ਸੁਨਾਮ ‘ਚ ਵਾਪਰਿਆ ਦਰਦਨਾਕ ਹਾਦਸਾ, 6 ਲੋਕਾਂ ਦੀ ਮੌ.ਤ

0
18

ਸੁਨਾਮ ‘ਚ ਅੱਜ ਵੀਰਵਾਰ ਸਵੇਰੇ ਹੋਏ ਭਿਆਨਕ ਹਾਦਸੇ ‘ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਸਾਰੇ ਇੱਕ ਕਾਰ ਵਿੱਚ ਸਵਾਰ ਹੋ ਕੇ ਮਾਲੇਰਕੋਟਲਾ ਤੋਂ ਸੁਨਾਮ ਨੂੰ ਪਰਤ ਰਹੇ ਸਨ। ਹਾਦਸੇ ‘ਚ ਦੀਪਕ ਜਿੰਦਲ, ਨੀਰਜ ਸਿੰਗਲਾ ਅਤੇ ਉਨ੍ਹਾਂ ਦੇ ਪੁੱਤਰਾਂ ਲੱਕੀ ਕੁਮਾਰ, ਵਿਜੇ ਕੁਮਾਰ ਅਤੇ ਦਵੇਸ਼ ਜਿੰਦਲ ਦੀ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਮਲੇਰਕੋਟਲਾ ਸਥਿਤ ਬਾਬਾ ਹੈਦਰ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕ ਕੇ ਵਾਪਸ ਸੁਨਾਮ ਨੂੰ ਪਰਤ ਰਹੇ ਸਨ। ਸੁਨਾਮ ਨੇੜੇ ਕਾਰ ਨੂੰ ਟਰੱਕ ਅਤੇ ਤੇਲ ਵਾਲੇ ਕੈਂਟਰ ਨੇ ਟੱਕਰ ਮਾਰ ਦਿੱਤੀ। ਕਾਰ ਦੋਵਾਂ ਵਾਹਨਾਂ ਵਿਚਾਲੇ ਆ ਗਈ। ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ।

LEAVE A REPLY

Please enter your comment!
Please enter your name here