Home Blog Page 1711

AGTF ਦੀ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ, ਜ਼ੀਰਕਪੁਰ ‘ਚ ਹੋਇਆ ਐਨਕਾਊਂਟਰ

0

ਜ਼ੀਰਕਪੁਰ ਵਿਚ ਐਨਕਾਊਂਟਰ ਹੋਇਆ ਹੈ। ਇਥੋਂ ਦੇ ਪੀਰ ਮੁਛੱਲਾ ਵਿਚ ਗੈਂਗਸਟਰ ਨਾਲ ਪੁਲਿਸ ਮੁਕਾਬਲਾ ਹੋਇਆ ਹੈ।

ਜਾਣਕਾਰੀ ਮਿਲੀ ਹੈ ਕਿ ਰਿੰਦਾ ਤੇ ਸੋਨੀ ਖੱਤਰੀ ਦੇ ਖਾਸ ਗੁਰਗੇ ਨਾਲ ਏਜੀਟੀਐਫ ਦੀ ਮੁਠਭੇੜ ਹੋਈ ਹੈ।

ਇਕ ਗੈਂਗਸਟਰ ਨੂੰ ਗੋਲੀਆਂ ਵੱਜੀਆਂ ਹਨ। ਨਵਾਂਸ਼ਹਿਰ ਦਾ ਕਰਨਜੀਤ ਸਿੰਘ ਜ਼ਖਮੀ ਹੋਇਆ ਹੈ। ਫਰਵਰੀ ਤੋਂ ਹੁਣ ਤੱਕ 6 ਕਤਲਾਂ ਵਿਚ ਲੋੜੀਂਦਾ ਹੈ। ਪੁਲਿਸ 3 ਤੋਂ 4 ਦਿਨਾਂ ਤੋਂ ਇਨ੍ਹਾਂ ਮੁਲਜ਼ਮਾਂ ਉਤੇ ਨਜ਼ਰ ਰੱਖ ਰਹੀ ਸੀ।

ਕਿਰਨ ਖੇਰ ਨੇ ਖੁਦ ‘ਤੇ ਇਲਜ਼ਾਮ ਲਾਉਣ ਵਾਲੇ ਖਿਲਾਫ ਦਿੱਤੀ ਸ਼ਿਕਾਇਤ, ਜਾਂਚ ਸ਼ੁਰੂ

0

ਸਾਂਸਦ ਕਿਰਨ ਖੇਰ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਕਈ ਗੰਭੀਰ ਦੋਸ਼ ਲਾਉਂਦੇ ਹੋਏ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕਰਨ ਵਾਲੇ ਮਨੀਮਾਜਰਾ ਦੇ ਰਹਿਣ ਵਾਲੇ ਇਨਵੈਸਟਰ ਐਡਵਾਇਜ਼ਰ ਅਗਰਵਾਲ ਖਿਲਾਫ ਯੂਟੀ ਪੁਲਿਸ ਨੇ ਧੋਖਾਧਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਜਾਂਚ ਸਾਂਸਦ ਖੇਰ ਦੀ ਸ਼ਿਕਾਇਤ ‘ਤੇ ਸ਼ੁਰੂ ਕੀਤੀ ਗਈ ਹੈ।

ਜਲਦ ਹੀ ਪੁਲਿਸ ਇਸ ਮਾਮਲੇ ਵਿੱਚ ਦੋਸ਼ੀ ਅਗਰਵਾਲ ਨੂੰ ਨੋਟਿਸ ਭੇਜ ਕੇ ਜਾਂਚ ਵਿੱਚ ਸਾਮਲ ਹੋਣ ਲਈ ਕਹੇਗੀ। ਸਾਂਸਦ ਨੇ ਐੱਸਐੱਸਪੀ ਵਿੰਡੋ ‘ਤੇ ਸ਼ਿਕਾਇਤ ਦੇ ਕੇ ਚੈਤੰਨਿਆ ਅਗਰਵਾਲ ‘ਤੇ ਛੇ ਕਰੋਰ ਰੁਪਏੇ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ। ਸੰਸਦ ਮੈਂਬਰ ਨੇ ਚੈਤੰਨਿਆ ਅਗਰਵਾਲ ‘ਤੇ 6 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲਾਉਂਦਿਆਂ ਐੱਸਐੱਸਪੀ ਵਿੰਡੋ ‘ਤੇ ਸ਼ਿਕਾਇਤ ਦਰਜ ਕਰਵਾਈ ਹੈ।

ਖੇਰ ਨੇ ਇਹ ਸ਼ਿਕਾਇਤ ਦੋ ਦਿਨ ਪਹਿਲਾਂ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਦੀ ਪਬਲਿਕ ਵਿੰਡੋ ਰਾਹੀਂ ਐਸਐਸਪੀ ਨੂੰ ਦਿੱਤੀ ਸੀ। ਖੇਰ ਵੱਲੋਂ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਮਨੀਮਾਜਰਾ ਦਾ ਰਹਿਣ ਵਾਲਾ ਚੈਤੰਨਿਆ ਅਗਰਵਾਲ ਨਿਵੇਸ਼ਕ ਸਲਾਹਕਾਰ ਵਜੋਂ ਕੰਮ ਕਰਦਾ ਹੈ। ਉਸ ਦੇ ਕਹਿਣ ‘ਤੇ ਹੀ ਉਸ ਨੇ ਉਸ ਨੂੰ ਨਿਵੇਸ਼ ਲਈ 8 ਕਰੋੜ ਰੁਪਏ ਦਿੱਤੇ ਸਨ।

ਚੈਤੰਨਿਆ ਅਗਰਵਾਲ ਨੇ ਨਿਵੇਸ਼ ਲਈ ਦਿੱਤੀ ਗਈ ਰਕਮ ਵਿੱਚੋਂ ਸਿਰਫ਼ 2 ਕਰੋੜ ਰੁਪਏ ਵਾਪਸ ਕੀਤੇ। ਬਾਕੀ ਛੇ ਕਰੋੜ ਰੁਪਏ ਵਾਪਸ ਨਹੀਂ ਕੀਤੇ ਗਏ। ਉਸ ਨੇ ਮੁਲਜ਼ਮ ਨੂੰ ਕਈ ਵਾਰ ਬਕਾਇਆ ਰਕਮ ਵਾਪਸ ਕਰਨ ਲਈ ਕਿਹਾ, ਪਰ ਦੋਸ਼ੀ ਨੇ ਰਕਮ ਵਾਪਸ ਨਹੀਂ ਕੀਤੀ।

ਸੰਸਦ ਦੇ ਨਾਲ ਇਸ ਧੋਖਾਧੜੀ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਐਸਪੀ ਨੇ ਸਬੰਧਤ ਥਾਣੇ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਾਂਸਦ ਦੀ ਸ਼ਿਕਾਇਤ ‘ਤੇ ਥਾਣਾ ਸਦਰ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ‘ਤੇ ਐਸ.ਐਸ.ਪੀ. ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਦੋਸ਼ੀਆਂ ਨੂੰ ਨੋਟਿਸ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਉਸ ਨੂੰ ਸ਼ਿਕਾਇਤ ‘ਤੇ ਆਪਣਾ ਪੱਖ ਪੇਸ਼ ਕਰਨ ਅਤੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਜਾਵੇਗਾ।

ਸੰਸਦ ਮੈਂਬਰ ਦੀ ਸ਼ਿਕਾਇਤ ਤੋਂ ਪਹਿਲਾਂ ਚੈਤੰਨਿਆ ਅਗਰਵਾਲ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਸੰਸਦ ਮੈਂਬਰ ਖੇਰ ਤੋਂ ਆਪਣੀ ਅਤੇ ਪਰਿਵਾਰ ਦੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਸੀ।

ਇਸ ‘ਤੇ ਹਾਈਕੋਰਟ ਨੇ ਸੋਮਵਾਰ ਨੂੰ ਖੁਦ ਹੀ ਐੱਸਪੀ ਅਤੇ ਐੱਸਐੱਚਓ ਨੂੰ ਪਟੀਸ਼ਨਕਰਤਾ ਅਤੇ ਉਸ ਦੇ ਪਰਿਵਾਰ ਨੂੰ ਇੱਕ ਹਫ਼ਤੇ ਲਈ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਹਾਲਾਂਕਿ ਹਾਈਕੋਰਟ ਨੇ ਕਿਹਾ ਸੀ ਕਿ ਇਸ ਮਿਆਦ ਤੋਂ ਬਾਅਦ ਇਸ ਗੱਲ ਦੀ ਸਮੀਖਿਆ ਕੀਤੀ ਜਾਵੇ ਕਿ ਉਸ ਨੂੰ ਹੋਰ ਸੁਰੱਖਿਆ ਦੀ ਲੋੜ ਹੈ ਜਾਂ ਨਹੀਂ।

ਜੇਲ੍ਹ ‘ਚ ਬੰਦ ਕਾਂਗਰਸੀ ਲੀਡਰ ਦਾ ਵਿਆਹ ‘ਚ ਭੰਗੜਾ ਪਾਉਂਦੇ ਦਾ ਵੀਡੀਓ ਵਾਇਰਲ, 2 ਪੁਲਿਸ ਵਾਲੇ ਸਸਪੈਂਡ

0

ਜੇਲ੍ਹ ਵਿੱਚ ਬੰਦ ਕਾਂਗਰਸੀ ਆਗੂ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਦਾ ਇੱਕ ਵਿਆਹ ਸਮਾਗਮ ਵਿੱਚ ਭੰਗੜਾ ਪਾਉਂਦੇ ਹੋਏ ਇੱਕ ਵੀਡੀਓ ਸਾਹਮਣੇ ਆਇਆ ਹੈ। ਉਹ ਗੰਭੀਰ ਧਾਰਾਵਾਂ ਤਹਿਤ ਜੇਲ੍ਹ ਵਿੱਚ ਬੰਦ ਹੈ। ਸੰਧੂ ਨੇ ਜੇਲ੍ਹ ਵਿੱਚ ਬਿਮਾਰੀ ਦਾ ਬਹਾਨਾ ਬਣਾਇਆ, ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਸਿਹਤ ਜਾਂਚ ਲਈ ਜ਼ਿਲ੍ਹਾ ਪੁਲਿਸ ਹਵਾਲੇ ਕਰ ਦਿੱਤਾ ਸੀ, ਉਥੋਂ ਉਹ ਰਾਏਕੋਟ ਵਿੱਚ ਇੱਕ ਵਿਆਹ ਸਮਾਗਮ ਵਿੱਚ ਪਹੁੰਚਿਆ ਅਤੇ ਭੰਗੜਾ ਪਾਇਆ।

