ਐਮੀ ਵਿਰਕ ਦੀ ਨਵੀਂ ਫਿਲਮ ‘ਬਾਜਰੇ ਦਾ ਸਿੱਟਾ’ ਦਾ ਇੱਕ ਹੋਰ ਗੀਤ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਗੀਤ ‘ਸਿਰਨਾਵਾਂ’ ਰਿਲੀਜ਼ ਹੋ ਗਿਆ ਹੈ। ਇਸ ਤੋਂ ਪਹਿਲਾਂ ‘ਬਾਜਰੇ ਦਾ ਸਿੱਟਾ’ ਟਾਈਟਲ ਸੌਗ ਤੇ ਗੀਤ Surme Dani’ ਰਿਲੀਜ਼ ਹੋਇਆ ਸੀ। ਇਸ ਫਿਲਮ ਦੇ ਇਹ ਗੀਤ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਸ ਫਿਲਮ ‘ਚ ਐਮੀ ਵਿਰਕ ਤੇ ਤਾਨੀਆ ਦੀ ਬਹੁਤ ਹੀ ਖਾਸ ਭੂਮਿਕਾ ਹੈ।
ਇਹ ਫਿਲਮ 70-80 ਦੇ ਦਹਾਕੇ ‘ਤੇ ਆਧਾਰਿਤ ਹੈ। ਇਹ ਕਹਾਣੀ ਇੱਕ ਸੁਪਨੇ ਦੇ ਟੁੱਟਣ ਦੀ ਹੈ। ਜਦੋਂ ਕਿਸੇ ਦਾ ਸੁਪਨਾ ਟੁੱਟਦਾ ਹੈ ਤਾਂ ਬਹੁਤ ਦੁੱਖ ਹੁੰਦਾ ਹੈ। ਇਸ ਫਿਲਮ ‘ਚ ਦੋ ਭੈਣਾਂ ਤਾਨੀਆ ਅਤੇ ਨੂਰ ਚਾਹਲ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਜਿਨ੍ਹਾਂ ਦੀ ਖੂਬਸੂਰਤ ਆਵਾਜ਼ ਇੱਕ ਸੰਗੀਤ ਲੇਬਲ ਦੇ ਮਾਲਕ ਨੂੰ ਆਕਰਸ਼ਿਤ ਕਰਦੀ ਹੈ। ਉਹ ਉਨ੍ਹਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਦੋਵਾਂ ਨੂੰ ਗੀਤ ਰਿਕਾਰਡ ਕਰਨ ਦੇਣ।
ਉਨ੍ਹਾਂ ਦਾ ਪਰਿਵਾਰ ਮੰਨਦਾ ਹੈ, ਪਰ ਉਸ ਸਮੇਂ ਲੋਕਾਂ ਦੀ ਸੋਚ ਇੰਨੀ ਅਗਾਂਹਵਧੂ ਨਹੀਂ ਸੀ। ਉਹ ਕੁੜੀਆਂ ਦੇ ਗੀਤਾਂ ਨੂੰ ਗਲਤ ਸਮਝਦਾ ਸੀ। ਇਸ ਤੋਂ ਬਾਅਦ ਹਰ ਕੋਈ ਉਸ ਦੇ ਪਰਿਵਾਰ ਦੀ ਆਲੋਚਨਾ ਸ਼ੁਰੂ ਕਰ ਦਿੰਦਾ ਹੈ। ਇਸ ਦੌਰਾਨ ਐਮੀ ਵਿਰਕ ਦੀ ਐਂਟਰੀ ਹੁੰਦੀ ਹੈ ਅਤੇ ਉਸ ਦਾ ਵਿਆਹ ਤਾਨੀਆ ਨਾਲ ਹੋ ਜਾਂਦਾ ਹੈ।
ਐਮੀ ਨਾਲ ਵਿਆਹ ਹੋਣ ਤੋਂ ਬਾਅਦ ਤਾਨੀਆ ਦਾ ਗਾਉਣ ਦਾ ਸੁਪਨਾ ਵੀ ਹੱਥੋਂ ਨਿਕਲ ਗਿਆ। ਐਮੀ ਫੈਸਲਾ ਕਰਦਾ ਹੈ ਕਿ ਉਸਦੀ ਪਤਨੀ ਗੀਤ ਨਹੀਂ ਗਾਉਗੀ। ਇੰਨਾ ਹੀ ਨਹੀਂ ਉਹ ਉਨ੍ਹਾਂ ਨੂੰ ਘਰ ‘ਚ ਵੀ ਗਾਉਣ ਤੋਂ ਇਨਕਾਰ ਕਰਦਾ ਹੈ। ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ।