Home Blog Page 1638

ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ , ਵਾਪਰ ਸਕਦਾ ਸੀ ਵੱਡਾ ਹਾਦਸਾ || Today News

0
The engine of the moving train broke down, a big accident could have happened

ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ , ਵਾਪਰ ਸਕਦਾ ਸੀ ਵੱਡਾ ਹਾਦਸਾ || Today News

ਇਹ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਚੱਲਦੀ ਟਰੇਨ ਦਾ ਇੰਜਣ ਵੱਖ ਹੋ ਗਿਆ। ਲਾਪਰਵਾਹੀ ਦੀ ਹੱਦ ਦੇਖੋ ਕਿ ਇੰਜਣ ਵੱਖ ਹੋਣ ਤੋਂ ਬਾਅਦ ਵੀ ਗੱਡੀ ਦੇ ਡਰਾਈਵਰ ਨੂੰ ਇਸਦਾ ਅਹਿਸਾਸ ਵੀ ਨਹੀਂ ਹੋਇਆ ਅਤੇ ਡਰਾਈਵਰ ਟਰੇਨ ਨੂੰ ਲੈ ਕੇ ਦੋ ਤਿੰਨ ਕਿਲੋਮੀਟਰ ਦੂਰ ਪਹੁੰਚ ਗਿਆ। ਜਿਸ ਤੋਂ ਬਾਅਦ ਰੇਲਵੇ ਟ੍ਰੈਕ ‘ਤੇ ਕੰਮ ਕਰ ਰਹੇ ਇੱਕ ਕੀਮੈਨ ਦੇ ਅਲਾਰਮ ਵਜਾਉਣ ‘ਤੇ ਟ੍ਰੇਨ ਰੋਕੀ ਗਈ |

ਟ੍ਰੇਨ ਰੁਕਣ ‘ਤੇ ਉਸੇ ਇੰਜਣ ਨੂੰ ਜੋੜ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ। ਇਸ ਦੌਰਾਨ ਟਰੇਨ ਕਰੀਬ ਇੱਕ ਘੰਟੇ ਲਈ ਇੱਥੇ ਹੀ ਰੁਕੀ ਰਹੀ । ਧਿਆਨਯੋਗ ਇਹ ਹੈ ਕਿ ਇੱਕ ਵੱਡਾ ਰੇਲ ਹਾਦਸਾ ਹੋਣੋਂ ਟਲ ਗਿਆ ਅਤੇ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।

ਰੇਲਵੇ ਅਧਿਕਾਰੀਆਂ ਨੂੰ ਤੁਰੰਤ ਕੀਤਾ ਗਿਆ ਸੂਚਿਤ

ਇਸ ਸਬੰਧੀ ਰੇਲਵੇ ਗਾਰਡ ਨੇ ਦੱਸਿਆ ਕਿ ਅਚਾਨਕ ਇੰਜਣ ਵੱਖ ਹੋ ਗਿਆ ਅਤੇ ਜਦੋਂ ਉਸ ਨੇ ਦੇਖਿਆ ਤਾਂ ਉਸ ਨੇ ਵਾਇਰਲੈੱਸ ਰਾਹੀਂ ਟ੍ਰੇਨ ਚਾਲਕ ਨੂੰ ਸੁਨੇਹਾ ਦਿੱਤਾ। ਉੱਥੇ ਹੀ ਚਾਬੀ ਵਾਲੇ ਨੇ ਦੱਸਿਆ ਕਿ ਉਹ ਰੇਲਵੇ ਟਰੈਕ ‘ਤੇ ਕੰਮ ਕਰ ਰਿਹਾ ਸੀ ਜਦੋਂ ਉਸ ਨੇ ਦੇਖਿਆ ਕਿ ਇਕ ਇੰਜਣ ਇਕੱਲਾ ਆ ਰਿਹਾ ਸੀ ਅਤੇ ਕਰੀਬ ਤਿੰਨ ਕਿਲੋਮੀਟਰ ਪਿੱਛੇ ਇਕ ਰੇਲ ਗੱਡੀ ਖੜ੍ਹੀ ਸੀ, ਤਾਂ ਉਸ ਨੇ ਰੌਲਾ ਪਾਇਆ ਅਤੇ ਇੰਜਣ ਬੰਦ ਕਰਵਾ ਦਿੱਤਾ। ਇਸ ਦੇ ਨਾਲ ਹੀ ਉਹਨਾਂ ਵੱਲੋਂ ਤੁਰੰਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਡਰਾਈਵਰ ਨੇ ਤੇਜ਼ੀ ਨਾਲ ਇੰਜਣ ਨੂੰ ਵਾਪਸ ਲਿਆਂਦਾ ਅਤੇ ਫਿਰ ਇਸ ਨੂੰ ਰੇਲਗੱਡੀ ਨਾਲ ਜੋੜਿਆ ਅਤੇ ਉਸ ਨੂੰ ਰਵਾਨਾ ਕਰ ਦਿੱਤਾ।

