Home Blog Page 1657

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

0
CM Mann new born baby

CM ਭਗਵੰਤ ਮਾਨ ਦੇ ਘਰ ਗੂੰਜੀਆਂ ਕਿਲਕਾਰੀਆਂ || ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ || CM Mann

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਖੁਸ਼ਖ਼ਬਰੀ ਆਈ ਹੈ | ਜਿੱਥੇ ਕਿ ਉਹਨਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਹੈ | ਬੀਤੀ ਰਾਤ CM ਮਾਨ ਦੀ ਪਤਨੀ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਉਹਨਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ | ਭਗਵੰਤ ਮਾਨ ਨੇ ਆਪਣੀ ਨਵਜੰਮੀ ਧੀ ਦੀ ਫੋਟੋ ਸਾਂਝੀ ਕਰਦੇ ਹੋਏ ਟਵੀਟ ਕਰ ਲਿਖਿਆ ਹੈ ਕਿ ‘ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ ,ਜੱਚਾ -ਬੱਚਾ ਦੋਵੇਂ ਤੰਦਰੁਸਤ ਨੇ |

a great news in CM Mann Sir' family

ਦਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜੁਲਾਈ , 2022 ਨੂੰ ਚੰਡੀਗੜ੍ਹ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿੱਚ ਹਰਿਆਣਾ ਦੀ ਕੁਰਕਸ਼ੇਤਰ ਦੀ ਰਹਿਣ ਵਾਲੀ ਡਾ.ਗੁਰਪ੍ਰੀਤ ਕੌਰ ਨਾਲ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ |CM ਮਾਨ ਦਾ ਇਹ ਦੂਜਾ ਵਿਆਹ ਸੀ |ਦਸ ਦਈਏ ਕਿ ਉਹਨਾਂ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹਨਾਂ ਦੇ ਪਿਛਲੇ ਵਿਆਹ ਤੋਂ ਦੋ ਬੱਚੇ ਹਨ ਜੋ ਕਿ ਹੁਣ ਵਿਦੇਸ਼ ਵਿੱਚ ਰਹਿੰਦੇ ਹਨ |

ਭਗਵੰਤ ਮਾਨ ਦੀ ਪਤਨੀ ਗਰਭਵਤੀ ਹਨ | ਇਸਦੀ ਜਾਣਕਾਰੀ CM ਮਾਨ ਨੇ ਖ਼ੁਦ ਸਾਂਝੀ ਕੀਤੀ ਸੀ | ਉਹਨਾਂ ਨੇ 26 ਜਨਵਰੀ ਮੌਕੇ ਲੁਧਿਆਣਾ ਦੇ ਸਰਕਾਰੀ ਸਮਾਗਮ ਵਿੱਚ ਦੱਸਿਆ ਸੀ ਕਿ ਉਹਨਾਂ ਦੇ ਘਰ ਮਾਰਚ ਮਹੀਨੇ ਵਿੱਚ ਖੁਸ਼ਖ਼ਬਰੀ ਆਉਣ ਵਾਲੀ ਹੈ | ਉਸ ਸਮੇਂ ਡਾ.ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਸੀ | ਭਗਵੰਤ ਮਾਨ ਨੇ ਕਿਹਾ ਸੀ ਕਿ ਸਾਨੂੰ ਨਹੀਂ ਪਤਾ ਸਾਡੇ ਘਰ ਮੁੰਡੇ ਨੇ ਜਨਮ ਲੈਣਾ ਹੈ ਜਾਂ ਕੁੜੀ ਨੇ ,ਜੋ ਵੀ ਆਵੇ ਤੰਦਰੁਸਤ ਹੋਵੇ | ਮੇਰੀ ਰੱਬ ਨੂੰ ਇਹ ਅਰਦਾਸ ਹੈ ਅਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਮਾਤਮਾ ਨੇ ਬੇਟੀ ਦੀ ਸੁਗਾਤ ਬਖਸ਼ੀ ਹੈ |

