ਨ.ਸ਼ਾ ਤਸਕਰੀ ਮਾਮਲੇ ‘ਚ ਵੱਡਾ ਐਕਸ਼ਨ, ਮਹਿਲਾ ਸਮੇਤ ਜੇਲ੍ਹ ਦਾ ਹੈੱਡ ਵਾਰਡਨ ਗ੍ਰਿਫਤਾਰ

0
94

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਨਸ਼ਾ ਤੇ ਮੋਬਾਈਲ ਫੋਨ ਸਪਲਾਈ ਕਰਨ ਦੇ ਮਾਮਲੇ ਵਿਚ ਜ਼ਿਲ੍ਹਾ ਪੁਲਿਸ ਨੇ ਜਾਂਚ ਦੇ ਬਾਅਦ ਜੇਲ੍ਹ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਇਸ ਡਰੱਗ ਰੈਕੇਡ ਨਾਲ ਜੁੜੀ ਜੇਲ੍ਹ ਵਿਚ ਬੰਦ ਇਕ ਕੈਦੀ ਦੀ ਪਤਨੀ ਸੁਨੀਤਾ ਰਾਣੀ ਨੂੰ ਵੀ ਕਾਬੂ ਕੀਤਾ ਗਿਆ ਹੈ।

ਗੋਇੰਦਵਾਲ ਜੇਲ੍ਹ ਵਿਚ ਬੰਦ ਇਕ ਕੈਦੀ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਫਰੀਦਕੋਟ ਲਿਆਂਦਾ ਗਿਆ ਹੈ। ਇਸ ਮਾਮਲੇ ਦਾ ਜ਼ਿਲ੍ਹਾ ਪੁਲਿਸ ਨੇ ਹੁਣੇ ਜਿਹੇ ਜੇਲ੍ਹ ਦੇ 14 ਕੈਦੀਆਂ ਤੇ ਹਵਾਲਾਤੀਆਂ ਨੂੰ ਨਾਮਜ਼ਦ ਕੀਤਾ ਸੀ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਲਗਭਗ 10 ਦਿਨ ਪਹਿਲਾਂ ਜੇਲ੍ਹ ਤੋਂ 2 ਹਵਾਲਾਤੀਆਂ ਦੇ ਵੀਡੀਓ ਵਾਇਰਲ ਕਰਨ ਤੇ ਇਕ ਕੈਦੀ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਬਾਅਦ ਜ਼ਿਲ੍ਹਾ ਪੁਲਿਸ ਨੇ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਤਾਂ ਸਾਹਮਣੇ ਆਇਆ ਕਿ ਫਰੀਦਕੋਟ ਜੇਲ੍ਹ ਵਿਚ ਬੰਦ ਕੈਦੀਆਂ ਤੇ ਹਵਾਲਾਤੀਆਂ ਵੱਲੋਂ ਜੇਲ੍ਹ ਵਿਚ ਨਸ਼ਾ ਤੇ ਮੋਬਾਈਲ ਫੋਨ ਸਪਲਾਈ ਕਰਨ ਦਾ ਰੈਕੇਟ ਚਲਾਇਆ ਜਾ ਰਿਹਾ ਹੈ।ਇਹ ਲੋਕ ਬਾਹਰ ਤੋਂ ਸੁੱਟਵਾ ਕੇ ਸਾਮਾਨ ਅੰਦਰ ਮੰਗਵਾਉਂਦੇ ਹਨ ਤੇ ਇਸ ਦੇ ਬਦਲੇ ਆਨਲਾਈਨ ਭੁਗਤਾਨ ਲਿਆ ਜਾ ਰਿਹਾ ਹੈ।

SSP ਹਰਜੀਤ ਸਿੰਘ ਨੇ ਦੱਸਿਆ ਕਿ ਕੈਦੀ ਅਨੂਪ ਅਰੋੜਾ ਤੋਂ 100 ਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਬਾਅਦ ਪੁੱਛਗਿਛ ਵਿਚ ਕਈ ਅਹਿਮ ਖੁਲਾਸੇ ਹੋਏ। ਇਸ ਦੇ ਆਧਾਰ ‘ਤੇ ਹੁਣ ਜੇਲ੍ਹ ਦੇ ਹੈੱਡ ਵਾਰਡਨ ਰਾਜਦੀਪ ਸਿੰਘ ਤੋਂ ਇਲਾਵਾ ਅਨੂਪ ਨਾਲ ਕੈਦੀ ਸ਼ਿਆਮ ਲਾਲ ਦੀ ਪਤਨੀ ਸੁਨੀਤਾ ਰਾਣੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੋਵੇਂ ਹੀ ਜੇਲ੍ਹ ਅੰਦਰ ਨਸ਼ਾ ਪਹੁੰਚਾਉਣ ਵਿਚ ਮਦਦ ਕਰਦੇ ਸਨ ਤੇ ਆਨਲਾਈਨ ਭੁਗਤਾਨ ਦਾ ਵੀ ਲੈਣ-ਦੇਣ ਕਰਦੇ ਸਨ। ਇਸ ਤੋਂ ਇਲਾਵਾ ਅਨੂਪ ਅਰੋੜਾ ਦੇ ਸੰਪਰਕ ਵਾਲੇ ਗੋਇੰਦਵਾਲ ਜੇਲ੍ਹ ਵਿਚ ਬੰਦ ਅਮਨਦੀਪ ਸਿੰਘ ਨੂੰ ਵੀ ਉਕਤ ਕੇਸ ਵਿਚ ਪ੍ਰੋਡਕਸ਼ਨ ਵਾਰੰਟ ‘ਤੇ ਫਰੀਦਕੋਟ ਲਿਆਂਦਾ ਗਿਆ ਹੈ। ਦੋ ਹੋਰ ਕੈਦੀਆਂ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਕੇ ਪੁੱਛਗਿਛ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here