Home Blog Page 1709

ਭਾਰਤ ਨੇ ਦੂਜੇ ਟੈਸਟ ਮੈਚ ‘ਚ ਇੰਗਲੈਂਡ ਨੂੰ 106 ਦੌੜਾਂ ਨਾਲ ਦਿੱਤੀ ਮਾਤ

0

ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਗਿਆ। ਭਾਰਤੀ ਟੀਮ ਨੇ 399 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਇੰਗਲੈਂਡ ਦੀ ਦੂਜੀ ਪਾਰੀ 292 ਦੌੜਾਂ ‘ਤੇ ਸਿਮਟ ਗਈ। ਵਿਸ਼ਾਖਾਪਟਨਮ ਵਿੱਚ ਖੇਡੇ ਗਏ ਦੂਜੇ ਟੈਸਟ ਵਿੱਚ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ ਹੈ।

ਸੋਮਵਾਰ ਨੂੰ ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 292 ਦੌੜਾਂ ਹੀ ਬਣਾ ਸਕੀ। ਟੀਮ ਨੂੰ 399 ਦੌੜਨ ਦਾ ਟੀਚਾ ਮਿਲਿਆ ਸੀ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਇਸਦੇ ਨਾਲ ਅਸ਼ਵਿਨ ਨੇ 499 ਟੈਸਟ ਵਿਕਟਾਂ ਪੂਰੀਆਂ ਕੀਤੀਆਂ।

ਭਾਰਤ ਦੇ ਲਈ ਪਹਿਲੀ ਪਾਰੀ ਵਿੱਚ ਯਸ਼ਸਵੀ ਜਾਇਸਵਾਲ ਦਾ ਦੋਹਰਾ ਸੈਂਕੜਾ ਇੱਕ ਟਰਨਿੰਗ ਪੁਆਇੰਟ ਰਿਹਾ। ਉਨ੍ਹਾਂ ਨੇ 209 ਦੌੜਨ ਦੀ ਪਾਰੀ ਖੇਡੀ ਤੇ ਟੀਮ ਨੂੰ 396 ਦੌੜਾਂ ਦੇ ਪਾਰ ਪਹੁੰਚਾਇਆ। ਇੰਗਲੈਂਡ ਦੀ ਟੀਮ ਦੋਵੇਂ ਪਾਰੀਆਂ ਵਿੱਚ 300 ਦੌੜਾਂ ਦਾ ਅੰਕੜਾ ਨਹੀਂ ਛੂਹ ਸਕਿਆ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ ਵੀ ਦੂਜੀ ਪਾਰੀ ਵਿੱਚ ਸੈਂਕੜਾ ਲਗਾਇਆ। ਦੂਜੇ ਟੈਸਟ ਵਿੱਚ ਜਿੱਤ ਦੇ ਨਾਲ ਭਾਰਤ ਨੇ 5 ਟੈਸਟ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਦੱਸ ਦੇਈਏ ਕਿ ਇਸ ਸੀਰੀਜ਼ ਦਾ ਪਹਿਲਾ ਟੈਸਟ ਇੰਗਲੈਂਡ ਨੇ 28 ਦੌੜਾਂ ਨਾਲ ਜਿੱਤਿਆ ਸੀ।

ਇਸ ਮੈਚ ਵਿੱਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਟੀਮ ਇੰਡੀਆ ਦੀ ਪਹਿਲੀ ਪਾਰੀ 396 ਦੌੜਾਂ ‘ਤੇ ਖਤਮ ਹੋਈ ਸੀ। ਇਸ ਪਾਰੀ ਵਿੱਚ ਯਸ਼ਸਵੀ ਜਾਇਸਵਾਲ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਤੇ 209 ਦੌੜਾਂ ਬਣਾਈਆਂ ਸਨ।

ਇਸਦੇ ਬਾਅਦ ਭਾਰਤੀ ਗੇਂਦਬਾਜ਼ਾਂ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ ਤੇ ਇੰਗਲੈਂਡ ਦੀ ਪਹਿਲੀ ਪਾਰੀ 253 ਦੌੜਾਂ ‘ਤੇ ਢੇਰ ਕਰ ਦਿੱਤੀ ਸੀ। ਇਸ ਦੌਰਾਨ ਜਸਪ੍ਰੀਤ ਬੁਮਰਾਹ ਨੇ ਸਭ ਤੋਂ ਵੱਧ 6 ਵਿਕਟਾਂ ਆਪਣੇ ਨਾਮ ਕੀਤੀਆਂ ਸਨ। ਉੱਥੇ ਹੀ ਕੁਲਦੀਪ ਯਾਦਵ ਨੇ ਤਿੰਨ ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ ਤੇ 1 ਵਿਕਟ ਅਕਸ਼ਰ ਪਟੇਲ ਦੇ ਨਾਮ ਰਹੀ ਸੀ।

ਦੱਸ ਦੇਈਏ ਕਿ ਭਾਰਤ ਦੇ ਲਈ ਦੂਜੀ ਪਾਰੀ ਵਿੱਚ ਜਸਪ੍ਰੀਤ ਬੁਮਰਾਹ ਤੇ ਆਰ ਅਸ਼ਵਿਨ ਨੇ 3-3 ਵਿਕਟਾਂ ਲਈਆਂ। ਬੁਮਰਾਹ ਨੇ ਇਸ ਮੈਚ ਵਿੱਚ ਕੁੱਲ ਮਿਲਾ ਕੇ 9 ਵਿਕਟਾਂ ਲਈਆਂ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਇੰਗਲੈਂਡ ਦੇ ਖਿਡਾਰੀਆਂ ਦਾ ਘਮੰਡ ਤੋੜ ਦਿੱਤਾ।

ਦਰਅਸਲ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ 399 ਦੌੜਾਂ ਦੇ ਟੀਚੇ ਨੂੰ 60-70 ਓਵਰਾਂ ਵਿੱਚ ਹੀ ਚੇਜ ਕਰਨ ਦੀ ਕੋਸ਼ਿਸ਼ ਕਰੇਗੀ, ਪਰ ਉਹ 300 ਦੌੜਾਂ ਵੀ ਨਹੀਂ ਬਣਾ ਸਕੀ। ਇੰਗਲੈਂਡ ਵੱਲੋਂ ਸਿਰਫ਼ ਜੈਕ ਕ੍ਰੋਲੀ ਹੀ 50 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕੇ।

ਪੁਰਤਗਾਲ ‘ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਭਾਣਾ, ਹਾਦਸੇ ‘ਚ ਹੋਈ ਮੌ.ਤ

0

ਰੋਜ਼ਾਨਾ ਵਿਦੇਸ਼ ‘ਚ ਕਿਸੇ ਨਾ ਕਿਸੇ ਪੰਜਾਬੀ ਦੀ ਮੌ.ਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਨੌਜਵਾਨ ਬਹੁਤ ਵੱਡੇ ਸੁਪਨੇ ਲੈ ਕੇ ਵਿਦੇਸ਼ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਇਹ ਸੁਪਨੇ-ਸੁਪਨੇ ਹੀ ਬਣ ਕੇ ਰਹਿ ਜਾਂਦੇ ਹਨ। ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਨੂੰ ਜਾਂਦੇ ਹਨ ਤੇ ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉੱਥੇ ਜਾ ਕੇ ਸੈਟਲ ਹੋ ਕੇ ਇਕ ਤਾਂ ਆਪਣਾ ਭਵਿੱਖ ਸੁਨਹਿਰੀ ਬਣਾਉਣਗੇ ਤੇ ਨਾਲ ਹੀ ਪਰਿਵਾਰ ਦੀ ਆਰਥਿਕ ਮਦਦ ਵੀ ਕਰਨਗੇ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਜਿਉਂ ਦੇ ਤਿਉਂ ਹੀ ਰਹਿ ਜਾਂਦੇ ਹਨ ਤੇ ਉਨ੍ਹਾਂ ਨਾਲ ਅਜਿਹਾ ਭਾਣਾ ਵਰਤ ਜਾਂਦਾ ਹੈ ਜਿਸਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ।

ਅਜਿਹਾ ਹੀ ਇੱਕ ਮਾਮਲੇ ਦਸੂਹਾ ਤੋਂ ਸਾਹਮਣੇ ਆਇਆ ਹੈ, ਜਿੱਥੇ ਰੋਜ਼ੀ-ਰੋਟੀ ਦੀ ਭਾਲ ਲਈ ਪੁਰਤਗਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾ.ਦਸੇ ਵਿੱਚ ਮੌ.ਤ ਹੋ ਗਈ ਹੈ। ਮ੍ਰਿ.ਤਕ ਨੌਜਵਾਨ ਦੀ ਪਛਾਣ ਦਸੂਹਾ ਦੇ ਤਜਿੰਦਰ ਸਿੰਘ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਤਜਿੰਦਰ 15 ਮਹੀਨੇ ਪਹਿਲਾਂ ਹੀ ਰੁਜ਼ਗਾਰ ਦੇ ਲਈ ਪੁਰਤਗਾਲ ਗਿਆ ਸੀ। ਸੜਕ ਹਾ.ਦਸੇ ਵਿੱਚ ਨੌਜਵਾਨ ਪੁਤ ਦੀ ਮੌ.ਤ ਦੀ ਖਬਰ ਮਿਲਣ ਮਗਰੋਂ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ, ਮਰੀਜ਼ਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਲਿਆ ਜਾਇਜ਼ਾ

0

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅੱਜ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਨੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੀ ਚੈਕਿੰਗ ਕੀਤੀ। ਇੱਥੇ ਉਨ੍ਹਾਂ ਨੇ ਹਸਪਤਾਲ ‘ਚ ਮੌਜੂਦ ਮਰੀਜ਼ਾਂ ਦਾ ਹਾਲਚਾਲ ਪੁੱਛਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਵੀ ਜਾਣਿਆ ਗਿਆ।

ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਅੱਜ ਨਵੀਆਂ ਸਕੀਮਾਂ ਲਾਂਚ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਮਰੀਜ਼ਾਂ ਨੂੰ ਦਵਾਈਆਂ ਦੇਣੀਆਂ ਅਤੇ ਸਾਰੇ ਟੈਸਟ ਹਸਪਤਾਲਾਂ ਵਿਚੋਂ ਹੀ ਹੋਣੇ ਹਨ। ਉਹਨਾਂ ਨੇ ਕਿਹਾ ਪੰਜਾਬ ਦੇ ਲੋਕ ਇਹਨਾਂ ਸਕੀਮਾਂ ਤੋਂ ਬਹੁਤ ਖੁਸ਼ ਹਨ। ਉਥੇ ਹੀ ਉਹਨਾਂ ਨੇ ਫਰਿਸ਼ਤੇ ਸਕੀਮ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਾਂਚ ਕੀਤੀ ਗਈ ਹੈ ,ਉਸ ਬਾਰੇ ਵੀ ਜਾਣਕਾਰੀ ਦਿੱਤੀ।

ਉਹਨਾਂ ਦੱਸਿਆ ਜੋ ਵੀ ਵਿਅਕਤੀ ਕਿਸੇ ਵੀ ਮਰੀਜ਼ ਨੂੰ ਲੈ ਕੇ ਆਵੇਗਾ ਉਸ ਨੂੰ ਫਰਿਸ਼ਤਾ ਸਮਝਿਆ ਜਾਵੇਗਾ। ਉਸ ਕੋਲੋਂ ਕੋਈ ਵੀ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੀ ਸਿਰ ਦੀ ਸਰਜਰੀ ਹੁੰਦੀ ਹੈ ਅਤੇ ਉਹ ਸਰਕਾਰੀ ਹਸਪਤਾਲ ਦੇ ਵਿੱਚ ਆਪਰੇਸ਼ਨ ਕਰਾਉਂਦਾ ਹੈ ਤਾਂ ਉਸਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਕੀਮਾਂ ਨੂੰ ਹੇਠਲੇ ਪੱਧਰ ਤੇ ਜਾਂਚਣ ਦੇ ਲਈ ਉਹਨਾਂ ਵੱਲੋਂ ਚੈਕਿੰਗ ਕੀਤੀਆਂ ਜਾ ਰਹੀਆਂ ਹਨ।

ਚੰਡੀਗੜ੍ਹ ‘ਚ ਬਦਲਿਆ ਸਰਕਾਰੀ ਸਕੂਲਾਂ ਦਾ ਸਮਾਂ

0

ਚੰਡੀਗੜ੍ਹ ਵਿੱਚ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਹੈ। ਸਿੱਖਿਆ ਅਨੁਸਾਰ ਸਿੰਗਲ ਸ਼ਿਫਟ ਵਿੱਚ ਚੱਲਣ ਵਾਲੇ ਸਕੂਲ ਸਵੇਰੇ 8.10 ਤੋਂ ਲੈ ਕੇ 2.30 ਵਜੇ ਤੱਕ ਖੁੱਲ੍ਹਣਗੇ। ਇਸ ਤਰ੍ਹਾਂ ਡਬਲ ਸ਼ਿਫਟ ਵਿੱਚ ਚੱਲਣ ਵਾਲੇ ਸਕੂਲਾਂ ਲਈ ਸਵੇਰੇ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਲਈ 7.50 ਤੋਂ ਲੈ ਕੇ 2.10 ਦਾ ਸਮਾਂ ਹੋਵੇਗਾ।

 

ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਫਬਾਰੀ, 500 ਤੋਂ ਵੱਧ ਸੜਕਾਂ ‘ਤੇ ਆਵਾਜਾਈ ਹੋਈ ਬੰਦ

0

ਹਿਮਾਚਲ ਪ੍ਰਦੇਸ਼ ‘ਚ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ। ਬਰਫਬਾਰੀ ਕਾਰਨ ਹਿਮਾਚਲ ਦੀਆਂ 518 ਸੜਕਾਂ ਅਤੇ 24 ਰਾਸ਼ਟਰੀ ਰਾਜਮਾਰਗ ਬੰਦ ਹਨ।

ਬਰਫ਼ਬਾਰੀ ਕਾਰਨ ਸੂਬੇ ਵਿੱਚ ਬਿਜਲੀ ਸਪਲਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। 478 ਬਿਜਲੀ ਟਰਾਂਸਫਾਰਮਰ ਬੰਦ ਪਏ ਹਨ ਜਦਕਿ 57 ਪੀਣ ਵਾਲੇ ਪਾਣੀ ਦੇ ਪ੍ਰਾਜੈਕਟ ਪ੍ਰਭਾਵਿਤ ਹੋਏ ਹਨ। ਸੂਬੇ ਭਰ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕੱਲ੍ਹ ਤੋਂ ਹੀ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਜਾਰੀ ਹੈ।
ਐਤਵਾਰ ਨੂੰ ਸੰਘਣੀ ਧੁੰਦ ਕਾਰਨ ਪੂਰੇ ਸੂਬੇ ਵਿੱਚ ਵਾਹਨਾਂ ਦੀ ਰਫ਼ਤਾਰ ਮੱਠੀ ਹੋ ਗਈ ਸੀ। ਰਾਜਧਾਨੀ ਸ਼ਿਮਲਾ ਤੋਂ ਅੱਪਰ ਹਿਮਾਚਲ ਵੱਲ ਜਾਣ ਵਾਲੀਆਂ ਮੁੱਖ ਸੜਕਾਂ ਬੰਦ ਹਨ। ਜਦਕਿ NH-5, NH-705, ਸਟੇਟ ਹਾਈਵੇਅ-8 ਅਤੇ ਸਟੇਟ ਹਾਈਵੇ-13 ਤਿਲਕਣ ਕਾਰਨ ਬੰਦ ਕਰ ਦਿੱਤੇ ਗਏ ਹਨ।

ਰਾਜਧਾਨੀ ਖੇਤਰ ਦੀਆਂ ਸਾਰੀਆਂ ਸੜਕਾਂ ਆਵਾਜਾਈ ਲਈ ਖੁੱਲ੍ਹੀਆਂ ਹਨ। ਮਨਾਲੀ ਦੀ ਗੱਲ ਕਰੀਏ ਤਾਂ ਮਨਾਲੀ ‘ਚ ਇਕ ਵਾਰ ਫਿਰ ਤੋਂ ਭਾਰੀ ਬਰਫਬਾਰੀ ਸ਼ੁਰੂ ਹੋ ਗਈ ਹੈ। ਮਨਾਲੀ ‘ਚ ਭਾਰੀ ਬਰਫਬਾਰੀ ਕਾਰਨ ਕਈ ਸੜਕਾਂ ਅਤੇ ਬਿਜਲੀ ਸਪਲਾਈ 5 ਦਿਨਾਂ ਤੋਂ ਪ੍ਰਭਾਵਿਤ ਹੈ। ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਬੰਦ ਰਹੀ।

ਭਾਰੀ ਬਰਫ਼ਬਾਰੀ ਕਾਰਨ ਬਿਜਲੀ ਵਿਭਾਗ ਦੇ ਕਰਮਚਾਰੀ ਬਿਜਲੀ ਬਹਾਲ ਕਰਨ ਵਿੱਚ ਜੁਟੇ ਹੋਏ ਹਨ। ਭਾਰੀ ਬਰਫਬਾਰੀ ਦੌਰਾਨ ਮਜ਼ਦੂਰ ਬਿਜਲੀ ਬਹਾਲ ਕਰਨ ‘ਚ ਰੁੱਝੇ ਹੋਏ ਹਨ। ਪੂਰੇ ਸੂਬੇ ਦੀ ਗੱਲ ਕਰੀਏ ਤਾਂ ਸੂਬੇ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਜਾਰੀ ਹੈ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਲਈ ਵਿਸ਼ੇਸ਼ ਆਸਥਾ ਟਰੇਨ ਕੀਤੀ ਰਵਾਨਾ

0

ਹਿਮਾਚਲ ਵਾਸੀਆਂ ਲਈ ਖੁਸ਼ੀ ਦੀ ਖ਼ਬਰ ਹੈ। ਸ਼ਰਧਾਲੂ ਹੁਣ ਅਯੁੱਧਿਆ ‘ਚ ਰਾਮ ਮੰਦਿਰ ਪਹੁੰਚ ਕੇ ਭਗਵਾਨ ਰਾਮ ਦੇ ਦਰਸ਼ਨ ਕਰ ਸਕਣਗੇ। ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅੱਜ ਅਯੁੱਧਿਆ ਲਈ ਵਿਸ਼ੇਸ਼ ਆਸਥਾ ਟਰੇਨ ਰਵਾਨਾ ਕੀਤੀ ਗਈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਊਨਾ ਦੇ ਅੰਬ ਅੰਦੌਰਾ ਰੇਲਵੇ ਸਟੇਸ਼ਨ ਤੋਂ ਸਵੇਰੇ 6 ਵਜੇ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵਿੱਚ ਹਮੀਰਪੁਰ ਸੰਸਦੀ ਹਲਕੇ ਤੋਂ 1074 ਰਾਮ ਭਗਤ ਅਯੁੱਧਿਆ ਗਏ।

ਇਸ ਦੌਰਾਨ ਰੇਲਵੇ ਸਟੇਸ਼ਨ ‘ਤੇ ਸ਼ਰਧਾ ਵਾਲਾ ਮਾਹੌਲ ਬਣਿਆ ਹੋਇਆ ਸੀ ਅਤੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਰਾਮ ਭਗਤਾਂ ਲਈ ਰੇਲਗੱਡੀ ਵਿੱਚ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਟਰੇਨ ਨੂੰ ਅੰਬ ਅੰਦੌਰਾ ਰੇਲਵੇ ਤੋਂ ਅਯੁੱਧਿਆ ਪਹੁੰਚਣ ਲਈ ਲਗਭਗ 19 ਘੰਟੇ ਲੱਗਣਗੇ। ਭਲਕੇ ਕਰੀਬ 1 ਵਜੇ ਅਯੁੱਧਿਆ ਪਹੁੰਚਣਗੇ।

ਇਸ ਤੋਂ ਬਾਅਦ ਕਰੀਬ 23 ਘੰਟੇ ਦਰਸ਼ਨਾਂ ਲਈ ਉਪਲਬਧ ਰਹਿਣਗੇ। ਇਸ ਟਰੇਨ ‘ਚ ਸ਼ਰਧਾਲੂ ਅਯੁੱਧਿਆ ਤੋਂ ਵਾਪਸ ਆਉਣਗੇ। ਕੱਲ ਰਾਤ ਯਾਨੀ 6 ਫਰਵਰੀ ਨੂੰ ਟਰੇਨ ਅਯੁੱਧਿਆ ਤੋਂ 12.40 ਵਜੇ ਵਾਪਸ ਆਵੇਗੀ ਅਤੇ 7 ਫਰਵਰੀ ਨੂੰ ਸ਼ਾਮ 7:40 ਵਜੇ ਐਮ ਅੰਦੌਰਾ ਪਹੁੰਚੇਗੀ।

ਪ੍ਰਦੇਸ਼ ਭਾਜਪਾ ਨੇ ਸੰਸਦੀ ਖੇਤਰ ਦੇ ਵਰਕਰਾਂ ਅਤੇ ਆਮ ਲੋਕਾਂ ਨੂੰ ਅਯੁੱਧਿਆ ਵਿੱਚ ਰਾਮ ਲੱਲਾ ਦੇ ਦਰਸ਼ਨ ਕਰਨ ਦੀ ਆਗਿਆ ਦੇਣ ਲਈ ਆਸਥਾ ਐਕਸਪ੍ਰੈਸ ਰੇਲ ਦਾ ਪ੍ਰਬੰਧ ਕੀਤਾ ਹੈ। ਹਮੀਰਪੁਰ ਸੰਸਦੀ ਹਲਕੇ ਤੋਂ ਬਾਅਦ ਭਾਜਪਾ ਕਾਂਗੜਾ, ਮੰਡੀ ਅਤੇ ਸ਼ਿਮਲਾ ਸੰਸਦੀ ਹਲਕਿਆਂ ਦੇ ਚਾਹਵਾਨ ਲੋਕਾਂ ਲਈ ਵੀ ਇਸ ਯਾਤਰਾ ਦਾ ਆਯੋਜਨ ਕਰੇਗੀ।

ਮੌਸਮ ਵਿਭਾਗ ਵਲੋਂ ਪੰਜਾਬ ‘ਚ ਤੂਫ਼ਾਨ ਤੇ ਮੀਂਹ ਦਾ ਅਲਰਟ ਜਾਰੀ

0

ਮੌਸਮ ਵਿਭਾਗ ਵਲੋਂ ਮੌਸਮ ਨੂੰ ਲੈ ਕੇ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਹਿੱਸਿਆਂ ‘ਚ ਬੀਤੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਠੰਡੀਆਂ ਹਵਾਵਾਂ ਦਾ ਪ੍ਰਭਾਵ ਵੱਧ ਗਿਆ ਹੈ। ਮੌਸਮ ਵਿਭਾਗ ਵਲੋਂ ਪੰਜਾਬ ‘ਚ ਤੇਜ਼ ਹਵਾਵਾਂ ਦੇ ਨਾਲ ਤੂਫ਼ਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਨਾਲ-ਨਾਲ ਹਰਿਆਣਾ ‘ਚ 30 ਤੋਂ 40 ਮੀਲ ਪ੍ਰਤੀਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ।

ਮੌਸਮ ਵਿਭਾਗ ਦੇ ਮੁਤਾਬਕ 6 ਫਰਵਰੀ ਤੱਕ ਤੇਜ਼ ਹਨ੍ਹੇਰੀ ਚੱਲਣ ਅਤੇ ਮੀਂਹ ਨਾਲ ਗੜ੍ਹੇ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਸਰਗਰਮ ਹੈ, ਜਿਸ ਕਾਰਨ ਅੱਜ ਵੀ ਮੀਂਹ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ ਵਿਭਾਗ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਗਲੇ 5 ਦਿਨਾਂ ‘ਚ ਰਾਤ ਦੇ ਤਾਪਮਾਨ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਕਿਸਾਨਾਂ ਲਈ ਵੀ ਇਹ ਮੀਂਹ ਫ਼ਾਇਦੇਮੰਦ ਹੈ ਕਿਉਂਕਿ ਇਹ ਕਣਕ ਦੀ ਫ਼ਸਲ ਲਈ ਬੇਹੱਦ ਲਾਹੇਵੰਦ ਹੈ। ਇਸ ਦੇ ਨਾਲ ਖੇਤਾਂ ‘ਚ ਨਮੀ ਵਧੇਗੀ ਪਰ ਤੇਜ਼ ਹਵਾਵਾਂ ਅਤੇ ਗੜ੍ਹੇਮਾਰੀ ਸਰ੍ਹੋਂ ਸਮੇਤ ਸਬਜ਼ੀਆਂ ਦੀ ਫ਼ਸਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਮੁਹਾਲੀ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਹੋਈ ਮੌ.ਤ

0

ਮੁਹਾਲੀ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਆਪਣੇ ਇੱਕ ਦੋਸਤ ਦਾ ਜਨਮਦਿਨ ਮਨਾਉਣ ਆਏ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਰੂਜ ਕਾਰ ਸ਼ਨੀਵਾਰ ਦੇਰ ਰਾਤ ਸੈਕਟਰ-88-89 ਸੜਕ ’ਤੇ ਅਚਾਨਕ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਚਲਾਉਣ ਵਾਲੇ ਮੁੰਡੇ ਅਤੇ ਉਸ ਦੇ ਨਾਲ ਵਾਲੀ ਸੀਟ ’ਤੇ ਬੈਠੀ ਕੁੜੀ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ 22 ਸਾਲ ਦੇ ਸਕਸ਼ਮ ਅਤੇ 19 ਸਾਲ ਦੀ ਰਿਧਮ ਸੇਠੀ ਵਜੋਂ ਹੋਈ ਹੈ। ਜਿਸ ਵੇਲੇ ਇਹ ਹਾਦਸਾ ਹੋਇਆ ਤਾਂ ਕਾਰ ਵਿਚ ਪਿਛਲੀ ਸੀਟ ’ਤੇ ਇਨ੍ਹਾਂ ਦੇ ਤਿੰਨ ਹੋਰ ਦੋਸਤ ਬੈਠੇ ਸਨ ਜੋ ਗੰਭੀਰ ਜ਼ਖਮੀ ਹੋਏ ਹਨ। ਤਿੰਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੈ।

ਗੰਭੀਰ ਜ਼ਖਮੀਆਂ ਵਿਚ ਸਹਾਰਨਪੁਰ ਵਾਸੀ ਕ੍ਰਿਸ਼ਨਾ ਅਤੇ ਕਪਿਲ ਸ਼ਾਮਲ ਹਨ। ਹਾਲਾਂਕਿ ਤੀਜੇ ਲੜਕੇ ਰਸਿਕ ਗਰੋਵਰ ਨੂੰ ਕੋਈ ਸੱਟ ਨਹੀਂ ਲੱਗੀ ਹੈ।

ਜਾਣਕਾਰੀ ਮੁਤਾਬਿਕ ਉਹ ਆਪਣੇ ਕਿਸੇ ਦੋਸਤ ਦੀ ਜਨਮਦਿਨ ਪਾਰਟੀ ਮਨਾਉਣ ਸੈਕਟਰ-37 ਚੰਡੀਗੜ੍ਹ ਜਾ ਰਹੇ ਸਨ। ਖਰੜ ਤੋਂ ਨਿਕਲ ਕੇ ਜਦੋਂ ਇਹ ਸਾਰੇ ਸੈਕਟਰ-88-89 ਨੇੜੇ ਹੀਰੋ ਲਾਈਟ ਪੁਆਇੰਟ ਪਹੁੰਚੇ ਤਾਂ ਕਾਰ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ।

ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਇਲਾਜ ਦੌਰਾਨ ਰਿਧਮ ਸੇਠੀ ਅਤੇ ਸਕਸ਼ਮ ਦੀ ਮੌਤ ਹੋ ਗਈ। ਸੋਹਾਣਾ ਪੁਲਿਸ ਥਾਣੇ ਦੇ ਜਾਂਚ ਅਧਿਕਾਰੀ ਕਮਲ ਸ਼ਰਮਾ ਨੇ ਦੱਸਿਆ ਕਿ ਪੋਸਟਮਾਰਟਮ ਵਿਚ ਕੋਈ ਵੀ ਨਸ਼ਾ ਕੀਤਾ ਗਿਆ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਪਾਕਿਸਤਾਨ ‘ਚ ਦਹਿਸ਼ਤਗਰਦਾਂ ਵਲੋਂ ਪੁਲਿਸ ਸਟੇਸ਼ਨ ‘ਤੇ ਹਮਲਾ, 10 ਲੋਕਾਂ ਦੀ ਹੋਈ ਮੌ.ਤ

0

ਪਾਕਿਸਤਾਨ ‘ਚ ਦਹਿਸ਼ਤਗਰਦਾਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਇਕ ਪੁਲਸ ਸਟੇਸ਼ਨ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲਾ ਚੋਣਾਂ ਤੋਂ 3 ਦਿਨ ਪਹਿਲਾਂ ਹੋਇਆ ਹੈ। ਇੱਥੇ 8 ਫਰਵਰੀ ਨੂੰ ਚੋਣ ਹੈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਅੱਜ ਸੋਮਵਾਰ ਸਵੇਰੇ ਕਰੀਬ 3 ਵਜੇ ਦਰਬਾਨ ਸ਼ਹਿਰ ਦੇ ਪੁਲਸ ਸਟੇਸ਼ਨ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਥਾਣੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਗ੍ਰੇਨੇਡ ਸੁੱਟੇ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਅਸੀਂ ਵੀ ਜਵਾਬੀ ਕਾਰਵਾਈ ਕੀਤੀ ਪਰ ਅੱਤਵਾਦੀ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।

ਵਿਨੇਸ਼ ਫੋਗਾਟ ਨੇ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

0

ਭਾਰਤੀ ਓਲੰਪਿਕ ਸੰਘ ਦੀ ਐਡ-ਹਾਕ ਕਮੇਟੀ ਵੱਲੋਂ ਜੈਪੁਰ ਵਿੱਚ ਕਰਵਾਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ 55 ਕਿਲੋ ਵਿੱਚ ਸੋਨ ਤਗ਼ਮਾ ਜਿੱਤਿਆ ਹੈ।

ਆਪਣੇ ਤਜਰਬੇਕਾਰ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਵਿਨੇਸ਼ ਨੇ ਮੱਧ ਪ੍ਰਦੇਸ਼ ਦੀ ਆਪਣੀ ਵਿਰੋਧੀ ਜੋਤੀ ਨੂੰ 4-0 ਨਾਲ ਹਰਾਇਆ। ਇਸ ਦੇ ਨਾਲ ਹੀ ਹਰਿਆਣਾ ਨੇ ਜੈਪੁਰ ਵਿੱਚ ਹੋਏ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲੇ ਵਿੱਚ 189 ਅੰਕਾਂ ਨਾਲ ਖਿਤਾਬ ਜਿੱਤਿਆ।

ਪਹਿਲਵਾਨ ਵਿਨੇਸ਼ ਫੋਗਾਟ ਨੇ ਸੋਨ ਤਮਗਾ ਜਿੱਤਿਆ ਹੈ। ਵਿਨੇਸ਼ ਫੋਗਾਟ ਰੇਲਵੇ ਵੱਲੋਂ ਖੇਡ ਰਹੀ ਸੀ। ਹਰਿਆਣਾ ਦੀ ਨਿਰਮਲਾ, ਅੰਸ਼ੂ, ਜੋਤੀ ਨੇ ਗੋਲਡ ਜਿੱਤਿਆ ਹੈ। ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੀ ਨੁਮਾਇੰਦਗੀ ਕਰਨ ਵਾਲੇ 29 ਸਾਲਾ ਖਿਡਾਰੀ ਨੇ ਇਸ ਤੋਂ ਪਹਿਲਾਂ 2018 ਜਕਾਰਤਾ ਏਸ਼ੀਆਈ ਖੇਡਾਂ ਵਿੱਚ 50 ਕਿਲੋ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 53 ਕਿਲੋਗ੍ਰਾਮ ਵਰਗ ਵੀ ਜਿੱਤਿਆ ਸੀ।

ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲਵਾਨ ਸਾਕਸ਼ੀ ਮਲਿਕ ਨੇ ਪੋਡੀਅਮ ‘ਤੇ ਵਿਨੇਸ਼ ਫੋਗਾਟ ਨੂੰ ਸੋਨ ਤਮਗਾ ਦਿੱਤਾ। ਵਿਨੇਸ਼ ਦੀ ਜਿੱਤ ‘ਤੇ ਦੰਗਲ ਗਰਲ ਗੀਤਾ ਫੋਗਾਟ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- “ਭੈਣ ਵਿਨੇਸ਼ ਫੋਗਾਟ ਨੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ, ਭੈਣ ਨੂੰ ਬਹੁਤ-ਬਹੁਤ ਵਧਾਈਆਂ।”

ਤੁਸੀਂ ਭੈਣਾਂ ਪਿਛਲੇ ਇੱਕ ਸਾਲ ਤੋਂ ਇਨਸਾਫ਼ ਲਈ ਲੜ ਰਹੀਆਂ ਹੋ ਅਤੇ ਉਸ ਤੋਂ ਬਾਅਦ 6 ਮਹੀਨੇ ਪਹਿਲਾਂ ਤੁਹਾਡੇ ਗੋਡੇ ਦਾ ਅਪਰੇਸ਼ਨ ਹੋਇਆ ਸੀ, ਇਸ ਸਭ ਦੇ ਬਾਵਜੂਦ ਤੁਸੀਂ ਕੁਸ਼ਤੀ ਦੀ ਮੈਟ ‘ਤੇ ਸ਼ਾਨਦਾਰ ਵਾਪਸੀ ਕੀਤੀ ਹੈ ਅਤੇ ਟਰਾਇਲਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਹਿੰਮਤ ਨੂੰ ਸਲਾਮ।