ਲੁਧਿਆਣਾ ਵਿੱਚ ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਦੀ ਟੀਮ ਨੇ ਗੈਂਗਸਟਰ ਸੰਦੀਪ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸੰਦੀਪ ਕੋਲੋਂ 32 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਸੰਦੀਪ ਦਾ ਲੁਧਿਆਣਾ ਵਿੱਚ ਇੱਕ ਗਰੁੱਪ ਹੈ ਜਿਸ ਵਿੱਚ ਸੈਂਕੜੇ ਨੌਜਵਾਨ ਸ਼ਾਮਲ ਹਨ। ਸੰਦੀਪ ਅਤੇ ਉਸਦੇ ਦੋਸਤ ਅਕਸਰ ਸਿਆਸੀ ਰੈਲੀਆਂ ਵਿੱਚ ਵੀ ਦੇਖੇ ਜਾ ਸਕਦੇ ਹਨ।
ਪੁਲਿਸ ਨੇ ਉਸ ਨੂੰ ਭਾਮੀਆਂ ਇਲਾਕੇ ਵਿੱਚ ਉਸ ਦੇ ਘਰੋਂ ਫੜਿਆ। ਸੰਦੀਪ ਗੋਰੂ ਬੱਚਾ ਦਾ ਸਾਥੀ ਹੈ। ਉਸਦਾ ਗੈਂਗਸਟਰ ਪੁਨੀਤ ਬੈਂਸ ਗਰੁੱਪ ਅਤੇ ਜਤਿੰਦਰ ਜਿੰਦੀ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸ਼ਹਿਰ ਵਿੱਚ ਆਪਣੀ ਸਰਦਾਰੀ ਕਾਇਮ ਕਰਨ ਲਈ ਸੰਦੀਪ ਅਤੇ ਉਸਦੇ ਸਾਥੀ ਅਕਸਰ ਹਥਿਆਰਾਂ ਦੀਆਂ ਰੀਲਾਂ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਰਹਿੰਦੇ ਹਨ।
ਪੁਲਿਸ ਹੁਣ ਸੰਦੀਪ ਦੇ ਸੋਸ਼ਲ ਮੀਡੀਆ ਅਕਾਊਂਟ ਅਤੇ ਮੋਬਾਈਲ ਡਿਟੇਲ ਦੀ ਵੀ ਜਾਂਚ ਕਰ ਰਹੀ ਹੈ। ਸਿਆਸੀ ਆਗੂਆਂ ਦੇ ਨਜ਼ਦੀਕੀ ਹੋਣ ਕਾਰਨ ਦੇਰ ਰਾਤ ਤੱਕ ਪੁਲਿਸ ’ਤੇ ਕਾਫੀ ਦਬਾਅ ਬਣਿਆ ਹੋਇਆ ਸੀ। ਸੰਦੀਪ ਖਿਲਾਫ ਹੁਣ ਤੱਕ 10 ਤੋਂ 12 ਮਾਮਲੇ ਦਰਜ ਹਨ। ਦੇਰ ਰਾਤ ਤੱਕ ਪੁਲਿਸ ਨੇ ਕਈ ਥਾਵਾਂ ‘ਤੇ ਰੇਡ ਕਰਕੇ ਛਾਪੇਮਾਰੀ ਕੀਤੀ। ਸੰਦੀਪ ਦੀ ਗ੍ਰਿਫਤਾਰੀ ਅਤੇ ਬਰਾਮਦਗੀ ਬਾਰੇ ਪੁਲਿਸ ਅੱਜ ਖੁਲਾਸਾ ਕਰ ਸਕਦੀ ਹੈ।