ਤੁਸੀਂ ਵੀ ਜਾਣੋ ਕਿੱਥੇ ਮਿਲਦਾ ਹੈ ਮਹਿਜ਼ 10 ਰੁਪਏ ‘ਚ ਪੇਟ ਭਰ ਖਾਣਾ | Punjab News

0
see-this-to-know-where-can-u-take-enough-food-for-u

ਤੁਸੀਂ ਵੀ ਜਾਣੋ ਕਿੱਥੇ ਮਿਲਦਾ ਹੈ ਮਹਿਜ਼ 10 ਰੁਪਏ ‘ਚ ਪੇਟ ਭਰ ਖਾਣਾ | Punjab News

ਦੇਸ਼ ਵਿੱਚ ਅਲੱਗ -ਅਲੱਗ ਥਾਵਾਂ ‘ਤੇ ਲੋਕਾਂ ਦੀ ਸੇਵਾ ਲਈ ਕਈ ਸੰਸਥਾਵਾਂ ਵੱਲੋਂ ਵੱਖੋ -ਵੱਖਰੇ ਅਤੇ ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਜਾਂਦੇ ਹਨ | ਅਜਿਹਾ ਹੀ ਉਪਰਾਲਾ ਬਟਾਲਾ ਦੇ ਕੁਝ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ | ਜਿੱਥੇ ਬਟਾਲਾ ਦੇ ਨੌਜਵਾਨਾਂ ਨੇ ਲੰਗਰ ਪ੍ਰਥਾ ਦੇ ਤਰਜ਼ ਤੇ ਇਕ ਵੱਖਰੀ ਤਰ੍ਹਾਂ ਦੀ ਪਹਿਲ ਕੀਤੀ ਹੈ |

ਜਿੱਥੇ ਲੋੜਵੰਦ ਅਤੇ ਬਿਨਾ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਲਈ ਇਕ ਰਸੋਈ ਸੇਵਾ ਸ਼ੁਰੂ ਕੀਤੀ ਗਈ ਹੈ | ਜਿਸ ‘ਚ ਇੱਕ ਵਿਅਕਤੀ ਨੂੰ ਮਹਿਜ਼ 10 ਰੁਪਏ ‘ਚ ਖਾਣਾ ਖਾਣ ਲਈ ਥਾਲੀ ਦਿੱਤੀ ਜਾ ਰਹੀ ਹੈ , ਸੰਸਥਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਸ਼ੇਸ ਤੌਰ ‘ਤੇ ਇਸ ਮਕਸਦ ਨਾਲ ਸੇਵਾ ਸ਼ੁਰੂ ਕੀਤੀ ਗਈ ਹੈ ਕਿ ਕੋਈ ਭੁੱਖਾ ਪੇਟ ਨਾ ਰਹੇ ਅਤੇ 10 ਰੁਪਏ ਦੀ ਪਰਚੀ ਇਸ ਲਈ ਹੈ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਉਹ ਮੁਫ਼ਤ ‘ਚ ਖਾਣਾ ਖਾ ਰਿਹਾ ਹੈ ਉੱਥੇ ਹੀ ਇਸ ਰਸੋਈ ਦੀ ਥਾਲੀ ‘ਚ ਇਕ ਟਾਈਮ ਦੇ ਖਾਣੇ ਲਈ ਦੋ ਸਬਜ਼ੀਆਂ ,ਚਾਵਲ ਅਤੇ ਰੋਟੀ ਹੈ ਅਤੇ ਕਿਸੇ ਨੂੰ ਇਹ ਰੋਕ ਨਹੀਂ ਕਿ ਉਹ ਕਿੰਨਾ ਭੋਜਨ ਕਰੇ ਆਪਣੀ ਲੋੜ ਅਨੁਸਾਰ ਉਹ ਆਪਣਾ ਖਾਣਾ ਲੈ ਸਕਦਾ ਹੈ |

ਉੱਥੇ ਹੀ ਜੋ ਲੋਕ ਆਲੇ-ਦੁਆਲੇ ਦਿਹਾੜੀ ਕਰ ਰਹੇ ਹਨ ਉਹ ਵੀ ਇਸ ਸੇਵਾ ਦਾ ਲਾਭ ਲੈ ਰਹੇ ਹਨ | ਇਲਾਕੇ ਦੇ ਲੋਕ ਵੀ ਇਸ ਸੇਵਾ ਦੀ ਪ੍ਰਸ਼ੰਸ਼ਾ ਕਰ ਰਹੇ ਹਨ | ਜੋ ਨੌਜਵਾਨ ਇਸ ਕਾਰਜ ਨੂੰ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਰੀਬ ਰੋਜ਼ਾਨਾ 70 – 80 ਲੋਕਾਂ ਦੇ ਖਾਣਾ ਖਾਣ ਲਈ ਤਿਆਰੀ ਕਰਦੇ ਹਨ ਅਤੇ ਇਸ ਟੀਚੇ ਨੂੰ ਉਹ ਹੋਰ ਵਧਾਉਣਗੇ | ਇਸ ਰਸੋਈ ਨੂੰ ਚਲਾਉਣ ਲਈ 4 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਹੈ ਜੋ ਰੋਜ਼ਾਨਾ ਇਹ ਖਾਣਾ ਤਿਆਰ ਕਰਦੇ ਹਨ ਅਤੇ ਇਹ ਸੇਵਾ ਉਹਨਾਂ ਨੌਜਵਾਨਾਂ ਦੇ ਵੱਲੋਂ ਇੱਕ ਸੰਸਥਾ ਦੇ ਤਹਿਤ ਚਲਾਈ ਜਾ ਰਹੀ ਹੈ |

ਸੜਕ ‘ਤੇ ਖੜੇ ਟਰੱਕ ਦੀ ਤਲਾਸ਼ੀ ਦੌਰਾਨ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ

0
During the search of the truck standing on the road, the police got a big success

ਬੇਸ਼ੱਕ ਨਸ਼ਾ ਤਸਕਰਾਂ ਦੇ ਵਲੋਂ ਲੰਬੀਆਂ ਉਡਾਰੀਆਂ ਭਰੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਿਸ ਵੀ ਉਨਾਂ ਦੇ ਖੰਭ ਕੁਤਰਨ ਵਿੱਚ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀ | ਜਿਲ੍ਹਾ ਮੁਖੀ ਡਾ. ਸਿਮਰਤ ਕੌਰ ਦੀ ਰਹਿਨੁਮਾਈ ਹੇਠ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਦੌਰਾਨ ਮਲੇਰਕੋਟਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਾਣਕਾਰੀ ਮਿਲੀ ਹੈ ਕਿ ਮਲੇਰਕੋਟਲਾ ਦੇ ਰਾਏਕੋਟ ਪੁੱਲ ਦੇ ਨੇੜੇ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਉੱਥੇ ਹੀ ਪੁੱਲ ਨੇੜੇ ਇੱਕ ਸ਼ੱਕੀ ਟਰੱਕ ਖੜਾ ਸੀ,ਜਿੱਥੇ ਇੱਕ ਵਿਅਕਤੀ ਟਰੱਕ ਦੀ ਤਰਪਾਲ ਸਹੀ ਕਰ ਰਿਹਾ ਸੀ ਅਤੇ ਦੂਜਾ ਡਰਾਈਵਰ ਸੀਟ ਉੱਤੇ ਬੈਠਾ ਸੀ |

ਜਦੋਂ ਹੀ ਉਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ | ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਸਦੇ ਵਿੱਚੋਂ ਤਕਰੀਬਨ ਦੋ ਕੁਇੰਟਲ ਵੀਹ ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਦਸ ਦਈਏ ਕਿ ਪੁਲਿਸ ਦੇ ਵੱਲੋਂ ਟਰੱਕ ਡਰਾਈਵਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਦੋਸ਼ੀਆਂ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਅਤੇ ਦੂਜਾ ਵਿਅਕਤੀ ਗੁਰਦੀਪ ਸਿੰਘ ਪੁੱਤਰ ਮਾਲ ਸਿੰਘ ਵਜੋਂ ਹੋਈ ਹੈ | ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਨੂੰ 5 ਦਿਨਾਂ ਦੇ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |

2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਰਿਹਾਅ ਗ਼ਲਤੀ ਨਾਲ ਸਰਹੱਦ ਪਾਰ ਕਰ ਆਏ ਸੀ ਭਾਰਤ

0
2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਭਾਰਤ ਸਰਕਾਰ ਨੇ ਕੀਤਾ ਰਿਹਾਅ ਗ਼ਲਤੀ ਨਾਲ ਸਰਹੱਦ ਪਾਰ ਕਰ ਆਏ ਸੀ ਭਾਰਤ

ਸਾਲ 2022 ਵਿਚ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤ ਵਿਚ ਦਾਖਲ ਹੋਏ 2 ਪਾਕਿਸਤਾਨੀ ਨਾਬਾਲਿਗ ਬੱਚਿਆਂ ਨੂੰ ਅੱਜ ਭਾਰਤ ਸਰਕਾਰ ਵੱਲੋਂ ਰਿਹਾਅ ਕਰ ਕੇ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ | ਜਿਨ੍ਹਾਂ ਨੂੰ ਅੱਜ ਬਾਅਦ ਦੁਪਿਹਰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਜਾਵੇਗਾ।

ਕਰੀਬ 2 ਸਾਲ ਦੇ ਲੰਬੇ ਵਕਫੇ ਬਾਅਦ ਇਹ ਨਾਬਾਲਿਗ ਬੱਚੇ ਅੱਜ ਆਪਣੇ ਵਤਨ ਵਾਪਸ ਪਰਤ ਸਕਣਗੇ। ਜਾਣਕਾਰੀ ਦਿੰਦੇ ਹੋਏ ਜਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲਈ ਅੱਜ ਮਾਣ ਵਾਲੀ ਗੱਲ ਹੈ ਕਿ 31 ਅਗਸਤ 2022 ਨੂੰ ਗ਼ਲਤੀ ਨਾਲ ਭਾਰਤ ਪਕਿਸਤਾਨ ਦੀ ਸਰਹੱਦ ਪਾਰ ਕਰ ਕੇ ਦੋ ਪਾਕਿਸਤਾਨੀ ਮੂਲ ਦੇ ਬੱਚੇ ਭਾਰਤ ਵਿਚ ਦਾਖਲ ਹੋਏ ਸਨ ਜਿਨ੍ਹਾਂ ਨੂੰ ਉਸ ਵਕਤ ਜਿਲ੍ਹਾ ਤਰਨਤਾਰਨ ਦੀ ਅਥਾਰਟੀ ਵੱਲੋਂ ਗ੍ਰਿਫਤਾਰ ਕਰ ਕੇ ਬਾਲ ਸੁਧਾਰ ਘਰ ਭੇਜਿਆ ਗਿਆ ਸੀ ਅਤੇ ਜਿਲ੍ਹਾ ਤਰਨਤਾਰਨ ਦੀ ਅਦਾਲਤ ਵਿਚ ਇਹਨਾਂ ਖਿਲਾਫ ਕੇਸ ਚੱਲਿਆ ਸੀ ਜਿਸ ਵਿਚ ਇਹਨਾਂ ਨੂੰ ਮਾਨਯੋਗ ਅਦਾਲਤ ਵੱਲੋਂ 18 ਅਪ੍ਰੈਲ 2023 ਵਿਚ ਦੋਸ਼ ਮੁਕਤ ਕਰ ਕੇ ਬਰੀ ਕਰ ਦਿੱਤਾ ਗਿਆ ਸੀ ।

ਜਿਸ ਤੋਂ ਬਾਅਦ ਇਹਨਾਂ ਨੂੰ ਵਾਪਸ ਪਾਕਿਸਤਾਨ ਭੇਜਣ ਲਈ ਕਈ ਤਰਾਂ ਦੀਆ ਕਾਨੂੰਨੀ ਅੜਚਨਾਂ ਸਨ। ਕਰੀਬ ਇਕ ਸਾਲ ਦੇ ਲੰਬੇ ਅਰਸੇ ਤੋਂ ਬਾਅਦ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਮਨਿਸਟਰੇਟਵ ਜੱਜ ਜਸਟਿਸ ਐਨ.ਐਸ ਸ਼ੇਖਾਵਤ ਦੇ ਯਤਨਾਂ ਸਦਕਾ ਇਹਨਾਂ ਬੱਚਿਆ ਨੂੰ ਅੱਜ ਰਿਹਾਅ ਕੀਤਾ ਜਾ ਰਿਹਾ।

ਉਹਨਾਂ ਦੱਸਿਆ ਕਿ ਇਹਨਾਂ ਨੂੰ ਰਿਹਾਅ ਕਰਨਾਂ ਤਾਂ 18 ਅਪ੍ਰੈਲ 2023 ਤੋਂ ਬਾਅਦ ਹੀ ਬਣਦਾ ਸੀ ਪਰ ਅੰਤਰਰਾਸ਼ਟਰੀ ਪੱਧਰ ਦਾ ਮਾਮਲਾ ਹੋਣ ਕਾਰਨ ਕਈ ਤਰ੍ਹਾਂ ਦੀ ਕਾਨੂੰਨੀ ਅੜਚਨਾਂ ਦੇ ਚੱਲਦਿਆਂ ਦੇਰੀ ਹੋਈ ਅਤੇ ਆਖਰ ਇਹਨਾਂ ਨੂੰ ਅੱਜ ਅਟਾਰੀ ਸਰਹੱਦ ਰਾਹੀ ਇਹਨਾਂ ਦੇ ਵਤਨ ਵਾਪਸ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੱਚੇ ਨਾਬਾਲਿਗ ਹਨ ਇਸ ਲਈ ਇਹਨਾਂ ਦੀ ਪਹਿਚਾਣ ਗੁਪਤ ਰੱਖੀ ਜਾ ਰਹੀ ਹੈ।

CM ਮਾਨ ਦੇ ਘਰ ਗੂੰਜਣਗੀਆਂ ਕਿਲਕਾਰੀਆਂ | ਡਾ.ਗੁਰਪ੍ਰੀਤ ਕੌਰ ਹਸਪਤਾਲ ‘ਚ ਦਾਖ਼ਲ

0
CM ਮਾਨ ਦੇ ਘਰ ਗੂੰਜਣਗੀਆਂ ਕਿਲਕਾਰੀਆਂ... ਡਾ.ਗੁਰਪ੍ਰੀਤ ਕੌਰ ਹਸਪਤਾਲ 'ਚ ਦਾਖ਼ਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਜਲਦੀ ਹੀ ਖੁਸ਼ਖਬਰੀ ਆਉਣ ਵਾਲੀ ਹੈ।

