ਸੰਜੇ ਪੋਪਲੀ ਦੇ ਘਰੋਂ ਵਿਜਿਲੈਂਸ ਨੇ ਸੋਨੇ ਦੀਆਂ ਇੱਟਾਂ ਤੇ ਹੋਰ ਕੀਮਤੀ ਸਮਾਨ ਕੀਤਾ ਬਰਾਮਦ

0
4650

ਅਫਸਰ ਸੰਜੇ ਪੋਪਲੀ ਭ੍ਰਿਸ਼ਟਾਚਾਰ ਮਾਮਲੇ ‘ਚ ਬੁਰੀ ਤਰ੍ਹਾਂ ਘਿਰ ਗਏ ਹਨ। ਵਿਜਿਲੈਂਸ ਦੀ ਟੀਮ ਅੱਜ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੀ।ਪੰਜਾਬ ਵਿਜਿਲੈਂਸ ਨੂੰ ਸੰਜੇ ਪੋਪਲੀ ਦੀ ਚੰਡੀਗੜ੍ਹ ਰਿਹਾਇਸ਼ ਤੋਂ 12 ਕਿਲੋਂ ਸੋਨਾ ਮਿਲਿਆ ਹੈ। ਇਸ ਵਿੱਚ ਸੋਨੇ ਦੇ ਬਿਸਕੁਟ ਅਤੇ 1-1 ਕਿੱਲੋ ਦੀਆਂ ਦੋ ਇੱਟਾਂ ਸ਼ਾਮਲ ਹਨ। ਇਸ ਦੇ ਨਾਲ ਹੀ 3 ਕਿੱਲੋ ਚਾਂਦੀ ਅਤੇ 4 ਆਈਫੋਨ ਤੋਂ ਇਲਾਵਾ ਕੀਮਤੀ ਸਮਾਨ ਬਰਾਮਦ ਹੋਇਆ ਹੈ।

ਦੱਸ ਦੇਈਏ ਕਿ ਆਈਏਐਸ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਰੇਡ ਦੌਰਾਨ ਗੋਲੀ ਚੱਲੀ ਹੈ। ਮੁਹਾਲੀ ਦੇ SSP ਕੁਲਦੀਪ ਚਹਿਲ ਨੇ ਕਿਹਾ ਕਿ ਪੋਪਲੀ ਦੇ ਬੇਟੇ ਨੇ ਖੁਦ ਨੂੰ ਗੋਲੀ ਮਾਰ ਲਈ ਹੈ।

ਅੱਜ ਹੀ ਸੰਜੇ ਪੋਪਲੀ ਦੀ ਮੁਹਾਲੀ ਦੀ ਕੋਰਟ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਪੇਸ਼ੀ ਹੋਣੀ ਸੀ। ਜਾਣਕਾਰੀ ਅਨੁਸਾਰ ਕਾਰਤਿਕ ਜਿਸਦੀ ਉਮਰ 25 ਸਾਲ ਹੈ, ਉਸਨੇ ਖੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਸਦੀ ਮੌਤ ਹੋ ਗਈ ਹੈ।

LEAVE A REPLY

Please enter your comment!
Please enter your name here