Home Blog Page 1007

Scams ਤੋਂ ਬਚਾਉਣ ਲਈ ਟੈਲੀਗ੍ਰਾਮ ਨੇ ਲਿਆਂਦਾ ਨਵਾਂ ਸਿਸਟਮ, ਜਾਅਲੀ ਖਾਤਿਆਂ ਤੋਂ ਵੀ ਮਿਲੇਗਾ ਛੁਟਕਾਰਾ

0

Scams ਤੋਂ ਬਚਾਉਣ ਲਈ ਟੈਲੀਗ੍ਰਾਮ ਨੇ ਲਿਆਂਦਾ ਨਵਾਂ ਸਿਸਟਮ, ਜਾਅਲੀ ਖਾਤਿਆਂ ਤੋਂ ਵੀ ਮਿਲੇਗਾ ਛੁਟਕਾਰਾ

ਨਵੀ ਦਿੱਲੀ : ਇੰਸਟੈਂਟ ਮੈਸੇਜਿੰਗ ਐਪ ਟੈਲੀਗ੍ਰਾਮ ਯੂਜ਼ਰਸ ‘ਚ ਕਾਫੀ ਮਸ਼ਹੂਰ ਹੈ। ਕਰੋੜਾਂ ਯੂਜ਼ਰਸ ਇਸ ਐਪ ਦੀ ਵਰਤੋਂ ਕਰਦੇ ਹਨ। ਕੰਪਨੀ ਸਮੇਂ-ਸਮੇਂ ‘ਤੇ ਯੂਜ਼ਰਸ ਲਈ ਨਵੇਂ ਫੀਚਰਸ ਵੀ ਲਿਆਉਂਦੀ ਰਹਿੰਦੀ ਹੈ, ਜੋ ਉਨ੍ਹਾਂ ਲਈ ਕਾਫੀ ਫਾਇਦੇਮੰਦ ਵੀ ਸਬੀਤੇ ਹੁੰਦੇ ਹਨ। ਹੁਣ ਟੈਲੀਗ੍ਰਾਮ ਨੇ ਆਪਣੇ ਸੁਰੱਖਿਆ ਫੀਚਰਸ ਨੂੰ ਅਪਡੇਟ ਕੀਤਾ ਹੈ। ਟੈਲੀਗ੍ਰਾਮ ਨੇ ਆਪਣੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਅਪਡੇਟ ਕੀਤਾ ਹੈ ਅਤੇ ਇੱਕ ਨਵਾਂ ਥਰਡ-ਪਾਰਟੀ ਵੈਰੀਫਿਕੇਸ਼ਨ ਸਿਸਟਮ ਪੇਸ਼ ਕੀਤਾ ਹੈ। ਇਸਦਾ ਉਦੇਸ਼ ਉਪਭੋਗਤਾਵਾਂ ਨੂੰ ਪਲੇਟਫਾਰਮ ‘ਤੇ ਹੋ ਰਹੇ ਘੁਟਾਲਿਆਂ ਅਤੇ ਗਲਤ ਜਾਣਕਾਰੀ ਤੋਂ ਬਚਾਉਣਾ ਹੈ।

ਇਹ ਵੀ ਪੜੋ: Blinkit ਵੱਲੋਂ ਸ਼ੁਰੂ ਕੀਤੀ 10 ਮਿੰਟਾਂ ‘ਚ ਐਂਬੂਲੈਂਸ ਸੇਵਾ ‘ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਰੱਖੀ ਇਹ ਸ਼ਰਤ

ਟੈਲੀਗ੍ਰਾਮ ਨੇ ਇੱਕ ਬਲਾਗ ਪੋਸਟ ਵਿੱਚ ਕਿਹਾ ਹੈ ਕਿ “ਥਰਡ-ਪਾਰਟੀ ਵੇਰਿਫਿਕੇਸ਼ਨ ਵੇਰਿਫਾਈਡ ਚੈੱਕਮਾਰਕਸ ਤੋਂ ਵੱਖਰਾ ਹੈ, ਜਿਨ੍ਹਾਂ ਨੂੰ ਟੈਲੀਗ੍ਰਾਮ ਪਬਲਿਕ ਫਿਗਰਸ ਅਤੇ ਔਰਗਨਾਈਜੇਸ਼ੰਸ ਪ੍ਰਦਾਨ ਕਰਦਾ ਹੈ। ਕੰਪਨੀ ਦਾ ਮੰਨਣਾ ਹੈ ਕਿ ਟੈਲੀਗ੍ਰਾਮ ਇਕੋਸਿਸਟਮ ਦੇ ਅੰਦਰ ਵਿਅਕਤੀ ਸੇਫਟੀ ਅਤੇ ਵਿਸ਼ਵਾਸ ਵਿੱਚ ਕਾਫੀ ਸੁਧਾਰ ਹੋਵੇਗਾ।” ਥਰਡ-ਪਾਰਟੀ ਵੇਰਿਫਿਕੇਸ਼ਨ ਦਾ ਉਦੇਸ਼ ਉਪਭੋਗਤਾਵਾਂ ਲਈ ਉਹਨਾਂ ਲੋਕਾਂ ਅਤੇ ਸੇਵਾਵਾਂ ਦੀ ਪੁਸ਼ਟੀ ਕਰਨਾ ਆਸਾਨ ਬਣਾਉਣਾ ਹੈ ਜਿਨ੍ਹਾਂ ਨਾਲ ਉਹ ਸੰਪਰਕ ਕਰਦੇ ਹਨ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਨ।

