ਭਿਆਨਕ ਸੜਕ ਹਾਦਸੇ ‘ਚ 2 ਪੁਲਿਸ ਮੁਲਾਜ਼ਮਾਂ ਦੀ ਗਈ ਜਾਨ

0
137

ਦਿੱਲੀ ਪੁਲਿਸ ਦੇ ਦੋ ਇੰਸਪੈਕਟਰਾਂ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ। ਦੋਵੇਂ ਪੁਲਿਸ ਵਾਹਨ ‘ਚ ਸਵਾਰ ਹੋ ਕੇ ਜਾ ਰਹੇ ਅਤੇ ਕੈਂਟਰ ਵਾਹਨ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਦੇਰ ਰਾਤ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਕੁੰਡਲੀ ਬਾਰਡਰ ਕੋਲ ਵਾਪਰਿਆ। ਮ੍ਰਿਤਕਾਂ ਦੀ ਪਛਾਣ ਇੰਸਪੈਕਟਰ ਦਿਨੇਸ਼ ਬੇਨੀਵਾਲ ਨਾਰਥ ਵੈਸਟ ਡਿਸਟ੍ਰਿਕ ਵਿਚ ਸਪੈਸ਼ਲ ਸਟਾਫ਼ ਵਿਚ ਤਾਇਨਾਤ ਸਨ ਜਦਕਿ ਇੰਸਪੈਕਟਰ ਰਣਵੀਰ ਇੱਥੇ ਆਦਰਸ਼ ਨਗਰ ਥਾਣੇ ‘ਚ ਤਾਇਨਾਤ ਸਨ।

ਜਾਣਕਾਰੀ ਮੁਤਾਬਕ ਕੈਂਟਰ ਦੀ ਟੱਕਰ ਮਗਰੋਂ ਪੁਲਸ ਮੁਲਾਜ਼ਮਾਂ ਦੀ ਕਾਰ ਦੇ ਪਰਖੱਚੇ ਉੱਡ ਗਏ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਇੰਸਪੈਕਟਰ ਕਾਰ ਵਿਚ ਹੀ ਫਸੇ ਰਹਿ ਗਏ। ਮੌਕੇ ‘ਤੇ ਲੋਕ ਪਹੁੰਚੇ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ। ਦੋਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭਿਜਵਾ ਦਿੱਤਾ ਹੈ। ਸੋਨੀਪਤ ਕੁੰਡਲੀ ਥਾਣਾ ਪੁਲਿਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਦੱਸ ਦੇਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ਵਿਚ ਹੱਡ ਚੀਰਵੀਂ ਠੰਡ ਪੈ ਰਹੀ ਹੈ। ਇਸ ਦੌਰਾਨ ਧੁੰਦ ਦੀ ਵਜ੍ਹਾ ਤੋਂ ਕਾਫੀ ਹਾਦਸੇ ਵਾਪਰ ਰਹੇ ਹਨ। ਅਜਿਹੇ ਵਿਚ ਜੇਕਰ ਤੁਸੀਂ ਆਪਣੀ ਗੱਡੀ ਲੈ ਕੇ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਅਲਰਟ ਰਹਿ ਕੇ ਗੱਡੀ ਚਲਾਓ  ਅਤੇ ਉਸ ਦੀ ਸਪੀਡ ਧੀਮੀ ਰੱਖੋ।

LEAVE A REPLY

Please enter your comment!
Please enter your name here