕਰੀ ਹਾਸਲ ਕਰਨ ਲਈ ਆਪਣੇ ਆਪ ਨੂੰ 4 ਸਾਲ ਛੋਟਾ ਸਾਬਤ ਕੀਤਾ।

ਸਰਕਾਰੀ ਨੌਕਰੀ ਮਿਲਣ ‘ਤੇ ਉਸ ਨੇ ਸਭ ਤੋਂ ਪਹਿਲਾਂ 1993 ਵਿਚ ਪੰਜਾਬ ਮੰਡੀ ਬੋਰਡ ਜੁਆਇਨ ਕੀਤਾ।ਇਸ ਦੇ ਬਾਅਦ ਡੈਪੂਟੇਸ਼ਨ ‘ਤੇ ਗਮਾਡਾ ਆ ਗਿਆ ਤੇ ਇਥੇ ਚੀਫ ਇੰਜੀਨੀਅਰ ਦੀ ਪੋਸਟ ‘ਤੇ ਤਾਇਨਾਤ ਰਿਹਾ। ਸਾਲ 2017 ਵਿਚ ਇਸ ਦਾ ਖੁਲਾਸਾ ਹੋਣ ਦੇ ਬਾਅਦ ਵਿਜੀਲੈਂਸ ਨੂੰ ਇਸ ਦੀ ਜਾਂਚ ਸ਼ੁਰੂ ਕੀਤੀ ਜਿਸ ਵਿਚ ਵਿਜੀਲੈਂਸ ਨੇ ਉਸ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ।

BSF ਦੇ ਜਵਾਨਾਂ ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਘੁਸਪੈਠੀਆ ਕੀਤਾ ਗ੍ਰਿਫਤਾਰ

0

ਫ਼ਿਰੋਜ਼ਪੁਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਘੁਸਪੈਠ ਕਰ ਰਿਹਾ ਸੀ ਜਿਸ ਨੂੰ BSF 155 ਬਟਾਲੀਅਨ ਦੇ ਜਵਾਨਾਂ ਨੇ ਫੜ ਰਿਹਾ। ਜਵਾਨਾਂ ਨੇ ਇਸ ਘੁਸਪੈਠੀਆ ਨੂੰ JCC ਬੈਰੀਅਰ ਨੇੜੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਦੇ ਹੋਏ ਕਾਬੂ ਕੀਤਾ।

ਪਾਕਿਸਤਾਨੀ ਨਾਗਰਿਕ ਕੋਲੋਂ ਬਰਾਮਦ ਹੋਏ ਆਧਾਰ ਕਾਰਡ ਮੁਤਾਬਕ ਨੌਜਵਾਨ ਦੀ ਪਛਾਣ ਰਬੀਬ ਬਿਲਾਲ ਵਾਸੀ ਫੈਸਲਾਬਾਦ ਵਜੋਂ ਹੋਈ ਹੈ। ਕਾਰਡ ਮੁਤਾਬਕ ਉਹ ਪਾਕਿਸਤਾਨ ਸਥਿਤ ਕੋਸੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ‘ਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ ਦੋ ਆਧਾਰ ਕਾਰਡ, ਪਾਸਪੋਰਟ ਸਾਈਜ਼ ਫੋਟੋ, ਮਾਚਿਸ ਦਾ ਡੱਬਾ ਅਤੇ ਟੂਥਬਰਸ਼ ਬਰਾਮਦ ਹੋਇਆ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ BSF ਦੇ ਜਵਾਨਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਉਸ ਦੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਪਿੱਛੇ ਕੀ ਕਾਰਨ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਹੈ। ਪਰ ਉਹ ਭਾਰਤੀ ਸਰਹੱਦ ਵਿੱਚ ਕਿਉਂ ਵੜਿਆ? ਸੁਰੱਖਿਆ ਏਜੰਸੀਆਂ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਰ ਮਹਿੰਗਾ ਹੋਇਆ ਟੋਲ, ਇਸ ਟੋਲ ਪਲਾਜ਼ਾ ‘ਤੇ ਵਧੀਆ ਦਰਾਂ

0

ਪੰਜਾਬ ਦੇ ਸਭ ਤੋਂ ਮਹਿੰਗੇ ਮੰਨੇ ਜਾਂਦੇ ਲਾਡੋਵਾਲ ਟੋਲ ਪਲਾਜ਼ਾ ‘ਤੇ ਦੇਰ ਰਾਤ ਤੋਂ ਟੋਲ ਦੀਆਂ ਦਰਾਂ ਵਧਾ ਦਿੱਤੀਆਂ ਗਈਆਂ ਹਨ। ਕਾਰ ਦੇ ਇਕ ਪਾਸੇ ਦੇ ਸਫ਼ਰ ਲਈ ਹੁਣ 165 ਦੀ ਬਜਾਏ 215 ਰੁਪਏ ਦੇਣੇ ਪੈਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ 3 ਮਹੀਨਿਆਂ ‘ਚ ਦੂਜੀ ਵਾਰ ਟੋਲ ਦਰਾਂ ‘ਚ ਵਾਧਾ ਕੀਤਾ ਗਿਆ ਹੈ।

