Home Blog Page 1659

ਜਾਣੋ ਕਿਹੜੀਆਂ 5 ਹਸਤੀਆਂ ਨੂੰ ਅੱਜ ਭਾਰਤ ਰਤਨ ਨਾਲ ਕੀਤਾ ਜਾਵੇਗਾ ਸਨਮਾਨਿਤ

0
Know which 5 personalities will be honored with Bharat Ratna today

ਭਾਰਤ ਰਤਨ ਨਾਲ ਸਨਮਾਨਿਤ ਹੋਣਾ ਹਰ ਵਿਅਕਤੀ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਅਤੇ ਅੱਜ ਭਾਰਤ ਦੀਆਂ ਪੰਜ ਹਸਤੀਆਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ|

ਇਹ ਪੰਜ ਸ਼ਖਸੀਅਤਾਂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ,ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਅਤੇ ਪੀ.ਵੀ. ਨਰਸਿਮਹਾ ਰਾਓ, ਉੱਘੇ ਖੇਤੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਹਨ| ਇਹਨਾਂ ਵਿੱਚੋਂ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਮਰਨ ਉਪਰੰਤ ਸਨਮਾਨਿਤ ਕੀਤਾ ਜਾ ਰਿਹਾ ਹੈ|

ਇਸ ਤੋਂ ਪਹਿਲਾਂ ਚੌਧਰੀ ਚਰਨ ਸਿੰਘ ਨੂੰ ਸਨਮਾਨ ਦੇਣ ਦਾ ਐਲਾਨ ਕਰਦੇ ਹੋਏ ਪੀਐੱਮ ਮੋਦੀ ਨੇ ਐਕਸ ‘ਤੇ ਲਿਖਿਆ, ‘ਇਹ ਸਾਡੀ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਉਨ੍ਹਾਂ ਦੇ ਦੇਸ਼ ਲਈ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਦੇ ਹੱਕਾਂ ਅਤੇ ਭਲਾਈ ਲਈ ਸਮਰਪਿਤ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਪੋਸਟ ਕੀਤਾ ਸੀ ਕਿ ਮੈਨੂੰ ਖੁਸ਼ੀ ਹੋਈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਪੀ.ਵੀ. ਨਰਸਿਮਹਾ ਰਾਓ ਗਾਰੂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇੱਕ ਪ੍ਰਸਿੱਧ ਵਿਦਵਾਨ ਅਤੇ ਰਾਜਨੇਤਾ ਦੇ ਰੂਪ ਵਿੱਚ, ਨਰਸਿਮਹਾ ਰਾਓ ਗਾਰੂ ਨੇ ਵੱਖ-ਵੱਖ ਅਹੁਦਿਆਂ ਵਿੱਚ ਭਾਰਤ ਦੀ ਵਿਆਪਕ ਸੇਵਾ ਕੀਤੀ। ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਤੇ ਵਿਧਾਨ ਸਭਾ ਦੇ ਮੈਂਬਰ ਵਜੋਂ ਕਈ ਸਾਲਾਂ ਤੱਕ ਉਨ੍ਹਾਂ ਦੇ ਕੰਮ ਲਈ ਬਰਾਬਰ ਯਾਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਦੂਰਅੰਦੇਸ਼ੀ ਲੀਡਰਸ਼ਿਪ ਨੇ ਦੇਸ਼ ਨੂੰ ਆਰਥਿਕ ਤੌਰ ‘ਤੇ ਉੱਨਤ ਬਣਾਉਣ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਇੱਕ ਮਜ਼ਬੂਤ ​​ਨੀਂਹ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ |

ਮੈਸ. ਸਵਾਮੀਨਾਥਨ ਨੇ ਚੁਣੌਤੀਪੂਰਨ ਸਮਿਆਂ ਦੌਰਾਨ ਖੇਤੀਬਾੜੀ ਨਿਰਭਰਤਾ ਲਈ ਕੀਤੇ ਸ਼ਾਨਦਾਰ ਯਤਨ
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਵਿਗਿਆਨੀ ਐਮ.ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਵੀ ਕੀਤਾ ਗਿਆ। ਉਨ੍ਹਾਂ ਨੇ ਲਿਖਿਆ ਸੀ, ‘ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸਾਡੇ ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਐਮ.ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।

ਉਸਨੇ ਭਾਰਤ ਨੂੰ ਸਵੈ-ਮਾਣ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਚੁਣੌਤੀਪੂਰਨ ਸਮਿਆਂ ਦੌਰਾਨ ਖੇਤੀਬਾੜੀ ਨਿਰਭਰਤਾ ਅਤੇ ਭਾਰਤੀ ਖੇਤੀ ਦੇ ਆਧੁਨਿਕੀਕਰਨ ਲਈ ਸ਼ਾਨਦਾਰ ਯਤਨ ਕੀਤੇ।

SGPC ਨੇ 12 ਅਰਬ 60 ਕਰੋੜ 97 ਲੱਖ 38 ਹਜਾਰ ਰੁਪਏ ਦਾ ਬਜਟ ਕੀਤਾ ਪਾਸ , ਬਜਟ ਵਿੱਚ 150 ਕਰੋੜ ਦਾ ਹੋਇਆ ਵਾਧਾ

0
SGPC passed the budget of 12 billion 60 crore 97 lakh 38 thousand rupees, the budget increased by 150 crore

ਬੀਤੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਸਾਲ 2024 -25 ਦਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਹੈ | ਇਹ ਬਜਟ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਇਜਲਾਸ ਦੌਰਾਨ ਪਾਸ ਕੀਤਾ ਗਿਆ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਏ ਜਨਰਲ ਇਜਲਾਸ ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਪਿਛਲੀ ਵਾਰ 11 ਅਰਬ 38 ਕਰੋੜ 14 ਲੱਖ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ ਪਰੰਤੂ ਇਸ ਵਾਰ ਸ਼੍ਰੌਮਣੀ ਕਮੇਟੀ ਵਲੋ , 12 ਅਰਬ 60 ਕਰੋੜ 97 ਲੱਖ 38 ਹਜਾਰ ਰੂਪਏ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਨੂੰ ਹਾਜ਼ਰ ਮੈਂਬਰਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨਗੀ ਦਿੱਤੀ ਗਈ ਹੈ ।

ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ ਨੇ ਆਪਣੇ ਬਜਟ ਭਾਸ਼ਣ ਵਿਚ ਵੱਖ-ਵੱਖ ਵਿਭਾਗਾਂ ਅਤੇ ਅਦਾਰਿਆਂ ਲਈ ਹੋਣ ਵਾਲੀ ਆਮਦਨ ਦੇ ਵੇਰਵੇ ਸਾਂਝੇ ਕਰਦਿਆਂ ਆਉਣ ਵਾਲੇ ਵੱਖ-ਵੱਖ ਭਵਿੱਖੀ ਕਾਰਜਾਂ ਲਈ ਰੱਖੀ ਗਈ ਰਾਸ਼ੀ ਬਾਰੇ ਦੱਸਿਆ । ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਵਿਚ ਕੀਤੇ ਗਏ ਪੰਥਕ ਅਤੇ ਲੋਕ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਵੀ ਗੱਲ ਸਾਂਝੀ ਕੀਤੀ।

ਇਹ ਪਹਿਲੀ ਵਾਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਲਗਾਈ ਵੱਡੀ ਅਕਾਰ ਵਾਲੀ ਸਕਰੀਨ ’ਤੇ ਨਾਲੋ-ਨਾਲ ਵੇਰਵੇ ਦਿਖਾਏ ਜਾ ਰਹੇ ਸਨ | ਬਜਟ ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।