ਜਦੋਂ ਸ਼ਹਿਰ ਦੇ ਇੱਕ ਵਪਾਰੀ ਨੇ ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਸ਼ਿਕਾਇਤ ਕੀਤੀ ਤਾਂ ਇੱਕ ਐਸਆਈ ਅਤੇ ਇੱਕ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਸਾਹਨੇਵਾਲ ਦੇ ਯੂਥ ਕਾਂਗਰਸੀ ਆਗੂ ਸੰਧੂ ਵਿਰੁੱਧ ਸ਼ਹਿਰ ਦੇ ਵਪਾਰੀ ਗੁਰਵੀਰ ਗਰਚਾ ਨੂੰ ਇੱਕ ਇੰਸਟਾਗ੍ਰਾਮ ਇਨਫਲੁਐਂਸਰ ਨਾਲ ਮਿਲ ਕੇ ਸ਼ਹਿਰ ਦੇ ਵਪਾਰੀ ਗੁਰਵੀਰ ਗਰਚਾ ਨੂੰ ਬਲੈਕਮੇਲ ਕਰਨ ਅਤੇ ਮਾਮਲੇ ਦੇ ਗਵਾਹ ਨਾਲ ਮਾਰਕੁੱਟ ਕਰਨ ਦੇ ਦੋ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਪੁਲਿਸ ਨੇ ਉਸ ਨੂੰ 16 ਸਤੰਬਰ, 2023 ਨੂੰ ਇੱਕ ਗਵਾਹ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ਸ਼ਿਕਾਇਤਕਰਤਾ ਗੁਰਵੀਰ ਗਰਚਾ ਮੁਤਾਬਕ ਬੀਤੀ 8 ਦਸੰਬਰ ਨੂੰ ਸੰਧੂ ਰਾਏਕੋਟ ਨੇੜੇ ਇੱਕ ਪੈਲੇਸ ਵਿੱਚ ਵਿਆਹ ਸਮਾਗਮ ਵਿੱਚ ਆਇਆ ਹੋਇਆ ਸੀ। ਇਸ ਤੋਂ ਬਾਅਦ ਉਹ ਵਾਪਸ ਜੇਲ੍ਹ ਚਲਾ ਗਿਆ। ਉਸ ਨੇ ਇੱਕ ਵਿਆਹ ਵਿੱਚ ਗਾਇਕ ਅੰਗਰੇਜ਼ ਅਲੀ ਦੇ ਗੀਤਾਂ ‘ਤੇ ਡਾਂਸ ਕਰਨ ਦੀ ਵੀਡੀਓ ਮੁੱਖ ਮੰਤਰੀ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੂੰ ਈ-ਮੇਲ ਰਾਹੀਂ ਭੇਜੀ ਸੀ।

ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸਬ-ਇੰਸਪੈਕਟਰ ਕੁਲਦੀਪ ਸਿੰਘ ਅਤੇ ਏਐਸਆਈ ਮੰਗਲ ਸਿੰਘ ਨੂੰ ਮੁਅੱਤਲ ਕਰ ਦਿੱਤਾ। ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਮੁਤਾਬਕ ਦੋਵੇਂ ਮੁਲਾਜ਼ਮ ਉਸ ਨੂੰ ਚੈੱਕਅਪ ਲਈ ਪੀਜੀਆਈ ਲੈ ਗਏ ਅਤੇ ਸ਼ਾਮ 5 ਵਜੇ ਦੇ ਕਰੀਬ ਵਾਪਸ ਜੇਲ੍ਹ ਵਿੱਚ ਛੱਡ ਦਿੱਤਾ। ਉਨ੍ਹਾਂ ਇਸ ਸਬੰਧੀ ਸੀਨੀਅਰ ਅਧਿਕਾਰੀਆਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਹੈ। ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਹ ਮਾਮਲਾ 8 ਦਸੰਬਰ ਦਾ ਹੈ ਅਤੇ ਅਗਲੇ ਹੀ ਦਿਨ ਸ਼ਿਕਾਇਤ ਮਿਲੀ ਸੀ।

10 ਦਸੰਬਰ ਨੂੰ ਸਬ-ਇੰਸਪੈਕਟਰ ਅਤੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਜੇਲ੍ਹ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਉਸ ਨੂੰ ਜੇਲ੍ਹ ਹਸਪਤਾਲ ਤੋਂ ਪੀ.ਜੀ.ਆਈ. ਰੈਫਰ ਕੀਤਾ ਸੀ। ਜੇਕਰ ਉਸ ਦੀ ਭੂਮਿਕਾ ਸ਼ੱਕੀ ਪਾਈ ਗਈ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਲੱਕੀ ਸੰਧੂ ਖਿਲਾਫ ਅੱਠ ਅਪਰਾਧਿਕ ਮਾਮਲੇ ਦਰਜ ਹਨ। ਉਹ ਜ਼ਿਲ੍ਹਾ ਯੂਥ ਕਾਂਗਰਸ ਦੇ ਦਿਹਾਤੀ ਪ੍ਰਧਾਨ ਰਹਿ ਚੁੱਕਾ ਹੈ ਅਤੇ ਇਸ ਵਾਰ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਿਹਾ ਸੀ।

ਪਰ ਇਸ ਤੋਂ ਪਹਿਲਾਂ ਅਪਰਾਧਿਕ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਵਿਰੁੱਧ ਪਹਿਲਾ ਅਪਰਾਧਿਕ ਮਾਮਲਾ 2013 ਵਿਚ ਦਰਜ ਕੀਤਾ ਗਿਆ ਸੀ, ਉਸ ਤੋਂ ਬਾਅਦ 2017 ਵਿਚ ਕਿਸੇ ਨੂੰ ਨੁਕਸਾਨ ਪਹੁੰਚਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਚੰਡੀਗੜ੍ਹ ਵਿਚ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋ ਅਪਰਾਧਿਕ ਮਾਮਲੇ, ਫਿਰ ਕੂੰਮਕਲਾਂ, ਖਰੜ, ਮਾਡਲ ਟਾਊਨ ਮੁਹਾਲੀ, ਸਾਹਨੇਵਾਲ ਵਿਚ ਦੋ ਕੇਸ ਦਰਜ ਹੋਏ ਹਨ।

ਦਰਅਸਲ ਜਿਸ ਵਿਆਹ ‘ਚ ਲੱਕੀ ਸੰਧੂ ਪਹੁੰਚਿਆ ਸੀ, ਉਥੇ ਪੰਜਾਬੀ ਗਾਇਕ ਅੰਗਰੇਜ਼ ਅਲੀ ਪਰਫਾਰਮ ਕਰਨ ਆਇਆ ਹੋਇਆ ਸੀ। ਇਹ ਵੀਡੀਓ ਅੰਗਰੇਜ਼ ਅਲੀ ਵੱਲੋਂ ਸਨੈਪਚੈਟ ‘ਤੇ ਅਪਲੋਡ ਕੀਤਾ ਗਿਆ ਸੀ ਅਤੇ ਇਹ ਵੀਡੀਓ ਲੱਕੀ ਸੰਧੂ, ਜੇਲ੍ਹ ਵਿਭਾਗ ਅਤੇ ਪੁਲਿਸ ਮੁਲਾਜ਼ਮਾਂ ਲਈ ਮੁਸੀਬਤ ਬਣ ਗਈ ਹੈ। ਇਸ ਵੀਡੀਓ ਦੇ ਆਧਾਰ ‘ਤੇ ਸ਼ਿਕਾਇਤ ਕੀਤੀ ਗਈ ਸੀ।

ਵਿਦਿਆਰਥੀਆਂ ਲਈ ਅਹਿਮ ਖ਼ਬਰ, CBSE ਨੇ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਕੀਤੀ ਜਾਰੀ

0

ਕਈ ਬੋਰਡਾਂ ਨੇ 10ਵੀਂ, 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। CBSE ਬੋਰਡ ਪ੍ਰੀਖਿਆ 2024 ਵਿੱਚ ਸ਼ਾਮਲ ਹੋਣ ਵਾਲੇ ਵਿਦਿਆਰਥੀ ਡੇਟਸ਼ੀਟ ਦੇ ਜਾਰੀ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਹੁਣ ਉਨ੍ਹਾਂ ਦੀ ਉਡੀਕ ਖਤਮ ਹੋ ਚੁੱਕੀ ਹੈ। ਅੱਜ CBSE ਨੇ ਆਪਣੀ ਅਧਿਕਾਰਤ ਵੇਬਸਾਈਟ ਤੇ ਇਸ ਸੰਬੰਧੀ ਸੂਚਨਾ ਦਿੱਤੀ। CBSE ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਨੂੰ ਅਧਿਕਾਰਤ ਵੈੱਬਸਾਈਟ cbse.gov.in ਅਤੇ cbse.nic.in ‘ਤੇ ਚੈੱਕ ਕੀਤਾ ਜਾ ਸਕਦਾ ਹੈ।

CBSE ਬੋਰਡ ਦੀਆਂ ਪ੍ਰੀਖਿਆਵਾਂ 15 ਫਰਵਰੀ 2024 ਤੋਂ ਸ਼ੁਰੂ ਹੋਣਗੀਆਂ। ਸੀਬੀਐਸਈ ਬੋਰਡ ਨੇ 2023-24 ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਵਿੱਚ ਹੀ ਇਹ ਜਾਣਕਾਰੀ ਸਾਂਝੀ ਕੀਤੀ ਸੀ। CBSE ਬੋਰਡ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ 15 ਫਰਵਰੀ 2024 ਤੋਂ 10 ਅਪ੍ਰੈਲ 2024 ਦਰਮਿਆਨ ਹੋਣਗੀਆਂ।

 

BJP ਪੰਜਾਬ ਵੱਲੋ 35 ਜ਼ਿਲ੍ਹਾ ਇੰਚਾਰਜਾਂ ਤੇ ਸਹਿ ਜ਼ਿਲ੍ਹਾ ਇੰਚਾਰਜਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ

0

ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਪ੍ਰਵਾਨਗੀ ਨਾਲ ਪੰਜਾਬ ਭਾਜਪਾ ਦੇ 35 ਜਿਲਿਆ ਦੇ ਜ਼ਿਲ੍ਹਾ ਇਨਚਾਰਜ ਤੇ ਸਹਿ ਜ਼ਿਲ੍ਹਾ ਇਨਚਾਰਜਾਂ ਦੀਆਂ ਨਿਯੁਕਤੀਆ ਕੀਤੀਆਂ ਗਈਆਂ ਹਨ।

ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਇਨਚਾਰਜ ਫਤਹਿਜੰਗ ਸਿੰਘ ਬਾਜਵਾ ,ਸਹਿ ਜਿਲਾ ਇਨਚਾਰਜ ਸੁਖਪਾਲ ਸਿੰਘ ਸਰਾਂ,ਅੰਮ੍ਰਿਤਸਰ ਸ਼ਹਿਰੀ ਦੇ ਕੇਡੀ ਭੰਡਾਰੀ ਤੇ ਸਹਿ ਜਿਲਾ ਪ੍ਰਭਾਰੀ ਵਿਜੇ ਸਿੰਗਲਾ ,ਬਰਨਾਲਾ ਦੇ ਜਤਿੰਦਰ ਮਿੱਤਲ ਤੇ ਰਾਜੇਸ਼ ਹਨੀ ,ਬਟਾਲਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਤੇ ਸ਼ਤੀਸ਼ ਮਲਹੋਤਰਾ ,ਬਠਿੰਡਾ ਦਿਹਾਤੀ ਦੇ ਦੁਰਗੇਸ਼ ਸ਼ਰਮਾ ਤੇ ਮੱਖਣ ਲਾਲ ,ਬਠਿੰਡਾ ਸ਼ਹਿਰੀ ਦੇ ਸੁਰਜੀਤ ਕੁਮਾਰ ਜਿਆਣੀ ਤੇ ਵੰਦਨਾ ਸੰਗਵਾਲ ,ਫਰੀਦਕੋਟ ਦੇ ਸ਼ਿਵਰਾਜ ਚੋਧਰੀ ਤੇ ਅਮਰਜੀਤ ਸਿੰਘ ਅਮਰੀ ,ਫਤਹਿਗੜ ਸਾਹਿਬ ਦੇ ਹਰਜੋਤ ਕਮਲ ਤੇ ਮੀਨੂ ਸੇਠੀ ,ਫਾਜਿਲਕਾ ਦੇ ਜਗਦੀਪ ਸਿੰਘ ਨਕਈ ਤੇ ਓਮ ਪ੍ਰਕਾਸ਼ ,ਫਿਰੋਜਪੁਰ ਦੇ ਰਣਜੀਤ ਸਿੰਘ ਦਿਓਲ ਤੇ ਅਨੂਪ ਸਿੰਘ ਭੁੱਲਰ,ਗੁਰਦਾਸਪੁਰ ਦੇ ਸੂਰਜ ਭਾਰਦਵਾਜ ਤੇ ਦਲਬੀਰ ਸਿੰਘ ਵੇਰਕਾ ,ਹੁਸ਼ਿਆਰਪੁਰ ਦੇ ਰਾਕੇਸ਼ ਸ਼ਰਮਾ ਤੇ ਗੁਰਤੇਜ ਸਿੰਘ ਢਿੱਲੋ ,ਹੁਸ਼ਿਆਰਪੁਰ ਦਿਹਾਤੀ ਦੇ ਬਲਵਿੰਦਰ ਸਿੰਘ ਲਾਡੀ ਤੇ ਰਾਕੇਸ ਗੁਪਤਾ ,ਜਗਰਾਂਓ ਦੇ ਸੁਖਮਿੰਦਰ ਸਿੰਘ ਪਿੰਟੂ ਤੇ ਰੇਨੂ ਥਾਪਰ ,ਜਲੰਧਰ ਦਿਹਾਤੀ ਨਾਰਥ ਦੇ ਸੰਜੀਵ ਮਨਹਾਸ ਤੇ ਮੇਜਰ ਸਿੰਘ ਮੁੱਲਾਂਪੁਰ ,ਜਲੰਧਰ ਦਿਹਾਤੀ ਸਾਊਥ ਦੇ ਅਰ ਪੀ ਮਿੱਤਲ ਤੇ ਕੁਲਵੰਤ ਸਿੰਘ ਬਾਠ ,ਕਪੂਰਥਲਾ ਦੇ ਵਰਣ ਕਿਸ਼ੋਰ ਕੰਬੋਜ ਤੇ ਰਜਿੰਦਰ ਸਿੰਘ ਠੇਕੇਦਾਰ ,ਖੰਨਾ ਦੇ ਹਰਜਿੰਦਰ ਸਿੰਘ ਟਿੱਕਾ ਤੇ ਭੁਪੇਸ਼ ਅਗਰਵਾਲ ,ਲੁਧਿਆਣਾ ਦਿਹਾਤੀ ਦੇ ਤਰਲੋਚਨ ਸਿੰਘ ਗਿੱਲ ਤੇ ਰਮਨ ਪੱਬੀ ,ਲੁਧਿਆਣਾ ਸ਼ਹਿਰੀ ਦੇ ਸ਼ਿਆਮ ਸੁੰਦਰ ਅਰੋੜਾ ਤੇ ਦਵਿੰਦਰ ਬਜਾਜ ,ਮਲੇਰਕੋਟਲਾ ਦੇ ਭਾਨੂ ਪ੍ਰਤਾਪ ਤੇ ਸੁਖਵਿੰਦਰ ਸਿੰਘ ਬਿੰਦਰਾ ,ਮਾਨਸਾ ਦੇ ਮੋਨਾ ਜੈਸ਼ਵਾਲ ਤੇ ਭਾਰਤ ਭੂਸ਼ਨ ਗਰਗ ,ਮੋਗਾ ਦੇ ਕ੍ਰਿਸ਼ਨ ਨਾਗਪਾਲ ਤੇ ਕਰਨਵੀਰ ਸਿੰਘ ਟੋਹੜਾ ,ਮੋਹਾਲੀ ਦੇ ਪਰਵੀਨ ਬਾਂਸਲ ਤੇ ਅਮਨ ਸਿੰਘ ਪੂਨੀਆ ,ਮੁਕਤਸਰ ਸਾਹਿਬ ਦੇ ਮਨਜੀਤ ਸਿੰਘ ਰਾਏ ਤੇ ਵਿਨੇ ਸ਼ਰਮਾ ,ਨਵਾ ਸਾਹਿਰ ਦੇ ਅਨਿਲ ਵਾਸੂਦੇਵ ਤੇ ਜੈਸ਼ਮੀਨ ਸੰਧੇਵਾਲੀਆ ,ਪਠਾਨਕੋਟ ਦੇ ਮਹਿੰਦਰ ਕੌਰ ਜੋਸ਼ ਤੇ ਰੇਨੂ ਕਸਿਅਪ ,ਪਟਿਆਲ਼ਾ ਦਿਹਾਤੀ ਨਾਰਥ ਦੇ ਅਮਰੀਕ ਸਿੰਘ ਆਲੀਵਾਲ ਤੇ ਦਮਨ ਥਿੰਦ ਬਾਜਵਾ ,ਪਟਿਆਲ਼ਾ ਦਿਹਾਤੀ ਸਾਊਥ ਦੇ ਰਾਜੇਸ਼ ਬਾਘਾ ਤੇ ਹਰਚੰਦ ਕੌਰ ,ਪਟਿਆਲ਼ਾ ਸ਼ਹਿਰੀ ਦੇ ਬਿਕਰਮਜੀਤ ਸਿੰਘ ਚੀਮਾ ਤੇ ਕਮਲਦੀਪ ਸਿੰਘ ਸੈਨੀ ,ਰੋਪੜ ਦੇ ਸ਼ੁਭਾਸ ਸ਼ਰਮਾ ਤੇ ਸ਼ਸ਼ੀ ਸ਼ਰਮਾ ,ਸੰਗਰੂਰ 1 ਦੇ ਸੁਖਵੰਤ ਸਿੰਘ ਧਨੋਲਾ ਤੇ ਸ਼ੁਸ਼ੀਲ ਰਾਣਾ ,ਸੰਗਰੂਰ 2 ਦੇ ਦਿਨੇਸ਼ ਸਰਪਾਲ ਤੇ ਯਾਦਵਿੰਦਰ ਸਿੰਘ ਸੰਟੀ ,ਤਰਨ ਤਾਰਨ ਦੇ ਸਰਬਜੀਤ ਸਿੰਘ ਮੱਕੜ ਤੇ ਨਾਰੇਸ਼ ਸ਼ਰਮਾ ਜਿਲਾ ਪ੍ਰਭਾਰੀ ਤੇ ਸਹਿ ਜਿਲਾ ਪ੍ਰਭਾਰੀ ਨਿਯੁਕਤ ਕੀਤੇ ਗਏ ਹਨ ।

ਸਿੱਧੂ ਮੂਸੇਵਾਲਾ ਕਤਲ ਕੇਸ: ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਖੁਦ ਨੂੰ ਦੱਸਿਆ ਬੇਕਸੂਰ

0

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਆਪਣੇ ਆਪ ਨੂੰ ਬੇਕਸੂਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਵਕੀਲਾਂ ਰਾਹੀਂ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ਕਤਲ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ।

ਇਸ ਲਈ ਉਨ੍ਹਾਂ ਨੂੰ ਇਸ ਕੇਸ ਵਿੱਚੋਂ ਡਿਸਚਾਰਜ ਕੀਤਾ ਜਾਵੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 5 ਜਨਵਰੀ ਨੂੰ ਤੈਅ ਕੀਤੀ ਹੈ। ਉਧਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਬਿਸ਼ਨੋਈ ਕਾਨੂੰਨ ਦਾ ਚੰਗੀ ਤਰ੍ਹਾਂ ਜਾਣੂ ਹੈ ਅਤੇ ਜਾਣਬੁੱਝ ਕੇ ਫੈਸਲੇ ਵਿੱਚ ਦੇਰੀ ਕਰਨ ਲਈ ਚਾਲਾਂ ਖੇਡ ਰਹੇ ਹਨ।

 

ਭਜਨ ਲਾਲ ਸ਼ਰਮਾ ਹੋਣਗੇ ਰਾਜਸਥਾਨ ਦੇ ਨਵੇਂ CM

0

ਭਜਨ ਲਾਲ ਸ਼ਰਮਾ ਰਾਜਸਥਾਨ ਦੇ ਮੁੱਖ ਮੰਤਰੀ ਹੋਣਗੇ। ਭਜਨ ਲਾਲ ਸ਼ਰਮਾ ਪਹਿਲੀ ਵਾਰ ਵਿਧਾਇਕ ਬਣੇ ਹਨ ਅਤੇ ਭਰਤ ਪੁਰ ਦੇ ਰਹਿਣ ਵਾਲੇ ਹਨ। ਸੰਗਾਨੇਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ।

ਰਾਜਸਥਾਨ ਦੇ ਦੋ ਉੱਪ ਮੁੱਖ ਮੰਤਰੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਦੀਆ ਕੁਮਾਰੀ ਤੇ ਪ੍ਰੇਮ ਚੰਦ ਬੈਰਵਾ ਉਪ ਮੁੱਖ ਮੰਤਰੀ ਹੋਣਗੇ।

ਪੇਟ ਦਰਦ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਘਰੇਲੂ ਨੁਸਖ਼ੇ, ਮਿਲੇਗਾ ਜਲਦੀ ਆਰਾਮ

0

ਕਿਸੇ ਨਾ ਕਿਸੇ ਸਮੇਂ ਢਿੱਡ ਦਰਦ ਦੀ ਸਮੱਸਿਆ ਨਾਲ ਵਿਅਕਤੀ ਨੂੰ ਜੂਝਣਾ ਹੀ ਪੈਂਦਾ ਹੈ। ਮਾੜੀ ਜੀਵਨ ਸ਼ੈਲੀ, ਬਹੁਤ ਜ਼ਿਆਦਾ ਜੰਕ ਫੂਡ ਦਾ ਸੇਵਨ, ਲੋੜੀਂਦਾ ਪਾਣੀ ਨਾ ਪੀਣਾ ਤੇ ਬਦਹਜ਼ਮੀ ਢਿੱਡ ਦਰਦ ਦਾ ਕਾਰਨ ਬਣ ਸਕਦੇ ਹਨ। ਜਦੋਂ ਕਿਸੇ ਵਿਅਕਤੀ ਦੇ ਢਿੱਡ ’ਚ ਦਰਦ ਹੁੰਦਾ ਹੈ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਤੇ ਕੋਈ ਕੰਮ ਕਰਨ ’ਚ ਮਨ ਨਹੀਂ ਲੱਗਦਾ।

ਢਿੱਡ ਦਰਦ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਦਾ ਵਾਰ-ਵਾਰ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਅਜਿਹੀ ਸਥਿਤੀ ’ਚ ਤੁਸੀਂ ਢਿੱਡ ਦਰਦ ਨੂੰ ਦੂਰ ਕਰਨ ਲਈ ਕੁਝ ਆਸਾਨ ਘਰੇਲੂ ਨੁਸਖ਼ਿਆਂ ਦੀ ਮਦਦ ਲੈ ਸਕਦੇ ਹੋ। ਇਸ ਲੇਖ ’ਚ ਅਸੀਂ ਤੁਹਾਨੂੰ ਅਜਿਹੇ 5 ਘਰੇਲੂ ਨੁਸਖ਼ਿਆਂ ਬਾਰੇ ਦੱਸ ਰਹੇ ਹਾਂ, ਜੋ ਢਿੱਡ ਦਰਦ ਤੋਂ ਰਾਹਤ ਦਿਵਾਉਣ ’ਚ ਮਦਦ ਕਰਨਗੇ–

ਸੌਂਫ
ਸੌਂਫ ਨਾ ਸਿਰਫ ਢਿੱਡ ਦਰਦ ਤੋਂ ਰਾਹਤ ਦਿੰਦੀ ਹੈ, ਸਗੋਂ ਪਾਚਨ ਕਿਰਿਆ ਨੂੰ ਵੀ ਸੁਧਾਰਦੀ ਹੈ। ਸੌਂਫ ’ਚ ਮੌਜੂਦ ਗੁਣ ਢਿੱਡ ਦੇ ਹਾਨੀਕਾਰਕ ਬੈਕਟੀਰੀਆ ਨੂੰ ਖ਼ਤਮ ਕਰਨ ’ਚ ਮਦਦ ਕਰਦੇ ਹਨ। ਇਸ ਨਾਲ ਢਿੱਡ ’ਚ ਗੈਸ ਤੇ ਸੋਜ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਕਰਨ ਲਈ ਇਕ ਕੱਪ ਪਾਣੀ ’ਚ ਇਕ ਚਮਚਾ ਸੌਂਫ ਮਿਲਾ ਕੇ 10 ਮਿੰਟਾਂ ਤੱਕ ਉਬਾਲੋ। ਫਿਰ ਇਸ ਨੂੰ ਠੰਡਾ ਕਰਕੇ ਸੇਵਨ ਕਰੋ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਢਿੱਡ ਦਰਦ ਤੋਂ ਬਹੁਤ ਰਾਹਤ ਮਿਲੇਗੀ।

ਅਦਰਕ
ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਸ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਢਿੱਡ ਦਰਦ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ ’ਚ ਮਦਦ ਕਰਦੇ ਹਨ। ਇਸ ਦੇ ਲਈ ਅਦਰਕ ਦੇ ਇਕ ਟੁਕੜੇ ਨੂੰ ਪੀਸ ਕੇ ਇਕ ਗਲਾਸ ਪਾਣੀ ’ਚ ਮਿਲਾ ਲਓ। ਇਸ ਨੂੰ ਉਬਾਲੋ ਤੇ ਫਿਰ ਗੈਸ ਬੰਦ ਕਰ ਦਿਓ। ਇਸ ’ਚ ਇਕ ਚਮਚਾ ਸ਼ਹਿਦ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ।

ਹੀਂਗ
ਢਿੱਡ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਦੀਆਂ ਤੋਂ ਹੀਂਗ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਢਿੱਡ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਹੀਂਗ ਦੇ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ਦੇ ਲਈ ਇਕ ਗਲਾਸ ਕੋਸੇ ਪਾਣੀ ’ਚ ਇਕ ਚੁਟਕੀ ਹੀਂਗ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਦਿਨ ’ਚ ਦੋ ਤੋਂ ਤਿੰਨ ਵਾਰ ਪੀਓ। ਇਸ ਨਾਲ ਤੁਹਾਨੂੰ ਢਿੱਡ ਦਰਦ ਤੋਂ ਜਲਦੀ ਰਾਹਤ ਮਿਲੇਗੀ।

ਪੁਦੀਨਾ
ਪੁਦੀਨੇ ਨੂੰ ਢਿੱਡ ਦਰਦ ਦੇ ਘਰੇਲੂ ਨੁਸਖ਼ੇ ਵਜੋਂ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਇਕ ਕੱਪ ਪਾਣੀ ’ਚ 5-6 ਪੁਦੀਨੇ ਦੀਆਂ ਪੱਤੀਆਂ ਪਾਓ ਤੇ 10 ਮਿੰਟ ਤੱਕ ਉਬਾਲੋ। ਫਿਰ ਇਸ ਨੂੰ ਛਾਣ ਲਓ ਤੇ ਇਸ ’ਚ ਥੋੜ੍ਹਾ ਸ਼ਹਿਦ ਮਿਲਾਓ। ਦਿਨ ’ਚ ਦੋ ਤੋਂ ਤਿੰਨ ਵਾਰ ਇਸ ਦਾ ਸੇਵਨ ਕਰੋ। ਇਸ ਨਾਲ ਢਿੱਡ ਦਰਦ ਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਗਰਮ ਸੇਕਾ
ਜੇ ਤੁਹਾਨੂੰ ਢਿੱਡ ’ਚ ਹਲਕਾ ਦਰਦ ਹੋ ਰਿਹਾ ਹੈ ਤਾਂ ਤੁਸੀਂ ਗਰਮ ਸੇਕਾ ਦੇ ਸਕਦੇ ਹੋ। ਇਸ ਦੇ ਲਈ ਕੁਝ ਦੇਰ ਆਪਣੇ ਢਿੱਡ ’ਤੇ ਹੀਟਿੰਗ ਪੈਡ ਰੱਖੋ। ਗਰਮ ਸੇਕਾ ਦੇਣ ਨਾਲ ਮਾਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਦਰਦ ਤੇ ਕੜਵੱਲ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

