Home Blog Page 128

ਬਿਕਰਮ ਸਿੰਘ ਮਜੀਠੀਆ ਕੇਸ ਦੀ ਸੁਣਵਾਈ ਹੁਣ ਹੋਵੇਗੀ 5 ਨੂੰ

0
Majithia

ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜਿਲਾ ਅਦਾਲਤ (District Court) ਵਿਚ ਅੱਜ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Bikram Majithia) ਪੇਸ਼ ਹੋਏ ਤੇ ਮਾਮਲੇ ਦੀ ਸੁਣਵਾਈ 5 ਮਾਰਚ ਨੂੰ ਹੋਵੇਗੀ ।

ਕਿਸ ਮਾਮਲੇ ਵਿਚ ਪੇਸ਼ ਹੋਏ ਸਨ ਮਜੀਠੀਆ

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਅਕਾਲੀ ਮੰਤਰੀ (Former Akali Minister) ਬਿਕਰਮ ਸਿੰਘ ਮਜੀਠੀਆ ਜੋ ਅੱਜ ਚੰਡੀਗੜ੍ਹ ਦੀ ਜਿ਼ਲਾ ਅਦਾਲਤ ਵਿਚ ਪੇਸ਼ ਹੋਏ ਸਨ ਤੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ ਹੈ ਨਾਲ ਸਬੰਧਤ ਇਹ ਮਾਮਲਾ 2021 ਦਾ ਹੈ । ਦੱਸਣਯੋਗ ਹੈ ਕਿ ਸਾਲ 2021 ਵਿੱਚ ਅਕਾਲੀ ਦਲ ਵੱਲੋਂ ਵਧਦੀ ਮਹਿੰਗਾਈ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਤਤਕਾਲੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕੀਤਾ ਗਿਆ ਸੀ । ਇਸ ਦੌਰਾਨ ਚੰਡੀਗੜ੍ਹ ਪੁਲਿਸ ਨਾਲ ਹੋਈ ਝੜਪ ਅਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਹੇਠ ਮਜੀਠੀਆ ਅਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ ।

ਪਹਿਲਾਂ ਲੱਗੀ ਹੋਈ ਸੀ ਹਾਈ ਕੋਰਟ ਦੀ ਰੋਕ

ਬਿਕਰਮ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿਚ ਜੇਲ ਵਿਚ ਬੰਦ ਸਨ ਦੇ ਚਲਦਿਆਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ `ਤੇ ਰੋਕ ਲਗਾਈ ਗਈ ਸੀ ਪਰ ਹੁਣ ਮਜੀਠੀਆ ਦੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਹਾਈਕੋਰਟ ਵਲੋਂ ਇਸ ਰੋਕ ਨੂੰ ਹਟਾ ਲਿਆ ਗਿਆ ਹੈ, ਜਿਸਦੇ ਚਲਦਿਆਂ ਬਿਕਰਮ ਮਜੀਠੀਆ ਅੱਜ ਜਿ਼ਲਾ ਅਦਾਲਤ ਵਿਚ ਪੇਸ਼ ਹੋਏ ਤੇ ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ (Next hearing) 5 ਮਾਰਚ ਤੈਅ ਕੀਤੀ ਹੈ ।

Read More : ਹਾਈਕੋਰਟ ਵਿਚ ਹੋਈ ਬਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਸੁਣਵਾਈ

ਪ੍ਰਸਿੱਧ ਫਿ਼ਲਮੀ ਅਦਾਕਾਰਾ ਕੰਗਨਾ ਰਣੌਤ ਦੀ ਸੁਣਵਾਈ ਅੱਗੇ ਪਈ

0
Kangana Ranaut

ਬਠਿੰਡਾ, 24 ਫਰਵਰੀ 2026 : ਪ੍ਰਸਿੱਧ ਫਿ਼ਲਮੀ ਅਦਾਕਾਰਾ ਤੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ (Kangana Ranaut) ਦੀ ਬਠਿੰਡਾ ਕੋਰਟ ਵਿਖੇ ਅੱਜ ਹੋਣ ਵਾਲੀ ਸੁਣਵਾਈ ਟਲ ਗਈ ਹੈ ।

ਹੁਣ ਕਦੋਂ ਹੋਵੇਗੀ ਸੁਣਵਾਈ

ਮਿਲੀ ਜਾਣਕਾਰੀ ਅਨੁਸਾਰ ਕੰਗਨਾ ਰਣੌਤ ਦੀ ਜੋ ਅੱਜ ਬਠਿੰਡਾ ਕੋਰਟ (Bathinda Court) ਵਿਖੇ ਬੇਸ਼ਕ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਹੋਣੀ ਪਰ ਉਹ ਅੱਜ ਨਹੀਂ ਹੋ ਸਕੀ ਤੇ ਹੁਣ ਇਹ ਸੁਣਵਾਈ 10 ਮਾਰਚ (Hearing March 10) ਨੂੰ ਹੋਵੇਗੀ । ਕਿਉਂਕਿ ਅੱਜ ਅੱਜ ਵਕੀਲ ਭਾਈਚਾਰੇ ਵਲੋਂ ਸੂਬਾ ਪੱਧਰੀ ਹੜ੍ਹਤਾਲ ਕੀਤੀ ਹੋਈ ਹੈ । ਦੱਸਣਯੋਗ ਹੈ ਕਿ ਕੰਗਨਾ ਰਣੌਤ ਤੇ ਜੋ ਮਾਨਹਾਣੀ ਮਾਮਲਾ (Defamation case) ਚੱਲ ਰਿਹਾ ਹੈ ਉਹ ਕਿਸਾਨ ਮਹਿਲਾਵਾਂ ਖਿਲਾਫ਼ ਵਿਵਾਦਤ ਟਿੱਪਣੀ ਕਰਨ ਦਾ ਹੈ ।

Read More : ਬਠਿੰਡਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਦਿੱਤੀ ਨਿਜੀ ਪੇਸ਼ੀ ਤੋਂ ਛੋਟ