ਬਜਟ ਇਜਲਾਸ ਮਗਰੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਬਜਟ ਵਿਚ ਬੀਤੇ ਵਰ੍ਹੇ ਨਾਲੋਂ ਇਸ ਵਾਰ 300 ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦਾ ਬਜਟ 11 ਅਰਬ 38 ਕਰੋੜ ਰੁਪਏ ਦਾ ਸੀ ਇਸ ਵਾਰ ਉਹਨਾਂ ਵੱਲੋਂ 12 ਅਰਬ 60 ਕਰੋੜ 97 ਲੱਖ 38 ਹਜਾਰ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਪਾਸ ਕੀਤੇ ਗਏ ਬਜਟ ਵਿਚ ਸ਼੍ਰੋਮਣੀ ਕਮੇਟੀ ਨੂੰ ਸਭ ਤੋਂ ਵੱਡੀ ਆਮਦਨੀ ਗੋਲਕਾਂ ਦੀ ਜਾਂ ਜਮੀਨਾਂ ਤੇ ਜਾਇਦਾਦਾਂ ਦੀ ਤੇ ਬੈਂਕਾਂ ਦੀਆਂ ਐਫਡੀਆਂ ਦੀ ਆਮਦਨ ਹੈ | ਉਹਨਾਂ ਨੇ ਕਿਹਾ ਕਿ ਇਸ ਵਾਰ ਸਾਫ਼ ਸੁਥਰੇ ਢੰਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਜਟ ਦੀ ਵੰਡ ਕੀਤੀ ਗਈ ਹੈ ਅਤੇ ਸਭ ਤੋਂ ਵੱਡਾ ਖਰਚ ਤਨਖਾਵਾਂ ਦਾ ਹੈ। ਜਾਣੋ ਕਿਹੜੇ -ਕਿਹੜੇ ਕਾਰਜਾਂ ਲਈ ਕਿੰਨਾ ਬਜਟ ਪੇਸ਼ ਕੀਤਾ ਗਿਆ ਹੈ :

-ਪੰਜ ਅਰਬ 33 ਕਰੋੜ 17 ਹਜਾਰ 227 ਰੁਪਏ ਰੱਖੇ ਗਏ ਹਨ।ਪੰਥਕ ਕਾਰਜਾਂ ਦੇ ਲਈ 7 ਕਰੋੜ 16 ਲੱਖ 73 ਹਜਾਰ ਰੁਪਏ ਰੱਖੇ ਗਏ ਹਨ।

-ਮੁਫਤ ਵਿਦਿਆ ਜਿਸ ਵਿੱਚ ਦੋ ਅਦਾਰੇ ਮਾਤਾ ਸਾਹਿਬ ਕੌਰ ਖਾਲਸਾ ਗਰਲਸ ਸਕੂਲ ਤੇ ਉਸਦੇ ਨਾਲ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਉਸ ਤੋਂ ਇਲਾਵਾ ਅੰਮ੍ਰਿਤਧਾਰੀ ਬੱਚਿਆਂ ਦਾ ਤੇ ਸਕੋਲਰਸ਼ਿਪ ਲਈ ਸੱਤ ਕਰੋੜ 20 ਲੱਖ ਰੁਪਏ ਰੱਖੇ ਗਏ ਹਨ।
-ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਰੱਖੇ ਗਏ ਹਨ |
-ਲੋਕ ਭਲਾਈ ਦੇ ਕਾਰਜਾਂ ਅਤੇ ਗਰੀਬ ਪਰਿਵਾਰਾਂ ਤੇ ਲੋੜਵੰਦਾਂ ਦੀ ਸਹਾਇਤਾ ਦੇ ਲਈ 6 ਕਰੋੜ 88 ਲੱਖ ਰੁਪਏ ਰੱਖੇ ਗਏ ਹਨ |

-ਇਸ ਵਾਰ ਇਹ ਸਭ ਤੋਂ ਵੱਡਾ ਬਜਟ ਰੱਖਿਆ ਗਿਆ ਹੈ ਤੇ ਵਿਦਿਆ ਲਈ ਕੁੱਲ 67 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ | 41 ਕਰੋੜ ਤੇ ਨਵੀਨੀਕਰਨ ਲਈ ਦੋ ਕਰੋੜ ਇਮਾਰਤ ਦੀ ਰੰਗ ਰੋਕਣ ਲਈ ਅਤੇ ਦੋ ਕਰੋੜ ਰੁਪਏ ਮੀਰੀ ਪੀਰੀ ਅਕੈਡਮੀ ਲੇੜੀ 8 ਕਰੋੜ ਰੱਖੇ ਗਏ ਹਨ |
-100 ਕਰੋੜ ਰੁਪਆ ਧਰਮ ਪ੍ਰਚਾਰ ਦੇ ਲਈ ਰੱਖਿਆ ਗਿਆ ਹੈ।IPS ਅਤੇ IAS ਦੀ ਸਿਖਲਾਈ ਲਈ ਬਣਾਈ ਸੰਸਥਾ ਲਈ ਵੱਡਾ ਬਜਟ ਹੈ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਜੋ ਗੁਰਚਰਨ ਸਿੰਘ ਟੋਹਰਾ ਇੰਸਟੀਟਿਊਟ ਬਹਾਦਰਗੜ੍ਹ ਵਿਖੇ ਹੈ ਉੱਥੇ ਧਰਮ ਪ੍ਰਚਾਰ ਦੇ ਲਈ ਦੋ ਸਕੀਮਾਂ ਤਿਆਰ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 450ਵਾਂ ਜੋਤੀ ਦਿਵਸ ਗੋਇੰਦਵਾਲ ਦੀ ਧਰਤੀ ‘ਤੇ ਮਨਾਇਆ ਜਾਵੇਗਾ।ਗੋਇੰਦਵਾਲ ਸਾਹਿਬ ਵਿੱਚ ਵੀ ਬਹੁਤ ਕੰਮ ਚੱਲ ਰਿਹਾ ਹੈ।

ਜਾਣੋ ਕਿ ਰੱਖਿਆ CM ਮਾਨ ਨੇ ਆਪਣੀ ਨਵਜੰਮੀ ਧੀ ਦਾ ਨਾਮ

0
know the name of bhagvant mann's daughter

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ੀਆਂ ਪਰਤੀਆਂ ਹਨ | CM ਮਾਨ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ | ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਨਵਜੰਮੀ ਧੀ ਦਾ ਨਾਮ ਰੱਖ ਲਿਆ ਹੈ |

ਉਨ੍ਹਾਂ ਨੇ ਧੀ ਦਾ ਨਾਮ ਨਿਆਮਤ ਕੌਰ ਮਾਨ ਰੱਖਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਧੀ ਦੇ ਨਾਮ ਦਾ ਮਤਲਬ ਵੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਨਿਆਮਤ ਦਾ ਮਤਲਬ ਹੈ ਦਾਤ, ਬਖਸ਼ਿਸ਼ ਤੇ ਇਹ ਆਪਣੇ ਭਾਗ ਆਪ ਬਣਾਏਗੀ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੋਇਆ ਸੀ ਜਿਸ ਤੋਂ ਬਾਅਦ ਅੱਜ ਡਾ. ਗੁਰਪ੍ਰੀਤ ਕੌਰ ਤੇ ਧੀ ਨਿਆਮਤ ਕੌਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ | ਸੀਐਮ ਭਗਵੰਤ ਮਾਨ ਨਵਜੰਮੀ ਧੀ ਨੂੰ ਗੋਦ ‘ਚ ਚੁੱਕ ਕੇ ਰਿਹਾਇਸ਼ ‘ਤੇ ਪੁੱਜੇ ਹਨ।

ਆਪਣੀ ਨਵਜੰਮੀ ਧੀ ਦੇ ਨਾਮ ਦੀ ਜਾਣਕਾਰੀ ਖੁਦ CM ਮਾਨ ਵੱਲੋਂ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਪਰਿਵਾਰ ਲਈ ਬਹੁਤ ਵੱਡਾ ਦਿਨ ਹੈ। ਢੋਲ ਤੇ ਫੁੱਲਾਂ ਨਾਲ ਮੁੱਖ ਮੰਤਰੀ ਮਾਨ ਆਪਣੇ ਘਰ ਪਹੁੰਚੇ ਹਨ ਅਤੇ ਨਵਜੰਮੀ ਧੀ ਲਈ ਘਰ ਸਜਾਇਆ ਹੋਇਆ ਹੈ।

ਮੁੱਖ ਮੰਤਰੀ ਮਾਨ ਦੇ ਚਿਹਰੇ ‘ਤੇ ਕਾਫ਼ੀ ਖੁਸ਼ੀ ਦਿਖਾਈ ਦੇ ਰਹੀ ਹੈ।ਦੱਸ ਦਈਏ ਕਿ ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧੀ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਕਿ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ।

