Home Blog Page 1677

ਸਿੱਖ ਨੌਜਵਾਨ ਨੇ ਜਰਮਨ ‘ਚ ਪੰਜਾਬ ਦਾ ਨਾਂ ਕੀਤਾ ਰੋਸ਼ਨ, ਜਿੱਤਿਆ ਸਿਲਵਰ ਮੈਡਲ

0
ਸਿੱਖ ਨੌਜਵਾਨ ਨੇ ਜਰਮਨ 'ਚ ਪੰਜਾਬ ਦਾ ਨਾਂ ਕੀਤਾ ਰੋਸ਼ਨ, ਜਿੱਤਿਆ ਸਿਲਵਰ ਮੈਡਲ

ਪੰਜਾਬ ਦੇ ਸਿੱਖ ਨੌਜਵਾਨ ਨੇ ਜਰਮਨ ‘ਚ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਜੰਮਪਲ ਸਿੱਖ ਨੌਜਵਾਨ ਹਰਪ੍ਰੀਤ ਸਿੰਘ ਜੋ ਕਿ ਹਮੇਸ਼ਾ ਸਿੱਖੀ ਬਾਣੇ ਵਿੱਚ ਰਹਿੰਦੇ ਹਨ। ਵੱਲੋਂ ਜਰਮਨ ਦੀ ਪੋਟਸਡੰਪ ਵਿਖੇ ਹੋਈ ਦੋ ਰੋਜਾ ਓਪਨ ਭਾਰ ਤੋਲਨ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਕੌਮਾਂਤਰੀ ਪੱਧਰ ਤੇ ਚਾਂਦੀ ਦਾ ਤਗਮਾ ਜਿੱਤ ਕੇ ਸਮੁੱਚੀ ਸਿੱਖ ਕੌਮ ਦਾ ਅੰਤਰਰਾਸ਼ਟਰੀ ਪੱਧਰ ਤੇ ਨਾਮ ਰੋਸ਼ਨ ਕੀਤਾ ਹੈ।

ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਪਹੁੰਚਣ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੋਮਣੀ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਰੋਡੇ,ਵਧੀਕ ਮੈਨੇਜਰ ਹਰਦੇਵ ਸਿੰਘ ਵੱਲੋਂ ਸਿਰਪਾਓ, ਸਿਰੀ ਸਾਹਿਬ ਅਤੇ ਤਖ਼ਤ ਸਾਹਿਬ ਜੀ ਦੀ ਤਸਵੀਰ ਦੇ ਕੇ ਸਨਮਾਨ ਕੀਤਾ ਗਿਆ।

ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਹਰਪ੍ਰੀਤ ਸਿੰਘ ਤੋਂ ਸੇਧ ਲੈ ਕੇ ਨੌਜਵਾਨਾਂ ਨੂੰ ਆਪਣੇ ਸਿੱਖੀ ਸਰੂਪ ਵਿੱਚ ਹੀ ਖੇਡ ਮੁਕਾਬਲਿਆਂ ਚ ਭਾਗ ਲੈਣਾ ਚਾਹੀਦਾ ਹੈ ਅਤੇ ਸਿੱਖ ਕੌਮ ਦਾ ਅੰਤਰਰਾਸ਼ਟਰੀ ਪੱਧਰ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ।

ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ! ਹੁਣ ਇਸ ਦਿਨ ਪਹੁੰਚਣਗੇ ਦਿੱਲੀ

0
ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ! ਹੁਣ ਇਸ ਦਿਨ ਪਹੁੰਚਣਗੇ ਦਿੱਲੀ

ਅੱਜ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਦੇ ਵਿੱਚ ਅਹਿਮ ਬੈਠਕ ਹੋਈ। ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਟਰੇਨਾਂ ਅਤੇ ਬੱਸਾਂ ਰਾਹੀ 14 ਮਾਰਚ ਨੂੰ ਦਿੱਲੀ ਦੇ ਵਿੱਚ ਪਹੁੰਚਣਗੇ ਅਤੇ ਇੱਕ ਵੱਡੀ ਮੀਟਿੰਗ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਨੂੰ ਮੈਦਾਨ ਦਿੱਤਾ ਜਾਵੇ।

ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਬੈਠ ਕੇ ਸਰਕਾਰ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰੇਗੀ ਉਹਨਾਂ ਕਿਹਾ ਕਿ ਹਾਈਕੋਰਟ ਨੇ ਵੀ ਸਾਨੂੰ ਕਿਹਾ ਹੈ ਕਿ ਤੁਸੀਂ ਟਰੈਕਟਰ ‘ਤੇ ਦਿੱਲੀ ਕਿਉਂ ਜਾ ਰਹੇ ਹੋ ਤੁਸੀਂ ਟ੍ਰੇਨਾਂ ਬੱਸਾਂ ਰਾਹੀ ਵੀ ਜਾ ਸਕਦੇ ਹੋ ਉਹਨਾਂ ਕਿਹਾ ਕਿ ਹੁਣ ਅਸੀਂ ਹਾਈਕੋਰਟ ਦੇ ਕਹਿਣ ਦੇ ਮੁਤਾਬਿਕ ਹੀ ਚੱਲਾਂਗੇ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਾਡੀ 11 ਨੂੰ ਲੁਧਿਆਣਾ ਦੇ ਵਿੱਚ ਇੱਕ ਬੈਠਕ ਹੋਵੇਗੀ।

ਉਸ ਦੇ ਵਿੱਚ ਅੰਤਿਮ ਰੂਪ ਦਿੱਤਾ ਜਾਵੇਗਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸਾਨ ਇੱਕਜੁੱਟ ਹੁੰਦੇ ਤਾਂ ਅੱਜ ਅੰਦੋਲਨ ਦਾ ਰੂਪ ਕੁਝ ਹੋਰ ਹੋਣਾ ਸੀ। ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਨਾਂ ਵੱਲੋਂ ਭੰਦੇਰ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਹੈ।

ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਸਨ ਅਸੀਂ ਨਹੀਂ ਚਾਹੁੰਦੇ ਕਿ ਉਸ ਤਰ੍ਹਾਂ ਦੇ ਦੁਆਰਾ ਹਾਲਾਤ ਬਣਨ। ਉੱਥੇ ਹੀ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਚੋਣ ਨਹੀਂ ਲੜੇਗਾ।

ਗੂਗਲ ਨੇ ਕਈ ਐਪਸ ‘ਤੇ ਲਿਆ ਵੱਡਾ ਐਕਸ਼ਨ, ਪਲੇਅ ਸਟੋਰ ਤੋਂ ਹਟਾਉਣਾ ਕੀਤਾ ਸ਼ੁਰੂ

0

ਗੂਗਲ ਨੇ ਕਈ ਐਪਸ ‘ਤੇ ਵੱਡਾ ਐਕਸ਼ਨ ਲਿਆ ਹੈ।ਗੂਗਲ ਵੱਲੋਂ ਕਈ ਐਪਸ ਨੂੰ ਪਲੇਅ ਸਟੋਰ ਤੋਂ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ 10 ਭਾਰਤੀ ਕੰਪਨੀਆਂ ਦੇ ਐਪਸ ਨੂੰ ਸਰਵਿਸ ਫੀਸ ਨਾ ਦੇਣਕਾਰਨ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਗੂਗਲ ਨੇ ਇਹ ਕਦਮ 1 ਮਾਰਚ ਨੂੰ ਚੁੱਕਿਆ।

ਇਸ ਤੋਂ ਪਹਿਲਾਂ ਗੂਗਲ ਨੇ ਇਕ ਬਲਾਗ ਪੋਸਟ ਵਿਚ ਦੱਸਿਆ ਸੀ ਕਿ ਭਾਰਤ ਵਿਚ 10 ਕੰਪਨੀਆਂ ਜਿਨ੍ਹਾਂ ਵਿਚੋਂ ਕੁਝ ਬਹੁਤ ਮਸ਼ਹੂਰ ਕੰਪਨੀਆਂ ਸ਼ਾਮਲ ਹਨ, ਨੇ ਪਲੇਟਫਾਰਮ ਇਸਤੇਮਾਲ ਕਰਨ ਦੇ ਬਾਵਜੂਦ ਫੀਸ ਨਹੀਂ ਦਿੱਤੀ ਹੈ। ਗੂਗਲ ਨੇ ਕੰਪਨੀਆਂ ਦੇ ਨਾਂ ਨਹੀਂ ਦੱਸੇ ਪਰ ਮੈਟ੍ਰੀਮੋਨੀਅਲ ਐਪਸ ਹਟਾਏ ਗਏ ਹਨ।