ਅਧਿਆਪਕ ਨੇ ਕੀਤਾ ਵਿਦਿਆਰਥਣ ਨਾਲ ਜਬਰ ਜਨਾਹ

0
Rape

ਉੱਤਰ ਪ੍ਰਦੇਸ਼, 24 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਵਿਖੇ ਇਕ ਟਿਊਸ਼ਨ ਟੀਚਰ ਵਲੋਂ ਆਪਣੀ ਹੀ ਵਿਦਿਆਰਥਣ ਨਾਲ ਬਲਾਤਕਾਰ (Rape) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਪੁਲਸ ਨੇ ਕਾਰਵਾਈ ਕਰਦਿਆਂ ਅਧਿਆਪਕ ਭੇਜਿਆ ਜੇਲ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਥਾਣਾ ਖੇਤਰ ਵਿਖੇ ਜੋ ਇਕ ਟਿਊਸ਼ਨ ਟੀਚਰ (Tuition teacher) ਵਲੋਂ ਵਿਦਿਆਰਥਣ ਨਾਲ ਵਾਰ-ਵਾਰ ਜਬਰ ਜਨਾਹ ਕੀਤਾ ਗਿਆ ਹੈ ਦੇ ਮਾਮਲੇ ਵਿਚ ਪੀੜ੍ਹਤਾ ਦੀ ਮਾਂ ਦੀ ਸਿ਼ਕਾਇਤ ਦੇ ਆਧਾਰ ਤੇ ਕਾਰਵਾਈ ਕਰਦਿਆਂ ਪੁਲਸ ਨੇ ਮਾਮਲੇ ਦੇ ਦੋਸ਼ੀ ਅਧਿਆਪਕ ਨੂੰ ਪੋਕਸੋ ਐਕਟ, ਐਸ. ਸੀ., ਐਸ. ਟੀ. ਐਕਟ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਕੇੇਸ ਦਰਜ (Case registered) ਕਰਕੇੇ ਗ੍ਰਿਫ਼ਤਾਰ ਕਰ ਲਿਆ ਹੈ । ਡੀ. ਸੀ. ਪੀ. ਦੀਆਂ ਸਖ਼ਤ ਹਦਾਇਤਾਂ ‘ਤੇ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਦੋਸ਼ੀ ਵੀਰ ਸਿੰਘ ਯਾਦਵ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ।

ਕੌਣ ਹੈ ਇਹ ਅਧਿਆਪਕ

ਜਿਸ ਟਿਊਸ਼ਨ ਟੀਚਰ ਵਲੋਂ 13 ਸਾਲਾ ਦਲਿਤ ਵਿਦਿਆਰਥਣ (Student) ਨਾਲ ਪਿਛਲੇ 20 ਦਿਨਾਂ ਵਿਚ ਉਸਨੂੰ ਧਮਕੀਆਂ ਦੇ ਕੇ ਅਤੇ ਡਰਾ ਧਮਕਾ ਕੇ ਵਾਰ-ਵਾਰ ਬਲਾਤਕਾਰ ਕੀਤਾ ਗਿਆ ਹੈ ਦਾ ਨਾਮ ਵੀਰ ਸਿੰਘ ਯਾਦਵ ਹੈ । ਅਧਿਆਪਕ ਵਲੋਂ ਵਿਦਿਆਰਥਣ ਨਾਲ ਲਗਾਤਾਰ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ (Physical abuse) ਕਾਰਨ ਨਾਬਾਲਗ ਵਿਦਿਆਰਥਣ ਗਰਭਵਤੀ ਹੋ ਗਈ । ਜਿਸ ਤੇ ਅਧਿਆਪਕ ਨੇ ਜਨਤਕ ਸ਼ਰਮ ਅਤੇ ਫੜੇ ਜਾਣ ਦੇ ਡਰ ਤੋਂ ਵਿਦਿਆਰਥਣ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰ ਦਿੱਤਾ । ਗਰਭਪਾਤ ਤੋਂ ਬਾਅਦ ਨਾਬਾਲਗ ਲੜਕੀ ਨੂੰ ਅਥਾਹ ਸਰੀਰਕ ਦਰਦ ਹੋਇਆ ਅਤੇ ਉਸਨੇ ਹਿੰਮਤ ਜੁਟਾ ਕੇ ਆਪਣੀ ਮਾਂ ਨੂੰ ਇਸ ਘਿਨਾਉਣੇ ਕੰਮ ਬਾਰੇ ਦੱਸਿਆ, ਜਿਸ ਨਾਲ ਉਸਦਾ ਪਰਦਾਫਾਸ਼ ਹੋਇਆ ।

Read More : ਬੱਚੀ ਨਾਲ ਬਲਾਤਕਾਰ ਦੇ ਦੋਸ਼ ਹੇਠ ਦੋਸ਼ੀ ਨੂੰ ਅਦਾਲਤ ਨੇ ਸੁਣਾਈ 20 ਸਾਲ ਦੀ ਸਜ਼ਾ

ਟਾਟਾ ਸਟੀਲ ਪਲਾਂਟ ਦੇ ਸ਼ੁਰੂ ਹੋਣ ਨਾਲ ਮਿਲੇਗਾ ਉਦਯੋਗ ਨੂੰ ਹੁਲਾਰਾ : ਮੁੱਖ ਮੰਤਰੀ

0
Bhagwant Singh

ਚੰਡੀਗੜ੍ਹ, 24 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਵਿਖੇ ਜੋ ਟਾਟਾ ਸਟੀਲ ਵਲੋਂ ਪਲਾਂਟ ਸ਼ੁਰੂ ਕੀਤਾ ਜਾ ਰਿਹਾ ਹੈ ਦੇ ਮਾਰਚ ਵਿਚ ਸ਼ੁਰੂ ਹੋਣ ਦੇ ਆਸਾਰ ਪਾਏ ਜਾ ਰਹੇ ਹਨ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਕਿਹਾ ਕਿ ਟਾਟਾ ਸਟੀਲ ਦੇ ਲੁਧਿਆਣਾ ਵਿਚ ਨਿਰਮਾਣ ਪਲਾਂਟ ਦੇ ਮਾਰਚ ਤੋਂ ਚਾਲੂ ਹੋਣ ਨਾਲ ਪੰਜਾਬ ਵਿਚ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਮਜ਼ਬੂਤ ਸ਼ਾਸਨ ਢਾਂਚੇ ਵਿਚ ਵਿਸ਼ਵ ਉਦਯੋਗ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਟਾਟਾ ਸਟੀਲ ਸਮੂਹ ਦੁਨੀਆਂ ਦੇ ਮੋਹਰੀ ਸਟੀਲ ਨਿਰਮਾਤਾਵਾਂ ਵਿਚੋਂ ਇੱਕ ਹੈ, ਜਿਸਦੀ ਸਾਲਾਨਾ ਕੱਚੇ ਸਟੀਲ ਦੀ ਸਮਰੱਥਾ ਲਗਭਗ 34 ਮਿਲੀਅਨ ਟਨ ਅਤੇ ਦੁਨੀਆਂ ਦੇ ਵੱਖ-ਵੱਖ ਭੁਗੌਲਿਕ ਖੇਤਰਾਂ ਵਿਚ ਮਜ਼ਬੂਤ ਮੌਜੂਦਗੀ ਹੈ ।

