ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਨੂੰ ਦੇਖਣ ਲਈ ਬਾਲੀਵੁੱਡ ਹਸਤੀਆਂ ਰਾਮ ਨਗਰੀ ਪਹੁੰਚੀਆਂ ਹਨ। ਰਣਬੀਰ ਕਪੂਰ, ਆਲੀਆ ਭੱਟ ਤੋਂ ਲੈ ਕੇ ਗਾਇਕ ਸੋਨੂੰ ਨਿਗਮ ਅਤੇ ਸ਼ੰਕਰ ਮਹਾਦੇਵਨ ਵੀ ਭਗਵਾਨ ਰਾਮ ਦੀ ਜਨਮ ਭੂਮੀ ‘ਤੇ ਪਹੁੰਚੇ । ਪ੍ਰਾਣ ਪ੍ਰਤਿਸ਼ਠਾ ਜ਼ਰੀਏ ਭਗਵਾਨ ਰਾਮ ਦੇ ਜਨਮ ਸਥਾਨ ‘ਤੇ ਉਨ੍ਹਾਂ ਦੇ ਸਵਾਗਤ ਲਈ ਕੁਝ ਗੀਤ ਗਾਏ ਗਏ।
ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਖ਼ੂਬਸੂਰਤ ਨਜ਼ਾਰਿਆਂ ਵਿਚਕਾਰ ਸੋਨੂੰ ਨਿਗਮ ਨੇ ‘ਰਾਮ ਸੀਯਾ ਰਾਮ’ ਭਜਨ ਪੇਸ਼ ਕੀਤਾ। ਉਨ੍ਹਾਂ ਆਪਣੀ ਮਿੱਠੀ ਆਵਾਜ਼ ‘ਚ ਗੀਤ ਗਾ ਕੇ ਸ਼੍ਰੀਰਾਮ ਦਾ ਜਨਮ ਸਥਾਨ ‘ਤੇ ਸਵਾਗਤ ਕੀਤਾ। ਅਯੁੱਧਿਆ ਤੋਂ ਸੋਨੂੰ ਨਿਗਮ ਦਾ ਗੀਤ ਕਾਫੀ ਵਾਇਰਲ ਹੋ ਰਿਹਾ ਹੈ। ਫੈਨਜ਼ ਨੇ ਉਸ ਦੀ ਵੀਡੀਓ ‘ਤੇ ‘ਸੀਯਾਪਤੀ ਰਾਮ ਚੰਦਰ ਕੀ ਜੈ’ ਕੁਮੈਂਟ ਕਰਨ ਦੇ ਨਾਲ ‘ਜੈ ਸ਼੍ਰੀ ਰਾਮ’ ਵੀ ਲਿਖਿਆ।
ਸ਼ੰਕਰ ਮਹਾਦੇਵਨ ਨੇ ਸੰਤਾਂ ਤੇ ਆਮ ਲੋਕਾਂ ਵਿਚਕਾਰ ‘ਰਾਮ ਭਜਨ’ ਪੇਸ਼ ਕੀਤਾ। ਉਨ੍ਹਾਂ ਨੇ ਸ਼੍ਰੀਰਾਮ ਜਨਮ ਭੂਮੀ ਮੰਦਰ ਵਿਚ ਰਾਮ ਭਜਨ ਗਾਇਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ ਉਸ ਦੀ ਝਲਕ ਦੇ ਨਾਲ-ਨਾਲ ਮੰਦਰ ਦੀ ਖ਼ੂਬਸੂਰਤ ਝਲਕ ਵੀ ਦਿਖਾਈ ਗਈ ਹੈ।
ਰਾਮ ਮੰਦਰ ਦੀ ਸਥਾਪਨਾ ਤੋਂ ਪਹਿਲਾਂ ਪ੍ਰਸਿੱਧ ਭਜਨ ਗਾਇਕਾ ਅਨੁਰਾਧਾ ਪੌਡਵਾਲ ਨੇ ਵੀ ਰਾਮ ਭਜਨ ਗਾਇਆ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ 44 ਸੈਕਿੰਡ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਨ੍ਹਾਂ ਨੇ ਮਧੁਰ ਆਵਾਜ਼ ‘ਚ ਗੀਤ ਗਾਇਆ ਹੈ।
ਪ੍ਰਾਣ ਪ੍ਰਤਿਸ਼ਠਾ ‘ਚ ਸ਼ਾਮਿਲ ਹੋਣ ਲਈ ਚਿਰੰਜੀਵੀ, ਰਾਮ ਚਰਨ, ਜੈਕੀ ਸ਼ਰਾਫ, ਕੰਗਨਾ ਰਣੌਤ, ਕੈਟਰੀਨਾ ਕੈਫ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ, ਅਰੁਣ ਗੋਵਿਲ, ਸੁਨੀਲ ਲਹਿਰੀ, ਦੀਪਿਕਾ ਚਿਖਾਲੀਆ ਸਮੇਤ ਕਈ ਸਿਤਾਰੇ ਪਹੁੰਚੇ ਹਨ।