ਵਿਸ਼ਵ ਕੱਪ ‘ਚ ‘ਫੀਲਡਿੰਗ’ ਦੇ ਕਿੰਗ ਬਣੇ ਵਿਰਾਟ ਕੋਹਲੀ, ICC ਨੇ ਸ਼ੁਰੂਆਤੀ ਦਿਨਾਂ ਦੀ ਰੈਂਕਿੰਗ ਕੀਤੀ ਜਾਰੀ

0
37

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ 2023 ਵਿੱਚ ਹੁਣ ਤੱਕ ਦਾ ਮੋਸਟ ਇੰਪੈਕਟਫੁਲ ਫੀਲਡਰ ਮੰਨਿਆ ਹੈ। ICC ਦੇ ਮੁਤਾਬਕ ਟੂਰਨਾਮੈਂਟ ਦੇ ਪਹਿਲਾਂ 13 ਦਿਨਾਂ ਵਿੱਚ ਵਿਰਾਟ ਕੋਹਲੀ ਨੇ ਫੀਲਡ ‘ਤੇ ਆਪਣੀ ਫੀਲਡਿੰਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ। ਸਾਰੀਆਂ ਟੀਮਾਂ ਦੇ ਤਿੰਨ ਗਰੁੱਪ ਮੈਚਾਂ ਦੇ ਬਾਅਦ ICC ਵੱਲੋਂ ਫੀਲਡ ‘ਤੇ ਸਭ ਤੋਂ ਪ੍ਰਭਾਵੀ ਫੀਲਡਰਾਂ ਦੀ ਇੱਕ ਲਿਸਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕੋਹਲੀ ਟਾਪ ‘ਤੇ ਹਨ।

ਕੋਹਲੀ ਨੇ ਟੂਰਨਾਮੈਂਟ ਵਿੱਚ ਹੁਣ ਤੱਕ ਤਿੰਨ ਕੈਚ ਲਏ ਹਨ, ਜੋ ਨਿਊਜ਼ੀਲੈਂਡ ਦੇ ਮੈਟ ਹੇਨਰੀ ਤੇ ਆਸਟ੍ਰੇਲੀਆ ਦੇ ਡੇਵਿਡ ਵਾਰਨਰ ਤੋਂ 2 ਘੱਟ ਹੈ। ਪੈ ਫੀਲਡ ਵਿੱਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ ਹੈ। ਉਨ੍ਹਾਂ ਨੂੰ ICC ਨੇ 22.30 ਦੀ ਸਭ ਤੋਂ ਜ਼ਿਆਦਾ ਰੇਟਿੰਗ ਦਿੱਤੀ ਹੈ। ਉੱਥੇ ਹੀ ਲਿਸਟ ਵਿੱਚ ਇੰਗਲੈਂਡ ਦੇ ਜੋ ਰੂਟ ਦੂਜੇ ਨੰਬਰ ‘ਤੇ ਹਨ, ਜਿਨ੍ਹਾਂ ਕੋਲ 21.73 ਰੇਟਿੰਗ ਪੁਆਇੰਟ ਹਨ। ਰੂਟ ਨੇ ਟੂਰਨਾਮੈਂਟ ਵਿੱਚ ਹੁਣ ਤੱਕ 4 ਕੈਚ ਲੈ ਲਏ ਹਨ।

 

ਲਿਸਟ ਵਿੱਚ ਟਾਪ-10 ਵਿੱਚ ਭਾਰਤ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ 2-2 ਖਿਡਾਰੀ ਹਨ, ਜਦਕਿ ਰਵਿੰਦਰ ਜਡੇਜਾ 11ਵੇਂ ਨੰਬਰ ‘ਤੇ ਹਨ। ICC ਦੇ ਮੁਤਾਬਕ ਟੀਮ ਇੰਡੀਆ ਨੇ ਟੂਰਨਾਮੈਂਟ ਵਿੱਚ ਹੁਣ ਤੱਕ 14 ਕੈਚ ਲਏ, 10 ਦੌੜਾਂ ਬਚਾਈਆਂ ਤੇ ਕਈ ਵਧੀਆ ਥ੍ਰੋਅ ਕੀਤੇ। ਇਸ ਦੌਰਾਨ ਤਿੰਨ ਮੈਚਾਂ ਵਿੱਚ ਭਾਰਤ ਵੱਲੋਂ ਸਿਰਫ਼ 2 ਕੈਚ ਹੀ ਛੱਡੇ ਗਏ ਹਨ। ਇੰਗਲੈਂਡ ਨੇ ਇਸ ਤੋਂ ਵੀ ਘੱਟ ਸਿਰਫ਼ 1 ਕੈਚ ਡਰਾਪ ਕੀਤਾ ਹੈ। ਟੂਰਨਾਮੈਂਟ ਵਿੱਚ ਭਾਰਤ ਨੇ ਆਪਣੇ ਸ਼ੁਰੂਆਤੀ ਤਿੰਨੋਂ ਮੁਕਾਬਲੇ ਜਿੱਤੇ ਹਨ।

ਦੱਸ ਦੇਈਏ ਕਿ ਇਸ ਵਿਸ਼ਵ ਕੱਪ ਦੇ ਹਰ ਮੈਚ ਦੇ ਬਾਅਦ ਭਾਰਤੀ ਟੀਮ ਦੇ ਫੀਲਡਿੰਗ ਕੋਚ ਵੱਲੋਂ ਬੈਸਟ ਫੀਲਡਰ ਨੂੰ ਮੈਡਲ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਖਿਲਾਫ਼ ਪਹਿਲੇ ਮੁਕਾਬਲੇ ਦੇ ਬਾਅਦ ਮੈਡਲ ਵਿਰਾਟ ਕੋਹਲੀ ਨੂੰ ਦਿੱਤਾ ਗਿਆ। ਉੱਥੇ ਹੀ ਦੂਜੇ ਮੈਚ ਵਿੱਚ ਅਫਗਾਨਿਸਤਾਨ ਦੇ ਖਿਲਾਫ਼ ਸ਼ਾਰਦੁਲ ਠਾਕੁਲ ਤੇ ਪਾਕਿਸਤਾਨ ਦੇ ਖਿਲਾਫ਼ ਤੀਜੇ ਮੁਕਾਬਲੇ ਦੇ ਬਾਅਦ ਵਿਕਟਕੀਪਰ ਬੈਟਰ ਕੇਐੱਲ ਰਾਹੁਲ ਨੂੰ ਬੈਸਟ ਫੀਲਡਰ ਦਾ ਮੈਡਲ ਮਿਲਿਆ ਸੀ।

LEAVE A REPLY

Please enter your comment!
Please enter your name here