ਗੂਗਲ ਨੇ ਕਿਹਾ ਕਿ ਸਾਲਾਂ ਤੋਂ ਕਿਸੇ ਵੀ ਅਦਾਲਤ ਜਾਂ ਰੈਗੂਲੇਟਰ ਨੇ ਗੂਗਲ ਪਲੇਅ ਤੋਂ ਫੀਸ ਲੈਣ ਦੇ ਅਧਿਕਾਰ ਨੂੰ ਅਸਵੀਕਾਰ ਨਹੀਂ ਕੀਤਾ ਹੈ। ਕੰਪਨੀਨੇ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਅਜਿਹਾ ਕਰਨ ਦੇ ਅਧਿਕਾਰ ਵਿਚ ਦਖਲ ਕਰਨ ਤੋਂ ਇਨਕਾਰ ਕਰ ਦਿੱਤਾ।

ਰਿਪੋਰਟ ਮੁਤਾਬਕ ਗੂਗਲ ਨੇ Info Edge ਦੇ ਮੁੱਖ ਐਪਸ Naukri.com ਤੇ 99acres ਨੂੰ ਹਟਾ ਦਿੱਤਾ ਹੈ। ਨਾਲ ਹੀ BharatMatrimony ਤੇ Shaadi.com ਨੂੰ ਵੀ ਹਟਾਇਆ ਗਿਆ ਹੈ। ਹਟਾਏ ਗਏ ਹੋਰ ਐਪਸ ਵਿਚ ਆਨਲਾਈਨ ਡੇਟਿੰਗ ਐਪਸ Truly Madly ਤੇ QuackQuack, ਸਥਾਨਕ ਭਾਸ਼ਾ ਵੀਡੀਓ ਸਟ੍ਰੀਮਿੰਗ ਪਲੇਟਫਾਰਮ Stage, ਬਾਲਾਜੀ ਟੈਲੀਫਿਲਮਸ ਦਾ Altt ਤੇ ਆਡੀਓ ਸਟ੍ਰੀਮਿੰਗ ਤੇ ਪਾਡਕਾਸਟ ਐਪ KuKu FM ਸ਼ਾਮਲ ਹੈ।

ਦੱਸ ਦੇਈਏ ਕਿ ਗੂਗਲ ਇਨ੍ਹਾਂ ਐਪ ਪੇਮੈਂਟ ‘ਤੇ 11 ਤੋਂ 26 ਫੀਸਦੀ ਦੀ ਫੀਸ ਲਗਾ ਰਿਹਾ ਹੈ ਜਦੋਂ ਕਿ ਐਂਟੀ ਕੰਪੀਟੀਸ਼ਨ ਬਾਡੀ ਸੀਸੀਆਈ ਨੇ ਪਹਿਲਾਂ ਦੀ 15 ਤੋਂ 30 ਫੀਸਦੀ ਫੀਸ ਲੈਣ ਵਾਲੇ ਪੁਰਾਣੇ ਸਿਸਟਮ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਸੀ।

ਸੁਪਰੀਮ ਕੋਰਟ ਨੇ ਇਨ੍ਹਾਂ ਐਪਸ ਪਿੱਛੇ ਕੰਪਨੀਆਂ ਨੂੰ ਗੂਗਲ ਪਲੇਟਫਾਰਮ ਫੀਸ ਖਿਲਾਫ ਉਨ੍ਹਾਂ ਦੀ ਲੜਾਈ ਵਿਚ ਅੰਤਰਿਮ ਰਾਹਤ ਨਹੀਂ ਦਿੱਤੀ। ਇਸ ਦੇ ਬਾਅਦ ਗੂਗਲ ਨੇ ਫੀਸ ਦਾ ਪੇਮੈਂਟ ਨਾ ਕਰਨ ਵਾਲੇ ਐਪਸ ਨੂੰ ਹਟਾ ਦਿੱਤਾ।

ਗੈਂਗਸਟਰ ਗੋਲਡੀ ਬਰਾੜ ਦੇ ਭਰਾ ਦੇ ਕਤਲ ਕੇਸ ਨਾਲ ਜੁੜੀ ਵੱਡੀ ਖਬਰ!