ਇਸ ਨਾਲ ਆਮ ਲੋਕਾਂ ਦੀ ਜੇਬ ‘ਤੇ ਭਾਰੀ ਅਸਰ ਪਵੇਗਾ। ਇਸ ਤੋਂ ਪਹਿਲਾਂ ਇਕ ਸਤੰਬਰ ਤੋਂ ਨਵੀਆਂ ਦਰਾਂ ਲਾਗੂ ਕੀਤੀਆਂ ਗਈਆਂ ਸਨ, ਜਿਸ ‘ਚ ਸਿੰਗਲ ਟਰਿੱਪ ਲਈ 150 ਤੋਂ 165 ਰੁਪਏ ਕੀਤੇ ਗਏ ਸਨ ਪਰ ਹੁਣ ਅਚਾਨਕ 3 ਮਹੀਨਿਆਂ ਬਾਅਦ ਹੀ ਟੋਲ ਦੀਆਂ ਦਰਾਂ ‘ਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਕਿਸੇ ਨੂੰ ਵੀ ਹਜ਼ਮ ਨਹੀਂ ਹੋ ਰਿਹਾ।

ਕਾਰ, ਜੀਪ, ਵੈਨ, ਐੱਲ. ਐੱਮ. ਵੀ. ਵਾਹਨਾਂ ਦੀ ਇਕ ਦਿਨ ‘ਚ ਮਲਟੀਪਲ ਐਂਟਰੀ ਲਈ 325, ਜਦੋਂ ਕਿ ਮਹੀਨੇਵਾਰ ਪਾਸ 7175 ਰੁਪਏ ਤੈਅ ਕੀਤਾ ਗਿਆ ਹੈ। ਐੱਲ. ਸੀ. ਵੀ., ਮਿੰਨੀ ਬੱਸ ਆਦਿ ਦੇ ਸਿੰਗਲ ਟਰਿੱਪ ਲਈ 350 ਅਤੇ ਮਲਟੀਪਲ ਐਂਟਰੀ ਲਈ 520, ਬੱਸ ਅਤੇ ਟਰੱਕ (2 ਐਕਸਲ) ਲਈ 730 ਅਤੇ 1095, 3 ਐਕਸਲ ਵਾਲੇ ਕਮਰਸ਼ੀਅਲ ਵਾਹਨਾਂ ਲਈ 795 ਅਤੇ 1190, 4 ਤੋਂ 6 ਐਕਸਲ ਵਾਲੇ ਵਾਹਨਾਂ ਲਈ 1140 ਅਤੇ 1715 ਰੁਪਏ, ਵੱਡੇ ਆਕਾਰ ਜਾਂ 7 ਐਕਸਲ ਤੋਂ ਜ਼ਿਆਦਾ ਵਾਲੇ ਵਾਹਨਾਂ ਲਈ 1390 ਅਤੇ 2085 ਰੁਪਏ ਟੋਲ ਤੈਅ ਕੀਤਾ ਗਿਆ ਹੈ।

ਨਿੱਜੀ ਮਕਸਦ ਲਈ ਰਜਿਸਟਰਡ ਵਾਹਨਾਂ ਲਈ 20 ਕਿਲੋਮੀਟਰ ਦੀ ਦੂਰੀ ਅੰਦਰ ਰਹਿੰਦੇ ਵਿਅਕਤੀ ਮਹੀਨੇਵਾਰ ਪਾਸ 330 ਰੁਪਏ ਦੀ ਕੀਮਤ ‘ਚ ਬਣਵਾ ਸਕਦੇ ਹਨ। ਲਾਡੋਵਾਲ ਦੇ ਨਾਲ-ਨਾਲ ਅੰਬਾਲਾ ਜ਼ਿਲ੍ਹੇ ‘ਚ ਘੱਗਰ ਅਤੇ ਕਰਨਾਲ ‘ਚ ਘਰੌਂਦਾ ਟੋਲ ਪਲਾਜ਼ਾ ‘ਤੇ ਵੀ ਟੋਲ ਦਰਾਂ ‘ਚ ਵਾਧਾ ਕੀਤਾ ਗਿਆ ਹੈ।

PM ਮੋਦੀ ਦੀ ਸੁਰੱਖਿਆ ‘ਚ ਹੋਈ ਕੁਤਾਹੀ ਮਾਮਲੇ ‘ਚ SP(H) ਨੂੰ ਕੀਤਾ ਸਸਪੈਂਡ

0

PM ਮੋਦੀ ਦੀ ਸੁਰੱਖਿਆ ‘ਚ ਹੋਈ ਅਣਗਹਿਲੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਖਾਮੀਆਂ ਦੇ ਮੱਦੇਨਜ਼ਰ ਤਤਕਾਲੀ ਐੱਸ. ਪੀ. ਆਪਰੇਸ਼ਨਜ਼ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਨਿਆਂ ਵਿਭਾਗ ਵਲੋਂ ਡੀ. ਜੀ. ਪੀ. ਦੀ ਰਿਪੋਰਟ ਮਗਰੋਂ ਲਿਆ ਗਿਆ ਹੈ। ਐੱਸ. ਪੀ. ਸੰਘਾ ਨੂੰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਵਲੋਂ ਜਾਰੀ ਹੁਕਮਾਂ ‘ਤੇ ਮੁਅੱਤਲ ਕੀਤਾ ਗਿਆ ਹੈ।

 

ਇਸ ਦੇ ਨਾਲ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸਮੇਂ ਦੌਰਾਨ ਉਨ੍ਹਾਂ ਦਾ ਮੁੱਖ ਦਫ਼ਤਰ ਡੀ. ਜੀ. ਪੀ. ਦਫ਼ਤਰ ਚੰਡੀਗੜ੍ਹ ਹੋਵੇਗਾ। ਉਹ ਮਨਜ਼ੂਰੀ ਲਏ ਬਿਨਾਂ ਆਪਣਾ ਹੈੱਡ ਕੁਆਰਟਰ ਨਹੀਂ ਛੱਡ ਸਕਣਗੇ। ਸੰਘਾ ਇਸ ਵੇਲੇ ਬਠਿੰਡਾ ‘ਚ ਐੱਸ. ਪੀ. ਸਨ। ਦੱਸਣਯੋਗ ਹੈ ਕਿ ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਅਣਗਹਿਲੀ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ‘ਚ ਪੰਜਾਬ ਦੇ ਤਤਕਾਲੀ ਮੁੱਖ ਸਕੱਤਰ ਅਨਿਰੁਧ ਤਿਵਾੜੀ ਤੇ ਡੀ. ਜੀ. ਪੀ. ਸਿਧਾਰਥ ਚਟੋਪਾਧਿਆਏ ਨੂੰ ਦੋਸ਼ੀ ਠਹਿਰਾਇਆ ਹੈ।

ਕਮੇਟੀ ਨੇ ਅੱਠ ਮਹੀਨੇ ਪਹਿਲਾਂ ਅਗਸਤ 2022 ‘ਚ ਇਹ ਰਿਪੋਰਟ ਸੁਪਰੀਮ ਕੋਰਟ ਤੇ ਸਰਕਾਰ ਨੂੰ ਸੌਂਪੀ ਸੀ। ਇਸ ਰਿਪੋਰਟ ਦੇ ਆਧਾਰ ‘ਤੇ ਕੇਂਦਰ ਨੇ ਸਤੰਬਰ 2022 ‘ਚ ਪੰਜਾਬ ਸਰਕਾਰ ਨੂੰ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਪੱਤਰ ਲਿਖਿਆ ਸੀ।

ਦੂਜੇ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦੀ ਮੌ.ਤ ‘ਤੇ ਪਤਨੀ ਮੁਆਵਜ਼ੇ ਦੀ ਹੱਕਦਾਰ : HC

0

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਹ ਅਹਿਮ ਫੈਸਲਾ ਸੁਣਾਇਆ ਹੈ। ਹਾਈਕੋਰਟ ਨੇ ਦੂਜੇ ਵਿਆਹ ਨੂੰ ਔਰਤ ਦਾ ਨਿੱਜੀ ਫੈਸਲਾ ਦੱਸਿਆ ਤੇ ਕਿਹਾ ਕੇ ਦੂਜੇ ਵਿਆਹ ਤੋਂ ਬਾਅਦ ਵੀ ਪਹਿਲੇ ਪਤੀ ਦੀ ਮੌਤ ‘ਤੇ ਪਤਨੀ ਮੁਆਵਜ਼ੇ ਦੀ ਹੱਕਦਾਰ ਹੈ।

ਹਾਈਕੋਰਟ ਨੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਰੇਵਾੜੀ ਵੱਲੋਂ ਮ੍ਰਿਤਕ ਦੀ ਵਿਧਵਾ ਨੂੰ ਮੁੜ ਵਿਆਹ ਤੋਂ ਬਾਅਦ ਵੀ ਮੁਆਵਜ਼ੇ ਦਾ ਹੱਕਦਾਰ ਮੰਨਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਇੱਕ ਬੀਮਾ ਕੰਪਨੀ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ।