ਪਟਿਆਲਾ ਦੇ ਕਾਲੀ ਮਾਤਾ ਮੰਦਰ ’ਚ ਬੇਅਦਬੀ ਦੀ ਕੋਸ਼ਿਸ਼, ਨੌਜਵਾਨ ਮੌਕੇ ‘ਤੇ ਕਰ ਲਿਆ ਕਾਬੂ

0

ਪਟਿਆਲਾ ਸਥਿਤ ਕਾਲੀ ਮਾਤਾ ਮੰਦਿਰ ਵਿਖੇ ਬੇਅਦਬੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਦੀ ਇਹ ਘਟਨਾ ਪੰਡਿਤ ਤੇ ਸੇਵਾਦਾਰਾਂ ਤੇ ਪੁਲਸ ਦੀ ਚੌਕਸੀ ਨਾਲ ਵਾਪਰਨ ਤੋਂ ਬਚ ਗਈ।

ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦਾ ਹੀ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਮੱਘਰ ਸਿੰਘ ਨਾਮ ਦੇ ਵਿਅਕਤੀ ਨੇ ਦੇਵੀ ਦੀ ਪਵਿੱਤਰ ਮੂਰਤੀ ਦੇ ਸਿੰਘਾਸਣ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਉਸਨੂੰ ਚੌਕਸ ਪੰਡਿਤ, ਸੇਵਾਦਾਰਾਂ ਤੇ ਪੁਲਸ ਵਲੋਂ ਮੌਕੇ ’ਤੇ ਹੀ ਦਬੋਚ ਲਿਆ ਗਿਆ। ਜਿਸ ਨੂੰ ਪੁਲਸ ਨੇ ਤੁਰੰਤ ਗ੍ਰਿਫਤਾਰ ਕਰ ਲਿਆ।

ਅੱਜ ਸ਼੍ਰੀ ਕਾਲੀ ਮਾਤਾ ਮੰਦਿਰ ਵਿਖੇ ਇਕ ਵਿਅਕਤੀ ਦੁਆਰਾ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ ਕੀਤੀ ਗਈ ਜੋਂ ਕਿ ਤੁਰੰਤ ਕਾਰਵਾਈ ਨਾਲ ਉਸਨੂੰ ਅਸਫਲ ਕਰ ਦਿੱਤਾ ਗਿਆ ਅਤੇ ਉਸ ਦੋਸ਼ੀ ਨੂੰ ਪਟਿਆਲਾ ਪੁਲਿਸ ਵੱਲੋ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਐਸ.ਪੀ ਪਟਿਆਲਾ ਵੱਲੋ ਮੰਦਿਰ ਦੀ ਸੁਰਖਿਆ ਦਾ ਜਾਇਜ਼ਾ ਲਿਆ ਅਤੇ ਵਿਸ਼ਵਾਸ ਦਵਾਇਆ ਕਿ ਪਟਿਆਲਾ ਪੁਲਿਸ ਉਸ ਵਿਅਕਤੀ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲੈਕੇ ਆਵੇਗੀ।

ਇਸ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਭਾਰੀ ਗਿਣਤੀ ਵਿਚ ਮੰਦਰ ਦੇ ਬਾਹਰ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ। ਦੂਜੇ ਪਾਸੇ ਐੱਸ. ਐੱਸ. ਪੀ. ਵਰੁਣ ਸ਼ਰਮਾ ਅਤੇ ਐੱਸ. ਡੀ. ਐੱਮ. ਇਸਮਤ ਵਿਜੇ ਸਿੰਘ ਮੌਕੇ ’ਤੇ ਪੁੱਜੇ ਅਤੇ ਸਥਿਤੀ ਕਾਬੂ ਹੇਠ ਕੀਤੀ।

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ‘ਚੋਂ 16 ਮੋਬਾਈਲ ਹੋਏ ਬਰਾਮਦ

0

ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਇੱਕ ਆਈਫੋਨ ਸਮੇਤ 16 ਮੋਬਾਈਲ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਬੀੜੀਆਂ ਦੇ 65 ਬੰਡਲ ਅਤੇ ਤੰਬਾਕੂ ਦੇ 26 ਪੈਕਟ ਵੀ ਮਿਲੇ ਹਨ। ਇਸ ਮਾਮਲੇ ‘ਚ 2 ਕੈਦੀਆਂ ਅਤੇ 3 ਹਵਾਲਾਤੀਆਂ ਸਮੇਤ ਕੁੱਲ 5 ਕੈਦੀਆਂ ਕੋਲੋਂ ਬਰਾਮਦਗੀ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਪੁਲਸ ਕੋਲ ਮਾਮਲਾ ਦਰਜ ਕਰਵਾਇਆ ਹੈ।

ਜਿਸ ਤੋਂ ਬਾਅਦ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਇਹ ਸਾਰਾ ਸਾਮਾਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ। ਜੇਲ੍ਹ ਸੁਪਰਡੈਂਟ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਕੈਦੀ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ਕਰ ਰਹੇ ਹਨ।

ਟੀਮ ਨੇ ਜਦੋਂ ਚੈਕਿੰਗ ਕੀਤੀ ਤਾਂ ਪੁਰਾਣੀ ਬੈਰਕ ਨੰਬਰ 8 ਦੇ ਬਾਹਰ ਭੱਠੀਆਂ ਨੇੜਿਓਂ 12 ਮੋਬਾਈਲ ਬਰਾਮਦ ਹੋਏ। ਉਨ੍ਹਾਂ ਕੋਲੋਂ ਇੱਕ ਸੁਨਹਿਰੀ ਰੰਗ ਦਾ ਆਈਫੋਨ ਵੀ ਬਰਾਮਦ ਹੋਇਆ ਹੈ। ਹਾਲਾਂਕਿ ਇਸ ਦੇ ਅੰਦਰ ਕੋਈ ਸਿਮ ਨਹੀਂ ਸੀ।