ਪੁੱਤ ਹੀ ਨਿਕਲਿਆ ਸੇਵਾਮੁਕਤ SI ਪਿਓ ਦਾ ਕਾ.ਤਲ, ਵਾਰਦਾਤ ਨੂੰ ਇਸ ਕਾਰਨ ਦਿੱਤਾ ਸੀ ਅੰਜ਼ਾਮ || Punjab News

0

ਪੁੱਤ ਹੀ ਨਿਕਲਿਆ ਸੇਵਾਮੁਕਤ SI ਪਿਓ ਦਾ ਕਾ.ਤਲ, ਵਾਰਦਾਤ ਨੂੰ ਇਸ ਕਾਰਨ ਦਿੱਤਾ ਸੀ ਅੰਜ਼ਾਮ

ਬਠਿੰਡਾ : ਪਿਛਲੇ ਦਿਨੀਂ ਸੇਵਾਮੁਕਤ ਸਬ-ਇੰਸਪੈਕਟਰ ਓਮ ਪ੍ਰਕਾਸ਼ ਦੇ ਹੋਏ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਮ੍ਰਿਤਕ ਦੇ ਪੁੱਤਰ ਨੂੰ ਵਾਰਦਾਤ ਸਮੇਂ ਵਰਤੀ ਗਈ ਬੰਦੂਕ ਅਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ ਜੱਗਾ ਵਜੋਂ ਹੋਈ ਹੈ। ਉਕਤ ਨੌਜਵਾਨ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਬ ਇੰਸਪੈਕਟਰ ਜੈਤੋ ਮੰਡੀ ਦਾ ਰਹਿਣ ਵਾਲਾ ਸੀ ਪਰ ਬਠਿੰਡਾ ਵਿਚ ਉਹ ਕਿਸੇ ਹੋਰ ਔਰਤ ਨਾਲ ਰਹਿ ਰਿਹਾ ਸੀ ਅਤੇ ਸਾਰਾ ਪੈਸਾ ਉਸ ਔਰਤ ਨੂੰ ਦਿੰਦਾ ਸੀ, ਜਿਸ ਕਾਰਨ ਉਸ ਦੇ ਲੜਕੇ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਸਾਬਕਾ ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਗੋਲੀ ਮਾਰ ਕੇ ਕੀਤਾ ਸੀ ਕਤਲ

ਪੁਲਿਸ ਜਾਂਚ ਦੌਰਾਨ ਇਸ ਗੱਲ ਦਾ ਵੀ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਦੀ ਪਤਨੀ ਦਾ ਤਿੰਨ ਕੁ ਮਹੀਨੇ ਪਹਿਲਾਂ ਹੀ ਦੇਹਾਂਤ ਹੋਇਆ ਸੀ। ਮ੍ਰਿਤਕਾ ਦੇ ਨਾਂ ’ਤੇ ਇਕ ਮਕਾਨ ਸੀ। ਉਸ ਮਕਾਨ ’ਤੇ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕਰਜ਼ਾ ਲਿਆ ਸੀ ਜਿਸ ਕਾਰਨ ਹਰਸਿਮਰਨਜੀਤ ਸਿੰਘ ਨੂੰ ਸ਼ੱਕ ਸੀ ਕਿ ਕਰਜ਼ੇ ਦੇ ਪੈਸੇ ਵੀ ਉਹ ਉਸ ਔਰਤ ਨੂੰ ਦੇ ਦੇਵੇਗਾ। ਇਸ ਸਬੰਧੀ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਸਿਟੀ 1 ਹਰਬੰਸ ਸਿੰਘ ਨੇ ਦੱਸਿਆ ਹੈ ਕਿ 20 ਦਸੰਬਰ ਨੂੰ ਮੁਲਤਾਨੀਆ ਰੋਡ ’ਤੇ ਸਥਿਤ ਡੀਡੀ ਮਿੱਤਲ ਟਾਵਰ ਦੇ ਸਾਹਮਣੇ ਪੰਜਾਬ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਓਮ ਪ੍ਰਕਾਸ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਘਟਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ ਸੀ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਸੀ ਜਦ ਉਕਤ ਸਬ ਇੰਸਪੈਕਟਰ ਕਿਸੇ ਦੁਕਾਨ ’ਤੇ ਖਰੀਦਦਾਰੀ ਕਰਨ ਆਇਆ ਸੀ।

ਗਨੌਰ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਜਲਦ ਪੂਰਾ ਹੋਵੇਗਾ : ਨਾਇਬ ਸੈਂਣੀ

