Home Blog Page 1643

ਕੀ ਕੋਵਿਸ਼ੀਲਡ ਵੈਕਸੀਨ ਸਿਹਤ ਲਈ ਬਣੇਗੀ ਹਾਨੀਕਾਰਕ , ਕੰਪਨੀ ਨੇ ਕਬੂਲੀ ਸਾਈਡ ਇਫੈਕਟ ਦੀ ਗੱਲ || Latest News

0
Will Covishield vaccine be harmful to health, the company has admitted the side effects

ਕੀ ਕੋਵਿਸ਼ੀਲਡ ਵੈਕਸੀਨ ਸਿਹਤ ਲਈ ਬਣੇਗੀ ਹਾਨੀਕਾਰਕ , ਕੰਪਨੀ ਨੇ ਕਬੂਲੀ ਸਾਈਡ ਇਫੈਕਟ ਦੀ ਗੱਲ || Latest News

ਕੋਰੋਨਾ ਕਾਲ ਦੇ ਸਮੇਂ ਜਿੱਥੇ ਲੋਕਾਂ ਨੂੰ ਇੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਉੱਥੇ ਹੀ ਕੋਰੋਨਾ ਨੂੰ ਖ਼ਤਮ ਕਰਨ ਲਈ ਜਦੋਂ ਇਸਦੀ ਵੈਕਸੀਨ ਬਣੀ ਸੀ ਤਾਂ ਲੋਕਾਂ ਵਿੱਚ ਇੱਕ ਖ਼ੁਸ਼ੀ ਦੀ ਉਮੀਦ ਜਾਗ ਉੱਠੀ ਸੀ ਪਰੰਤੂ ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਇਆ ਹੈ | ਇਹ ਖੁਲਾਸਾ ਵੈਕਸੀਨ ਦੇ ਕਾਰਨ ਸਾਈਡ ਇਫੈਕਟ ਦੇ ਕਈ ਦਾਅਵਿਆਂ ਦੇ ਵਿਚਾਲੇ ਕੋਵਿਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟ੍ਰਾਜੇਨੇਕਾ ਨੇ ਕੀਤਾ ਹੈ | ਅਦਾਲਤ ‘ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ‘ਚ ਕੰਪਨੀ ਨੇ ਪਹਿਲੀ ਵਾਰ ਮੰਨਿਆ ਹੈ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਸਾਈਡ ਇਫੈਕਟਾਂ ਦਾ ਕਾਰਨ ਬਣ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਸਾਈਡ ਇਫੈਕਟਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ।

ਟੀਕਾ ਗੰਭੀਰ ਸਿਹਤ ਸਮੱਸਿਆਵਾਂ ਕਰ ਸਕਦਾ ਪੈਦਾ

ਇੱਕ ਬ੍ਰਿਟਿਸ਼ ਅਖਬਾਰ ਦੀ ਰਿਪੋਰਟ ਮੁਤਾਬਕ ਕਈ ਪਰਿਵਾਰਾਂ ਨੇ ਕੋਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ, ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਵਿੱਚ ਮੰਨਿਆ ਕਿ ਇਹ ਟੀਕਾ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

ਧਿਆਨਯੋਗ ਹੈ ਕਿ ਐਸਟਰਾਜੇਨੇਕਾ ਖਿਲਾਫ ਜੈਮੀ ਸਕਾਟ ਨੇ ਇੱਕ ਮੁਕੱਦਮਾ ਦਾਇਰ ਕੀਤਾ ਸੀ। ਦਰਅਸਲ ਅਪ੍ਰੈਲ 2021 ਵਿੱਚ ਉਸਨੇ ਕੋਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ, ਜਿਸ ਤੋਂ ਬਾਅਦ ਉਹ ਸਥਾਈ ਦਿਮਾਗੀ ਨੁਕਸਾਨ ਤੋਂ ਪੀੜਤ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕੰਪਨੀ ਖ਼ਿਲਾਫ਼ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ ਕਿਉਂਕਿ ਜੈਮੀ ਸਕਾਟ ਸਮੇਤ ਬਹੁਤ ਸਾਰੇ ਹੋਰ ਮਰੀਜ਼ਾਂ ਵਿੱਚ TTS ਦੇ ਨਾਲ ਥ੍ਰੋਮੋਬਸਿਸ ਨਾਮ ਦਾ ਇੱਕ ਦੁਰਲੱਭ ਲੱਛਣ ਪਾਇਆ ਗਿਆ ਸੀ |

ਇਹ ਵੀ ਪੜ੍ਹੋ : PSEB ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ 8ਵੀਂ ਤੇ 12ਵੀਂ ਦਾ ਨਤੀਜਾ

ਖੂਨ ਦੇ ਜੰਮਣ ਵਰਗੀਆਂ ਹੋ ਸਕਦੀਆਂ ਸਮੱਸਿਆਵਾਂ

ਇਸ ਸਾਲ ਫਰਵਰੀ ਵਿੱਚ ਯੂਕੇ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨੀ ਦਸਤਾਵੇਜ਼ ਵਿੱਚ ਕੈਮਬ੍ਰਿਜ-ਅਧਾਰਤ ਕੰਪਨੀ ਨੇ ਮੰਨਿਆ ਕਿ ਇਸ ਦੀ ਵੈਕਸੀਨ ‘ਬਹੁਤ ਹੀ ਘੱਟ ਮਾਮਲਿਆਂ ਵਿੱਚ, TTS ਦਾ ਕਾਰਨ ਬਣ ਸਕਦੀ ਹੈ’, ਥ੍ਰੋਮਬੋਸਿਸ ਦੇ ਨਾਲ ਥ੍ਰੋਮੋਸਾਈਟੋਪੇਨੀਆ ਸਿੰਡਰੋਮ (TTS) ਦਾ ਹਵਾਲਾ ਦਿੰਦੇ ਹੋਏ, ‘ਇਸ ਸਥਿਤੀ ਵਿੱਚ, ਪਲੇਟਲੇਟ ਦੀ ਘੱਟ ਗਿਣਤੀ ਅਤੇ ਖੂਨ ਦੇ ਜੰਮਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

