ਪੰਜਾਬੀ ਫਿਲਮ ‘ਕੁਲਚੇ ਛੋਲੇ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਦਰਸ਼ਕਾਂ ਦਾ ਇਹ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। ਫਿਲਮ ‘ਕੁਲਚੇ ਛੋਲੇ’ ਅੱਜ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਦੇਖਣ ਗਏ ਦਰਸ਼ਕਾਂ ਨੂੰ ਫਿਲਮ ਬਹੁਤ ਹੀ ਪਸੰਦ ਆ ਰਹੀ ਹੈ। ਫਿਲਮ ‘ਚ ਅਦਾਕਾਰ ਦਿਲਰਾਜ ਤੇ ਅਦਾਕਾਰਾ ਜ਼ੰਨਤ ਜ਼ੁਬੇਰ ਵੱਲੋਂ ਬਹੁਤ ਹੀ ਵਧੀਆ ਅਦਾਕਾਰੀ ਕੀਤੀ ਗਈ ਹੈ। ਦਰਸ਼ਕਾਂ ਵੱਲੋਂ ਜ਼ੰਨਤ ਜ਼ੁਬੇਰ ਦੀ ਅਦਾਕਾਰੀ ਦੀ ਕਾਫੀ ਤਾਰੀਫ ਕੀਤੀ ਗਈ ਤੇ ਕਈਆਂ ਨੇ ਫਿਲ਼ਮ ਦੇ ਟਾਈਟਲ ਦੀ ਤਰੀਫ ਕੀਤੀ। ਇਸਦੇ ਨਾਲ ਹੀ ਦਰਸ਼ਕਾਂ ਨੂੰ ਫਿਲਮ ਦੀ ਕਹਾਣੀ ਵੀ ਬਹੁਤ ਹੀ ਵਧੀਆ ਲੱਗੀ। ਫਿਲਮ ‘ਕੁਲਚੇ ਛੋਲੇ’ ‘ਚ ਦਿਲਰਾਜ ਗਰੇਵਾਲ ਤੇ ਜ਼ੰਨਤ ਜ਼ੁਬੇਰ ਮੁੱਖ ਭੂਮਿਕਾ ‘ਚ ਹਨ।
ਫਿਲਮ ਦੀ ਕਹਾਣੀ ਇੱਕ ਆਮ ਆਦਮੀ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਜਾਪਦੀ ਹੈ, ਜੋ ਕਿ ਸਿੱਖਿਆ ਦੁਆਰਾ ਇੱਕ ਇੰਜੀਨੀਅਰ ਹੈ, ਜੋ ਆਪਣੇ ਸੁਪਨੇ ਦੀ ਨੌਕਰੀ ਦੀ ਭਾਲ ਵਿੱਚ ਅਸਫਲ ਰਿਹਾ। ਇਸ ਦੇ ਨਤੀਜੇ ਵਜੋਂ ਉਹ ਬਹੁਤ ਛੋਟੇ ਪੈਮਾਨੇ ‘ਤੇ ਆਪਣੇ ਖੁਦ ਦੇ ਫੂਡ ਕਾਰੋਬਾਰ ਵਿੱਚ ਉੱਦਮ ਕਰਨ ਲਈ ਅਗਵਾਈ ਕਰਦਾ ਹੈ। ਉਸ ਵੱਲੋਂ ਇਹ ਖਾਣਾ ਪਕਾਉਣ ਦੀ ਮੁਹਾਰਤ ਹਾਸਲ ਨਹੀਂ ਕੀਤੀ ਗਈ ਹੈ, ਸਗੋਂ ਰੱਬ ਦਾ ਤੋਹਫ਼ਾ ਹੈ।
ਇਸ ਫਿਲਮ ਦੇ ਡਾਇਰੈਕਟਰ ਦੀ ਗੱਲ ਕੀਤੀ ਜਾਵੇ ਤਾਂ SIMRANJIT SINGH HUNDAL ਇਸ ਫਿਲਮ ਦੇ ਡਾਇਰੈਕਟਰ ਹਨ। ਉਹ ਇੱਕ ਭਾਰਤੀ ਫਿਲਮ ਨਿਰਦੇਸ਼ਕ ਹਨ। ਉਨ੍ਹਾਂ ਨੇ 200 ਤੋਂ ਵੱਧ ਸੰਗੀਤ ਵੀਡੀਓਜ਼ ਸਮੇਤ ਤਿੰਨ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਦੇ ਪ੍ਰੋਡਿਊਸਰ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ।
ਇਸ ਫਿਲਮ ਦਾ ਪਹਿਲਾਂ ਗੀਤ ‘ਰੂਹ’ 29 ਅਗਸਤ 2022 ਨੂੰ ਰਿਲੀਜ਼ ਹੋਇਆ ਸੀ ਜਿਸਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ। ਇਸ ਫਿਲਮ ‘ਚ ਸਿੰਗਰ ਦਿਲਰਾਜ ਗਰੇਵਾਲ ਹੈ। ਦਿਲਰਾਜ ਗਰੇਵਾਲ ਇੱਕ ਪੰਜਾਬੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਹੈ ਜੋ ਪੰਜਾਬੀ ਸੰਗੀਤ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਇਸ ‘ਚ ਮਿਊਜ਼ਿਕ Jus Keys ਵਲੋਂ ਦਿੱਤਾ ਗਿਆ ਹੈ।
ਜੰਨਤ ਜ਼ੁਬੈਰ ਦੀ ਗੱਲ ਕੀਤੀ ਜਾਵੇ ਤਾਂ ਜੰਨਤ ਜ਼ੁਬੈਰ ਮਸ਼ਹੂਰ ਟੀਵੀ ਅਦਾਕਾਰਾ ਹੈ। ਉਹ ਸਕ੍ਰੀਨ ‘ਤੇ ਆਪਣੀ ਸ਼ਾਨਦਾਰ ਅਦਾਕਾਰੀ ਲਈ ਮਸ਼ਹੂਰ ਹੈ। ਉਸ ਨੇ ਬਚਪਨ ਤੋਂ ਹੀ ਅਦਾਕਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਹ ਇੱਕ ਉਭਰਦੀ ਸਿਤਾਰਾ ਹੈ। ਉਹ ਫਿਲਮ ‘ਕੁਲਚੇ ਛੋਲੇ’ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣਗੇ।
ਇਸਦੇ ਨਾਲ ਹੀ ਜਸਵੰਤ ਸਿੰਘ ਰਾਠੌਰ ਵੀ ਇਸ ਫਿਲਮ ‘ਚ ਨਜ਼ਰ ਆਉਣਗੇ। ਜਸਵੰਤ ਸਿੰਘ ਰਾਠੌਰ ਇੱਕ ਕਾਮੇਡੀਅਨ ਹੈ। ਉਹ ਇੱਕ ਫਿਲਮ ਅਦਾਕਾਰ ਵੀ ਹੈ ਅਤੇ ਇੱਕ ਬਹੁਤ ਹੀ ਵਧੀਆ ਮਿਮਿਕਰੀ ਕਲਾਕਾਰ ਵੀ ਹੈ।