ਪਾਵਰਕਾਮ ਨੇ ਵਿਭਾਗ ਦੇ 6144 ਮ੍ਰਿਤਕਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦੇਣ ਦੀ ਨਵੀਂ ਸ਼ਰਤ ਰੱਖੀ ਹੈ। ਦੱਸ ਦੇਈਏ ਕਿ ਪਾਵਰਕਾਮ ਨੇ ਇਕ ਨੋਟੀਫਿਕੇਸ਼ਨ ਰਾਹੀਂ ਤਰਸ ਦੇ ਆਧਾਰ ‘ਤੇ ਨੌਕਰੀ ਲੈਣ ਲਈ ਪਹਿਲਾਂ ਵਿਸ਼ੇਸ਼ ਪੈਨਸ਼ਨ ਨੂੰ 12 ਫ਼ੀਸਦੀ ਵਿਆਜ ਸਮੇਤ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਫਿਰੌਤੀ ਮਾਮਲੇ ‘ਚ ਲਾਰੈਂਸ ਬਿਸ਼ਨੋਈ ਦਾ ਵਧਿਆ ਰਿਮਾਂਡ
ਉੱਥੇ ਹੀ ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਤਾਂ ਪਹਿਲਾਂ ਹੀ ਬਹੁਤ ਮੁਸ਼ਕਿਲਾਂ ‘ਚ ਘਿਰੇ ਹੋਏ ਹਨ, ਹੁਣ ਉਹ 10 ਤੋਂ 15 ਲੱਖ ਰੁਪਏ ਕਿੱਥੋਂ ਲੈ ਕੇ ਆਉਂਣਗੇ, ਜਦਕਿ ਪੈਨਸ਼ਨ ਵੇਲੇ ਅਜਿਹੀ ਸ਼ਰਤ ਨਹੀਂ ਸੀ। ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਨੌਕਰੀ ਵੇਚਣ ਵਰਗਾ ਹੈ ਤੇ ਉਹ ਇਸ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕਰਨਗੇ। ਦੱਸ ਦੇਈਏ ਕਿ ਇਸ ਨਵੀਂ ਨੋਟੀਫਿਕੇਸ਼ਨ ਦਾ ਅਸਰ ਸੂਬੇ ਦੇ 6144 ਪਰਿਵਾਰਾਂ ਦੇ ਵਾਰਸਾਂ ‘ਤੇ ਪਵੇਗਾ, ਜੋ 2004 ਤੋਂ ਪਾਵਰਕਾਮ ‘ਚ ਤਰਸ ਦੇ ਆਧਾਰ ‘ਤੇ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਵਲੋਂ ਫੀਲਡ ‘ਚ ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ‘ਚ ਤੈਨਾਤ ਕਰਨ…
ਜ਼ਿਕਰਯੋਗ ਹੈ ਕਿ 2004 ਤੋਂ 2010 ਤੱਕ ਮੁਲਾਜ਼ਮਾਂ ਦੀ ਮੌਤ ਹੋਣ ‘ਤੇ ਉਨ੍ਹਾਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਯੂਨੀਅਨ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਾਵਰਕਾਮ ਵਿੱਚ 2004 ਵਿੱਚ ਰੂਲ (ਸੋਲੂਸੀਅਮ ਪਾਲਿਸੀ) ਬਣਾਈ ਗਈ ਸੀ ਅਤੇ ਉਸ ਵੇਲੇ ਇਸ ਪਾਲਿਸੀ ਦਾ ਵਿਰੋਧ ਹੋਇਆ ਸੀ ਕਿਉਂਕਿ ਪਾਲਿਸੀ ਨੂੰ ਧੱਕੇ ਨਾਲ ਲਾਗੂ ਕੀਤਾ ਗਿਆ ਸੀ।
ਦੱਸ ਦੇਈਏ ਕਿ ਇਸ ਸਕੀਮ ਤਹਿਤ ਪਾਵਰਕਾਮ ਦੇ ਅਧਿਕਾਰੀ ਦੀ ਮੌਤ ਹੋ ਜਾਣ ਤੋਂ ਬਾਅਦ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀ ਨਹੀਂ ਦਿੱਕੀ ਜਾਵੇਗੀ ਸਗੋਂ ਅਧਿਕਾਰੀ ਦੀ ਬਾਕੀ ਰਹਿੰਦੀ ਨੌਕਰੀ ਦੀ ਪੂਰੀ ਤਨਖ਼ਾਹ ਅਤੇ ਪਰਿਵਾਰ ਨੂੰ 3 ਲੱਖ ਰੁਪਏ ਦਿੱਤੇ ਜਾਂਦੇ ਸਨ। ਇਹ ਸਕੀਮ 2010 ਤੱਕ ਲਾਗੂ ਰਹੀ ਤੇ ਇਸ ਸਕੀਮ ਤਹਿਤ 6144 ਪਰਿਵਾਰ ਆਏ , ਜਿਨ੍ਹਾਂ ਨੂੰ ਨੌਕਰੀਆਂ ਨਹੀ ਦਿੱਤੀਆਂ ਗਈਆਂ ਸਗੋਂ ਇਸ ਦੇ ਬਜਾਏ ਮ੍ਰਿਤਕ ਕਰਮਚਾਰੀ ਦੇ ਵਾਰਸਾਂ ਨੂੰ 3 ਲੱਖ ਰੁਪਏ ਅਤੇ ਉਸਦੀ ਬਾਕੀ ਰਹਿੰਦੀ ਨੌਕਰੀ ਦੀ ਤਨਖ਼ਾਹ ਦਿੱਤੀ ਗਈ।