ਇੰਟਰਨੈੱਟ ਮੀਡੀਆ ਕੰਪਨੀ ਮੇਟਾ ਦੀ ਮਾਲਕੀ ਵਾਲੇ ਫੇਸਬੁੱਕ ਨੇ ਮਈ ‘ਚ 13 ਵਰਗਾਂ ‘ਚ 1 ਕਰੋੜ 75 ਲੱਖ ਇਤਰਾਜ਼ਯੋਗ ਕੰਟੈਂਟ ‘ਤੇ ਕਾਰਵਾਈ ਕੀਤੀ ਹੈ।ਇਸ ਕੰਟੈਂਟ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸਨ। ਜਿਸ ਤਰ੍ਹਾ ਦੇ ਕੰਟੈਂਟ ‘ਤੇ ਕਾਰਵਾਈ ਹੋਈ ਹੈ,ਉਹ ਸ਼ੋਸ਼ਣ,ਹਿੰਸਕ ਕੰਟੈਂਟ, ਬੱਚਿਆਂ ਨੂਮ ਖਤਰੇ ‘ਚ ਪਾਉਣ ਵਾਲੇ, ਖਤਰਨਾਕ ਵਿਅਕਤੀਆਂ ਜਾਂ ਸੰਗਠਨਾਂ ਨਾਲ ਜੁੜੇ ਕੰਟੈਂਟ ਸ਼ਾਮਿਲ ਹਨ।ਫੇਸਬੁੱਕ ਨੇ ਕਿਹਾ ਕਿ 1 ਤੋਂ 31 ਮਈ ਵਿਚਾਲੇ ਭਾਰਤੀ ਸ਼ਿਕਾਇਤ ਤੰਤਰ ਰਾਹੀਂ 835 ਰਿਪੋਰਟਾਂ ਮਿਲੀਆਂ।ਇਨ੍ਹਾਂ ‘ਚੋਂ ਸਾਰਿਆਂ ‘ਤੇ ਕਾਰਵਾਈ ਕੀਤੀ ਗਈ।
ਭਾਰਤ ਦੇ ਦ੍ਰਿਸ਼ਟੀਕੋਣ ‘ਚ ਮਹੀਨਾਵਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਇਕ ਇਕ ਮਈ ਤੋਂ 31 ਮਈ 2022 ਦਰਮਿਆਨ ਵੱਖ-ਵੱਖ ਸ਼੍ਰੇਣੀਆਂ ਤਹਿਤ 1.75 ਕਰੋੜ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ ਹੈ, ਉਥੇ ਮੇਟਾ ਦੇ ਹੋਰ ਮੰਚ ਇੰਸਟਾਗ੍ਰਾਮ ਦੇ ਸਮਾਨ ਮਿਆਦ ਦੌਰਾਨ 12 ਸ਼੍ਰੇਣੀਆਂ ‘ਚ ਕਰੀਬ 41 ਲੱਖ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ।
ਪਿਛਲੇ ਸਾਲ ਮਈ ਮਹੀਨੇ ‘ਚ ਪ੍ਰਭਾਵ ‘ਚ ਆਏ ਸੂਚਨਾ ਤਨਕਾਲੋਜੀ ਨਿਯਮਾਂ ਤਹਿਤ 50 ਲੱਖ ਤੋਂ ਜ਼ਿਆਦਾ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਰਿਪੋਰਟ ਪ੍ਰਕਾਸ਼ਿਤ ਕਰਨਾ ਹੁੰਦੀ ਹੈ ਜਿਨ੍ਹਾਂ ‘ਚ ਪ੍ਰਾਪਤ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਾਵਾਈ ਦੀ ਜਾਣਕਾਰੀ ਹੋਵੇ। ਇਸ ‘ਚ ਅਜਿਹੀ ਸਮੱਗਰੀ ਦੀ ਵੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਹਟਾਇਆ ਗਿਆ ਜਾਂ ਪਹਿਲਾਂ ਤੋਂ ਹੀ ਸਰਗਰਮੀ ਵਰਤਦੇ ਹੋਏ ਜਿਸ ਨੂੰ ਰੋਕਿਆ ਗਿਆ ਹੋਵੇ।