ਕੀਮੈਨ ਨੇ ਕਿਹਾ ਕਿ ਇਸ ਨਾਲ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਬੋਗੀਆਂ ਨੂੰ ਪਟੜੀ ਤੋਂ ਉਤਰਨ ਤੋਂ ਬਚਾ ਲਿਆ ਗਿਆ। ਟਰੇਨ ਦੇ ਕੋਚ ਅਟੈਂਡੈਂਟ ਨੇ ਦੱਸਿਆ ਕਿ ਟਰੇਨ ਨੰਬਰ 12355/56 ਅਰਚਨਾ ਐਕਸਪ੍ਰੈੱਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਸਰਹਿੰਦ ਜੰਕਸ਼ਨ ‘ਤੇ ਗੱਡੀ ਦਾ ਇੰਜਣ ਬਦਲ ਦਿੱਤਾ ਗਿਆ। ਜਿਸ ਤੋਂ ਬਾਅਦ ਖੰਨਾ ‘ਚ ਇੰਜਣ ਖੁੱਲ੍ਹ ਗਿਆ ਅਤੇ ਕਾਫੀ ਅੱਗੇ ਚਲਾ ਗਿਆ। ਟਰੇਨ ਵਿੱਚ ਦੋ ਤੋਂ ਢਾਈ ਹਜ਼ਾਰ ਯਾਤਰੀ ਸਵਾਰ ਸਨ।

 

 

ਕਿਸਾਨ ਆਗੂਆਂ ਨੇ ਕੀਤਾ ਮੰਥਨ , BJP ਉਮੀਦਵਾਰਾਂ ਖਿਲਾਫ ਬਣਾਈ ਇਹ ਯੋਜਨਾ || Latest News

0
Farmer leaders churned, this plan was made against BJP candidates

ਕਿਸਾਨ ਆਗੂਆਂ ਨੇ ਕੀਤਾ ਮੰਥਨ , BJP ਉਮੀਦਵਾਰਾਂ ਖਿਲਾਫ ਬਣਾਈ ਇਹ ਯੋਜਨਾ || Latest News

ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਹਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮੀਟਿੰਗ ਕੀਤੀ ਗਈ | ਇਹ ਮੀਟਿੰਗ ਜਿਲਾ ਫਤਿਹਗੜ੍ਹ ਸਾਹਿਬ ਦੀਆਂ ਕਿਸਾਨ ਜਥੇਬੰਦੀਆਂ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਜ਼ਿਲ੍ਹਾ ਜਰਨਲ ਸਕੱਤਰ ਜਸਵੀਰ ਸਿੰਘ ਦੀ ਅਗਵਾਹੀ ਹੇਠ ਹੋਈ | ਜਿਸ ਵਿੱਚ BJP ਉਮੀਦਵਾਰਾਂ ਖਿਲਾਫ ਯੋਜਨਾ ਬਣਾਈ ਗਈ ਹੈ | ਜਿਸਦੇ ਤਹਿਤ ਮੀਟਿੰਗ ਵਿੱਚ ਇਹ ਤੈਅ ਕੀਤਾ ਗਿਆ ਹੈ ਕਿ ਫਤਿਹਗੜ੍ਹ ਸਾਹਿਬ ਤੋਂ ਜੋ ਵੀ ਬੀਜੇਪੀ ਦਾ ਉਮੀਦਵਾਰ ਹੋਵੇਗਾ ਉਸ ਨੂੰ ਸ਼ਾਂਤਮਈ ਤਰੀਕੇ ਨਾਲ ਸਵਾਲ ਕੀਤੇ ਜਾਣਗੇ |

ਕਿਹੜੇ -ਕਿਹੜੇ ਕੀਤੇ ਜਾਣਗੇ ਸਵਾਲ ?

ਜਿਵੇਂ ਕਿ ਅੰਦੋਲਨ ਸਮੇਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਾਰੀਆਂ ਫਸਲਾਂ ਤੇ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਵਾਅਦਾ ਕੀਤਾ ਸੀ ਉਸ ਤੋਂ ਵਾਅਦਾ ਖਿਲਾਫੀ ਕੀਤੀ ਗਈ |ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਕਿਉਂ ਨਹੀਂ ਮਿਲੀ ਅਤੇ ਦੋਸ਼ੀ ਨੂੰ ਬੀਜੇਪੀ ਵੱਲੋਂ ਟਿਕਟ ਦੇ ਕੇ ਕਿਸਾਨਾਂ ਦੇ ਜਖਮਾਂ ਤੇ ਨਮਕ ਕਿਉਂ ਪਾਇਆ ਗਿਆ | ਦਿੱਲੀ ਜਾ ਰਹੇ ਕਿਸਾਨਾਂ ਨੂੰ ਕੰਧਾਂ ਕਰਕੇ ਕਿਉਂ ਰੋਕਿਆ ਗਿਆ ਅਤੇ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ |

ਇਹ ਵੀ ਪੜ੍ਹੋ : ਇਸ ਦਿਨ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ

ਕਿਸਾਨਾਂ ਉੱਪਰ ਅੱਥਰੂ ਗੈਸ ਦੇ ਗੋਲੇ ਕਿਉਂ ਸੁੱਟੇ ਗਏ | ਕਿਸਾਨਾਂ ਦੇ ਟਰੈਕਟਰ ਅਤੇ ਗੱਡੀਆਂ ਕਿਉਂ ਤੋੜੀਆਂ ਗਈਆਂ ? ਕੀ ਕਿਸਾਨ ਦਿੱਲੀ ਆਪਣੀਆਂ ਮੰਗਾਂ ਨੂੰ ਲੈ ਕੇ ਨਹੀਂ ਜਾ ਸਕਦੇ ਬਿਜਲੀ ਬਿਲ 2020 ਪਾਰਲੀਮੈਂਟ ਦੇ ਵਿੱਚ ਕਿਉਂ ਪੇਸ਼ ਕੀਤਾ ਗਿਆ | ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਗਿਆ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਗਿਆ ? ਲਖੀਮਪੁਰ ਖੀਰੀ ਦੇ ਕਿਸਾਨ ਕਤਲੇਆਮ ਦੇ ਦੋਸ਼ੀ ਅਸ਼ੀਸ਼ ਮਿਸਰਾ ਦੇ ਪਿਉ ਅਜੇ ਮਿਸ਼ਰਾ ਟੈਨੀ ਨੂੰ ਭਾਜਪਾ‌ ਵੱਲੋਂ ਫਿਰ ਤੋਂ ਲੋਕ ਸਭਾ ਉਮੀਦਵਾਰ ਬਣਾਉਣਾ ਭਾਜਪਾ ਦੀ ਕਿਸਾਨ ਵਿਰੋਧੀ ਮਾਨਸਿਕਤਾ ਸਪੱਸ਼ਟ ਕਰਦਾ ਹੈ।

 

 

ਇਸ ਦਿਨ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ || Punjab News

0
On this day, there will be a public holiday in Punjab, schools, colleges and other institutions will remain closed

ਇਸ ਦਿਨ ਪੰਜਾਬ ‘ਚ ਰਹੇਗੀ ਸਰਕਾਰੀ ਛੁੱਟੀ , ਸਕੂਲ-ਕਾਲਜ ਤੇ ਹੋਰ ਅਦਾਰੇ ਰਹਿਣਗੇ ਬੰਦ || Punjab News

ਪੰਜਾਬ ਦੇ ਸੂਬੇ ਭਰ ਵਿੱਚ 10 ਮਈ ਯਾਨੀ ਕਿ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ | ਇਸ ਦਿਨ ਸੂਬੇ ਭਰ ਦੇ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹਿਣ ਵਾਲੀ ਹੈ । 10 ਮਈ ਨੂੰ ਭਗਵਾਨ ਪਰਸ਼ੂ ਰਾਮ ਜੈਯੰਤੀ ਹੈ ਜਿਸਦੇ ਚੱਲਦਿਆਂ ਸਰਕਾਰ ਵੱਲੋਂ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਮੱਦੇਨਜ਼ਰ ਸੂਬੇ ਦੇ ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।

 

 

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ || Today News

0
A major accident occurred on the National Highway in Khanna, one person died

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਵਾਪਰਿਆ ਵੱਡਾ ਹਾਦਸਾ , ਇੱਕ ਵਿਅਕਤੀ ਦੀ ਹੋਈ ਮੌਤ || Today News

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਹੈ | ਜਿੱਥੇ ਕਿ ਇੱਕ ਟਰੱਕ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋਈ ਹੈ ਜਿਸ ਕਾਰਨ ਇਸ ਹਾਦਸੇ ਵਿੱਚ ਇੱਕ ਵਿਅਕਤੀ ਕੈਂਟਰ ਵਿੱਚ ਬੁਰੀ ਤਰ੍ਹਾਂ ਫਸ ਗਿਆ, ਜਿਸ ਤੋਂ ਬਾਅਦ ਕੁਝ ਸਮਾਜ ਸੇਵੀਆਂ ਅਤੇ ਪਿੰਡ ਦੇ ਲੋਕਾਂ ਵੱਲੋਂ ਕੈਂਟਰ ਦੇ ਕੈਬਿਨ ਨੂੰ ਕੱਟ ਕੇ ਉਸ ਵਿਅਕਤੀ ਨੂੰ ਬਾਹਰ ਕੱਢਿਆ ਗਿਆ । ਪਰ ਅਫਸੋਸ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ ਵਾਸੀ ਚੁਰੂ (ਰਾਜਸਥਾਨ) ਵਜੋਂ ਹੋਈ ਹੈ। ਇਸ ਹਾਦਸੇ ਤੋਂ ਤੁਰੰਤ ਬਾਅਦ ਟਰੱਕ ਡ੍ਰਾਈਵਰ ਮੌਕੇ ‘ਤੇ ਫਰਾਰ ਹੋ ਗਿਆ।

ਕੈਂਟਰ ਵਿੱਚ ਫਸਿਆ ਕਲੀਨਰ

ਮਿਲੀ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਆਪਣੇ ਦੋਸਤ ਨਾਲ ਕੈਂਟਰ ਵਿੱਚ ਲੁਧਿਆਣਾ ਵੱਲ ਜਾ ਰਿਹਾ ਸੀ ਤਾਂ ਇਸ ਦੌਰਾਨ ਲਿਬੜਾ ਨੇੜੇ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਕੈਂਟਰ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਟਰੱਕ ਦਾ ਡ੍ਰਾਈਵਰ ਫਰਾਰ ਹੋ ਗਿਆ। ਪਰੰਤੂ ਇਸ ਦਾ ਕਲੀਨਰ ਕੈਂਟਰ ਵਿੱਚ ਫਸ ਗਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਦੀ ਟੀਮ ਮੌਕੇ ‘ਤੇ ਪਹੁੰਚ ਗਈ | ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਅਤੇ ਐਂਬੂਲੈਂਸ ਰਾਹੀਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ | ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ |

ਡਾਕਟਰਾਂ ਨੇ ਐਲਾਨਿਆ ਮ੍ਰਿਤਕ

ਨਰ ਸੇਵਾ ਨਰਾਇਣ ਸੇਵਾ ਦੇ ਮੁਕੇਸ਼ ਸਿੰਘੀ ਅਤੇ ਨਿਰਮਲ ਸਿੰਘ ਨਿੰਮਾ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਉਹ ਸੰਸਥਾ ਦੀ ਐਂਬੂਲੈਂਸ ਲੈ ਕੇ 5 ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ। ਮੁਕੇਸ਼ ਸਿੰਘੀ ਸਭ ਤੋਂ ਪਹਿਲਾਂ ਐਂਬੂਲੈਂਸ ਲੈ ਕੇ ਗਏ ਸਨ। ਬਾਅਦ ‘ਚ ਉਹ ਲਿਫਟ ਲੈ ਕੇ ਮੌਕੇ ‘ਤੇ ਪਹੁੰਚੇ। ਉਸ ਨੇ 112 ‘ਤੇ ਕਾਲ ਕੀਤੀ। ਕਈ ਪੁਲਿਸ ਵਾਲਿਆਂ ਨੂੰ ਬੁਲਾਇਆ। ਪਰ ਰੋਡ ਸੇਫਟੀ ਫੋਰਸ ਜਾਂ ਕੋਈ ਹੋਰ ਸਰਕਾਰੀ ਐਂਬੂਲੈਂਸ ਉਥੇ ਨਹੀਂ ਆਈ। ਉਨ੍ਹਾਂ ਕਰੀਬ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੈਂਟਰ ਵਿੱਚ ਫਸੇ ਕਲੀਨਰ ਨੂੰ ਬਾਹਰ ਕੱਢਿਆ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

ਦੇਰ ਰਾਤ ਲੁਟੇਰਿਆਂ ਨੇ ਘੇਰਿਆ ਬਜੁਰਗ ਵਿਅਕਤੀ ,ਐਕਟਿਵਾ ਖੋਹ ਹੋਏ ਫਰਾਰ || Latest News || Punjab News

0
An old man was surrounded by robbers late at night, the Activa was stolen and escaped

ਦੇਰ ਰਾਤ ਲੁਟੇਰਿਆਂ ਨੇ ਘੇਰਿਆ ਬਜੁਰਗ ਵਿਅਕਤੀ ,ਐਕਟਿਵਾ ਖੋਹ ਹੋਏ ਫਰਾਰ || Latest News || Punjab News

ਪੰਜਾਬ ਭਰ ਦੇ ਵਿੱਚ ਜਿੱਥੇ ਸੜਕ ਹਾਦਸੇ ਵੱਧਦੇ ਜਾ ਰਹੇ ਹਨ ਉੱਥੇ ਹੀ ਲੁੱਟ -ਖੋਹ ਦੀਆਂ ਵਾਰਦਾਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਅਜਿਹੀ ਹੀ ਲੁੱਟ ਦੀ ਵਾਰਦਾਤ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੇਰ ਰਾਤ ਇੱਕ ਬਜੁਰਗ ਵਿਅਕਤੀ ਨੂੰ ਘੇਰ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਜਿੱਥੇ ਕਿ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਬਜੁਰਗ ਵਿਅਕਤੀ ਕੋਲੋਂ ਉਸਦੀ ਐਕਟਿਵਾ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਜਿਸ ਤੋਂ ਬਾਅਦ ਉਹ ਮੌਕੇ ‘ਤੇ ਫਰਾਰ ਹੋ ਗਏ |

ਪੀੜਿਤ ਨੇ ਇਨਸਾਫ ਦੀ ਕੀਤੀ ਮੰਗ

ਇਸ ਮੌਕੇ ਪੀੜਿਤ ਬਜੁਰਗ ਵਿਅਕਤੀ ਪਰਮਿੰਦਰ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਦੇਰ ਰਾਤ ਗੋਲਡਨ ਗੇਟ ਤੋਂ ਆਪਣੇ ਘਰ ਸੁਲਤਾਨ ਵਿੰਡ ਜਾ ਰਿਹਾ ਸੀ। ਜਦੋਂ ਉਹ ਆਪਣੇ ਘਰ ਪਹੁੰਚਣ ਵਾਲਾ ਸੀ ਤੇ 100 ਫੁੱਟੀ ਰੋਡ ਤੇ ਹਨੂਮਾਨ ਮੰਦਿਰ ਦੇ ਕੋਲ਼ ਪਿੱਛੋਂ ਦੀ ਤਿੰਨ ਨੌਜਵਾਨ ਲੜਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਮੇਰੀ ਐਕਟਿਵਾ ਤੇ ਮੇਰਾ ਮੌਬਾਇਲ ਫੋਨ ਖੋਹ ਲਿਆ ਤੇ ਫਰਾਰ ਹੋ ਗਏ, ਪੀੜਿਤ ਵਿਅਕਤੀ ਵੱਲੋ ਪੁਲਿਸ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : NADA ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਦਿੱਤਾ ਵੱਡਾ ਝਟਕਾ , ਅਸਥਾਈ ਤੌਰ ‘ਤੇ ਕੀਤਾ ਮੁਅੱਤਲ