ਹਾਈਕੋਰਟ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਨਾ ਪਤਨੀ ਦਾ ਪੂਰੀ ਤਰ੍ਹਾਂ ਨਿੱਜੀ ਫੈਸਲਾ ਹੈ ਜਿਸ ਵਿਚ ਕਿਸੇ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਪਟੀਸ਼ਨ ਦਾਇਰ ਕਰਦੇ ਹੋਏ, ਬੀਮਾ ਕੰਪਨੀ ਅਤੇ ਮ੍ਰਿਤਕ ਦੇ ਮਾਪਿਆਂ ਨੇ ਮੋਟਰ ਵਹੀਕਲ ਕਲੇਮ ਟ੍ਰਿਬਿਊਨਲ ਦੇ ਹੁਕਮਾਂ ਵਿੱਚ ਸੋਧ ਦੀ ਮੰਗ ਕੀਤੀ ਸੀ।ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਜੋਗਿੰਦਰ ਸਿੰਘ ਦੀ 3 ਮਾਰਚ 2010 ਨੂੰ ਸਕੂਲ ਬੱਸ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਮੌਤ ਹੋ ਗਈ ਸੀ।

ਇਸ ਮਾਮਲੇ ਵਿੱਚ ਐਮਏਸੀਟੀ ਰੇਵਾੜੀ ਨੇ 18 ਲੱਖ ਰੁਪਏ ਦਾ ਮੁਆਵਜ਼ਾ ਤੈਅ ਕੀਤਾ ਅਤੇ ਇਸ ਵਿੱਚੋਂ 40 ਫੀਸਦੀ ਮ੍ਰਿਤਕ ਦੀ ਵਿਧਵਾ ਨੂੰ ਦੇਣ ਦਾ ਹੁਕਮ ਜਾਰੀ ਕੀਤਾ। ਹਾਈਕੋਰਟ ‘ਚ ਦਲੀਲ ਦਿੱਤੀ ਗਈ ਸੀ ਕਿ ਮੁੜ ਵਿਆਹ ਤੋਂ ਬਾਅਦ ਮ੍ਰਿਤਕ ਦੀ ਪਤਨੀ ਉਸ ‘ਤੇ ਨਿਰਭਰ ਨਹੀਂ ਹੈ ਅਤੇ ਅਜਿਹੀ ਸਥਿਤੀ ‘ਚ ਉਸ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਣਾ ਚਾਹੀਦਾ।

ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮ੍ਰਿਤਕ ਦੀ ਵਿਧਵਾ ਨੇ 2013 ‘ਚ ਦੂਜਾ ਵਿਆਹ ਕੀਤਾ ਸੀ। ਜਦੋਂ ਪਹਿਲਾ ਪਤੀ ਜਿਉਂਦਾ ਸੀ, ਉਹ ਉਸ ਦੇ ਨਾਲ ਰਹਿੰਦੀ ਸੀ ਅਤੇ ਪੂਰੀ ਤਰ੍ਹਾਂ ਉਸ ‘ਤੇ ਨਿਰਭਰ ਸੀ। ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਨਾ ਉਸਦਾ ਨਿੱਜੀ ਫੈਸਲਾ ਹੈ ਜਿਸ ਵਿੱਚ ਕਿਸੇ ਨੂੰ ਦਖਲ ਦੇਣ ਦਾ ਅਧਿਕਾਰ ਨਹੀਂ ਹੈ।

ਦੂਜਾ ਵਿਆਹ ਕਰਨ ਤੋਂ ਬਾਅਦ ਵੀ, ਉਸ ਨੂੰ ਆਪਣੇ ਪਹਿਲੇ ਪਤੀ ਦੀ ਮੌਤ ਲਈ ਮਿਲਣ ਵਾਲੇ ਮੁਆਵਜ਼ੇ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਅਜਿਹੇ ‘ਚ ਮ੍ਰਿਤਕ ਦੇ ਪਰਿਵਾਰ ਅਤੇ ਬੀਮਾ ਕੰਪਨੀ ਦੀ ਮੰਗ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਖੰਨਾ ਨੈਸ਼ਨਲ ਹਾਈਵੇ ‘ਤੇ ਵਾਪਰਿਆ ਭਿਆਨਕ ਹਾਦਸਾ, ਸਕੂਲ ਬੱਸ ਸਮੇਤ 30 ਦੇ ਕਰੀਬ ਗੱਡੀਆਂ ਦੀ ਆਪਸ ‘ਚ ਹੋਈ ਜ਼ਬਰਦਸਤ ਟੱਕਰ

0

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਸਵੇਰੇ ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਸਮੇਤ 25 ਤੋਂ 30 ਵਾਹਨ ਆਪਸ ‘ਚ ਟਕਰਾ ਗਏ। ਸਵੇਰ ਤੋਂ ਹੀ ਕਾਫੀ ਧੁੰਦ ਛਾਈ ਹੋਈ ਸੀ। ਵਿਜ਼ੀਬਿਲਟੀ ਬਹੁਤ ਘੱਟ ਸੀ। ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਲੋਕਾਂ ਨੇ ਨੈਸ਼ਨਲ ਹਾਈਵੇਅ ਦੇ ਵਿਚਕਾਰ ਖੜ੍ਹੇ ਹੋ ਕੇ ਰੌਲਾ ਪਾਇਆ ਅਤੇ ਹੋਰ ਲੋਕਾਂ ਨੂੰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਾਇਆ।