 

 

 

 

PSEB ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ 8ਵੀਂ ਤੇ 12ਵੀਂ ਦਾ ਨਤੀਜਾ || Punjab News || Latest news

0
PSEB board will announce the result of 8th and 12th today

PSEB ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ 8ਵੀਂ ਤੇ 12ਵੀਂ ਦਾ ਨਤੀਜਾ || Punjab News || Latest news

PSEB ਦੇ ਵਿਦਿਆਰਥੀਆਂ ਦਾ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ ਕਿਉਂਕਿ ਬੋਰਡ ਵੱਲੋਂ ਅੱਜ 8ਵੀਂ ਤੇ 12ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ | ਨਤੀਜਾ ਸ਼ਾਮ 4 ਵਜੇ ਆਉਣਾ ਹੈ ਜਦਕਿ ਵਿਦਿਆਰਥੀ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖ ਸਕਣਗੇ। ਬੋਰਡ ਵੱਲੋਂ ਇਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬੋਰਡ ਅਧਿਕਾਰੀਆਂ ਮੁਤਾਬਕ ਰਿਜ਼ਲਟ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ।

ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ

ਦੱਸ ਦਈਏ ਕਿ ਇਸ ਵਾਰ ਪੰਜ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। PSEB ਵੱਲੋਂ 8ਵੀਂ ਜਮਾਤ ਦੀ ਪ੍ਰੀਖਿਆ 7 ਮਾਰਚ ਤੋਂ 27 ਮਾਰਚ ਵਿਚਾਲੇ ਕਰਵਾਈ ਗਈ ਸੀ ਤੇ 12ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਵਿਚਾਲੇ ਕਰਵਾਈ ਗਈ ਸੀ | ਬੋਰਡ ਦਾ ਦਾਅਵਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਸਾਰੀਆਂ ਜਮਾਤਾਂ ਦੇ ਨਤੀਜੇ ਐਲਾਨ ਕੇ ਬੋਰਡ ਨੇ ਨਵਾਂ ਰਿਕਾਰਡ ਬਣਾਇਆ ਹੈ।

ਬੋਰਡ ਅਧਿਕਾਰੀਆਂ ਮੁਤਾਬਕ ਵਿਦਿਆਰਥੀਆਂ ਨੂੰ ਬੋਰਡ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਵੈੱਬਸਾਈਟ ‘ਤੇ ਜਾਣਾ ਪਵੇਗਾ । ਇਸ ‘ਤੇ ਉਨ੍ਹਾਂ ਨੂੰ ਬੋਰਡ ਨਾਲ ਜੁੜੀ ਸਾਰੀ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। PSEB ਜਲਦੀ ਹੀ ਡਿਜੀਲੌਕਰ ਰਾਹੀਂ ਮਾਰਕਸ਼ੀਟ ਜਾਰੀ ਕਰੇਗਾ, ਇਹਨਾਂ ਨੂੰ PSEB ਦੁਆਰਾ ਅੰਤਿਮ ਨਤੀਜੇ ਮੰਨਿਆ ਜਾਵੇਗਾ। ਜਿਹੜੇ ਵਿਦਿਆਰਥੀਆਂ ਨੇ ਹਾਰਡ ਕਾਪੀ ਲਈ ਅਪਲਾਈ ਕੀਤਾ ਹੈ, ਇਸ ਨੂੰ ਬੋਰਡ ਵੱਲੋਂ ਜਾਰੀ ਕਰ ਦਿੱਤਾ ਜਾਵੇਗਾ।

ਜਾਣੋ ਤੁਸੀਂ ਕਿਵੇਂ ਦੇਖ ਸਕਦੇ ਹੋ ਵੈੱਬਸਾਈਟ ‘ਤੇ ਨਤੀਜੇ

– ਬੋਰਡ ਦੀ ਵੈੱਬਸਾਈਟ ‘ਤੇ ਨਤੀਜਾ ਦੇਖਣ ਲਈ ਵਿਦਿਆਰਥੀਆਂ ਨੂੰ https://www.pseb.ac.in/ ‘ਤੇ ਕਲਿੱਕ ਕਰਨਾ ਹੋਵੇਗਾ।
– ਇਸ ਤੋਂ ਬਾਅਦ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹੇਗਾ। ਜਿੱਥੇ ਰੋਲ ਨੰਬਰ ਭਰੋ ਕੇ ਪੂਰਾ ਨਤੀਜਾ ਸਾਹਮਣੇ ਆ ਜਾਵੇਗਾ।
– ਇਸ ਤੋਂ ਇਲਾਵਾ www.indiaresult.com ਤੋਂ ਵੀ ਰਿਜ਼ਲਟ ਦੇਖਿਆ ਜਾ ਸਕਦਾ ਹੈ।

ਨਹਿਰ ਕੰਢੇ REEL ਬਣਾਉਣੀ ਪਈ ਮਹਿੰਗੀ , ਵਾਪਰਿਆ ਵੱਡਾ ਹਾਦਸਾ || Today News || Latest News

0
REEL had to be made on the bank of the canal, expensive, a big accident happened

ਨਹਿਰ ਕੰਢੇ REEL ਬਣਾਉਣੀ ਪਈ ਮਹਿੰਗੀ , ਵਾਪਰਿਆ ਵੱਡਾ ਹਾਦਸਾ || Today News || Latest News

ਅੱਜ -ਕੱਲ੍ਹ ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਲਈ ਨੌਜਵਾਨਾਂ ਵਿੱਚ ਕ੍ਰੇਜ਼ ਵੱਧਦਾ ਹੀ ਜਾ ਰਿਹਾ ਹੈ ਜਿਸਦੇ ਚੱਲਦਿਆਂ ਕਈ ਵਾਰ ਰੀਲ ਬਣਾਉਣ ਦੇ ਚੱਕਰ ਵਿੱਚ ਉਹ ਆਪਣੀ ਜਾਨ ਤੱਕ ਖ਼ਤਰੇ ਵਿੱਚ ਪਾ ਦਿੰਦੇ ਹਨ | ਅਜਿਹਾ ਹੀ ਇੱਕ ਹੋਰ ਮਾਮਲਾ ਲਖਨਊ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਨਹਿਰ ਕੋਲ 2 ਕੁੜੀਆਂ ਨੂੰ ਰੀਲ ਬਣਾਉਣੀ ਮਹਿੰਗੀ ਪੈ ਗਈ |

 

ਇਹ ਵੀ ਪੜ੍ਹੋ : ਆਪਣੇ ਵਾਲ ਵੇਚ ਕੇ ਮਹਿਲਾ ਬਣੀ ਲੱਖਪਤੀ , ਹਰ ਮਹੀਨੇ ਕਮਾ ਰਹੀ 25 ਲੱਖ ਰੁਪਏ

ਗੋਤਾਖੋਰਾਂ ਵੱਲੋਂ ਕੁੜੀ ਦੀ ਕੀਤੀ ਜਾ ਰਹੀ ਭਾਲ

ਦਰਅਸਲ ਨਹਿਰ ਕੰਢੇ ਦੋ ਕੁੜੀਆਂ ਡਾਂਸ ਕਰਦੇ ਹੋਏ ਰੀਲ ਬਣਾ ਰਹੀਆਂ ਸਨ ਕਿ ਅਚਾਨਕ ਹੀ ਰੀਲ ਬਣਾਉਂਦੇ -ਬਣਾਉਂਦੇ ਇਕ ਕੁੜੀ ਨਹਿਰ ਵਿਚ ਰੁੜ੍ਹ ਗਈ ਅਤੇ ਲਾਪਤਾ ਹੋ ਗਈ | ਜਿਸ ਤੋਂ ਬਾਅਦ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ | ਫਿਲਹਾਲ ਗੋਤਾਖੋਰਾਂ ਵੱਲੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ।

ਆਪਣੇ ਵਾਲ ਵੇਚ ਕੇ ਮਹਿਲਾ ਬਣੀ ਲੱਖਪਤੀ , ਹਰ ਮਹੀਨੇ ਕਮਾ ਰਹੀ 25 ਲੱਖ ਰੁਪਏ || Latest News

0
A woman became a millionaire by selling her hair, earning 25 lakh rupees every month

ਆਪਣੇ ਵਾਲ ਵੇਚ ਕੇ ਮਹਿਲਾ ਬਣੀ ਲੱਖਪਤੀ , ਹਰ ਮਹੀਨੇ ਕਮਾ ਰਹੀ 25 ਲੱਖ ਰੁਪਏ || Latest News

ਲੋਕਾਂ ਵੱਲੋਂ ਪੈਸੇ ਕਮਾਉਣ ਲਈ ਕਈ ਤਰੀਕੇ ਵਰਤੇ ਜਾਂਦੇ ਹਨ ਪਰੰਤੂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਮਹਿਲਾ ਆਪਣੇ ਵਾਲ ਵੇਚ ਕੇ ਲੱਖਪਤੀ ਬਣ ਗਈ ਹੈ | ਉਹ ਹਰ ਮਹੀਨੇ ਲਗਭਗ 25 ਲੱਖ ਰੁਪਏ ਕਮਾ ਰਹੀ ਹੈ | ਉਸ ਦੇ ਵਾਲਾਂ ਦੀ ਡਿਮਾਂਡ ਇੰਨੀ ਵੱਧ ਚੁੱਕੀ ਹੈ ਕਿ ਉਹ ਉਸਨੂੰ ਪੂਰਾ ਨਹੀਂ ਕਰ ਪਾ ਰਹੀ | ਉਸਨੇ ਦਾਅਵਾ ਕੀਤਾ ਹੈ ਕਿ ਕੋਈ ਵੀ ਇਹ ਬਿਜ਼ਨੈੱਸ ਸ਼ੁਰੂ ਕਰ ਸਕਦਾ ਹੈ ਤੇ ਘਰ ਬੈਠੇ ਲੱਖਾਂ ਕਮਾ ਸਕਦਾ ਹੈ।

