ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਤਹਿਤ ਵੋਟਾਂ ਅੱਜ 18 ਜੁਲਾਈ ਨੂੰ ਪਾਈਆਂ ਜਾਣਗੀਆਂ। ਸੱਤਾਧਾਰੀ ਐਨ ਡੀ ਏ ਵੱਲੋਂ ਦਰੋਪਦੀ ਮੁਰਮੂ ਅਤੇ ਵਿਰੋਧੀ ਧਿਰ ਵੱਲੋਂ ਯਸ਼ਵੰਤ ਸਿਨਹਾ ਚੋਣ ਮੈਦਾਨ ਵਿਚ ਹਨ। ਵੋਟਾਂ ਦੀ ਗਿਣਤੀ 21 ਜੁਲਾਈ ਨੂੰ ਹੋਵੇਗੀ ਤੇ ਨਵੇਂ ਰਾਸ਼ਟਰਪਤੀ ਵੱਲੋਂ 25 ਜੁਲਾਈ ਨੂੰ ਸਹੁੰ ਚੁੱਕੀ ਜਾਵੇਗੀ। ਵੋਟਾਂ ਪੈਣ ਦਾ ਅਮਲ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਵੋਟਾਂ ਵਾਸਤੇ ਦੇਸ਼ ਦੀ ਸੰਸਦ ਸਮੇਂ ਵੱਖ ਵੱਖ ਰਾਜਾਂ ਦੀਆਂ ਵਿਧਾਨ ਸਭਾਵਾਂ ਵਿਚ ਕੁੱਲ 31 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸੰਸਦ ਮੈਂਬਰ ਵੋਟਾਂ ਵਾਸਤੇ ਹਰੇ ਰੰਗ ਦੇ ਬੈਲਟ ਪੇਪਰ ਦੀ ਵਰਤੋਂ ਕਰਨਗੇ ਜਦੋਂ ਕਿ ਰਾਜਾਂ ਦੇ ਐਮ ਐੱਲ ਏ ਗੁਲਾਬੀ ਰੰਗ ਦੇ ਬੈਲਟ ਪੇਪਰ ਦੀ ਵਰਤੋਂ ਕਰਨਗੇ।