ਇਸ ਗੱਲ ਦੀ ਜਾਣਕਾਰੀ CM ਮਾਨ ਨੇ 26 ਜਨਵਰੀ ਮੌਕੇ ਲੁਧਿਆਣਾ ਵਿੱਚ ਸਮਾਗਮ ਦੌਰਾਨ ਨਿੱਜੀ ਖੁਸ਼ੀ ਸਾਂਝੇ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਗਰਭਵਤੀ ਹੈ ਤੇ ਉਹਨਾਂ ਦੇ ਘਰ ਮਾਰਚ ਮਹੀਨੇ ਤੱਕ ਖੁਸ਼ੀਆਂ ਆਉਣ ਵਾਲੀਆਂ ਹਨ।

ਉਸਤੋਂ ਬਾਅਦ ਹੁਣ ਮਾਰਚ ਦੇ ਮਹੀਨੇ ‘ਚ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਲਈ ਦਸਦੀਏ ਕਿ ਮੁੱਖਮੰਤਰੀ ਭਗਵੰਤ ਮਾਨ ਦਾ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਜੁਲਾਈ 2023 ‘ਚ ਹੋਇਆ ਸੀ | ਭਗਵੰਤ ਮਾਨ ਦਾ ਇਹ ਦੂਜਾ ਵਿਆਹ ਸੀ ਤੇ ਪਹਿਲੇ ਵਿਆਹ ‘ਚੋਂ ਵੀ ਉਹਨਾਂ ਦੇ 2 ਬੱਚੇ ਹਨ ਜੋ ਵਿਦੇਸ਼ ‘ਚ ਰਹਿੰਦੇ ਹਨ |

ਅਵਾਰਾ ਕੁੱਤਿਆਂ ਦਾ ਵੱਧਦਾ ਕਹਿਰ … ਛੋਟੇ ਬੱਚੇ ਨੂੰ ਬਣਾਇਆ ਆਪਣਾ ਸ਼ਿਕਾਰ

0
Increasing fury of stray dogs

ਦੇਸ਼ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਵੱਧਦਾ ਹੀ ਜਾ ਰਿਹਾ ਹੈ | ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਰਹਿੰਦ ਸ਼ਹਿਰ ਦੇ ਇਕ ਬੱਚੇ ਨੂੰ ਅਵਾਰਾ ਕੁੱਤਿਆ ਨੇ ਬੁਰੀ ਤਰ੍ਹਾਂ ਵੱਢ ਲਿਆ | ਜਿਸਤੋਂ ਬਾਅਦ ਬੱਚਾ ਬੁਰੀ ਤਰਾਂ ਜ਼ਖ਼ਮੀ ਹੋ ਗਿਆ ।

ਇਸ ਸੰਬੰਧੀ ਮੌਕੇ ‘ਤੇ ਮੌਜੂਦ ਉਘੇ ਸਮਾਜ ਸੇਵਕ ਗੁਰਵਿੰਦਰ ਸਿੰਘ ਸੋਹੀ ਅਤੇ ਦਵਿੰਦਰ ਭੱਟ ਸਾਬਕਾ ਕੌਸਲਰ ਨੇ ਦੱਸਿਆ ਕਿ ਛੋਟਾ ਬੱਚਾ ਲੋਕੇਸ਼ ਜਿਸਨੂੰ ਸਰਕਾਰੀ ਸਕੂਲ ਸਰਹਿੰਦ ਸ਼ਹਿਰ ਕੋਲ ਅਵਾਰਾ ਕੁੱਤਿਆ ਵੱਲੋਂ ਬੁਰੀ ਤਰਾਂ ਵੱਢਿਆ ਗਿਆ, ਜੇਕਰ ਉਥੇ ਮੋਹੱਲੇ ਦੇ ਲੋਕ ਮੌਕੇ ਤੇ ਬੱਚੇ ਨੂੰ ਕੁੱਤਿਆ ਤੋਂ ਨਾ ਛੁਡਵਾਉਦੇ ਤਾਂ ਅਵਾਰਾ ਕੁੱਤਿਆ ਨੇ ਬੱਚੇ ਦੀ ਜਾਨ ਲੈ ਲੈਣੀ ਸੀ। ਜ਼ਖ਼ਮੀ ਹਾਲਤ ਵਿਚ ਬੱਚੇ ਨੂੰ ਤੁਰੰਤ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਹੈ।