ਇੰਸਟਾਗ੍ਰਾਮ ‘ਤੇ ਹਨ ਲੱਖਾਂ ਦੇ ਵਿੱਚ ਫਾਲੋਅਰਸ

ਅਮਾਂਡਾ ਲਿਓਨ ਇਕ ਮਾਡਲ ਹੈ, ਜਿਸਦੀ ਉਮਰ 21 ਸਾਲ ਦੇ ਕਰੀਬ ਹੈ | ਉਸ ਦੇ ਇੰਸਟਾਗ੍ਰਾਮ ‘ਤੇ ਲੱਖਾਂ ਦੇ ਵਿੱਚ ਫਾਲੋਅਰਸ ਹਨ। ਅਮਾਂਡਾ ਲਿਓਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੇਰੇ ਇਕ ਫਾਲੋਅਰ ਨੇ ਮੈਨੂੰ ਮੈਸੇਜ ਕੀਤਾ, ਤੁਹਾਡੇ ਵਾਲ ਬਹੁਤ ਸੁੰਦਰ ਹਨ। ਕੀ ਤੁਸੀਂ ਇਨ੍ਹਾਂ ਦੀ ਇਕ ਲਟ ਮੈਨੂੰ ਦੇ ਸਕਦੇ ਹੋ। ਇਸ ਲਈ ਮੈਂ ਤੁਹਾਨੂੰ 71 ਪੌਂਡ (ਲਗਭਗ 7500 ਹਜਾਰ ਰੁਪਏ) ਦੇ ਸਕਦਾ ਹਾਂ।

ਕਿਵੇਂ ਸ਼ੁਰੂ ਕੀਤਾ ਇਹ ਬਿਜ਼ਨੈੱਸ

ਅਮਾਂਡਾ ਨੇ ਕਿਹਾ ਕਿ ਜਿਵੇਂ ਹੀ ਉਸ ਸ਼ਖਸ ਨੇ ਮੇਰੇ ਤੋਂ ਇਹ ਡਿਮਾਂਡ ਕੀਤੀ ਮੈਨੂੰ ਬਿਜ਼ਨੈੱਸ ਆਈਡੀਆ ਆ ਗਿਆ। ਫਿਰ ਮੈਂ ਸੋਸ਼ਲ ਮੀਡੀਆ ‘ਤੇ ਲੱਭਣਾ ਸ਼ੁਰੂ ਕੀਤਾ। ਇਹ ਜਾਣਨ ਦੇ ਬਾਅਦ ਕਿ ਲੋਕ ਮੇਰੇ ਵਾਲਾਂ ਲਈ ਲੱਖਾਂ ਖਰਚ ਕਰਨ ਲਈ ਤਿਆਰ ਹਨ, ਮੈਂ ਵਾਲਾਂ ਨੂੰ ਵੇਚਣਾ ਸ਼ੁਰੂ ਕੀਤਾ। ਉਦੋਂ ਤੋਂ ਹੁਣ ਤੱਕ ਮੈਂ ਆਪਣੇ ਵਾਲਾਂ ਨੂੰ ਵੇਚ ਕੇ 24,000 ਪੌਂਡ (ਲਗਭਗ 25 ਲੱਖ ਰੁਪਏ) ਕਮਾ ਚੁੱਕੀ ਹਾਂ। ਬਹੁਤ ਸਾਰੇ ਲੋਕ ਮੇਰੇ ਵਾਲਾਂ ਨੂੰ ਗਿਫਟ ਵਜੋਂ ਮੰਗਦੇ ਹਨ। ਇਕ ਛੋਟਾ ਜਿਹਾ ਟੁਕੜਾ ਖਰੀਦਦੇ ਹਨ, ਇਸ ਲਈ ਮੈਂ ਉਨ੍ਹਾਂ ਤੋਂ ਹਜ਼ਾਰਾਂ ਰੁਪਏ ਲੈਂਦੀ ਹਾਂ।

ਨਹਾਉਣ ਵਾਲਾ ਪਾਣੀ ਵੇਚ ਕੇ ਮਚਾਈ ਧੂਮ

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਮਾਂਡਾ ਨੇ ਆਪਣੇ ਨਹਾਉਣ ਵਾਲਾ ਪਾਣੀ ਵੇਚ ਕੇ ਧੂਮ ਮਚਾ ਦਿੱਤੀ ਸੀ | ਉਸ ਸਮੇਂ ਉਹਨੇ ਕਿਹਾ ਸੀ ਕਿ ਉਹ ਆਪਣੀ ਸਗਾਈ ਲਈ ਪੈਸੇ ਇਕੱਠਾ ਕਰਨਾ ਚਾਹੁੰਦੀ ਹੈ। ਇਸ ਲਈ ਆਪਣੇ ਨਹਾਉਣ ਦਾ ਪਾਣੀ ਵੇਚ ਰਹੀ ਹੈ। ਅਮਾਂਡਾ ਨੇ ਕਿਹਾ ਇਹ ਪਾਗਲਪਨ ਨਾਲ ਭਰਿਆ ਵਿਚਾਰ ਸੀ ਪਰ ਇਸ ਦੇ ਬਾਅਦ ਮੈਨੂੰ ਬਹੁਤ ਮੈਸੇਜ ਆਏ। ਕੁਝ ਲੋਕਾਂ ਨੂੰ ਇਹ ਅਜੀਬ ਲੱਗ ਸਕਦਾ ਹੈ ਪਰ ਈਮਾਨਦਾਰੀ ਨਾਲ ਕਹਾਂ ਤਾਂ ਲੋਕਾਂ ਨੂੰ ਖੁਸ਼ ਦੇਖ ਕੇ ਮੇਰੇ ਚਿਹਰੇ ‘ਤੇ ਵੀ ਖੁਸ਼ੀ ਆ ਜਾਂਦੀ ਹੈ।

 

 

ਸ਼ਰਧਾਲੂਆਂ ਨਾਲ ਭਰੀ ਕਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ || Today News || latest News

0
A terrible road accident happened with a car full of pilgrims

ਸ਼ਰਧਾਲੂਆਂ ਨਾਲ ਭਰੀ ਕਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ || Today News || latest News

ਦੇਸ਼ ਭਰ ਦੇ ਵਿੱਚ ਸੜਕ ਹਾਦਸੇ ਵਧਦੇ ਹੀ ਜਾ ਰਹੇ ਹਨ ਜਿਸਦੇ ਚੱਲਦਿਆਂ ਹਰਿਆਣਾ ਦੇ ਸੋਨੀਪਤ ਵਿੱਚ ਸੋਮਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ | ਜਿਸ ‘ਚ ਸ਼ਰਧਾਲੂਆਂ ਨਾਲ ਭਰੀ ਇੱਕ ਈਕੋ ਕਾਰ ਡਿਵਾਈਡਰ ਨਾਲ ਟਕਰਾ ਗਈ, ਜਿਸ ‘ਚ 3 ਮਹਿਲਾਵਾਂ ਅਤੇ ਇਕ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੋਨੀਪਤ-ਗੋਹਾਨਾ ਰੋਡ ‘ਤੇ ਕਰੇਵਾੜੀ ਪਿੰਡ ਨੇੜੇ ਵਾਪਰਿਆ। ਜਿਸਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ |

ਦਰਸ਼ਨ ਕਰਕੇ ਪਰਤ ਰਹੇ ਸੀ ਦਿੱਲੀ

ਮਿਲੀ ਜਾਣਕਾਰੀ ਮੁਤਾਬਿਕ ਦਿੱਲੀ ਦੇ ਸ਼ਾਹਬਾਦ ਇਲਾਕੇ ਦੇ ਕੁਝ ਲੋਕ ਇਕ ਈਕੋ ਕਾਰ ‘ਚ ਪਾਨੀਪਤ ਦੇ ਪਿੰਡ ਸਿੱਖ ਪਾਥਰੀ ਪਿੰਡ ਵਿੱਚ ਮਾਤਾ ਪਾਥਰੀ ਧਾਮ ਦੇ ਦਰਸ਼ਨਾਂ ਲਈ ਗਏ ਹੋਏ ਸਨ। ਸ਼ਰਧਾਲੂ ਦਰਸ਼ਨ ਕਰਨ ਤੋਂ ਬਾਅਦ ਸਵੇਰੇ ਦਿੱਲੀ ਪਰਤ ਰਹੇ ਸਨ ਅਤੇ ਇਸ ਦੌਰਾਨ ਪਿੰਡ ਕਰੇਵਾੜੀ ਨੇੜੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਬਣੇ ਪੁਲ ਨਾਲ ਟਕਰਾ ਗਈ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਖਾਨਪੁਰ ਮੈਡੀਕਲ ਕਾਲਜ ਦਾਖਲ ਕਰਵਾਇਆ | ਕਰੀਬ 6 ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਵਿੱਚ 3 ਮਹੀਨੇ ਦੇ ਮਾਸੂਮ ਸਮੇਤ 4 ਲੋਕਾਂ ਸ਼ਾਮਲ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋ : CM ਮਾਨ ਦੂਜੀ ਵਾਰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ

ਕਾਰ ਟਕਰਾਉਂਦੇ ਹੀ ਆਈ ਜ਼ੋਰਦਾਰ ਆਵਾਜ਼

ਮੌਕੇ ‘ਤੇ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਕਾਰ ਤੇਜ਼ ਰਫਤਾਰ ਨਾਲ ਆਈ ਅਤੇ ਪੱਥਰ ਨਾਲ ਟਕਰਾ ਗਈ। ਕਾਰ ਦੇ ਟਕਰਾਉਂਦੇ ਹੀ ਜ਼ੋਰਦਾਰ ਆਵਾਜ਼ ਆਈ। ਇਸ ਕਾਰਨ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਕਾਰ ਵਿੱਚ ਕਰੀਬ 12 ਲੋਕ ਸਵਾਰ ਸਨ। ਕਾਰ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਸਾਹਮਣੇ ਬੈਠੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। 2 ਦੀ ਬਾਹਰ ਕੱਢਣ ਤੋਂ ਬਾਅਦ ਮੌਤ ਹੋ ਗਈ।

 

 

 

 

 

CM ਮਾਨ ਦੂਜੀ ਵਾਰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ || Latest News || News headlines Today

0
CM Mann will meet Arvind Kejriwal for the second time

CM ਮਾਨ ਦੂਜੀ ਵਾਰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ || Latest News || News headlines Today

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ | ਇਹ ਦੂਜੀ ਵਾਰ ਹੈ ਜਦੋ CM ਮਾਨ ਤੇ ਕੇਜਰੀਵਾਲ ਮੁਲਾਕਾਤ ਕਰਨ ਜਾ ਰਹੇ ਹਨ | ਇਹ ਮੁਲਾਕਾਤ 30 ਅਪ੍ਰੈਲ ਨੂੰ ਹੋਣ ਜਾ ਰਹੀ ਹੈ ਜਿਸਦਾ ਸਮਾਂ ਦੁਪਹਿਰ 12 ਵਜੇ ਦੱਸਿਆ ਜਾ ਰਿਹਾ ਹੈ।

ਪਹਿਲਾਂ ਵੀ ਕਰ ਚੁੱਕੇ ਨੇ ਮੁਲਾਕਾਤ

ਦੱਸ ਦਈਏ ਕਿ ਇੱਕ ਵਾਰ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਮਿਲ ਚੁੱਕੇ ਹਨ | ਉਸ ਮੁਲਾਕਾਤ ਦੌਰਾਨ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। ਜਿਸ ਤੋਂ ਬਾਅਦ ਸੀਐੱਮ ਮਾਨ ਨੇ ਦੱਸਿਆ ਕਿ ਦੋਵਾਂ ਵਿਚ ਸ਼ੀਸ਼ੇ ਦੀ ਦੀਵਾਰ ਲਗਾਈ ਗਈ ਸੀ। ਉਹ ਕੇਜਰੀਵਾਲ ਦੀ ਜੇਲ ਵਿੱਚ ਹਾਲਤ ਦੇਖ ਭਾਵੁਕ ਵੀ ਹੋ ਗਏ ਸਨ ਤੇ ਕਿਹਾ ਸੀ ਕਿ ਕੇਜਰੀਵਾਲ ਨਾਲ ਅੱਤਵਾਦੀ ਵਰਗਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦਾ ਕਸੂਰ ਸਿਰਫ ਇਹ ਹੈ ਕਿ ਉਨ੍ਹਾਂ ਜਨਤਾ ਨੂੰ ਮੁਫਤ ਬਿਜਲੀ ਅਤੇ ਮੁਹੱਲਾ ਕਲੀਨਿਕ ਮੁਹੱਈਆ ਕਰਵਾਏ। ਉਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਤੁਸੀਂ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀਆਂ ਵਿੱਚੋਂ ਇੱਕ ਨੂੰ ਫੜ ਲਿਆ ਹੋਵੇ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਕਾਫ਼ੀ ਸਮੇਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਅਦਾਲਤ ਵੱਲੋਂ ਵੀ ਉਹਨਾਂ ਦੀ ਪਟੀਸ਼ਨਾਂ ਨੂੰ ਲਗਾਤਾਰ ਰੱਦ ਕੀਤਾ ਜਾ ਰਿਹਾ ਹੈ |

ਡੇਰਾ ਸਿਰਸਾ ਜਾ ਰਹੀ ਬੱਸ ਨਾਲ ਵਾਪਰਿਆ ਇਹ ਭਾਣਾ || Punjab News || Punjab news channel live

0
This happened with the bus going to Dera Sirsa

ਡੇਰਾ ਸਿਰਸਾ ਜਾ ਰਹੀ ਬੱਸ ਨਾਲ ਵਾਪਰਿਆ ਇਹ ਭਾਣਾ || Punjab News || Punjab news channel live

ਦੇਸ਼ ਭਰ ਦੇ ਵਿੱਚ ਰੋਜ਼ ਹੀ ਸੜਕ ਹਾਦਸੇ ਦੇਖਣ ਤੇ ਸੁਣਨ ਨੂੰ ਮਿਲਦੇ ਹਨ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ | ਜਿੱਥੇ ਕਿ ਬਰਨਾਲਾ ਵਿੱਚ ਸੋਮਵਾਰ ਸਵੇਰੇ ਇੱਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿੱਚ 15 ਲੋਕ ਜ਼ਖ਼ਮੀ ਹੋ ਗਏ । ਇਹ ਹਾਦਸਾ ਬਰਨਾਲਾ ਤੋਂ ਡੇਰਾ ਸਿਰਸਾ ਜਾਣ ਵਾਲੀ ਬੱਸ ਨਾਲ ਵਾਪਰਿਆ ਜੋ ਕਿ ਅਨਾਜ ਮੰਡੀ ਤੋਂ ਬੱਸ ਸਟੈਂਡ ਨੂੰ ਜੋੜਨ ਵਾਲੀ ਸੜਕ ‘ਤੇ ਬਣੇ ਇੱਕ ਗੇਟ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਗੇਟ ਕੁਝ ਦਿਨ ਪਹਿਲਾਂ ਹੀ ਬਣਾਇਆ ਗਿਆ ਸੀ ਤਾਂ ਜੋ ਅਨਾਜ ਮੰਡੀ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਿਆ ਜਾ ਸਕੇ |

ਗੇਟ ਦੀ ਉਚਾਈ ਰੱਖੀ ਗਈ ਘੱਟ

ਇਸ ਗੇਟ ਦੀ ਉਚਾਈ ਘੱਟ ਰੱਖੀ ਗਈ ਸੀ ਤਾਂ ਜੋ ਇਥੋਂ ਸਿਰਫ਼ ਟੈਕਸੀ ਅਤੇ ਮੋਟਰਸਾਈਕਲ ਆਦਿ ਹੀ ਲੰਘ ਸਕਣ। ਇਸ ਹਾਦਸੇ ਦੌਰਾਨ ਬੱਸ ਦੇ ਚਾਰੇ ਪਾਸੇ ਦੇ ਸ਼ੀਸ਼ੇ ਟੁੱਟ ਗਏ। ਜ਼ਖਮੀ ਸਵਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਸ ਚਾਲਕ ਨੂੰ ਰੋਕਿਆ ਸੀ ਕਿ ਬੱਸ ਇਥੋਂ ਨਹੀਂ ਜਾ ਸਕਦੀ ਪਰ ਫਿਰ ਵੀ ਉਸ ਨੇ ਲਾਪਰਵਾਹੀ ਵਰਤੀ ਜਿਸ ਕਾਰਨ ਕਰੀਬ 15 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੱਸ ਡ੍ਰਾਈਵਰ ਦੀ ਗਲਤੀ ਨਾਲ ਵਾਪਰਿਆ ਇਹ ਹਾਦਸਾ