ਉੱਥੇ ਹੀ ਥਾਣਾ ਸੁਲਤਾਨ ਵਿੰਡ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਮਿੰਦਰ ਕੁਮਾਰ ਨਾਮ ਦਾ ਵਿਅਕਤੀ ਆਪਣੇ ਕੰਮ ਤੋ ਘਰ ਨੂੰ ਜਾ ਰਿਹਾ ਸੀ ਤੇ 100 ਫੁੱਟੀ ਰੋਡ ਤੇ ਤਿੰਨ ਨੌਜਵਾਨ ਜਿਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਸੀ, ਨੇ ਵਿਅਕਤੀ ਦੀ ਐਕਟਿਵਾ ਤੇ ਇਸਦਾ ਮੌਬਾਇਲ ਫੋਨ ਖੋਹ ਲਿਆ ਤੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਸੀਸੀਟੀਵੀ ਕੈਮਰੇ ਵੀ ਖਗਾਲੇ ਜਾ ਰਹੇ ਹਨ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

 

 

NADA ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਦਿੱਤਾ ਵੱਡਾ ਝਟਕਾ , ਅਸਥਾਈ ਤੌਰ ‘ਤੇ ਕੀਤਾ ਮੁਅੱਤਲ || Today News

0
NADA gave a big blow to wrestler Bajrang Punia, temporarily suspended

NADA ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਦਿੱਤਾ ਵੱਡਾ ਝਟਕਾ , ਅਸਥਾਈ ਤੌਰ ‘ਤੇ ਕੀਤਾ ਮੁਅੱਤਲ || Today News

ਭਾਰਤੀ ਪੁਰਸ਼ ਪਹਿਲਵਾਨ ਬਜਰੰਗ ਪੂਨੀਆ ਨੂੰ NADA (ਰਾਸ਼ਟਰੀ ਡੋਪਿੰਗ ਰੋਕੂ ਏਜੰਸੀ) ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਹੈ | NADA ਵੱਲੋਂ ਪਹਿਲਵਾਨ ਬਜਰੰਗ ਪੂਨੀਆ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ | ਨਾਡਾ ਮੁਤਾਬਕ ਬਜਰੰਗ ਨੇ 10 ਮਾਰਚ ਨੂੰ ਸੋਨੀਪਤ ‘ਚ ਹੋਏ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ।

ਬਜਰੰਗ ਨੂੰ ਭੇਜਿਆ ਗਿਆ ਨੋਟਿਸ

ਦਰਅਸਲ ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਬਜਰੰਗ ਨੇ ਸੋਨੀਪਤ ‘ਚ ਹੋਏ ਟਰਾਇਲ ਦੌਰਾਨ ਆਪਣੇ ਡੋਪ ਟੈਸਟ ਦਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਾਡਾ ਨੇ ਉਸ ਨੂੰ ਸੈਂਪਲ ਦੇਣ ਲਈ ਕਿਹਾ ਸੀ ਤੇ ਫਿਰ ਇਸਦੀ ਜਾਣਕਾਰੀ ਨਾਡਾ ਨੇ ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੂੰ ਦਿੱਤੀ | ਇਸ ਤੋਂ ਬਾਅਦ ਵਾਡਾ ਵੱਲੋਂ ਨਾਡਾ ਨੂੰ ਬਜਰੰਗ ਨੂੰ ਨੋਟਿਸ ਭੇਜ ਕੇ ਜਵਾਬ ਮੰਗਣ ਦਾ ਸੁਝਾਅ ਦਿੱਤਾ ਗਿਆ ਸੀ ਕਿ ਉਸ ਨੇ ਇਸ ਟੈਸਟ ਤੋਂ ਇਨਕਾਰ ਕਿਉਂ ਕੀਤਾ। ਨਾਡਾ ਨੇ ਇਸ ਸੁਝਾਅ ਨੂੰ ਮੰਨਦੇ ਹੋਏ 3 ਅਪ੍ਰੈਲ ਨੂੰ ਬਜਰੰਗ ਨੂੰ ਨੋਟਿਸ ਜਾਰੀ ਕੀਤਾ ਸੀ ਤੇ 7 ਮਈ ਤੱਕ ਜਵਾਬ ਦੇਣ ਲਈ ਕਿਹਾ ਸੀ। ਜਦੋਂ ਵੀ ਬਜਰੰਗ ਨਾਡਾ ਨੂੰ ਜਵਾਬ ਦੇਣਗੇ ਤਾਂ ਹੀ ਸੁਣਵਾਈ ਦੀ ਤਰੀਕ ਤੈਅ ਕੀਤੀ ਜਾਵੇਗੀ।

ਇਹ ਵੀ ਪੜ੍ਹੋ : PRTC ਬੱਸ ਡ੍ਰਾਈਵਰ ਨਾਲ ਵਾਪਰਿਆ ਵੱਡਾ ਭਾਣਾ

ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਬਜਰੰਗ ‘ਤੇ ਲੱਗੀ ਰੋਕ ਨੂੰ ਸਮੇਂ ਸਿਰ ਨਹੀਂ ਹਟਾਇਆ ਗਿਆ ਤਾਂ ਬਜਰੰਗ ਦੀ ਪੈਰਿਸ ਓਲੰਪਿਕ ‘ਚ ਸ਼ਮੂਲੀਅਤ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਤੇ ਨਾਲ ਹੀ ਅਗਲੇ ਮਹੀਨੇ ਹੋਣ ਵਾਲੇ ਚੋਣ ਟਰਾਇਲਾਂ ਸਮੇਤ ਕਿਸੇ ਵੀ ਟੂਰਨਾਮੈਂਟ ‘ਚ ਹਿੱਸਾ ਲੈਣ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

PRTC ਬੱਸ ਡ੍ਰਾਈਵਰ ਨਾਲ ਵਾਪਰਿਆ ਵੱਡਾ ਭਾਣਾ || Latest News || Punjab News || News in Punjab

0
A big incident happened to a PRTC bus driver

PRTC ਬੱਸ ਡ੍ਰਾਈਵਰ ਨਾਲ ਵਾਪਰਿਆ ਵੱਡਾ ਭਾਣਾ || Latest News || Punjab News || News in Punjab

ਆਏ ਦਿਨ ਪੰਜਾਬ ਭਰ ਦੇ ਵਿੱਚ ਸੜਕ ਹਾਦਸੇ ਵੱਧਦੇ ਹੀ ਜਾ ਰਹੇ ਹਨ , ਜਿਸ ਕਾਰਨ ਰੋਜ਼ ਅਨੇਕਾਂ ਹੀ ਜਾਨਾਂ ਚੱਲੀਆਂ ਜਾਂਦੀਆਂ ਹਨ | ਅਜਿਹਾ ਹੀ ਇੱਕ ਹੋਰ ਹਾਦਸਾ ਵਾਪਰਿਆ ਜਿੱਥੇ ਕਿ ਨਾਭਾ SDM ਰਿਹਾਇਸ਼ ਦੇ ਸਾਹਮਣੇ ਇੱਕ PRTC ਬੱਸ ਡ੍ਰਾਈਵਰ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ | ਦਰਅਸਲ ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਕਿ ਇਸ ਦੌਰਾਨ ਕਿਸੇ ਅਣਪਛਾਤੇ ਵਹੀਕਲ ਨੇ ਉਸਨੂੰ ਟੱਕਰ ਮਾਰ ਦਿੱਤੀ | ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ | ਮ੍ਰਿਤਕ ਡਰਾਈਵਰ ਦੀ ਪਹਿਚਾਨ ਜਤਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਨਾਭਾ ਦਾ ਰਹਿਣ ਵਾਲਾ ਹੈ।

ਪਰਿਵਾਰਿਕ ਮੈਂਬਰਾਂ ਦਾ ਰੋ -ਰੋ ਬੁਰਾ ਹਾਲ

ਰਾਹਗੀਰ ਨੇ ਦੱਸਿਆ ਕਿ ਕਿਸੇ ਵਾਹਨ ਚਾਲਕ ਨੇ ਇਸ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਇਸ ਦੀ ਮੌਕੇ ਤੇ ਮੌਤ ਹੋ ਗਈ। ਇਸ ਮੌਕੇ ਤੇ ਮ੍ਰਿਤਕ ਬੱਸ ਡ੍ਰਾਈਵਰ ਦੇ ਨਾਲ ਕੰਮ ਕਰਦੇ ਬੱਸ ਦੇ ਕੰਡਕਟਰ ਰਾਮਧੀਰ ਨੇ ਕਿਹਾ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਇਕੱਠੇ ਹੀ ਜਾਂਦੇ ਸੀ। ਉੱਥੇ ਹੀ ਮ੍ਰਿਤਕ ਜਤਿੰਦਰ ਸਿੰਘ ਦੀ ਰੋਦੀ ਕਰਲਾਉਂਦੀ ਮਾਂ ਨੇ ਕਿਹਾ ਕਿ ਮੇਰਾ ਇੱਕੋ ਸਹਾਰਾ ਸੀ ਅਤੇ ਉਹ ਵੀ ਚਲਾ ਗਿਆ ਅਤੇ ਮੈਂ ਹੁਣ ਕਿਸ ਦੇ ਸਹਾਰੇ ਜ਼ਿੰਦਗੀ ਬਸਰ ਕਰਾਂਗੀ। ਪਰਿਵਾਰਿਕ ਮੈਂਬਰਾਂ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ।