ਡੀਐੱਸਪੀ ਨੇ ਦੱਸਿਆ ਹੈ ਕਿ ਇਸ੍ ਕਤਲ ਦੀ ਗੁੱਥੀ ਸੁਲਝਾਉਣ ਲਈ ਐੱਸਐੱਸਪੀ ਅਮਨੀਤ ਕੌਂਡਲ ਵੱਲੋਂ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ ਤਾਂ ਕਿ ਕਾਤਲ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ ਜਿਸ ਤੋਂ ਬਾਅਦ ਥਾਣਾ ਕੈਨਾਲ ਕਾਲੋਨੀ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲਿਸ ਅਧਿਕਾਰੀ ਅਨੁਸਾਰ ਇਸ ਦੌਰਾਨ ਦੋ ਜਨਵਰੀ ਨੂੰ ਮ੍ਰਿਤਕ ਦੀਆਂ ਲੜਕੀਆਂ ਉਰਮਲਾ ਸ਼ਰਮਾ ਅਤੇ ਰੇਖਾ ਸ਼ਰਮਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਦੇ ਭਰਾ ਹਰਸਿਮਰਨਜੀਤ ਸਿੰਘ ਨੇ ਹੀ ਆਪਣੇ ਪਿਤਾ ਦਾ ਕਤਲ ਕੀਤਾ ਹੈ।

ਪੀੜਤ ਕੁੜੀਆਂ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਹਰਸਿਮਰਨਜੀਤ ਸਿੰਘ ਨੂੰ ਪਰਚੇ ਵਿਚ ਨਾਮਜ਼ਦ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਕਥਿਤ ਦੋਸ਼ੀ ਇਸ ਮੌਕੇ ਅਮਰਪੁਰਾ ਬਸਤੀ ਵਿਚ ਮੌਜੂਦ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਥਿਤ ਦੋਸ਼ੀ ਨੂੰ ਉਸ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।

12 ਬੋਰ ਦੀ ਬੰਦੂਕ ਅਤੇ ਦੋ ਕਾਰਤੂਸ ਬਰਾਮਦ

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁੱਢਲੀ ਪੁੱਛਗਿਛ ਦੌਰਾਨ ਕਥਿਤ ਦੋਸ਼ੀ ਨੇ ਮੰਨਿਆ ਕਿ ਵਾਰਦਾਤ ਵਿਚ ਵਰਤੀ ਗਈ ਬੰਦੂਕ ਉਸ ਨੇ ਮਾਨਸਾ ਰੋਡ ’ਤੇ ਸਥਿਤ ਇੰਡਸਟਰੀਅਲ ਏਰੀਏ ਵਿਚ ਸੁੰਨੀ ਸੜਕ ਕੋਲ ਲੁਕੋ ਕੇ ਰੱਖੀ ਹੋਈ ਹੈ ਜਿਸ ਤੋਂ ਬਾਅਦ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ’ਤੇ 12 ਬੋਰ ਦੀ ਬੰਦੂਕ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ। ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਕਤਲ ਕਾਂਡ ਸਬੰਧੀ ਹੋਰ ਖੁਲਾਸੇ ਕੀਤੇ ਜਾ ਸਕਣ।

Blinkit ਵੱਲੋਂ ਸ਼ੁਰੂ ਕੀਤੀ 10 ਮਿੰਟਾਂ ‘ਚ ਐਂਬੂਲੈਂਸ ਸੇਵਾ ‘ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਰੱਖੀ ਇਹ ਸ਼ਰਤ

0

Blinkit ਵੱਲੋਂ ਸ਼ੁਰੂ ਕੀਤੀ 10 ਮਿੰਟਾਂ ‘ਚ ਐਂਬੂਲੈਂਸ ਸੇਵਾ ‘ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਰੱਖੀ ਇਹ ਸ਼ਰਤ

ਨਵੀ ਦਿੱਲੀ : ਬਲਿੰਕਿਟ ਨੇ ਦੇਸ਼ ਵਿੱਚ ਆਪਣੀ ਨਵੀਂ 10-ਮਿੰਟ ‘ਚ ਬੇਸਿਕ ਲਾਈਫ ਸਪੋਰਟ (BLS) ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਨੇ ਫਿਲਹਾਲ ਇਹ ਸੇਵਾ ਗੁਰੂਗ੍ਰਾਮ ਦੇ ਚੋਣਵੇਂ ਖੇਤਰਾਂ ਵਿੱਚ ਉਪਲਬਧ ਕਰਵਾਈ ਹੈ। ਇਨ੍ਹਾਂ ਐਂਬੂਲੈਂਸਾਂ ਵਿੱਚ ਸਾਰੀਆਂ ਲੋੜੀਂਦੀਆਂ ਜੀਵਨ ਸਹਾਇਤਾ ਸਹੂਲਤਾਂ ਉਪਲਬਧ ਹੋਣਗੀਆਂ।ਕੰਪਨੀ ਦੇ ਬਿਆਨ ਮੁਤਾਬਕ ਯੂਜ਼ਰਸ ਨੂੰ ਹੁਣ ਬਲਿੰਕਿਟ ਐਪ ‘ਤੇ ਐਂਬੂਲੈਂਸ ਕਾਲ ਕਰਨ ਦਾ ਵਿਕਲਪ ਵੀ ਮਿਲੇਗਾ। ਤੇਜ਼ ਵਣਜ ਕੰਪਨੀ ਬਲਿੰਕਿਟ ਦੀ 10 ਮਿੰਟ ਦੀ ਐਂਬੂਲੈਂਸ ਸੇਵਾ ‘ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦਾ ਬਿਆਨ ਵੀ ਸਾਹਮਣੇ ਆਇਆ ਹੈ।

