ਅੱਜ ਦੇਸ਼ ਭਰ ‘ਚ ਬਕਰੀਦ (Bakrid) ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਧਰਮ (Muslim Religion) ਵਿੱਚ ਬਕਰੀਦ ਦੇ ਤਿਉਹਾਰ ਦਾ ਬਹੁਤ ਮਹੱਤਵ ਹੈ। ਇਸ ਤਿਉਹਾਰ ਨੂੰ ਈਦ-ਉਲ-ਅਜ਼ਹਾ ਜਾਂ ਕੁਰਬਾਨੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਬਕਰੀਦ ਜਾਂ ਈਦ-ਉਲ-ਜ਼ੁਹਾ ਮੁਸਲਿਮ ਭਾਈਚਾਰੇ ਦਾ ਇੱਕ ਪਵਿੱਤਰ ਤਿਉਹਾਰ ਹੈ। ਮੁਸਲਮਾਨ ਦੋ ਪ੍ਰਕਾਰ ਦੀ ਈਦ ਮਨਾਉਂਦੇ ਹਨ। ਇੱਕ ਨੂੰ ਈਦ ਉਲ-ਫ਼ਿਤਰ ਅਤੇ ਦੂਜੀ ਨੂੰ ਈਦ-ਉਲ-ਜ਼ੁਹਾ ਕਿਹਾ ਜਾਂਦਾ ਹੈ। ਇਸ ਖਾਸ ਦਿਨ ਨੂੰ ਕੁਰਬਾਨੀ ਦੇ ਦਿਨ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇਸਲਾਮੀ ਕੈਲੰਡਰ ਦੇ ਅਨੁਸਾਰ ਬਕਰੀਦ, ਬਲਿਦਾਨ ਦਾ ਤਿਉਹਾਰ, ਰਮਜ਼ਾਨ ਤੋਂ ਦੋ ਮਹੀਨੇ ਬਾਅਦ ਆਉਂਦਾ ਹੈ। ਇਸਲਾਮ ਵਿੱਚ ਬਕਰੀਦ ਦੇ ਦਿਨ ਆਮ ਤੌਰ ਤੇ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ।
ਈਦ ਉਲ ਜ਼ੁਹਾ ਜਾਂ ਬਕਰੀਦ ਇਸਲਾਮ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ, ਜਿਸ ਨੂੰ ਮੁਸਲਿਮ ਭਾਈਚਾਰੇ ਦੇ ਲੋਕ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ। ਬਕਰੀਦ ਦਾ ਤਿਉਹਾਰ ਇਸਲਾਮੀ ਕੈਲੰਡਰ ਦੇ ਅਨੁਸਾਰ 12ਵੇਂ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਰਮਜ਼ਾਨ ਦੇ ਮਹੀਨੇ ਦੇ ਅੰਤ ਤੋਂ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਇਸ ਦਿਨ ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀਆਂ ਕੀਤੀਆਂ ਜਾਂਦੀਆਂ ਹਨ। ਬਕਰੀਦ ਦੇ ਤਿਉਹਾਰ ਨੂੰ ਬਕਰੀਦ, ਈਦ ਕੁਰਬਾਨ, ਈਦ-ਉਲ-ਅਧਾ ਜਾਂ ਕੁਰਬਾਨ ਬੈਰਾਮੀ ਵੀ ਕਿਹਾ ਜਾਂਦਾ ਹੈ। ਇਸ ਮੌਕੇ ਦਿੱਲੀ ਦੀ ਜਾਮਾ ਮਸਜਿਦ ਵਿੱਚ ਨਮਾਜ਼ ਅਦਾ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨਮਾਜ਼ੀ ਪਹੁੰਚੇ।
ਜਾਣੋ ਬਕਰੀਦ ਦੀ ਕੀ ਮਹੱਤਤਾ ਹੈ ?
ਪੂਰੀ ਦੁਨੀਆ ਦੇ ਮੁਸਲਮਾਨ ਇਸ ਖਾਸ ਦਿਨ ਦੇ ਮੌਕੇ ਤੇ ਗਰੀਬਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹਨ। ਇਸ ਦੌਰਾਨ ਦਿੱਤੀ ਜਾਣ ਵਾਲੀਆਂ ਕੁਰਬਾਨੀਆਂ ਵਾਲੀਆਂ ਚੀਜ਼ਾਂ ਦੇ ਤਿੰਨ ਹਿੱਸੇ ਵੰਡੇ ਜਾਂਦੇ ਹਨ ਅਤੇ ਇਕ ਹਿੱਸਾ ਗਰੀਬਾਂ ਨੂੰ ਦਿੱਤਾ ਜਾਂਦਾ ਹੈ। ਦੋ ਹਿੱਸਿਆਂ ਵਿੱਚ ਇੱਕ ਆਪਣੇ ਲਈ ਰੱਖਿਆ ਜਾਂਦਾ ਹੈ ਅਤੇ ਦੂਜਾ ਹਿੱਸਾ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਰੱਖਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਨਬੀ ਇਬਰਾਹਿਮ ਦਾ ਸਖ਼ਤ ਇਮਤਿਹਾਨ ਲਿਆ ਗਿਆ ਸੀ। ਅੱਲ੍ਹਾ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਨਬੀ ਇਸਮਾਈਲ ਦੀ ਬਲੀ ਦੇਣ ਲਈ ਕਿਹਾ ਸੀ। ਇਬਰਾਹਿਮ ਹੁਕਮ ਦੀ ਪਾਲਣਾ ਕਰਨ ਲਈ ਰਾਜ਼ੀ ਹੋ ਗਏ ਪਰ ਅੱਲ੍ਹਾ ਨੇ ਉਨ੍ਹਾਂ ਦਾ ਹੱਥ ਰੋਕ ਲਿਆ ਸੀ। ਉਸ ਤੋਂ ਬਾਅਦ ਬੱਕਰਿਆਂ ਦੀ ਕੁਰਬਾਨੀ ਦਿੱਤੀ ਜਾਣ ਲੱਗੀ।