ਮਾਂ ਦਾ ਇੱਕੋ -ਇੱਕ ਸਹਾਰਾ ਸੀ ਮ੍ਰਿਤਕ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਦੇ ਪਿਤਾ ਦੀ ਕਾਫ਼ੀ ਸਮੇਂ ਪਹਿਲਾ ਹੀ ਮੌਤ ਹੋ ਚੁੱਕੀ ਸੀ | ਜਿਸ ਤੋਂ ਬਾਅਦ ਉਹ ਮਾਂ ਦਾ ਇੱਕੋ ਇੱਕ ਸਹਾਰਾ ਸੀ ਅਤੇ ਹੁਣ ਉਹ ਸਹਾਰਾ ਵੀ ਨਹੀਂ ਰਿਹਾ | ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ | ਨਾਭਾ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਜਤਿੰਦਰ ਦੀ ਮੌਤ ਹੋਈ ਹੈ। ਇਸ ਘਟਨਾ ਸਬੰਧੀ ਜਾਂਚ ਕਰ ਰਹੇ ਹਾਂ।

 

 

 

 

 

 

ਬੇਅਦਬੀ ਮਾਮਲੇ ‘ਚ ਦੋਸ਼ੀ ਨੌਜਵਾਨ ਦਾ ਕੁੱਟ – ਕੁੱਟ ਕੀਤਾ ਕਤਲ || Punjab Latest News

0
The youth accused in the blasphemy case was beaten to death

ਬੇਅਦਬੀ ਮਾਮਲੇ ‘ਚ ਦੋਸ਼ੀ ਨੌਜਵਾਨ ਦਾ ਕੁੱਟ – ਕੁੱਟ ਕੀਤਾ ਕਤਲ || Punjab Latest News

ਪੰਜਾਬ ਦੇ ਫ਼ਿਰੋਜ਼ਪੁਰ ਦੇ ਜ਼ੀਰਾ ਤੋਂ ਬੇਅਦਬੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਬੇਅਦਬੀ ਕਰਨ ਦੇ ਦੋਸ਼ ਵਿੱਚ ਲੋਕਾਂ ਵੱਲੋਂ ਇੱਕ ਨੌਜਵਾਨ ਨੂੰ ਕੁੱਟ -ਕੁੱਟ ਕੇ ਮਾਰ ਦਿੱਤਾ ਗਿਆ | ਮਿਲੀ ਜਾਣਕਾਰੀ ਅਨੁਸਾਰ ਜ਼ੀਰਾ ਦੇ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਵੀਰ ਸਿੰਘ ਵਿੱਚ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ  |

ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ , ਜਿਸ ਤੋਂ ਬਾਅਦ ਉਥੇ ਮੌਕੇ ‘ਤੇ ਮੌਜੂਦ ਭੀੜ ਨੇ ਉਸਨੂੰ ਫੜ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਇਕ ਮਹਿਲਾ ਕਿਸਾਨ ਦੀ ਹੋਈ ਮੌਤ

ਨੌਜਵਾਨ ਦੀ ਦਿਮਾਗੀ ਹਾਲਤ ਨਹੀਂ ਸੀ ਠੀਕ

ਮ੍ਰਿਤਕ ਨੌਜਵਾਨ ਦੀ ਪਛਾਣ ਬਖ਼ਸ਼ੀਸ਼ ਉਰਫ਼ ਗੋਲਾ (25) ਵਾਸੀ ਨੇੜਲੇ ਪਿੰਡ ਤਲੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੇ ਅਜਿਹਾ ਕਿਉਂ ਕੀਤਾ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ |

 

 

 

 

 

 

ਕਿਸਾਨ ਅੰਦੋਲਨ ਦੌਰਾਨ ਇਕ ਮਹਿਲਾ ਕਿਸਾਨ ਦੀ ਹੋਈ ਮੌਤ || News of Punjab || Today News

0
A woman farmer died during the farmers movement

ਕਿਸਾਨ ਅੰਦੋਲਨ ਦੌਰਾਨ ਇਕ ਮਹਿਲਾ ਕਿਸਾਨ ਦੀ ਹੋਈ ਮੌਤ || News of Punjab || Today News

ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬਾਰਡਰਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਇਸ ਦੌਰਾਨ ਹੁਣ ਤੱਕ ਕਈ ਕਿਸਾਨ ਆਪਣੀ ਜਾਨ ਵੀ ਗਵਾ ਚੁੱਕੇ ਹਨ | ਅਜਿਹੀ ਹੀ ਇੱਕ ਮੰਦਭਾਗੀ ਖ਼ਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕਿਸਾਨੀ ਅੰਦੋਲਨ ਦੌਰਾਨ ਇੱਕ ਮਹਿਲਾ ਕਿਸਾਨ ਦੀ ਮੌਤ ਹੋ ਗਈ ਹੈ | ਮ੍ਰਿਤਕ ਮਹਿਲਾ ਕਿਸਾਨ ਦੀ ਪਹਿਚਾਣ ਬਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਵਜੋ ਹੋਈ ਹੈ।