ਇਸ ਦੇ ਨਾਲ ਹੀ ਜ਼ਖਮੀਆਂ ਨੂੰ ਹਸਪਤਾਲ ਲਿਆਉਣ ਵਾਲੇ ਐਂਬੂਲੈਂਸ ਚਾਲਕ ਨੇ ਦੱਸਿਆ ਕਿ ਉਹ ਐਂਬੂਲੈਂਸ ਰਾਹੀਂ 15-20 ਜ਼ਖਮੀਆਂ ਨੂੰ ਹਸਪਤਾਲ ਲਿਆਇਆ ਹੈ। ਉਸਨੇ ਕਿਹਾ ਕਿ ਹਾਦਸੇ ਤੋਂ ਪਤਾ ਲੱਗ ਰਿਹਾ ਹੈ ਕਿ ਬੱਸ ਡ੍ਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ।

 

 

 

ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ || Punjab News Latest today || News of Punjab

0
Punjab Congress released the third list of candidates

ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ || Punjab News Latest today || News of Punjab

ਲੋਕ ਸਭਾ ਚੋਣਾਂ ਦੇ ਚੱਲਦਿਆਂ ਲਗਭਗ ਹਰ ਪਾਰਟੀ ਵਲੋਂ ਆਪਣੇ -ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ ਅਤੇ ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ਕਰਨ ਵਿੱਚ ਜੁੱਟੀਆਂ ਹੋਈਆਂ ਹਨ | ਇਸ ਦੇ ਵਿਚਕਾਰ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪੰਜਾਬ ਕਾਂਗਰਸ ਵੱਲੋਂ ਆਪਣੇ ਰਹਿੰਦੇ 4 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਕਿਸਨੂੰ ਕਿੱਥੋਂ ਦਿੱਤੀ ਗਈ ਟਿਕਟ

ਕਾਂਗਰਸ ਦੀ ਜਾਰੀ ਲਿਸਟ ਅਨੁਸਾਰ ਲੁਧਿਆਣਾ ਤੋਂ ਰਵਨੀਤ ਬਿੱਟੂ ਖਿਲਾਫ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਆਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ, ਖਡੂਰ ਸਾਹਿਬ ਤੋਂ ਕੁਲਬੀਰ ਜੀਰਾ ਚੋਣ ਲੜਨਗੇ । ਦੱਸ ਦਈਏ ਕਿ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ |

ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ || News in Punjab Today || Latest News

0
A major accident happened to an army soldier who came home on leave

ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਵਾਪਰਿਆ ਵੱਡਾ ਹਾਦਸਾ || News in Punjab Today || Latest News

ਗੁਰਦਾਸਪੁਰ ਦੇ ਪਿੰਡ ਹੀਰ ਵਿੱਚ ਛੁੱਟੀ ‘ਤੇ ਘਰ ਆਏ ਫੌਜੀ ਜਵਾਨ ਨਾਲ ਸੜਕ ਹਾਦਸਾ ਵਾਪਰ ਗਿਆ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਨਾਲ ਹੀ ਇਸ ਹਾਦਸੇ ਵਿੱਚ ਫੌਜੀ ਦਾ ਛੋਟਾ ਬੱਚਾ ਜ਼ਖਮੀ ਹੋ ਗਿਆ । ਦੱਸਿਆ ਜਾ ਰਿਹਾ ਹੈ ਕਿ ਫੌਜੀ ਜਵਾਨ 15 ਦਿਨਾਂ ਦੀ ਛੁੱਟੀ ‘ਤੇ ਘਰ ਆਇਆ ਹੋਇਆ ਸੀ | ਜਵਾਨ ਅਰਜੁਨ ਸਿੰਘ 155 ਇਨਫੈਂਟਰੀ (TA) ਜੈਕ ਰਾਈਫਲ ਵਿੱਚ ਤਾਇਨਾਤ ਸੀ ਅਤੇ ਇਸ ਦੌਰਾਨ ਉਹ ਜੰਮੂ ਦੇ ਰਜੋਰੀ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।

ਦਰਅਸਲ ਬੀਤੇ ਕੱਲ ਉਹ ਘਰ ਤੋਂ ਕਿਸੇ ਨਿੱਜੀ ਕੰਮ ਲਈ ਨਿਕਲੇ ਸਨ ਅਤੇ ਵਾਪਿਸ ਆਉਂਦੇ ਸਮੇਂ ਇੱਕ ਟਰਾਲੀ ਦੀ ਸਾਈਡ ਵੱਜਣ ਕਾਰਨ ਉਹ ਸੜਕ ‘ਤੇ ਡਿੱਗ ਗਏ ਜਿਸ ਕਾਰਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਉਹਨਾਂ ਦੇ ਜੱਦੀ ਪਿੰਡ ਵਿਖੇ ਫੌਜੀ ਜਵਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ।