ਦੇਸ਼ ਦੇ ਕਾਨੂੰਨ ਦੀ ਹੋਵੇ ਪਾਲਣਾ

ਉਨ੍ਹਾਂ ਕਿਹਾ ਕਿ ਬਲਿੰਕਿਟ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰੇ ਬਲਿੰਕਿਟ ਦੀ ਇਸ ਸੇਵਾ ਬਾਰੇ ਪੁੱਛੇ ਗਏ ਸਵਾਲ ‘ਤੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਲਿੰਕਿਟ ਨੂੰ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਜਾਂ ਦਵਾਈਆਂ ਦੀ ਡਿਲਿਵਰੀ ਕਰਨ ਬਾਰੇ ਮੇਰਾ ਇੱਕੋ ਇੱਕ ਸੁਝਾਅ ਇਹ ਹੋਵੇਗਾ ਕਿ ਉਹ ਇਹ ਯਕੀਨੀ ਬਣਾਉਣ ਕਿ ਉਹ ਦੇਸ਼ ਦੇ ਕਾਨੂੰਨ ਦੀ ਪਾਲਣਾ ਕਰਨ ਅਤੇ ਜੋ ਵੀ ਕਾਨੂੰਨੀ ਲੋੜਾਂ ਹਨ ਉਨ੍ਹਾਂ ਦਾ ਸਹੀ ਧਿਆਨ ਰੱਖਣਾ ਚਾਹੀਦਾ ਹੈ। ਦੇਸ਼ ਦਾ ਕੋਈ ਕਾਨੂੰਨ ਨਹੀਂ ਤੋੜਨਾ ਚਾਹੀਦਾ।”

ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ, ਬੁਮਰਾਹ ਅਚਾਨਕ ਹਸਪਤਾਲ ਲਈ ਰਵਾਨਾ

ਗਨੌਰ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਜਲਦ ਪੂਰਾ ਹੋਵੇਗਾ : ਨਾਇਬ ਸੈਂਣੀ

0

ਗਨੌਰ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਜਲਦ ਪੂਰਾ ਹੋਵੇਗਾ : ਨਾਇਬ ਸੈਂਣੀ

ਹਰਿਆਣਾ ਦੇ ਮੁੱਖ ਮੰਤਰੀ  ਨਾਇਬ ਸਿੰਘ ਸੈਣੀ ਸ਼ੁਕਰਵਾਰ ਨੂੰ ਬਹਾਦੁਰਗੜ੍ਹ ਤੋਂ ਚੰਡੀਗੜ੍ਹ ਹੁੰਦੇ ਸਮੇਂ ਗਨੌਰ ਸਥਿਤ ਗੁਪਤੀ ਧਾਮ ਵਿਚ ਪਹੁੰਚੇ ਅਤੇ ਗੁਪਤੀ ਸਾਗਰ ਮਹਾਰਾਜ ਦੇ ਦਰਸ਼ਨ ਕੀਤੇ।

ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ, ਬੁਮਰਾਹ ਅਚਾਨਕ ਹਸਪਤਾਲ ਲਈ ਰਵਾਨਾ

ਇਸ ਮੌਕੇ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵਿਕਾਸ ਕੰਮਾਂ ਨੂੰ ਲੈ ਕੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਨੌਰ ਵਿਚ ਸਥਿਤ ਕੌਮਾਂਤਰੀ ਬਾਗਬਾਨੀ ਮੰਡੀ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਨੂੰ ਪੂਰਾ ਕੀਤਾ ਜਾਵੇਗਾ।

ਐਨਐਚ-44 ‘ਤੇ ਵਾਹਨਾਂ ਦਾ ਦਬਾਅ

ਉਨ੍ਹਾਂ ਨੇ ਕਿਹਾ ਕਿ ਬਵਾਨਾ ਤੋਂ ਕੁੰਡਲੀ ਤੱਕ ਮੈਟਰੋ ਨੂੰ ਮੰਜੂਰੀ ਮਿਲ ਚੁੱਕੀ ਹੈ ਅਤੇ ਉਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਰੈਪਿਡ ਰੇਡ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਐਨਐਚ-44 ‘ਤੇ ਵਾਹਨਾਂ ਦਾ ਦਬਾਅ ਵੱਧ ਹੈ ਅਜਿਹੇ ਵਿਚ ਦਿੱਲੀ ਤੋਂ ਪਾਣੀਪਤ ਰੈਪਿਡ ਮੈਟਰੋ ਦਾ ਕੰਮ ਵੀ ਜਲਦੀ ਸ਼ੁਰੂ ਕਰਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਵਿਕਾਸ ਕੰਮਾਂ ਨੂੰ ਗਤੀ ਦਿੱਤੀ ਜਾਵੇ। ਇਸ ਮੌਕੇ ‘ਤੇ ਗਨੌਰ ਤੋਂ ਵਿਧਾਇਕ ਦੇਵੇਂਦਰ ਕਾਦਿਆਨ, ਖਰਖੌਦਾ ਤੋਂ ਵਿਧਾਇਕ ਪਵਨ ਖਰਖੌਦਾ ਸਮੇਤ ਹੋਰ ਮਾਣਯੋਗ ਵੀ ਮੌਜੂਦ ਸਨ ।

ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ, ਬੁਮਰਾਹ ਅਚਾਨਕ ਹਸਪਤਾਲ ਲਈ ਰਵਾਨਾ

0

ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ, ਬੁਮਰਾਹ ਅਚਾਨਕ ਹਸਪਤਾਲ ਲਈ ਰਵਾਨਾ

ਨਵੀ ਦਿੱਲੀ : ਸਿਡਨੀ ਟੈਸਟ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਦੇ ਕਾਰਜਕਾਰੀ ਕਪਤਾਨ ਅਤੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਿਡਨੀ ਟੈਸਟ ਦੇ ਵਿਚਕਾਰ ਹਸਪਤਾਲ ਜਾਣਾ ਪਿਆ। ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਮੈਚ ਦੇ ਦੂਜੇ ਦਿਨ ਲੰਚ ਬਰੇਕ ਤੋਂ ਬਾਅਦ ਦੂਜੇ ਸੈਸ਼ਨ ਦੌਰਾਨ ਹਸਪਤਾਲ ਗਏ। ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ‘ਚ ਭਾਰਤ ਦੀ ਕਪਤਾਨੀ ਕਰ ਰਹੇ ਸਨ। ਬੁਮਰਾਹ ਦੀ ਗੈਰ-ਮੌਜੂਦਗੀ ਵਿੱਚ ਵਿਰਾਟ ਕੋਹਲੀ ਕਪਤਾਨੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਸਕੈਨਿੰਗ ਲਈ ਲਿਜਾਇਆ ਗਿਆ ਹਸਪਤਾਲ

ਬੁਮਰਾਹ ਨੇ ਦੂਜੇ ਦਿਨ ਲੰਚ ਤੋਂ ਬਾਅਦ ਇਕ ਓਵਰ ਗੇਂਦਬਾਜ਼ੀ ਕੀਤੀ। ਫਿਰ ਉਨ੍ਹਾਂ ਨੇ ਕੁਝ ਬੇਅਰਾਮੀ ਮਹਿਸੂਸ ਕੀਤੀ ਅਤੇ ਕੋਹਲੀ ਨਾਲ ਗੱਲ ਕਰਨ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ। ਪ੍ਰਸਾਰਕ ਨੇ ਫਿਰ ਉਨ੍ਹਾਂ ਨੂੰ ਟੀਮ ਸੁਰੱਖਿਆ ਸੰਪਰਕ ਅਧਿਕਾਰੀ ਅੰਸ਼ੁਮਨ ਉਪਾਧਿਆਏ ਅਤੇ ਟੀਮ ਡਾਕਟਰ ਨਾਲ ਸਟੇਡੀਅਮ ਤੋਂ ਬਾਹਰ ਜਾਂਦੇ ਹੋਏ ਦਿਖਾਇਆ। ਉਸ ਨੂੰ ਸਕੈਨਿੰਗ ਲਈ ਲਿਜਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਸਾਈਡ ਸਟ੍ਰੇਨ ਦੀ ਸ਼ਿਕਾਇਤ ਨਾਲ ਜੂਝ ਰਹੇ ਹਨ।

ਮਾਂ ਦੀ ਮੌ/ਤ ਦਾ ਦੁੱਖ ਨਾ ਝਲਦਿਆਂ ਪੁੱਤਰ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ

ਤੇਜ਼ ਰਫਤਾਰ ਦਾ ਕਹਿਰ, ਇੱਕ ਔਰਤ ਦੀ ਹੋਈ ਮੌ.ਤ || Punjab News

0

 

ਤੇਜ਼ ਰਫਤਾਰ ਦਾ ਕਹਿਰ, ਇੱਕ ਔਰਤ ਦੀ ਹੋਈ ਮੌ.ਤ

ਆਏ ਦਿਨ ਸੜਕ ਹਾਦਸਿਆਂ ‘ਚ ਲੋਕਾਂ ਦੀਆਂ ਜਾਨਾਂ ਰਹੀਆਂ ਹਨ। ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਨੰਗਲ ਮੁੱਖ ਮਾਰਗ ਤੇ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ, ਦੇਰ ਰਾਤ ਨੰਗਲ ਦੇ ਨਜ਼ਦੀਕ ਜਵਾਹਰ ਮਾਰਕੀਟ ਦੇ ਕੋਲ ਇੱਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਪਈਆ ਵਾਹਨ ਤੇ ਆਪਣੇ ਘਰ ਵਾਪਸ ਜਾ ਰਹੇ ਪਤੀ ਪਤਨੀ ਨੂੰ ਕਿਸੇ ਅਗਿਆਤ ਵਾਹਨ ਵੱਲੋਂ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕ ਦੇ ਪਤੀ ਨੂੰ ਗੰਭੀਰ ਸੱਟਾਂ ਦੇ ਚਲਦਿਆਂ ਪੀਜੀਆਈ ਰੈਫਰ ਕੀਤਾ ਗਿਆ।