3 ਨਕਾਬਪੋਸ਼ ਲੁਟੇਰਿਆਂ ਨੇ ਫ਼ਿਲਮੀ ਸਟਾਈਲ ‘ਚ ਦਿੱਤਾ ਵਾਰਦਾਤ ਨੂੰ ਅੰਜ਼ਾਮ

0
3 masked robbers carried out the incident in movie style

ਦੇਸ਼ ਭਰ ਦੇ ਵਿੱਚ ਅਕਸਰ ਹੀ ਸਾਨੂੰ ਕਈ ਲੁੱਟ ਖੋਹ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ ਪਰ ਅਜਨਾਲਾ ਤੋਂ ਲੁੱਟ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ | ਜਿੱਥੇ ਕਿ 3 ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਫ਼ਿਲਮੀ ਸਟਾਈਲ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ |

ਇੱਕ ਕਰਿਆਨਾ ਵਪਾਰੀ ਜੋ ਕਿ ਸਵੇਰੇ 5 ਵਜੇ ਆਪਣੀ ਦੁਕਾਨ ਵੱਲ ਨੂੰ ਜਾ ਰਿਹਾ ਸੀ ਤਾਂ ਘਰ ਦੇ ਬਾਹਰ ਹੀ ਤਿੰਨ ਲੁਟੇਰਿਆਂ ਨੇ ਉਸਨੂੰ ਰੋਕ ਕੇ ਘਰ ਅੰਦਰ ਲਿਜਾ ਕੇ ਪਹਿਲਾਂ ਪਿਸਤੌਲ ਮੂੰਹ ਵਿੱਚ ਪਾਇਆ ਤੇ ਬਾਅਦ ਵਿਚ ਉਹਦੇ ਅਤੇ ਉਸਦੀ ਪਤਨੀ ਦੇ ਮੂੰਹ ਤੇ ਟੇਪ ਲੱਗਾ ਦਿੱਤੀ ਤੇ ਘਰ ਦੀਆਂ ਅਲਮਾਰੀਆਂ ਵਿੱਚ ਪਏ ਲਗਭਗ 25 ਲੱਖ ਰੁਪਏ ਅਤੇ ਨਾਲ ਹੀ 25-30 ਲੱਖ ਰੁਪਏ ਮੁੱਲ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ |

ਕਰਿਆਨਾ ਵਪਾਰੀ ਸੁਰਿੰਦਰਪਾਲ ਨੇ ਗੱਲਬਾਤ ਦੌਰਾਨ ਸਾਰੀ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਤੇ ਉਹਨਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇ | ਇਸ ਮੌਕੇ ਡੀਐਸਪੀ ਅਜਨਾਲਾ ਰਾਜ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |

ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਕੰਮ ਕਰਦੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

0

ਮੁਹਾਲੀ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ | ਪੁਲਿਸ ਟੀਮ ਦੇ ਵੱਲੋਂ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਤਿੰਨੋਂ ਲੋਕ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ‘ਤੇ ਕੰਮ ਕਰਦੇ ਹਨ।

ਦੋਸ਼ੀਆਂ ਦੀ ਪਹਿਚਾਣ ਲਵਜੀਤ, ਗੁਰਸੇਵਕ ਤੇ ਬਹਾਦੁਰ ਖਾਨ ਵਜੋਂ ਹੋਈ ਹੈ।ਪੁਲਿਸ ਦੇ ਵੱਲੋਂ ਉਨ੍ਹਾਂ ਕੋਲੋਂ ਇੱਕ ਪਿਸਤੌਲ, 15 ਕਾਰਤੂਸ ਤੇ ਇੱਕ ਟੋਇਟਾ ਫਾਰਚੂਨਰ ਗੱਡੀ ਬਰਾਮਦ ਕੀਤੀ ਗਈ ਹੈ।

ਦਸ ਦਈਏ ਕਿ ਇਹ ਤਿੰਨੋ ਲੋਕ ਮੋਹਾਲੀ ਵਿਚ ਜਾਸੂਸੀ ਕਰ ਰਹੇ ਸਨ | ਇਹ ਕਾਫ਼ੀ ਸਮੇਂ ਤੋਂ ਆਪਣੀ ਪਹਿਚਾਣ ਲੁਕਾ ਕੇ ਰਹਿ ਰਹੇ ਸਨ। ਇਨ੍ਹਾਂ ਨੇ ਫਰਜ਼ੀ ਆਈਡੀ ਕਾਰਡ ਬਣਵਾਏ ਹੋਏ ਸਨ ਅਤੇ ਕਿਸੇ ਨੂੰ ਵੀ ਆਪਣੇ ਅਸਲੀ ਪਹਿਚਾਣ ਬਾਰੇ ਨਹੀਂ ਦੱਸਦੇ ਸਨ |

ਦਰਅਸਲ ਇਨ੍ਹਾਂ ਨੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਪਰ ਪੁਲਿਸ ਦੇ ਵੱਲੋਂ ਇਨ੍ਹਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ |

ਪੁਲਿਸ ਨੂੰ ਇਸਦੀ ਗੁਪਤ ਜਾਣਕਾਰੀ ਮਿਲੀ ਸੀ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਕਬਜ਼ੇ ਤੋਂ ਫਰਜ਼ੀ ਆਈਡੀ ਕਾਰਡ ਵੀ ਬਰਾਮਦ ਕਰ ਲਏ ਹਨ। ਪੁਲਿਸ ਹੁਣ ਇਨ੍ਹਾਂ ਲੋਕਾਂ ਦੀ ਪਛਾਣ ਕਰ ਰਹੀ ਹੈ।

ਫਿਲਹਾਲ ਪੁਲਿਸ ਤਿੰਨਾਂ ਤੋਂ ਪੱਛਗਿਛ ਕਰ ਰਹੀ ਹੈ। ਇਸ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਟਵੀਟ ਕਰ ਦਿੱਤੀ ਗਈ ਹੈ। ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵਿਅਕਤੀ ਕ.ਤ.ਲ, ਅ.ਸਲਾ ਐਕਟ, ਡਕੈਤੀ ਸਣੇ ਕਈ ਮਾਮਲਿਆਂ ‘ਚ ਲੋੜੀਂਦੇ ਸਨ ।

ਵਾਹਨ ਚਾਲਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ ,1 ਅਪ੍ਰੈਲ ਤੋਂ ਟੋਲ ਪਲਾਜ਼ੇ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ

0
ਵਾਹਨ ਚਾਲਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ

ਵਾਹਨ ਚਾਲਕਾਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ, 1 ਅਪ੍ਰੈਲ ਤੋਂ ਟੋਲ ਪਲਾਜ਼ੇ ਤੋਂ ਲੰਘਣਾ ਹੋਵੇਗਾ ਹੋਰ ਮਹਿੰਗਾ

ਦੇਸ਼ ਵਿੱਚ ਵਾਹਨਾਂ ਚਾਲਕਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ 1 ਅਪ੍ਰੈਲ ਤੋਂ ਟੋਲ ਪਲਾਜ਼ੇ ਤੋਂ ਲੰਘਣਾ ਹੋਰ ਮਹਿੰਗਾ ਹੋਣ ਜਾ ਰਿਹਾ ਹੈ| ਦਰਅਸਲ ਸਰਕਾਰ ਨੇ 1 ਅਪ੍ਰੈਲ ਤੋਂ ਟੋਲ ਮਹਿੰਗਾ ਕਰਨ ਦਾ ਐਲਾਨ ਕਰ ਦਿੱਤਾ ਹੈ| NHAI ਨੂੰ ਕੇਂਦਰ ਨੇ ਇਸਦੀ ਮਨਜ਼ੂਰੀ ਦੇ ਦਿੱਤੀ ਹੈ।

ਹਰਿਆਣਾ ਦੇ ਕਈ ਹਾਈਵੇਅ, ਐਕਸਪ੍ਰੈੱਸਵੇਅ, ਗੁੜਗਾਓਂ-ਸੋਹਨਾ ਹਾਈਵੇਅ ‘ਤੇ ਘਮਦੋਜ ਟੋਲ ਦੇ ਟੋਲ ਪਲਾਜ਼ਾ,ਦਿੱਲੀ-ਪਟਿਆਲਾ ਹਾਈਵੇਅ ‘ਤੇ ਖਟਕੜ ਟੋਲ ਪਲਾਜ਼ਾ, ਕੇ.ਐੱਮ.ਪੀ.,ਨਾਰਨੌਲ-ਚੰਡੀਗੜ੍ਹ ਐਕਸਪ੍ਰੈੱਸਵੇਅ, ਜੀਂਦ-ਗੋਹਾਣਾ-ਸੋਨੀਪਤ ਹਾਈਵੇ ‘ਤੇ ਲੁਦਾਣਾ ਟੋਲ ਪਲਾਜ਼ਾ, ਖੇੜਕੀ ਦੌਲਾ ਟੋਲ ਪਲਾਜ਼ਾ, ਦਿੱਲੀ-ਮੁੰਬਈ ਐਕਸਪ੍ਰੈਸਵੇਅ ‘ਤੇ ਹਿਲਾਲਪੁਰ ਟੋਲ ਪਲਾਜ਼ਾ, ਹਿਸਾਰ-ਚੰਡੀਗੜ੍ਹ ਹਾਈਵੇ-152 ਸਮੇਤ ਸਾਰੇ ਹਾਈਵੇਅ ‘ਤੇ 5 ਤੋਂ 25 ਰੁਪਏ ਦਾ ਵਾਧਾ ਕੀਤਾ ਜਾਵੇ।