0

ਚੰਡੀਗੜ੍ਹ : ਗੈਂਗਸਟਰ ਗੋਲਡੀ ਬਰਾੜ ਦੇ ਭਰਾ ਦੇ ਕਤਲ ਕੇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੇ ਕਤਲ ਕੇਸ ਵਿਚ ਜ਼ਿਲ੍ਹਾ ਅਦਾਲਤ ਨੇ ਚਾਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਬਰੀ ਹੋਣ ਵਾਲਿਆਂ ਵਿਚ ਗੈਂਗਸਟਰ ਨੀਰਜ ਚਸਕਾ, ਚਮਕੌਰ ਸਿੰਘ ਉਰਫ਼ ਬੈਂਤ, ਗੁਰਮੀਤ ਸਿੰਘ ਗੀਤਾ ਅਤੇ ਗੁਰਵਿੰਦਰ ਸਿੰਘ ਢਾਡੀ ਸ਼ਾਮਲ ਹਨ।

ਸੈਕਟਰ-38 ‘ਚ ਹੋਏ ਸੁਰਜੀਤ ਬਾਊਂਸਰ ਕਤਲ ਕਾਂਡ ਦਾ ਵੀ ਨੀਰਜ ਮੁਲਜ਼ਮ ਹੈ। ਇਸ ਦੇ ਨਾਲ ਹੀ ਗਾਇਕ ਪਰਮੀਸ਼ ਵਰਮਾ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਵਾ ਵੀ ਇਸ ਮਾਮਲੇ ‘ਚ ਮੁਲਜ਼ਮ ਸੀ। ਉਸ ਨੂੰ ਅਦਾਲਤ ਨੇ ਪਹਿਲਾਂ ਹੀ ਡਿਸਚਾਰਜ ਕਰ ਦਿੱਤਾ ਸੀ।

ਗੈਂਗਸਟਰ ਨੀਰਜ ਚਸਕਾ ਦੇ ਵਕੀਲ ਪ੍ਰਫੁੱਲ ਕਸ਼ਯਪ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ ਪੁਲਿਸ ਨੇ ਝੂਠੇ ਕੇਸ ਵਿਚ ਫਸਾਇਆ ਹੈ। ਪੁਲਿਸ ਨੀਰਜ ਖਿਲਾਫ਼ ਕੋਈ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਤੋਂ ਇਹ ਸਾਬਤ ਹੋ ਸਕੇ ਕਿ ਗੁਰਲਾਲ ਬਰਾੜ ਦਾ ਕਤਲ ਨੀਰਜ ਚਸਕਾ ਨੇ ਕੀਤਾ ਸੀ।

10 ਅਕਤੂਬਰ 2020 ਦੀ ਦੇਰ ਰਾਤ ਗੁਰਲਾਲ ਬਰਾੜ ਇੰਡਸਟਰੀਅਲ ਏਰੀਆ ਸਥਿਤ ਸਿਟੀ ਐਂਪੋਰੀਅਮ ਮਾਲ ਦੇ ਬਾਹਰ ਫਾਰਚੂਨਰ ਕਾਰ ‘ਚ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਬਾਈਕ ਸਵਾਰ ਕਾਰ ਦੇ ਨੇੜੇ ਆਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ‘ਚ ਗੁਰਲਾਲ ਦੇ ਸਿਰ, ਛਾਤੀ ਅਤੇ ਬਾਂਹ ‘ਤੇ ਗੋਲੀਆਂ ਲੱਗੀਆਂ।