ਮਾਂ ਦੀ ਮੌ/ਤ ਦਾ ਦੁੱਖ ਨਾ ਝਲਦਿਆਂ ਪੁੱਤਰ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ

ਗੁੱਸੇ ਵਿੱਚ ਆਏ ਲੋਕਾਂ ਨੇ ਮੌਕੇ ਉੱਤੇ ਜਾਮ ਲਾ ਲਿਆ। ਲੋਕਾਂ ਦਾ ਕਹਿਣਾ ਸੀ ਕਿ ਨੰਗਲ ਨਗਰ ਕੌਂਸਲ ਦੇ ਵੱਲੋਂ ਸ਼ਹਿਰ ਵਿੱਚ ਲਗਾਏ ਗਏ ਕੈਮਰੇ ਜਾਂ ਤਾਂ ਕੰਮ ਨਹੀਂ ਕਰਦੇ ਜਾਂ ਫਿਰ ਉਹਨਾਂ ਕੈਮਰਿਆਂ ਨੂੰ ਆਪਰੇਟ ਕਰਨ ਵਾਲੇ ਬੰਦੇ ਮੌਕੇ ਤੇ ਮੌਜੂਦ ਨਹੀਂ ਹੁੰਦੇ ਜਿਸ ਦੇ ਚਲਦਿਆਂ ਹਾਦਸਿਆਂ ਸਬੰਧੀ ਮੌਕੇ ਉੱਤੇ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।

 

ਮਾਂ ਦੀ ਮੌ/ਤ ਦਾ ਦੁੱਖ ਨਾ ਝਲਦਿਆਂ ਪੁੱਤਰ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ

0

ਮਾਂ ਦੀ ਮੌ/ਤ ਦਾ ਦੁੱਖ ਨਾ ਝਲਦਿਆਂ ਪੁੱਤਰ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ

ਹਰਿਆਣਾ: ਗੁਰੂਗ੍ਰਾਮ ‘ਚ ਮਾਂ ਪੁੱਤ ਦੇ ਪਿਆਰ ਦੀ ਵਿਲੱਖਣ ਮਿਸਾਲ ਸਾਹਮਣੇ ਆਈ ਹੈ। ਇਥੇ ਆਪਣੀ ਮਾਂ ਦਾ ਅੰਤਿਮ ਸਸਕਾਰ ਕਰਦੇ ਹੋਏ ਪੁੱਤਰ ਦੀ ਵੀ ਮੌਤ ਹੋ ਗਈ। ਸ਼ਮਸ਼ਾਨਘਾਟ ‘ਚ ਸਸਕਾਰ ਸਮੇਂ ਬੇਟੇ ਦੀ ਛਾਤੀ ਵਿਚ ਤੇਜ਼ ਦਰਦ ਹੋਇਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਤੀਸ਼ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਘਟਨਾ ਨਾਲ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।

ਮਾਂ ਦੇ ਅੰਤਿਮ ਸਸਕਾਰ ਮੌਕੇ ਛਾਤੀ ਚ ਹੋਇਆ ਦਰਦ

ਪ੍ਰਾਪਤ ਜਾਣਕਾਰੀ ਅਨੁਸਾਰ 2 ਜਨਵਰੀ ਨੂੰ ਵਾਰਡ ਨੰਬਰ 16 ਦੇ ਮੁਹੱਲਾ ਪਠਾਣ ਵਾੜਾ ਦੀ ਰਹਿਣ ਵਾਲੀ ਧਰਮ ਦੇਵੀ (92) ਦੀ ਮੌਤ ਹੋ ਗਈ ਸੀ। ਉਹ ਘਰ ਦੀ ਸਭ ਤੋਂ ਬਜ਼ੁਰਗ ਸੀ। ਅੰਤਿਮ ਸਸਕਾਰ ਲਈ ਪਰਿਵਾਰ, ਰਿਸ਼ਤੇਦਾਰ ਅਤੇ ਜਾਣਕਾਰ ਸ਼ਮਸ਼ਾਨ ਘਾਟ ਪੁੱਜੇ ਹੋਏ ਸਨ। ਇਸ ਦੌਰਾਨ ਜਦੋਂ ਪੁੱਤਰ ਸਤੀਸ਼ ਚਿਖਾ ਨੂੰ ਅਗਨੀ ਦੇਣ ਲੱਗਾ ਤਾਂ ਉਹ ਫੁੱਟ-ਫੁੱਟ ਕੇ ਰੋਣ ਲੱਗਾ। ਫਿਰ ਅਚਾਨਕ ਉਹ ਆਪਣੀ ਛਾਤੀ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਬੈਠ ਗਿਆ। ਲੋਕ ਸਮਝਦੇ ਰਹੇ ਕਿ ਸ਼ਾਇਦ ਉਹ ਆਪਣੀ ਮਾਂ ਦੀ ਮੌਤ ਦੇ ਸੋਗ ਵਿੱਚ ਛਾਤੀ ਫੜੀ ਬੈਠਾ ਹੈ, ਪਰ ਦੇਖਦੇ ਹੀ ਦੇਖਦੇ ਉਹ ਬੇਹੋਸ਼ ਹੋ ਗਿਆ।