ਦਰਅਸਲ ਪਹਿਲਾਂ ਟੋਲ ਦਰਾਂ 5-7 ਸਾਲਾਂ ਵਿਚ ਸਿਰਫ਼ ਇੱਕ ਵਾਰ ਵਧਦੀਆਂ ਸਨ। ਹੁਣ ਤਕਰੀਬਨ ਹਰ ਸਾਲ ਇਹ ਦਰਾਂ ਰਿਨਿਊ ਹੋ ਰਹੀਆਂ ਹਨ।ਦੱਸ ਦਈਏ ਹਰ ਸਾਲ ਟੋਲ ਦੀ ਸਮੀਖਿਆ ਕੀਤੀ ਜਾਂਦੀ ਹੈ ਤੇ 1 ਅਪ੍ਰੈਲ ਤੋਂ ਨਵੇਂ ਰੇਟ ਲਾਗੂ ਕੀਤੇ ਜਾਂਦੇ ਹਨ।

ਦੇਘਲ ਟੋਲ ਪਲਾਜ਼ਾ,ਘੱਗਰ ਟੋਲ ਪਲਾਜ਼ਾ, ਤਾਮਸ਼ਾਬਾਦ ਟੋਲ ਪਲਾਜ਼ਾ, ਸੈਣੀਮਾਜਰਾ ਟੋਲ ਪਲਾਜ਼ਾ, ਸੋਨੀਪਤ ਵਿਚ ਝਰੋਟੀ ਟੋਲ ਪਲਾਜ਼ਾ, ਮਕਦੌਲੀ ਟੋਲ ਪਲਾਜ਼ਾ, ਘੜੌਂਡਾ ਟੋਲ ਪਲਾਜ਼ਾ, ਡੇਹਰ ਟੋਲ ਪਲਾਜ਼ਾ ਅਤੇ ਸਿਰੋਹੀ ਟੋਲ ਪਲਾਜ਼ਾ ਵਿਚ ਨਿੱਜੀ ਵਾਹਨਾਂ ਲਈ 5-10 ਦਾ ਵਾਧਾ ਹੋਵੇਗਾ। ਉੱਥੇ ਹੀ ਦੂਜੇ ਪਾਸੇ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਵਿਚ NHAI ਵੱਲੋਂ 2 ਤੋਂ 5 ਫੀਸਦੀ ਤੱਕ ਵਾਧਾ ਕੀਤਾ ਜਾਵੇਗਾ। ਬੱਦੋਵਾਲ ਤੇ ਲੁਦਾਣਾ, ਪਾਨੀਪਤ ਸ਼ਹਿਰ ਤੇ ਡਾਹਰ ਟੋਲ, ਕਰਨਾਲ ਵਿਚ ਬਸਤਾੜਾ, ਜੀਂਦ ਵਿਚਖਟਕੜ ਟੋਲ ‘ਤੇ ਟੈਕਸ ਵਧੇਗਾ।ਟੋਲ ਦੇ 20 ਕਿਲੋਮੀਟਰ ਦਾਇਰੇ ਦੇ ਜੋ ਵਾਹਨ ਧਾਰਕ ਹਨ ਉਹ 330 ਦੀ ਬਜਾਏ 340 ਰੁਪਏ ਦਾ ਮਹੀਨਾਵਾਰ ਪਾਸ ਬਣਵਾ ਸਕਣਗੇ।

ਮਾਫੀਆ ਡੌਨ ਮੁਖਤਾਰ ਅੰਸਾਰੀ ਦੀ ਹੋਈ ਮੌਤ , ਯੂਪੀ ‘ਚ ਧਾਰਾ 144 ਲਾਗੂ

0
gangster Mukhtar Ansari got died

ਸਾਲ 2005 ਤੋਂ ਜੇਲ੍ਹ ਵਿੱਚ ਬੰਦ ਮਾਫੀਆ ਡੌਨ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਬੀਤੀ ਰਾਤ ਮੁਖਤਾਰ ਨੂੰ ਉਲਟੀ ਅਤੇ ਬੇਹੋਸ਼ੀ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਉਹਨੂੰ ਬਾਂਦਾ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ,ਪਰ ਇਲਾਜ ਦੌਰਾਨ ਹੀ ਉਸਨੇ ਦਮ ਤੋੜ ਦਿੱਤਾ |

ਜਾਣਕਾਰੀ ਅਨੁਸਾਰ ਮੁਖਤਾਰ ਅੰਸਾਰੀ ਬੈਰਕ ਵਿੱਚ ਬੀਤੀ ਰਾਤ ਬੇਹੋਸ਼ ਹੋ ਗਿਆ ਸੀ | ਅੱਜ ਮੁਖਤਾਰ ਦੀ ਦੇਹ ਦਾ ਪੋਸਟਮਾਰਟਮ 3 ਡਾਕਟਰਾਂ ਦਾ ਪੈਨਲ ਕਰੇਗਾ | ਇਸ ਦੇ ਨਾਲ ਹੀ ਮੁਖਤਾਰ ਨੂੰ ਅੱਜ ਗਾਜੀਪੁਰ ਦੇ ਕਾਲੀ ਬਾਗ ਕਰਬਿਸਤਾਨ ਵਿਚ ਸਪੁਰਦ-ਏ-ਖਾਕ ਵੀ ਕੀਤਾ ਜਾ ਸਕਦਾ ਹੈ। ਅੰਸਾਰੀ ਦੀ ਮੌਤ ਤੋਂ ਬਾਅਦ ਪੂਰੇ ਸੂਬੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਊ ਤੇ ਗਾਜੀਪੁਰ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਨਾਲ ਹੀ ਬਾਂਦਾ ਵਿਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਦਸ ਦਈਏ ਕਿ ਮੁਖਤਾਰ ਅੰਸਾਰੀ ਨੂੰ ਯੂਪੀ ਦੇ ਪੂਰਵਾਂਚਲ ਦਾ ਡੌਨ ਕਿਹਾ ਜਾਂਦਾ ਹੈ | ਉਹ 2005 ਤੋਂ ਜੇਲ੍ਹ ਵਿੱਚ ਬੰਦ ਹੈ | 7 ਅਪ੍ਰੈਲ , 2021 ਨੂੰ ਮੁਖਤਾਰ ਅੰਸਾਰੀ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਦੀ ਰੋਪੜ ਜੇਲ੍ਹ ਤੋਂ ਬਾਂਦਾ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਗਿਆ ਸੀ | ਉਹਨੂੰ 18 ਮਹੀਨਿਆਂ ‘ਚ 8 ਮੁਕੱਦਮਿਆਂ ਵਿੱਚ ਸਜ਼ਾ ਹੋਈ ਹੈ ਅਤੇ 2 ਮਾਮਲਿਆਂ ਵਿੱਚ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ | ਮੁਖਤਾਰ ਦੇ ਖਿਲਾਫ਼ 65 ਦੇ ਕਰੀਬ ਮਾਮਲੇ ਲਾਂਭੇ ਪਏ ਹਨ ਅਤੇ 21 ਮਾਮਲਿਆਂ ਦਾ ਵੱਖੋ -ਵੱਖਰੇ ਅਦਾਲਤਾਂ ‘ਚ ਟ੍ਰਾਇਲ ਚੱਲ ਰਿਹਾ ਹੈ | ਹੁਣ ਤੱਕ ਮੁਖਤਾਰ ਅੰਸਾਰੀ ਦਾ ਨਾਮ ਯੂਪੀ ਤੋਂ ਲੈ ਕੇ ਉੱਤਰ ਭਾਰਤ ਦੇ ਸੂਬਿਆਂ ‘ਚ ਕਈ ਕੇਸਾਂ ‘ਚ ਆ ਚੁੱਕਾ ਹੈ |

ਪਿਛੋਕੜ

ਮੁਖਤਾਰ ਅੰਸਾਰੀ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਇੱਕ ਵਿਲੱਖਣ ਵੰਸ਼ ਵਿੱਚੋਂ ਸਨ। ਉਸਦੇ ਦਾਦਾ, ਮੁਖਤਾਰ ਅਹਿਮਦ ਅੰਸਾਰੀ, ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਇੱਕ ਉੱਘੇ ਨੇਤਾ ਸਨ, 1927 ਵਿੱਚ ਉਹ ਪ੍ਰਧਾਨ ਬਣੇ ਅਤੇ ਬਾਅਦ ਵਿੱਚ, 1936 ਵਿੱਚ ਆਪਣੀ ਮੌਤ ਤੱਕ ਜਾਮੀਆ ਮਿਲੀਆ ਇਸਲਾਮੀਆ ਦੇ ਚਾਂਸਲਰ ਵਜੋਂ ਸੇਵਾ ਨਿਭਾਈ।ਮੁਖਤਾਰ ਅੰਸਾਰੀ ਦੇ ਦਾਦਾ ਬ੍ਰਿਗੇਡੀਅਰ ਮੁਹੰਮਦ ਉਸਮਾਨ, ਭਾਰਤੀ ਫੌਜ ਵਿੱਚ ਸਨ ਅਤੇ 1948 ਵਿੱਚ ਪਾਕਿਸਤਾਨ ਨਾਲ ਇੱਕ ਲੜਾਈ ਦੌਰਾਨ ਜੰਮੂ ਅਤੇ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਉਹਨਾਂ ਦੀ ਮੌਤ ਹੋ ਗਈ, ਮਰਨ ਉਪਰੰਤ ਉਹਨਾਂ ਦੇ ਨਾਮ ਮਹਾਂਵੀਰ ਚੱਕਰ ਸਮਰਪਿਤ ਕੀਤਾ ਗਿਆ |

ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਟਿਕਟਾਂ ‘ਤੇ ਉੱਤਰ ਪ੍ਰਦੇਸ਼ ਦੇ ਮਊ ਤੋਂ ਮੁਖਤਾਰ ਅੰਸਾਰੀ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ | ਗੈਂਗਸਟਰ ਤੋਂ ਸਿਆਸਤਦਾਨ ਬਣੇ ਅੰਸਾਰੀ ਨੇ ਆਪਣੇ ਆਪ ਨੂੰ ਅਤੇ ਆਪਣੇ ਗਿਰੋਹ ਨੂੰ ਸਰਕਾਰੀ ਠੇਕਾ ਮਾਫੀਆ ਵਿਚ ਸਥਾਪਿਤ ਕਰਨ ਲਈ ਅਪਰਾਧ ਦੀ ਦੁਨੀਆ ਵਿਚ ਪੈਰ ਰੱਖਣਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਉਸ ਸਮੇਂ ਇਹ ਕਾਫ਼ੀ ਵਧ-ਫੁੱਲ ਰਿਹਾ ਸੀ। ਉਸ ਸਮੇਂ ਮੁਖਤਾਰ ਅੰਸਾਰੀ ਮੁੱਖ ਰੂਪ ਵਿਚ ਮੱਖਣੂ ਸਿੰਘ ਗੈਂਗ ਦਾ ਇੱਕ ਮੁੱਖ ਮੈਂਬਰ ਸੀ।

1980 ਦੇ ਦਹਾਕੇ ਵਿੱਚ, ਇਸ ਗਿਰੋਹ ਦੀ ਸੈਦਪੁਰ ਵਿੱਚ ਇੱਕ ਜ਼ਮੀਨ ਨੂੰ ਲੈ ਕੇ ਸਾਹਿਬ ਸਿੰਘ ਦੀ ਅਗਵਾਈ ਵਾਲੇ ਇੱਕ ਹੋਰ ਗਿਰੋਹ ਨਾਲ ਝਗੜਾ ਹੋ ਗਿਆ ਸੀ , ਜਿਸ ਤੋਂ ਬਾਅਦ ਕਈ ਹਿੰਸਕ ਘਟਨਾਵਾਂ ਵਾਪਰੀਆਂ।ਸਾਹਿਬ ਸਿੰਘ ਦੇ ਗਿਰੋਹ ਦੇ ਮੁੱਖ ਮੈਂਬਰ ਬ੍ਰਿਜੇਸ਼ ਸਿੰਘ ਨੇ ਬਾਅਦ ਵਿੱਚ ਆਪਣੀ ਗੈਂਗ ਬਣਾ ਲਈ ਅਤੇ 1990 ਦੇ ਦਹਾਕੇ ਵਿੱਚ ਗਾਜ਼ੀਪੁਰ ਦੇ ਠੇਕੇ ਦੇ ਕੰਮ ਵਾਲੇ ਮਾਫੀਆ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਲਿਆ।

ਅੰਸਾਰੀ ਦੀ ਗੈਂਗ ਨੇ ₹ 100 ਕਰੋੜ ਦੇ ਠੇਕੇ ਦੇ ਕਾਰੋਬਾਰ ਨੂੰ ਆਪਣੇ ਕੰਟਰੋਲ ਵਿੱਚ ਕਰਨ ਲਈ ਉਸ ਨਾਲ ਮੁਕਾਬਲਾ ਕੀਤਾ, ਜੋ ਕਿ ਪਬਲਿਕ ਵਰਕਸ,ਸਕ੍ਰੈਪ ਨਿਪਟਾਰੇ, ਰੇਲਵੇ ਨਿਰਮਾਣ, ਕੋਲਾ ਮਾਈਨਿੰਗ ਅਤੇ ਸ਼ਰਾਬ ਦੇ ਕਾਰੋਬਾਰ ਵਰਗੇ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਸੀ। ਇਹ ਗਿਰੋਹ ਮੁੱਖ ਤੌਰ ‘ਤੇ ਅਗਵਾ ਵਰਗੀਆਂ ਹੋਰ ਅਪਰਾਧਿਕ ਗਤੀਵਿਧੀਆਂ ਤੋਂ ਇਲਾਵਾ ਸੁਰੱਖਿਆ (“ਗੁੰਡਾ ਟੈਕਸ”) ਅਤੇ ਜ਼ਬਰਦਸਤੀ ਪੈਸਿਆਂ ਦੀ ਵਸੂਲੀ ਦਾ ਰੈਕੇਟ ਚਲਾਉਣ ਵਿਚ ਵੀ ਸ਼ਾਮਲ ਸਨ।ਉਸ ਸਮੇਂ ਅੰਸਾਰੀ ਦੇ ਖਿਲਾਫ ਗਾਜ਼ੀਪੁਰ ਦੇ ਮੁਹੰਮਦ ਪੁਲਿਸ ਸਟੇਸ਼ਨ ‘ਚ ਕਤਲ ਦਾ ਇਕ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਅਗਲੇ ਦਹਾਕੇ ਦੇ ਸਮੇਂ ਦੌਰਾਨ, ਮੁਖਤਾਰ ਅੰਸਾਰੀ ਅਪਰਾਧ ਦਾ ਇੱਕ ਆਮ ਅਤੇ ਵੱਡਾ ਚਿਹਰਾ ਬਣ ਚੁੱਕਾ ਸੀ , ਆਪਣੀਆਂ ਕਥਿਤ ਅਪਰਾਧਿਕ ਗਤੀਵਿਧੀਆਂ ਲਈ ਉਹ ਖਾਸ ਤੌਰ ‘ਤੇ ਮਊ, ਗਾਜ਼ੀਪੁਰ, ਵਾਰਾਣਸੀ ਅਤੇ ਜੌਨਪੁਰ ਜ਼ਿਲ੍ਹਿਆਂ ਵਿੱਚ ਮਸ਼ਹੂਰ ਸੀ ।ਉਸਦੇ ਖਿਲਾਫ ਗੰਭੀਰ ਦੋਸ਼ਾਂ ਦੇ ਤਹਿਤ ਘੱਟੋ-ਘੱਟ 14 ਹੋਰ ਕੇਸ ਦਰਜ ਕੀਤੇ ਗਏ।ਮੁਖਤਾਰ ਅੰਸਾਰੀ ਖਿਲਾਫ਼ ਕਤਲ ਸਮੇਤ 28 ਹੋਰ ਅਪਰਾਧਿਕ ਮਾਮਲੇ ਦਰਜ ਹਨ ਅਤੇ ਯੂਪੀ ਦੇ ਗੈਂਗਸਟਰ ਐਕਟ ਦੇ ਤਹਿਤ 2005 ਤੋਂ ਉਸ ਦੇ ਖਿਲਾਫ ਸੱਤ ਮਾਮਲੇ ਵੀ ਦਰਜ ਹਨ।

ਰਾਜਨੀਤੀ

ਉਸਨੇ ਬਨਾਰਸ ਦੀ ਹਿੰਦੂ ਯੂਨੀਵਰਸਿਟੀ ਵਿੱਚ ਵਿਦਿਆਰਥੀ ਯੂਨੀਅਨ ਦੁਆਰਾ 1995 ਦੇ ਆਸਪਾਸ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ, 1996 ਵਿੱਚ ਇੱਕ ਵਿਧਾਇਕ ਬਣੇ, ਅਤੇ ਬ੍ਰਿਜੇਸ਼ ਸਿੰਘ ਨੂੰ ਚੁਣੌਤੀ ਦੇਣ ਲੱਗੇ। ਦੋਵੇਂ ਪੂਰਵਾਂਚਲ ਦੇ ਖੇਤਰ ਵਿੱਚ ਗੈਂਗ ਦੇ ਮੁੱਖ ਵਿਰੋਧੀ ਬਣ ਗਏ।
ਇਸ ਤੋਂ ਬਾਅਦ 2002 ਵਿੱਚ, ਬ੍ਰਿਜੇਸ਼ ਸਿੰਘ ਨੇ ਕਥਿਤ ਤੌਰ ‘ਤੇ ਅੰਸਾਰੀ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਅੰਸਾਰੀ ਦੇ ਤਿੰਨ ਆਦਮੀ ਗੋਲੀਬਾਰੀ ਕਾਰਨ ਮਾਰੇ ਗਏ ਸਨ। ਬ੍ਰਿਜੇਸ਼ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅੰਸਾਰੀ ਪੂਰਵਾਂਚਲ ਵਿੱਚ ਗੈਂਗ ਲੀਡਰ ਬਣ ਗਿਆ। ਹਾਲਾਂਕਿ, ਬਾਅਦ ਵਿੱਚ ਪਤਾ ਲੱਗਿਆ ਕਿ ਬ੍ਰਿਜੇਸ਼ ਸਿੰਘ ਜ਼ਿੰਦਾ ਹੈ ਅਤੇ ਝਗੜਾ ਵਾਪਸ ਸ਼ੁਰੂ ਹੋ ਗਿਆ। ਅੰਸਾਰੀ ਦਾ ਮੁਕਾਬਲਾ ਕਰਨ ਲਈ ਸਿੰਘ ਨੇ ਭਾਜਪਾ ਆਗੂ ਕ੍ਰਿਸ਼ਨਾਨੰਦ ਰਾਏ ਦੀ ਚੋਣ ਮੁਹਿੰਮ ਦਾ ਸਮਰਥਨ ਕੀਤਾ। ਰਾਏ ਨੇ 2002 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਮੁਹੰਮਦਾਬਾਦ ਤੋਂ ਮੁਖਤਾਰ ਅੰਸਾਰੀ ਦੇ ਭਰਾ ਅਤੇ ਪੰਜ ਵਾਰ ਵਿਧਾਇਕ ਰਹੇ ਅਫਜ਼ਲ ਅੰਸਾਰੀ ਨੂੰ ਹਰਾਇਆ ਸੀ।

ਬਾਅਦ ਵਿੱਚ ਮੁਖਤਾਰ ਅੰਸਾਰੀ ਨੇ ਦਾਅਵਾ ਕੀਤਾ ਕਿ ਰਾਏ ਨੇ ਬ੍ਰਿਜੇਸ਼ ਸਿੰਘ ਦੀ ਗੈਂਗ ਨੂੰ ਸਾਰੇ ਠੇਕੇ ਦੇਣ ਲਈ ਆਪਣੇ ਸਿਆਸੀ ਦਫਤਰ ਦਾ ਇਸਤੇਮਾਲ ਕੀਤਾ ਅਤੇ ਦੋਵਾਂ ਨੇ ਉਸਨੂੰ ਖਤਮ ਕਰਨ ਦੀ ਯੋਜਨਾ ਬਣਾਈ।ਮੁਖਤਾਰ ਅੰਸਾਰੀ ਨੇ ਗਾਜ਼ੀਪੁਰ-ਮਊ ਇਲਾਕੇ ਦੀਆਂ ਚੋਣਾਂ ਦੌਰਾਨ ਚੋਣਾਂ ਵਿੱਚ ਆਪਣੀ ਜਿੱਤ ਪੱਕੀ ਕਰਨ ਲਈ ਮੁਸਲਿਮ ਵੋਟ ਬੈਂਕ ਦਾ ਲਾਭ ਉਠਾਇਆ। ਅਪਰਾਧਿਕ ਮਾਮਲੇ , ਰਾਜਨੀਤੀ ਅਤੇ ਧਰਮ ਦੇ ਮੇਲ ਨੇ ਇਲਾਕੇ ਦੇ ਅੰਦਰ ਫਿਰਕੂ ਹਿੰਸਾ ਦੇ ਪ੍ਰਕੋਪ ਨੂੰ ਭੜਕਾਉਣ ਦਾ ਕੰਮ ਕੀਤਾ। ਜਿਸ ਕਾਰਨ ਅੰਸਾਰੀ ਨੂੰ ਅਜਿਹੇ ਇੱਕ ਦੰਗੇ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ, ਉਸ ਨੂੰ ਬਾਅਦ ਵਿਚ ਅਦਾਲਤ ਨੇ ਇਨ੍ਹਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ।

ਜਿਸ ਸਮੇਂ ਅੰਸਾਰੀ ਜੇਲ੍ਹ ਵਿੱਚ ਬੰਦ ਸੀ, ਕ੍ਰਿਸ਼ਨਾਨੰਦ ਰਾਏ ਨੂੰ ਉਸਦੇ ਛੇ ਸਾਥੀਆਂ ਸਮੇਤ ਕਿਸੇ ਵੱਲੋਂ ਜਨਤਕ ਤੌਰ ‘ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਹਮਲਾਵਰਾਂ ਨੇ ਛੇ ਏਕੇ-47 ਰਾਈਫਲਾਂ ਤੋਂ 400 ਤੋਂ ਵੱਧ ਗੋਲੀਆਂ ਚਲਾਈਆਂ ਸਨ, ਜਿਸ ਤੋਂ ਬਾਅਦ ਰਾਮਾਸ਼੍ਰੇ ਗਿਰੀ ਦੀ ਮਦਦ ਨਾਲ ਸੱਤ ਲਾਸ਼ਾਂ ਤੋਂ 67 ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਸ਼ਸ਼ੀਕਾਂਤ ਰਾਏ, ਇਸ ਕੇਸ ਦਾ ਇੱਕ ਮੁੱਖ ਗਵਾਹ ਸੀ ,ਜੋ ਕਿ 2006 ਵਿੱਚ ਰਹੱਸਮਈ ਹਾਲਤਾਂ ਵਿੱਚ ਮ੍ਰਿਤਕ ਪਾਇਆ ਗਿਆ ਸੀ। ਉਸਨੇ ਅੰਸਾਰੀ ਅਤੇ ਬਜਰੰਗੀ ਦੇ ਸ਼ੂਟਰਾਂ ਅੰਗਦ ਰਾਏ ਅਤੇ ਗੋਰਾ ਰਾਏ ਦੀ ਪਛਾਣ ਰਾਏ ਦੇ ਕਾਫਲੇ ‘ਤੇ ਹਮਲਾ ਕਰਨ ਵਾਲੇ ਦੋ ਬੰਦੂਕਧਾਰੀਆਂ ਵਜੋਂ ਕੀਤੀ ਸੀ। ਹਾਲਾਂਕਿ ਪੁਲਿਸ ਨੇ ਉਸ ਦੀ ਮੌਤ ਨੂੰ ਖੁਦਕੁਸ਼ੀ ਕਰਾਰ ਦੇ ਦਿੱਤਾ ਸੀ | ਉਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੀਆਂ ਟਿਕਟਾਂ ‘ਤੇ ਉੱਤਰ ਪ੍ਰਦੇਸ਼ ਦੇ ਮਊ ਤੋਂ ਮੁਖਤਾਰ ਅੰਸਾਰੀ ਪੰਜ ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ | ਉਹ ਦੋ ਵਾਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ, ਦੋ ਵਾਰ ਆਜ਼ਾਦ ਉਮੀਦਵਾਰ ਵਜੋਂ ਅਤੇ ਇੱਕ ਵਾਰ ਕੌਮੀ ਏਕਤਾ ਦਲ ਦੇ ਉਮੀਦਵਾਰ ਵਜੋਂ।