ਉਨ੍ਹਾ ਨੇ ਦੱਸਿਆ ਕਿ ਬੱਚੇ ਦੀ ਬਾਂਹ ‘ਤੇ ਜ਼ਖ਼ਮ ਇੰਨ੍ਹਾ ਵੱਡਾ ਹੈ ਕਿ ਪਲਾਸਟਿਕ ਸਰਜਰੀ ਵੀ ਹੋ ਸਕਦੀ ਹੈ, ਜਿਸਤੇ ਬਹੁਤ ਖਰਚਾ ਹੋਵੇਗਾ। ਜਦਕਿ ਬੱਚੇ ਦੇ ਮਾਤਾ-ਪਿਤਾ ਗਰੀਬ ਹਨ ਅਤੇ ਮਜਦੂਰੀ ਕਰਕੇ ਘਰ ਦਾ ਖਰਚ ਚਲਾਉਦੇ ਹਨ। ਉਨ੍ਹਾ ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਸਲ ਸਰਹਿੰਦ ਤੋਂ ਅਵਾਰਾ ਕੁੱਤਿਆ ਦਾ ਹੱਲ੍ਹ ਕਰਨ ਅਤੇ ਬੱਚੇ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ |

ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ…. ਆਪ ਵਿਧਾਇਕ ਨੇ ਜਤਾਇਆ ਅਫਸੋਸ

0
ਜ਼ਹਿਰੀਲੀ ਸ਼ਰਾਬ ਦਾ ਕਹਿਰ ਲਗਾਤਾਰ ਜਾਰੀ.... ਆਪ ਵਿਧਾਇਕ ਨੇ ਜਤਾਇਆ ਅਫਸੋਸ

ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 22 ਦੇ ਕਰੀਬ ਹੋ ਗਈ ਹੈ | ਜਿਸਦੇ ਚਲਦੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜ਼ਹਿਰੀਲੀ ਸ਼ਰਾਬ ਨਾਲ ਜਾਨ ਗੁਆਣ ਵਾਲਿਆਂ ਲਈ ਅਫਸੋਸ ਜ਼ਾਹਿਰ ਕੀਤਾ ਹੈ । ਉਹਨਾਂ ਨੇ ਕਿ 2020 ਦੇ ਵਿਚ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ ਤੇ ਹੁਣ ਫਿਰ ਦੁੱਧ ਦਹੀਂ ਲਈ ਜਾਣੇ ਜਾਣ ਵਾਲਾ ਪੰਜਾਬ ਜ਼ਹਿਰੀਲੀ ਸ਼ਰਾਬ ਨਾਲ ਮਰ ਰਿਹਾ ਹੈ |

ਸਾਲ 2020 ਦੇ ਵਿਚ ਓਪੋਜ਼ੀਸ਼ਨ ਵਜੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੇ ਵਲੋਂ ਇਸ ਸਾਰੇ ਮਾਮਲੇ ‘ਤੇ ਸਵਾਲ ਖੜੇ ਕੀਤੇ ਸੀ | ਪਰ ਉਹਨਾਂ ਦੇ ਸਵਾਲਾਂ ਦਾ ਹਲੇ ਤੱਕ ਉਹਨਾਂ ਨੂੰ ਜਵਾਬ ਨਹੀਂ ਮਿਲਿਆ ।

ਦੱਸ ਦੇਈਏ ਕਿ ਕੁੰਵਰ ਵਿਜੈ ਪ੍ਰਤਾਪ ਨੇ ਜ਼ਹਿਰੀਲੀ ਸ਼ਰਾਬ ਕਾਰਨ ਮਰੇ ਵਿਅਕਤੀਆਂ ਲਈ ਇਨਸਾਫ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਹਨਾਂ ਮ੍ਰਿਤਕਾਂ ਨੂੰ ਦੁਬਾਰਾ ਜ਼ਿੰਦਗੀ ਤਾਂ ਨਹੀਂ ਦਿੱਤੀ ਜਾ ਸਕਦੀ ਪਰ 2020 ਤੋਂ ਚਲਦੇ ਆ ਰਹੇ ਜ਼ਹਿਰੀਲੀ ਸ਼ਰਾਬ ਦੇ ਜ਼ੁਰਮ ਵਿਚ ਸ਼ਾਮਿਲ ਪੁਲਿਸ ਅਫਸਰਾਂ, ਐਕਸਾਈਜ਼ ਅਫਸਰਾਂ ਅਤੇ ਸਿਆਸੀ ਆਗੂਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |

ਤਾਸ਼ ਦੀ ਖੇਡ ਭਿਆਨਕ ਲੜਾਈ ‘ਚ ਹੋਈ ਤਬਦੀਲ…..ਹੁੱਲੜਬਾਜ਼ਾਂ ਨੂੰ ਨਹੀਂ ਰਿਹਾ ਪੁਲਿਸ ਦਾ ਕੋਈ ਡਰ ਖੌਫ

0
ਤਾਸ਼ ਦੀ ਖੇਡ ਭਿਆਨਕ ਲੜਾਈ 'ਚ ਹੋਈ ਤਬਦੀਲ.

