ਹਰਿਆਣਾ ਹੋਇਆ ਜਲ-ਥਲ, ਨਗਰਪਾਲਿਕਾ ਦਫ਼ਤਰ ‘ਚ ਦਾਖਲ ਹੋਇਆ ਪਾਣੀ / Punjab Monsoon

0
40

ਇਸ ਵਾਰ ਮਾਨਸੂਨ ਹਰਿਆਣਾ ‘ਤੇ ਮਿਹਰਬਾਨ ਹੈ। ਅੱਜ ਵੀ ਮੌਸਮ ਵਿਭਾਗ ਨੇ ਇੱਥੋਂ ਦੇ 32 ਸ਼ਹਿਰਾਂ ਵਿੱਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਪਿਛਲੇ 7 ਦਿਨਾਂ ਤੋਂ ਬਾਰਿਸ਼ ਜਾਰੀ ਹੈ। ਸੂਬੇ ‘ਚ ਅਜੇ 4 ਦਿਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

ਸੂਬੇ ‘ਚ 24 ਘੰਟਿਆਂ ‘ਚ 2.9mm ਹੋਈ ਬਾਰਿਸ਼ 

ਸੂਬੇ ‘ਚ 24 ਘੰਟਿਆਂ ‘ਚ 2.9mm ਬਾਰਿਸ਼ ਹੋਈ ਹੈ। ਮੀਂਹ ਕਾਰਨ ਸੂਬੇ ਵਿੱਚ ਤਾਪਮਾਨ ਆਮ ਨਾਲੋਂ 2.7 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਇਸ ਵਾਰ ਮਾਨਸੂਨ ‘ਚ ਮੀਂਹ ਦੀ ਕਮੀ ਨੂੰ 56 ਫੀਸਦੀ ਤੱਕ ਪੂਰਾ ਕੀਤਾ ਗਿਆ ਹੈ। ਜਦੋਂ 28 ਜੂਨ ਨੂੰ ਮਾਨਸੂਨ ਹਰਿਆਣਾ ਵਿੱਚ ਆਇਆ ਸੀ, ਉਦੋਂ 92% ਬਾਰਿਸ਼ ਦੀ ਕਮੀ ਸੀ। ਹੁਣ ਇਹ ਘਟ ਕੇ 36% ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਮਾਨਸੂਨ ਸੀਜ਼ਨ ਦੌਰਾਨ 41.2 ਮਿਲੀਮੀਟਰ ਬਾਰਿਸ਼ ਹੋਈ ਹੈ।

https://onair13.com/news/the-first-decision-taken-under-the-new-law-in-chandigarh/

6 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ

ਇਸ ਦੇ ਨਾਲ ਹੀ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ 9 ਜੁਲਾਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੀ ਮੰਡੀ ਵਿੱਚ 60 ਸੜਕਾਂ ਬੰਦ ਹੋ ਗਈਆਂ ਹਨ। ਚੰਡੀਗੜ੍ਹ-ਮਨਾਲੀ ਹਾਈਵੇਅ ‘ਤੇ ਢਿੱਗਾਂ ਡਿੱਗਣ ਕਾਰਨ ਹਾਈਵੇਅ ‘ਤੇ ਤਰੇੜਾਂ ਆ ਗਈਆਂ ਹਨ। ਇਸ ਦੇ ਟੁੱਟਣ ਦਾ ਖਤਰਾ ਵਧ ਗਿਆ ਹੈ। ਚੰਡੀਗੜ੍ਹ ‘ਚ ਵੀ ਮੌਸਮ ਵਿਭਾਗ ਨੇ 2 ਦਿਨ ਲਗਾਤਾਰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

 

LEAVE A REPLY

Please enter your comment!
Please enter your name here