115 ਏਕੜ ਵਿਚ ਫੈਲਿਆ ਪ੍ਰਾਜੈਕਟ ਹੋ ਗਿਆ ਹੈ ਹੁਣ 3200 ਕਰੋੜ ਦਾ

ਟਾਟਾ ਸਟੀਲ ਦੇ ਇੱਕ ਸੀਨੀਅਰ ਵਫ਼ਦ, ਜਿਸ ‘ਚ ਉਪ ਪ੍ਰਧਾਨ (ਲੌਂਗ ਪ੍ਰੋਡਕਟਸ) ਆਸ਼ੀਸ਼ ਅਨੁਪਮ ਅਤੇ ਕਾਰਪੋਰੇਟ ਮਾਮਲਿਆਂ ਦੇ ਸੀਨੀਅਰ ਪ੍ਰਤੀਨਿਧ ਸ਼ਾਮਲ ਹਨ, ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਟਾਟਾ ਸਟੀਲ ਲਿਮਟਿਡ ਲੁਧਿਆਣਾ (Tata Steel Limited Ludhiana) ਵਿਚ ਹਾਈ-ਟੈਕ ਵੈਲੀ ਨੇੜੇ ਇੱਕ ਰੀਬਾਰ ਮਿੱਲ ਦੇ ਨਾਲ 0.75 ਐਮ. ਟੀ. ਪੀ. ਏ. ਇਲੈਕਟ੍ਰਿਕ ਆਰਕ ਫਰਨੇਸ-ਅਧਾਰਤ ਸਟੀਲ-ਨਿਰਮਾਣ ਸਹੂਲਤ ਸਥਾਪਤ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ 115 ਏਕੜ ‘ਚ ਫੈਲਿਆ ਇਹ ਪ੍ਰੋਜੈਕਟ, ਜਿਸ ‘ਚ ਸ਼ੁਰੂ ਵਿੱਚ ਲਗਭੱਗ 2,600 ਕਰੋੜ ਦਾ ਨਿਵੇਸ਼ ਹੋਣ ਦਾ ਅਨੁਮਾਨ ਸੀ, ਹੁਣ ਵਧ ਕੇ 3,200 ਕਰੋੜ ਹੋ ਗਿਆ ਹੈ । ਇਸ ਪਲਾਂਟ ਤੋਂ ਲਗਭੱਗ 2,500 ਵਿਅਕਤੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਮਾਹੌਲ ਨੂੰ ਮਜ਼ਬੂਤੀ ਮਿਲੇਗੀ ।

ਯੂਨਿਟ 100 ਪ੍ਰਤੀਸ਼ਤ ਸਟੀਲ ਸਕਰੈਪ ਨੂੰ ਵਰਤੇਗੀ ਕੱਚੇ ਮਾਲ ਵਜੋਂ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਇਹ ਯੂਨਿਟ 100 ਪ੍ਰਤੀਸ਼ਤ ਸਟੀਲ ਸਕ੍ਰੈਪ ਨੂੰ ਕੱਚੇ ਮਾਲ ਵਜੋਂ ਵਰਤੇਗੀ ਅਤੇ ਇੱਕ ਟਿਕਾਊ ਅਤੇ ਵਾਤਾਵਰਣ ਅਨੁਕੂਲ ਉਤਪਾਦਨ ਪ੍ਰਕਿਰਿਆ ਅਪਣਾਏਗੀ । ਉਨ੍ਹਾਂ ਕਿਹਾ ਕਿ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਵਾਇਤੀ ਬਲਾਸਟ ਫਰਨੇਸ ਤਕਨਾਲੋਜੀ ਦੇ ਮੁਕਾਬਲੇ ਕਾਰਬਨ ਨਿਕਾਸ ਨੂੰ ਕਾਫ਼ੀ ਘਟਾਉਂਦਾ ਹੈ, ਜੋ ਵਾਤਾਵਰਣ ਅਨੁਕੂਲ ਅਤੇ ਟਿਕਾਊ ਉਦਯੋਗਿਕ ਵਿਕਾਸ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ ।

ਮੈਗਾ ਪ੍ਰਾਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਬਣਾਇਆ ਹੈ ਸਮੇਂ ਸਿਰ ਪੂਰਾ ਕਰਨਾ ਯਕੀਨੀ

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਇਸ ਮੈਗਾ ਪ੍ਰੋਜੈਕਟ ਦੇ ਨਿਰਮਾਣ ਅਤੇ ਸੰਚਾਲਨ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਹੈ, ਜੋ ਕਿ ਪੰਜਾਬ ਦੀਆਂ ਉਦਯੋਗ-ਪੱਖੀ ਨੀਤੀਆਂ ਅਤੇ ਸਰਗਰਮ ਸ਼ਾਸਨ ਢਾਂਚੇ ਨੂੰ ਦਰਸਾਉਂਦਾ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਜਮਸ਼ੇਦਪੁਰ ਤੋਂ ਬਾਅਦ ਭਾਰਤ ‘ਚ ਟਾਟਾ ਸਟੀਲ ਦਾ ਦੂਜਾ ਸਭ ਤੋਂ ਵੱਡਾ ਪਲਾਂਟ ਹੈ ਅਤੇ ਪੰਜਾਬ ‘ਚ ਕੰਪਨੀ ਦੇ ਸਭ ਤੋਂ ਵੱਡੇ ਨਿਵੇਸ਼ ਨੂੰ ਦਰਸਾਉਂਦਾ ਹੈ । ਇਸ ਦੌਰਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ, ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਅਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ ।

Read More : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕੀਤਾ ਮੇਰੀ ਰਸੋਈ ਸਕੀਮ ਦਾ ਐਲਾਨ