ਜਵਾਨ ਦੀ ਮੌਕੇ ‘ਤੇ ਹੀ ਹੋਈ ਮੌਤ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਵਾਨ ਅਰਜਨ ਸਿੰਘ ਦੇ ਪਰਿਵਾਰਿਕ ਮੈਂਬਰ ਸਾਬਕਾ ਹਵਲਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਬੇਦਾਰ ਅਰਜੁਨ ਸਿੰਘ ਆਪਣੇ ਕਿਸੇ ਜਰੂਰੀ ਕੰਮ ਲਈ ਪਿੰਡ ਤੋਂ ਜੋੜਾ ਛਤਰਾਂ ਨੂੰ ਜਾ ਰਿਹਾ ਸੀ। ਇਸ ਦੌਰਾਨ ਜੋੜਾ ਛੱਤਰਾਂ ਦੇ ਨਜ਼ਦੀਕ ਕਿਸੇ ਅਣਪਛਾਤੀ ਟ੍ਰੈਕਟਰ-ਟ੍ਰਾਲੀ ਨੇ ਉਸ ਨੂੰ ਸਾਈਡ ਮਾਰ ਦਿੱਤੀ ਅਤੇ ਉਸ ਦੀ ਘਟਨਾ ਵਾਲੀ ਜਗ੍ਹਾ ਤੇ ਹੀ ਮੌਤ ਹੋ ਗਈ।

ਉਸਦੇ ਨਾਲ ਉਸਦੇ ਇਕ ਛੋਟੇ ਬੱਚੇ ਨੂੰ ਵੀ ਸੱਟਾਂ ਲੱਗ ਗਈਆਂ ਜਿਸ ਦਾ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਵਾਨ ਆਪਣਾ ਨਵਾਂ ਘਰ ਬਣਾ ਰਿਹਾ ਸੀ। ਜਿਸ ਕਰਕੇ ਉਹ ਛੁੱਟੀ ਆਇਆ ਹੋਇਆ ਸੀ ਘਰ ਦਾ ਕੰਮ ਪੂਰਾ ਨਾ ਹੋਣ ਕਾਰਨ ਉਸਨੇ ਕੁਝ ਦਿਨ ਪਹਿਲਾਂ ਹੀ ਆਪਣੀ ਛੁੱਟੀ ਵਧਾਈ ਸੀ ਅਤੇ ਬੀਤੇ ਕੱਲ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਉਹਨਾਂ ਕਿਹਾ ਕਿ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ਇਹ ਵੀ ਪੜ੍ਹੋ : ਜਾਣੋ ਭਾਰਤੀ ਹਵਾਈ ਫੌਜ ਨੇ ਕਿਵੇਂ ਬਚਾਈ 2 ਗੰਭੀਰ ਮਰੀਜ਼ਾਂ ਦੀ ਜਾਨ

ਯੂਨਿਟ ਨੂੰ ਪਿਆ ਵੱਡਾ ਘਾਟਾ

ਇਸ ਦੇ ਨਾਲ ਹੀ ਅੰਤਿਮ ਸੰਸਕਾਰ ਮੌਕੇ ਜਵਾਨ ਨੂੰ ਸ਼ਰਧਾਂਜਲੀ ਦੇਣ ਪਹੁੰਚੇ 155 ਇਨਫੈਂਟਰੀ (TA) ਜੈਕ ਰਾਈਫਲ ਦੇ ਜਵਾਨਾਂ ਨੇ ਕਿਹਾ ਕਿ ਸੂਬੇਦਾਰ ਅਰਜੁਨ ਸਿੰਘ ਇੱਕ ਬਹੁਤ ਹੀ ਹੋਣਹਾਰ ਅਤੇ ਬਹਾਦਰ ਜਵਾਨ ਸੀ। ਅਤੇ ਉਹ ਹਮੇਸ਼ਾ ਹੀ ਆਪਣੇ ਜੂਨੀਅਰ ਜਵਾਨਾਂ ਦੇ ਨਾਲ ਬੜੇ ਪਿਆਰ ਨਾਲ ਗੱਲਬਾਤ ਕਰਦੇ ਸਨ |  ਉਹਨਾਂ ਕਿਹਾ ਕਿ ਉਹਨਾਂ ਦੀ ਮੌਤ ਕਾਰਨ ਉਹਨਾਂ ਦੀ ਯੂਨਿਟ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਜੋ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ |

 

 

 

ਪੰਜਾਬ ਵਿੱਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ || Punjab News || New Update Punjab

0
This day will be a public holiday in Punjab, schools, colleges and other institutions will remain closed

ਪੰਜਾਬ ਵਿੱਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ || Punjab News || New Update Punjab

ਪੰਜਾਬ ਸੂਬੇ ਵਿੱਚ 1 ਮਈ 2024 ਦਿਨ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਜਿਸ ਦੇ ਤਹਿਤ ਇਸ ਦਿਨ ਸੂਬੇ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਦਰਅਸਲ 1 ਮਈ ਨੂੰ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਜਿਸਦੇ ਚੱਲਦਿਆਂ ਸਰਕਾਰ ਵੱਲੋਂ ਸਾਲ 2024 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਇਸ ਦਿਵਸ ਨੂੰ ਥਾਂ ਦਿੱਤੀ ਗਈ ਹੈ।

 

ਇਸ ਸੂਚੀ ਅਨੁਸਾਰ ‘ਮਈ ਦਿਵਸ’ ’ਤੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।