ਦੇਰ ਰਾਤ ਹੋਈ ਮੌਤ

ਦੱਸਿਆ ਜਾ ਰਿਹਾ ਹੈ ਕਿ ਇਹ ਮੌਤ ਦੇਰ ਰਾਤ ਸ਼ੰਭੂ ਬਾਰਡਰ ‘ਤੇ ਹੋਈ ਹੈ | ਮ੍ਰਿਤਕ ਮਹਿਲਾ ਕਿਸਾਨ ਪਿੰਡ ਵਲੀਪੁਰ ਜ਼ਿਲ੍ਹਾ ਤਰਨ ਤਾਰਨ ਦੀ ਹੈ ਜਿਸਦੀ ਉਮਰ 55 ਸਾਲ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਵੀ ਕਾਫ਼ੀ ਕਿਸਾਨ ਸ਼ਹੀਦ ਹੋਏ ਸਨ ਅਤੇ ਇਸ ਵਾਰ ਇਹ ਸਿਲਸਿਲਾ ਜਾਰੀ ਹੈ |

 

 

ਸੜਕ ਹਾਦਸੇ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਪਰਿਵਾਰ , 3 ਜੀਆਂ ਦੀ ਗਈ ਜਾਨ || Latest News || News of Punjab

0
The road accident destroyed the laughing family, 3 lives were lost

ਸੜਕ ਹਾਦਸੇ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਪਰਿਵਾਰ , 3 ਜੀਆਂ ਦੀ ਗਈ ਜਾਨ || Latest News || News of Punjab

ਅੰਮ੍ਰਿਤਸਰ ਨੇੜੇ ਪੈਂਦੇ ਕਸਬਾ ਮਹਿਤਾ ਤੇ ਨੇੜਲੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਦੇ ਉੱਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ | ਜਿਸ ‘ਚ ਇੱਕ ਹੱਸਦੇ -ਵੱਸਦੇ ਪਰਿਵਾਰ ਦੇ ਤਿੰਨ ਜੀਆਂ ਦੀ ਜਾਨ ਚਲੀ ਗਈ | ਇਸ ਹਾਦਸੇ ਵਿੱਚ ਅਣਪਛਾਤੇ ਵਾਹਨ ਅਤੇ ਮੋਟਰਸਾਈਕਲ ਸਵਾਰ ਪਰਿਵਾਰ ਵਿਚਾਲੇ ਟੱਕਰ ਹੋ ਗਈ ਜਿਸ ਨਾਲ ਪਿਓ, ਪੁੱਤਰ ਅਤੇ ਦਾਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।  ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ |

ਕਿਵੇਂ ਵਾਪਰਿਆ ਇਹ ਹਾਦਸਾ ?

ਪਰਿਵਾਰਿਕ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕੋਟਲਾ ਸੂਬਾ ਸਿੰਘ ਦੇ ਵਸਨੀਕ ਹਨ। ਉਨ੍ਹਾਂ ਦੇ ਚਾਚੇ ਦਾ ਲੜਕਾ ਅਮਰਜੋਤ ਸਿੰਘ ਆਪਣੀ ਮਾਤਾ ਬਲਵੀਰ ਕੌਰ ਅਤੇ ਡੇਢ ਸਾਲਾਂ ਪੁੱਤਰ ਨਾਲ ਬਾਈਕ ਤੇ ਸਵਾਰ ਹੋ ਕੇ ਮਹਿਤਾ ਚੌਂਕ ਤੋਂ ਆ ਰਹੇ ਸਨ। ਇਸ ਦੌਰਾਨ ਕਸਬਾ ਮਹਿਤਾ ਨੇੜੇ ਪੈਂਦੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਕਿਨਾਰੇ ਇੱਕ ਖੇਤ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ।

ਜਿਸ ਕਰਕੇ ਸੜਕ ਤੇ ਸੰਘਣੇ ਧੂਏ ਵਿੱਚ ਪਿੱਛੋਂ ਆ ਰਿਹਾ ਕੋਈ ਵਾਹਨ ਇਨ੍ਹਾਂ ਉੱਪਰ ਦੀ ਲੰਘ ਗਿਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਤਿੰਨੋਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਰਜੋਤ ਸਿੰਘ ਅੰਮ੍ਰਿਤਸਰ ਵਿਖੇ ਪੰਚਾਇਤੀ ਵਿਭਾਗ ਵਿੱਚ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਪਿੱਛੇ ਪਰਿਵਾਰ ਵਿੱਚ ਮ੍ਰਿਤਿਕ ਅਮਰਜੋਤ ਸਿੰਘ ਦੀ ਪਤਨੀ ਅਤੇ ਤਿੰਨ ਭੈਣਾਂ ਰਹਿ ਗਈਆਂ ਹਨ।

ਇਹ ਵੀ ਪੜ੍ਹੋ : ਨਾਭਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਐਕਟਿਵਾ ਸਵਾਰ ਦੀ ਮੌਕੇ ‘ਤੇ ਹੋਈ ਮੌਤ

ਪੁਲਿਸ ਨੇ ਮਾਮਲਾ ਕੀਤਾ ਦਰਜ

ਇਸ ਮਾਮਲੇ ਸਬੰਧੀ ਥਾਣਾ ਮਹਿਤਾ ਦੇ SHO ਗਗਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਣਪਛ਼ਤੇ ਵਾਹਨ ਦੀ ਪਛਾਣ ਕਰਨ ਦੇ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸਿਵਿਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।