ਤਾਸ਼ ਦੀ ਖੇਡ ਭਿਆਨਕ ਲੜਾਈ ‘ਚ ਹੋਈ ਤਬਦੀਲ…..ਹੁੱਲੜਬਾਜ਼ਾਂ ਨੂੰ ਨਹੀਂ ਰਿਹਾ ਪੁਲਿਸ ਦਾ ਕੋਈ ਡਰ ਖੌਫ

ਨਾਭਾ ਦੇ ਬੌੜਾ ਗੇਟ ਤੋਂ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਕਿ ਬੀਤੀ ਰਾਤ 2 ਧੜਿਆਂ ਦੇ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਖੂਬ ਇੱਟਾ ਰੋੜੇ ਬਰਸਾਏ ਗਏ | ਦਸਦੀਏ ਕਿ ਇਹ ਸਾਰੀ ਘਟਨਾ ਦਾ ਕਾਰਨ ਤਾਸ਼ ਨੂੰ ਦਸਿਆ ਜਾ ਰਿਹਾ ਹੈ। ਤਾਸ਼ ਖੇਡ ਨੇ ਅਚਾਨਕ ਹੀ ਲੜਾਈ ਦਾ ਭਿਆਨਕ ਰੂਪ ਧਾਰਨ ਕਰ ਲਿਆ ।

ਜਿਸ ਦੇ ਚਲਦੇ ਦੇਰ ਰਾਤ ਤੱਕ ਲੜਾਈ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ। ਕਾਨੂੰਨ ਨੂੰ ਛਿੱਕੇ ਟੰਗਦਿਆਂ ਇਨ੍ਹਾਂ ਹੁਲੜਬਾਜ਼ਾਂ ਨੇ ਪੁਲਿਸ ਦਾ ਵੀ ਖੌਫ ਨਹੀਂ ਕੀਤਾ। ਸਾਰੀ ਸੜਕ ਦੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕੀਤੀ ਗਈ | ਹਾਲਾਂਕਿ ਮੌਕੇ ਤੇ ਹੀ ਪੁਲਿਸ ਦੇ ਵਲੋਂ ਲੜਾਈ ਨੂੰ ਕਾਬੂ ਕਰ ਲਿਆ ਗਿਆ | ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਇਸ ਮਾਮਲੇ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ |

ਗੈਂਗਸਟਰ ਦੀਪਕ ਟੀਨੂੰ ਪਹੁੰਚਿਆ ਹਸਪਤਾਲ… ਮੂਸੇਵਾਲਾ ਕਤਲ ਮਾਮਲੇ ‘ਚ ਸੀ ਨਾਮਜ਼ਦ

0
ਗੈਂਗਸਟਰ ਦੀਪਕ ਟੀਨੂੰ ਪਹੁੰਚਿਆ ਹਸਪਤਾਲ... ਮੂਸੇਵਾਲਾ ਕਤਲ ਮਾਮਲੇ 'ਚ ਸੀ ਨਾਮਜ਼ਦ

ਗੈਂਗਸਟਰ ਦੀਪਕ ਟੀਨੂੰ ਪਹੁੰਚਿਆ ਹਸਪਤਾਲ… ਮੂਸੇਵਾਲਾ ਕਤਲ ਮਾਮਲੇ ‘ਚ ਸੀ ਨਾਮਜ਼ਦ

ਮੂਸੇਵਾਲਾ ਕਤਲ ਮਾਮਲੇ ‘ਚ ਨਾਮਜ਼ਦ ਗੈਂਗਸਟਰ ਦੀਪਕ ਟੀਨੂ ਦੇ ਸੰਬੰਧ ‘ਚ ਖਬਰ ਸਾਹਮਣੇ ਆਈ ਹੈ ਕਿ ਗੈਗਸਟਰ ਦੀਪਕ ਟੀਨੂੰ ਬਠਿੰਡਾ ਦੀ ਕੇਂਦਰੀ ਜੇਲ ਚ ਹੈ ਜਿਥੋਂ ਉਸਦੀ ਸਹਿਤ ਵਿਗੜਨ ਤੋਂ ਬਾਅਦ ਉਸਨੂੰ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ |

ਹਸਪਤਾਲ ਚ ਲਿਆਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਟੀਨੂੰ ਨੂੰ ਦੰਦਾਂ ਅਤੇ ਲੱਤ ਦੀ ਸਮੱਸਿਆ ਸੀ ਜਿਸ ਕਾਰਨ ਉਥੇ ਉਸਨੂੰ ਚੈਕ ਅੱਪ ਵਾਸਤੇ ਲਿਆਂਦਾ ਗਿਆ ਇਸਦੇ ਨਾਲ ਹੀ ਉਥੇ ਉਸਦੀ ਲੱਤ ਦਾ ਐਕਸ ਰੇ ਹੋਇਆ | ਗੈਂਗਸਟਰ ਟੀਨੂੰ ਨੂੰ ਭਾਰੀ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਤੇ ਚੈਕ ਅੱਪ ਤੋਂ ਬਾਅਦ ਉਸਨੂੰ ਜੇਲ੍ਹ ਵਿੱਚ ਵਾਪਿਸ ਲਿਆਂਦਾ ਗਿਆ ਹੈ।

ED ਦਾ ਪੰਜਾਬ ‘ਚ ਵੱਡਾ ਐਕਸ਼ਨ…ਕੇਜਰੀਵਾਲ ਤੋਂ ਬਾਅਦ ਪੰਜਾਬ ‘ਚ ਕਾਰਵਾਈ ਸ਼ੁਰੂ !!

0
a big action by ED in Punjab

ED ਦਾ ਪੰਜਾਬ ‘ਚ ਵੱਡਾ ਐਕਸ਼ਨ…ਕੇਜਰੀਵਾਲ ਤੋਂ ਬਾਅਦ ਪੰਜਾਬ ‘ਚ ਕਾਰਵਾਈ ਸ਼ੁਰੂ !!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿੱਚ ਵੱਡਾ ਐਕਸ਼ਨ ਲਿਆ ਹੈ | ਈਡੀ ਵੱਲੋਂ ਅਮਰੂਦ ਬਾਗ ਘਪਲੇ ‘ਚ ਪਿੰਡ ਬਾਕਰਪੁਰ ਵਿਚ ਛਾਪੇਮਾਰੀ ਕੀਤੀ ਗਈ ਹੈ | ਇਹ ਰੇਡ ਦੌਰਾਨ ਕਈ ਆਈਏਐਸ ਅਫਸਰ, ਪ੍ਰਾਪਰਟੀ ਡੀਲਰ ਸਣੇ ਕਿਸਾਨਾਂ ਦੇ 15 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਹੁਣ ਤੱਕ ਪੰਜਾਬ ਵਿਜੀਲੈਂਸ ਇਸ ਅਮਰੂਦ ਦੇ ਬਾਗ ਘੁਟਾਲੇ ਮਾਮਲੇ ਦੀ ਜਾਂਚ ਕਰ ਰਹੀ ਸੀ |

ਹੁਣ ਇਹ ਛਾਪੇਮਾਰੀ ਇਸ ਘੁਟਾਲੇ ਨਾਲ ਜੁੜੇ ਲੋਕਾਂ ਦੇ ਘਰਾਂ ‘ਚ ਹੀ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਕ ਇਹ ਮਾਮਲਾ ਗ੍ਰੇਟਰ ਮੁਹਾਲੀ ਵਿਕਾਸ ਅਥਾਰਟੀ ਵੱਲੋਂ ਏਅਰਪੋਰਟ ਰੋਡ ’ਤੇ ਇਕ ਐਰੋਟ੍ਰੋਪੋਲਿਸ ਨਾਮਕ ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਨਾਲ ਸਬੰਧਤ ਹੈ। ਇਸ ਪ੍ਰਾਜੈਕਟ ਹੇਠ ਆਉਂਦੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਦੀ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਜਾਣਾ ਸੀ।

ਕੀ ਹੈ ਪੂਰਾ ਮਾਮਲਾ ?

ਸਾਲ 2018 ‘ਚ ਜ਼ਮੀਨ ਐਕੁਆਇਰ ਹੋਣ ਤੋਂ ਪਹਿਲਾਂ ਕੁਝ ਲੋਕਾਂ ਨੇ ਇੱਥੇ ਅਮਰੂਦ ਦੇ ਬੂਟੇ ਲਾਏ ਸਨ ਪਰ ਗਮਾਡਾ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਉਮਰ 4 ਤੋਂ 5 ਸਾਲ ਦੱਸੀ ਗਈ | ਇਸ ਕਾਰਨ ਉਨ੍ਹਾਂ ਦਾ ਮੁਆਵਜ਼ਾ ਕਾਫੀ ਵਧ ਗਿਆ। ਇਸ ਤਰ੍ਹਾਂ ਕਈ ਲੋਕਾਂ ਨੇ ਗਲਤ ਤਰੀਕੇ ਨਾਲ 137 ਕਰੋੜ ਦਾ ਮੁਆਵਜ਼ਾ ਲੈ ਲਿਆ। ਵਿਜੀਲੈਂਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਵਿਜੀਲੈਂਸ ਨੇ 18 ਲੋਕਾਂ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ ਉਹਨਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ |