ਬਲੋਚਿਸਤਾਨ ‘ਚ ਮੀਂਹ ਨੇ ਮਚਾਈ ਤਬਾਹੀ, 62 ਲੋਕਾਂ ਦੀ ਹੋਈ ਮੌਤ

0
169

ਬਲੋਚਿਸਤਾਨ ਵਿੱਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਭਾਰੀ ਮੀਂਹ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਮੀਂਹ ਕਾਰਨ 24 ਬੱਚਿਆਂ ਸਮੇਤ 62 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਖੇਤਰ ਦੇ ਸੈਂਕੜੇ ਲੋਕ ਪ੍ਰਭਾਵਿਤ ਹੋਏ ਹਨ। ਬਲੋਚਿਸਤਾਨ ਸੂਬੇ ‘ਚ ਭਾਰੀ ਮੀਂਹ ਕਾਰਨ ਹੋਏ ਵੱਖ-ਵੱਖ ਹਾਦਸਿਆਂ ‘ਚ ਘੱਟੋ-ਘੱਟ 48 ਲੋਕ ਜ਼ਖਮੀ ਹੋ ਗਏ ਜਦਕਿ 670 ਤੋਂ ਵੱਧ ਘਰ ਢਹਿ ਗਏ। ਮੀਂਹ ਕਾਰਨ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।

ਪਾਕਿਸਤਾਨ ਦੀ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਕਿਹਾ ਕਿ ਇਹ ਮੌਤਾਂ ਬੋਲਾਨ, ਕਵੇਟਾ, ਝੌਬ, ਦੱਕੀ, ਖੁਜਦਾਰ, ਕੋਹਲੂ, ਕੇਚ, ਮਸਤੁੰਗ, ਹਰਨਈ, ਕਿਲਾ ਸੈਫੁੱਲਾ ਅਤੇ ਸਿਬੀ ਵਿੱਚ ਹੋਈਆਂ ਹਨ। ਰਿਪੋਰਟ ਮੁਤਾਬਕ ਹਾਲ ਹੀ ‘ਚ ਹੋਈ ਮਾਨਸੂਨ ਬਾਰਸ਼ ਕਾਰਨ ਹੱਬ ਡੈਮ ਦਾ ਪਾਣੀ ਦਾ ਪੱਧਰ 334 ਫੁੱਟ ਹੋ ਗਿਆ ਹੈ, ਜਦਕਿ ਸਮਰੱਥਾ 339 ਫੁੱਟ ਹੈ।

ਭਾਰੀ ਮੀਂਹ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸੇ ਪਾਣੀ ਵਿਚ ਡੁੱਬ ਗਏ ਸਨ, ਜਿਸ ਨੇ ਸੂਬਾਈ ਅਧਿਕਾਰੀਆਂ ਦੇ ਵੱਡੇ ਦਾਅਵਿਆਂ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ ਨੇ ਸਥਿਤੀ ਨਾਲ ਨਜਿੱਠਣ ਲਈ ਐਮਰਜੈਂਸੀ ਲਾਗੂ ਕੀਤੀ ਸੀ। ਭਾਰੀ ਮੀਂਹ ਕਾਰਨ ਗਾਰਡਨ ਦੇ ਜੁੱਤੀ ਬਾਜ਼ਾਰ ਇਲਾਕੇ ‘ਚ 5 ਵਿਅਕਤੀ ਜਦਕਿ ਕੋਰੰਗੀ ਦੇ ਬਿਲਾਲ ਕਾਲੋਨੀ ਇਲਾਕੇ ‘ਚ ਇਕ ਹੋਰ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।

ਸ਼ਹਿਰ ਦੀਆਂ ਕਈ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਆਵਾਜਾਈ ਬੰਦ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਭਰ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਦੋਂ ਕਿ ਰਾਤ ਭਰ ਪਏ ਮੀਂਹ ਤੋਂ ਬਾਅਦ ਕੋਰੰਗੀ ਕਾਜ਼ਵੇਅ ਰੋਡ ‘ਤੇ ਪਾਣੀ ਭਰ ਗਿਆ।

ਮੌਸਮ ਵਿਭਾਗ ਦੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ, ਪੀਏਐਫ ਬੇਸ ਮਸਰੂਰ ਵਿੱਚ ਸਭ ਤੋਂ ਵੱਧ 119.5 ਮਿਲੀਮੀਟਰ, ਡਿਫੈਂਸ ਫੇਜ਼-2 ਵਿੱਚ 106.6 ਮਿਲੀਮੀਟਰ, ਓਰੰਗੀ ਟਾਊਨ ਵਿੱਚ 56.2 ਮਿਲੀਮੀਟਰ, ਕਾਇਦਾਬਾਦ ਵਿੱਚ 56 ਮਿਲੀਮੀਟਰ, ਪੁਰਾਣੇ ਹਵਾਈ ਅੱਡੇ ਵਿੱਚ 49.8 ਮਿਲੀਮੀਟਰ ਮੀਂਹ ਪਿਆ। ਗੁਲਸ਼ਨ-ਏ-ਹਦੀਦ ਵਿੱਚ 46.5 ਮਿਲੀਮੀਟਰ, ਨਾਜ਼ਿਮਾਬਾਦ ਵਿੱਚ 31.8 ਮਿਲੀਮੀਟਰ, ਜਿਨਾਹ ਟਰਮੀਨਲ ਵਿੱਚ 29.6 ਮਿਲੀਮੀਟਰ, ਸੁਰਜਾਨੀ ਟਾਊਨ ਵਿੱਚ 14.4 ਮਿਲੀਮੀਟਰ ਅਤੇ ਯੂਨੀਵਰਸਿਟੀ ਰੋਡ ਵਿੱਚ 14.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here