ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਅਜੀਤਪਾਲ ਸਿੰਘ ਕੋਹਲੀ ਤੇ ਪ੍ਰਾਚੀਨ ਸ੍ਰੀ ਕਾਲੀ ਮਾਤਾ ਮੰਦਰ ਮੈਨਜਮੈਂਟ ਅਡਵਾਇਜਰੀ ਕਮੇਟੀ ਦੇ ਨਵਨਿਯੁਕਤ ਮੈਂਬਰ ਮਾਤਾ ਦੇ ਦਰਬਾਰ ‘ਚ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਮਾਤਾ ਦੇ ਦਰਬਾਰ ‘ਚ ਮੱਥਾ ਟੇਕ ਕੇ ਮਾਤਾ ਦਾ ਅਸ਼ੀਰਵਾਦ ਲਿਆ ਅਤੇ ਮਾਤਾ ਮੰਦਰ ਦੇ ਪੁਜਾਰੀ ਵੱਲੋਂ ਵਿਧਾਇਕ ਤੇ ਸਮੂਹ ਨਵਨਿਯੁਕਤ ਮੈਂਬਰਾਂ ਨੂੰ ਮਾਤਾ ਦੀਆਂ ਚੁੰਨੀਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮੈਨਜਮੈਂਟ ਸਲਾਹਕਾਰ ਕਮੇਟੀ ਦੀ ਨਵਨਿਯੁਕਤ ਮੈਂਬਰ ਵਿਚ ਸੰਦੀਪ ਕੁਮਾਰ ਬੰਧੂ, ਨਰੇਸ ਕੁਮਾਰ ਗੁਪਤਾ ਕਾਕਾ ਜੀ, ਮਦਨ ਅਰੋੜਾ, ਕੇਕੇ ਸਹਿਗਲ, ਨਰਿੰਦਰ ਕੁਮਾਰ, ਮਨਮੋਹਨ ਕਪੂਰ, ਕ੍ਰਿਸ਼ਨ ਕੁਮਾਰ ਗੁਪਤਾ ਨੇ ਆਪਣਾ ਕਾਰਜ ਸੰਭਾਲਣ ਤੋਂ ਪਹਿਲਾਂ ਮਾਤਾ ਦੇ ਦਰਬਾਰ ਦਾ ਅਸ਼ੀਰਵਾਦ ਲਿਆ। ਇਸ ਮੌਕੇ ਐਸਡੀਐਮ ਪਟਿਆਲਾ ਇਸਮਤ ਵਿਜੈ ਸਿੰਘ, ਮਹਾਂਮੰਡਲੇਸਵਰ ਜਗਤ ਗਰੂ ਪੰਚਾਨੰਦ ਗਿਰੀ ਜੀ ਆਪ ਦੇ ਜਿਲਾ ਪ੍ਰਧਾਨ ਤੇਜਿੰਦਰ ਮਹਿਤਾ ਤੇ ਮੇਘ ਚੰਦ ਸੇਰਮਾਜਰਾ ਵੀ ਸਾਮਿਲਿ ਹੋਏ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਇਹ ਨਵੀਂ ਬਣੀ ਕਮੇਟੀ ਪਹਿਲਾਂ ਵਾਲੀਆਂ ਕਮੇਟੀਆਂ ਵਾਂਗ ਚਿੱਟਾਂ ਹਾਥੀ ਸਾਬਤ ਨਾ ਹੋ ਕੇ ਸੰਗਤਾਂ ਦੀ ਬਿਹਤਰੀ ਲਈ ਕੰਮ ਕਰੇਗੀ।
ਜਦਕਿ ਸ੍ਰੀ ਕਾਲੀ ਮਾਤਾ ਮੰਦਰ ਦੇ ਚਲ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਪਹਿਲਾਂ ਨਾਲੋਂ ਵੀ ਵਧ ਚੜ ਕੇ ਕੰਮ ਕੀਤੇ ਜਾਣਗੇ। ਵਿਧਾਇਕ ਕੋਹਲੀ ਨੇ ਕਿਹਾ ਕਿ ਜੋ ਕਾਰਜ ਇਸ ਸਮੇਂ ਮਾਤਾ ਮੰਦਰ ਵਿਖੇ ਚਲ ਰਹੇ ਹਨ, ਉਹ ਜਲਦੀ ਪੂਰੇ ਕੀਤੇ ਜਾਣਗੇ ਜਦਕਿ ਜੋ ਕਾਰਜ ਅਜੇ ਅਧੂਰੇ ਹਨ ਉਨਾ ਨੂੰ ਵੀ ਪ੍ਰਸਾਸਨ ਅਤੇ ਮੰਦਰ ਕਮੇਟੀ ਦੇ ਸਹਿਯੋਗ ਨਾਲ ਸੰਗਤਾ ਦੀ ਬਿਹਤਰੀ ਲਈ ਜਲਦੀ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਤਾ ਦੀ ਸਹੂਲਤ ਲਈ ਪਾਰਕਿੰਗ, ਦੁਕਾਨਾ, ਪਖਾਨੇ ਅਤੇ ਹੋਰ ਸਹੂਲਤਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆ।
ਇਸ ਤੋਂ ਬਾਅਦ ਨਵਨਿਯੁਕਤ ਕਮੇਟੀ ਮੈਂਬਰਾਂ ਨੇ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਨਾਲ ਮੀਟਿੰਗ ਕਰਕੇ ਮੰਦਰ ਦੇ ਕਾਰਜਾ ਬਾਰੇ ਚਰਚਾ ਕੀਤੀ। ਇਸ ਦੌਰਾਨ ਜਗਤ ਗੁਰੂ ਨੇ ਕਿਹਾਕਿ ਪਿਛਲੀਆਂ ਸਰਕਾਰਾਂ ‘ਚ ਬਣੀ ਪਹਿਲਾਂ ਕਮੇਟੀ ਨੇ ਮੰਦਰ ਲਈ ਕੋਈ ਜਿਆਦਾ ਕਾਰਜ ਨਹੀਂ ਕੀਤੇ ਅਤੇ ਉਹ ਕਮੇਟੀਆਂ ਚਿੱਟਾ ਹਾਥੀ ਸਾਬਤ ਹੋ ਕੇ ਰਹਿ ਗਈਆਂ ਜਦਕਿ ਇਸ ਨਵੀਂ ਬਣੀ ਕਮੇਟੀ ਤੋਂ ਭਰਪੂਰ ਆਸ ਹੈ ਕਿ ਇਹ ਕਮੇਟੀ ਰਾਜਨੀਤੀ ਤੋਂ ਉਪਰ ਉਠ ਕੇ ਮੰਦਰ ਅਤੇ ਸੰਗਤਾ ਦੀ ਬਿਹਤਰੀ ਲਈ ਕੰਮ ਕਰੇਗੀ।