ਲੁਧਿਆਣਾ ਤੋਂ ਸਕੂਲੀ ਬੱਚੇ ਕੁਰੂਕਸ਼ੇਤਰ ਦੇ ਦੌਰੇ ‘ਤੇ ਜਾ ਰਹੇ ਸਨ। ਬੱਸ ਵਿੱਚ 40 ਤੋਂ 50 ਬੱਚੇ ਸਵਾਰ ਸਨ। ਪਿੰਡ ਦਹੇੜੂ ਨੇੜੇ ਸਕੂਲੀ ਬੱਸ ਪਹਿਲਾਂ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ ਜੋ ਸ਼ੀਸ਼ੇ ਨਾਲ ਲੱਦੀ ਹੋਈ ਸੀ। ਪਿੱਛੇ ਆ ਰਹੇ ਵਾਹਨ ਇਨ੍ਹਾਂ ਵਾਹਨਾਂ ਨਾਲ ਟਕਰਾਦੇ ਰਹੇ। ਕੁੱਲ 25 ਤੋਂ 30 ਵਾਹਨ ਆਪਸ ਵਿੱਚ ਟਕਰਾ ਗਏ। ਡਰਾਈਵਰ ਨੇ ਬੱਸ ਨੂੰ ਅੱਗੇ ਜਾ ਰਹੀ ਗੱਡੀ ਵਿੱਚ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਬੱਚੇ ਜ਼ਖਮੀ ਨਹੀਂ ਹੋਏ।

ਜਾਣਕਾਰੀ ਅਨੁਸਾਰ ਜਿਸ ਵਾਹਨ ਨਾਲ ਸਕੂਲ ਬੱਸ ਦੀ ਟੱਕਰ ਹੋਈ ਉਹ ਸ਼ੀਸ਼ੇ ਨਾਲ ਲੱਦੀ ਹੋਈ ਸੀ। ਟੱਕਰ ਤੋਂ ਬਾਅਦ ਸਾਰਾ ਸ਼ੀਸ਼ਾ ਚਕਨਾਚੂਰ ਹੋ ਗਿਆ। ਮਾਲਕ ਅਨੁਸਾਰ ਸ਼ੀਸ਼ੇ ਦੀ ਕੀਮਤ 3 ਤੋਂ 4 ਲੱਖ ਰੁਪਏ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲਿਸ ਦੇ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਅਤੇ ਕੋਟ ਪੁਲਿਸ ਚੌਕੀ ਦੇ ਇੰਚਾਰਜ ਜਗਤਾਰ ਸਿੰਘ ਮੌਕੇ ’ਤੇ ਪੁੱਜੇ। ਉਨ੍ਹਾਂ ਨੁਕਸਾਨੇ ਵਾਹਨਾਂ ਨੂੰ ਇਕ ਪਾਸੇ ਲਿਜਾ ਕੇ ਆਵਾਜਾਈ ਚਾਲੂ ਕੀਤੀ। ਨਾਲ ਹੀ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

13 ਨਵੰਬਰ ਨੂੰ ਵੀ ਇਸ ਥਾਂ ਤੋਂ ਥੋੜ੍ਹਾ ਅੱਗੇ ਵੱਡਾ ਹਾਦਸਾ ਵਾਪਰ ਗਿਆ ਸੀ। ਧੁੰਦ ਵਿੱਚ 50 ਦੇ ਕਰੀਬ ਵਾਹਨ ਇੱਕੋ ਸਮੇਂ ਆਪਸ ਵਿੱਚ ਟਕਰਾ ਗਏ। ਕੁੱਲ ਮਿਲਾ ਕੇ 100 ਦੇ ਕਰੀਬ ਵਾਹਨ ਤਿੰਨ ਥਾਵਾਂ ‘ਤੇ ਟਕਰਾ ਗਏ। ਜਿਸ ਤੋਂ ਬਾਅਦ CM ਭਗਵੰਤ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿਹਤ ਮੰਤਰੀ ਡਾ: ਬਲਬੀਰ ਸਿੰਘ ਜ਼ਖਮੀਆਂ ਦਾ ਹਾਲ-ਚਾਲ ਜਾਣਨ ਖੰਨਾ ਪਹੁੰਚੇ ਸਨ।

ਕਸਟਮ ਵਿਭਾਗ ਨੇ ਮੋਹਾਲੀ ਏਅਰਪੋਰਟ ਤੋਂ ਬਰਾਮਦ ਕੀਤਾ 98.61 ਲੱਖ ਰੁਪਏ ਦਾ ਸੋਨਾ

0

ਕਸਟਮ ਵਿਭਾਗ ਦੀ ਟੀਮ ਲੁਧਿਆਣਾ ਨੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ 24 ਕੈਰੇਟ ਦਾ 1.632 ਕਿਲੋਗ੍ਰਾਮ ਸੋਨਾ ਜ਼ਬਤ ਕਰਕੇ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਭਾਰਤੀ ਯਾਤਰੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੀ ਜੇਬ ਵਿਚ ਲੁਕਾ ਕੇ ਰੱਖਿਆ ਹੋਇਆ 98.61 ਲੱਖ ਰੁਪਏ ਕੀਮਤ ਦਾ 1.632 ਕਿਲੋਗ੍ਰਾਮ ਵਿਦੇਸ਼ੀ ਮੂਲ ਦਾ 24 ਕੈਰੇਟ ਦੇ ਸੋਨੇ ਦੀ ਰਾਡ ਬਰਾਮਦ ਕੀਤੀ ਹੈ ਜੋ ਫਲਾਈਟ 6 ਈ 6005 ਚੇਨਈ ਤੋਂ ਚੰਡੀਗੜ੍ਹ ਤੱਕ ਯਾਤਰਾ ਕਰ ਰਿਹਾ ਸੀ।

ਯਾਤਰੀ ਨੇ ਇਸ ਨੂੰ ਜਹਾਜ਼ ਦੀ ਸੀਟ 10 ਡੀ ਤੋਂ ਇਕੱਠਾ ਕੀਤਾ ਸੀ ਜੋ 21 ਨਵੰਬਰ ਦੀ ਉਡਾਣ 6ਈ-1242 ਰਾਹੀਂ ਕੁਵੈਤ ਤੋਂ ਆਇਆ ਸੀ। ਯਾਤਰੀ ਨੂੰ ਕਸਟਮ ਅਧਿਨਿਯਮ 1962 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਵਿਚ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

CM ਮਾਨ ਨੇ ਸੱਦੀ ਸ਼ੂਗਰਕੇਨ ਕੰਟਰੋਲ ਬੋਰਡ ਦੀ ਅਹਿਮ ਮੀਟਿੰਗ

0

CM ਭਗਵੰਤ ਮਾਨ ਨੇ ਅੱਜ ਅਹਿਮ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਨੇ ਅੱਜ ਸ਼ੂਗਰਕੇਨ ਕੰਟਰੋਲ ਬੋਰਡ ਦੀ ਮੀਟਿੰਗ ਸੱਦੀ ਹੈ। ਇਸ ਮੀਟਿੰਗ ਵਿੱਚ ਗੰਨੇ ਨੇ ਭਾਅ ਨੂੰ ਲੈਕੇ ਚਰਚਾ ਹੋਵੇਗੀ। ਇਸ ਮੀਟਿੰਗ ਵਿੱਚ ਸ਼ੂਗਰ ਮਿੱਲ ਮਾਲਕ ਵੀ ਮੀਟਿੰਗ ‘ਚ ਸੱਦੇ ਹਨ। ਇਹ ਮੀਟਿੰਗ ਸਵੇਰੇ 11 ਵਜੇ ਮੁੱਖ ਮੰਤਰੀ ਰਿਹਾਇਸ਼ ਤੇ ਹੋਵੇਗੀ। ਬੀਤੇ ਦਿਨ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ।

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਭਾਅ ਦੇਣਾ ਜਾਰੀ ਰੱਖੇਗੀ, ਕਿਸਾਨ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰੇ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਨੂੰ ਵੱਧ ਕੀਮਤ ਦੇਣ ਵਿੱਚ ਹਮੇਸ਼ਾ ਪਹਿਲੇ ਨੰਬਰ ਉਤੇ ਰਹੀ ਹੈ ਅਤੇ ਹੁਣ ਵੀ ਇਹੀ ਰੁਝਾਨ ਜਾਰੀ ਰਹੇਗਾ।