ਦਿਲ ਦਾ ਦੌਰਾ ਪੈਣ ਕਾਰਨ ਮੌਤ

ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਡਾਕਟਰਾਂ ਨੇ ਸਤੀਸ਼ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਤੀਸ਼ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਧੁੰਦ ਕਾਰਨ ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਕਈ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਗਈਆਂ ਡਾਇਵਰਟ

 

ਧੁੰਦ ਕਾਰਨ ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਕਈ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਗਈਆਂ ਡਾਇਵਰਟ || Punjab News

0

ਧੁੰਦ ਕਾਰਨ ਅੰਮ੍ਰਿਤਸਰ ‘ਚ ਵਿਜ਼ੀਬਿਲਟੀ ਜ਼ੀਰੋ, ਕਈ ਅੰਤਰਰਾਸ਼ਟਰੀ ਉਡਾਣਾਂ ਕੀਤੀਆਂ ਗਈਆਂ ਡਾਇਵਰਟ

ਅੰਮ੍ਰਿਤਸਰ, 4 ਜਨਵਰੀ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੀਤੀ ਸ਼ਾਮ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਤੋਂ ਬਾਅਦ ਅੱਧੀ ਰਾਤ ਤੋਂ ਅੰਮ੍ਰਿਤਸਰ ਅਤੇ ਪਠਾਨਕੋਟ ‘ਚ ਵਿਜ਼ੀਬਿਲਟੀ ਜ਼ੀਰੋ ‘ਤੇ ਪਹੁੰਚ ਗਈ। ਇਸ ਦੇ ਨਾਲ ਕਈ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

ਉਡਾਣਾਂ ਦੀ ਆਵਾਜਾਈ ‘ਚ ਵਿਘਨ

ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਡਾਣਾਂ ਦੀ ਆਵਾਜਾਈ ‘ਚ ਵਿਘਨ ਪਿਆ ਹੈ। ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਬੈਂਕਾਕ ਤੋਂ ਆ ਰਹੀ ਫਲਾਈਟ ਅੰਮ੍ਰਿਤਸਰ ‘ਚ ਨਹੀਂ ਉਤਰ ਸਕੀ ਅਤੇ ਇਸ ਨੂੰ ਲਖਨਊ ਵੱਲ ਡਾਇਵਰਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੂੰ ਵੀ ਦਿੱਲੀ ਭੇਜਿਆ ਗਿਆ।

ਮੀਂਹ ਅਤੇ ਹਨੇਰੀ ਦੀ ਸੰਭਾਵਨਾ

ਦੱਸ ਦਈਏ ਕਿ ਪੰਜਾਬ-ਚੰਡੀਗੜ੍ਹ ਵਿੱਚ ਧੁੰਦ ਅਤੇ ਸੀਤ ਲਹਿਰ ਨੂੰ ਲੈ ਕੇ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਪਰ ਮੌਸਮ ਵਿਭਾਗ ਅਨੁਸਾਰ ਅੱਜ ਰਾਤ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਜਿਸ ਕਾਰਨ 5-6 ਦਸੰਬਰ ਨੂੰ ਪੰਜਾਬ ਵਿੱਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਵੀ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲ ਸਕਦੇ ਹਨ।

ਜਲੰਧਰ ‘ਚ ਹੱਡ ਚੀਰਵੀਂ ਠੰਡ ਕਾਰਨ 35 ਸਾਲਾ ਵਿਅਕਤੀ ਦੀ ਮੌਤ

ਜਲੰਧਰ ‘ਚ ਹੱਡ ਚੀਰਵੀਂ ਠੰਡ ਕਾਰਨ 35 ਸਾਲਾ ਵਿਅਕਤੀ ਦੀ ਮੌ+ਤ || Punjab News

0

ਜਲੰਧਰ ‘ਚ ਹੱਡ ਚੀਰਵੀਂ ਠੰਡ ਕਾਰਨ 35 ਸਾਲਾ ਵਿਅਕਤੀ ਦੀ ਮੌ+ਤ

ਜਲੰਧਰ : ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਪਸ਼ੂ-ਪੰਛੀਆਂ ਨੂੰ ਹੀ ਨਹੀਂ ਸਗੋਂ ਮਨੁੱਖਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ‘ਚ ਕੱਲ ਯਾਨੀ ਸ਼ੁੱਕਰਵਾਰ ਨੂੰ ਕੜਾਕੇ ਦੀ ਠੰਡ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਉਕਤ ਵਿਅਕਤੀ ਦੀ ਲਾਸ਼ ਥਾਣਾ ਡਵੀਜ਼ਨ ਨੰਬਰ-2 ਦੇ ਖੇਤਰ ‘ਚ ਪੈਂਦੀ ਨਵੀਂ ਅਨਾਜ ਮੰਡੀ ‘ਚੋਂ ਮਿਲੀ ਹੈ। ਜਦੋਂ ਲੋਕਾਂ ਨੇ ਵਿਅਕਤੀ ਦੀ ਲਾਸ਼ ਨੂੰ ਦੇਖਿਆ ਤਾਂ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਨੰਬਰ-2 ਦੀ ਪੁਲਸ ਜਾਂਚ ਲਈ ਮੌਕੇ ‘ਤੇ ਪਹੁੰਚ ਗਈ।

ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜੀ ਗਈ ਮ੍ਰਿਤਕ ਦੇਹ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਹੈ। ਜਿਸ ਕੋਲੋਂ ਕੋਈ ਦਸਤਾਵੇਜ਼ ਬਰਾਮਦ ਨਹੀਂ ਹੋ ਸਕਿਆ ਹੈ। ਨਾ ਹੀ ਸਰੀਰ ‘ਤੇ ਕੋਈ ਸੱਟ ਆਦਿ ਦੇ ਨਿਸ਼ਾਨ ਹਨ। ਮੁੱਢਲੀ ਜਾਂਚ ਮੁਤਾਬਕ ਮੌਤ ਦਾ ਕਾਰਨ ਠੰਢ ਜਾਪ ਰਿਹਾ ਹੈ।ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਫਿਲਹਾਲ ਲਾਸ਼ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਹੇਗੀ।

ਅੱਜ ਖਨੌਰੀ ਬਾਰਡਰ ‘ਤੇ ਹੋਵੇਗਾ ਕਿਸਾਨਾਂ ਦਾ ਵੱਡਾ ਇਕੱਠ; ਕਿਸਾਨ ਆਗੂ ਡੱਲੇਵਾਲ ਦੇਣਗੇ ਜਰੂਰੀ ਸੰਦੇਸ਼

ਅੱਜ ਖਨੌਰੀ ਬਾਰਡਰ ‘ਤੇ ਹੋਵੇਗਾ ਕਿਸਾਨਾਂ ਦਾ ਵੱਡਾ ਇਕੱਠ; ਕਿਸਾਨ ਆਗੂ ਡੱਲੇਵਾਲ ਦੇਣਗੇ ਜਰੂਰੀ ਸੰਦੇਸ਼

0

ਅੱਜ ਖਨੌਰੀ ਬਾਰਡਰ ‘ਤੇ ਹੋਵੇਗਾ ਕਿਸਾਨਾਂ ਦਾ ਵੱਡਾ ਇਕੱਠ; ਕਿਸਾਨ ਆਗੂ ਡੱਲੇਵਾਲ ਦੇਣਗੇ ਜਰੂਰੀ ਸੰਦੇਸ਼

ਚੰਡੀਗੜ੍ਹ,4 ਜਨਵਰੀ : ਖਨੌਰੀ ਬਾਰਡਰ ‘ਤੇ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਸਟੇਜ ‘ਤੇ ਆ ਕੇ ਕਿਸਾਨਾਂ ਨੂੰ ਸੰਬੋਧਨ ਕਰਨਗੇ।

ਡੱਲੇਵਾਲ ਦੀ ਲੋਕਾਂ ਨੂੰ ਅਪੀਲ

ਦੱਸ ਦਈਏ ਕਿ ਕਿਸਾਨ ਆਗੂ ਜਗਜੀਤ ਡੱਲੇਵਾਲ ਖਨੌਰੀ ਬਾਰਡਰ ‘ਤੇ ਹੀ 40 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਹਨ। ਬੀਤੇ ਕੱਲ੍ਹ ਉਨ੍ਹਾਂ ਦੇਸ਼ ਭਰ ਦੇ ਕਿਸਾਨਾਂ ਨੂੰ ਗੱਲਬਾਤ ਲਈ ਖਨੌਰੀ ਸਰਹੱਦ ’ਤੇ ਪੁੱਜਣ ਦੀ ਅਪੀਲ ਕੀਤੀ ਸੀ। ਉਨ੍ਹਾਂ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਐਮਐਸਪੀ ਦੀ ਲੜਾਈ ਲੜੀ ਜਾ ਰਹੀ ਹੈ। ਦੇਸ਼ ਦੇ ਲੋਕ ਜੋ ਇਸ ਐਮਐਸਪੀ ਲੜਾਈ ਦਾ ਹਿੱਸਾ ਹਨ ਅਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਅਤੇ ਜਿੱਤਣਾ ਚਾਹੁੰਦੇ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਂ 4 ਜਨਵਰੀ ਨੂੰ ਖਨੌਰੀ ਬਾਰਡਰ ‘ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਮੈਂ ਤੁਹਾਨੂੰ ਸਭ ਨੂੰ ਦੇਖਣਾ ਚਾਹੁੰਦਾ ਹਾਂ।

ਧਾਰਾ 163 (ਪਹਿਲਾਂ ਆਈਪੀਸੀ ਦੀ ਧਾਰਾ 144) ਲਾਗੂ

ਓਧਰ, ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਨੇ ਜੀਂਦ ‘ਚ ਹਾਈ ਅਲਰਟ ‘ਕਰ ਦਿੱਤਾ ਹੈ। ਬੀਐਨਐਸ ਦੀ ਧਾਰਾ 163 (ਪਹਿਲਾਂ ਆਈਪੀਸੀ ਦੀ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ। ਸਰਹੱਦ ‘ਤੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 ਡੀ.ਐਸ.ਪੀਜ਼ ਵੀ ਡਿਊਟੀ ‘ਤੇ ਹੋਣਗੇ।