ਗੈਂਗਸਟਰ ਅਤੇ ਸਿਆਸਤਦਾਨ ਮੁਖਤਾਰ ਅੰਸਾਰੀ ਨੂੰ ਸਤੰਬਰ 2022 ਤੋਂ ਅੱਠ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਵੱਖ-ਵੱਖ ਅਦਾਲਤਾਂ ਵਿੱਚ ਉਹ 21 ਮਾਮਲਿਆਂ ਵਿੱਚ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਸੀ।ਅੰਸਾਰੀ ਨੂੰ ਤਕਰੀਬਨ 37 ਸਾਲ ਪਹਿਲਾਂ ਧੋਖਾਧੜੀ ਨਾਲ ਅਸਲਾ ਲਾਇਸੈਂਸ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਵਾਰਾਣਸੀ ਦੇ ਐਮਪੀ/ਐਮਐਲਏ ਦੁਆਰਾ ਉਮਰ ਕੈਦ ਅਤੇ 2.02 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ । ਯੂਪੀ ਦੀਆਂ ਵੱਖ-ਵੱਖ ਅਦਾਲਤਾਂ ਦੇ ਵੱਲੋਂ ਪਿਛਲੇ 18 ਮਹੀਨਿਆਂ ਵਿੱਚ ਇਹ ਅੱਠਵਾਂ ਕੇਸ ਸੀ ਅਤੇ ਦੂਜਾ ਕੇਸ ਜਿਸ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

15 ਦਸੰਬਰ, 2023 ਨੂੰ, ਵਾਰਾਣਸੀ ਦੀ ਇੱਕ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਭਾਜਪਾ ਨੇਤਾ ਅਤੇ ਕੋਲਾ ਵਪਾਰੀ ਨੰਦ ਨੂੰ ਅਗਵਾ ਅਤੇ ਕਤਲ ਨਾਲ ਜੁੜੇ ਕੇਸ ਦੀ ਪੈਰਵੀ ਨਾ ਕਰਨ ਅਤੇ ਦੁਸ਼ਮਣੀ ਦਿਖਾਉਣ ਲਈ ਮਹਾਵੀਰ ਪ੍ਰਸਾਦ ਰੁੰਗਟਾ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਲਈ ਪੰਜ ਸਾਲ ਅਤੇ ਛੇ ਮਹੀਨੇ ਦੀ ਸਜ਼ਾ ਸੁਣਾਈ।
ਉੱਥੇ ਹੀ 27 ਅਕਤੂਬਰ, 2023 ਨੂੰ, ਗਾਜ਼ੀਪੁਰ ਦੀ ਇੱਕ ਐਮਪੀ/ਐਮਐਲਏ ਵੱਲੋਂ ਅਦਾਲਤ ਵਿੱਚ ਮੁਖਤਾਰ ਅੰਸਾਰੀ ਖਿਲਾਫ਼ 2010 ਵਿੱਚ ਦਰਜ ਕੀਤੇ ਗਏ ਇੱਕ ਗੈਂਗਸਟਰ ਐਕਟ ਦੇ ਕੇਸ ਵਿੱਚ 10 ਸਾਲ ਦੀ ਸਖ਼ਤ ਕੈਦ ਅਤੇ 5 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਸੀ ।

ਇਸ ਤੋਂ ਬਾਅਦ 5 ਜੂਨ, 2023 ਨੂੰ, ਵਾਰਾਣਸੀ ਦੇ ਇੱਕ ਐਮਪੀ/ਐਮਐਲਏ ਨੇ ਸਾਬਕਾ ਕਾਂਗਰਸ ਵਿਧਾਇਕ ਅਤੇ ਮੌਜੂਦਾ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਰਾਏ ਦੇ ਵੱਡੇ ਭਰਾ ਅਵਦੇਸ਼ ਰਾਏ ਦੀ ਹੱਤਿਆ ਦੇ ਮਾਮਲੇ ਵਿੱਚ ਮੁਖਤਾਰ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ | 3 ਅਗਸਤ, 1991 ਨੂੰ ਵਾਰਾਣਸੀ ਦੇ ਲਹੂਰਾਬੀਰ ਇਲਾਕੇ ਵਿੱਚ ਅਵਦੇਸ਼ ਰਾਏ ਅਤੇ ਉਸ ਦਾ ਭਰਾ ਅਜੈ ਆਪਣੇ ਘਰ ਦੇ ਬਾਹਰ ਖੜ੍ਹੇ ਸਨ ਤਾਂ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ।ਇਹਨਾਂ ਕੇਸਾਂ ਵਿੱਚੋਂ ਸਭ ਤੋਂ ਉੱਚੇ ਕੇਸਾਂ ਵਿੱਚ 2005 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੌਜੂਦਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਹੱਤਿਆ ਸੀ।ਜਿਸ ਤੋਂ ਬਾਅਦ 29 ਅਪ੍ਰੈਲ, 2023 ਨੂੰ, ਗਾਜ਼ੀਪੁਰ ਦੀ ਸੰਸਦ ਮੈਂਬਰ/ਵਿਧਾਇਕ ਅਦਾਲਤ ਨੇ ਇਸ ਕੇਸ ਵਿੱਚ ਅੰਸਾਰੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।

2020 ਤੋਂ, ਅੰਸਾਰੀ ਗੈਂਗ ਉੱਤਰ ਪ੍ਰਦੇਸ਼ ਪੁਲਿਸ ਦੁਆਰਾ ਤੀਬਰ ਗਰਮੀ ਵਿੱਚ ਸੀ, ਜਿਸ ਨੇ ਗਿਰੋਹ ਨਾਲ ਸਬੰਧਤ 608 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਜਾਂ ਤਾਂ ਜ਼ਬਤ ਕਰ ਲਿਆ ਜਾਂ ਨਸ਼ਟ ਕਰ ਦਿੱਤਾ ਗਿਆ |

ਇਸ ਕ੍ਰਿਕਟਰ ਨੂੰ ਭਰਨਾ ਪਵੇਗਾ 12 ਲੱਖ ਰੁਪਏ ਦਾ ਜੁਰਮਾਨਾ , ਜਾਣੋ ਕਿਉਂ ? | Cricket News

0
This cricketer will have to pay a fine of 12 lakh rupees, know why? | Cricket News

ਇਸ ਕ੍ਰਿਕਟਰ ਨੂੰ ਭਰਨਾ ਪਵੇਗਾ 12 ਲੱਖ ਰੁਪਏ ਦਾ ਜੁਰਮਾਨਾ , ਜਾਣੋ ਕਿਉਂ ? | Cricket News

ਬੁੱਧਵਾਰ ਨੂੰ IPL 2024 ਦਾ ਸੱਤਵਾਂ ਮੈਚ ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਗਿਆ ਹੈ | ਮੈਚ ਤੋਂ ਬਾਅਦ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ ਲੱਗਾ ਹੈ | ਦਰਅਸਲ ਮੈਚ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਸ਼ੁਭਮਨ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ| IPL ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ “ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ, ਸਲੋਅ ਓਵਰ ਰੇਟ ਦੇ ਕਾਰਨ ਸ਼ੁਭਮਨ ਗਿੱਲ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।”ਦਸ ਦਈਏ ਕਿ ਇਸ ਸੀਜ਼ਨ ਦਾ ਇਹ ਉਹਨਾਂ ਦੀ ਟੀਮ ਦਾ ਪਹਿਲਾ ਅਪਰਾਧ ਸੀ |

ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਹੋਏ ਮੈਚ ਵਿੱਚ ਚੇਨਈ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਚੇਨਈ ਸੁਪਰ ਕਿੰਗਜ਼ ਨੇ ਲਗਾਤਾਰ ਇਹ ਦੂਜਾ ਮੈਚ ਜਿੱਤਿਆ ਹੈ | ਉੱਥੇ ਹੀ ਗਿੱਲ ਦੀ ਅਗਵਾਈ ਵਾਲੀ ਟੀਮ ਗੁਜਰਾਤ ਟਾਈਟਨਸ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਰਚਿਨ ਰਵਿੰਦਰਾ ਦੀ ਧਮਾਕੇਦਾਰ ਸ਼ੁਰੂਆਤ ਤੋਂ ਬਾਅਦ ਸ਼ਿਵਮ ਦੂਬੇ ਦੇ ਅਰਧ ਸੈਂਕੜੇ ਦੇ ਦਮ ‘ਤੇ ਟੀਮ ਨੇ 6 ਵਿਕਟਾਂ ‘ਤੇ 206 ਦੌੜਾਂ ਬਣਾਈਆਂ ,ਉੱਥੇ ਹੀ ਦੂਜੇ ਪਾਸੇ ਇਸ ਟੀਚੇ ਦਾ ਪਿੱਛਾ ਕਰਨ ਉੱਤਰੀ ਗੁਜਰਾਤ ਦੀ ਟੀਮ ਖਰਾਬ ਬੱਲੇਬਾਜ਼ੀ ਕਾਰਨ ਹਾਰ ਗਈ।ਟੀਮ 8 ਵਿਕਟਾਂ ਦੇ ਨੁਕਸਾਨ ‘ਤੇ ਕੇਵਲ 143 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਚੇਨਈ ਸੁਪਰ ਕਿੰਗਜ਼ ਦੀ ਟੀਮ ਚਾਰ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਸ਼ੁਭਮਨ ਗਿੱਲ ਦੀ ਗੁਜਰਾਤ ਟਾਈਟਨਜ਼, ਪਹਿਲੀ ਵਾਰ ਕਿਸੇ IPL ਫਰੈਂਚਾਇਜ਼ੀ ਦੀ ਕਪਤਾਨੀ ਕਰ ਰਹੀ ਹੈ ਅਤੇ ਉਹਨਾਂ ਨੇ ਆਪਣੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ ਛੇ ਦੌੜਾਂ ਨਾਲ ਜਿੱਤ ਦਰਜ ਕੀਤੀ ਸੀ |ਧਿਆਨਯੋਗ ਹੈ ਕਿ 63 ਦੌੜਾਂ ਦੀ ਹਾਰ ਗੁਜਰਾਤ ਦੀ IPL ਵਿੱਚ ਦੌੜਾਂ ਦੇ ਫਰਕ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ।

CM ਮਾਨ ਦੇ ਘਰ ਪਰਤੀਆਂ ਖੁਸ਼ੀਆਂ ਮੰਤਰੀ ਅਨਮੋਲ ਗਗਨ ਮਾਨ ਅਤੇ ਹਰਪਾਲ ਚੀਮਾ ਨੇ ਦਿੱਤੀ ਵਧਾਈ

0
bhagvant mann blessed with a baby girl

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ੀਆਂ ਪਰਤੀਆਂ ਹਨ | ਦਰਅਸਲ CM ਮਾਨ ਦੇ ਘਰ ਧੀ ਨੇ ਜਨਮ ਲਿਆ ਹੈ | ਭਗਵੰਤ ਮਾਨ ਨੇ ਖੁਦ ਆਪਣੀ ਨਵਜੰਮੀ ਧੀ ਦੀ ਫੋਟੋ ਸਾਂਝੀ ਕੀਤੀ ਹੈ , ਜਿਸ ਵਿੱਚ ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ,ਜੱਚਾ -ਬੱਚਾ ਦੋਵੇਂ ਤੰਦਰੁਸਤ ਨੇ |

ਦਸ ਦਈਏ ਕਿ ਬੀਤੀ ਰਾਤ CM ਮਾਨ ਦੀ ਪਤਨੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ | ਧੀ ਦੇ ਜਨਮ ਤੋਂ ਬਾਅਦ ਹੁਣ ਭਗਵੰਤ ਮਾਨ ਨੂੰ ਵਧਾਈਆਂ ਦੇਣ ਦਾ ਸਿਲਸੀਲਾ ਸ਼ੁਰੂ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ |

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਲਿਖਿਆ ,’ਸੋਹਣੀ ਬੱਚੀ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀ , ਪਿਆਰ ਤੇ ਖੁਸ਼ੀ ਲੈ ਕੇ ਆਵੇ |’
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਮੁੱਖ ਮੰਤਰੀ ਮਾਨ ਤੇ ਡਾ.ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਤੇ ਲਿਖਿਆ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਭਾਬੀ ਡਾ. ਗੁਰਪ੍ਰੀਤ ਕੌਰ ਜੀ ਦੇ ਘਰ ਬੇਟੀ ਦੀ ਦਾਤ ਹੋਣ ‘ਤੇ ਢੇਰ ਸਾਰੀਆਂ ਮੁਬਾਰਕਾਂ। ਪਰਿਵਾਰ ‘ਚ ਨਵੇਂ ਖਿੜੇ ਇਸ ਫੁੱਲ ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ। ਪਰਿਵਾਰ ਅਤੇ ਸਾਡੀ ਪਿਆਰੀ ਭਤੀਜੀ ਤੇ ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਣ।”

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

ਭਗਵੰਤ ਮਾਨ ਦੀ ਪਤਨੀ ਗਰਭਵਤੀ ਹਨ | ਇਸਦੀ ਜਾਣਕਾਰੀ CM ਮਾਨ ਨੇ ਖ਼ੁਦ ਸਾਂਝੀ ਕੀਤੀ ਸੀ | ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਦੇ ਸਰਕਾਰੀ ਸਮਾਗਮ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਵਿੱਚ ਖੁਸ਼ਖ਼ਬਰੀ ਆਉਣ ਵਾਲੀ ਹੈ | ਉਸ ਸਮੇਂ ਡਾ.ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਸੀ |

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

0
CM Mann new born baby

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ਖ਼ਬਰੀ ਆਈ ਹੈ | ਜਿੱਥੇ ਕਿ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ | ਬੀਤੀ ਰਾਤ CM ਮਾਨ ਦੀ ਪਤਨੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ | ਭਗਵੰਤ ਮਾਨ ਨੇ ਆਪਣੀ ਨਵਜੰਮੀ ਧੀ ਦੀ ਫੋਟੋ ਸਾਂਝੀ ਕਰਦੇ ਹੋਏ ਟਵੀਟ ਕਰ ਲਿਖਿਆ ਹੈ ਕਿ ‘ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ,ਜੱਚਾ -ਬੱਚਾ ਦੋਵੇਂ ਤੰਦਰੁਸਤ ਨੇ |

a great news in CM Mann Sir' family

ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੁਲਾਈ , 2022 ਨੂੰ ਚੰਡੀਗੜ੍ਹ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿੱਚ ਹਰਿਆਣਾ ਦੀ ਕੁਰਕਸ਼ੇਤਰ ਦੀ ਰਹਿਣ ਵਾਲੀ ਡਾ.ਗੁਰਪ੍ਰੀਤ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ |CM ਮਾਨ ਦਾ ਇਹ ਦੂਜਾ ਵਿਆਹ ਸੀ |ਦਸ ਦਈਏ ਕਿ ਉਹਨਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹਨਾਂ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ ਜੋ ਕਿ ਹੁਣ ਵਿਦੇਸ਼ ਵਿੱਚ ਰਹਿੰਦੇ ਹਨ |

ਭਗਵੰਤ ਮਾਨ ਦੀ ਪਤਨੀ ਗਰਭਵਤੀ ਹਨ | ਇਸਦੀ ਜਾਣਕਾਰੀ CM ਮਾਨ ਨੇ ਖ਼ੁਦ ਸਾਂਝੀ ਕੀਤੀ ਸੀ | ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਦੇ ਸਰਕਾਰੀ ਸਮਾਗਮ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਵਿੱਚ ਖੁਸ਼ਖ਼ਬਰੀ ਆਉਣ ਵਾਲੀ ਹੈ | ਉਸ ਸਮੇਂ ਡਾ.ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਸੀ | ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਸਾਡੇ ਘਰ ਮੁੰਡੇ ਨੇ ਜਨਮ ਲੈਣਾ ਹੈ ਜਾਂ ਕੁੜੀ ਨੇ ,ਜੋ ਵੀ ਆਵੇ ਤੰਦਰੁਸਤ ਹੋਵੇ | ਮੇਰੀ ਰੱਬ ਨੂੰ ਇਹ ਅਰਦਾਸ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਮਾਤਮਾ ਨੇ ਬੇਟੀ ਦੀ ਸੁਗਾਤ ਬਖਸ਼ੀ ਹੈ |