ਪੁਲਿਸ ਅਤੇ ਗੁਰਲਾਲ ਦੇ ਦੋਸਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਕਤਲ, ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ ਪਰ ਬਾਅਦ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਗੌਤਮ ਗੰਭੀਰ ਨੇ ਰਾਜਨੀਤੀ ਤੋਂ ਦੂਰ ਰਹਿਣ ਦਾ ਲਿਆ ਫੈਸਲਾ

0

ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ। ਦੱਸ ਦਈਏ ਕਿ ਗੌਤਮ ਗੰਭੀਰ ਨੇ ਰਾਜਨੀਤੀ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਚੋਣ ਨਾ ਲੜਨ ਦੀ ਇੱਛਾ ਪ੍ਰਗਟਾਈ। ਉਨ੍ਹਾਂ ਨੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ। ਇਹ ਜਾਣਕਾਰੀ ਗੌਤਮ ਗੰਭੀਰ ਨੇ ਟਵੀਟ ਕਰਕੇ ਦਿੱਤੀ ਹੈ।

ਗੌਤਮ ਗੰਭੀਰ ਨੇ ਐਕਸ ‘ਤੇ ਇਕ ਪੋਸਟ ‘ਚ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਜੇਪੀ ਨੱਡਾ ਨੂੰ ਬੇਨਤੀ ਕੀਤੀ ਹੈ ਕਿ ਉਹ ਮੈਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦੇਣ ਤਾਂ ਜੋ ਮੈਂ ਆਪਣੀਆਂ ਆਉਣ ਵਾਲੀਆਂ ਕ੍ਰਿਕਟ ਪ੍ਰਤੀਬੱਧਤਾਵਾਂ ‘ਤੇ ਧਿਆਨ ਦੇ ਸਕਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

5 ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਲਾਲੀ ਦਾ ਹੋਇਆ ਦਿਹਾਂਤ

0
5 ਵਾਰ ਕਾਂਗਰਸ ਦੇ ਕੌਂਸਲਰ ਰਹੇ ਗੁਰਮਿੰਦਰ ਲਾਲੀ ਦਾ ਹੋਇਆ ਦਿਹਾਂਤ

ਗੁਰਮਿੰਦਰ ਸਿੰਘ ਲਾਲੀ ਜੋ ਕਿ ਖੰਨਾ ਤੋਂ ਪੰਜ ਵਾਰ ਕਾਂਗਰਸ ਦੇ ਕੌਂਸਲਰ ਰਹੇ ਹਨ। ਅੱਜ ਅਚਾਨਕ ਉਨ੍ਹਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ। ਗੁਰਮਿੰਦਰ ਸਿੰਘ ਲਾਲੀ ਨੂੰ ਜਿਮ ‘ਚ ਕਸਰਤ ਕਰਦੇ ਸਮੇਂ ਹਾਰਟ ਅਟੈਕ ਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਦੋ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਲੀ ਦੇ ਅਚਾਨਕ ਦਿਹਾਂਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ਗੁਰਮਿੰਦਰ ਸਿੰਘ ਲਾਲੀ ਦੀ ਉਮਰ 52 ਸਾਲ ਦੇ ਕਰੀਬ ਸੀ। ਕਰੀਬ 4 ਕਿਲੋਮੀਟਰ ਪੈਦਲ ਚੱਲਦਾ ਸੀ। ਬਾਸਕਟਬਾਲ ਦਾ ਖਿਡਾਰੀ ਸੀ। ਜਿਮ ਵਿੱਚ ਵਾਰਮਅੱਪ ਕਰਦੇ ਸਮੇਂ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਗੁਰਮਿੰਦਰ ਸਿੰਘ ਲਾਲੀ ਨੂੰ ਕੋਈ ਬਿਮਾਰੀ ਨਹੀਂ ਸੀ। ਉਹ ਰਾਜਨੀਤੀ ਦੇ ਨਾਲ-ਨਾਲ ਪ੍ਰਾਪਰਟੀ ਦਾ ਕਾਰੋਬਾਰ ਵੀ ਕਰਦੇ ਸੀ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ।

ਮ੍ਰਿਤਕ ਲਾਲੀ ਕਾਂਗਰਸ ਦੇ ਸੀਨੀਅਰ ਆਗੂ ਸਨ। ਜਿੱਥੇ ਉਹ ਖ਼ੁਦ ਲਗਾਤਾਰ ਪੰਜਵੀਂ ਵਾਰ ਕਾਂਗਰਸ ਦੇ ਕੌਂਸਲਰ ਬਣੇ ਹਨ, ਉਥੇ ਉਨ੍ਹਾਂ ਦੀ ਪਤਨੀ ਅੰਜਨਜੀਤ ਕੌਰ ਲਗਾਤਾਰ ਦੂਜੀ ਵਾਰ ਕੌਂਸਲਰ ਬਣੀ ਹੈ। ਲਾਲੀ ਕੈਪਟਨ ਸਰਕਾਰ ਵਿੱਚ ਇੰਪਰੂਵਮੈਂਟ ਟਰੱਸਟ ਖੰਨਾ ਦੇ ਚੇਅਰਮੈਨ ਸਨ। ਇਸ ਤੋਂ ਇਲਾਵਾ ਉਹ ਖੰਨਾ ਨਗਰ ਕੌਂਸਲ ਦੇ ਉਪ ਚੇਅਰਮੈਨ ਵੀ ਰਹੇ।

ਹੁਸ਼ਿਆਰਪੁਰ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਗਈ ਜਾਨ

0
ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਨੌਜਵਾਨਾਂ ਦੀ ਗਈ ਜਾਨ

ਹੁਸ਼ਿਆਰਪੁਰ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ‘ਚ 2 ਨੌਜਵਾਨਾਂ ਦੀ ਮੌ.ਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਨੇੜਲੇ ਪਿੰਡ ਫਲਾਹੀ ‘ਚ ਇੱਕ ਮਿੰਨੀ ਬੱਸ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਕੁਚਲ ਦਿੱਤਾ। ਜਿਸ ‘ਚ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰਮੋਈਆਂ ਵਾਸੀ ਨੌਜਵਾਨ ਜਤਿੰਦਰ ਅਤੇ ਸਤਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਫਲਾਹੀ ਨੇੜੇ ਪੁੱਜੇ ਤਾਂ ਹੁਸ਼ਿਆਰਪੁਰ ਵੱਲੋਂ ਆ ਰਹੀ ਇੱਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਨੇ ਉਨ੍ਹਾਂ ਨੂੰ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਨੌਜਵਾਨਾਂ ਨੂੰ ਬੱਸ ਦੇ ਹੇਠਾਂ ਤੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਮਿੰਨੀ ਬੱਸ ਦਾ ਡਰਾਈਵਰ ਅਤੇ ਕੰਡਕਟਰ ਫਰਾਰ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੇਹਟੀਆਣਾ ਦੇ ਇੰਚਾਰਜ ਸੰਜੀਵ ਕੁਮਾਰ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਕੁਦਰਤ ਦਾ ਕਹਿਰ! ਅਸਮਾਨੀ ਬਿਜਲੀ ਡਿੱਗਣ ਨਾਲ ਨੌਜਵਾਨ ਦੀ ਹੋਈ ਮੌ.ਤ

0

ਕਪੂਰਥਲਾ ‘ਚ ਕੁਦਰਤ ਦਾ ਕਹਿਰ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਕਪੂਰਥਲਾ ਦੇ ਪਿੰਡ ਸਿੱਧਵਾਂ ‘ਚ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸਦੀ ਉਮਰ 21 ਸਾਲ ਦੱਸੀ ਜਾ ਰਹੀ ਹੈ।

ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਕਿਸਾਨ ਸ਼ਾਮ ਸਮੇਂ ਪਿੰਡ ਦੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਅਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਗੱਲ ਦੀ ਪੁਸ਼ਟੀ ਡੀਐਸਪੀ ਸਬ ਡਵੀਜ਼ਨ ਹਰਪ੍ਰੀਤ ਸਿੰਘ ਨੇ ਵੀ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ 21 ਸਾਲਾ ਜਸਕੀਰਤ ਸਿੰਘ ਜੱਸੀ ਪੁੱਤਰ ਜਸਵੀਰ ਸਿੰਘ ਸਿੱਧੂ ਵਾਸੀ ਪਿੰਡ ਸਿੱਧਵਾਂ ਖਰਾਬ ਮੌਸਮ ਕਾਰਨ ਆਪਣੇ ਖੇਤਾਂ ਵਿੱਚ ਪਏ ਆਲੂਆਂ ਦੇ ਢੇਰ ਨੂੰ ਤਰਪਾਲ ਨਾਲ ਢੱਕ ਰਿਹਾ ਸੀ, ਜਦੋਂ ਅਚਾਨਕ ਅਸਮਾਨ ਤੋਂ ਬਿਜਲੀ ਡਿੱਗੀ। ਜਿਸ ਕਾਰਨ ਨੌਜਵਾਨ ਜਸਕੀਰਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸ਼ਾਨਨ ਬਿਜਲੀ ਪ੍ਰਾਜੈਕਟ ਨਾਲ ਜੁੜੀ ਖਬਰ, ਕੇਂਦਰੀ ਬਿਜਲੀ ਮੰਤਰਾਲੇ ਨੇ ਹੁਕਮ ਕੀਤੇ ਜਾਰੀ

0

ਸ਼ਾਨਨ ਬਿਜਲੀ ਪ੍ਰਾਜੈਕਟ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਸਥਿਤ 110 ਮੈਗਾਵਾਟ ਦੇ ਸ਼ਾਨਨ ਬਿਜਲੀ ਪ੍ਰਾਜੈਕਟ ਦੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦਰਮਿਆਨੀ 99 ਸਾਲਾ ਲੀਜ਼ ਖ਼ਤਮ ਹੋਣ ਤੋਂ ਇਕ ਦਿਨ ਪਹਿਲਾਂ ਕੇਂਦਰੀ ਬਿਜਲੀ ਮੰਤਰਾਲੇ ਨੇ ਹੁਕਮ ਜਾਰੀ ਕੀਤੇ ਹਨ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਇਸ ਪ੍ਰਾਜੈਕਟ ਦੇ ਮਾਮਲੇ ਵਿਚ ਸਟੇਟਸ ਕੋ ਬਣਾਈ ਰੱਖਣਗੇ।

ਇਸ ਬਾਬਤ ਮੰਤਰਾਲੇ ਦੇ ਜੁਆਇੰਟ ਸਕੱਤਰ ਵੱਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 87 ਅਤੇ 96 ਅਤੇ ਜਨਰਲ ਕਲਾਜ਼ ਐਕਟ 1887 ਦੀ ਧਾਰਾ 21 ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸ਼ਾਨਨ ਬਿਜਲੀ ਪ੍ਰਾਜੈਕਟ ਦੇ ਮਾਮਲੇ ਵਿਚ ਸਥਿਤੀ ਜਿਉਂ ਦੀ ਤਿਉਂ ਯਾਨੀ ਸਟੇਟ ਕੋ ਬਰਕਰਾਰ ਰੱਖਿਆ ਜਾਵੇਗਾ ਜਦੋਂ ਤੱਕ ਮੰਤਰਾਲੇ ਵੱਲੋਂ ਕੋਈ ਅੰਤਿਮ ਫੈਸਲਾ ਨਹੀਂ ਲਿਆ ਜਾਂਦਾ।

ਇਸ ਦੌਰਾਨ ਪੰਜਾਬ ਸਰਕਾਰ ਨੇ ਸ਼ਾਨਨ ਬਿਜਲੀ ਪ੍ਰਾਜੈਕਟ ਦੀ ਲੀਜ਼ ਖਤਮ ਹੋਣ ’ਤੇ ਪ੍ਰਾਜੈਕਟ ਆਪਣੇ ਕੋਲ ਬਰਕਰਾਰ ਰੱਖਣ ਵਾਸਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।

ਸੁਪਰੀਮ ਕੋਰਟ ਦੇ ਚੀਫ ਜਸਟਿਸ ਜਸਟਿਸ ਡੀ ਵਾਈ ਚੰਦਰਚੂਹੜ ਨੇ ਪਟੀਸ਼ਨ ’ਤੇ ਸੋਮਵਾਰ ਨੂੰ ਸੁਣਵਾਈ ਰੱਖੀ ਹੈ। ਪੰਜਾਬ ਦੀ 99 ਸਾਲਾ ਲੀਜ਼ ਅੱਜ 2 ਮਾਰਚ 2024 ਨੂੰ ਖ਼ਤਮ ਹੋ ਗਈ ਹੈ। ਇਹ ਲੀਜ਼ 1925 ਵਿਚ ਕੀਤੀ ਗਈ ਸੀ ਜਦੋਂ ਪ੍ਰਾਜੈਕਟ ਬਣਾਇਆ ਗਿਆ ਸੀ।

ਯੁਵਰਾਜ ਸਿੰਘ ਨੇ ਰਾਜਨੀਤੀ ‘ਚ ਐਂਟਰੀ ਨੂੰ ਲੈ ਕੇ ਕਹੀ ਇਹ ਗੱਲ

0

ਯੁਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਹੈ। ਭਾਰਤੀ ਕ੍ਰਿਕਟ ਟੀਮ ਦੇ ਦਿੱਗਜ਼ ਆਲਰਾਊਂਡਰ ਰਹੇ ਯੁਵਰਾਜ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਵਿਚ ਐਂਟਰੀ ਨਹੀਂ ਕਰਨਗੇ। ਉਹ ਲੋਕ ਸਭਾ ਚੋਣਾਂ ਨਹੀਂ ਲੜਨਗੇ। ਉਨ੍ਹਾਂ ਦੇ ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਨਾਲ ਚੰਡੀਗੜ੍ਹ ਤੋਂ ਚੋਣ ਲੜਨ ਦੀ ਚਰਚਾ ਸ਼ੁਰੂ ਹੋਈ ਸੀ ਪਰ ਯੁਵਰਾਜ ਸਿੰਘ ਨੇ ਟਵਿੱਟਰ ‘ਤੇ ਪੋਸਟ ਪਾ ਕੇ ਇਨ੍ਹਾਂ ਅਟਕਲਾਂ ਨੂੰ ਰੋਕ ਦਿੱਤਾ ਹੈ।

ਉਨ੍ਹਾਂ ਲਿਖਿਆ ਕਿ ਮੈਂ ਗੁਰਦਾਸਪੁਰ ਤੋਂ ਚੋਣ ਨਹੀਂ ਲੜ ਰਿਹਾ ਹਾਂ। ਮੇਰਾ ਜਨੂੰਨ ਲੋਕਾਂ ਦਾ ਸਮਰਥਨ ਤੇ ਮਦਦ ਕਰਨਾ ਹੈ, ਮੈਂ ਆਪਣੀ ਫਾਊਂਡੇਸ਼ਨ ‘YouWeCan’ ਰਾਹੀਂ ਅਜਿਹਾ ਜਾਰੀ ਰੱਖਾਂਗਾ। ਉਨ੍ਹਾਂ ਲਿਖਿਆ ਕਿ ਆਓ ਆਪਣੀਆਂ-ਆਪਣੀਆਂ ਸਮਰੱਥਾਵਾਂ ਨਾਲ ਮਿਲ ਕੇ ਬਦਲਾਅ ਲਿਆਉਣਾ ਜਾਰੀ ਰੱਖੀਏ।ਇਹ ਪੋਸਟ ਉਨ੍ਹਾਂ ਨੇ ਬੀਤੀ ਰਾਤ ਪਾਈ।

ਦੱਸ ਦੇਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਯੁਵਰਾਜ ਸਿੰਘ ਦੀ ਮੁਲਾਕਾਤ ਦੇ ਬਾਅਦ ਇਸ ਚਰਚਾ ਨੇ ਜ਼ੋਰ ਫੜਿਆ ਸੀ। ਹੁਣ ਸਾਬਕਾ ਕ੍ਰਿਕਟਰ ਨੇ ਖੁਦ ਇਸ ਚਰਚਾ ਨੂੰ ਸਿਰਫ ਅਫਵਾਹ ਦੱਸਿਆ ਹੈ।