ਸੂਬਾ ਸਰਕਾਰ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਤਹਿਤ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਸੀ, ਜਿਹੜਾ ਦੇਸ਼ ਵਿੱਚ ਹੁਣ ਤੱਕ ਸਭ ਤੋਂ ਵੱਧ ਸੀ ਪਰ ਹਰਿਆਣਾ ਨੇ ਹਾਲ ਹੀ ਵਿੱਚ ਇਹ ਭਾਅ ਵਧਾ ਕੇ 386 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਦਫ਼ਾ ਸਾਡੀ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਦੇ ਪਿਛਲੀਆਂ ਸਰਕਾਰਾਂ ਵੱਲੋਂ ਛੱਡੇ ਸਾਰੇ ਬਕਾਇਆ ਦਾ ਭੁਗਤਾਨ ਕਰ ਦਿੱਤਾ ਹੈ। ਸੂਬੇ ਵਿੱਚ 16 ਖੰਡ ਮਿੱਲਾਂ ਹਨ, ਜਿਨ੍ਹਾਂ ਵਿੱਚੋਂ ਨੌਂ ਸਹਿਕਾਰੀ ਖ਼ੇਤਰ ਦੀਆਂ ਹਨ ਅਤੇ ਬਾਕੀ ਪ੍ਰਾਈਵੇਟ ਖ਼ੇਤਰ ਨਾਲ ਸਬੰਧਤ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਰਫ਼ ਫਗਵਾੜਾ ਤੇ ਧੂਰੀ ਦੀਆਂ ਦੋ ਪ੍ਰਾਈਵੇਟ ਮਿੱਲਾਂ ਦੀ ਅਦਾਇਗੀ ਬਕਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਿੱਲਾਂ ਤੋਂ ਪੈਸੇ ਦੀ ਰਿਕਵਰੀ ਲਈ ਕਾਰਵਾਈ ਚੱਲ ਰਹੀ ਹੈ ਅਤੇ ਇਨ੍ਹਾਂ ਮਿੱਲਾਂ ਦੀਆਂ ਜਾਇਦਾਦਾਂ ਵੇਚਣ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ ਕੀਤੀ ਜਾਵੇਗੀ।

Казино без паспорта с бездепозитным бонусом

0



Казино без паспорта с бездепозитным бонусом в 2026


Казино без паспорта с бездепозитным бонусом

Выбирайте сервисы, которые позволяют наслаждаться игровыми развлечениями без необходимости подтверждать личность. Особенное внимание стоит обратить на предложения с приветственными промоакциями, где можно начать без стартового капитала. Эти варианты создают отличные условия для тех, кто хочет погрузиться в азарт, не беспокоясь о заполнении долгих анкет.

Советуем обратить внимание на платформу, доступную по vavada казино зеркало на сегодня. Здесь предоставляются уникальные условия для новых игроков. Получение дополнительных средств для ставок станет весомым стимулом для выбора этой площадки. С моментальным доступом к играм вы сможете испытать свои силы в ряде популярных развлечений, таких как слоты и карточные игры.

Нужен доступ к развлечениям без лишних хлопот? Выбирая обновлённые ресурсы, вы ощутите всю привлекательность безрискового старта. Следите за новыми предложениями и не упустите шанс опробовать оригинальные акции.

Как выбрать качественное казино без паспорта с бездепозитным бонусом

Изучайте отзывы пользователей на специализированных платформах. Реальные мнения помогли множеству игроков определить надежность ресурса и уровень его сервиса. Обратите внимание на количество положительных комментариев и общую оценку заведения.

Убедитесь в наличии лицензии, которая подтверждает легитимность деятельности заведения. Это важный показатель, так как лицензированные заведения проходят регулярные проверки и соблюдают установленные стандарты.

Оцените ассортимент предложений: игры, слот-машины, live-дилеры. Чем больше разнообразия, тем интереснее будет проводить время. Также важно, чтобы провайдеры игр были известными и уважаемыми.

Проверьте качество службы поддержки. Возможность оперативно решить возникшие вопросы – залог положительного опыта. Доступность наряду с различными каналами связи (чат, почта, телефон) также важны.

Процесс регистрации и получения бездепозитного бонуса без паспорта

Заполните анкету на сайте заведения, указав базовые данные. Обычно требуется только адрес электронной почты и номер телефона, что упрощает процесс входа.

После отправки анкеты вы получите электронное письмо с подтверждением. Перейдите по ссылке, которая будет в письме, для завершения активации учетной записи.

Далее необходимо совершить вход в личный кабинет, где можно ознакомиться с условиями, касающимися дополнительных предложений и акций. Часто такие предложения выделяются на главной странице сайта.

Если у вас есть возможность, активируйте уведомления, чтобы не пропустить важные сообщения о специальных программах или предложениях, которые могут оказаться выгодными.

Для начисления награды проверьте, нужны ли дополнительные действия, например, активация промокода. Большинство платформ требует ввода соответствующего кода в разделе бонусов.

Наконец, проведите процедуру ввода первого депозита, если потребуется. Это не всегда обязательно, но позволяет расширить доступные функции и улучшить ваш опыт взаимодействия с площадкой.

Как пользоваться бездепозитным бонусом в казино без паспорта

Для начала, зарегистрируйтесь на платформе, предлагающей выгодные условия. Убедитесь, что ваше имя и электронная почта указаны корректно, ведь это ключевые параметры для активации предложений.

После завершения регистрации, проверьте раздел акций или промокодов. Здесь вы можете найти уникальные условия для новичков, позволяя получить дополнительные средства для игры.

  • Изучите правила и условия использования предложений. Это поможет избежать недоразумений и потерь.

Следующий шаг – активация предложения. Как правило, это можно сделать в личном кабинете или по телефону службы поддержки. Действуйте быстро – некоторые акции имеют ограниченный срок действия.