ਤਿੰਨ ਨਾਬਾਲਗ ਲੜਕੀਆਂ ਘਰ ਤੋਂ ਅਚਾਨਕ ਹੋਈਆਂ ਲਾਪਤਾ

0
Missing

ਜਲੰਧਰ, 24 ਫਰਵਰੀ 2026 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੇ ਸੁੰਦਰ ਨਗਰ ਖੇਤਰ ਵਿਚੋਂ ਤਿੰਨ ਨਾਬਾਲਗ ਕੁੜੀਆਂ ਦੇ ਅਚਾਨਕ ਹੀ ਘਰ ਤੋਂ ਨਿਕਲਣ ਤੋਂ ਬਾਅਦ ਲਾਪਤਾ (Missing) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੀ ਕਿੰਨੀ ਉਮਰ ਦੀਆਂ ਤਿੰਨ ਲਾਪਤਾ ਹੋਈਆਂ ਲੜਕੀਆਂ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਸੁੰਦਰ ਨਗਰ ਖੇਤਰ ਵਿਚੋਂ ਜੋ ਤਿੰਨ ਨਾਬਾਲਗ ਲੜਕੀਆਂ (Three minor girls) ਦੇ ਇਕੱਠਿਆਂ ਹੀ ਲਾਪਤਾ ਹੋਣ ਬਾਰੇ ਪਤਾ ਚੱਲਿਆ ਹੈ ਵਿਚੋਂ ਦੋ ਸਕੀਆਂ ਭੈਣਾਂ ਤੇ ਇਕ ਉਨ੍ਹਾਂ ਦੀ ਸਹੇਲੀ ਹੈ । ਤਿੰਨੋਂ ਜਣੀਆਂ ਦੋ ਸਕੀਆਂ ਭੈਣਾਂ 12 ਤੇ 13 ਸਾਲ ਦੀਆਂ ਅਤੇ ਉਨ੍ਹਾਂ ਦੀ ਸਹੇਲੀ 16 ਸਾਲਾਂ ਦੀ ਹੈ। ਲੜਕੀਆਂ ਦੇ ਇਸ ਤਰ੍ਹਾਂ ਲਾਪਤਾ ਹੋਣ ਦੇ ਮਾਮਲੇ ਦੀ ਪੁਲਸ ਵਲੋਂ ਦੇਖੀ ਗਈ ਸੀ. ਸੀ. ਟੀ. ਵੀ. ਫੁਟੇਜ (CCTV footage) ਮੁਤਾਬਕ ਤਿੰਨੋਂ ਕੱਲ ਦੁਪਹਿਰ ਡੇਢ ਵਜੇ ਦੇ ਕਰੀਬ ਆਪਣੇ ਘਰੋਂ ਨਿਕਲਦੀਆਂ ਦਿਖਾਈ ਦਿੱਤੀ ਹਨ, ਜਿਨ੍ਹ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ।

ਪਰਿਵਾਰਕ ਮੈਂਬਰਾਂ ਨੂੰ ਕਦੋਂ ਲੱਗਿਆ ਪਤਾ

ਤਿੰਨ ਕਿਸ਼ੋਰੀਆਂ ਦੇ ਇਸ ਤਰ੍ਹਾਂ ਲਾਪਤਾ ਹੋਣ ਦਾ ਘਰ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉਹ ਸੋਮਵਾਰ ਸ਼ਾਮ ਨੂੰ ਕੰਮ ਤੋਂ ਵਾਪਸ ਆਏ । ਜਦੋਂ ਘਰ ਵਿਚ ਬੱਚੇ ਨਾ ਮਿਲੇ ਤਾਂ ਉਨ੍ਹਾਂ ਬੱਚਿਆਂ ਦੀ ਭਾਲ ਕੀਤੀ ਪਰ ਕੋਈ ਵੀ ਥਹੁ ਪਤਾ ਨਾ ਲੱਗਣ ਤੇ ਪੁਲਸ ਨੂੰ ਦੱਸਿਆ ਗਿਆ । ਸੂਚਨਾ ਮਿਲਣ ‘ਤੇ ਏ. ਸੀ. ਪੀ. (A. C. P.) (ਉੱਤਰੀ) ਅਸ਼ੋਕ ਮੀਣਾ ਅਤੇ ਪੁਲਸ ਸਟੇਸ਼ਨ ਡਵੀਜ਼ਨ ਨੰਬਰ 8 ਦੀ ਇੱਕ ਪੁਲਸ ਟੀਮ ਮੌਕੇ ‘ਤੇ ਪਹੁੰਚੀ, ਜਿਸਨੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਅਧਿਕਾਰੀ ਅਸ਼ੋਕ ਮੀਣਾ (Ashok Meena) ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਈ ਪੁਲਸ ਟੀਮਾਂ ਕੁੜੀਆਂ ਦੀ ਭਾਲ ਕਰ ਰਹੀਆਂ ਹਨ ।

Read More : ਅਮਰੀਕਾ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਬੈਂਕ ਕਰਮਚਾਰੀ ਹੋਵੇ ਜਾਂ ਸਰਕਾਰੀ ਕੋਈ ਵੀ ਨਹੀਂ ਜਾਵੇਗਾ ਬਖਸਿ਼ਆ : ਨਾਇਬ ਸੈਣੀ

0
Naib Saini

ਚੰਡੀਗੜ੍ਹ, 24 ਫਰਵਰੀ 2026 : ਹਰਿਆਣਾ ਸਰਕਾਰ (Haryana Government) ਦੇ ਬੈਂਕ ਖਾਤਿਆਂ ਵਿਚੋਂ ਹੋਈ 590 ਕਰੋੜ ਦੀ ਧੋਖਾਧੜੀ ਮਾਮਲੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਹੈ ।

ਕੀ ਪ੍ਰਤੀਕਿਰਿਆ ਦਿੱਤੀ ਹੈ ਸੀ. ਐਮ. ਸੈਣੀ ਨੇ

ਮਿਲੀ ਜਾਣਕਾਰੀ ਮੁਤਾਬਕ ਜੋ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ਵਿਚੋਂ 590 ਕਰੋੜ ਦੀ ਧੋਖਾਧੜੀ (590 crore fraud) ਹੋਣ ਦਾ ਮਾਮਲਾ ਉਠਿਆ ਹੈ ਸਬੰਧੀ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ (Naib Singh Saini) ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਆਖਿਆ ਹੈ ਕਿ ਚਾਹੇ ਬੈਂਕ ਕਰਮਚਾਰੀ ਹੋਵੇ ਜਾਂ ਸਰਕਾਰੀ ਕੋਈ ਵੀ ਬਖਸਿ਼ਆ ਨਹੀਂ ਜਾਵੇਗਾ । ਉਨ੍ਹਾਂ ਆਖਿਆ ਹੈ ਕਿ ਸਰਕਾਰ ਨੇ ਤੁਰੰਤ ਆਈ. ਡੀ. ਐਫ. ਸੀ. ਫਰਸਟ ਬੈਂਕ ਅਤੇ ਏ. ਯੂ. ਬੈਂਕ ਨੂੰ ਸਰਕਾਰੀ ਕਾਰੋਬਾਰ ਤੋਂ ਡੀ-ਐਮਪੈਨਲ ਕਰ ਦਿੱਤਾ ਹੈ ।

ਕੀ ਆਖਿਆ ਆਰ. ਬੀ. ਆਈ. ਗਵਰਨਰ ਨੇ

ਰਿਜ਼ਰਵ ਬੈਂਕ ਆਫ ਇੰਡੀਆ (Reserve Bank of India) ਦੇ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ’ਤੇ ਨਿਗਰਾਨੀ ਕਰ ਰਹੇ ਹਨ ਪਰ ਇਹ ਕੋਈ ਸਿਸਟਮ ਦਾ ਮੁੱਦਾ ਨਹੀਂ ਹੈ । ਇਸ ਮਾਮਲੇ ਨਾਲ ਨਾ ਸਿਰਫ਼ ਬੈਂਕਿੰਗ ਸਿਸਟਮ ਦੀ ਸੁਰੱਖਿਆ ’ਤੇ ਸਵਾਲ ਖੜ੍ਹਾ ਹੋ ਗਿਆ ਹੈ, ਸਗੋਂ ਸਰਕਾਰੀ ਖਾਤਿਆਂ ਦੀ ਨਿਗਰਾਨੀ ਅਤੇ ਪਾਰਦਰਸ਼ਤਾ ਦੀ ਲੋੜ ਵੀ ਮਹਿਸੂਸ ਕੀਤੀ ਜਾ ਰਹੀ ਹੈ ।

ਕੀ ਆਖਿਆ ਆਈ. ਡੀ. ਐਫ. ਸੀ. ਦੇ ਸੀ. ਈ. ਓ. ਨੇ

ਆਈ. ਡੀ. ਐਫ. ਸੀ. ਫਰਸਟ ਬੈਂਕ (I. D. F. C. First Bank) ਦੇ ਸੀ. ਈ. ਓ. ਵੀ. ਵੈਦਿਆਨਾਥਨ ਨੇ ਮੰਨਿਆ ਕਿ ਇਹ ਧੋਖਾਧੜੀ “ਜਾਅਲੀ ਚੈਕ ਲੈਣ-ਦੇਣ ਰਾਹੀਂ ਕਰਮਚਾਰੀਆਂ ਅਤੇ ਬਾਹਰੀ ਪੱਖਾਂ ਦੀ ਮਿਲੀਭੁਗਤ” ਨਾਲ ਹੋਈ ਹੈ । ਉਨ੍ਹਾਂ ਦੱਸਿਆ ਕਿ ਕੇ. ਪੀ. ਐਮ. ਜੀ. ਵੱਲੋਂ ਸੁਤੰਤਰ ਫੋਰੈਂਸਿਕ ਆਡਿਟ ਚਾਰਪੰਜ ਹਫ਼ਤਿਆਂ ਵਿੱਚ ਪੂਰਾ ਹੋਵੇਗਾ । ਵੈਦਿਆਨਾਥਨ ਨੇ ਇਹ ਵੀ ਕਿਹਾ ਕਿ ਬੈਂਕ ਨੇ ਪੁਲਸ ਵਿੱਚ ਸਿ਼ਕਾਇਤ ਦਰਜ ਕਰਾਈ ਹੈ ਅਤੇ 35 ਕਰੋੜ ਰੁਪਏ ਦਾ “ਕਰਮਚਾਰੀ ਬੇਈਮਾਨੀ ਬੀਮਾ” ਕਵਰ ਵੀ ਮੌਜੂਦ ਹੈ ।

ਏ. ਯੂ. ਬੈਂਕ ਨੇ ਕੀਤਾ ਕਿਸੇ ਵੀ ਗੜਬੜ ਤੋਂ ਇਨਕਾਰ

ਏ. ਯੂ. ਬੈਂਕ ਨੇ ਕਿਸੇ ਵੀ ਗੜਬੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਸਾਰੇ ਖਾਤੇ ਪੂਰੀ ਅਤੇ ਅਧਿਕਾਰਿਤ ਪ੍ਰਕਿਰਿਆ” ਨਾਲ ਖੋਲ੍ਹੇ ਗਏ ਸਨ ਅਤੇ 25 ਕਰੋੜ ਰੁਪਏ ਦੀ ਬਾਕੀ ਰਕਮ ਮੁੜ ਵਾਪਸ ਕਰ ਦਿੱਤੀ ਗਈ । ਇਸ ਮੌਕੇ ਬੈਂਕ ਵੱਲੋਂ ਧੋਖਾਧੜੀ ਦੀ ਰਕਮ ਦਾ ਅੰਦਾਜ਼ਾ 590 ਕਰੋੜ ਰੁਪਏ ਲਗਾਇਆ ਗਿਆ ਹੈ ਪਰ “ਰੀਕੰਸਿਲੀਏਸ਼ਨ ਐਕਸਰਸਾਈਜ ਤੋਂ ਬਾਅਦ ਅੰਤਿਮ ਅੰਕੜਾ ਸਾਹਮਣੇ ਆਵੇਗਾ ।

Read More : 590 ਕਰੋੜ ਦੀ ਹਰਿਆਣਾ ਸਰਕਾਰ ਦੇ ਖਾਤਿਆਂ ਵਿਚ ਹੋਈ ਧੋਖਾਧੜੀ

ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀਆਂ ਵਿਰੁੱਧ ਹੋਏ ਪ੍ਰਦਰਸ਼ਨ ਸ਼ੁਰੂ

0
Protest

ਆਸਟ੍ਰੇਲੀਆ, 24 ਫਰਵਰੀ 2026 : ਆਸਟ੍ਰੇਲੀਆ (Australia) ਵਿਖੇ ਰਹਿ ਰਹੇ ਭਾਰਤੀ ਵਿਅਕਤੀਆਂ ਖਾਸ ਕਰਕੇ ਪੰਜਾਬੀਆਂ ਵਿਰੁੱਧ ਆਸਟ੍ਰੇਲੀਆਈ ਲੋਕਾਂ ਵਲੋਂ ਪ੍ਰਦਰਸ਼ਨ (Protest) ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ।

ਕਿਸ ਨੇ ਦਿੱਤੀ ਰੋਸ ਪ੍ਰਦਰਸ਼ਨ ਦੌਰਾਨ ਭਾਰਤੀਆਂ ਨੂੰ ਧਮਕੀ

ਮਿਲੀ ਜਾਣਕਾਰੀ ਅਨੁਸਾਰ ਜਿਸ ਤਰ੍ਹਾਂ ਪਹਿਲਾਂ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ ਰੋਕਿਆ ਗਿਆ ਸੀ ਦੀ ਤਰਜ ਤੇ ਹੀ ਬੀਤੇ ਦਿਨੀਂ ਆਸਟ੍ਰੇਲਾਈ ਵਿਅਕਤੀਆਂ ਵਲੋਂ ਆਸਟ੍ਰੇਲੀਆ ਵਿਖੇ ਰਹਿ ਰਹੇ ਭਾਰਤੀ ਵਿਅਕਤੀਆਂ ਖਾਸ ਕਰਕੇ ਪੰਜਾਬੀਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਆਸਟ੍ਰੇਲੀਆਈ ਕੱਟੜਪੰਥੀ ਨੇਤਾ (Radical leader) ਥਾਮਸ ਸੇਵੇਲ ਨੇ ਦੇਸ਼ ਛੱਡਣ ਦੀ ਧਮਕੀ ਦਿੰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਆਸਟ੍ਰੇਲੀਆ ਭਾਰਤ ਜਾਂ ਸੁਡਾਨ ਵਰਗਾ ਬਣੇ । ਸੇਵੇਲ ਨੇ ਕਿਹਾ ਕਿ ਭਾਰਤੀਆਂ ਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਆਸਟ੍ਰੇਲੀਆ ਸਿਰਫ ਗੋਰਿਆਂ ਦਾ ਹੈ । ਉਸਨੇ ਭਾਰਤੀਆਂ ਨੂੰ ਘਟੀਆ ਕਿਹਾ ਅਤੇ ਉਨ੍ਹਾਂ ਨੂੰ ਕੱਢਣ ਦੀ ਮੰਗ ਕੀਤੀ ।

ਆਸਟ੍ਰੇਲੀਆ ਸਰਕਾਰ ਨੇ ਕੀਤਾ ਸੇਵੇਲ ਦੇ ਬਿਆਨ ਨੂੰ ਰੱਦ

ਆਸਟ੍ਰੇਲੀਆਈ ਸਰਕਾਰ ਨੇ ਥਾਮਸ ਸੇਵੇਲ (Thomas Sewell) ਦੇ ਬਿਆਨ ਨੂੰ ਰੱਦ ਕਰਦਿਆਂ ਆਸਟ੍ਰੇਲੀਆ ਵਿੱਚ ਰਹਿ ਰਹੇ 2 ਲੱਖ ਤੋਂ ਵੱਧ ਪੰਜਾਬੀ ਸਿੱਖਾਂ ਅਤੇ 10 ਲੱਖ ਭਾਰਤੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ । ਗ੍ਰਹਿ ਮੰਤਰੀ ਟੋਨੀ ਬਰਕ ਨੇ ਸਪੱਸ਼ਟ ਕੀਤਾ ਹੈ ਕਿ ਨਫ਼ਰਤ ਫੈਲਾਉਣ ਵਾਲਿਆਂ ‘ਤੇ ਨਵੇਂ ਨਫ਼ਰਤ ਭਰੇ ਭਾਸ਼ਣ ਕਾਨੂੰਨ ਤਹਿਤ ਮੁਕੱਦਮਾ ਚਲਾਇਆ ਜਾਵੇਗਾ । ਸਰਕਾਰ ਨੇ ਕਿਹਾ ਕਿ ਥਾਮਸ ਸੇਵੇਲ ਆਸਟ੍ਰੇਲੀਆ ਵਿੱਚ ਨਸਲਵਾਦ ਅਤੇ ਕੱਟੜਤਾ ਦਾ ਚਹੇਰਾ ਹੈ । ਮੈਲਬੌਰਨ ਦੀ ਇੱਕ ਅਦਾਲਤ ਦੇ ਬਾਹਰ ਸੇਵੇਲ ਨੇ ਭਾਰਤੀਆਂ ਨੂੰ ਪੀ. ਆਰ. ਦੇਣ ਦਾ ਵਿਰੋਧ ਕਰਦਿਆਂ ਖੁੱਲ੍ਹ ਕੇ ਆਖਿਆ ਕਿ ਉਹ ਆਸਟ੍ਰੇਲੀਆ ਨੂੰ ਤੀਜੀ ਦੁਨੀਆਂ ਦਾ ਦੇਸ਼ ਬਣਨ ਤੋਂ ਰੋਕਣਾ ਚਾਹੁੰਦਾ ਹੈ ਅਤੇ ਲਗਭਗ 10 ਲੱਖ ਭਾਰਤੀਆਂ ਦੇ ਦੇਸ਼ ਨਿਕਾਲੇ ਦਾ ਸਮਰਥਨ ਕਰਦਾ ਹੈ ।

ਕੀ ਸਪੱਸ਼ਟ ਕੀਤਾ ਗ੍ਰਹਿ ਮੰਤਰੀ ਨੇ

ਗ੍ਰਹਿ ਮੰਤਰੀ ਟੋਨੀ ਬਰਕ (Interior Minister Tony Burke) ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆ ਦੀ ਪਛਾਣ ਇਸਦੀ ਵਿਭਿੰਨਤਾ ਹੈ ਅਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ । ਇਹ ਵਿਵਾਦ ਅਜਿਹੇ ਸਮੇਂ ਆਇਆ ਹੈ ਜਦੋਂ ਆਸਟ੍ਰੇਲੀਆਈ ਸਰਕਾਰ ਨਵੇਂ ਨਫ਼ਰਤ ਭਰੇ ਭਾਸ਼ਣ ਕਾਨੂੰਨ ਲਾਗੂ ਕਰ ਰਹੀ ਹੈ ।

Read More : ਈਰਾਨ ਪ੍ਰਦਰਸ਼ਨਾਂ ‘ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ

ਦਿੱਲੀ ਵਿਖੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਕਾਰ ਵਿਚੋਂ ਮਿਲੀ ਲਾਸ਼

0
Mall Parking

ਨਵੀਂ ਦਿੱਲੀ, 24 ਫਰਵਰੀ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਮਯੂਰ ਵਿਹਾਰ ਖੇਤਰ ਵਿਚ ਬਣੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਇਕ ਕਾਰ ਵਿਚੋਂ ਨੌਜਵਾਨ ਦੀ ਲਾਸ਼ (Corpse) ਬਰਾਮਦ ਹੋਈ ਹੈ ।

ਕੌਣ ਹੈ ਨੌਜਵਾਨ ਜਿਸਦੀ ਲਾਸ਼ ਹੋਈ ਹੈ ਬਰਾਮਦ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਮਯੂਹਰ ਵਿਹਾਰ ਖੇਤਰ ਵਿਚ ਬਣੇ ਮਾਲ ਦੀ ਪਾਰਕਿੰਗ ਵਿਚ ਖੜ੍ਹੀ ਕਾਰ ਵਿਚੋਂ ਜੋ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਦੀ ਪਛਾਣ ਨਰਿੰਦਰ ਵਜੋਂ ਹੋਈ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸਿ਼ਸ਼ ਕਰ ਰਹੀ ਹੈ ।

ਪੁਲਸ ਨੇ ਲਾਸ਼ ਨੂੰ ਭੇੇਜ ਦਿੱਤਾ ਹੈ ਪੋਸਟਮਾਰਟਮ ਲਈ

ਦਿੱਲੀ ਪੁਲਸ ਮੁਤਾਬਕ ਜਿਸ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਥੇ ਉਸਦੀ ਪਛਾਣ ਨਰਿੰਦਰ ਵਜੋਂ ਹੋਈ ਹੈ, ਉਥੇ ਉਹ ਇਲਾਹਾਬਾਦ, ਨੋਇਡਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਪੁਲਸ ਮੁਤਾਬਕ ਮੌਤ ਦਾ ਕਾਰਨ ਕੁਦਰਤੀ ਜਾਪਦਾ ਹੈ ਕਿਉਂਕਿ ਸੀ. ਸੀ. ਟੀ. ਵੀ. ਫੁਟੇਜ (CCTV footage) ਤੋਂ ਪਤਾ ਚੱਲਦਾ ਹੈ ਕਿ ਉਹ ਕਾਰ ਦੇ ਅੰਦਰ ਬੈਠਾ ਸੀ ਅਤੇ ਹੋ ਸਕਦਾ ਹੈ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਹੋਵੇ । ਦਿੱਲੀ ਪੁਲਸ (Delhi Police) ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ ।

ਪੁਲਸ ਕਰ ਰਹੀ ਮੌਤ ਦੇ ਕਾਰਨਾਂ ਦੀ ਜਾਂਚ ਲਈ ਰਿਪੋਰਟ ਦਾ ਇੰਤਜ਼ਾਰ

ਪੁਲਸ ਨੇ ਕਿਹਾ ਕਿ ਮੌਤ ਦਮ ਘੁੱਟਣ ਕਾਰਨ ਹੋਈ ਸੀ ਜਾਂ ਦਿਲ ਦਾ ਦੌਰਾ (heart attack) ਪੈਣ ਕਾਰਨ, ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ । ਪੁਲਸ ਨੇ ਘਟਨਾ ਸਥਾਨ ਨੂੰ ਸੀਲ ਕਰ ਦਿੱਤਾ ਹੈ ਅਤੇ ਘਟਨਾ ਨਾਲ ਸਬੰਧਤ ਕਿਸੇ ਵੀ ਸੁਰਾਗ ਦਾ ਪਤਾ ਲਗਾਉਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ।

Read More : ਅਮਰੀਕਾ ‘ਚ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ

ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਸੱਤ ਜਣਿਆਂ ਦੀ ਮੌਤ

0
Air Ambulance

ਰਾਂਚੀ, 24 ਫਰਵਰੀ 2026 : ਭਾਰਤ ਦੇੇਸ਼ ਦੇ ਸੂਬੇ ਝਾਰਖੰਡ (Jharkhand) ਦੇ ਸ਼ਹਿਰ ਰਾਂਚੀ ਤੋਂ ਦਿੱਲੀ ਜਾ ਰਹੀ ਇਕ ਏਅਰ ਐਂਬੂਲੈਂਸ ਦੇ ਹਾਦਸਾਗ੍ਰਸਤ ਹੋਣ ਨਾਲ 7 ਜਣਿਆਂ ਦੀ ਮੌਤ (Death) ਹੋ ਗਈ ਹੈ । ਇਹ ਜਾਣਕਾਰੀ ਚਤਰਾ ਦੇ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਨੇ ਦਿੱਤੀ ।

ਕੀ ਦੱਸਿਆ ਡੀ. ਸੀ. ਨੇ

ਮਿਲੀ ਜਾਣਕਾਰੀ ਮੁਤਾਬਕ ਜੋ ਏਅਰ ਐਂਬੂਲੈਂਸ (Air Ambulance) ਰਾਂਚੀ ਤੋਂ ਦਿੱਲੀ ਜਾਂਦੇ ਵੇਲੇ ਚਤਰਾ ਜਿਲੇ ਦੇ ਸਿਮਰੀਆ ਨੇੜੇ ਜੰਗਲੀ ਖੇਤਰ ਵਿਚ ਹਾਦਸਾਗਸ੍ਰਤ (Accident) ਹੋ ਗਈ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੀਰਤੀਸ਼੍ਰੀ ਜੀ. ਨੇ ਦੱਸਿਆ ਕਿ ਏਅਰ ਐਂਬੂਲੈਂਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਹਾਦਸੇ ਵਿੱਚ ਮੌਤ ਹੋ ਗਈ । ਜਹਾਜ਼ ਰਾਂਚੀ ਤੋਂ ਦਿੱਲੀ ਜਾ ਰਿਹਾ ਸੀ ।

ਕੌਣ ਹਨ ਜੋ ਉਤਰ ਗਏ ਮੌਤ ਦੇ ਘਾਟ

ਐਸ. ਡੀ. ਪੀ. ਓ. ਸ਼ੁਭਮ ਖੰਡੇਲਵਾਲ ਨੇ ਕਿਹਾ ਕਿ ਸਾਰੇ ਸੱਤ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ । ਉਨ੍ਹਾਂ ਦੀ ਪਛਾਣ ਕੈਪਟਨ ਵਿਵੇਕ ਵਿਕਾਸ ਭਗਤ, ਕੈਪਟਨ ਸਵਰਾਜਦੀਪ ਸਿੰਘ, ਸੰਜੇ ਕੁਮਾਰ, ਡਾ. ਵਿਕਾਸ ਕੁਮਾਰ ਗੁਪਤਾ, ਸਚਿਨ ਕੁਮਾਰ ਮਿਸ਼ਰਾ, ਅਰਚਨਾ ਦੇਵੀ ਅਤੇ ਧੂਰੂ ਕੁਮਾਰ ਵਜੋਂ ਹੋਈ ਹੈ । ਹਵਾਈ ਅੱਡੇ ਦੇ ਡਾਇਰੈਕਟਰ ਕੁਮਾਰ ਨੇ ਦੱਸਿਆ ਕਿ ਰਾਂਚੀ ਤੋਂ ਸੱਤ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਏਅਰ ਐਂਬੂਲੈਂਸ ਚਤਰਾ ਜਿਲ੍ਹੇ ਦੇ ਸਿਮਰੀਆ ਨੇੜੇ ਹਾਦਸਾਗ੍ਰਸਤ ਹੋ ਗਈ । ਰਾਜ ਪ੍ਰਸ਼ਾਸਨ ਤੋਂ ਹਾਦਸੇ ਦੀ ਜਾਣਕਾਰੀ ਪ੍ਰਾਪਤ ਹੋਈ ਹੈ ।

Read More : ਬੁਲੰਦਸ਼ਹਿਰ ‘ਚ ਵੱਡਾ ਹਾਦਸਾ, ਬੱਸ ਤੇ ਪਿਕਅੱਪ ਦੀ ਟੱਕਰ ‘ਚ ਕਈ ਲੋਕਾਂ ਦੀ ਮੌ.ਤ 

ਘਰੇਲੂ ਲੜਾਈ ਕਾਰਨ ਭਰਾ ਨੇ ਕੀਤਾ ਮੰਦਰ ਵਿਚ ਵੜ ਕੇ ਭਰਾ ਤੇ ਹਮਲਾ

0
Attack

ਪੰਚਕੂਲਾ, 23 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਦੇ ਇਕ ਮੰਦਰ ਵਿਚ ਘਰੇਲੂ ਲੜਾਈ ਝਗੜੇ ਦੇ ਚਲਦਿਆਂ ਭਰਾ ਨੇ ਹੀ ਭਰਾ ਤੇ ਬੈਟ ਨਾਲ ਹਮਲਾ ਕਰਕੇ ਜ਼ਖ਼ਮੀ (Injured) ਕਰ ਦਿੱਤਾ ਹੈ ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਪੰਚਕੂਲਾ (Panchkula) ਦੇ ਹੀ ਦੋ ਭਰਾਵਾਂ ਅਮਿਤ ਗੁਪਤਾ ਤੇ ਕਮਲ ਮੋਹਨ ਵਿਚਕਾਰ ਇਕ ਘਰੇਲੂ ਜਾਇਦਾਦ ਨੂੰ ਲੈ ਕੇ ਲੜਾਈ ਝਗੜਾ (Fight) ਚੱਲ ਰਿਹਾ ਹੈ, ਜਿਸਦੇ ਚਲਦਿਆਂ ਹੋਇਆਂ ਹੀ ਅਮਿਤ ਗੁਪਤਾ ਨੇ ਕਮਲ ਮੋਹਨ ਦੇ ਮੰਦਰ ਅੰਦਰ ਵੜ ਕੇ ਕ੍ਰਿਕਟ ਬੈਟ ਨਾਲ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ । ਉਕਤ ਸਮੁੱਚੇ ਘਟਨਾਕ੍ਰਮ ਦੀ ਪੂਰੀ ਵੀਡੀਓ ਮੰਦਰ ਦੇ ਅੰਦਰ ਅਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਵਿਚ ਵੀ ਕੈਦ ਹੋ ਗਈ ਹੈ ।

ਕੀ ਦੱਸਿਆ ਪੁਲਸ ਨੇ

ਪੰਚਕੂਲਾ ਪੁਲਸ ਨੇ ਦੱਸਿਆ ਕਿ ਜਿਸ ਪ੍ਰਾਪਰਟੀ ਨੂੰ ਲੈ ਕੇ ਦੋਹਾਂ ਵਿਚਾਲੇ ਝਗੜਾ ਚੱਲ ਰਿਹਾ ਹੈ ਉਹ ਪ੍ਰਾਪਰਟੀ ਅਮਿਤ ਗੁਪਤਾ ਦੇ ਨਾਮ ਤੇ ਹੈਅਤੇ ਕਮਲ ਮੋਹਨ ਦੇ ਮਕਾਨ ਨੂੰ ਲੈ ਕੇ ਸਿਵਲ ਕੋਰਟ ਵਿਚ ਜੋ ਕੇਸ ਦਾਇਰ ਕੀਤਾ ਗਿਆ ਸੀ ਨੂੰ ਉਹ ਹਾਰ ਗਿਆ ਸੀ ਪਰ ਉਸਨੇ ਇਸ ਸਭ ਦੇ ਚਲਦਿਆਂ ਹੁਣ ਪ੍ਰਾਪਰਟੀ ਦਾ ਕੇਸ ਸੈਸ਼ਨ ਕੋਰਟ ਵਿਚ ਦਾਇਰ ਕਰ ਦਿੱਤਾ ਹੈ । ਜਿਸ ਨੂੰ ਲੈ ਕੇ ਦੋਹਾਂ ਵਿਚਕਾਰ ਪਹਿਲਾਂ ਮੰਦਰ ਦੇ ਬਾਹਰ ਤਕਰਾਰ ਹੋਈ ਤੇ ਫਿਰ ਹੁਣ ਮੰਦਰ ਦੇ ਅੰਦਰ । ਪੁਲਸ ਨੇ ਹਮਲਾ ਕਰਕੇ ਨੁਕਸਾਨ ਪਹੁੰਚਾਉਣ ਵਾਲੇ ਵਿਅਕਤੀ ਅਮਿਤ ਗੁਪਤਾ ਨੂੰ ਪਕੜਿਆ ਜਾ ਰਿਹਾ ਹੈ ਤੇ ਫਿਰ ਅਗਲੇਰੀ ਕਾਨੂੰਨੀ ਕਾਰਵਾਈ (Legal action) ਕੀਤੀ ਜਾਵੇਗੀ ।

Read More : ਸਾਂਝੀ ਵੱਟ ਦੇ ਵਿਵਾਦ ਨੂੰ ਲੈ ਕੇ ਪਿੰਡ ਵਰਨਾਲਾ ਵਿਖੇ ਨੌਜਵਾਨ ਦਾ ਕਤਲ