“ਛੱਲਾ ਮੁੜਕੇ ਨਹੀਂ ਆਇਆ” ਨੇ ਮੁੜ ਪੰਜਾਬੀ ਸਿਨੇਮਾ ‘ਚ ਪਾਈ ਜਾਨ

0
227

ਕੋਵਿਡ ਮਹਾਂਮਾਰੀ ਤੋਂ ਬਾਅਦ ਜਦੋਂ ਪੰਜਾਬੀ ਸਿਨੇਮਾ ਵੈਂਟੀਲੇਟਰ ‘ਤੇ ਪੈ ਗਿਆ ਸੀ ਤਾਂ “ਚੱਲ ਮੇਰਾ ਪੁੱਤ 2” ਨੇ “ਸੰਜੀਵਨੀ ਬੂਟੀ” ਦਾ ਕੰਮ ਕੀਤਾ। ਹੁਣ ਜਦੋਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਫਿਲਮਾਂ ਧੜਾਧੜ ਫਲਾਪ ਹੋ ਰਹੀਆਂ ਹਨ ਤਾਂ ਇਸ ਆਲਮ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਮੁੜ ਪੰਜਾਬੀ ਸਿਨੇਮਾ ਵਿੱਚ ਜਾਨ ਫੂਕੀ।

ਪੰਜਾਬੀ ਫਿਲਮਾਂ ਤੋਂ ਨਿਰਾਸ਼ ਹੋ ਚੁੱਕੇ ਦਰਸ਼ਕਾਂ ਨੂੰ ਮੁੜ ਸਿਨੇਮਾ ਵਿੱਚ ਲਿਆਂਦਾ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬੀ ਫਿਲਮਾਂ ਦਾ ਇਹ ਹਸ਼ਰ ਦੇਖਕੇ ਬਹੁਤ ਸਾਰੇ ਫ਼ਿਲਮ ਮੇਕਰਾਂ ਨੇ ਆਪਣੀਆਂ ਫਿਲਮਾਂ ਦੀ ਰਿਲੀਜ ਡੇਟ ਅੱਗੇ ਪਾ ਲਈ ਸੀ। ਜਦਕਿ ਜੂਨ-ਜੁਲਾਈ ਦਾ ਮਹੀਨਾ ਫਿਲਮਾਂ ਲਈ ਬੈਸਟ ਸਮਾਂ ਮੰਨਿਆਂ ਜਾਂਦਾ ਹੈ। ਇਹਨਾਂ ਮਹੀਨਿਆਂ ਵਿੱਚ ਫਿਲਮਾਂ ਦੀ ਮਾਰਾ ਮਾਰ ਹੁੰਦੀ ਹੈ। ਪਰ ਫਿਲਮਾਂ ਦਾ ਹਾਲ ਦੇਖਕੇ ਸਭ ਮੈਦਾਨ ਛੱਡ ਰਹੇ ਸਨ।

ਦੱਸ ਦਈਏ ਕਿ ਅਜਿਹੇ ਵਿੱਚ “ਛੱਲਾ ਮੁੜਕੇ ਨਹੀਂ ਆਇਆ” ਨੇ ਸਭ ਦੇ ਚਿਹਰਿਆਂ ‘ਤੇ ਖੁਸ਼ੀ ਲਿਆਂਦੀ ਹੈ। ਇਹ “ਰਿਦਮ ਬੁਆਏਜ ਇੰਟਰਟੇਨਮੈਂਟ” ਦਾ ਪੰਜਾਬੀ ਸਿਨੇਮਾ ਪ੍ਰਤੀ ਸਿਦਕ, ਜਜ਼ਬਾ ਤੇ ਸਮਝ ਦਾ ਕਮਾਲ ਹੈ ਕਿ ਉਹ ਅਚਾਨਕ ਆਉਂਦੇ ਹਨ ਤੇ “ਮੁਰਦੇ ‘ਚ ਰੂਹ ਫੂਕ ਕੇ” ਮੁੜ ਆਪਣੇ ਕੰਮੀ ਲੱਗ ਜਾਂਦੇ ਹਨ। ਪੰਜਾਬੀ ਸਿਨਮਾ ਨੂੰ ਅਜਿਹੀਆਂ ਮਿਆਰੀ ਫਿਲਮਾਂ ਤੇ ਚੰਗੀਆਂ ਟੀਮਾਂ ਹੀ ਤਾਰ ਸਕਦੀਆਂ ਹਨ। ਇਸ ਲਈ ਪੰਜਾਬੀ ਸਿਨੇਮਾ ਨੂੰ ਅਜਿਹੀਆਂ ਵਧੀਆ ਟੀਮਾਂ ਦੀ ਲੋੜ ਹੈ ਤਾਂ ਜੋ ਪੰਜਾਬੀ ਸਿਨੇਮਾ ‘ਚ ਮੁੜ ਪਹਿਲਾਂ ਵਰਗੀਆਂ ਰੌਣਕ ਲੱਗ ਸਕਣ।

LEAVE A REPLY

Please enter your comment!
Please enter your name here