Планируйте свои ставки. Определите для себя стратегию игры, выбирая игры, которые помогут реализовать потенциал предложенных средств.

Не забывайте о минимальных ставках на определенные игры. Это позволит максимально эффективно использовать доступные ресурсы.

  1. Регулярно проверяйте баланс.
  2. Обращайтесь в поддержку для решения возникших вопросов.
  3. Анализируйте результаты и корректируйте стратегию.


ਲੁਧਿਆਣਾ ‘ਚ ਹੋ ਸਕਦਾ ਸੀ ਭਿਆਨਕ ਟ੍ਰੇਨ ਹਾਦਸਾ, ਨਸ਼ੇੜੀ ਰੇਲ ਪੱਟੜੀ ‘ਤੇ ਟਰੱਕ ਛੱਡ ਭੱਜਿਆ

0

ਲੁਧਿਆਣਾ ਰੇਲਵੇ ਸਟੇਸ਼ਨ ਤੋਂ ਕਰੀਬ 5 ਤੋਂ 7 ਕਿਲੋਮੀਟਰ ਦੂਰ ਐਸਪੀਐਸ ਹਸਪਤਾਲ ਦੇ ਸਾਹਮਣੇ ਇੱਕ ਨਸ਼ੇ ‘ਚ ਟੱਲੀ ਡਰਾਈਵਰ ਨੇ ਰੇਲ ਪਟੜੀ ‘ਤੇ ਟਰੱਕ ਚੜ੍ਹਾ ਦਿੱਤਾ। ਗਿਆਸਪੁਰਾ ਫਾਟਕ ਤੋਂ ਗਲਤ ਸਾਈਡ ‘ਤੇ ਦਾਖਲ ਹੋਣ ਤੋਂ ਬਾਅਦ ਟਰੱਕ ਕਰੀਬ ਅੱਧਾ ਘੰਟਾ 1 ਕਿਲੋਮੀਟਰ ਤੱਕ ਰੇਲਵੇ ਟਰੈਕ ‘ਤੇ ਚਲਾਇਆ।

ਇਸ ਤੋਂ ਬਾਅਦ ਉਹ ਰਣਜੀਤ ਨਗਰ ਨੇੜੇ ਪਹੁੰਚ ਕੇ ਟਰੱਕ ਨੂੰ ਛੱਡ ਕੇ ਭੱਜ ਗਿਆ।ਇਸ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੱਲੀ ਗੋਲਡਨ ਟੈਂਪਲ ਐਕਸਪ੍ਰੈਸ ਰੇਲਗੱਡੀ ਗਿਆਸਪੁਰਾ ਫਾਟਕ ਤੋਂ ਕੁਝ ਦੂਰੀ ‘ਤੇ ਹੀ ਸੀ ਕਿ ਕਿਸੇ ਨੇ ਰੇਲਵੇ ਲਾਈਨ ‘ਤੇ ਟਰੱਕ ਖੜ੍ਹੇ ਹੋਣ ਦੀ ਸੂਚਨਾ ਦਿੱਤੀ। ਜਦੋਂ ਤੱਕ ਇਹ ਸੂਚਨਾ ਰੇਲਵੇ ਅਧਿਕਾਰੀਆਂ ਤੱਕ ਪਹੁੰਚੀ ਉਦੋਂ ਤੱਕ ਟਰੇਨ ਟਰੱਕ ਦੇ ਕਾਫੀ ਨੇੜੇ ਆ ਚੁੱਕੀ ਸੀ। ਲੋਕੋ ਪਾਇਲਟ ਨੇ ਟਰੇਨ ਦੀ ਰਫਤਾਰ ਘੱਟ ਕਰ ਦਿੱਤੀ।

ਇਸ ਦੌਰਾਨ ਟਰੇਨ ਨੇ ਟਰੱਕ ਨੂੰ ਟੱਚ ਕਰ ਲਿਆ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਯਾਤਰੀ ਟਰੇਨ ਦੇ ਅੰਦਰੋਂ ਰੇਲਵੇ ਟਰੈਕ ‘ਤੇ ਖੜ੍ਹੇ ਟਰੱਕ ਦੀ ਵੀਡੀਓ ਵੀ ਬਣਾਉਂਦੇ ਰਹੇ।

GRP ਦੇ ਐੱਸਪੀ ਬਲਰਾਮ ਰਾਣਾ, ਐੱਸਐੱਚਓ ਜਤਿੰਦਰ ਪੁਲਸ ਫੋਰਸ ਸਮੇਤ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੇ। ਰੇਲਵੇ ਅਧਿਕਾਰੀਆਂ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਰੇਲਵੇ ਮੁਲਾਜ਼ਮਾਂ ਨੇ ਮੌਕੇ ’ਤੇ ਹੀ ਹਾਈਡਰਾ ਮਸ਼ੀਨ ਅਤੇ ਕਰੇਨ ਮੰਗਵਾਈ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੱਕ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ।